ਪੰਜਾਬ ਵਿੱਚ ਪਿਛਲੇ ਦਿਨੀਂ ਸੇਬਾਂ ਦਾ ਟਰੱਕ ਪਲਟਣ ਮਗਰੋਂ ਸੇਬਾਂ ਦੀਆਂ ਪੇਟੀਆਂ ਲੁੱਟਣ ਵਾਲਿਆਂ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪੰਜਾਬੀਆਂ ਦਾ ਮਜ਼ਾਕ ਉਡਾਇਆ ਗਿਆ। ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਬਤ ਕੀਤਾ ਕਿ ਪੰਜਾਬੀ ਇਮਾਨਦਾਰ ਹਨ । ਦਰਅਸਲ, ਪੰਜਾਬ ਦੇ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਰੋਡ ‘ਤੇ ਇੱਕ ਸ਼ਰਧਾਲੂ ਦਾ ਮੋਬਾਇਲ ਡਿੱਗ ਗਿਆ, ਪਰ ਰੁਮਾਲ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਕੁਲਦੀਪ ਸਿੰਘ ਨੇ ਇਹ ਮੋਬਾਇਲ ਉਸ ਦੇ ਮਾਲਕ ਨੂੰ ਵਾਪਸ ਪਹੁੰਚਾ ਦਿੱਤਾ। ਜਿਸ ਤੋਂ ਬਾਅਦ ਸ਼ਰਧਾਲੂਆਂ ਨੇ ਕੁਲਦੀਪ ਦਾ ਧੰਨਵਾਦ ਕੀਤਾ, ਤੇ ਵਿਰਾਸਤੀ ਮਾਰਗ ‘ਤੇ ਪਿਛਲੀਆਂ ਘਟਨਾਵਾਂ ਨੂੰ ਭੁੱਲਣ ਲਈ ਵੀ ਕਿਹਾ।
ਕੁਲਦੀਪ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਹ ਹੈਰੀਟੇਜ ਰੋਡ ’ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਰੁਮਾਲ ਵੇਚ ਰਿਹਾ ਸੀ। ਫਿਰ ਉਸਨੂੰ ਇੱਕ ਐਂਡਰੌਇਡ ਫੋਨ ਉੱਥੇ ਡਿੱਗਿਆ ਮਿਲਿਆ। ਜਿਸ ਤੋਂ ਬਾਅਦ ਉਸਨੇ ਫੋਨ ਨੂੰ ਚੁੱਕ ਲਿਆ। ਉਸਨੇ ਦੱਸਿਆ ਕਿ ਫੋਨ ਲੌਕ ਸੀ। ਜਿਸ ਕਾਰਨ ਉਹ ਇਸ ਨੂੰ ਖੋਲ੍ਹ ਨਹੀਂ ਸਕਿਆ। ਇਸ ਤੋਂ ਪਹਿਲਾਂ ਕਿ ਇਹ ਗਲਤ ਹੱਥਾਂ ਵਿੱਚ ਪੈਂਦਾ, ਉਸਨੇ ਇਸਨੂੰ ਆਪਣੇ ਕੋਲ ਰੱਖਿਆ ਤੇ ਕਿਸੇ ਦਾ ਫੋਨ ਆਉਣ ਦੀ ਉਡੀਕ ਕੀਤੀ। ਕੁਝ ਮਿੰਟਾਂ ਬਾਅਦ ਹੀ ਕੁਲਦੀਪ ਨੂੰ ਉਸ ਦੇ ਮੋਬਾਇਲ ‘ਤੇ ਫੋਨ ਆਇਆ । ਇਹ ਫੋਨ ਉਸ ਨੌਜਵਾਨ ਦੀ ਪਤਨੀ ਦਾ ਸੀ ਜੋ ਮੱਥਾ ਟੇਕਣ ਆਏ ਸੀ। ਜੋ ਉਸ ਦੇ ਪਰਸ ਵਿੱਚੋਂ ਡਿੱਗ ਗਿਆ ਸੀ, ਪਰ ਉਸ ਨੂੰ ਪਤਾ ਨਹੀਂ ਲੱਗਿਆ। ਔਰਤ ਆਪਣਾ ਮੋਬਾਇਲ ਫੋਨ ਲੈ ਕੇ ਬਹੁਤ ਖੁਸ਼ ਹੋਈ।
ਇਹ ਵੀ ਪੜ੍ਹੋ: ਜਲੰਧਰ : ਬੰਦੂਕ ਦੀ ਨੋਕ ‘ਤੇ ਕੋਟਕ ਮਹਿੰਦਰਾ ਬੈਂਕ ‘ਚ ਲੁੱਟ, 9 ਲੱਖ ਦੀ ਨਕਦੀ ਲੈ ਕੇ ਲੁਟੇਰੇ ਹੋਏ ਫਰਾਰ
ਦੱਸ ਦੇਈਏ ਕਿ ਆਪਣਾ ਮੋਬਾਇਲ ਵਾਪਸ ਮਿਲਣ ਮਗਰੋਂ ਔਰਤ ਨੇ ਪੁਰਾਣੀਆਂ ਘਟਨਾਵਾਂ ਨੂੰ ਭੁੱਲਣ ਦੀ ਅਪੀਲ ਕੀਤੀ । ਔਰਤ ਨੇ ਕਿਹਾ ਕਿ ਹਰ ਕੋਈ ਬੁਰਾ ਨਹੀਂ ਹੁੰਦਾ, ਇੱਥੇ ਬੁਰੇ ਲੋਕ ਵੀ ਹਨ ਤੇ ਚੰਗੇ ਵੀ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਅਜਿਹੀਆਂ ਦੋ ਘਟਨਾਵਾਂ ਵਾਪਰੀਆਂ ਸੀ, ਜਿਸ ਕਾਰਨ ਅੰਮ੍ਰਿਤਸਰ ਦਾ ਅਕਸ ਖ਼ਰਾਬ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਰੁਮਾਲ ਵੇਚਣ ਵਾਲੇ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸ਼ਰਧਾਲੂ ਦਾ ਮੋਬਾਇਲ ਵਾਪਸ ਕਰ ਜਿੱਤਿਆ ਦਿਲ, ਸ਼ਰਧਾਲੂ ਬੋਲੇ-‘ਪੰਜਾਬੀ…’ appeared first on Daily Post Punjabi.
source https://dailypost.in/news/punjab/amritsar-golden-temple-heritage-street/