TheUnmute.com – Punjabi News: Digest for December 12, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

ਡਕਾਲਾ 11 ਦਸੰਬਰ 2022: ਸਰਕਾਰ ਵਲੋ ਸੂਬੇ ਦੀਆ ਸੜਕਾ ਦੀ ਮੁਰੰਮਤ ਅਤੇ ਨਿਰਮਾਣ ਲਈ ਕਾਰਜ ਆਰੰਭ ਕੀਤਾ ਹੋਇਆ ਹੈ, ਪਰ ਸੂਬੇ ਦੇ ਕੁਝ ਇਲਾਕੇ ਅਜੇ ਵੀ ਇਸ ਤੋਂ ਵਾਂਝੇ ਹਨ, ਜਿਨ੍ਹਾਂ ਵਿੱਚ ਸੜਕਾਂ ਦੀ ਹਾਲਤ ਬੇਹੱਦ ਖ਼ਸਤਾ ਹੈ | ਇਸਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਵਿੱਚ ਡਕਾਲਾ ਤੋ ਇਤਿਹਾਸਕ ਗੁਰਦੁਆਰਾ ਕਰਹਾਲੀ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਲੰਮੇ ਸਮੇਂ ਤੋ ਹਾਲਤ ਖ਼ਸਤਾ ਹੈ ਜਿਸ ਕਾਰਨ ਪਿੰਡ ਦੇ ਲੋਕਾਂ ਅਤੇ ਬਾਹਰ ਤੋਂ ਆਉਣ-ਜਾਣ ਵਾਲੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ |

ਇਸ ਸੜਕ ਦੀ ਖ਼ਸਤਾ ਹਾਲਤ ਬਾਰੇ ਖ਼ਬਰਾਂ ਕਈ ਵਾਰ ਮੀਡੀਆ ਵਿੱਚ ਵੀ ਨਸਰ ਹੋ ਚੁਕੀਆਂ ਹਨ, ਸੜਕ ਦੇ ਵਿੱਚ ਪਏ ਵੱਡੇ-ਵੱਡੇ ਟੋਏ ਦੁਰਘਟਨਾ ਦਾ ਵੀ ਕਾਰਨ ਬਣਦੇ ਹਨ, ਪਰ ਪੰਜਾਬ ਸਰਕਾਰ ਨੇ ਇਸ ਸੜਕ ਦੀ ਕੋਈ ਸਾਰ ਨਹੀ ਲਈ। ਹੁਣ ਇਸ ਸੜਕ ਤੇ ਪਏ ਡੂੰਘੇ ਟੋਏ ਨੂੰ ਭਰਨ ਦਾ ਬੀੜਾ ਸਰਕਾਰੀ ਹਾਈ ਸਮਾਰਟ ਸਕੂਲ ਕਰਹਾਲੀ ਸਾਹਿਬ ਦੇ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਢਿੱਲ ਵੱਲੋਂ ਚੁੱਕਿਆ ਗਿਆ ਹੈ |

punjab

ਇਸ ਦੌਰਾਨ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਢਿੱਲ ਨੇ ਕਿਹਾ ਕਿ ਇਹ ਸੜਕ ਦੀ ਹਾਲਤ ਬਹੁਤ ਖ਼ਰਾਬ ਹੈ, ਇਹ ਸੜਕ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਅਤੇ ਸੰਗਤਾ ਬਹੁਤ ਪ੍ਰੇਸ਼ਾਨੀ ਆ ਰਹੀਆਂ ਹਨ , ਮੈਂ ਸੋਚਿਆ ਕਿ ਕੁਝ ਮੁਰੰਮਤ ਕਰਵਾ ਕੇ ਕੁਝ ਸੇਵਾ ਕਰ ਲਈਏ ਬਾਕੀ ਇਹ ਕੰਮ ਸਰਕਾਰਾਂ ਦੇ ਹਨ, ਮੈਂ ਤਾਂ ਇਹ ਕੰਮ ਸੇਵਾ ਭਾਵਨਾ ਨਾਲ ਕਰਵਾ ਰਿਹਾ ਹਾਂ। ਮੁੱਖ ਅਧਿਅਪਕ ਦੇ ਇਸ ਕਾਰਜ ਦੀ ਖੇਤਰ ਦੇ ਲੋਕਾਂ ਵੱਲੋਂ ਭਰਭੂਰ ਪ੍ਰਸੰਸਾ ਕੀਤੀ ਜਾ ਰਹੀ ਹੈ।

 

 

The post ਖ਼ਸਤਾ ਹਾਲਤ ਸੜਕ ਦੀ ਸਰਕਾਰ ਨੇ ਨਹੀ ਲਈ ਸਾਰ, ਮੁੱਖ ਅਧਿਆਪਕ ਨੇ ਚੁੱਕਿਆ ਮੁਰੰਮਤ ਕਰਵਾਉਣ ਦਾ ਬੀੜਾ appeared first on TheUnmute.com - Punjabi News.

Tags:
  • breaking-news
  • patiala

ਲੁਧਿਆਣਾ 11 ਦਸੰਬਰ 2022: ਐਤਵਾਰ ਨੂੰ ਇੱਥੇ ਬੁੱਢੇ ਦਰਿਆ ਦੇ ਨਾਲ ਪ੍ਰਦੂਸ਼ਣ ਵਿਰੋਧੀ ਪਦਯਾਤਰਾ ਦੀ ਲੜੀ ਦਾ ਚੌਥਾ ਪੜਾਅ ਆਯੋਜਿਤ ਕੀਤਾ ਗਿਆ। ਇਹ ਮਾਰਚ ਜੋ ਪਿੰਡ ਧੰਨਾਨਸੂ ਦੇ ਪੁੱਲ ਤੋਂ ਖਾਸੀ ਕਲਾਂ ਦੇ ਪੁੱਲ ਤੱਕ ਚਲਿਆ ਦੀ ਅਗਵਾਈ ਬੁੱਢਾ ਦਰੀਆ ਟਾਸਕ ਫੋਰਸ ਦੇ ਕਰਨਲ ਜੇ.ਐਸ.ਗਿੱਲ ਨੇ ਕੀਤੀ।

ਮਾਰਚ ਵਿੱਚ ਪੀਏਸੀ ਅਤੇ ਹੋਰ ਵਾਤਾਵਰਨ ਸੰਸਥਾਵਾਂ ਦੇ ਕਾਰਕੁਨਾਂ ਤੋਂ ਇਲਾਵਾ ਨਨਕਾਣਾ ਸਾਹਿਬ ਪਬਲਿਕ ਸਕੂਲ ਖਾਸੀ ਕਲਾਂ ਦੇ 20 ਦੇ ਕਰੀਬ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਕਾਰਕੁੰਨਾਂ ਅਤੇ ਵਿਦਿਆਰਥੀਆਂ ਨੇ ਡੇਅਰੀ ਮਾਲਕਾਂ ਅਤੇ ਪਿੰਡ ਵਾਸੀਆਂ ਨਾਲ ਬੁੱਢਾ ਡੇਅਰੀ ਦੇ ਪਾਣੀ ਦੇ ਪ੍ਰਦੂਸ਼ਣ ਅਤੇ ਪਲਾਸਟਿਕ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਕੀਤਾ।

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਰਨਲ ਜੇ.ਐਸ.ਗਿੱਲ ਨੇ ਕਿਹਾ ਕਿ ਵਿਸ਼ਵ ਪ੍ਰਦੂਸ਼ਣ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਹੁੰਦਾ ਜਾ ਰਿਹਾ ਹੈ। ਜਿਵੇਂ-ਜਿਵੇਂ ਵਿਸ਼ਵ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ, ਇਹ ਸਮੱਸਿਆਵਾਂ ਵਧਦੀਆਂ ਹੀ ਜਾ ਰਹੀਆਂ ਹਨ। ਜਿਨ੍ਹਾਂ ਨੌਜਵਾਨ ਵਿਦਿਆਰਥੀਆਂ ਦੇ ਅੱਗੇ ਆਪਣੀ ਪੂਰੀ ਜ਼ਿੰਦਗੀ ਹੈ, ਉਨ੍ਹਾਂ ਨੂੰ ਪ੍ਰਦੂਸ਼ਿਤ ਨਦੀਆਂ ਕਾਰਨ ਵਧੇਰੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।” ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸਾਡੇ ਨਾਲ ਮਾਰਚ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੇ ਪਰਿਵਾਰਾਂ, ਦੋਸਤਾਂ ਅਤੇ ਆਂਢ-ਗੁਆਂਢ ਵਿੱਚ ਬੁੱਢਾ ਦਰਿਆ ਦੇ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਪ੍ਰਣ ਲਿਆ ਹੈ।

ਬੁੱਢਾ ਦਰਿਆ

ਪੀ.ਏ.ਸੀ ਦੇ ਕਰਨਲ ਸੀ.ਐਮ ਲਖਨਪਾਲ ਨੇ ਕਿਹਾ ਕਿ ਬੁੱਢਾ ਦਰਿਆ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਇਹ ਨਾ ਸਿਰਫ਼ ਪੰਜਾਬੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਸਗੋਂ ਵਿਸ਼ਵ ਭਰ ਵਿੱਚ ਪੰਜਾਬ ਦੇ ਅਕਸ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਅਕਸ ਸੁਧਰਨ ਨਾਲ ਪੰਜਾਬ ਵਾਤਾਵਰਣ ਅਨੁਕੂਲ ਉਦਯੋਗ ਲਈ ਸੰਸਾਰ ਵਿੱਚ ਇੱਕ ਆਕਰਸ਼ਕ ਨਿਵੇਸ਼ ਸਥਾਨ ਬਣ ਸਕਦਾ ਹੈ। ਸਾਨੂੰ ਪੰਜਾਬ ਦੀਆਂ ਅਜਿਹੀਆਂ ਵਾਤਾਵਰਨ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ। ਸਾਨੂੰ ਪ੍ਰਦੂਸ਼ਕਾਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਅਤੇ ਉੱਚ ਤਕਨੀਕੀ ਉਦਯੋਗ ਲਿਆਉਣਾ ਚਾਹੀਦਾ ਹੈ।”

ਪਲਾਸਟਿਕ ਪ੍ਰਦੂਸ਼ਣ ਵਿਰੁੱਧ ਐਕਸ਼ਨ ਗਰੁੱਪ ਦੇ ਅਭਿਮਾਨਿਊ ਜੋ ਜਲੰਧਰ ਤੋਂ ਆਪਣੇ 7 ਸਾਲ ਦੇ ਬੇਟੇ ਨਾਲ ਇਸ ਮਾਰਚ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ, ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਪ੍ਰਦੂਸ਼ਣ ਵਿਰੁੱਧ ਅਜਿਹੀਆਂ ਗਤੀਵਿਧੀਆਂ ਲੁਧਿਆਣਾ ਵਿੱਚ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਵਾਪਸ ਜਾ ਕੇ ਜਲੰਧਰ ਵਿੱਚ ਵੀ ਇਸੇ ਤਰ੍ਹਾਂ ਦੇ ਯਤਨਾਂ ਦੀ ਸ਼ੁਰੂਆਤ ਕਰਨਗੇ।

ਬੁੱਢਾ ਦਰਿਆ

ਨਰੋਆ ਪੰਜਾਬ ਮੰਚ ਦੇ ਜਸਕੀਰਤ ਸਿੰਘ ਨੇ ਕਿਹਾ, “ਪੰਜਾਬ ਪ੍ਰਦੂਸ਼ਣ ਤੋਂ ਪਰੇਸ਼ਾਨ ਹੈ ਪਰ ਹੁਣ ਪੰਜਾਬ ਭਰ ਤੋਂ ਕਾਰਕੁਨ ਪ੍ਰਦੂਸ਼ਣ ਵਿਰੁੱਧ ਸਾਡੇ ਐਤਵਾਰ ਦੇ ਮਾਰਚ ਵਿੱਚ ਸ਼ਾਮਲ ਹੋ ਰਹੇ ਹਨ। ਪੰਜਾਬ ਜਾਗ ਰਿਹਾ ਹੈ ਅਤੇ ਪ੍ਰਦੂਸ਼ਣ ਦੀ ਰੋਕਥਾਮ ਵਿੱਚ ਦੇਸ਼ ਅਤੇ ਦੁਨੀਆਂ ਦਾ ਰਾਹ ਦਸੇਰਾ ਬਣ ਸਕਦਾ ਹੈ। ਅਸੀਂ ਅਗਲੇ ਹਫ਼ਤੇ ਪੰਜਾਬ ਭਰ ਤੋਂ ਹੋਰ ਸ਼ਮੂਲੀਅਤ ਦੀ ਉਮੀਦ ਕਰਦੇ ਹਾਂ।”

ਬ੍ਰਿਗੇਡੀਅਰ ਇੰਦਰਮੋਹਨ ਸਿੰਘ, ਕਰਨਲ ਇਕਬਾਲ ਸਿੰਘ ਪੰਨੂ, ਗੁਰਪ੍ਰੀਤ ਸਿੰਘ ਪਲਾਹਾ, ਸੁਭਾਸ਼ ਚੰਦਰ, ਡਾ. ਵੀ.ਪੀ. ਮਿਸ਼ਰਾ, ਦਾਨ ਸਿੰਘ, ਜੀ.ਐਸ. ਬੱਤਰਾ, ਪੂਜਾ ਸੇਨਗੁਪਤਾ, ਸੁਧਾਂਸ਼ੂ ਸੇਨਗੁਪਤਾ, ਨਿਸ਼ਾਂਤ ਕੋਹਲੀ, ਗੌਰਵ ਠਾਕੁਰ, ਐਡਵੋਕੇਟ ਆਰ.ਐਸ. ਅਰੋੜਾ ਸਮੇਤ ਹਰਿਆਵਲ ਪੰਜਾਬ ਦੇ ਟੀਮ ਮੈਂਬਰਾਂ ਨੇ ਡਾ. ਰਾਕੇਸ਼ ਸ਼ਾਰਦਾ, ਕਮਲ ਕਟਾਰੀਆ ਅਤੇ ਹਰਸ਼ ਗਰਗ ਨੇ ਵੀ ਇਸ ਮਾਰਚ ਵਿੱਚ ਸ਼ਿਰਕਤ ਕੀਤੀ।

The post ਪੀਏਸੀ ਤੇ ਹੋਰ ਵਾਤਾਵਰਨ ਪ੍ਰੇਮੀਆਂ ਵੱਲੋਂ ਬੁੱਢਾ ਦਰਿਆ ਦੇ ਨਾਲ ਪ੍ਰਦੂਸ਼ਣ ਵਿਰੋਧੀ ਮਾਰਚ appeared first on TheUnmute.com - Punjabi News.

Tags:
  • anti-pollution-padayatra
  • budhe-darya
  • ludhiana
  • news
  • pac
  • protest

ਹਰਮੇਸ਼ ਸਿੰਘ ਕੁੰਭੜਾ ਨੂੰ ਸਦਮਾ, ਮਾਤਾ ਦਾ ਦਿਹਾਂਤ

Sunday 11 December 2022 03:46 PM UTC+00 | Tags: harmesh-singh-kumbra kulwant-singh mla-kulwant-singh mohali news

ਮੋਹਾਲੀ 11 ਦਸੰਬਰ 2022: ਆਮ ਆਦਮੀ ਪਾਰਟੀ ਦੇ ਨੇਤਾ ਹਰਮੇਸ਼ ਸਿੰਘ ਕੁੰਬੜਾ ਅਤੇ ਮਾਸਟਰ ਭੁਪਿੰਦਰ ਸਿੰਘ ਕੁੰਬੜਾ ਦੇ ਮਾਤਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਮਾਤਾ ਕਰਨੈਲ ਕੌਰ ਜੀ ਦਾ ਅੰਤਿਮ ਸਸਕਾਰ ਅੱਜ ਪਿੰਡ ਬਲੌਂਗੀ ਦੇ ਸਮਸ਼ਾਨ ਘਾਟ ਵਿਖੇ ਕੀਤਾ ਗਿਆ । ਇਸ ਦੁੱਖ ਦੀ ਘੜੀ ‘ਚ ਵਿਧਾਇਕ ਕੁਲਵੰਤ ਸਿੰਘ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ, ਫੂਲਰਾਜ ਸਿੰਘ (ਸਾਬਕਾ ਕੌਂਸਲਰ), ਕੁਲਦੀਪ ਸਿੰਘ ਸਮਾਣਾ, ਹਰਪਾਲ ਸਿੰਘ ਚੰਨਾ (ਸਾਬਕਾ ਕੌਂਸਲਰ), ਸਾਬਕਾ ਕੌਂਸਲਰ ਆਰ ਪੀ ਸ਼ਰਮਾ, ਜਸਪਾਲ ਸਿੰਘ, ਡਾਕਟਰ ਕੁਲਦੀਪ ਸਿੰਘ, ਰਾਜੀਵ ਵਸਿਸ਼ਟ, ਅਵਤਾਰ ਸਿੰਘ ਮੌਲੀ, ਭੁਪਿੰਦਰ ਸਿੰਘ- ਭਿੰਦਾ ਕੋਚ, ਮੱਖਣ ਸਿੰਘ, ਹਰਜੋਤ ਸਿੰਘ, ਜਸਪਾਲ ਸਿੰਘ, ਸਤਵਿੰਦਰ ਸਿੰਘ ਬਿੱਟੂ ਸਰਪੰਚ, ਅਮਰਜੀਤ ਸਿੰਘ, ਧਰਮਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਸਮੇਤ ਇਲਾਕਾ ਵਾਸੀ ਵੀ ਸ਼ਾਮਲ ਹੋਏ।

The post ਹਰਮੇਸ਼ ਸਿੰਘ ਕੁੰਭੜਾ ਨੂੰ ਸਦਮਾ, ਮਾਤਾ ਦਾ ਦਿਹਾਂਤ appeared first on TheUnmute.com - Punjabi News.

Tags:
  • harmesh-singh-kumbra
  • kulwant-singh
  • mla-kulwant-singh
  • mohali
  • news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form