ਘਰ ‘ਚ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ, ਪਤੀ-ਪਤਨੀ ਸਣੇ 4 ਬੱਚੇ ਜ਼ਿੰਦਾ ਸੜੇ

ਹਰਿਆਣਾ ਦੇ ਪਾਣੀਪਤ ਦੇ ਤਹਿਸੀਲ ਕੈਂਪ ਵਿੱਚ ਰਾਧਾ ਫੈਕਟਰੀ ਨੇੜੇ ਵੀਰਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ । ਇੱਥੇ ਇੱਕ ਘਰ ਵਿੱਚ ਗੈਸ ਸਿਲੰਡਰ ਲੀਕ ਹੋ ਗਿਆ। ਜਿਸ ਕਾਰਨ ਪੂਰਾ ਘਰ ਅੱਗ ਦੀ ਲਪੇਟ ਵਿੱਚ ਆ ਗਿਆ । ਉਸ ਸਮੇਂ ਘਰ ਦੇ ਅੰਦਰ ਪਤੀ-ਪਤਨੀ ਅਤੇ 4 ਬੱਚੇ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਗੈਸ ਸਿਲੰਡਰ ਵਿੱਚ ਅੱਗ ਲੱਗੀ, ਉਹ ਖਾਣਾ ਬਣਾਉਣ ਦੀ ਤਿਆਰੀ ਕਰ ਰਹੇ ਸੀ।

Panipat family burnt alive
Panipat family burnt alive

ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਬੈੱਡ ‘ਤੇ ਪਏ ਸਾਰੇ ਹੀ ਮੈਂਬਰ ਪਿੰਜਰ ਬਣ ਗਏ । ਉਨ੍ਹਾਂ ਨੂੰ ਅੰਦਰੋਂ ਬਾਹਰ ਨਿਕਲਣ ਜਾਂ ਰੌਲਾ ਪਾਉਣ ਦਾ ਮੌਕਾ ਵੀ ਨਹੀਂ ਮਿਲਿਆ। ਹਾਦਸੇ ਦਾ ਪਤਾ ਲੱਗਦਿਆਂ ਹੀ ਉਥੇ ਹਫੜਾ-ਦਫੜੀ ਮਚ ਗਈ। ਜਦੋਂ ਤੱਕ ਗੁਆਂਢੀ ਉੱਥੇ ਪਹੁੰਚੇ, ਸਭ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ : ਬੰਦੂਕ ਦੀ ਨੋਕ ‘ਤੇ ਕੋਟਕ ਮਹਿੰਦਰਾ ਬੈਂਕ ‘ਚ ਲੁੱਟ, 9 ਲੱਖ ਦੀ ਨਕਦੀ ਲੈ ਕੇ ਲੁਟੇਰੇ ਹੋਏ ਫਰਾਰ

ਸ਼ੁਰੂਆਤੀ ਜਾਂਚ ਤੋਂ ਬਾਅਦ ਐਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਦੱਸਿਆ ਕਿ ਇਹ ਹਾਦਸਾ ਸਿਲੰਡਰ ਫਟਣ ਨਾਲ ਨਹੀਂ ਸਗੋਂ ਲੀਕੇਜ ਕਾਰਨ ਵਾਪਰਿਆ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫੋਰੈਂਸਿਕ ਟੀਮਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ ਪਤੀ-ਪਤਨੀ ਅਤੇ 4 ਬੱਚੇ ਸ਼ਾਮਿਲ ਹਨ। ਬੱਚਿਆਂ ਵਿੱਚ 2 ਕੁੜੀਆਂ ਅਤੇ 2 ਮੁੰਡੇ ਹਨ। ਇਹ ਪਰਿਵਾਰ ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਦਾ ਰਹਿਣ ਵਾਲਾ ਸੀ।

Panipat family burnt alive
Panipat family burnt alive

ਦੱਸ ਦੇਈਏ ਕਿ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਦੀ ਭੀੜ ਮੌਕੇ ‘ਤੇ ਇਕੱਠੀ ਹੋ ਗਈ। ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ ਸਮੇਤ ਸਾਰੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ । ਇਸ ਦੌਰਾਨ ਦੇਖਿਆ ਕਿ ਸਾਰੇ ਜ਼ਿੰਦਾ ਸੜ ਕੇ ਕੋਲਾ ਬਣ ਚੁੱਕੇ ਸਨ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਘਰ ‘ਚ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ, ਪਤੀ-ਪਤਨੀ ਸਣੇ 4 ਬੱਚੇ ਜ਼ਿੰਦਾ ਸੜੇ appeared first on Daily Post Punjabi.



Previous Post Next Post

Contact Form