NASA ਬਣਾ ਰਿਹਾ ਅਜਿਹਾ ਰਾਕੇਟ ਜੋ ਸਿਰਫ 45 ਦਿਨ ‘ਚ ਪਹੁੰਚਾਏਗਾ ਮੰਗਲ ਗ੍ਰਹਿ, ਅਜੇ ਲੱਗਦਾ ਹੈ ਇਕ ਸਾਲ

ਅਮਰੀਕਾ ਇਕ ਅਜਿਹਾ ਰਾਕੇਟ ਬਣ ਰਿਹਾ ਹੈ ਜੋ ਮੰਗਲ ਗ੍ਰਹਿ ਤੱਕ ਸਿਰਫ 45 ਦਿਨ ਵਿਚ ਪਹੁੰਚ ਜਾਵੇਗਾ। ਅਜੇ ਘੱਟ ਤੋਂ ਘੱਟ ਇਕ ਸਾਲ ਲੱਗ ਜਾਂਦਾ ਹੈ। ਅਸਲ ਵਿਚ ਚੀਨ ਲਗਾਤਾਰ ਸਪੇਸ ਮਿਸ਼ਨ ਵਿਚ ਅਮਰੀਕਾ ਤੇ ਪੂਰੀ ਦੁਨੀਆ ਨੂੰ ਚੁਣੌਤੀ ਦੇ ਰਿਹਾ ਹੈ. ਅਮਰੀਕਾ ਉਸ ਤੋਂ ਅੱਗੇ ਜਾਣਾ ਚਾਹੁੰਦਾ ਹੈ। ਨਾਸਾ ਨੇ ਪਲਾਨਿੰਗ ਕਰ ਲਈ ਹੈ ਕਿ ਉਹ ਪ੍ਰਮਾਣੂ ਈਂਧਣ ਨਾਲ ਉਡਣ ਵਾਲਾ ਰਾਕੇਟ ਬਣਾਏਗਾ ਜੋ ਸਿਰਫ ਤੇ ਸਿਰਫ 45 ਦਿਨ ਵਿਚ ਸਪੇਸਕ੍ਰਾਫਟ ਜਾਂ ਇਨਸਾਨ ਨੂੰ ਮੰਗਲ ਗ੍ਰਹਿ ਤੱਕ ਪਹੁੰਚਾ ਦੇਵੇਗਾ।

ਇਨਸਾਨ ਹੁਣ ਤੱਕ ਧਰਤੀ ਦੀ ਹੇਠਲੀ ਪਰਤ ਜਾਂ ਫਿਰ ਕਿਸੇ ਹੋਰ ਗ੍ਰਹਿ ਤੱਕ ਕਿਸੇ ਵੀ ਦੇਸ਼ ਦਾ ਏਸਟ੍ਰੋਨਾਟ ਨਹੀਂ ਪਹੁੰਚਿਆ ਹੈ ਪਰ ਮੰਗਲ ਗ੍ਰਹਿ ਤੱਕ ਪਹੁੰਚਣ ਲਈ ਸਿਰਫ ਰਾਕੇਟ ਹੀ ਨਹੀਂ ਸਗੋਂ ਕਈ ਨਵੀਂ ਟੈਕਨਾਲੋਜੀ ਦੀ ਲੋੜ ਪਵੇਗੀ ਜਿਵੇਂ ਲਾਈਫ ਸਪੋਰਟ ਸਿਸਟਮ, ਰੇਡੀਏਸ਼ਨ ਸ਼ੀਲਡਿੰਗ, ਪਾਵਰ ਤੇ ਪ੍ਰੋਪਲਸ਼ਨ ਸਿਸਟਮ ਆਦਿ।

