Pathaan Box Office: ਸ਼ਾਹਰੁਖ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਬਣੀ ‘ਪਠਾਨ’

‘ਪਠਾਨ’ ਹੁਣ ਕੋਈ ਫਿਲਮ ਨਹੀਂ ਰਹੀ, ਸਗੋਂ ਬਾਕਸ ਆਫਿਸ ‘ਤੇ ਰਿਕਾਰਡ ਤੋੜਨ ਦੀ ਮਸ਼ੀਨ ਬਣ ਗਈ ਹੈ। ਬੁੱਧਵਾਰ ਨੂੰ ਰਿਲੀਜ਼ ਹੋਈ ‘ਪਠਾਨ’ ਨੂੰ ਸਿਨੇਮਾਘਰਾਂ ‘ਚ ਲੰਬਾ ਵੀਕੈਂਡ ਮਿਲਿਆ ਅਤੇ ਸਿਰਫ 5 ਦਿਨਾਂ ‘ਚ ਹੀ ਫਿਲਮ ਨੇ ਵੱਡੇ ਰਿਕਾਰਡ ਤੋੜ ਦਿੱਤੇ ਹਨ। ਭਾਰਤ ‘ਚ ਪਹਿਲੇ ਦਿਨ 57 ਕਰੋੜ ਦੀ ਰਿਕਾਰਡ ਓਪਨਿੰਗ ਕਰਨ ਵਾਲੀ ‘ਪਠਾਨ’ ਨੇ 5 ਦਿਨਾਂ ‘ਚ ਕੁਲੈਕਸ਼ਨ ਦਾ ਪਹਾੜ ਖੜ੍ਹਾ ਕਰ ਦਿੱਤਾ ਹੈ।

shahrukh khan pathan movie
shahrukh khan pathan movie

ਸ਼ਾਹਰੁਖ ਖਾਨ ‘ਪਠਾਨ’ ਨਾਲ 4 ਸਾਲ ਬਾਅਦ ਬਤੌਰ ਹੀਰੋ ਪਰਦੇ ‘ਤੇ ਵਾਪਸ ਆਏ ਹਨ। ਉਸ ਦੀ ਪਿਛਲੀ ਰਿਲੀਜ਼ ‘ਜ਼ੀਰੋ’ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋਈ ਸੀ। ਪਰ ਨਵੀਂ ਫਿਲਮ ਲੈ ਕੇ ਸ਼ਾਹਰੁਖ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਬਾਲੀਵੁੱਡ ਦਾ ‘ਬਾਦਸ਼ਾਹ’ ਕਿਉਂ ਕਿਹਾ ਜਾਂਦਾ ਹੈ। ਆਪਣੀ ਬਾਦਸ਼ਾਹਤ ਦਾ ਸਬੂਤ ਇਹ ਵੱਡੇ ਰਿਕਾਰਡ ਹਨ ਜੋ ‘ਪਠਾਨ’ ਨੇ ਸਿਰਫ 5 ਦਿਨਾਂ ‘ਚ ਤੋੜ ਦਿੱਤੇ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਵੱਡੇ ਪਰਦੇ ‘ਤੇ ਸ਼ਾਹਰੁਖ ਨੇ ਜਿਸ ਤਰ੍ਹਾਂ ਦੀ ਵਾਪਸੀ ਕੀਤੀ ਹੈ, ਉਹ ਉਨ੍ਹਾਂ ਦੇ ਸਟਾਰਡਮ ਦੀ ਸ਼ਾਨਦਾਰ ਕਹਾਣੀ ਹੈ। ‘ਪਠਾਨ’ ਦੀ ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ‘ਚੇਨਈ ਐਕਸਪ੍ਰੈਸ’ ਸੀ ਜੋ 10 ਸਾਲ ਪਹਿਲਾਂ 2013 ‘ਚ ਆਈ ਸੀ। ਰੋਹਿਤ ਸ਼ੈੱਟੀ ਨਾਲ ਸ਼ਾਹਰੁਖ ਦੀ ਫਿਲਮ ਨੇ ਭਾਰਤ ‘ਚ 227 ਕਰੋੜ ਦੀ ਕਮਾਈ ਕੀਤੀ ਸੀ।

The post Pathaan Box Office: ਸ਼ਾਹਰੁਖ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਬਣੀ ‘ਪਠਾਨ’ appeared first on Daily Post Punjabi.



Previous Post Next Post

Contact Form