TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
8 ਸਾਲਾ ਅਰਜਿਤ ਸ਼ਰਮਾ ਨੇ 10500 ਫੁੱਟ ਉੱਚੇ ਆਦਿ ਹਿਮਾਨੀ ਚਾਮੁੰਡਾ ਸ਼ਿਖਰ 'ਤੇ ਲਹਿਰਾਇਆ ਤਿਰੰਗਾ ਝੰਡਾ Monday 02 January 2023 07:04 AM UTC+00 | Tags: 8-10500 adi-himani-chamunda-peak bharat-jodo-yatra breaking-news news rupnagar-police sri-anandpur-sahib ਚੰਡੀਗੜ੍ਹ 02 ਜਨਵਰੀ 2023: ਸ੍ਰੀ ਅਨੰਦਪੁਰ ਸਾਹਿਬ ਦੇ 8 ਸਾਲਾ ਅਰਜਿਤ ਸ਼ਰਮਾ ਨੇ ਨਵੇਂ ਸਾਲ ਮੌਕੇ ਲਗਭਗ 10500 ਫੁੱਟ ਉੱਚੇ ਆਦਿ ਹਿਮਾਨੀ ਚਾਮੁੰਡਾ ਸ਼ਿਖਰ ‘ਤੇ ਤਿਰੰਗਾ ਝੰਡਾ ਲਹਿਰਾ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ | 8 ਸਾਲਾ ਅਰਜਿਤ ਸ਼ਰਮਾ ਅਰਜਿਤ ਸ਼ਰਮਾ ਸ੍ਰੀ ਦਸਮੇਸ਼ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਦੀ ਚੌਥੀ ਜਮਾਤ ਦਾ ਵਿਦਿਆਰਥੀ ਹੈ ਜੋ ਕਿ ਪਿੰਡ ਗੰਭੀਰਪੁਰ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦਾ ਵਸਨੀਕ ਹੈ। ਅਰਿਜੀਤ ਸ਼ਰਮਾ ਨੇ ਆਦਿ ਹਿਮਾਨੀ ਚਾਮੁੰਡਾ ਚੋਟੀ ‘ਤੇ ਤਿਰੰਗਾ ਝੰਡਾ ਲਹਿਰਾ ਕੇ ਪਿਆਰ ਅਤੇ ਸਤਿਕਾਰ ਨਾਲ ਰਾਹੁਲ ਗਾਂਧੀ ਦੇ “ਭਾਰਤ ਨਾਲ ਜੁੜੋ” ਦੇ ਵਿਚਾਰ ਦਾ ਸਮਰਥਨ ਕੀਤਾ ਹੈ । The post 8 ਸਾਲਾ ਅਰਜਿਤ ਸ਼ਰਮਾ ਨੇ 10500 ਫੁੱਟ ਉੱਚੇ ਆਦਿ ਹਿਮਾਨੀ ਚਾਮੁੰਡਾ ਸ਼ਿਖਰ ‘ਤੇ ਲਹਿਰਾਇਆ ਤਿਰੰਗਾ ਝੰਡਾ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਨੇ ਆਂਗਣਵਾੜੀ ਸੈਂਟਰਾਂ 'ਚ ਸਰਦੀਆਂ ਕਾਰਨ 8 ਜਨਵਰੀ ਤੱਕ ਕੀਤੀਆਂ ਛੁੱਟੀਆਂ: ਡਾ.ਬਲਜੀਤ ਕੌਰ Monday 02 January 2023 07:10 AM UTC+00 | Tags: anganwadi-centers cm-bhagwant-mann news punjab punjab-anganwadi-centers punjab-government punjab-police punjab-weather the-unmute the-unmute-breaking-news the-unmute-news the-unmute-punjab winter-session women-and-child-development-of-punjab ਚੰਡੀਗੜ੍ਹ, 2 ਜਨਵਰੀ 2023: ਪੰਜਾਬ ਸਰਕਾਰ ਨੇ ਸੂਬੇ ਵਿੱਚ ਅਤਿ ਦੀ ਸਰਦੀ ਹੋਣ ਕਾਰਨ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ 8 ਜਨਵਰੀ, 2023 ਤੱਕ ਸਰਦੀਆਂ ਦੀਆਂ ਛੁੱਟੀਆਂ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਛੋਟੇ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਸੂਬੇ ਦੇ ਸਾਰੇ ਆਂਗਣਵਾੜੀ ਸੈਂਟਰਾਂ (Anganwadi centers) ਵਿੱਚ 8 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ। ਪੰਜਾਬ ਦੇ ਸਾਰੇ ਆਂਗਣਵਾੜੀ ਸੈਂਟਰ 9 ਜਨਵਰੀ 2023 ਨੂੰ ਖੁੱਲ੍ਹਣਗੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਛੁੱਟੀਆਂ ਮੌਸਮ ਦੇ ਖ਼ਰਾਬ ਹੋਣ ਕਾਰਨ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਕੀਤੀਆਂ ਗਈਆਂ ਹਨ। The post ਪੰਜਾਬ ਸਰਕਾਰ ਨੇ ਆਂਗਣਵਾੜੀ ਸੈਂਟਰਾਂ ‘ਚ ਸਰਦੀਆਂ ਕਾਰਨ 8 ਜਨਵਰੀ ਤੱਕ ਕੀਤੀਆਂ ਛੁੱਟੀਆਂ: ਡਾ.ਬਲਜੀਤ ਕੌਰ appeared first on TheUnmute.com - Punjabi News. Tags:
|
ਕੈਨੇਡਾ ਸਰਕਾਰ ਵਲੋਂ ਪੰਜਾਬੀਆਂ ਤੇ ਹੋਰ ਵਿਦੇਸ਼ੀਆਂ ਨੂੰ ਝਟਕਾ, PM ਟਰੂਡੋ ਨੇ ਜਾਇਦਾਦ ਖਰੀਦਣ 'ਤੇ ਲਗਾਈ ਪਾਬੰਦੀ Monday 02 January 2023 07:26 AM UTC+00 | Tags: canada-news canadas-justin-trudeau canadian-government canadian-prime-minister justin-trudeau-government latest-news news pm-ustin-trudeau pr prime-minister-justin-trudeau punjab punjabi-in-canada punjabi-latest-news punjabis ਚੰਡੀਗੜ੍ਹ 02 ਜਨਵਰੀ 2023: ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ (Canadian government) ਨੇ ਨਵੇਂ ਸਾਲ ‘ਤੇ ਪੰਜਾਬੀਆਂ ਅਤੇ ਹੋਰ ਵਿਦੇਸ਼ੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਨਵੀਆਂ ਪਾਬੰਦੀਆਂ ਅਨੁਸਾਰ ਹੁਣ ਭਾਰਤੀਆਂ ਦੇ ਨਾਲ-ਨਾਲ ਹੁਣ ਕੈਨੇਡਾ ਗਿਆ ਕੋਈ ਵੀ ਵਿਦੇਸ਼ੀ ਵੀ ਉਥੇ ਜਾਇਦਾਦ ਨਹੀਂ ਖਰੀਦ ਸਕੇਗਾ। ਜਿਕਰਯੋਗ ਹੈ ਕਿ ਕੈਨੇਡਾ ਨੇ ਉਨ੍ਹਾਂ ਲੋਕਾਂ ਨੂੰ ਵੀ ਝਟਕਾ ਦਿੱਤਾ ਹੈ ਜਿਨ੍ਹਾਂ ਨੇ ਪਹਿਲਾਂ ਸਟੱਡੀ ਅਤੇ ਪੀਆਰ ਵੀਜ਼ਿਆਂ ਲਈ ਅਪਲਾਈ ਕੀਤਾ ਸੀ ਅਤੇ ਪਿਛਲੇ ਸਾਲ ਵੱਡੀ ਗਿਣਤੀ ਵਿੱਚ ਵੀਜ਼ੇ ਰੱਦ ਕਰ ਦਿੱਤੇ ਗਏ ਸਨ। ਦਰਅਸਲ ਰਿਹਾਇਸ਼ ਦੀ ਘਾਟ ਦਾ ਸਾਹਮਣਾ ਕਰ ਰਹੇ ਕੈਨੇਡਾ ਨੇ ਵਿਦੇਸ਼ੀਆਂ ਨੂੰ ਰਿਹਾਇਸ਼ੀ ਜਾਇਦਾਦ ਖਰੀਦਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸ਼ੁਰੂ ਹੋ ਗਈ ਸੀ। ਇਸ ਨਿਯਮ ਨੂੰ ਲਾਗੂ ਕਰਨ ਦੇ ਨਾਲ-ਨਾਲ ਕੈਨੇਡੀਅਨ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ ਸਿਰਫ਼ ਸ਼ਹਿਰ ਦੀਆਂ ਰਿਹਾਇਸ਼ਾਂ ‘ਤੇ ਹੀ ਲਾਗੂ ਹੋਵੇਗੀ। ਇਹ ਪਾਬੰਦੀ ਸਮਰ ਕਾਟੇਜ ਵਰਗੀਆਂ ਜਾਇਦਾਦਾਂ ‘ਤੇ ਲਾਗੂ ਨਹੀਂ ਹੋਵੇਗੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕਾਂ ਦੀ ਸਹੂਲਤ ਲਈ ਜਾਇਦਾਦ ਨੂੰ ਲੈ ਕੇ 2021 ਵਿੱਚ ਚੋਣ ਪ੍ਰਚਾਰ ਦੌਰਾਨ ਇਹ ਪ੍ਰਸਤਾਵ ਰੱਖਿਆ ਸੀ। ਕੈਨੇਡਾ ਵਿੱਚ ਵਧਦੀਆਂ ਕੀਮਤਾਂ ਕਾਰਨ ਬਹੁਤ ਸਾਰੇ ਲੋਕ ਘਰ ਨਹੀਂ ਖਰੀਦ ਪਾ ਰਹੇ ਹਨ। ਇਹ ਫੈਸਲਾ ਸਥਾਨਕ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਲਿਆ ਗਿਆ ਹੈ। ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਘਰ ਖਰੀਦਦਾਰਾਂ ਦੀ ਮੰਗ ਵਿੱਚ ਕਾਫੀ ਵਾਧਾ ਹੋਇਆ ਹੈ। ਲੋਕ ਕੈਨੇਡਾ ਵਿੱਚ ਮੁਨਾਫ਼ੇ ਦੀ ਜਾਇਦਾਦ ਖਰੀਦਣ ਅਤੇ ਵੇਚਣ ਵਿੱਚ ਲੱਗੇ ਹੋਏ ਹਨ। ਕੈਨੇਡਾ ਦੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਮਕਾਨ ਲੋਕਾਂ ਲਈ ਹਨ ਨਾ ਕਿ ਨਿਵੇਸ਼ਕਾਂ ਲਈ। ਸਰਕਾਰ ਨੇ ਗੈਰ-ਕੈਨੇਡੀਅਨਜ਼ ਐਕਟ ਤਹਿਤ ਰਿਹਾਇਸ਼ੀ ਜਾਇਦਾਦ ਦੀ ਖਰੀਦਦਾਰੀ ‘ਤੇ ਪਾਬੰਦੀ ਲਾਗੂ ਕਰ ਦਿੱਤੀ ਹੈ। The post ਕੈਨੇਡਾ ਸਰਕਾਰ ਵਲੋਂ ਪੰਜਾਬੀਆਂ ਤੇ ਹੋਰ ਵਿਦੇਸ਼ੀਆਂ ਨੂੰ ਝਟਕਾ, PM ਟਰੂਡੋ ਨੇ ਜਾਇਦਾਦ ਖਰੀਦਣ ‘ਤੇ ਲਗਾਈ ਪਾਬੰਦੀ appeared first on TheUnmute.com - Punjabi News. Tags:
|
ਅੰਮ੍ਰਿਤਸਰ-ਬਟਾਲਾ ਰੋਡ 'ਤੇ ਸਪਾ ਸੈਂਟਰ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਪੰਜ ਜਣੇ ਗ੍ਰਿਫਤਾਰ Monday 02 January 2023 07:42 AM UTC+00 | Tags: amritsar-batala-road amritsar-police inspector-binderjit-singh latest-news mohkampura-police-station news punjab punjab-news the-unmute-breaking-news the-unmute-punjab the-unmute-punjabi-news ਅੰਮ੍ਰਿਤਸਰ 02 ਜਨਵਰੀ 2023: ਪੰਜਾਬ ਵਿੱਚ ਲਗਾਤਾਰ ਸਪਾ ਸੈਂਟਰਾਂ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਚੱਲਣ ਦੀ ਖ਼ਬਰਾਂ ਸਾਹਮਣੇ ਆਉਂਦੀਆਂ ਹਨ | ਇਸਦੇ ਨਾਲ ਹੀ ਪੁਲਿਸ ਨੇ ਅੰਮ੍ਰਿਤਸਰ-ਬਟਾਲਾ ਰੋਡ ‘ਤੇ ਸਪਾ ਸੈਂਟਰ ਦੀ ਆੜ ਹੇਠ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ | ਥਾਣਾ ਮੋਹਕਮਪੁਰਾ ਪੁਲਿਸ ਨੂੰ ਜਦੋਂ ਇਸ ਸਬੰਧੀ ਸੂਚਨਾ ਮਿਲੀ ਤਾਂ ਥਾਣਾ ਮੋਹਕਮਪੁਰਾ ਦੇ ਇੰਚਾਰਜ ਇੰਸਪੈਕਟਰ ਬਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਬਟਾਲਾ ਰੋਡ ਸਥਿਤ ਰੰਧਾਵਾ ਹੋਟਲ ਵਿਚ ਰੇਡ ਕੀਤੀ ਅਤੇ ਉਨ੍ਹਾਂ ਦੇਖਿਆ ਕਿ ਹੋਟਲ ਦੀ ਦੂਸਰੀ ਮੰਜ਼ਿਲ ਦੇ ਉਪਰ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ | ਪੁਲਿਸ ਨੇ ਮੌਕੇ ਤੇ ਦੋ ਲੜਕੀਆਂ ਅਤੇ ਪੰਜ ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ | ਇਸ ਸੰਬੰਧੀ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਮੋਹਕਮਪੁਰਾ ਦੇ ਇੰਚਾਰਜ ਇੰਸਪੈਕਟਰ ਬਿੰਦਰਜੀਤ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਨੂੰ ਲੈ ਕੇ ਉਨ੍ਹਾਂ ਵੱਲੋਂ ਇਲਾਕੇ ਵਿਚ ਚੈਕਿੰਗ ਕੀਤੀ ਜਾ ਰਹੀ ਸੀ | ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕੀ ਰੰਧਾਵਾ ਹੋਟਲ ਦੇ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ ਜਦੋਂ ਪੁਲਿਸ ਨੇ ਪਾਰਟੀ ਬਣਾ ਕੇ ਰੇਡ ਕੀਤੀ ਤਾਂ ਪੁਲਿਸ ਨੂੰ ਓਥੋਂ ਪੰਜ ਲੜਕੇ ਤੇ ਦੋ ਲੜਕੀਆਂ ਬਰਾਮਦ ਹੋਈਆਂ | ਉਨ੍ਹਾਂ ਦੱਸਿਆ ਕਿ ਲੜਕੀਆਂ ਵੀ ਅੰਮ੍ਰਿਤਸਰ ਤੋਂ ਬਾਹਰ ਦੇ ਜ਼ਿਲ੍ਹਿਆਂ ਦੀਆਂ ਰਹਿਣ ਵਾਲੀਆਂ ਹਨ ਤੇ ਲੜਕੀਆਂ ਦੀ ਪਹਿਚਾਣ ਪੁਲਿਸ ਨੇ ਗੁਪਤ ਰੱਖੀ ਗਈ ਹੈ | ਇਨ੍ਹਾਂ ਵਿੱਚ ਇਕ ਲੜਕੀ ਵਿਆਹੀ ਹੈ ਅਤੇ ਇੱਕ ਲੜਕੀ ਅਣ-ਵਿਆਹੀ ਹੈ | ਪੁਲਿਸ ਨੇ ਦੱਸਿਆ ਕਿ ਇਹਨਾਂ ‘ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | The post ਅੰਮ੍ਰਿਤਸਰ-ਬਟਾਲਾ ਰੋਡ ‘ਤੇ ਸਪਾ ਸੈਂਟਰ ਦੀ ਆੜ ‘ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਪੰਜ ਜਣੇ ਗ੍ਰਿਫਤਾਰ appeared first on TheUnmute.com - Punjabi News. Tags:
|