ਪਾਵਰ ਤੇ ਪ੍ਰੋਪਲਸ਼ਨ ਸਿਸਟਮ ਨੂੰ ਉਦੋਂ ਸਭ ਤੋਂ ਵੱਡਾ ਸਰੋਤ ਮੰਨਿਆ ਜਾਂਦਾ ਹੈ ਪ੍ਰਮਾਣੂ ਈਂਧਣ ਯਾਨੀ ਨਿਊਕਲੀਅਰ ਫਿਊਲ। ਨਾਸਾ ਤੇ ਸੋਵੀਅਤ ਸਪੇਸ ਪ੍ਰੋਗਰਾਮ ਨੇ ਦਹਾਕੇ ਬਿਤਾਏ ਹਨ ਨਿਊਕਲੀਅਰ ਸਿਸਟਮ ਨੂੰ ਵਿਕਸਿਤ ਕਰਨ ਵਿਚ। ਕੁਝ ਸਾਲ ਪਹਿਲਾਂ ਹੀ ਨਾਸਾ ਨੇ ਆਪਣਾ ਨਿਊਕਲੀਅਰ ਰਾਕੇਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਸ ਨੇ ਬਾਇਮੋਡਲ ਨਿਊਕਲੀਅਰ ਥਰਮਲ ਰਾਕੇਟ ‘ਤੇ ਕੰਮ ਸ਼ੁਰੂ ਕੀਤਾ ਹੈ।

BNTC ਵਿਚ ਦੋ ਸਿਸਟਮ ਹਨ ਪਹਿਲਾ ਨਿਊਕਲੀਅਰ ਥਰਮਲ ਪ੍ਰੋਗਰਾਮ ਤੇ ਦੂਜਾ ਹੈ ਨਿਊਕਲੀਅਰ ਇਲੈਕਟ੍ਰਿਕ ਪ੍ਰੋਗਰਾਮ। ਇਹ ਦੋਵੇਂ ਪ੍ਰੋਗਰਾਮ ਅਜਿਹੇ ਹਨ ਜੋ ਫਿਲਹਾਲ ਦੀ ਗਣਿਤ ਮੁਤਾਬਕ ਧਰਤੀ ਤੋਂ ਮੰਗਲ ਤੱਕ ਦੀ ਦੂਰੀ 100 ਦਿਨ ਵਿਚ ਪੂਰਾ ਕਰ ਲੈਣਗੇ ਪਰ ਭਵਿੱਖ ਵਿਚ ਇਸ ਨੂੰ ਘੱਟ ਕਰਕੇ 45 ਦਿਨ ਵਿਚ ਕੀਤਾ ਜਾ ਸਕਦਾ ਹੈ। ਨਾਸਾ ਨੇ ਇਸ ਸਾਲ ਲਈ ਇਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਦਾ ਨਾਂ ਹੈ ਨਾਸਾ ਇਨੋਵੇਟਿਵ ਐਡਵਾਂਸਡ ਕਾਂਸੈਪਟਸ। ਇਸ ਦੇ ਪਹਿਲੇ ਫੇਜ਼ ਵਿਚ ਨਾਸਾ ਨਿਊਕਲੀਅਰ ਰਾਕੇਟ ਬਣਾਏਗਾ।

ਨਾਸਾ ਦਾ ਕਹਿਣਾ ਹੈ ਕਿ ਉਹ ਵੇਵ ਰਾਟਰ ਟੋਪਿੰਗ ਸਾਈਕਲ ਦੀ ਮਦਦ ਨਾਲ ਚੱਲਣ ਵਾਲਾ ਨਿਊਕਲੀਅਰ ਪਾਵਰ ਰਾਕੇਟ ਬਣਾਏਗਾ ਜੋ ਸਿਰਫ 45 ਦਿਨ ਵਿਚ ਮੰਗਲ ਤੱਕ ਪਹੁੰਚ ਜਾਵੇਗਾ। ਯੂਨੀਵਰਿਸਟੀ ਆਫ ਫਲੋਰਿਡਾ ਵਿਚ ਹਾਈਪਰਸੋਨਿਕਸ ਪ੍ਰੋਗਰਾਮ ਏਰੀਆ ਦੇ ਮੁਖੀ ਪ੍ਰੋ. ਰਿਆਨ ਗੋਸੇ ਨੇ ਕਿਹਾ ਕਿ ਇਹ ਰਾਕੇਟ ਪੁਲਾੜ ਮਿਸ਼ਨ ਦੀ ਦੁਨੀਆ ਵਿਚ ਚਮਤਕਾਰ ਹੋਵੇਗਾ। ਇਸ ਨਾਲ ਤੁਸੀਂ ਪੁਲਾੜ ਦੀ ਲੰਬੀ ਦੂਰੀ ਨੂੰ ਘੱਟ ਸਮੇਂ ਪੂਰਾ ਕਰ ਸਕੇਗੀ ਪਰ ਇਸ ਨੂੰ ਬਣਾਉਣ ਵਿਚ ਕਾਫੀ ਦਿਮਾਗ, ਤਕਨੀਕ ਤੇ ਪੈਸੇ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਕੋਰਟ ‘ਚ ਪੇਸ਼ੀ ‘ਤੇ ਗਿਆ ਸਾਬਕਾ DSP ਗਾਇਬ, ਆਖਰੀ ਵਾਰ ਪੁੱਤਰ ਨਾਲ ਹੋਈ ਸੀ ਗੱਲ

ਨਿਊਕਲੀਅਰ ਥਰਮਲ ਪ੍ਰੋਪਲਸ਼ਨ ਵਿਚ ਪ੍ਰਮਾਣੂ ਰਿਐਕਟਰ ਲਿਵਕਵਡ ਹਾਈਡ੍ਰੋਜਨ ਪ੍ਰੋਪਲੇਂਟ ਨੂੰ ਗਰਮ ਕਰੇਗਾ। ਇਸ ਨਾਲ ਆਇਓਨਾਈਡਜ ਹਾਈਡ੍ਰੋਜਨ ਗੈਸ ਬਣੇਗੀ ਯਾਨੀ ਪਾਲਜ਼ਮਾ ਜਿਸ ਨਾਲ ਪ੍ਰੋਪਲਸ਼ਨ ਸਿਸਟਮ ਜ਼ਰੀਏ ਚੈਨਲਾਈਜਡ ਕਰਕੇ ਨਾਜਲ ਤੋਂ ਕੱਢਿਆ ਜਾਵੇਗਾ। ਜਦੋਂ ਨਾਜਲ ਤੋਂ ਇਹ ਨਾਜਲ ਤੋਂ ਇਹ ਪਲਾਜਮਾ ਨਿਕਲੇਗੀ ਤਾਂ ਇਹ ਰਾਕੇਟ ਨੂੰ ਤੇਜ਼ ਰਫਤਾਰ ਪ੍ਰਦਾਨ ਕਰੇਗਾ ਅਮਰੀਕੀ ਏਅਰਫੋਰਸ ਤੇ ਐਟਾਮਿਕ ਐਨਰਜੀ ਕਮਿਸ਼ਨ ਨੇ 1955 ਵਿਚ ਪਹਿਲੀ ਵਾਰ ਪ੍ਰਾਜੈਕਟ ਰੋਵਰ ਦੇ ਸਮੇਂ ਇਸ ਤਰ੍ਹਾਂ ਦੇ ਪ੍ਰੋਪਲਸ਼ਨ ਸਿਸਟਮ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post NASA ਬਣਾ ਰਿਹਾ ਅਜਿਹਾ ਰਾਕੇਟ ਜੋ ਸਿਰਫ 45 ਦਿਨ ‘ਚ ਪਹੁੰਚਾਏਗਾ ਮੰਗਲ ਗ੍ਰਹਿ, ਅਜੇ ਲੱਗਦਾ ਹੈ ਇਕ ਸਾਲ appeared first on Daily Post Punjabi.



Previous Post Next Post

Contact Form