24 ਸਾਲ ਦੀ ਕੁੜੀ ਨੇ ਦਾਦੇ ਦੀ ਉਮਰ ਦਾ ਬਣਾਇਆ ਬੁਆਏਫ੍ਰੈਂਡ, ਨੌਕਰੀ ਛੱਡ ਹੁਣ ਜੀਅ ਰਹੀ ਹੈ ਸ਼ਾਨਦਾਰ ਜ਼ਿੰਦਗੀ

24 ਸਾਲ ਦੀ ਲੜਕੀ 64 ਸਾਲ ਦੇ ਮਰਦ ਨੂੰ ਡੇਟ ਕਰ ਰਹੀ ਹੈ। ਪਿਆਰ ਵਿਚ ਕੋਈ ਬੰਧਨ ਨਹੀਂ ਹੁੰਦਾ। ਨਾ ਦੌਲਤ, ਨਾ ਗਰੀਬੀ,ਨਾ ਧਰਮ ਨਾ ਉਮਰ। ਜੇਕਰ ਨਹੀਂ ਤਾਂ 24 ਸਾਲ ਦੀ ਲੜਕੀ ਨੂੰ 64 ਸਾਲ ਦੇ ਆਦਮੀ ਨਾਲ ਪਿਆਰ ਕਿਉਂ ਹੋਵੇਗਾ? 24 ਸਲ ਦੀ ਸੇਮੀ ਅਤਾਦਜਾ ਨੂੰ ਉਨ੍ਹਾਂ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਟ੍ਰੋਲ ਵੀ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਉਹ ਆਪਣੇ ਅਮੀਰ ਬੁਆਏਫ੍ਰੈਂਡ ਨਾਲ ਰਹਿੰਦੀ ਹੈ।

ਲੜਕੀ ਵੇਟਰ ਦਾ ਕੰਮ ਕਰਦੀ ਸੀ ਪਰ ਆਪਣੇ ਤੋਂ 40 ਸਾਲ ਵੱਡੇ ਵਿਅਕਤੀ ਨਾਲ ਅਫੇਅਰ ਹੋਣ ਦੇ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ ਤੇ ਹੁਣ ਉਹ ਜ਼ਿਆਦਾ ਤੋਂ ਜ਼ਿਆਦਾ ਪੈਸੇ ਖਰਚ ਕਰਕੇ ਇਕ ਆਲੀਸ਼ਾਨ ਜ਼ਿੰਦਗੀ ਜੀਅ ਰਹੀ ਹੈ। ਕਰੋੜਾਂ ਦੀ ਜਾਇਦਾਦ ਦੇ ਮਾਲਕ ਕਲਾਉਡੀਓ ਨਾਲ ਰਹਿ ਕੇ ਉਹ ਅਤਾਦਜਾ ਬੇਹੱਦ ਖੁਸ਼ ਹੈ ਤੇ ਉਸ ਦਾ ਕਹਿਣਾ ਹੈ ਕਿ ਹੁਣ ਉਸ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਗਈਆਂ ਹਨ, ਜਿਸ ਲਈ ਉਸ ਨੂੰ ਪਹਿਲਾਂ ਸੰਘਰਸ਼ ਕਰਨਾ ਪੈਂਦਾ ਸੀ।