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਸਾਬਕਾ ਮੰਤਰੀ ਬਲਬੀਰ ਸਿੱਧੂ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ Monday 02 January 2023 08:28 AM UTC+00 | Tags: aam-aadmi-party amarjit-singh-jiti balbir-sidhu balbir-singh-sidhu breaking-news kulwant-singh latest-news mohali-news news punjab-congress punjab-government the-unmute-breaking-news the-unmute-latest-news the-unmute-latest-update the-unmute-punjabi-news vigilance-bureau ਚੰਡੀਗ੍ਹੜ 02 ਜਨਵਰੀ 2023: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਿਜੀਲੈਂਸ ਬਿਊਰੋ ਦੀ ਰਡਾਰ ‘ਤੇ ਆ ਗਏ ਹਨ | ਵਿਜੀਲੈਂਸ ਬਿਊਰੋ ਨੇ ਬਲਬੀਰ ਸਿੱਧੂ ਵੱਲੋਂ ਮੰਤਰੀ ਅਹੁਦੇ ‘ਤੇ ਰਹਿੰਦਿਆਂ ਮੋਹਾਲੀ ਅਤੇ ਹੋਰ ਇਲਾਕਿਆਂ ਵਿੱਚ ਜ਼ਮੀਨਾਂ ਖਰੀਦਣ ਦੇ ਮਾਮਲੇ ਵਿੱ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਬਲਬੀਰ ਸਿੱਧੂ ਦੀ ਪਤਨੀ ਅਤੇ ਬੇਟੇ ਦੇ ਨਾਂ 'ਤੇ ਖਰੀਦੀ ਗਈ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ | ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਵਿਜੀਲੈਂਸ ਨੇ ਬਲਬੀਰ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਲੈਂਡ ਚੈਸਟਰ ਕੰਪਨੀ ਵੱਲੋਂ ਖ੍ਰੀਦੀ 70 ਏਕੜ ਜਾਇਦਾਦ ਦੀ ਵੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਇਸਦੇ ਨਾਲ ਹੀ ਜ਼ਮੀਨਾਂ ਉੱਪਰ ਕੀਤੇ ਨਜਾਇਜ਼ ਕਬਜ਼ਿਆਂ ਦੀ ਵੀ ਜਾਂਚ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਕਾਂਗਰਸ ਸਰਕਾਰ ਵੇਲੇ ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਹਟਾ ਦਿੱਤਾ ਗਿਆ ਸੀ ਅਤੇ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਗਿਆ | ਬਲਬੀਰ ਸਿੱਧੂ ਨੂੰ ਉਸ ਵੇਲੇ ਵੀ ਚਰਨਜੀਤ ਸਿੰਘ ਚੰਨੀ ਦੀ ਕੈਬਿਨਟ ਵਿੱਚ ਥਾਂ ਨਹੀਂ ਮਿਲੀ | ਇਸਦੇ ਨਾਲ ਹੀ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਬਲਬੀਰ ਸਿੱਧੂ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਇਸ ਚੋਣਾਂ ਵਿੱਚ ਬਲਬੀਰ ਸਿੱਧੂ ਨੂੰ ਕੁਲਵੰਤ ਸਿੰਘ ਨੇ ਵੱਡੇ ਅੰਤਰ ਨਾਲ ਹਰਾ ਦਿੱਤਾ ਸੀ | ਇਸ ਤੋਂ ਬਾਅਦ ਬਲਬੀਰ ਸਿੱਧੂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ | ਇੱਥੇ ਜਿਕਰਯੋਗ ਹੈ ਕਿ ਬਲਬੀਰ ਸਿੱਧੂ ਦੇ ਭਰਾ ਜੀਤੀ ਸਿੱਧੂ ਨੂੰ ਆਪਣੇ ਅਹੁਦੇ ਉਤੇ ਰਹਿੰਦਿਆਂ ਆਪਣੀ ਨਿੱਜੀ ਕੰਪਨੀ ਨੂੰ ਲਾਭ ਪਹੁੰਚਾਉਣ ਦੇ ਦੋਸ਼ ਹੇਠ ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਸਥਾਨਕ ਸਰਕਾਰ ਵਿਭਾਗ ਵਲੋਂ ਵੱਡਾ ਝਟਕਾ ਮਿਲਿਆ ਹੈ | ਸਥਾਨਕ ਸਰਕਾਰ ਵਿਭਾਗ ਨੇ ਜੀਤੀ ਸਿੱਧੂ ਨੂੰ ਨਗਰ ਨਿਗਮ ਮੋਹਾਲੀ ਦੇ ਮੈਂਬਰ ਪਦ 'ਤੇ ਰਹਿਣ ਲਈ ਆਯੋਗ ਕਰਾਰ ਦਿੱਤਾ ਹੈ ਅਤੇ ਜੀਤੀ ਸਿੱਧੂ ਨੂੰ ਨਗਰ ਨਿਗਮ ਦੀ ਮੈਂਬਰਸ਼ਿਪ ਤੋਂ ਹੱਥ ਧੋਣੇ ਪਏ | The post ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਸਾਬਕਾ ਮੰਤਰੀ ਬਲਬੀਰ ਸਿੱਧੂ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ appeared first on TheUnmute.com - Punjabi News. Tags:
|
ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਜਗਦੀਸ਼ ਸਿੰਘ ਝੀਂਡਾ, ਹਰਿਆਣਾ ਗੁਰੁਦੁਆਰਾ ਕਮੇਟੀ ਸੰਬੰਧੀ ਸੌਂਪੀ ਲਿਸਟ Monday 02 January 2023 08:47 AM UTC+00 | Tags: baljit-singh-daduwal breaking-news chief-minister-manohar-lal-khattar giani-harpreet-singh harjinder-singh-dhami haryana-government haryana-gurdwara-parbandhak-committee hsgpc hsgpc-president-baljit-singh-daduwal jathedar-giani-harpreet-singh jathedar-of-akal-takhat mahant-karamjit-singh news sgpc ਅੰਮ੍ਰਿਤਸਰ 02 ਜਨਵਰੀ 2023: ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਸਜੀਪੀਸੀ ਤੋਂ ਵੱਖ ਹੋਣ ਤੋਂ ਬਾਅਦ ਲਗਾਤਾਰ ਹੀ ਵਿਵਾਦ ਵਧਦੇ ਜਾ ਰਹੇ ਹਨ ਜਿਸ ਦੇ ਚੱਲਦੇ ਇਕ ਵਾਰ ਫੇਰ ਜਗਦੀਸ਼ ਸਿੰਘ ਝੀਂਡਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੱਜ ਪਹੁੰਚੇ ਅਤੇ ਉਹਨਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਹਰਿਆਣਾ ਗੁਰੁਦੂਆਰਾ ਕਮੇਟੀ ਸੰਬੰਧੀ ਲਿਸਟ ਦਿੱਤੀ ਹੈ | ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪੀ ਗਈ ਲਿਸਟ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਚ ਨਵੇਂ ਸਾਲ ‘ਤੇ ਮੱਥਾ ਟੇਕਣ ਆਇਆ ਹਾਂ | ਉਨ੍ਹਾਂ ਕਿਹਾ ਕਿ ਜਿਹੜੇ ਹਰਿਆਣੇ ਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਮੇਟੀ ਗਠਿਤ ਹੋਣ ਜਾ ਰਹੀ ਹੈ ਉਸ ਵਿਚ ਮੇਰਾ ਮਾਰਗ ਦਰਸ਼ਨ ਕਰਨ | ਝੀਂਡਾ ਨੇ ਕਿਹਾ ਕਿ ਜਿਹੜੀ ਹਰਿਆਣਾ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਹੈ ਉਸ ਨੂੰ ਸਿਰੇ ਤੋਂ ਨਕਾਰਦੇ ਹਾਂ | ਉਨ੍ਹਾਂ ਨੇ ਕਿਹਾ ਜਿਹੜੀ ਕਮੇਟੀ ਹਰਿਆਣਾ ਦੀ ਸਿੱਖ ਸੰਗਤ ਵੱਲੋਂ ਬਣਾਈ ਗਈ ਹੈ ਉਸ ਨੂੰ ਮਾਨਤਾ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਦਾ ਹੁਕਮ ਹੈ ਤੇ ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ, ਹੁਣ ਵੇਖਣਾ ਇਹ ਹੋਵੇਗਾ ਕਿ ਹਰਿਆਣਾ ਦੀ ਸਿੱਖ ਸੰਗਤ ਸਰਕਾਰ ਦਾ ਹੁਕਮ ਮੰਨਦੀ ਹੈ ਜਾਂ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਮੰਨਦੀ ਹੈ | ਉਨ੍ਹਾਂ ਨੇ ਕਿਹਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਅਸੀਂ 22 ਸਾਲ ਲੜਾਈ ਲੜੀ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਹਰਿਆਣੇ ਦੀ ਸਿੱਖ ਸੰਗਤ ਵੱਲੋਂ ਗੁਰਦੁਆਰਿਆਂ ਵਿਚ ਪੈਸਾ ਆਉਂਦਾ ਹੈ ਉਹ ਹਰਿਆਣੇ ਦੇ ਗੁਰਦਵਾਰਿਆਂ ਤੇ ਲਗਾਇਆ ਜਾਵੇ। ਉਨ੍ਹਾਂ ਕਿਹਾ 2014 ਵਿਚ ਹਰਿਆਣਾ ਵਿਚ ਕਾਂਗਰਸ ਸਰਕਾਰ ਵੱਲੋਂ ਇਕ ਨਵੀਂ ਕਮੇਟੀ ਬਣਾ ਦਿੱਤੀ ਗਈ ਅਤੇ 8 ਸਾਲ ਅਸੀਂ ਸੁਪਰੀਮ ਕੋਰਟ ਦੇ ਵਿਚ ਵੀ ਇਸ ਦੀ ਲੜਾਈ ਲੜੀ ਹੈ। ਉਨ੍ਹਾਂ ਦੱਸਿਆ ਕਿ 2014 ਵਿਚ ਸਿੱਖ ਐਕਟ ਬਣਾਇਆ ਗਿਆ ਸੀ ਕਿ ਉਸ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਪ੍ਰਵਾਨਗੀ ਦਿੱਤੀ ਜਾਵੇ ਅਤੇ ਕਿਹਾ ਕਿ ਜਿਹੜੀ ਹਰਿਆਣਾ ਸਰਕਾਰ ਵੱਲੋਂ ਸਿੱਖ ਕਮੇਟੀ ਬਣਾਈ ਗਈ ਹੈ ਉਹ ਸਿੱਖ ਸੰਗਤ ਆਰ.ਐੱਸ.ਐੱਸ ਦੀ ਕਮੇਟੀ ਦੱਸਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਹਰਿਆਣਾ ਵਿਚ ਸਬ-ਕਮੇਟੀ ਬਣਾਉਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਵੀ ਸਾਡੀ ਕੋਈ ਗੱਲ ਨਹੀਂ ਸੁਣੀ, ਜਿਸ ਦਾ ਖਮਿਆਜ਼ਾ ਹਰਿਆਣਾ ਦੀ ਸਿੱਖ ਸੰਗਤ ਨੂੰ ਭੁਗਤਣਾ ਪੈ ਰਿਹਾ ਹੈ | ਇਸ ਕਰਕੇ ਅੱਜ ਅਸੀਂ ਆਪਣੇ ਮੈਂਬਰਾਂ ਦੇ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇਣ ਲਈ ਆਏ ਹਾਂ, ਤਾਂ ਜੋ ਸਾਡੀ ਕਮੇਟੀ ਨੂੰ ਮਾਨਤਾ ਦੇਣ | ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਜਥੇਦਾਰ ਸਾਬ੍ਹ ਦੇ ਪੀਰ ਨੂੰ ਮੰਗ ਪੱਤਰ ਦੇ ਦਿੱਤਾ ਗਿਆ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪੀ.ਏ ਵੱਲੋਂ ਮੰਗ ਪੱਤਰ ਲੈ ਲਿਆ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੰਗ ਪੱਤਰ ਜਥੇਦਾਰ ਸਾਹਿਬ ਤੱਕ ਪੁਹੰਚਾ ਦਿੱਤਾ ਜਾਵੇਗਾ ਜੋ ਵੀ ਅਗਲੀ ਕਾਰਵਾਈ ਹੋਵੇਗੀ ਉਹ ਜਥੇਦਾਰ ਸਾਹਿਬ ਆਪ ਕਰਨਗੇ | ਇਸ ਮੰਗ ਪੱਤਰ ਵਿਚ ਜਗਦੀਸ਼ ਸਿੰਘ ਝੀਂਡਾ ਨੇ ਲਿਖਿਆ ਹੈ ਕਿ ਇਕ ਹਫ਼ਤੇ ਤੋਂ ਵੱਧ ਦਾ ਸਮਾਂ ਲਾ ਕੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਜਾਕੇ ਸੰਗਤ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ 41 ਮੈਂਬਰਾਂ ਦੀ ਲਿਸਟ ਤਿਆਰ ਕੀਤੀ ਗਈ ਹੈ | ਇਸ ਵਿਚ ਇਹ ਵੀ ਲਿਖਿਆ ਹੈ ਕਿ ਅਸੀਂ ਹਰਿਆਣਾ ਸੂਬੇ ਦੀ ਸਾਰੀ ਸੰਗਤ ਵੱਲੋਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਨੂੰ ਮਾਨਤਾ ਦਿੱਤੀ ਜਾਵੇ | ਜਗਦੀਸ਼ ਸਿੰਘ ਝੀਂਡਾ ਨੇ ਲਿਖਿਆ ਹੈ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਕਰਾਂਗੇ | The post ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਜਗਦੀਸ਼ ਸਿੰਘ ਝੀਂਡਾ, ਹਰਿਆਣਾ ਗੁਰੁਦੁਆਰਾ ਕਮੇਟੀ ਸੰਬੰਧੀ ਸੌਂਪੀ ਲਿਸਟ appeared first on TheUnmute.com - Punjabi News. Tags:
|
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਿੱਜੀ ਸਕੱਤਰ ਇੰਦਰਜੀਤ ਸਿੰਘ ਇੰਦੀ ਨੇ ਕੀਤਾ ਆਤਮ-ਸਮਰਪਣ Monday 02 January 2023 08:57 AM UTC+00 | Tags: bharat-bhushan-ashu congress inderjit-singh-indi latest-news ludhiana ludhiana-police news pa-pankaj-meenu-malhotra punjab-congress punjab-news the-unmute-breaking-news ਚੰਡੀਗੜ੍ਹ 02 ਜਨਵਰੀ 2023: ਪੰਜਾਬ ਦੇ ਬਹੁ-ਕਰੋੜੀ ਟੈਂਡਰ ਘੁਟਾਲੇ ਵਿੱਚ ਗ੍ਰਿਫਤਾਰ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੇ ਨਿੱਜੀ ਸਕੱਤਰ ਇੰਦਰਜੀਤ ਸਿੰਘ ਇੰਦੀ ਨੇ ਵਿਜੀਲੈਂਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ | ਲੁਧਿਆਣਾ ਦੀ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਜਾਣਾ ਸੀ | ਇਸਦੇ ਨਾਲ ਹੀ ਭਾਰਤ ਭੂਸ਼ਣ ਆਸ਼ੂ ਦੇ ਦੂਜੇ ਨਿੱਜੀ ਸਕੱਤਰ ਪੰਕਜ ਮੀਨੂੰ ਮਲਹੋਤਰਾ ਪਹਿਲਾਂ ਹੀ ਆਤਮ ਸਮਰਪਣ ਕਰ ਚੁੱਕੇ ਹਨ। The post ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਿੱਜੀ ਸਕੱਤਰ ਇੰਦਰਜੀਤ ਸਿੰਘ ਇੰਦੀ ਨੇ ਕੀਤਾ ਆਤਮ-ਸਮਰਪਣ appeared first on TheUnmute.com - Punjabi News. Tags:
|
ਰੂਪਨਗਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਜੱਗੂ ਭਗਵਾਨਪੁਰੀਆ ਗੈਂਗ ਦੇ 6 ਗੁਰਗੇ ਹਥਿਆਰਾਂ ਸਮੇਤ ਕਾਬੂ Monday 02 January 2023 09:08 AM UTC+00 | Tags: arrest crime crime-news jaggu-bhagwanpuria-gang latest-news news punjabi-latest-news punjab-police punjab-police-news rupnagar-police rupnagar-ssp-viveksheel-soni senior-captain-of-police-rupnagar ਰੂਪਨਗਰ 02 ਜਨਵਰੀ 2023: ਰੂਪਨਗਰ ਪੁਲਿਸ (Rupnagar Police) ਨੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਸੰਬੰਧਿਤ 6 ਵਿਅਕਤੀਆਂ ਨੂੰ ਨਾਜਾਇਜ਼ ਹਥੀਆਰਾਂ ਸਣੇ ਕਾਬੂ ਕੀਤਾ ਹੈ | ਇਸ ਬਾਬਤ ਵਿਵੇਕਸ਼ੀਲ ਸੋਨੀ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਵਲੋਂ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਗੈਰ ਸਮਾਜੀ ਅਨੁਸਰਾ/ਗੈਂਗਸਟਰਾਂ ਖਿਲਾਫ ਛੇੜੀ ਗਈ ਮੁਹਿੰਮ ਅਧੀਨ ਮਨਵਿੰਦਰਬੀਰ ਸਿੰਘ, ਪੀ.ਪੀ.ਐਸ, ਕਪਤਾਨ ਪੁਲਿਸ (ਡਿਟੋਕਟਿਵ) ਅਤੇ ਤਲਵਿੰਦਰ ਸਿੰਘ ਗਿੱਲ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡਿਟੇਕਟਿਵ) ਰੂਪਨਗਰ ਦੀ ਅਗਵਾਈ ਹੇਠ ਰੋਪੜ ਪੁਲਿਸ ਨੂੰ ਬਹੁਤ ਅਹਿਮ ਕਾਮਯਾਬੀ ਹਾਸਲ ਹੋਈ ਹੈ | ਕਥਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 06 ਗੁਰਗਿਆਂ ਨੂੰ 12 ਮਾਰੂ ਹਥਿਆਰਾਂ ਸਮੇਤ 50 ਹੋਂਦ ਜਿੰਦਾ ਦੇ ਕਾਬੂ ਕੀਤਾ ਗਿਆ ਹੈ।ਜੋ ਇਹਨਾਂ ਹਥਿਆਰਾ ਨਾਲ ਪੰਜਾਬ ਵਿੱਚ ਬਹੁਤ ਸੰਗੀਨ ਕਰੀਮੀਨਲ ਵਾਰਦਾਤਾ ਨੂੰ ਅੰਜਾਮ ਦੇਣ ਦੇ ਖਤਰਨਾਕ ਮਨਸੂਬੇ ਫੇਲ੍ਹ ਹੋਏ ਹਨ।ਜੋ ਇਹਨਾਂ ਗੈਰ ਸਮਾਜੀ ਅਨਸਰਾਂ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਨਜਾਇਜ ਹਥਿਆਰ ਅਤੇ ਨਸ਼ਾ ਸਪਲਾਈ ਕਰਨ ਦਾ ਕੰਮ ਵੀ ਵੱਡੇ ਪੱਧਰ ਤੋਂ ਕੀਤਾ ਜਾ ਰਿਹਾ ਸੀ।
