ਉੱਤਰ ਭਾਰਤ ‘ਚ ਸੀਤ ਲਹਿਰ ਦਾ ਕਹਿਰ ਜਾਰੀ, ਸਿਫ਼ਰ ਤੋਂ ਹੇਠਾਂ ਪਹੁੰਚਿਆ ਪਾਰਾ, ਔਰੇਂਜ ਅਲਰਟ ਜਾਰੀ

ਪੂਰੇ ਉੱਤਰ-ਪੱਛਮੀ ਭਾਰਤ ਵਿੱਚ ਠੰਡ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਹੀ ਹੈ। ਠੰਡ ਦਾ ਕਹਿਰ ਰੁਕਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਐਤਵਾਰ ਨੂੰ ਉੱਤਰ-ਪੱਛਮ ਦੇ ਸਾਰੇ ਰਾਜਾਂ ਵਿੱਚ ਕੋਲਡ ਡੇਅ ਅਤੇ ਸੀਤ ਲਹਿਰ ਦੀ ਸਥਿਤੀ ਬਣੀ ਰਹੇਗੀ। ਇਸਦੇ ਨਾਲ ਹੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਸੰਘਣੀ ਤੋਂ ਸੰਘਣੀ ਬਰਕਰਾਰ ਰਹਿਣ ਵਾਲੀ ਹੈ। ਸੰਘਣੀ ਧੁੰਦ ਤੇ ਸੀਤ ਲਹਿਰ ਕਾਰਨ ਕਈ ਰਾਜਾਂ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਪਹੁੰਚ ਗਿਆ ਹੈ।

India weather update
India weather update

ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਵੇਰ ਦੇ ਸਮੇਂ ਸੰਘਣੀ ਧੁੰਦ ਦੀ ਚਾਦਰ ਦੇਖਣ ਨੂੰ ਮਿਲੀ। ਪੰਜਾਬ ਦੇ ਅੰਮ੍ਰਿਤਸਰ, ਪਟਿਆਲਾ, ਅੰਬਾਲਾ ਵਿੱਚ ਵਿਜ਼ੀਬਿਲਿਟੀ 25 ਮੀਟਰ ਰਿਕਾਰਡ ਕੀਤੀ ਗਈ। ਉੱਥੇ ਹੀ ਗੰਗਾਨਗਰ ਵਿੱਚ 25, ਬਠਿੰਡਾ ਵਿੱਚ 0, ਦਿੱਲੀ ਦੇ ਸਫਦਰਗੰਜ ਤੇ ਪਾਲਮ ਵਿੱਚ 50 ਮੀਟਰ ਵਿਜ਼ੀਬਿਲਿਟੀ ਦਰਜ ਕੀਤੀ ਗਈ। ਇਸ ਤੋਂ ਇਲਾਵਾ ਯੂਪੀ ਦੇ ਬਰੇਲੀ ਵਿੱਚ 25, ਆਗਰਾ ਵਿੱਚ 0, ਲਖਨਊ ਵਿੱਚ 50 ਮੀਟਰ ਵਿਜ਼ੀਬਿਲਿਟੀ ਰਹੀ।

ਇਹ ਵੀ ਪੜ੍ਹੋ: ਬਿਰਿਆਨੀ ਖਾਣ ਨਾਲ 20 ਸਾਲਾਂ ਕੁੜੀ ਦੀ ਮੌਤ! ਆਨਲਾਈਨ ਮੰਗਵਾਇਆ ਸੀ ਖਾਣਾ, ਜਾਂਚ ਸ਼ੁਰੂ

ਮੌਸਮ ਵਿਭਾਗ ਨੇ ਦਿੱਲੀ ਸਣੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਲਈ ਔਰੇਂਜ ਅਲਰਟ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਸੰਘਣੀ ਧੁੰਦ, ਠੰਡ ਤੇ ਸੀਤ ਲਹਿਰ ਦੇ ਹਾਲਾਤ ਜਾਰੀ ਰਹਿਣਗੇ। ਸ਼ਨੀਵਾਰ ਨੂੰ ਦਿੱਲੀ ਸਣੇ ਪੂਰੇ ਉੱਤਰ ਭਾਰਤ ਵਿੱਚ ਸੀਤ ਲਹਿਰ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਅਤੇ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ 1.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । IMD ਮੁਤਾਬਕ ਭਾਰਤ ਦੇ ਮੈਦਾਨੀ ਖੇਤਰਾਂ ਵਿੱਚ ਸੰਘਣੀ ਧੁੰਦ ਜਾਰੀ ਰਹਿ ਸਕਦੀ ਹੈ, ਹਾਲਾਂਕਿ ਪੱਛਮੀ ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਵਿੱਚ ਇਸਦੀ ਤੀਬਰਤਾ ਘੱਟ ਸਕਦੀ ਹੈ । ਇਸ ਦੇ ਨਾਲ ਹੀ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਅਤੇ ਪੱਛਮੀ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਸੀਤ ਲਹਿਰ ਜਾਰੀ ਰਹਿ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਉੱਤਰ ਭਾਰਤ ‘ਚ ਸੀਤ ਲਹਿਰ ਦਾ ਕਹਿਰ ਜਾਰੀ, ਸਿਫ਼ਰ ਤੋਂ ਹੇਠਾਂ ਪਹੁੰਚਿਆ ਪਾਰਾ, ਔਰੇਂਜ ਅਲਰਟ ਜਾਰੀ appeared first on Daily Post Punjabi.



Previous Post Next Post

Contact Form