24 ਸਾਲ ਦੀ ਅਤਾਦ੍ਰਜਾ ਦੀ ਮੁਲਾਕਾਤ 64 ਸਾਲ ਦੀ ਕਲਾਊਡੀਓ ਨਾਲ ਲਗਭਗ 6 ਸਾਲ ਪਹਿਲਾਂ ਹੋਈ ਸੀ। ਕਲਾਉਡੀਓ ਨੇ ਦੱਸਿਆ ਕਿ ਉਹ 2 ਬੱਚਿਆਂ ਦਾ ਪਿਤਾ ਹੈ ਅਤੇ ਉਸ ਦਾ ਪੂਰਾ ਪਰਿਵਾਰ ਅਤਾਦ੍ਰਜਾ ਨਾਲ ਜੁੜਿਆ ਹੈ। ਕਲਾਉਡੀਓ ਦੀ ਪਹਿਲੀ ਪਤਨੀ ਨਾਲ ਵੀ ਅਤਾਦ੍ਰਜਾ ਨਾਲ ਚੰਗੇ ਸਬੰਧ ਹਨ। ਇਨ੍ਹਾਂ ਦੇ ਰਿਸ਼ਤੇ ਦੀ ਖਾਸ ਗੱਲ ਇਹ ਹੈ ਕਿ ਅਤਾਦ੍ਰਜਾ ਦੇ ਸਾਰੇ ਸ਼ੌਕ ਨੂੰ ਕਲਾਉਡੀਓ ਪੂਰਾ ਕਰਦਾ ਹੈ। ਉਸ ਨੇ ਕਦੇ ਉਨ੍ਹਾਂ ਨੂੰ ਪੈਸਾ ਖਰਚ ਕਰਨ ਤੋਂ ਨਹੀਂ ਰੋਕਿਆ ਤੇ ਨਾ ਹੀ ਕੋਈ ਹੱਦ ਤੈਅ ਕੀਤੀ। ਇਸ ਕੱਪਲ ਨੇ ਚੀਨ, ਇਟਲੀ ਤੇ ਜਰਮਨੀ ਵਰਗੇ ਦੇਸ਼ਾਂ ਦੀ ਯਾਤਰਾ ਕੀਤੀ ਹੈ ਤੇ ਦੋਵੇਂ ਇਕੱਠੇ ਖੁਸ਼ ਹਨ।

ਇਹ ਵੀ ਪੜ੍ਹੋ : ਇੰਸਟਾਗ੍ਰਾਮ ਰੀਲ ਬਣਾਉਣਾ ਪਿਆ ਮਹਿੰਗਾ, ਟ੍ਰੇਨ ਦੀ ਚਪੇਟ ‘ਚ ਆਉਣ ਨਾਲ 2 ਦੀ ਮੌਤ

ਕਦੇ ਇਕ ਛੋਟੇ ਜਿਹੇ ਰੈਸਟੋਰੈਂਟ ਵਿਚ ਵੇਟਰ ਦਾ ਕੰਮ ਕਰਨ ਵਾਲੇ ਅਤਾਦ੍ਰਜਾ ਹੁਣ ਜ਼ਿੰਦਗੀ ਦੇ ਮਜ਼ੇ ਲੈ ਰਹੀ ਹੈ। ਉਹ ਇਕ ਸ਼ਾਨਦਾਰ ਜ਼ਿੰਦਗੀ ਜੀ ਰਹੀ ਹੈ ਤੇ ਕਲਾਉਡੀਓ ਵਰਗਾ ਪਾਰਟਨਰ ਪਾ ਕੇ ਖੁਦ ਨੂੰ ਖੁਸ਼ਨਸੀਬ ਸਮਝਦੀ ਹੈ। ਕਲਾਉਡੀਓ ਦੇ ਪਰਿਵਾਰ ਨੇ ਉਨ੍ਹਾਂ ਨੂੰ ਗੋਦ ਲਿਆ ਹੈ। ਇਸ ਲਈ ਉਹ ਜਲਦ ਹੀ ਸੈਰੋਗੇਸੀ ਜ਼ਰੀਏ ਮਾਂ ਬਣੇਗੀ ਤੇ ਆਪਣੇ ਪਰਿਵਾਰ ਨੂੰ ਪੂਰਾ ਕਰੇਗੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post 24 ਸਾਲ ਦੀ ਕੁੜੀ ਨੇ ਦਾਦੇ ਦੀ ਉਮਰ ਦਾ ਬਣਾਇਆ ਬੁਆਏਫ੍ਰੈਂਡ, ਨੌਕਰੀ ਛੱਡ ਹੁਣ ਜੀਅ ਰਹੀ ਹੈ ਸ਼ਾਨਦਾਰ ਜ਼ਿੰਦਗੀ appeared first on Daily Post Punjabi.



source https://dailypost.in/news/24-year-old-girl/
Previous Post Next Post

Contact Form