ਮਿਤੀ 15.12.2022 ਨੂੰ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਰੂਪਨਗਰ ਦੀ ਟੀਮ (Rupnagar Police) ਨੇ ਮੁਕੱਦਮਾ ਨੰਬਰ 124 ਮਿਤੀ 15.12.2022 ਅ/ਧ 25/54/59 Arms Act ਥਾਣਾ ਸਿਟੀ ਮੋਰਿੰਡਾ ਦਰਜ ਕਰਵਾ ਕੇ 04 ਦੋਸ਼ੀਆਨ ਨੂੰ ਸਮੇਤ 04 ਪਿਸਟਲ ਸਮੇਤ 20 ਰੌਂਦ ਜਿੰਦਾ ਦੇ ਕਾਬੂ ਕੀਤਾ ਸੀ ਇਸੇ ਕੜੀ ਤਹਿਤ ਬੈਕਵਰਡ ਲਿੰਕੇਜ ਨੂੰ ਵੇਸ ਕਰਦੇ ਹੋਏ ਦੋਸ਼ੀ ਅਰਸ਼ਦੀਪ ਸਿੰਘ @ ਫੌਜੀ ਨੂੰ ਅਮ੍ਰਿਤਸਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਅਗਲਾ ਦੋਸ਼ੀ, ਜਿਸ ਨੇ ਗੈਂਗਸਟਰਾਂ ਦੀ ਦੁਨੀਆਂ ਵਿੱਚ (ਕੋਡ ਵਰਡ ਵਿੱਚ) ਆਪਣਾ ਨਾਮ 777 ਰੱਖਿਆ ਹੋਇਆ ਸੀ | The post ਰੂਪਨਗਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਜੱਗੂ ਭਗਵਾਨਪੁਰੀਆ ਗੈਂਗ ਦੇ 6 ਗੁਰਗੇ ਹਥਿਆਰਾਂ ਸਮੇਤ ਕਾਬੂ appeared first on TheUnmute.com - Punjabi News. Tags:
|
ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਡਰੈੱਸ ਕੋਡ ਜਾਰੀ Monday 02 January 2023 09:25 AM UTC+00 | Tags: aam-aadmi-party cm-bhagwant-mann congress latest-news news punjab punjab-news punjab-police punjab-vigilance-bureau the-unmute-breaking-news the-unmute-punjabi-news vigilance-bureau vigilance-bureau-dress-code ਚੰਡੀਗੜ੍ਹ 02 ਜਨਵਰੀ 2023: ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਦੇ ਵਲੋਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਡਰੈੱਸ ਕੋਡ ਜਾਰੀ ਕੀਤਾ ਹੈ। ਵਿਜੀਲੈਂਸ ਦਫ਼ਤਰ ਵਿੱਚ ਬੈਠਣ ਵਾਲੇ ਅਧਿਕਾਰੀ ਨੂੰ ਹੁਣ ਫੋਰਮਲ (ਰਸਮੀ) ਪਹਿਰਾਵੇ ਪਾ ਕੇ ਹੀ ਦਫ਼ਤਰ ਆਉਣਾ ਪਵੇਗਾ | ਜਾਰੀ ਹੁਕਮਾਂ ਮੁਤਾਬਕ ਗਰਮੀਆਂ ਵਿੱਚ ਪੂਰੀ ਬਾਂਹ ਵਾਲਾ ਕਮੀਜ਼ (Full Sleeves) ਪੈਂਟ, ਸਫ਼ਾਰੀ ਸੂਟ ਪਹਿਨਿਆ ਜਾਵੇ। ਇਸਦੇ ਨਾਲ ਹੀ ਸਰਦੀਆਂ ਵਿੱਚ ਸੋਬਰ ਕਲਰ ਦੇ ਕੋਟ ਪੈਂਟ, ਬਲੇਜ਼ਰ, ਸਵੈਟਰ ਨੂੰ ਗਰਮ ਕੱਪੜਿਆਂ ਦੇ ਰੂਪ ਵਿੱਚ ਪਾ ਸਕਣਗੇ | ਅਧਿਕਾਰੀਆਂ ਨੂੰ ਚਮਕਦਾਰ ਜੈਕਟਾਂ ਪਾਉਣ ਦੀ ਮਨਾਹੀ ਕੀਤੀ ਗਈ ਹੈ ।ਅਧਿਕਾਰੀ ਕਾਲੇ, ਬਰਾਊਨ ਰੰਗ ਦੀ ਬੈਲਟ ਪਾਉਣ ਲਈ ਕਿਹਾ ਗਿਆ ਹੈ | ਇਸਦੇ ਨਾਲ ਹੀ ਕੇਵਲ ਮੈਡੀਕਲ ਸਮੱਸਿਆ ਹੋਣ ਤੇ ਮੈਡੀਕਲ ਸਰਟੀਫਿਕੇਟ ਹੋਣ ਤੇ ਹੀ ਚੱਪਲਾਂ, ਸੈਂਡਲਾਂ ਦੀ ਵਰਤੋਂ ਕੀਤੀ ਜਾਵੇ ਅਤੇ ਸਹੀ ਢੰਗ ਨਾਲ ਸ਼ੇਵਿੰਗ ਕੀਤੀ ਜਾਵੇ। ਲੇਡੀ ਕਰਮਚਾਰੀਆਂ ਵਲੋਂ ਸੂਟ, ਸਾੜੀ, ਫਾਰਮਲ ਕਮੀਜ਼ਾਂ ਅਤੇ ਟਰਾਊਜ਼ਰ ਪਹਿਨੇ ਜਾਣ। ਜੀਨਸ, ਟੀ-ਸ਼ਰਟ, ਸਪੋਰਟ ਜੁੱਤੇ, ਚੱਪਲ ਨਾ ਪਹਿਨੇ ਜਾਣ। ਡਿਊਟੀ ਸਮੇਂ ਦੌਰਾਨ ਪਹਿਚਾਣ ਪੱਤਰ ਲਾਜ਼ਮੀ ਤੌਰ ਤੇ ਪਹਿਨਿਆ ਜਾਵੇ ਅਤੇ ਮੰਗੇ ਜਾਣ ਤੇ ਉਪਲੱਬਧ ਕਰਵਾਇਆ ਜਾਵੇ। ਇਹ ਦੁਬਾਰਾ ਦੁਹਰਾਇਆ ਜਾਂਦਾ ਹੈ ਕਿ, ਸ਼ਨਾਖਤੀ ਕਾਰਡ ਹਰ ਸਮੇਂ ਡਿਊਟੀ ਕਰਮਚਾਰੀਆਂ ਤੇ ਅਧਿਕਾਰੀਆਂ ਕੋਲ ਹੋਣਾ ਚਾਹੀਦਾ ਹੈ, ਪਰ ਅਪਰੇਸ਼ਨਲ ਅਸਾਈਨਮੈਂਟ ਸਮੇਂ ਸ਼ਨਾਖਤੀ ਕਾਰਡ ਪਹਿਨਣਾ ਜਰੂਰੀ ਨਹੀਂ ਹੋਵੇਗਾ। The post ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਡਰੈੱਸ ਕੋਡ ਜਾਰੀ appeared first on TheUnmute.com - Punjabi News. Tags:
|
ਕੰਝਵਲਾ ਦੀ ਘਟਨਾ ਬਹੁਤ ਹੀ ਦੁਖਦਾਈ ਤੇ ਸ਼ਰਮਨਾਕ, ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ: ਅਰਵਿੰਦ ਕੇਜਰੀਵਾਲ Monday 02 January 2023 09:45 AM UTC+00 | Tags: breaking-news chief-minister-arvind-kejriwal crime-news delhi-crime delhi-news delhi-police girl-accident kanjhawala kanjhawala-girl-accident kanjhawala-incident kanjhawala-incident-news latest-news news ਚੰਡੀਗੜ੍ਹ 02 ਜਨਵਰੀ 2023: ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਕੰਝਵਲਾ (Kanjhawala) ਦੀ ਘਟਨਾ ਬਹੁਤ ਹੀ ਦੁਖਦਾਈ ਅਤੇ ਸ਼ਰਮਨਾਕ ਹੈ। ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਦੂਜੇ ਪਾਸੇ ਪੁਲਿਸ ਵੱਲੋਂ ਪੱਤਰਕਾਰਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਨੂੰ ਗਲਤ ਦੱਸਿਆ ਗਿਆ ਹੈ। ਜਿਕਰਯੋਗ ਹੈ ਕਿ ਸ਼ਨੀਵਾਰ ਰਾਤ ਸੁਲਤਾਨਪੁਰੀ ‘ਚ ਇਕ ਲੜਕੀ ਨੂੰ 13 ਕਿਲੋਮੀਟਰ ਤੱਕ ਘਸੀਟ ਕੇ ਲੈ ਜਾਣ ਦੇ ਮਾਮਲੇ ‘ਚ ਇਨਸਾਨੀਅਤ ਵੀ ਸ਼ਰਮਸਾਰ ਹੋ ਗਈ ਹੈ। ਸ਼ਰਾਬ ਦੇ ਨਸ਼ੇ ‘ਚ ਧੁੱਤ ਨੌਜਵਾਨ ਲੜਕੀ ਨੂੰ ਸੁਲਤਾਨਪੁਰੀ ਤੋਂ ਕਾਰ ‘ਚ ਘਸੀਟ ਕੇ ਪਿੰਡ ਕੰਝਵਲਾ ਲੈ ਗਏ । ਲੜਕੀ ਸਾਹਮਣੇ ਵਾਲੇ ਬੰਪਰ ਅਤੇ ਪਹੀਆਂ ਵਿਚਕਾਰ ਫਸ ਗਈ ਸੀ। ਕਾਰ ‘ਚ ਫਸੀ ਲਾਸ਼ ਸੜਕ ‘ਤੇ ਡਿੱਗੀ ਤਾਂ ਨੌਜਵਾਨ ਫ਼ਰਾਰ ਹੋ ਗਏ। ਐਤਵਾਰ ਤੜਕੇ 4:11 ਵਜੇ ਰਾਹਗੀਰਾਂ ਨੇ ਸੜਕ ‘ਤੇ ਲੜਕੀ ਦੀ ਲਾਸ਼ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੜਕੀ ਦੀ ਲਾਸ਼ ਦੇਖੀ ਤਾਂ ਉਹ ਹੈਰਾਨ ਰਹਿ ਗਏ। ਸਰੀਰ ‘ਤੇ ਇਕ ਵੀ ਕੱਪੜਾ ਨਹੀਂ ਸੀ। ਸਰੀਰ ਵਿੱਚ ਖੂਨ ਦੀ ਇੱਕ ਬੂੰਦ ਵੀ ਨਹੀਂ ਬਚੀ ਸੀ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਅਜਿਹਾ ਭਿਆਨਕ ਹਾਦਸਾ ਕਦੇ ਨਹੀਂ ਦੇਖਿਆ। ਇਸ ਦੌਰਾਨ ਮ੍ਰਿਤਕ ਦੀ ਮਾਤਾ ਦਾ ਬਿਆਨ ਸਾਹਮਣੇ ਆਇਆ ਹੈ ਤੇ ਕਿਹਾ ਕਿ ਮੈਂ ਰਾਤ 9 ਵਜੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਸਵੇਰੇ 3-4 ਵਜੇ ਘਰ ਆ ਜਾਵੇਗੀ । ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਵਿਆਹਾਂ ‘ਚ ਇਵੈਂਟ ਪਲੈਨਰ ਦਾ ਕੰਮ ਕਰਦੀ ਸੀ। ਉਹ ਪਰਿਵਾਰ ਵਿੱਚ ਇਕਲੌਤੀ ਕਮਾਉਣ ਵਾਲੀ ਸੀ। ਪੀੜਤਾ ਦਾ ਕਹਿਣਾ ਹੈ ਕਿ ਪੁਲਿਸ ਨੇ ਐਤਵਾਰ ਸਵੇਰੇ ਉਸ ਨੂੰ ਫੋਨ ਕਰਕੇ ਹਾਦਸੇ ਬਾਰੇ ਦੱਸਿਆ। ਮੈਨੂੰ ਥਾਣੇ ਲਿਜਾਇਆ ਗਿਆ ਅਤੇ ਉਡੀਕ ਕਰਨ ਲਈ ਕਿਹਾ ਗਿਆ। ਜਦੋਂ ਮੇਰਾ ਭਰਾ ਥਾਣੇ ਪਹੁੰਚਿਆ ਤਾਂ ਉਸ ਨੂੰ ਮੇਰੀ ਧੀ ਦੀ ਮੌਤ ਦੀ ਸੂਚਨਾ ਦਿੱਤੀ ਗਈ। ਫਿਰ ਮੇਰੇ ਭਰਾ ਨੇ ਮੈਨੂੰ ਇਹ ਗੱਲ ਦੱਸੀ। ਪੀੜਤ ਲੜਕੀ ਨੇ ਰੋਂਦੇ ਹੋਏ ਸਾਰੀ ਘਟਨਾ ਦੱਸਦਿਆਂ ਦੱਸਿਆ ਕਿ ਮੇਰੀ ਲੜਕੀ ਪਰਿਵਾਰ ਵਿਚ ਇਕੱਲੀ ਕਮਾਉਣ ਵਾਲੀ ਸੀ। ਜਦੋਂ ਉਹ ਘਰੋਂ ਨਿਕਲੀ ਤਾਂ ਉਸ ਨੇ ਬਹੁਤ ਸਾਰੇ ਕੱਪੜੇ ਪਾਏ ਹੋਏ ਸਨ, ਪਰ ਉਸ ਦੇ ਸਰੀਰ ‘ਤੇ ਕੱਪੜੇ ਦਾ ਇੱਕ ਟੁਕੜਾ ਵੀ ਨਹੀਂ ਸੀ। ਪੀੜਤ ਨੇ ਪੁੱਛਿਆ ਕਿ ਇਹ ਕਿਹੋ ਜਿਹਾ ਹਾਦਸਾ ਸੀ ਜਿਸ ਵਿਚ ਮੇਰੀ ਬੱਚੀ ਇਸ ਤਰ੍ਹਾਂ ਦੀ ਹਾਲਤ ਹੋ ਗਈ। The post ਕੰਝਵਲਾ ਦੀ ਘਟਨਾ ਬਹੁਤ ਹੀ ਦੁਖਦਾਈ ਤੇ ਸ਼ਰਮਨਾਕ, ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ: ਅਰਵਿੰਦ ਕੇਜਰੀਵਾਲ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਨੇ 5773 ਪਿੰਡਾਂ ਨੂੰ ਰੈਵੀਨਿਊ ਲੈਂਡ ਦੀ ਰਜਿਸਟਰੀ ਲਈ ਐਨ.ਓ.ਸੀ. ਤੋਂ ਦਿੱਤੀ ਛੋਟ Monday 02 January 2023 12:01 PM UTC+00 | Tags: 5773-villages-from-noc department-of-housing-punjab land-noc news noc-land punjab-government punjab-news punjab-rural-areas punjab-village revenue-land-registry rural-areas urban-development-of-punjab ਚੰਡੀਗੜ੍ਹ 02 ਜਨਵਰੀ 2020: ਜ਼ਮੀਨ ਮਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਪੇਂਡੂ ਖੇਤਰਾਂ ਵਿੱਚ ਰੈਵੀਨਿਊ ਲੈਂਡ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਸੂਬੇ ਦੇ 5773 ਪਿੰਡਾਂ ਨੂੰ ਐਨ.ਓ.ਸੀ. ਲੈਣ ਤੋਂ ਛੋਟ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਲੋਕ-ਪੱਖੀ ਫ਼ੈਸਲਾ ਜ਼ਮੀਨ ਮਾਲਕਾਂ ਨੂੰ ਵੱਡੀ ਰਾਹਤ ਦੇਣ ਦੇ ਨਾਲ ਨਾਲ 22 ਜ਼ਿਲ੍ਹਿਆਂ ਵਿੱਚ ਪੈਂਦੇ 5773 ਪਿੰਡਾਂ ਵਿੱਚ ਰੈਵੀਨਿਊ ਅਸਟੇਟ ਦੀ ਨਿਰਵਿਘਨ ਰਜਿਸਟ੍ਰੇਸ਼ਨ ਲਈ ਰਾਹ ਪੱਧਰਾ ਕਰੇਗਾ। ਜ਼ਿਕਰਯੋਗ ਹੈ ਕਿ ਗ਼ੈਰ-ਕਾਨੂੰਨੀ ਕਾਲੋਨੀਆਂ ਉਤੇ ਰੋਕਣ ਲਗਾਉਣ ਲਈ ਮਾਲ ਵਿਭਾਗ ਵੱਲੋਂ ਹਾਲ ਹੀ ਵਿੱਚ ਵਿਕਾਸ ਅਥਾਰਟੀ ਜਾਂ ਲੋਕਲ ਬਾਡੀ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੀਆਂ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਲਈ ਐਨ.ਓ.ਸੀ. ਜਾਰੀ ਕਰਨਾ ਲਾਜ਼ਮੀ ਕੀਤਾ ਗਿਆ ਸੀ। ਇਹ ਫ਼ੈਸਲਾ ਪਿੰਡਾਂ ਦੀ ਰੈਵੀਨਿਊ ਲੈਂਡ ‘ਤੇ ਵੀ ਲਾਗੂ ਹੋ ਗਿਆ ਸੀ, ਜਿਸ ਨਾਲ ਜ਼ਮੀਨ ਮਾਲਕਾਂ ਲਈ ਪੇਂਡੂ ਖੇਤਰਾਂ ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਪਹਿਲਾਂ ਲਾਇਸੈਂਸ ਲੈਣਾ ਲਾਜ਼ਮੀ ਹੋ ਗਿਆ ਸੀ। ਇਹ ਵੀ ਦੱਸਣਯੋਗ ਹੈ ਕਿ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ (ਪਾਪਰਾ) 1995 ਦੇ ਸੈਕਸ਼ਨ (20) (3) ਵਿੱਚ ਕਿਹਾ ਗਿਆ ਹੈ ਕਿ ਰਜਿਸਟ੍ਰੇਸ਼ਨ ਐਕਟ, 1908 ਦੇ ਉਪਬੰਧਾਂ ਅਧੀਨ ਕੋਈ ਵੀ ਰਜਿਸਟਰਾਰ ਜਾਂ ਸਬ-ਰਜਿਸਟਰਾਰ ਕਾਲੋਨੀ ਵਿਚਲੀ ਜ਼ਮੀਨ ਜਾਂ ਪਲਾਟ ਜਾਂ ਇਮਾਰਤ ਦੀ ਵਿਕਰੀ ਸਬੰਧੀ ਸੇਲ ਡੀਡ ਜਾਂ ਕੋਈ ਹੋਰ ਦਸਤਾਵੇਜ਼ ਰਜਿਸਟਰ ਨਹੀਂ ਕਰੇਗਾ, ਜਿਸ ਸਬੰਧੀ ਸਮਰੱਥ ਅਥਾਰਟੀ ਤੋਂ ਐਨ.ਓ.ਸੀ. ਪ੍ਰਾਪਤ ਨਾ ਕੀਤੀ ਗਈ ਹੋਵੇ। ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ (ਪਾਪਰਾ) 1995 ਦੇ ਸੈਕਸ਼ਨ (20) (3) ਦੇ ਉਪਬੰਧਾਂ ਤਹਿਤ ਗ਼ੈਰ-ਲਾਇਸੈਂਸਸ਼ੁਦਾ ਕਾਲੋਨੀ ਵਿੱਚ ਸਥਿਤ ਜ਼ਮੀਨ, ਪਲਾਟ ਜਾਂ ਇਮਾਰਤ ਵੇਚਣ ਲਈ ਐਨ.ਓ.ਸੀ. ਲੈਣੀ ਲਾਜ਼ਮੀ ਹੋਣ ਕਾਰਨ ਜ਼ਮੀਨ ਮਾਲਕਾਂ ਨੂੰ ਰਜਿਸਟਰੀ ਕਰਵਾਉਣ ਵਿੱਚ ਮੁਸ਼ਕਿਲ ਆ ਰਹੀ ਸੀ। ਇਸ ਦਾ ਨੋਟਿਸ ਲੈਂਦਿਆਂ ਹੁਣ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਜ਼ਮੀਨ ਮਾਲਕਾਂ ਨੂੰ ਪੇਂਡੂ ਖੇਤਰਾਂ ਵਿੱਚ ਰੈਵੀਨਿਊ ਲੈਂਡ ਦੀ ਰਜਿਸਟਰੀ ਲਈ ਐਨ.ਓ.ਸੀ. ਲੈਣ ਤੋਂ ਛੋਟ ਦੇ ਦਿੱਤੀ ਹੈ। ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਸ੍ਰੀ ਅਜੋਏ ਕੁਮਾਰ ਸਿਨਹਾ ਨੇ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਐਕਟ ਦੇ ਬਾਕੀ ਉਪਬੰਧ (ਪ੍ਰੋਵਿਜ਼ਨਜ਼) ਉਸੇ ਤਰ੍ਹਾਂ ਲਾਗੂ ਰਹਿਣਗੇ। ਛੋਟ ਵਾਲੇ ਪਿੰਡਾਂ ਦਾ ਜ਼ਿਲ੍ਹਾ ਵਾਰ ਵੇਰਵਾਅੰਮ੍ਰਿਤਸਰ (385 ਪਿੰਡ), ਬਠਿੰਡਾ (94), ਹੁਸ਼ਿਆਰਪੁਰ (902), ਜਲੰਧਰ (359), ਮਾਨਸਾ (137), ਐਸ.ਬੀ.ਐਸ. ਨਗਰ (152), ਲੁਧਿਆਣਾ (346), ਤਰਨ ਤਾਰਨ (260), ਮੋਗਾ (120), ਪਠਾਨਕੋਟ (191), ਫਤਿਹਗੜ੍ਹ ਸਾਹਿਬ (268), ਬਰਨਾਲਾ (66), ਸੰਗਰੂਰ (172), ਮਲੇਰਕੋਟਲਾ (69), ਫਾਜ਼ਿਲਕਾ (221), ਕਪੂਰਥਲਾ (305), ਸ੍ਰੀ ਮੁਕਤਸਰ ਸਾਹਿਬ (118), ਫਰੀਦਕੋਟ (113), ਰੂਪਨਗਰ (257), ਗੁਰਦਾਸਪੁਰ (479), ਪਟਿਆਲਾ (507), ਫਿਰੋਜ਼ਪੁਰ (252 ਪਿੰਡ)। The post ਪੰਜਾਬ ਸਰਕਾਰ ਨੇ 5773 ਪਿੰਡਾਂ ਨੂੰ ਰੈਵੀਨਿਊ ਲੈਂਡ ਦੀ ਰਜਿਸਟਰੀ ਲਈ ਐਨ.ਓ.ਸੀ. ਤੋਂ ਦਿੱਤੀ ਛੋਟ appeared first on TheUnmute.com - Punjabi News. Tags:
