ਪਾਕਿ ‘ਚ ਮਹਿੰਗਾਈ ਦੀ ਮਾਰ ! ਪੈਟਰੋਲ -ਡੀਜ਼ਲ ਦੀਆਂ ਕੀਮਤਾਂ ‘ਚ ਲੱਗੀ ਅੱਗ, 35 ਰੁ: ਪ੍ਰਤੀ ਲੀਟਰ ਦਾ ਹੋਇਆ ਵਾਧਾ

ਪਾਕਿਸਤਾਨ ਦੀ ਜਨਤਾ ‘ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ। ਹੁਣ ਪਾਕਿਸਤਾਨ ਦੀ ਜਨਤਾ ਨੂੰ 35 ਰੁਪਏ ਪ੍ਰਤੀ ਲੀਟਰ ਮਹਿੰਗੇ ਪੈਟਰੋਲ ਤੇ ਡੀਜ਼ਲ ਨੂੰ ਖਰੀਦਣਾ ਪਵੇਗਾ। ਇੱਕ ਪਾਸੇ ਜਿੱਥੇ ਪਾਕਿਸਤਾਨ ਨਕਦੀ ਦੇ ਸੰਕਟ ਨਾਲ ਜੂਝ ਰਿਹਾ ਹੈ। ਉੱਥੇ ਹੀ ਇੱਕ ਤੋਂ ਬਾਅਦ ਇੱਕ ਪਰੇਸ਼ਾਨੀ ਦੇਸ਼ ਦੀ ਜਨਤਾ ਦੇ ਸਾਹਮਣੇ ਖੜ੍ਹੀ ਹੁੰਦੀ ਹੀ ਜਾ ਰਹੀ ਹੈ। ਦਰਅਸਲ, ਪਾਕਿਸਤਾਨ ਸਰਕਾਰ ਵੱਲੋਂ ਐਤਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35-35 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਜਿਸ ਕਾਰਨ ਪਹਿਲਾਂ ਤੋਂ ਹੀ ਮਹਿੰਗਾਈ ਨਾਲ ਜੂਝ ਰਹੀ ਜਨਤਾ ਨੂੰ ਇੱਕ ਹੋਰ ਝਟਕਾ ਲੱਗਿਆ ਹੈ।

Pakistan hikes petrol diesel price
Pakistan hikes petrol diesel price

ਰਿਪੋਰਟਾਂ ਮੁਤਾਬਕ ਵਿੱਤ ਮੰਤਰੀ ਇਸ਼ਾਕ ਦਾਰ ਨੇ ਐਤਵਾਰ ਸਵੇਰੇ ਨੂੰ ਸੰਬੋਧਿਤ ਕਰਦੇ ਹੋਏ ਇਸ ਗੱਲ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ ਹਰ ਪੰਦਰਵਾੜੇ ਵਿੱਚ ਮਹੀਨੇ ਦੀ ਪਹਿਲੀ ਤੇ 16 ਤਰੀਕ ਨੂੰ ਕੀਤਾ ਜਾਂਦਾ ਸੀ। ਦਾਰ ਨੇ ਕਿਹਾ ਕਿ ਅਸੀਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35-35 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਕੇਰੋਸੀਨ ਤੇ ਹਲਕੇ ਡੀਜ਼ਲ ਦੀਆਂ ਕੀਮਤਾਂ ਵਿੱਚ 18-18 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਹੋਰ ਵਿਗੜੇਗਾ ਮੌਸਮ ! ਮੀਂਹ ਦੇ ਨਾਲ ਅੱਜ ਚੱਲਣਗੀਆਂ ਠੰਡੀਆਂ ਹਵਾਵਾਂ, ਅਲਰਟ ਜਾਰੀ

ਰਿਪੋਰਟਾਂ ਮੁਤਾਬਕ ਵਿੱਤ ਮੰਤਰੀ ਇਸ਼ਾਕ ਦਾਰ ਦਾ ਕਹਿਣਾ ਹੈ ਕਿ ਇਹ ਨਵੀਆਂ ਕੀਮਤਾਂ ਐਤਵਾਰ ਸਵੇਰੇ 11 ਵਜੇ ਤੋਂ ਲਾਗੂ ਹੋ ਗਈਆਂ ਹਨ। ਇਸਦੇ ਨਾਲ ਹੀ ਪਾਕਿਸਤਾਨ ਵਿੱਚ ਪੈਟਰੋਲ ਦੀ ਕੀਮਤ 249.80 ਰੁਪਏ ਪ੍ਰਤੀ ਲੀਟਰ, ਹਾਈ-ਸਪੀਡ ਡੀਜ਼ਲ ਦੀ ਕੀਮਤ 262.80 ਰੁਪਏ ਪ੍ਰਤੀ ਲੀਟਰ, ਮਿੱਟੀ ਦੇ ਤੇਲ ਦੀ ਕੀਮਤ 189.83 ਰੁਪਏ ਪ੍ਰਤੀ ਲੀਟਰ ਤੇ ਹਲਕੇ ਡੀਜ਼ਲ ਦੀ ਕੀਮਤ 187 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

Pakistan hikes petrol diesel price
Pakistan hikes petrol diesel price

ਦੱਸ ਦੇਈਏ ਕਿ ਪਾਕਿਸਤਾਨ ਵਿੱਚ ਵਿੱਤ ਮੰਤਰੀ ਇਸ਼ਾਕ ਡਾਰ ਦੇ ਐਲਾਨ ਤੋਂ ਪਹਿਲਾਂ ਹੀ ਸ਼ਨੀਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੀਆਂ ਅਫਵਾਹਾਂ ਕਾਰਨ ਪੈਟਰੋਲ ਪੰਪਾਂ ‘ਤੇ ਲੰਬੀਆਂ ਲਾਈਨਾਂ ਲੱਗ ਗਈ। ਇਸ ਵਿਚਾਲੇ ਗੁਜਰਾਂਵਾਲਾ ਵਿੱਚ ਸਿਰਫ਼ 20 ਪ੍ਰਤੀਸ਼ਤ ਪੰਪਾਂ ‘ਤੇ ਪੈਟਰੋਲ ਉਪਲਬਧ ਸੀ, ਜਦਕਿ ਬਾਕੀ ਦੇ ਪੰਪਾਂ ‘ਤੇ ਤੇਲ ਦੀ ਕਮੀ ਦੀ ਸੂਚਨਾ ਮਿਲੀ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪਾਕਿ ‘ਚ ਮਹਿੰਗਾਈ ਦੀ ਮਾਰ ! ਪੈਟਰੋਲ -ਡੀਜ਼ਲ ਦੀਆਂ ਕੀਮਤਾਂ ‘ਚ ਲੱਗੀ ਅੱਗ, 35 ਰੁ: ਪ੍ਰਤੀ ਲੀਟਰ ਦਾ ਹੋਇਆ ਵਾਧਾ appeared first on Daily Post Punjabi.



source https://dailypost.in/news/international/pakistan-hikes-petrol-diesel-price/
Previous Post Next Post

Contact Form