EC ਵੱਲੋਂ ਨਾਗਾਲੈਂਡ, ਤ੍ਰਿਪੁਰਾ ਤੇ ਮੇਘਾਲਿਆ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਅੱਜ ਕੀਤਾ ਜਾਵੇਗਾ ਐਲਾਨ

ਪੂਰਬ-ਉੱਤਰ ਦੇ ਤਿੰਨ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਦੀਆਂ ਤਰੀਕਾਂ ਦਾ ਅੱਜ ਐਲਾਨ ਹੋਣ ਵਾਲਾ ਹੈ। ਤ੍ਰਿਪੁਰਾ, ਨਾਗਾਲੈਂਡ ਤੇ ਮੇਘਾਲਿਆ ਵਿੱਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਅੱਜ ਐਲਾਨ ਹੋ ਸਕਦਾ ਹੈ। ਇਸਦੇ ਲਈ ਚੋਣ ਕਮਿਸ਼ਨ ਅੱਜ ਦੁਪਹਿਰ 2.30 ਵਜੇ ਇੱਕ ਪ੍ਰੈਸ ਕਾਨਫਰੰਸ ਕਰਨ ਵਾਲਾ ਹੈ, ਜਿੱਥੇ ਚੋਣ ਪ੍ਰੋਗਰਾਮ ਦਾ ਐਲਾਨ ਹੋਵੇਗਾ। ਦੱਸ ਦੇਈਏ ਕਿ ਇਨ੍ਹਾਂ ਤਿੰਨ ਵਿਧਾਨ ਸਭਾ ਦਾ ਕਾਰਜਕਾਲ ਮਾਰਚ ਵਿੱਚ ਅਲੱਗ-ਅਲੱਗ ਤਰੀਕਾਂ ‘ਤੇ ਖਤਮ ਹੋ ਰਿਹਾ ਹੈ।

EC to announce schedule
EC to announce schedule

ਦਰਅਸਲ, ਨਾਗਾਲੈਂਡ ਵਿਧਾਨ ਸਭਾ ਦਾ ਕਾਰਜਕਾਲ ਇਸ ਸਾਲ 12 ਮਾਰਚ ਨੂੰ ਖਤਮ ਹੋਣ ਵਾਲਾ ਹੈ, ਜਦਕਿ ਮੇਘਾਲਿਆ ਤੇ ਤ੍ਰਿਪੁਰਾ ਦਾ ਕਾਰਜਕਾਲ ਕ੍ਰਮਵਾਰ 15 ਮਾਰਚ ਤੇ 22 ਮਾਰਚ ਨੂੰ ਖਤਮ ਹੋਵੇਗਾ। ਇਸ ਸਾਲ ਕੁੱਲ 9 ਰਾਜਾਂ ਵਿੱਚ ਚੋਣਾਂ ਹੋਣੀਆਂ ਹਨ। ਨਾਗਾਲੈਂਡ, ਮੇਘਾਲਿਆ ਤੇ ਤ੍ਰਿਪੁਰਾ ਦੇ ਇਲਾਵਾ ਕਰਨਾਟਕ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ ਤੇ ਤੇਲੰਗਾਨਾ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣਗੀਆਂ।

ਇਹ ਵੀ ਪੜ੍ਹੋ: ਇੰਗਲਿਸ਼ ‘ਚ MA ਲੜਕੀ ਨੇ ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਕੇ ਲਗਾਇਆ ਚਾਹ ਦਾ ਸਟਾਲ, ਲੋਕ ਕਰ ਰਹੇ ਤਾਰੀਫਾਂ

ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਵੀ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿਧਾਨ ਸਭਾ ਨੂੰ ਨਵੰਬਰ 2018 ਤੋਂ ਭੰਗ ਕਰ ਦਿੱਤਾ ਗਿਆ ਹੈ। ਜੰਮੂ ਤੇ ਕਸ਼ਮੀਰ ਵਿੱਚ ਹੋਣ ਵਾਲੀਆਂ ਇਹ ਚੋਣਾਂ 2014 ਦੇ ਬਾਅਦ ਪਹਿਲੀਆਂ ਚੋਣਾਂ ਹੋਣਗੀਆਂ ਤੇ ਕੇਂਦਰ ਵੱਲੋਂ ਧਾਰਾ 370 ਨੂੰ ਰੱਦ ਕਰਨ ਤੇ 2019 ਵਿੱਚ ਸੂਬੇ ਦਾ ਦਰਜ ਵਾਪਸ ਲੈਣ ਦੇ ਬਾਅਦ ਇਹ ਪਹਿਲੀਆਂ ਚੋਣਾਂ ਹੋਣਗੀਆਂ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post EC ਵੱਲੋਂ ਨਾਗਾਲੈਂਡ, ਤ੍ਰਿਪੁਰਾ ਤੇ ਮੇਘਾਲਿਆ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਅੱਜ ਕੀਤਾ ਜਾਵੇਗਾ ਐਲਾਨ appeared first on Daily Post Punjabi.



Previous Post Next Post

Contact Form