|
ਜੰਗਲਾਤ ਵਿਭਾਗ ਵੱਲੋਂ 2022 ਦੌਰਾਨ 1.12 ਕਰੋੜ ਬੂਟੇ ਲਗਾਉਣ ਦਾ ਟੀਚਾ ਪੂਰਾ Monday 02 January 2023 12:07 PM UTC+00 | Tags: aam-aadmi-party environment forest-department forest-department-of-punjab green-movement lal-chand-kataruchak latest-news nanak-garden-and-shaheed-bhagat-singh-green-movement news pavitar-van planting-1.12-crore punjab-forest-development-corporation punjab-government punjab-news shaheed-bhagat-singh-haryaval-lehar the-unmute-breaking-news tree-plantiong ਚੰਡੀਗੜ੍ਹ 02 ਜਨਵਰੀ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਜੰਗਲਾਤ ਹੇਠ ਰਕਬਾ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਦਾ ਪਤਾ ਇਸ ਤੱਥ ਤੋਂ ਲੱਗਦਾ ਹੈ ਕਿ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ (Forest Department) 2022 ਦੌਰਾਨ 1.12 ਕਰੋੜ ਬੂਟੇ ਲਗਾਉਣ ਦਾ ਟੀਚਾ ਪੂਰਾ ਕਰ ਲਿਆ ਗਿਆ। ਹੁਣ ਤੱਕ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ 54 ਲੱਖ ਬੂਟੇ ਲਗਾਏ ਜਾ ਚੁੱਕੇ ਹਨ ਜਦਕਿ ਹੋਰ ਵੱਖ-ਵੱਖ ਸਕੀਮਾਂ ਤਹਿਤ 58 ਲੱਖ ਬੂਟੇ ਲਗਾਏ ਗਏ ਹਨ। ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਦੂਰਅੰਦੇਸ਼ੀ ਅਗਵਾਈ ਹੇਠ ਵਿਭਾਗ ਨੇ ਅਗਲੇ ਸਾਲ 3 ਕਰੋੜ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਹੈ ਜਿਸ ਲਈ ਵਿਭਾਗ ਕੋਈ ਕਸਰ ਬਾਕੀ ਨਹੀਂ ਛੱਡੇਗਾ। ਇਸ ਤੋਂ ਇਲਾਵਾ, ਪੰਜਾਬ ਜੰਗਲਾਤ ਵਿਕਾਸ ਕਾਰਪੋਰੇਸ਼ਨ ਦੀ ਪਿਛਲੇ ਸਾਲ ਹੋਈ 36 ਕਰੋੜ ਰੁਪਏ ਦੀ ਆਮਦਨ ਦੇ ਮੁਕਾਬਲੇ ਸਾਲ 2022 ਦੇ ਪਹਿਲੇ 7 ਮਹੀਨਿਆਂ ਦੌਰਾਨ ਕਾਰਪੋਰੇਸ਼ਨ ਨੂੰ 29 ਕਰੋੜ ਰੁਪਏ ਦੀ ਆਮਦਨ ਹੋਈ ਹੈ ਜੋ ਜਲਦ ਹੀ ਪਿਛਲੇ ਸਾਲ ਦੇ ਅੰਕੜੇ ਨੂੰ ਪਾਰ ਕਰ ਲਵੇਗੀ। ਇਸ ਦੇ ਨਾਲ ਹੀ ਸੂਬੇ ਭਰ ਵਿੱਚ ਨਰਸਰੀ ਇੰਚਾਰਜਾਂ ਦਾ ਸਿਖਲਾਈ ਪ੍ਰੋਗਰਾਮ 17 ਨਵੰਬਰ ਤੋਂ ਹੁਸ਼ਿਆਰਪੁਰ ਵਿਖੇ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਪਹਾੜੀ ਖੇਤਰਾਂ ਦੀਆਂ ਨਰਸਰੀਆਂ ਦੇ ਇੰਚਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ‘ਪਵਿੱਤਰ ਵਣ’ (1 ਜਾਂ 2 ਹੈਕਟੇਅਰ ਰਕਬੇ ਵਿੱਚ ਬੂਟੇ ਲਗਾਉਣਾ), ਨਾਨਕ ਬਗੀਚੀ ਅਤੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਵਰਗੀਆਂ ਪਹਿਲਕਦਮੀਆਂ ਪੂਰੇ ਜੋਸੋ-ਖਰੋਸ਼ ਨਾਲ ਚੱਲ ਰਹੀਆਂ ਹਨ ਤਾਂ ਜੋ ਹਰਿਆਲੀ ਅਧੀਨ ਰਕਬਾ ਵਧਾ ਕੇ ਸਾਫ਼ ਅਤੇ ਸਵੱਛ ਵਾਤਾਵਰਣ ਬਣਾਉਣ ਦਾ ਰਾਹ ਪੱਧਰਾ ਕੀਤਾ ਜਾ ਸਕੇ। ਰੋਪੜ ਵਿੱਚ ਸਦਾਬਰਸਤ ਜੰਗਲ ਅਤੇ ਗੁਰਦਾਸਪੁਰ ਵਿੱਚ ਕੇਸ਼ੋਪੁਰ ਛੰਭ ਵਿਕਿਸਤ ਕਰਨਾ ਵੀ ਵਿਭਾਗ ਦੀ ਪ੍ਰਮੁੱਖ ਤਰਜੀਹ ਹੈ ਅਤੇ ਇਨ੍ਹਾਂ ਖੇਤਰਾਂ ਨੂੰ ਖਿੱਚ ਦੇ ਕੇਂਦਰ ਬਣਾਉਣ ਲਈ ਇੱਥੇ ਸਹੂਲਤਾਂ ਪ੍ਰਦਾਨ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇੱਕ ਹੋਰ ਪਹਿਲਕਦਮੀ ਤਹਿਤ ਵਿਭਾਗ ਦੇ ਕਰਮਚਾਰੀਆਂ ਨੂੰ ਵਰਦੀਆਂ ਮੁਹੱਈਆ ਕਰਵਾਉਣਾ ਸ਼ਾਮਲ ਹੈ, ਜੋ ਕਿ ਪ੍ਰਗਤੀ ਅਧੀਨ ਹੈ। ਇਸ ਨਾਲ ਵਿਭਾਗ ਨੂੰ ਇੱਕ ਨਵੀਂ ਦਿੱਖ ਮਿਲਣ ਦੇ ਨਾਲ ਨਾਲ ਕਰਮਚਾਰੀਆਂ ਦਾ ਆਤਮ-ਵਿਸ਼ਵਾਸ ਵੀ ਵਧੇਗਾ। ਕੁਝ ਪ੍ਰੋਜੈਕਟ ਜਿਵੇਂ ਕਿ ਫਗਵਾੜਾ-ਚੰਡੀਗੜ੍ਹ ਸੜਕ ਦਾ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾ ਕੇ ਸੁੰਦਰੀਕਰਨ ਕਰਨਾ, ਵਿਚਾਰ ਅਧੀਨ ਹਨ। The post ਜੰਗਲਾਤ ਵਿਭਾਗ ਵੱਲੋਂ 2022 ਦੌਰਾਨ 1.12 ਕਰੋੜ ਬੂਟੇ ਲਗਾਉਣ ਦਾ ਟੀਚਾ ਪੂਰਾ appeared first on TheUnmute.com - Punjabi News. Tags:
|
ਬ੍ਰਮ ਸ਼ੰਕਰ ਜਿੰਪਾ ਵੱਲੋਂ ਹੁਸ਼ਿਆਰਪੁਰ-ਚਿੰਤਪੁਰਨੀ ਰੋਡ ਦੀ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਨ ਦੇ ਨਿਰਦੇਸ਼ Monday 02 January 2023 12:13 PM UTC+00 | Tags: brahm-shankar-jimpa chintpurni cm-bhagwant-mann hoshiarpur hoshiarpur-chintpurni-road news punjab-government punjab-revenue-ministe punjab-revenue-minister punjab-transport the-unmute-breaking-news the-unmute-latest-news the-unmute-punjabi-news ਚੰਡੀਗੜ੍ਹ 02 ਜਨਵਰੀ 2022: ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸਬੰਧਤ ਅਧਿਕਾਰੀਆਂ ਨੂੰ ਜਲੰਧਰ ਹਾਈਵੇਅ ਦੇ ਮਾਮਲੇ ਨੂੰ ਜਲਦੀ ਹੱਲ ਕਰਨ ਦੇ ਨਾਲ-ਨਾਲ ਹੁਸ਼ਿਆਰਪੁਰ-ਚਿੰਤਪੁਰਨੀ ਰੋਡ (Hoshiarpur-Chintpurni Road) ਦੀ ਮੁਰੰਮਤ ਦੇ ਕੰਮ ਵਿੱਚ ਤੇਜੀ ਲਿਆਉਣ ਲਈ ਕਿਹਾ ਤਾਂ ਜੋ ਇੱਥੋਂ ਰੋਜ਼ਾਨਾ ਲੰਘਣ ਵਾਲੇ ਰਾਹਗੀਆਂ ਨੂੰ ਕੋਈ ਪ੍ਰੇਸ਼ਾਨੀ ਦਰਪੇਸ਼ ਨਾ ਆਵੇ। ਮੰਤਰੀ ਨੇ ਆਦਮਪੁਰ ਵਿੱਚ ਖਸਤਾ ਹਾਲਤ ਸੜਕ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਮਨ ਅਰੋੜਾ, ਡਿਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਅਤੇ ਹੋਰ ਸਬੰਧਤ ਅਧਿਕਾਰੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ-ਚਿੰਤਪੁਰਨੀ ਸੜਕ ‘ਤੇ ਕਾਫ਼ੀ ਆਵਾਜਾਈ ਰਹਿੰਦੀ ਹੈ ਕਿਉਂਕਿ ਇਸ ਰਸਤੇ ਰਾਹੀਂ ਵੱਡੀ ਗਿਣਤੀ ਵਿੱਚ ਲੋਕ ਮੰਦਿਰ ਦੇ ਦਰਸ਼ਨਾਂ ਲਈ ਆਉਂਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਕਾਰਵਾਈ ਵਿੱਚ ਤੇਜ਼ੀ ਲਿਆਉਣ ਤਾਂ ਜੋ ਲੋੜੀਂਦੀ ਮੁਰੰਮਤ ਜਾਂ ਕੰਮ ਨੂੰ ਸਮਾਂਬੱਧ ਢੰਗ ਨਾਲ ਸ਼ੁਰੂ ਕਰਕੇ ਨੇਪਰੇ ਚਾੜ੍ਹਿਆ ਜਾ ਸਕੇ। ਡਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਇਨ੍ਹਾਂ ਸੜਕਾਂ ਦਾ ਬਾਕੀ ਰਹਿੰਦਾ ਕੰਮ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਬੰਧਤ ਏਜੰਸੀਆਂ ਨੂੰ ਮੁਰੰਮਤ ਅਤੇ ਹੋਰ ਕੰਮਾਂ ਨੂੰ ਘੱਟੋ-ਘੱਟ ਸਮਾਂ ਸੀਮਾ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। The post ਬ੍ਰਮ ਸ਼ੰਕਰ ਜਿੰਪਾ ਵੱਲੋਂ ਹੁਸ਼ਿਆਰਪੁਰ-ਚਿੰਤਪੁਰਨੀ ਰੋਡ ਦੀ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ ‘ਤੇ ਮੁਕੰਮਲ ਕਰਨ ਦੇ ਨਿਰਦੇਸ਼ appeared first on TheUnmute.com - Punjabi News. Tags:
|
ਚੰਡੀਗੜ੍ਹ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੋਂ ਕੁਝ ਦੂਰੀ 'ਤੇ ਮਿਲਿਆ ਬੰਬ ਸੈੱਲ Monday 02 January 2023 12:27 PM UTC+00 | Tags: bomb-cell breaking-news chandigarh-news chandigarh-police cm-bhagwant-mann latest-news news punjab-government punjab-police the-unmute-breaking-news the-unmute-latest-news the-unmute-punjabi-news ਚੰਡੀਗੜ੍ਹ 02 ਜਨਵਰੀ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੋਂ ਥੋੜ੍ਹੀ ਦੂਰੀ ‘ਤੇ ਜਿੰਦਾ ਬੰਬ ਸੈੱਲ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਇਹ ਬੰਬ ਸੈੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੋਂ ਕੁਝ ਦੂਰੀ ‘ਤੇ ਅੰਬਾਂ ਦੇ ਬਾਗ ‘ਚ ਮਿਲਿਆ | ਜਿਸ ਨੂੰ ਉਥੇ ਮੌਜੂਦ ਟਿਊਬਵੈੱਲ ਆਪਰੇਟਰ ਨੇ ਦੇਖਿਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਅਤੇ ਬੰਬ ਨਿਰੋਧਕ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਇਹ ਖੇਤਰ ਉੱਚ ਸੁਰੱਖਿਆ ਵਾਲਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਵੀ ਨੇੜੇ ਹੀ ਹੈ। ਪੰਜਾਬ ਅਤੇ ਹਰਿਆਣਾ ਸਕੱਤਰੇਤ ਅਤੇ ਵਿਧਾਨ ਸਭਾ ਵੀ ਜਿਸ ਥਾਂ ਤੋਂ ਬੰਬ ਬਰਾਮਦ ਹੋਇਆ ਹੈ, ਉਸ ਦੇ ਨੇੜੇ ਹੀ ਹੈ। The post ਚੰਡੀਗੜ੍ਹ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੋਂ ਕੁਝ ਦੂਰੀ ‘ਤੇ ਮਿਲਿਆ ਬੰਬ ਸੈੱਲ appeared first on TheUnmute.com - Punjabi News. Tags:
|
