ਭਾਰਤ ਨੇ 249 ਪਾਕਿਸਤਾਨੀ ਤੀਰਥ ਯਾਤਰੀਆਂ ਨੂੰ ਅਜਮੇਰ ਸ਼ਰੀਫ ਆਉਣ ਲਈ ਜਾਰੀ ਕੀਤਾ ਵੀਜ਼ਾ, 488 ਲੋਕਾਂ ਨੇ ਭੇਜੀਆਂ ਸੀ ਅਰਜ਼ੀਆਂ

ਭਾਰਤ ਨੇ ਅਜਮੇਰ ਵਿੱਚ ਸੂਫੀ ਸੰਤ ਮੋਇਨੂਦੀਨ ਚਿਸ਼ਤੀ ਦੀ ਦਰਗਾਹ ‘ਤੇ ਪਾਕਿਸਤਾਨ ਤੋਂ ਆਉਣ ਵਾਲੇ 249 ਪਾਕਿਸਤਾਨੀ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਹੈ । ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਰਾਜਸਥਾਨ ਦੇ ਅਜਮੇਰ ਵਿੱਚ ਸੂਫੀ ਸੰਤ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਦੇ ਲਈ ਪਾਕਿਸਤਾਨ ਦੇ 249 ਲੋਕਾਂ ਨੂੰ ਵੀਜ਼ਾ ਜਾਰੀ ਕੀਤਾ ਹੈ । 488 ਬਿਨੈਕਾਰਾਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ, ਪਰ ਸਿਰਫ਼ 249 ਸ਼ਰਧਾਲੂਆਂ ਨੂੰ ਹੀ ਵੀਜ਼ਾ ਮਿਲਿਆ।

India issues visa to 249 Pakistani pilgrims
India issues visa to 249 Pakistani pilgrims

ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਤੋਂ ਸਾਰੇ ਸ਼ਰਧਾਲੂਆਂ ਨੂੰ ਲਾਹੌਰ ਪਹੁੰਚਣ ਦੀ ਸੂਚਨਾ ਦਿੱਤੀ ਗਈ ਹੈ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੇ ਸ਼ਰਧਾਲੂ ਮੰਗਲਵਾਰ ਨੂੰ ਭਾਰਤ ਲਈ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਠਹਿਰਣ ਦੌਰਾਨ ਸ਼ਰਧਾਲੂਆਂ ਦੀ ਦੇਖਭਾਲ ਲਈ ਛੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ । ਇਸ ਦੇ ਨਾਲ ਹੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਸਿਰਫ਼ ਇੱਕ ਨੂੰ ਸ਼ਰਧਾਲੂਆਂ ਦੇ ਨਾਲ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ । ਸਤੰਬਰ 1974 ਵਿੱਚ ਭਾਰਤ ਅਤੇ ਪਾਕਿਸਤਾਨ ਤੋਂ ਹਸਤਾਖਰ ਕੀਤੇ ਗਏ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਪ੍ਰੋਟੋਕੋਲ ਦੇ ਤਹਿਤ ਦੋਵੇਂ ਦੇਸ਼ ਸ਼ਰਧਾਲੂਆਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੰਦੇ ਹਨ । ਇਸ ਤੋਂ ਇਲਾਵਾ ਇਹ ਦੇਖਿਆ ਗਿਆ ਹੈ ਕਿ ਦੋਵੇਂ ਧਿਰਾਂ ਨਿਯਮਿਤ ਤੌਰ ‘ਤੇ ਵੱਖ-ਵੱਖ ਆਧਾਰਾਂ ‘ਤੇ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਦੀਆਂ ਹਨ।

ਇਹ ਵੀ ਪੜ੍ਹੋ: ਰੁੱਖ ਨਾਲ ਟਕਰਾ ਕੇ ਕਾਰ ਬਣੀ ਅੱਗ ਦਾ ਗੋਲਾ, 2 ਮੁੰਡੇ ਤੇ ਕੁੜੀ ਅੰਦਰ ਫ਼ਸੇ, ਮੌਕੇ ਦਾ ਹਾਲ ਵੇਖ ਕੰਬੀ ਰੂਹ

ਅਜਮੇਰ ਵਿੱਚ ਸੂਫੀ ਸੰਤ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਦਾ 811ਵਾਂ ਸਾਲਾਨਾ ਉਰਸ ਦਾ ਝੰਡਾ 18 ਜਨਵਰੀ ਨੂੰ ਦਰਗਾਹ ਦੇ ਬੁਲੰਦ ਦਰਵਾਜ਼ੇ ‘ਤੇ ਸਾਰੀਆਂ ਪਰੰਪਰਾਵਾਂ ਨਾਲ ਗੌਰੀ ਪਰਿਵਾਰ ਦੇ ਨਾਲ ਨਾਲ ਚੜ੍ਹਾਇਆ ਗਿਆ । ਹਜ਼ਰਤ ਸਈਅਦ ਅਬਦੁਲ ਸੱਤਾਰ ਬਾਦਸ਼ਾਹ ਜਾਨ ਨੇ ਸਾਲ 1928 ਵਿੱਚ ਝੰਡਾ ਲਹਿਰਾਉਣ ਦੀ ਪਰੰਪਰਾ ਸ਼ੁਰੂ ਕੀਤੀ ਸੀ । ਜਿਸ ਤੋਂ ਬਾਅਦ ਲਾਲ ਮੁਹੰਮਦ ਨੇ 1944 ਤੋਂ 1991 ਤੱਕ ਇਸ ਰਸਮ ਨੂੰ ਨਿਭਾਇਆ, ਫਿਰ ਮੋਇਨੂਦੀਨ ਗੌਰੀ ਨੇ ਸਾਲ 2006 ਤੱਕ ਝੰਡਾ ਲਹਿਰਾਇਆ । ਜਿਸ ਤੋਂ ਬਾਅਦ ਤੋਂ ਹੁਣ ਤੱਕ ਇਹ ਰਸਮ ਫਖਰੂਦੀਨ ਗੌਰੀ ਪਰਿਵਾਰ ਵੱਲੋਂ ਨਿਭਾਈ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਭਾਰਤ ਨੇ 249 ਪਾਕਿਸਤਾਨੀ ਤੀਰਥ ਯਾਤਰੀਆਂ ਨੂੰ ਅਜਮੇਰ ਸ਼ਰੀਫ ਆਉਣ ਲਈ ਜਾਰੀ ਕੀਤਾ ਵੀਜ਼ਾ, 488 ਲੋਕਾਂ ਨੇ ਭੇਜੀਆਂ ਸੀ ਅਰਜ਼ੀਆਂ appeared first on Daily Post Punjabi.



source https://dailypost.in/news/international/india-issues-visa-to-249-pakistani-pilgrims/
Previous Post Next Post

Contact Form