ਭਾਰਤ ਨੇ ਸ਼੍ਰੀਲੰਕਾ ਨੂੰ ਤੀਜੇ ਟੀ-20 ‘ਚ 91 ਦੌੜਾਂ ਨਾਲ ਦਿੱਤੀ ਮਾਤ, ਸੀਰੀਜ਼ ‘ਤੇ 2-1 ਨਾਲ ਕੀਤਾ ਕਬਜ਼ਾ

ਟੀਮ ਇੰਡੀਆ ਨੇ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੈਚ 91 ਦੌੜਾਂ ਨਾਲ ਜਿੱਤ ਲਿਆ । ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਹੈ । ਭਾਰਤੀ ਟੀਮ ਨੇ ਸ਼੍ਰੀਲੰਕਾ ਤੋਂ ਲਗਾਤਾਰ 5ਵੀਂ ਹੋਮ ਸੀਰੀਜ਼ ਜਿੱਤੀ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਭਾਰਤ ਵਿੱਚ 6 ਸੀਰੀਜ਼ ਹੋ ਚੁੱਕੀਆਂ ਹਨ । ਇਨ੍ਹਾਂ ਵਿੱਚੋਂ ਸਿਰਫ਼ ਇੱਕ ਸੀਰੀਜ਼ ਡਰਾਅ ਰਹੀ ਹੈ ਜੋ ਕਿ 2009 ਵਿੱਚ ਖੇਡੀ ਗਈ ਸੀ।

IND vs SL 3rd T20
IND vs SL 3rd T20

ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਸਟੇਡੀਅਮ ਵਿੱਚ ਐਤਵਾਰ ਨੂੰ ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 228 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ । ਇਸ ਤੋਂ ਬਾਅਦ ਸ੍ਰੀਲੰਕਾ ਦੇ ਬੱਲੇਬਾਜ਼ 16.4 ਓਵਰਾਂ ਵਿੱਚ 137 ਦੌੜਾਂ ਬਣਾ ਕੇ ਆਊਟ ਹੋ ਗਏ । ਭਾਰਤ ਦੀ ਜਿੱਤ ਦੇ ਹੀਰੋ ਸੂਰਿਆਕੁਮਾਰ ਯਾਦਵ ਰਹੇ। ਉਸ ਨੇ 51 ਗੇਂਦਾਂ ‘ਤੇ 112 ਦੌੜਾਂ ਬਣਾਈਆਂ । ਸੂਰਿਆ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ । ਅਕਸ਼ਰ ਪਟੇਲ ਪਲੇਅਰ ਆਫ ਦ ਸੀਰੀਜ਼ ਰਹੇ । ਅਕਸ਼ਰ ਨੇ 117 ਦੌੜਾਂ ਬਣਾਉਣ ਦੇ ਨਾਲ ਤਿੰਨ ਵਿਕਟਾਂ ਵੀ ਲਈਆਂ।

ਇਹ ਵੀ ਪੜ੍ਹੋ: ਬਿਰਿਆਨੀ ਖਾਣ ਨਾਲ 20 ਸਾਲਾਂ ਕੁੜੀ ਦੀ ਮੌਤ! ਆਨਲਾਈਨ ਮੰਗਵਾਇਆ ਸੀ ਖਾਣਾ, ਜਾਂਚ ਸ਼ੁਰੂ