ਆਈ.ਏ.ਐਸ. ਤੇ ਆਈ.ਪੀ.ਐਸ. ਅਧਿਕਾਰੀਆਂ ਨੇ CM ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਨਵੇਂ ਵਰ੍ਹੇ ਦੀ ਵਧਾਈ ਦਿੱਤੀ Monday 02 January 2023 12:39 PM UTC+00 | Tags: aam-aadmi-party cm-bhagwant-mann dgp-gaurav-yadav happy-new-year ias-and-ips-the-officials ias-and-ips-the-officials-punjab news new-year punjab punjab-dgp punjab-government punjabi-news punjab-police the-unmute-news the-unmute-punjabi-news the-unmute-update ਚੰਡੀਗੜ੍ਹ 02 ਜਨਵਰੀ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਅਧਿਕਾਰੀਆਂ ਨੂੰ ਸਰਕਾਰ ਦੀਆਂ ਲੋਕ ਪੱਖੀ ਤੇ ਵਿਕਾਸ ਮੁਖੀ ਨੀਤੀਆਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਉਤਸ਼ਾਹ ਨਾਲ ਕੰਮ ਕਰਨ ਲਈ ਆਖਿਆ। ਸੂਬੇ ਦੇ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀਆਂ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੰਦੇ ਹੋਏ ਲੋਕ ਭਲਾਈ ਕਾਰਜਾਂ ਨੂੰ ਸਭ ਤੋਂ ਵੱਧ ਤਰਜੀਹ ਦੇਣ ਲਈ ਆਖਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੂਬੇ ਦੇ ਲੋਕਾਂ ਦੀ ਬਿਹਤਰੀ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਆਖਿਆ ਤਾਂ ਕਿ ਸੂਬੇ ਦੇ ਕਮਜੋਰ ਅਤੇ ਪੱਛੜੇ ਵਰਗਾਂ ਨੂੰ ਸਰਕਾਰ ਦੀਆਂ ਨੀਤੀਆਂ ਤੇ ਉਪਰਾਲਿਆਂ ਦਾ ਸਹੀ ਮਾਅਨਿਆਂ ਵਿਚ ਲਾਭ ਹਾਸਲ ਹੋ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਰਕਾਰ ਦੀਆਂ ਨੀਤੀਆਂ ਦਾ ਲਾਭ ਹਰੇਕ ਹੱਕਦਾਰ ਲਾਭਪਾਤਰੀ ਨੂੰ ਹਾਸਲ ਹੋਵੇ।
ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਭਲਾਈ ਸਕੀਮਾਂ ਲਾਗੂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਜਾਂ ਭਾਈ-ਭਤੀਜਾਵਾਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਦੇਣਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਹਰੇਕ ਖੇਤਰ ਵਿੱਚ ਦੇਸ਼ ਭਰ ਵਿੱਚੋਂ ਮੋਹਰੀ ਸੂਬਾ ਬਣਾਉਣ ਲਈ ਇਹ ਸਮੇਂ ਦੀ ਲੋੜ ਹੈ। ਆਈ.ਏ.ਐਸ. ਤੇ ਆਈ.ਪੀ.ਐਸ. ਅਧਿਕਾਰੀਆਂ ਨੂੰ ਸੂਬਾ ਸਰਕਾਰ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਮੁੱਖ ਮੰਤਰੀ ਨੇ ਪੰਜਾਬ ਤੇ ਇਸ ਦੇ ਲੋਕਾਂ ਦੀ ਖ਼ੁਸ਼ਹਾਲੀ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਆਪਣੇ ਫ਼ਰਜ਼ ਪੂਰੀ ਦਿਆਨਤਦਾਰੀ ਤੇ ਸਮਰਪਿਤ ਭਾਵਨਾ ਨਾਲ ਨਿਭਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਭਗਵੰਤ ਮਾਨ ਨੇ ਉਮੀਦ ਜਤਾਈ ਕਿ ਹਰੇਕ ਅਧਿਕਾਰੀ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਆਪਣੀ ਪੂਰੀ ਵਾਹ ਲਾਏਗਾ। The post ਆਈ.ਏ.ਐਸ. ਤੇ ਆਈ.ਪੀ.ਐਸ. ਅਧਿਕਾਰੀਆਂ ਨੇ CM ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਨਵੇਂ ਵਰ੍ਹੇ ਦੀ ਵਧਾਈ ਦਿੱਤੀ appeared first on TheUnmute.com - Punjabi News. Tags:
|
ਭਗੌੜੇ ਹੋਣ ਦੀ ਅਦਾਲਤੀ ਕਾਰਵਾਈ ਕਾਰਨ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਕੱਤਰ ਨੇ ਵਿਜੀਲੈਂਸ ਅੱਗੇ ਕੀਤਾ ਆਤਮ-ਸਮਰਪਣ Monday 02 January 2023 12:45 PM UTC+00 | Tags: bharat-bhushan-ashu breaking-news civil-supplies-minister-bharat-bhushan-ashu congress inderjit-singh-indi latest-news ludhiana ludhiana-news ludhiana-police multi-crore-tender-scam news pa-pankaj-meenu-malhotra punjab-congress punjab-news punjab-vigilance-bureau the-unmute-breaking-news vigilance ਚੰਡੀਗੜ੍ਹ 02 ਜਨਵਰੀ 2022: ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਹੋਏ ਬਹੁ-ਕਰੋੜੀ ਢੋਆ-ਢੁਆਈ ਸਬੰਧੀ ਟੈਂਡਰ ਘੁਟਾਲੇ ਦੇ ਭਗੌੜੇ ਮੁਲਜ਼ਮ ਇੰਦਰਜੀਤ ਸਿੰਘ ਇੰਦੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਸ ਨੇ ਲੁਧਿਆਣਾ ਸਥਿਤ ਬਿਊਰੋ ਦੇ ਦਫ਼ਤਰ ਵਿਖੇ ਆਤਮ-ਸਮਰਪਣ ਕੀਤਾ। ਇਹ ਮੁਲਜ਼ਮ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਪ੍ਰਾਈਵੇਟ ਤੌਰ 'ਤੇ ਨਿੱਜੀ ਸਹਾਇਕ (ਪੀ.ਏ.) ਵਜੋਂ ਕੰਮ ਕਰਦਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਚਲਾਈ ਗਈ ਕਾਨੂੰਨੀ ਕਾਰਵਾਈ ਕਾਰਨ ਉਸ ਨੂੰ ਖਦਸ਼ਾ ਸੀ ਕਿ ਅਦਾਲਤ ਉਸ ਨੂੰ ਇਸ ਘੁਟਾਲੇ ਵਿੱਚ ਭਗੌੜਾ (ਪੀ.ਓ.) ਘੋਸ਼ਿਤ ਕਰ ਸਕਦੀ ਹੈ ਕਿਉਂਕਿ ਵਿਜੀਲੈਂਸ ਬਿਊਰੋ ਨੇ ਪਹਿਲਾਂ ਹੀ ਉਸ ਵਿਰੁੱਧ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਕੇਸ ਦੀ ਅਗਲੀ ਸੁਣਵਾਈ 04-01-2023 ਨੂੰ ਨਿਰਧਾਰਤ ਕੀਤੀ ਗਈ ਸੀ। ਉਸ ਨੂੰ ਭਲਕੇ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਪਹਿਲਾਂ ਹੀ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ, ਸੰਦੀਪ ਭਾਟੀਆ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕਾਂ/ਭਾਈਵਾਲਾਂ ਦੇ ਨਾਲ-ਨਾਲ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਵੱਖ-ਵੱਖ ਅਨਾਜ ਮੰਡੀਆਂ ਵਿੱਚ ਲੇਬਰ ਅਤੇ ਢੋਆ-ਢੁਆਈ ਦੇ ਟੈਂਡਰ ਅਲਾਟ ਕਰਨ ਲਈ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13(2) ਤਹਿਤ ਐਫ.ਆਈ.ਆਰ. ਨੰਬਰ 11 ਮਿਤੀ 16-08-2022 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਤੇਲੂ ਰਾਮ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਦੇ ਨਿੱਜੀ ਪੀ.ਏ. ਪੰਕਜ ਕੁਮਾਰ ਉਰਫ਼ ਮੀਨੂੰ ਮਲਹੋਤਰਾ, ਕ੍ਰਿਸ਼ਨ ਲਾਲ ਧੋਤੀਵਾਲਾ ਅਤੇ ਅਨਿਲ ਜੈਨ (ਦੋਵੇਂ ਆੜ੍ਹਤੀਏ) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਸਮੇਂ ਸਾਰੇ ਨਿਆਂਇਕ ਹਿਰਾਸਤ ਵਿੱਚ ਹਨ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਭਾਰਤ ਭੂਸ਼ਣ ਆਸ਼ੂ, ਤੇਲੂ ਰਾਮ ਅਤੇ ਕ੍ਰਿਸ਼ਨ ਲਾਲ ਵਿਰੁੱਧ ਸਪਲੀਮੈਂਟਰੀ ਚਲਾਣ ਪੇਸ਼ ਕੀਤਾ ਜਾ ਚੁੱਕਾ ਹੈ। ਵੇਰਵੇ ਦਿੰਦਿਆਂ ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਗਹਿਨ ਪੜਤਾਲ ਅਤੇ ਸਬੂਤਾਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀ ਭਾਰਤ ਭੂਸ਼ਣ ਆਸ਼ੂ ਕੋਲ ਪੀ.ਏ. ਵਜੋਂ ਕੰਮ ਕਰ ਰਿਹਾ ਸੀ ਅਤੇ ਵਿਜੀਲੈਂਸ ਬਿਊਰੋ ਨੂੰ 24-08-2022 ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਉਪਰੰਤ, ਦੋਸ਼ੀ ਇੰਦਰਜੀਤ ਇੰਦੀ ਨੂੰ ਕਿਸੇ ਅਣਪਛਾਤੇ ਵਿਅਕਤੀ ਤੋਂ ਗਹਿਣੇ, ਦਸਤਾਵੇਜ਼ ਆਦਿ ਵਾਲਾ ਬੈਗ ਮਿਲਿਆ ਸੀ ਜੋ ਉਹ ਆਸ਼ੂ ਦੇ ਘਰੋਂ 22-08-2022 ਨੂੰ ਲੈ ਕੇ ਆਇਆ ਸੀ। ਇਸ ਬੈਗ ਨੂੰ ਹਾਸਲ ਕਰਕੇ ਇੰਦੀ ਇਸ ਨੂੰ ਅਣਪਛਾਤੇ ਟਿਕਾਣੇ 'ਤੇ ਛੁਪਾਉਣ ਲਈ ਫਰਾਰ ਹੋ ਗਿਆ। ਪੜਤਾਲ ਉਪਰੰਤ ਪਤਾ ਲੱਗਾ ਕਿ ਇਹ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਸੀ, ਜਿਸ ਉਪਰੰਤ ਇੰਦਰਜੀਤ ਇੰਦੀ ਨੂੰ 26-08-2022 ਨੂੰ ਉਕਤ ਮੁਕੱਦਮੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। The post ਭਗੌੜੇ ਹੋਣ ਦੀ ਅਦਾਲਤੀ ਕਾਰਵਾਈ ਕਾਰਨ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਕੱਤਰ ਨੇ ਵਿਜੀਲੈਂਸ ਅੱਗੇ ਕੀਤਾ ਆਤਮ-ਸਮਰਪਣ appeared first on TheUnmute.com - Punjabi News. Tags:
|
ਛੱਤੀਸਗੜ੍ਹ 'ਚ ਧਰਮ ਪਰਿਵਰਤਨ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਹਿੰਸਕ ਝੜਪ, ਐੱਸਪੀ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖਮੀ Monday 02 January 2023 01:02 PM UTC+00 | Tags: breaking-news chhattisgarh chhattisgarh-new church edka-gram-panchayat india india-news narayanpur narayanpur-violance news religious-conversion sp-sadanand-kumar violent-clash violent-clash-chhattisgarh ਚੰਡੀਗੜ੍ਹ 02 ਜਨਵਰੀ 2022: ਛੱਤੀਸਗੜ੍ਹ (Chhattisgarh) ਦੇ ਨਰਾਇਣਪੁਰ ‘ਚ ਧਰਮ ਪਰਿਵਰਤਨ ਨੂੰ ਲੈ ਕੇ ਸੋਮਵਾਰ ਨੂੰ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ। ਇਸ ਦੌਰਾਨ ਭੀੜ ਨੇ ਇੱਕ ਚਰਚ ਵਿੱਚ ਭੰਨਤੋੜ ਕੀਤੀ। ਜਦੋਂ ਪੁਲਿਸ ਨੇ ਹੰਗਾਮਾ ਵਧਦਾ ਦੇਖਿਆ ਅਤੇ ਸਮਝਾਉਣ ਲਈ ਪਹੁੰਚੀ ਤਾਂ ਭੜਕੇ ਲੋਕਾਂ ਨੇ ਨਰਾਇਣਪੁਰ ਦੇ ਐੱਸਪੀ ਸਦਾਨੰਦ ਕੁਮਾਰ ‘ਤੇ ਹਮਲਾ ਕਰ ਦਿੱਤਾ। ਐੱਸਪੀ ਸਦਾਨੰਦ ਕੁਮਾਰ ਦੇ ਸਿਰ ‘ਤੇ ਸੱਟਾਂ ਲੱਗੀਆਂ ਹਨ । ਇਸ ਦੇ ਨਾਲ ਹੀ ਪਥਰਾਅ ‘ਚ ਸਟੇਸ਼ਨ ਇੰਚਾਰਜ ਸਮੇਤ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਸਟੇਸ਼ਨ ਇੰਚਾਰਜ ਨੂੰ ਜਗਦਲਪੁਰ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਏਡਕਾ ਗ੍ਰਾਮ ਪੰਚਾਇਤ ਅਧੀਨ ਪੈਂਦੇ ਪਿੰਡ ਗੋਰਾ ਵਿੱਚ ਐਤਵਾਰ ਨੂੰ ਈਸਾਈ ਭਾਈਚਾਰੇ ਦੇ ਲੋਕ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਧਰਮ ਪਰਿਵਰਤਨ ਨੂੰ ਲੈ ਕੇ ਉਨ੍ਹਾਂ ਦਾ ਆਦਿਵਾਸੀਆਂ ਨਾਲ ਝਗੜਾ ਹੋ ਗਿਆ। ਇਸ ਦੌਰਾਨ ਕਾਫੀ ਲੜਾਈ ਹੋਈ। ਜਦੋਂ ਪੁਲਿਸ ਵਾਲੇ ਪਹੁੰਚੇ ਤਾਂ ਉਨ੍ਹਾਂ ‘ਤੇ ਵੀ ਹਮਲਾ ਕੀਤਾ ਗਿਆ। ਇਸ ਸਬੰਧੀ ਸੋਮਵਾਰ ਨੂੰ ਆਦਿਵਾਸੀ ਭਾਈਚਾਰੇ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ। ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਇਲਾਕੇ ‘ਚ ਸਵੇਰ ਤੋਂ ਹੀ ਪੁਲਿਸ ਫੋਰਸ ਤਾਇਨਾਤ ਸੀ। ਇਸ ਦੌਰਾਨ ਸਥਾਨਕ ਐਸ.ਪੀ. ਅਤੇ ਕੁਲੈਕਟਰ ਵੀ ਹਾਜ਼ਰ ਸਨ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਭੀੜ ਭੜਕ ਗਈ ਅਤੇ ਚਰਚ ‘ਤੇ ਹਮਲਾ ਕਰ ਦਿੱਤਾ। ਉਥੇ ਉਨ੍ਹਾਂ ਨੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਉਥੇ ਮੌਜੂਦ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਪਹੁੰਚ ਗਏ। ਫਿਰ ਭੀੜ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਕਈ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ। ਉਸ ਨੂੰ ਵੀ ਹਸਪਤਾਲ ਭੇਜ ਦਿੱਤਾ ਗਿਆ ਹੈ। ਫਿਲਹਾਲ ਸਾਰਿਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਫੋਰਸ ਮੌਕੇ ‘ਤੇ ਮੌਜੂਦ ਹੈ। ਬਸਤਰ ਦੇ ਆਈਜੀ ਸੁੰਦਰਰਾਜ ਪੀ ਵੀ ਨਰਾਇਣਪੁਰ ਲਈ ਰਵਾਨਾ ਹੋ ਗਏ ਹਨ। ਫਿਲਹਾਲ ਇਲਾਕੇ ‘ਚ ਸਥਿਤੀ ਕਾਬੂ ਹੇਠ ਹੈ। ਪੁਲਿਸ ਨੇ ਸਥਿਤੀ 'ਤੇ ਕਾਬੂ ਪਾ ਲਿਆ ਹੈ। ਫਿਲਹਾਲ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ। ਦੂਜੇ ਪਾਸੇ ਆਦਿਵਾਸੀਆਂ ਨੇ ਧਰਮ ਪਰਿਵਰਤਨ ਦਾ ਦੋਸ਼ ਲਾਇਆ ਹੈ। The post ਛੱਤੀਸਗੜ੍ਹ ‘ਚ ਧਰਮ ਪਰਿਵਰਤਨ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਹਿੰਸਕ ਝੜਪ, ਐੱਸਪੀ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖਮੀ appeared first on TheUnmute.com - Punjabi News. Tags:
