ਸ੍ਰੀ ਗੁਰੂ ਰਾਮਦਾਸ ਅੰਮ੍ਰਿਤਸਰ ’ਤੇ ਕਸਟਮ ਵਿਭਾਗ ਦੀ ਟੀਮ ਦੇ ਹੱਥ ਇਕ ਵੱਡੀ ਸਫ਼ਲਤਾ ਮਿਲੀ ਹੈ। ਕਸਟਮ ਵਿਭਾਗ ਨੇ ਆਸਟ੍ਰੇਲੀਆ ਤੋਂ ਆਏ ਇਕ ਨਾਗਰਿਕ ਕੋਲੋਂ 33 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਯਾਤਰੀ ਗਹਿਣਿਆਂ ਦੇ ਰੂਪ ਵਿੱਚ ਸੋਨੇ ਨੂੰ ਲੁਕੋ ਕੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਵਿਭਾਗ ਨੂੰ ਚਕਮਾ ਦੇਣ ਵਿੱਚ ਅਸਫ਼ਲ ਰਿਹਾ।
ਇਸ ਸਬੰਧੀ ਕਸਟਮ ਕਮਿਸ਼ਨਰ (ਅੰਮ੍ਰਿਤਸਰ) ਰਾਹੁਲ ਨਾਨਗਰੇ ਨੇ ਦੱਸਿਆ ਕਿ ਯਾਤਰੀ ਸਕੂਟ ਏਅਰਲਾਈਨਜ਼ ਰਾਹੀਂ ਆਸਟ੍ਰੇਲੀਆ ਤੋਂ ਸਿੰਗਾਪੁਰ ਪਹੁੰਚਿਆ ਸੀ । ਉਨ੍ਹਾਂ ਦੱਸਿਆ ਕਿ ਕਸਟਮ ਅਧਿਕਾਰੀਆਂ ਨੂੰ ਉਸਦੀਆਂ ਹਰਕਤਾਂ ਸ਼ੱਕੀ ਲੱਗੀਆਂ। ਜਿਸ ਤੋਂ ਬਾਅਦ ਕਸਟਮ ਅਧਿਕਾਰੀਆਂ ਵੱਲੋਂ ਉਸਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸ ਕੋਲੋਂ 599.9 ਗ੍ਰਾਮ ਕੱਚਾ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਕੀਮਤ 33.71 ਲੱਖ ਰੁਪਏ ਬਣਦੀ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਏਅਰਪੋਰਟ ਤੋਂ 33 ਲੱਖ ਦਾ ਸੋਨਾ ਕੀਤਾ ਜ਼ਬਤ appeared first on Daily Post Punjabi.
source https://dailypost.in/news/punjab/smuggled-gold-worth-rs-33-lakh/