ਭਾਰਤ ਵੱਲੋਂ ਮਿਲੇ 229 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੂੰ ਪਥੁਮ ਨਿਸਾਂਕਾ ਅਤੇ ਕੁਸਲ ਮੈਂਡਿਸ ਨੇ ਚੰਗੀ ਸ਼ੁਰੂਆਤ ਦਿਵਾਈ ਸੀ । ਦੋਵਾਂ ਨੇ 4.5 ਓਵਰਾਂ ਵਿੱਚ 44 ਦੌੜਾਂ ਜੋੜੀਆਂ । ਹਾਲਾਂਕਿ ਇਸ ਤੋਂ ਬਾਅਦ ਸ਼੍ਰੀਲੰਕਾ ਦੀ ਪਾਰੀ ਫਿੱਕੀ ਪੈ ਗਈ । ਮੈਂਡਿਸ ਨੇ 23 ਅਤੇ ਨਿਸਾਂਕਾ ਨੇ 15 ਦੌੜਾਂ ਬਣਾਈਆਂ । ਇਸ ਤੋਂ ਬਾਅਦ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਅਵਿਸ਼ਕਾ ਫਰਨਾਂਡੋ ਇਕ ਦੌੜ ਬਣਾ ਕੇ ਪੈਵੇਲੀਅਨ ਪਰਤ ਗਏ । ਇਸ ਦੇ ਨਾਲ ਹੀ ਧਨੰਜੇ ਡੀ ਸਿਲਵਾ ਨੇ 14 ਗੇਂਦਾਂ ਵਿੱਚ 22 ਦੌੜਾਂ ਬਣਾਈਆਂ । ਇਸ ਤੋਂ ਇਲਾਵਾ ਚਰਿਥ ਅਸਾਲੰਕਾ ਨੇ 14 ਗੇਂਦਾਂ ਵਿੱਚ 19 ਦੌੜਾਂ ਅਤੇ ਕਪਤਾਨ ਦਸੁਨ ਸ਼ਨਾਕਾ ਨੇ 17 ਗੇਂਦਾਂ ਵਿੱਚ 23 ਦੌੜਾਂ ਬਣਾਈਆਂ। ਉੱਥੇ ਹੀ ਵਾਨਿੰਦੁ ਹਸਾਰੰਗਾ 9, ਚਮਿਕਾ ਕਰੁਣਾਰਤਨੇ 0, ਮਹੇਸ਼ ਦੀਕਸ਼ਨਾ 2 ਅਤੇ ਦਿਲਸ਼ਾਨ ਮਧੂਸੰਕਾ ਇੱਕ ਦੌੜ ਬਣਾ ਕੇ ਆਊਟ ਹੋ ਗਏ |

IND vs SL 3rd T20
IND vs SL 3rd T20

ਇਸ ਤਰ੍ਹਾਂ ਸੀ ਦੋਵੇਂ ਟੀਮਾਂ:
ਭਾਰਤੀ ਟੀਮ:
ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਰਾਹੁਲ ਤ੍ਰਿਪਾਠੀ, ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਅਕਸ਼ਰ ਪਟੇਲ, ਸ਼ਿਵਮ ਮਾਵੀ, ਉਮਰਾਨ ਮਲਿਕ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।

ਸ਼੍ਰੀਲੰਕਾ ਦੀ ਟੀਮ: ਪਾਥੁਮ ਨਿਸਾਂਕਾ, ਕੁਸਲ ਮੈਂਡਿਸ (ਵਿਕਟਕੀਪਰ), ਅਵਿਸ਼ਕਾ ਫਰਨਾਂਡੋ, ਧਨੰਜਯਾ ਡੀ ਸਿਲਵਾ, ਚਰਿਥ ਅਸਲੰਕਾ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੁ ਹਸਰੰਗਾ, ਚਮਿਕਾ ਕਰੁਣਾਰਤਨੇ, ਮਹੇਸ਼ ਥਿਕਸ਼ਣਾ, ਕਸੁਨ ਰਾਜਿਥਾ, ਦਿਲਸ਼ਾਨ ਮਦੁਸ਼ੰਕਾ ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਭਾਰਤ ਨੇ ਸ਼੍ਰੀਲੰਕਾ ਨੂੰ ਤੀਜੇ ਟੀ-20 ‘ਚ 91 ਦੌੜਾਂ ਨਾਲ ਦਿੱਤੀ ਮਾਤ, ਸੀਰੀਜ਼ ‘ਤੇ 2-1 ਨਾਲ ਕੀਤਾ ਕਬਜ਼ਾ appeared first on Daily Post Punjabi.



source https://dailypost.in/news/sports/ind-vs-sl-3rd-t20-2/
Previous Post Next Post

Contact Form