|
ਨਕੋਦਰ 'ਚ ਸੁਨਿਆਰੇ ਤੋਂ 8 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਵਿਅਕਤੀ ਗ੍ਰਿਫਤਾਰ Monday 02 January 2023 01:13 PM UTC+00 | Tags: 8 bribe-case crime crime-news jalandhar latest-news nakodar nakodar-crime nakodar-police-station news punjab punjab-police sadar-nakodar-police-station spd-sarvajit-singh the-unmute-breaking-news the-unmute-news threat-news ਚੰਡੀਗੜ੍ਹ 02 ਜਨਵਰੀ 2022: ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਅਧੀਨ ਪੈਂਦੇ ਥਾਣਾ ਸਦਰ ਨਕੋਦਰ (Nakodar) ਦੀ ਪੁਲਿਸ ਨੇ ਇਕ ਸੁਨਿਆਰੇ ਤੋਂ 8 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਬੱਬੀ ਪੁੱਤਰ ਸੋਹਣ ਲਾਲ ਵਾਸੀ ਪਿੰਡ ਵਾਠ ਨੂਰਮਹਿਲ, ਬਲਵਿੰਦਰ ਕੁਮਾਰ ਉਰਫ ਵਿੱਕੀ ਪੁੱਤਰ ਹੰਸਰਾਜ ਉਰਫ ਕਰਮਚੰਦ ਵਾਸੀ ਰਵਿਦਾਸ ਪੁਰਾ ਮਹਿਤਪੁਰ ਅਤੇ ਅਮਨਪ੍ਰੀਤ ਸਿੰਘ ਉਰਫ਼ ਅਪਨਾ ਪੁੱਤਰ ਬੂਟਾ ਸਿੰਘ ਵਾਸੀ ਖੁਰਸ਼ੀਦਪੁਰ ਵਜੋਂ ਹੋਈ ਹੈ। ਇਸ ਸੰਬੰਧੀ ਐੱਸ.ਪੀ.ਡੀ.ਸਰਵਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਨਕੋਦਰ ਦੇ ਇੰਚਾਰਜ ਇੰਸਪੈਕਟਰ ਪਲਵਿੰਦਰ ਸਿੰਘ ਨੂੰ ਅਰਵਿੰਦਰ ਕੁਮਾਰ ਵਾਸੀ ਗੁਰੂ ਨਾਨਕ ਪੁਰਾ ਨਕੋਦਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਕੁਝ ਲੋਕ ਉਸ ਨੂੰ ਧਮਕੀਆਂ ਦੇ ਕੇ ਫੋਨ ਕਰ ਕੇ 8 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਹੇ ਹਨ। ਜਿਸ ‘ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਪਲਵਿੰਦਰ ਸਿੰਘ ਨੇ ਤਕਨੀਕੀ ਟੀਮ ਦੇ ਨਾਲ ਕਪੂਰਥਲਾ ਰੋਡ ਉੱਗੀ ਤੋਂ ਉਕਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਵਾਰਦਾਤ ‘ਚ ਵਰਤੇ ਗਏ ਮੋਬਾਇਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤੇ, ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। The post ਨਕੋਦਰ ‘ਚ ਸੁਨਿਆਰੇ ਤੋਂ 8 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਵਿਅਕਤੀ ਗ੍ਰਿਫਤਾਰ appeared first on TheUnmute.com - Punjabi News. Tags:
|
ਸਾਊਦੀ ਅਰਬ 'ਚ ਔਰਤਾਂ ਚਲਾਉਣਗੀਆਂ ਬੁਲੇਟ ਟਰੇਨ, ਮੱਕਾ-ਮਦੀਨਾ ਵਿਚਾਲੇ ਚੱਲਣ ਵਾਲੀ ਟਰੇਨ 'ਚ ਹੋਈ ਪਹਿਲੀ ਨਿਯੁਕਤੀ Monday 02 January 2023 01:29 PM UTC+00 | Tags: breaking-news crown-prince latest-news makkah-madinah mohammad-bin-salman news prime-minister-mohammad-bin-salmannews saudi-arabia saudi-arabia-government saudi-arabian-railways the-unmute-breaking-news the-unmute-punjab uae uae-bullet-train women women-will-drive-the-bullet-train ਚੰਡੀਗੜ੍ਹ 02 ਜਨਵਰੀ 2022: ਸਾਊਦੀ ਅਰਬ (Saudi Arabia) ‘ਚ ਔਰਤਾਂ ਦੇ ਡਰਾਈਵਿੰਗ ‘ਤੇ ਲੱਗੀ ਪਾਬੰਦੀ ਚਾਰ ਸਾਲ ਪਹਿਲਾਂ ਹੀ ਹਟਾਈ ਗਈ ਸੀ। ਹੁਣ ਬਹੁਤ ਜਲਦੀ ਇੱਥੇ ਦੀਆਂ ਔਰਤਾਂ ਬੁਲੇਟ ਟਰੇਨ ਚਲਾਉਂਦੀਆਂ ਨਜ਼ਰ ਆਉਣਗੀਆਂ। ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਦੇ ਵਿਜ਼ਨ-2030 ਤਹਿਤ ਔਰਤਾਂ ਦਾ ਇਹ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ਸਾਊਦੀ ਅਰਬ ਰੇਲਵੇ (Saudi Arabian Railways) ਨੇ ਖ਼ੁਦ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਮਹਿਲਾ ਬੁਲੇਟ ਟਰੇਨ ਡਰਾਈਵਰਾਂ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ। 32 ਔਰਤਾਂ ਦੇ ਪਹਿਲੇ ਬੈਚ ਨੇ ਸਿਖਲਾਈ ਪੂਰੀ ਕਰ ਲਈ ਹੈ। ਇਸ ਪਹਿਲੀ ਨਿਯੁਕਤੀ ਮੱਕਾ-ਮਦੀਨਾ ਵਿਚਾਲੇ ਚੱਲਣ ਵਾਲੀ ਬੁਲੇਟ ਟਰੇਨ ‘ਚ ਹੋਈ ਹੈ। ਅਜੋਕੇ ਸਮੇਂ ‘ਚ ਸਾਊਦੀ ਔਰਤਾਂ ਨੇ ਦੇਸ਼ ਦੀ ਆਰਥਿਕਤਾ ਨੂੰ ਸੁਧਾਰਨ ‘ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਹੁਣ ਇਹ ਰੁਝਾਨ ਹੋਰ ਮਜ਼ਬੂਤ ਹੋ ਰਿਹਾ ਹੈ। ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ 2018 ਤੋਂ ਪਹਿਲਾਂ ਇੱਥੇ ਔਰਤਾਂ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਵੀ ਨਹੀਂ ਸੀ। ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਨੇ 2016 ਵਿੱਚ ਵਿਜ਼ਨ 2030 ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਮਕਸਦ ਤੇਲ ‘ਤੇ ਦੇਸ਼ ਦੀ ਅਰਥਵਿਵਸਥਾ ਦੀ ਨਿਰਭਰਤਾ ਨੂੰ ਘੱਟ ਕਰਨਾ ਹੈ। ਇਸ ਤਹਿਤ ਕਈ ਅਜਿਹੇ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿਚ ਔਰਤਾਂ ਦੀ ਵੀ ਵੱਡੀ ਹਿੱਸੇਦਾਰੀ ਹੈ। ਹੁਣ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਕਈ ਔਰਤਾਂ ਪ੍ਰਾਈਵੇਟ ਸੈਕਟਰ ਵਿੱਚ ਵੀ ਕੰਮ ਕਰ ਰਹੀਆਂ ਹਨ। ਸਿੱਖਿਆ ਖੇਤਰ ਵਿੱਚ ਵੀ ਉਸ ਦੀ ਹਿੱਸੇਦਾਰੀ ਤੇਜ਼ੀ ਨਾਲ ਵਧੀ ਹੈ। The post ਸਾਊਦੀ ਅਰਬ ‘ਚ ਔਰਤਾਂ ਚਲਾਉਣਗੀਆਂ ਬੁਲੇਟ ਟਰੇਨ, ਮੱਕਾ-ਮਦੀਨਾ ਵਿਚਾਲੇ ਚੱਲਣ ਵਾਲੀ ਟਰੇਨ ‘ਚ ਹੋਈ ਪਹਿਲੀ ਨਿਯੁਕਤੀ appeared first on TheUnmute.com - Punjabi News. Tags:
|
ਹਰਪਾਲ ਸਿੰਘ ਚੀਮਾ ਵੱਲੋਂ ਫਾਜ਼ਿਲਕਾ ਸ਼ੂਗਰ ਮਿੱਲ ਲਈ 10 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੇ ਨਿਰਦੇਸ਼ Monday 02 January 2023 01:36 PM UTC+00 | Tags: aam-aadmi-party cm-bhagwant-mann fazilka-sugar-mill harpal-singh-cheema news punjab punjab-finance-department punjab-finance-minister punjab-government punjab-suger-mill sugarfed-and-finance-department. the-unmute-breaking-news the-unmute-punjabi-news ਚੰਡੀਗੜ੍ਹ 02 ਜਨਵਰੀ 2022: ਸੂਬੇ ਵਿੱਚ ਸਹਿਕਾਰੀ ਖੰਡ ਮਿੱਲਾਂ ਦੀ ਸਥਿਤੀ ਦਾ ਵਿਸਤ੍ਰਿਤ ਮੁਲਾਂਕਣ ਕਰਨ ਅਤੇ ਉਹਨਾਂ ਦੀ ਆਰਥਿਕ ਵਿਹਾਰਕਤਾ ਨੂੰ ਯਕੀਨੀ ਬਣਾਉਣ ਦੇ ਉਪਰਾਲਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਵਿੱਤ ਮੰਤਰ ਸ. ਹਰਪਾਲ ਸਿੰਘ ਚੀਮਾ ਨੇ ਅੱਜ ਸਹਿਕਾਰਤਾ ਵਿਭਾਗ, ਸ਼ੂਗਰਫੈਡ ਅਤੇ ਵਿੱਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਸਹਿਕਾਰੀ ਖੰਡ ਮਿੱਲਾਂ ਨੂੰ ਮੁੜ ਸੁਰਜੀਤ ਕਰਨ ਲਈ ਲੋੜੀਂਦੇ ਕਦਮ ਪੁੱਟਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਦੇ ਨਾਲ-ਨਾਲ ਫਾਜ਼ਿਲਕਾ ਖੰਡ ਮਿੱਲ (Fazilka Sugar Mill) ਨਾਲ ਸਬੰਧਤ ਤਨਖਾਹਾਂ ਅਤੇ ਸੇਵਾਮੁਕਤੀ ਦੇ ਬਕਾਏ ਦੇ ਭੁਗਤਾਨ ਲਈ 10 ਕਰੋੜ ਰੁਪਏ ਦੀ ਰਕਮ ਤੁਰੰਤ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਸਮੇਂ ਦੀ ਲੋੜ ਅਨੁਸਾਰ ਆਧੁਨਿਕ ਉਪਾਵਾਂ ਅਤੇ ਤਕਨੀਕੀ ਤਰੱਕੀ ‘ਤੇ ਜ਼ੋਰ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੰਡ ਮਿੱਲਾਂ ਸਹਿਕਾਰੀ ਖੇਤਰ ਦੀ ਰੀੜ੍ਹ ਦੀ ਹੱਡੀ ਹਨ ਅਤੇ ਸੂਬਾ ਸਰਕਾਰ ਇਨ੍ਹਾਂ ਨੂੰ ਚਲਦਾ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। The post ਹਰਪਾਲ ਸਿੰਘ ਚੀਮਾ ਵੱਲੋਂ ਫਾਜ਼ਿਲਕਾ ਸ਼ੂਗਰ ਮਿੱਲ ਲਈ 10 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੇ ਨਿਰਦੇਸ਼ appeared first on TheUnmute.com - Punjabi News. Tags:
|
ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕਪਾਹ ਉਦਯੋਗ ਅਹਿਮ ਥੰਮ: ਹਰਪਾਲ ਸਿੰਘ ਚੀਮਾ Monday 02 January 2023 01:56 PM UTC+00 | Tags: aam-aadmi-party chief-minister-bhagwant-mann cm-bhagwant-mann cotton cotton-industry cotton-industry-punjab harpal-singh-cheema news punjab-cotton-industry punjab-economy punjab-government the-unmute-breaking-news ਚੰਡੀਗੜ੍ਹ 02 ਜਨਵਰੀ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਿਕ ਖੇਤਰ ਨੂੰ ਹੁਲਾਰਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਰਾਜ ਸਰਕਾਰ ਵੱਲੋਂ ਇਸ ਸਬੰਧੀ ਘੜੀਆਂ ਜਾ ਰਹੀਆਂ ਯੋਜਨਾਵਾਂ ਵਿੱਚ ਕਪਾਹ ਉਦਯੋਗਾਂ (Cotton industry) ਦਾ ਅਹਿਮ ਸਥਾਨ ਹੈ। ਪੰਜਾਬ ਕਾਟਨ ਫੈਕਟਰੀਜ਼ ਐਂਡ ਜਿੰਨਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਇਥੇ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਇਸ ਗੱਲ ਨੂੰ ਦੁਹਰਾਉਂਦੇ ਹੋਏ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਦਯੋਗਿਕ ਖੇਤਰ ਰਾਜ ਦੀ ਆਰਥਿਕਤਾ ਦੀ ਮਜ਼ਬੂਤੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਸ ਲਈ ਇਸ ਨੂੰ ਹੁਲਾਰਾ ਦੇਣ ਵਾਸਤੇ ਪੰਜਾਬ ਸਰਕਾਰ ਨੇ ਇੱਕ ਸਰਬਪੱਖੀ ਪਹੁੰਚ ਅਪਣਾਉਣ ਦਾ ਟੀਚਾ ਰੱਖਿਆ ਹੈ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਦੇਰ ਨਾਲ ਅਤੇ ਬੇਮੌਸਮੀ ਬਾਰਸ਼ਾਂ ਕਾਰਨ ਨਰਮੇ ਦੀ ਫਸਲ ਦੇ ਖਰਾਬ ਹੋਣ ਅਤੇ ਇਸ ਦੇ ਸਿੱਟੇ ਵਜੋਂ ਕਪਾਹ ਫੈਕਟਰੀਆਂ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਦੇ ਮੱਦੇਨਜ਼ਰ ਬਿਜਲੀ ਬਿਲ ਵਿੱਚ ਲਏ ਜਾਣ ਵਾਲੇ ਫਿਕਸਡ ਖਰਚੇ ਮੁਆਫ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਦੇ ਮੰਗ ਪੱਤਰ ਵਿੱਚ ਕਿਸਾਨਾਂ ਨੂੰ ਕਪਾਹ ਉਗਾਉਣ ਲਈ ਉਤਸ਼ਾਹਿਤ ਕਰਨਾ, ਵਿਭਾਗ ਵੱਲੋਂ ਚੰਗੀ ਗੁਣਵੱਤਾ ਵਾਲੇ ਕਪਾਹ ਦੇ ਬੀਜਾਂ ਦੀ ਸਪਲਾਈ ਕਰਨਾ, ਕਪਾਹ ਫੈਕਟਰੀਆਂ ਦੇ ਅਹਾਤੇ ਵਿੱਚ ਰਾਈਸ ਮਿੱਲਾਂ ਲਗਾਉਣ ਦੀ ਇਜਾਜ਼ਤ ਅਤੇ ਪੰਜਾਬ ਵਿੱਚ ਫਸਲ ਕਪਾਹ ਦੀ ਘਾਟ ਨੂੰ ਦੇਖਦੇ ਹੋਏ ਦੂਜੇ ਰਾਜਾਂ ਤੋਂ ਕਪਾਹ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਵੀ ਸ਼ਾਮਲ ਸੀ। ਮੀਟਿੰਗ ਦੌਰਾਨ ਐਸੋਸੀਏਸ਼ਨ ਵੱਲੋਂ ਜੋ ਹੋਰ ਮੰਗਾਂ ਉਠਾਈਆਂ ਗਈਆਂ, ਉਨ੍ਹਾਂ ਵਿੱਚ ਦੋ ਸਾਲਾਂ ਲਈ ਦੂਜੇ ਰਾਜਾਂ ਤੋਂ ਖਰੀਦੀ ਗਈ ਕਪਾਹ ‘ਤੇ ਮਾਰਕੀਟ ਫੀਸ ਅਤੇ ਆਰਡੀਐਫ ਮੁਆਫ਼ ਕਰਨਾ, ਸੇਮਗ੍ਰਸਤ ਜ਼ਿਲ੍ਹਿਆਂ ਵਿੱਚ ਪਾਣੀ ਦੀ ਨਿਕਾਸੀ ਲਈ ਜ਼ਮੀਨਦੋਜ਼ ਪਾਈਪਾਂ ਪਾਉਣ ਲਈ ਬਜਟ ਵਿੱਚ ਉਪਬੰਧ ਕਰਨਾ ਅਤੇ ਅਪ੍ਰੈਲ ਵਿੱਚ ਬਿਜਾਈ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਉਪਲਬਧਤਾ ਯਕੀਨੀ ਬਨਾਉਣਾ ਸ਼ਾਮਿਲ ਸੀ। ਇੰਨਾਂ ਮੰਗਾਂ ‘ਤੇ ਹਮਦਰਦੀ ਨਾਲ ਸੁਣਵਾਈ ਕਰਦਿਆਂ ਵਿੱਤ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਸਬੰਧ ਵਿੱਚ ਇੱਕ ਵਿਸਤ੍ਰਿਤ ਰਿਪੋਰਟ ਦੇਣ ਤੋਂ ਇਲਾਵਾ ਪ੍ਰਭਾਵਿਤ ਜ਼ਿਲ੍ਹਿਆਂ ਦੇ ਇੱਕ ਵਿਧਾਇਕ, ਉਦਯੋਗ ਦੇ 2 ਮੈਂਬਰਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਇੱਕ ਕਮੇਟੀ ਦਾ ਗਠਨ ਕਰਨ। The post ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕਪਾਹ ਉਦਯੋਗ ਅਹਿਮ ਥੰਮ: ਹਰਪਾਲ ਸਿੰਘ ਚੀਮਾ appeared first on TheUnmute.com - Punjabi News. Tags:
|
IND vs SL: ਸ਼੍ਰੀਲੰਕਾ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਹਾਰਦਿਕ ਪੰਡਯਾ ਦਾ ਬਿਆਨ, ਕਿਹਾ ਪੂਰੀ ਟੀਮ ਰਿਸ਼ਭ ਪੰਤ ਨਾਲ ਖੜ੍ਹੀ ਹੈ Monday 02 January 2023 02:08 PM UTC+00 | Tags: bangalore bcci breaking-news cricket-news hardik-pandya icc india-has-won-the-test-series-2-0. india-sri-lanka-test-match ind-vs-sl ind-vs-sl-test jasprit-bumrah news pink-ball-day-night-test-match ravichandran-ashwin rohit-sharma sri-lanka sri-lanka-cricket-team t20-series team-india test-match-score the-unmute-punjabi-news three-match-t20-series ਚੰਡੀਗੜ੍ਹ 02 ਜਨਵਰੀ 2022: (IND vs SL) ਸ਼੍ਰੀਲੰਕਾ ਖ਼ਿਲਾਫ਼ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਹਾਰਦਿਕ ਪੰਡਯਾ (Hardik Pandya) ਨੇ ਕਿਹਾ ਹੈ ਕਿ ਟੀਮ ਇੰਡੀਆ ਦਾ ਟੀਚਾ ਇਸ ਸਾਲ ਵਿਸ਼ਵ ਕੱਪ ਜਿੱਤਣਾ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੀ-20 ਮੈਚ ਮੰਗਲਵਾਰ (3 ਜਨਵਰੀ) ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਹਾਰਦਿਕ ਪੰਡਯਾ ਨੇ ਕਿਹਾ ਕਿ ਟੀਮ ਇੰਡੀਆ ਵਿਸ਼ਵ ਕੱਪ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਿਸ਼ਭ ਪੰਤ ਦੇ ਹਾਦਸੇ ‘ਤੇ ਵੀ ਆਪਣੀ ਰਾਏ ਦਿੱਤੀ। ਪੰਡਯਾ ਨੇ ਕਿਹਾ ਕਿ ਪੂਰੀ ਭਾਰਤੀ ਟੀਮ ਪੰਤ ਦੇ ਨਾਲ ਖੜ੍ਹੀ ਹੈ। ਹਾਰਦਿਕ ਨੇ ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ ‘ਚ ਰਿਸ਼ਭ ਪੰਤ ਨਾਲ ਜੁੜੇ ਸਵਾਲ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ, ”ਰਿਸ਼ਭ ਪੰਤ ਨਾਲ ਜੋ ਹੋਇਆ ਉਹ ਮੰਦਭਾਗਾ ਸੀ। ਸਾਡਾ ਪਿਆਰ, ਸਾਡੀਆਂ ਦੁਆਵਾਂ ਉਸਦੇ ਨਾਲ ਹਨ। ਪੰਤ ਟੀਮ ਲਈ ਅਹਿਮ ਖਿਡਾਰੀ ਹੈ। ਸਾਨੂੰ ਹੋਰ ਮੁਲਾਂਕਣ ਕਰਨ ਦੀ ਲੋੜ ਹੈ। ਉਸ ਦੀ ਗੈਰ-ਮੌਜੂਦਗੀ ਵਿੱਚ ਹੋਰਾਂ ਨੂੰ ਮੌਕਾ ਮਿਲੇਗਾ। ਟੀਮ ‘ਚ ਉਸ ਦੀ ਗੈਰਹਾਜ਼ਰੀ ਨਾਲ ਵੱਡਾ ਫਰਕ ਪਵੇਗਾ। ਜਿਕਰਯੋਗ ਹੈ ਕਿ ਰਿਸ਼ਭ ਪੰਤ ਦੀ ਕਾਰ ਉਤਰਾਖੰਡ ਦੇ ਰੁੜਕੀ ਨੇੜੇ ਸ਼ੁੱਕਰਵਾਰ (30 ਦਸੰਬਰ) ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਰਿਸ਼ਭ ਪੰਤ ਦੀ ਜਾਨ ਬਚ ਗਈ। ਪੰਤ ਦੇ ਗੋਡੇ ਵਿੱਚ ਫਰੈਕਚਰ ਹੈ ਅਤੇ ਮੱਥੇ ‘ਤੇ ਟਾਂਕੇ ਲੱਗੇ ਹਨ। ਹੱਥ ਅਤੇ ਪਿੱਠ ‘ਤੇ ਵੀ ਸੱਟ ਲੱਗੀ ਹੈ। ਇਸ ਹਾਦਸੇ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਪੇਸ਼ੇਵਰ ਕ੍ਰਿਕਟ ਤੋਂ ਦੂਰ ਰਹਿ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਪੰਤ ਨੂੰ ਪੂਰੀ ਤਰ੍ਹਾਂ ਠੀਕ ਹੋਣ ‘ਚ ਘੱਟੋ-ਘੱਟ ਛੇ ਮਹੀਨੇ ਲੱਗਣਗੇ। The post IND vs SL: ਸ਼੍ਰੀਲੰਕਾ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਹਾਰਦਿਕ ਪੰਡਯਾ ਦਾ ਬਿਆਨ, ਕਿਹਾ ਪੂਰੀ ਟੀਮ ਰਿਸ਼ਭ ਪੰਤ ਨਾਲ ਖੜ੍ਹੀ ਹੈ appeared first on TheUnmute.com - Punjabi News. Tags:
|
ਪ੍ਰਧਾਨ ਮੰਤਰੀ ਮੋਦੀ ਸਰਕਾਰ ਵੱਲੋਂ ਨੋਟਬੰਦੀ ਦਾ ਫੈਸਲਾ ਦੇਸ਼ ਹਿੱਤ 'ਚ: ਅਸ਼ਵਨੀ ਸ਼ਰਮਾ Monday 02 January 2023 02:18 PM UTC+00 | Tags: ashwini-sharma bjp central-government congress congress-mp-karti-p-chidambaram government-of-india india-news justice-as-bopanna justice-v-ramasubramaniam modi-government news prime-minister-narendra-modi punjab-bjp rbi reserve-bank-of-india supreme-court the-constitution-bench-of-the-supreme-court the-unmute-breaking-news the-unmute-latest-news the-unmute-punjabi-news ਚੰਡੀਗੜ੍ਹ 02 ਜਨਵਰੀ 2022: ਨੋਟਬੰਦੀ ਦੇ ਮੁੱਦੇ ‘ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੱਚਾਈ ਅਤੇ ਇਮਾਨਦਾਰੀ ਦੀ ਜਿੱਤ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਨੋਟਬੰਦੀ ਦਾ ਫੈਸਲਾ ਦੇਸ਼ ਦੇ ਹਿੱਤ ਵਿੱਚ ਲਿਆ ਗਿਆ ਫੈਸਲਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਨੋਟਬੰਦੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਸੀ ਅਤੇ ਇਸ ਵਿੱਚ ਕੋਈ ਕੁਤਾਹੀ ਨਹੀਂ ਸੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸੱਤਾ ਵਿੱਚ ਆਈ ਹੈ, ਦੇਸ਼ ਦੇ ਹਿੱਤ ਵਿੱਚ ਕਈ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੱਬੇਪੱਖੀ ਵਿਰੋਧੀ ਪਾਰਟੀਆਂ ਵੱਲੋਂ ਦੇਸ਼ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵਿਰੁੱਧ ਰਚੀ ਗਈ ਸਾਜ਼ਸ਼ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੀ ਹੈ ਅਤੇ ਮਾਣਯੋਗ ਅਦਾਲਤ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ। The post ਪ੍ਰਧਾਨ ਮੰਤਰੀ ਮੋਦੀ ਸਰਕਾਰ ਵੱਲੋਂ ਨੋਟਬੰਦੀ ਦਾ ਫੈਸਲਾ ਦੇਸ਼ ਹਿੱਤ ‘ਚ: ਅਸ਼ਵਨੀ ਸ਼ਰਮਾ appeared first on TheUnmute.com - Punjabi News. Tags:
|
Kanjhawala Accident Case: ਸੁਲਤਾਨਪੁਰੀ ਥਾਣੇ ਦੇ ਬਾਹਰ ਰੋਸ਼ ਪ੍ਰਦਰਸ਼ਨ, ਦਿੱਲੀ ਪੁਲਿਸ ਨੇ ਕਿਹਾ, ਲੋੜ ਪੈਣ 'ਤੇ ਜੋੜਾਂਗੇ ਹੋਰ ਧਾਰਾਵਾਂ Monday 02 January 2023 02:36 PM UTC+00 | Tags: accident-case breaking-news chief-minister-arvind-kejriwal crime-news delhi-crime delhi-news delhi-police delhi-police-special-police-commissioner dr-sagar-preet-hooda girl-accident kanjhawala kanjhawala-accident-case kanjhawala-case kanjhawala-girl-accident kanjhawala-incident kanjhawala-incident-news latest-news news police-commissioner-law-and-order-delhi sagar-preet-hooda sultanpuri sultanpuri-delhi the-unmute-breaking-news the-unmute-punjab ਚੰਡੀਗੜ੍ਹ 02 ਜਨਵਰੀ 2022: (Kanjhawala Accident Case) ਦੇਸ਼ ਦੀ ਰਾਜਧਾਨੀ ‘ਚ ਨਵੇਂ ਸਾਲ ਦੇ ਪਹਿਲੇ ਦਿਨ ਇਕ ਅਜਿਹੀ ਖੌਫਨਾਕ ਘਟਨਾ ਸਾਹਮਣੇ ਆਈ ਹੈ, ਜੋ ਨਾ ਸਿਰਫ ਲੋਕਾਂ ਦੇ ਦਿਲਾਂ ਨੂੰ ਝੰਜੋੜ ਰਹੀ ਹੈ, ਸਗੋਂ ਇਸ ਪੂਰੀ ਘਟਨਾ ‘ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਹਨ। ਇੱਕ ਪਾਸੇ ਜਿੱਥੇ ਇਸ ਕੰਝਵਲਾ ਮਾਮਲੇ ਨੂੰ ਲੈ ਕੇ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ, ਉੱਥੇ ਹੀ ਇਸ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਵੀ ਮਾੜੀ ਪੁਲਿਸ ਵਿਵਸਥਾ ਦੇ ਵਿਰੋਧ ਵਿੱਚ ਰਾਜ ਨਿਵਾਸ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੰਝਵਲਾ ਮਾਮਲੇ ‘ਤੇ ਦਿੱਲੀ ਪੁਲਿਸ ਤੋਂ ਰਿਪੋਰਟ ਮੰਗੀ ਹੈ। ਅਮਿਤ ਸ਼ਾਹ ਨੇ ਦਿੱਲੀ ਪੁਲਿਸ ਨੂੰ ਜਲਦੀ ਰਿਪੋਰਟ ਤਿਆਰ ਕਰਕੇ ਸੌਂਪਣ ਲਈ ਕਿਹਾ ਹੈ। ਕੰਝਵਲਾ ਮਾਮਲੇ (Kanjhawala Accident Case) ‘ਚ ਮ੍ਰਿਤਕ ਲੜਕੀ ਦਾ ਮੌਲਾਨਾ ਆਜ਼ਾਦ ਹਸਪਤਾਲ ‘ਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਮੈਡੀਕਲ ਬੋਰਡ ਵੱਲੋਂ ਗਠਿਤ ਸੀਨੀਅਰ ਡਾਕਟਰਾਂ ਦੀ ਟੀਮ ਇਸ ਵਿੱਚ ਸ਼ਾਮਲ ਹੈ। ਸੁਲਤਾਨਪੁਰੀ ਥਾਣੇ ਦੇ ਬਾਹਰ ਭੀੜ ਅਤੇ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਅਰਧ ਸੈਨਿਕ ਬਲਾਂ ਦੀ ਟੁਕੜੀ ਸੱਦੀ ਗਈ ਹੈ। ਦਿੱਲੀ ਪੁਲਿਸ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰ ਰਹੀ ਹੈ। ਦਿੱਲੀ ਪੁਲਿਸ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਲਾਅ ਐਂਡ ਆਰਡਰ ਡਾ: ਸਾਗਰ ਪ੍ਰੀਤ ਹੁੱਡਾ ਨੇ ਕੰਝਵਲਾ ਮਾਮਲੇ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ ਅਤੇ ਪੁਲਿਸ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਹੈ। ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਦੋਸ਼ੀ ਲੜਕੀ ਨੂੰ ਕਰੀਬ 12 ਤੋਂ 13 ਕਿਲੋਮੀਟਰ ਤੱਕ ਖਿੱਚ ਕੇ ਲੈ ਗਏ । ਦੋਸ਼ੀਆਂ ‘ਤੇ ਧਾਰਾ 304, 304-ਏ, 279 ਅਤੇ 120-ਬੀ ਲਗਾਈ ਗਈ ਹੈ। ਲੋੜ ਪੈਣ ‘ਤੇ ਹੋਰ ਧਾਰਾਵਾਂ ਲਾਈਆਂ ਜਾਣਗੀਆਂ | ਕੰਝਵਲਾ ਕੇਸ ਵਿੱਚ ਅਦਾਲਤ ਨੇ ਪੰਜਾਂ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਜਦਕਿ ਪੁਲਿਸ ਨੇ ਅਦਾਲਤ ਤੋਂ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਸੁਲਤਾਨਪੁਰੀ ਥਾਣੇ ਦੇ ਬਾਹਰ ਵੱਡੀ ਗਿਣਤੀ ‘ਚ ਪਹੁੰਚੇ ਲੋਕਾਂ ਨੇ ਮ੍ਰਿਤਕਾ ਨੂੰ ਇਨਸਾਫ ਦਿਵਾਉਣ ਲਈ ‘ਆਪ’ ਵਿਧਾਇਕ ਰਾਖੀ ਬਿਰਲਾ ਦੀ ਕਾਰ ਦੀ ਭੰਨਤੋੜ ਕੀਤੀ। ਇਸ ਮਾਮਲੇ ਦੀ ਜਾਣਕਾਰੀ ਲੈਣ ਲਈ ਵਿਧਾਇਕ ਥਾਣੇ ਪੁੱਜੇ ਸਨ। ਲੋਕਾਂ ਨੇ ਉਸ ਦੀ ਕਾਰ ਦਾ ਵਾਈਪਰ ਦਿੱਤਾ ਅਤੇ ਬੋਨਟ ਤੋੜ ਦਿੱਤਾ। The post Kanjhawala Accident Case: ਸੁਲਤਾਨਪੁਰੀ ਥਾਣੇ ਦੇ ਬਾਹਰ ਰੋਸ਼ ਪ੍ਰਦਰਸ਼ਨ, ਦਿੱਲੀ ਪੁਲਿਸ ਨੇ ਕਿਹਾ, ਲੋੜ ਪੈਣ ‘ਤੇ ਜੋੜਾਂਗੇ ਹੋਰ ਧਾਰਾਵਾਂ appeared first on TheUnmute.com - Punjabi News. Tags:
|
ਪੰਜਾਬ ਦੇ ਸੇਵਾ ਕੇਂਦਰਾਂ 'ਚ 128 ਨਵੀਆਂ ਸੇਵਾਵਾਂ ਸ਼ੁਰੂ, ਲੋਕਾਂ ਨੂੰ ਬਿਹਤਰ, ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੀ ਸ਼ੁਰੂਆਤ Monday 02 January 2023 02:47 PM UTC+00 | Tags: chetan-singh chetan-singh-jauramajra chief-minister-bhagwant-mann health news punajb-service-centers punjab-health-department punjab-seva-kendar service-centers ਚੰਡੀਗੜ੍ਹ 02 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਸੁਖਾਲੀਆਂ, ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੇਣ ਦੀ ਵਚਨਬੱਧਤਾ ਉਤੇ ਚੱਲਦਿਆਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਸੇਵਾ ਕੇਂਦਰਾਂ (Seva kendar) ਜ਼ਰੀਏ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ। ਬੀਤੇ ਸਾਲ 2022 ਵਿੱਚ ਨਵੀਆਂ ਪਹਿਲਕਦਮੀਆਂ ਨਾਲ ਲੋਕਾਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਦੇਣ ਦੀ ਸ਼ੁਰੂਆਤ ਕੀਤੀ ਗਈ। ਸਾਲ ਦੇ ਅਖੀਰਲੇ ਮਹੀਨੇ ਮਨਾਏ ਗਏ 'ਸੁਚੱਜੇ ਪ੍ਰਸ਼ਾਸਨ ਸਪਤਾਹ' ਦੌਰਾਨ ਪੰਜਾਬ ਦੇਸ਼ ਦੇ ਪਹਿਲੇ ਤਿੰਨ ਸੂਬਿਆਂ ਵਿੱਚੋਂ ਇਕ ਰਿਹਾ ਜਿੱਥੇ ਲੋਕਾਂ ਨੂੰ ਵੱਧ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਪ੍ਰਸ਼ਾਸਨਿਕ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਭਾਗ ਦੇ ਨਿਵੇਕਲੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ 128 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ। ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਦਾ ਸਮਾਂ ਵਧਾਇਆ ਗਿਆ ਅਤੇ ਵੀਕੈਂਡ ਵਾਲੇ ਦਿਨਾਂ ਵਿੱਚ ਦਫਤਰ ਖੋਲ੍ਹਣ ਦਾ ਫੈਸਲਾ ਕੀਤਾ ਗਿਆ। ਲੋਕਾਂ ਨੂੰ ਮੋਬਾਈਲ ਜ਼ਰੀਏ ਡਿਜੀਟਲ ਦਸਤਖਤ ਵਾਲੇ ਸਰਟੀਫਿਕੇਟ ਮਿਲਣੇ ਸ਼ੁਰੂ ਹੋਏ ਜਿਸ ਦਾ ਫਾਇਦਾ 7.5 ਲੱਖ ਲੋਕਾਂ ਨੂੰ ਪੁੱਜਾ। ਹੋਲੋਗ੍ਰਾਮ ਵਾਲੇ ਸਰਟੀਫਿਕੇਟ ਮਿਲਣ ਕਾਰਨ ਲੋਕਾਂ ਨੂੰ ਮੁੜ ਨਵਾਂ ਸਰਟੀਫਿਕੇਟ ਲਈ ਦਫਤਰ ਦੇ ਗੇੜੇ ਨਹੀਂ ਮਾਰਨੇ ਪੈਣਗੇ। ਸੇਵਾ ਕੇਂਦਰਾਂ ਵਿੱਚ ਸੱਤ ਸੇਵਾਵਾਂ ਲਈ ਫਾਰਮ ਨਾ ਭਰਨ ਦੀ ਸਹੂਲਤ ਦੀ ਸ਼ੁਰੂਆਤ ਕੀਤੀ। ਨਾਗਰਿਕ ਸਿਰਫ ਆਪਣੇ ਅਸਲ ਲੋੜੀਦੇ ਦਸਤਵੇਜ਼ ਲੈ ਕੇ ਨੇੜੇ ਦੇ ਸੇਵਾ ਕੇਂਦਰ ‘ਤੇ ਜਾਵੇਗਾ ਜਿਥੇ ਸੇਵਾ ਕੇਂਦਰ ਦਾ ਅਪਰੇਟਰ ਅਸਲ ਦਸਤਵੇਜ਼ਾਂ ਤੋ ਦੇਖ ਕੇ ਹੀ ਸਾਰਾ ਫਾਰਮ ਆਨ-ਲਾਈਨ ਸਿਸਟਮ ਵਿੱਚ ਭਰੇਗਾ। ਇਸ ਸਹੂਲਤ ਦਾ 25,263 ਲੋਕਾਂ ਦਾ ਫਾਇਦਾ ਹੋਇਆ। ਪਹਿਲੇ ਪੜਾਅ ਵਿੱਚ ਆਮਦਨ ਸਰਟੀਫਿਕੇਟ, ਪੇਂਡੂ ਖੇਤਰ ਦਾ ਸਰਟੀਫਿਕੇਟ, ਜਨਮ ਸਰਟੀਫਿਕੇਟ ਵਿੱਚ ਨਾਮ ਜੋੜਨਾ, ਆਮਦਨ ਅਤੇ ਸੰਪਤੀ ਸਰਟੀਫਿਕੇਟ, ਜਨਰਲ ਜਾਤੀ ਸਰਟੀਫਿਕੇਟ ਅਤੇ ਸੀਨੀਅਰ ਸਿਟੀਜਨ ਸ਼ਨਾਖਤੀ ਕਾਰਡ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। ਪ੍ਰਸ਼ਾਸਨਿਕ ਸੁਧਾਰ ਮੰਤਰੀ ਵੱਲੋਂ ਸੇਵਾ ਕੇਂਦਰਾਂ ਦੇ ਕੰਮਕਾਜ ਦਾ ਜਾਇਜ਼ਾ ਨਿਰੰਤਰ ਲੈਣ ਅਤੇ ਫੀਲਡ ਦੌਰਿਆਂ ਦਾ ਇਹ ਫਾਇਦਾ ਹੋਇਆ ਕਿ ਸੇਵਾ ਕੇਂਦਰਾਂ ਵਿੱਚ ਲੰਬਿਤ ਕੇਸਾਂ ਦੀ ਗਿਣਤੀ ਘਟੀ। ਮਾਰਚ ਮਹੀਨੇ 1.49 ਫੀਸਦੀ ਕੇਸ ਬਕਾਇਆ ਪਏ ਸਨ ਜੋ ਕਿ ਦਸੰਬਰ ਮਹੀਨੇ ਸਿਰਫ 0.40 ਫੀਸਦੀ ਰਹਿ ਗਏ। ਇਸੇ ਤਰ੍ਹਾਂ ਕੇਸ ਵਾਪਸ ਭੇਜਣ ਦੀ ਦਰ ਵਿੱਚ ਵੀ 33 ਫੀਸਦੀ ਦੀ ਵੀ ਵੱਡੀ ਗਿਰਾਵਟ ਆਈ। ਹੋਰਨਾਂ ਪਹਿਲਕਦਮੀਆਂ ਵਿੱਚ ਈ-ਲਰਨਰ ਲਾਇਸੈਂਸ, ਸੂਬਾ ਸਰਕਾਰ ਵੱਲੋਂ ਪਹਿਲਾ ਪੇਪਰ ਰਹਿਤ ਬਜਟ ਪੇਸ਼ ਕਰਨਾ, ਈ-ਸਟੈਂਪ ਦੀ ਸ਼ੁਰੂਆਤ, ਮਿਊਚਲ ਲੈਂਡ ਪਾਰਟੀਸ਼ੀਅਨ ਪੋਰਟਲ ਸ਼ੁਰੂ ਕਰਨਾ ਅਤੇ ਲੋਕਾਂ ਨੂੰ ਘਰ ਬੈਠਿਆਂ ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਮਿਲਣਾ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਰਹੀਆਂ। The post ਪੰਜਾਬ ਦੇ ਸੇਵਾ ਕੇਂਦਰਾਂ ‘ਚ 128 ਨਵੀਆਂ ਸੇਵਾਵਾਂ ਸ਼ੁਰੂ, ਲੋਕਾਂ ਨੂੰ ਬਿਹਤਰ, ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੀ ਸ਼ੁਰੂਆਤ appeared first on TheUnmute.com - Punjabi News. Tags:
|
ਜ਼ੀਰਾ ਸ਼ਰਾਬ ਫੈਕਟਰੀ ਮੁੱਦੇ 'ਤੇ ਪੰਜਾਬ ਸਰਕਾਰ ਖ਼ਿਲਾਫ਼ ਕਿਸਾਨ ਸੂਬੇ ਭਰ 'ਚ ਕਰਨਗੇ ਰੋਸ ਪ੍ਰਦਰਸ਼ਨ Monday 02 January 2023 04:55 PM UTC+00 | Tags: aam-aadmi-party cm-bhagwant-mann news zira-liquor-factory zira-liquor-factory-case zira-protest ਚੰਡੀਗੜ੍ਹ 02 ਜਨਵਰੀ 2023: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਪੰਜਾਬ ਪੱਧਰੀ ਮੀਟਿੰਗ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਸਾਂਝਾ ਮੋਰਚਾ ਜ਼ੀਰਾ ਵੱਲੋ ਸ਼ੁੱਧ ਪਾਣੀ, ਸ਼ੁੱਧ ਹਵਾ, ਸ਼ੁੱਧ ਮਿੱਟੀ ਦੀ ਮੰਗ ਅਤੇ ਜ਼ਿੰਦਗੀ ਜਿਊਣ ਦਾ ਹੱਕ ਲੈਣ ਲਈ ਲੜੇ ਜਾ ਰਹੇ ਸੰਘਰਸ਼ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸ਼ੁਰੂ ਤੋਂ ਹੀ ਹਮਾਇਤ ਕਰਦੀ ਆ ਰਹੀ ਹੈ | ਜ਼ੀਰਾ ਵਿਖੇ ਲੱਗਿਆ ਹੋਇਆ ਮੋਰਚਾ ਓਥੋਂ ਦੇ ਲੋਕਲ ਲੋਕਾਂ ਦੀ ਅਗਵਾਈ ਵਿੱਚ ਬਣੇ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਹੀ ਲੜਿਆ ਜਾਵੇਗਾ ਅਤੇ ਉਹਨਾਂ ਦੀ ਜੱਥੇਬੰਦੀ ਸਾਂਝਾ ਮੋਰਚਾ ਜ਼ੀਰਾ ਵੱਲੋਂ ਦਿੱਤੇ ਹਰ ਪ੍ਰੋਗਰਾਮ ਨੂੰ ਲਾਗੂ ਕਰਦੀ ਆਈ ਹੈ ਅਤੇ ਅੱਗੇ ਲਈ ਵੀ ਉਹਨਾਂ ਵੱਲੋ ਦਿੱਤੇ ਪ੍ਰੋਗਰਾਮ ਨੂੰ ਹੀ ਲਾਗੂ ਕਰੇਗੀ। ਜਿਸ ਦੇ ਤਹਿਤ ਹੀ ਸਾਂਝਾ ਮੋਰਚਾ ਜ਼ੀਰਾ ਵੱਲੋ ਦਿੱਤੇ ਪ੍ਰੋਗਰਾਮ ਅਨੁਸਾਰ 3 ਅਤੇ 4 ਜਨਵਰੀ ਨੂੰ ਪੰਜਾਬ ਸਰਕਾਰ ਵੱਲੋ ਜ਼ੀਰਾ ਵਿਖੇ ਕਾਰਪੋਰੇਟ ਘਰਾਣਿਆਂ ਨਾਲ ਨਿਭਾਈ ਜਾ ਰਹੀ ਯਾਰੀ ਦੇ ਰੋਸ ਵੱਜੋਂ ਪੰਜਾਬ ਸਰਕਾਰ ਦੇ ਸੂਬੇ ਭਰ ਵਿੱਚ ਪੁਤਲੇ ਸਾੜੇ ਜਾਣਗੇ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਪਾਸੇ ਸਾਂਝਾ ਮੋਰਚਾ ਜ਼ੀਰਾ ਨਾਲ ਮੀਟਿੰਗ ਵਿੱਚ ਪ੍ਰਸ਼ਾਸਨ ਕਹਿੰਦਾ ਜਾਚ ਪੂਰੀ ਹੋਣ ਤੱਕ ਫੈਕਟਰੀ ਬੰਦ ਰਹੇਗੀ ਅਤੇ ਦੂਜੇ ਪਾਸੇ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਫੈਕਟਰੀ ਵਿੱਚੋ ਮੁਲਾਜ਼ਮ ਬਾਹਰ ਨਿਕਲਦੇ ਹਨ ਅਤੇ ਜਦੋਂ ਸਰਕਾਰ ਅਤੇ ਪ੍ਰਸ਼ਾਸਨ ਆਪਣੀ ਕਹੀ ਗੱਲ ਤੇ ਨਾਂ ਖੜ ਕੇ ਕਾਰਪੋਰੇਟ ਘਰਾਣੇ ਨਾਲ ਯਾਰੀ ਨਿਭਾਏ ਕਿ ਫੇਰ ਤੁਸੀ ਪਾਰਦਰਸ਼ੀ ਜਾਂਚ ਤੇ ਇਨਸਾਫ ਦੀ ਉਮੀਦ ਪ੍ਰਸ਼ਾਸਨ ਤੋਂ ਕਰ ਸਕਦੇ ਹੋ? ਜਿਸ ਦੀਆ ਮੂੰਹੋ ਬੋਲਦੀਆ ਤਸਵੀਰਾ ਨਿੱਤ ਆ ਰਹੀਆਂ ਵੀਡੀਓ ਅਤੇ ਸਰਕਾਰੀ ਕਮੇਟੀ ਵੱਲੋਂ ਕਾਰਪੋਰੇਟ ਪੱਖੀ ਰਿਪੋਰਟਾਂ ਤਿਆਰ ਕਰਨ ਲਈ ਚੱਲੀਆਂ ਜਾ ਰਹੀਆਂ ਗੁੱਝੀਆਂ ਸਾਜਿਸ਼ਾਂ ਤੋਂ ਮਿਲ ਰਹੀਆਂ ਹਨ ਅਤੇ ਜਿਵੇ ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਬੰਦ ਕਰ ਲੈਂਦਾ ਹੈ ਕਿ ਬਿੱਲੀ ਨੇ ਮੈਨੂੰ ਵੇਖਿਆ ਹੀ ਨਹੀਂ ਸਰਕਾਰ ਵੀ ਜ਼ੀਰਾ ਵਿਖੇ ਕਾਰਪੋਰੇਟ ਘਰਾਣੇ ਨਾਲ ਯਾਰੀ ਨਿਭਾਉਣ ਲਈ ਸਬੂਤ ਵੇਖ ਕੇ ਵੀ ਅੱਖਾਂ ਬੰਦ ਕਰੀ ਬੈਠੀ ਹੈ। The post ਜ਼ੀਰਾ ਸ਼ਰਾਬ ਫੈਕਟਰੀ ਮੁੱਦੇ ‘ਤੇ ਪੰਜਾਬ ਸਰਕਾਰ ਖ਼ਿਲਾਫ਼ ਕਿਸਾਨ ਸੂਬੇ ਭਰ ‘ਚ ਕਰਨਗੇ ਰੋਸ ਪ੍ਰਦਰਸ਼ਨ appeared first on TheUnmute.com - Punjabi News. Tags:
|
ਜੇ ਪੰਜਾਬੀ 'ਚ ਨਾ ਲਿਖੇ ਬੋਰਡ ਤਾਂ, 21 ਫਰਵਰੀ ਤੋਂ ਬਾਅਦ ਹੋਵੇਗੀ ਕਾਰਵਾਈ: ਮੀਤ ਹੇਅਰ Monday 02 January 2023 05:01 PM UTC+00 | Tags: education-minister-gurmeet-singh-meet-hayer knowledge-of-punjabi-language meet-hayer punjab-government punjabi-language ਜਲੰਧਰ 02 ਜਨਵਰੀ 2023 : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਪੰਜਾਬੀ ਮਾਂ ਬੋਲੀ ਨੂੰ ਹੋਰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਥੇ ਸਰਕਾਰੀ ਅਤੇ ਨਿੱਜੀ ਅਦਾਰਿਆਂ ਦੇ ਬੋਰਡ ਪੰਜਾਬੀ ਭਾਸ਼ਾ ਵਿੱਚ ਲਾਉਣ ਦੀ ਸ਼ੁਰੂਆਤ ਕੀਤੀ। ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਸ) ਅਤੇ ਸੁਪਰ ਕਰੀਮਿਕਾ ਸਵੀਟਸ ਦੇ ਨਾਵਾਂ ਵਾਲੇ ਬੋਰਡ ਪੰਜਾਬੀ ਭਾਸ਼ਾ ਵਿੱਚ ਲਵਾਉਂਦਿਆਂ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਵਲੋਂ ਭਾਸ਼ਾਵਾਂ ਦੇ ਵਿਕਾਸ ਦੇ ਨਾਲ-ਨਾਲ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਹਰ ਲੋੜੀਂਦਾ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਰਕਾਰੀ/ਪ੍ਰਾਈਵੇਟ ਅਦਾਰਿਆਂ ਦੇ ਬੋਰਡਾਂ ਉਪਰ ਪੰਜਾਬੀ ਭਾਸ਼ਾ ਨੂੰ ਪ੍ਰਮੁੱਖਤਾ ਦੇਣ ਦੇ ਸੱਦੇ ਤਹਿਤ ਅੱਜ ਇਥੇ ਇਹ ਬੋਰਡ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਂਦੀ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਤੱਕ ਸੂਬੇ ਭਰ ਵਿੱਚ ਪੰਜਾਬੀ ਭਾਸ਼ਾ ਨੂੰ ਤਰਜੀਹ ਦਿੰਦਾ ਹਰ ਬੋਰਡ ਨਜ਼ਰੀ ਪਵੇਗਾ। ਮੀਤ ਹੇਅਰ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ, ਜੇਕਰ ਪੰਜਾਬੀ ‘ਚ ਨਾ ਲਿਖੇ ਬੋਰਡ ਤਾਂ, 21 ਫਰਵਰੀ ਤੋਂ ਬਾਅਦ ਕਾਰਵਾਈ ਹੋਵੇਗੀ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਹਾਲ ਹੀ ਵਿੱਚ ਭਾਸ਼ਾ ਵਿਭਾਗ ਵਲੋਂ ਮਨਾਏ ਗਏ 'ਪੰਜਾਬੀ ਮਹੀਨਾ' ਦੌਰਾਨ ਮੁੱਖ ਮੰਤਰੀ ਵਲੋਂ ਸੂਬੇ ਵਿੱਚ ਸਾਰੇ ਬੋਰਡਾਂ ਉਤੇ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੂਜੀਆਂ ਭਾਸ਼ਾ ਦਾ ਵੀ ਸਤਿਕਾਰ ਕਰਦੇ ਹੋਏ ਬੋਰਡ ਉਤੇ ਪੰਜਾਬੀ ਤੋਂ ਬਾਅਦ ਹੋਰ ਕੋਈ ਵੀ ਭਾਸ਼ਾ ਲਿਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੋਨੇ-ਕੋਨੇ ਵਿੱਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ-ਪਸਾਰ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਰਮਨ ਅਰੋੜਾ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਸਤਨਾਮ ਮਾਣਕ, ਦੀਪਕ ਬਾਲੀ, ਲਖਵਿੰਦਰ ਸਿੰਘ ਜੌਹਲ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। The post ਜੇ ਪੰਜਾਬੀ ‘ਚ ਨਾ ਲਿਖੇ ਬੋਰਡ ਤਾਂ, 21 ਫਰਵਰੀ ਤੋਂ ਬਾਅਦ ਹੋਵੇਗੀ ਕਾਰਵਾਈ: ਮੀਤ ਹੇਅਰ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |

