ਪਾਕਿ ਦੀ ਹਥਿਆਰ ਤਸਕਰੀ ਦੀ ਸਾਜ਼ਿਸ਼ ਮੁੜ ਨਾਕਾਮ, BSF ਨੇ 4 ਚੀਨੀ ਪਿਸਤੌਲ ਤੇ 8 ਮੈਗਜ਼ੀਨ ਕੀਤੇ ਬਰਾਮਦ

ਪੰਜਾਬ ਦੇ ਗੁਰਦਾਸਪੁਰ ਵਿੱਚ ਸੀਮਾ ਸੁਰੱਖਿਆ ਬਲਾਂ ਨੇ ਤਸਕਰਾਂ ਦੇ ਮਨਸੂਬਿਆਂ ਨੂੰ ਇੱਕ ਵਾਰ ਫਿਰ ਨਾਕਾਮ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ 17-18 ਜਨਵਰੀ 2023 ਦੀ ਰਾਤ ਨੂੰ ਸੀਮਾ ਸੁਰੱਖਿਆ ਬਲ ਨੇ ਗੁਰਦਾਸਪੁਰ ਦੇ ਪਿੰਡ ਉੱਚਾ ਟਕਲਾ ਵਿੱਚ ਪਾਕਿਸਤਾਨੀ ਡਰੋਨ ਨੂੰ ਮਾਰ ਸੁੱਟਿਆ । ਸੁਰੱਖਿਆ ਬਲਾਂ ਦੀ ਟੀਮ ਨੇ ਡਰੋਨ ਵੱਲੋਂ ਸੁੱਟੇ ਗਏ 4 ਚੀਨੀ ਪਿਸਤੌਲ, 8 ਮੈਗਜ਼ੀਨ ਅਤੇ 47 ਕਾਰਤੂਸ ਬਰਾਮਦ ਕੀਤੇ ਹਨ।

BSF shot down pakistani drone
BSF shot down pakistani drone

ਇਸ ਸਬੰਧੀ BSF ਨੇ ਦੱਸਿਆ ਕਿ 17-18 ਜਨਵਰੀ ਨੂੰ ਗੁਰਦਾਸਪੁਰ ਦੇ ਪਿੰਡ ਉੱਚਾ ਟਕਲਾ ਪਿੰਡ ਦੇ ਬਾਹਰੀ ਇਲਾਕੇ ਵਿੱਚ ਤਾਇਨਾਤ BSF ਦੀ ਟੀਮ ਨੇ ਪਾਕਿਸਤਾਨ ਵੱਲੋਂ ਆਉਣ ਵਾਲੇ ਇੱਕ ਸ਼ੱਕੀ ਡਰੋਨ ਦੀ ਆਵਾਜ਼ ਸੁਣੀ । ਸ਼ੱਕੀ ਡਰੋਨ ਦੀ ਆਵਾਜ਼ ਸੁਣ ਕੇ BSF ਦੀ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਗੋਲੀਬਾਰੀ ਕੀਤੀ । ਗੋਲੀਬਾਰੀ ਦੌਰਾਨ ਪਾਰਟੀ ਨੂੰ ਆਸ-ਪਾਸ ਦੇ ਇਲਾਕੇ ਵਿੱਚ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਵੀ ਸੁਣਾਈ ਦਿੱਤੀ । ਜਦੋਂ ਉਨ੍ਹਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਉੱਥੇ ਇੱਕ ਪੈਕਟ ਵਿੱਚ ਚਾਰ ਚੀਨੀ ਪਿਸਤੌਲ, ਅੱਠ ਮੈਗਜ਼ੀਨ ਬੰਨ੍ਹੇ ਹੋਏ ਮਿਲੇ ।

ਇਹ ਵੀ ਪੜ੍ਹੋ: ਇੰਗਲਿਸ਼ ‘ਚ MA ਲੜਕੀ ਨੇ ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਕੇ ਲਗਾਇਆ ਚਾਹ ਦਾ ਸਟਾਲ, ਲੋਕ ਕਰ ਰਹੇ ਤਾਰੀਫਾਂ

BSF ਸੈਕਟਰ ਗੁਰਦਾਸਪੁਰ ਦੇ DIG ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ BSF ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ ਅਤੇ ਜਵਾਨਾਂ ਨੇ ਕਰੀਬ 17 ਰਾਉਂਡ ਫਾਇਰ ਕੀਤੇ । ਇਸ ਦੌਰਾਨ ਡਰੋਨ ਤੋਂ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ । ਬੀਐਸਐਫ ਨੇ ਦੱਸਿਆ ਕਿ ਜਦੋਂ ਤਲਾਸ਼ੀ ਲਈ ਗਈ ਤਾਂ 1 ਪੈਕਟ ਬਰਾਮਦ ਹੋਇਆ, ਜਿਸ ਵਿਚੋਂ 4 ਚੀਨੀ ਪਿਸਤੌਲ, 8 ਮੈਗਜ਼ੀਨ ਅਤੇ 47 ਰੌਂਦ ਬਰਾਮਦ ਹੋਏ। ਉਹਨਾਂ ਕਿਹਾ ਕਿ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪਾਕਿ ਦੀ ਹਥਿਆਰ ਤਸਕਰੀ ਦੀ ਸਾਜ਼ਿਸ਼ ਮੁੜ ਨਾਕਾਮ, BSF ਨੇ 4 ਚੀਨੀ ਪਿਸਤੌਲ ਤੇ 8 ਮੈਗਜ਼ੀਨ ਕੀਤੇ ਬਰਾਮਦ appeared first on Daily Post Punjabi.



source https://dailypost.in/news/punjab/bsf-shot-down-pakistani-drone/
Previous Post Next Post

Contact Form