ਸਿਧਾਰਥ ਸ਼ੁਕਲਾ ਦੇ ਜਨਮਦਿਨ ਮੌਕੇ ਸ਼ਹਿਨਾਜ਼ ਗਿੱਲ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ-‘ਮੈਂ ਤੁਹਾਨੂੰ ਫਿਰ ਮਿਲਾਂਗੀ’

ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਦੋਸਤੀ ਤੇ ਪਿਆਰ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਸ਼ਹਿਨਾਜ਼ ਗਿੱਲ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਦੀ, ਉਹ ਹਮੇਸ਼ਾਂ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੀ ਹੈ। ਅੱਜ ਯਾਨੀ ਕਿ 12 ਦਸੰਬਰ ਨੂੰ ਸਿਧਾਰਥ ਸ਼ੁਕਲਾ ਦੇ ਜਨਮਦਿਨ ਦੇ ਮੌਕੇ ‘ਤੇ ਵੀ ਸ਼ਹਿਨਾਜ਼ ਗਿੱਲ ਨੇ ਮਰਹੂਮ ਅਦਾਕਾਰ ਨੂੰ ਸਿਰਫ਼ ਯਾਦ ਨਹੀਂ ਕੀਤਾ, ਬਲਕਿ ਸਿਧਾਰਥ ਦਾ ਜਨਮਦਿਨ ਖਾਸ ਅੰਦਾਜ਼ ਨਾਲ ਮਨਾਇਆ ਵੀ ਹੈ।

Shehnaaz gill celebrated sidharth shukla birthday
Shehnaaz gill celebrated sidharth shukla birthday

ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੀ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਤੇ ਨਾਲ ਕੈਪਸ਼ਨ ਵਿੱਚ ਲਿਖਿਆ, “ਮੈਂ ਤੁਹਾਨੂੰ ਫਿਰ ਮਿਲਾਂਗੀ”…ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ਸਟੋਰੀ ਵਿੱਚ ਦੋ ਕੇਕ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ‘ਤੇ Sid ਤੇ ਦੂਜੇ ‘ਤੇ 12.12 ਲਿਖਿਆ ਹੈ।

ਇਹ ਵੀ ਪੜ੍ਹੋ: ਕਤਲ ਦੇ 7 ਸਾਲ ਬਾਅਦ ਵਾਪਸ ਪਰਤੀ ਔਰਤ, ਹੱਤਿਆ ਦੇ ਦੋਸ਼ ‘ਚ ਪਤੀ ਸਣੇ 2 ਲੋਕ ਕੱਟ ਚੁੱਕੇ ਹਨ ਸਜ਼ਾ

ਸਿਧਾਰਥ ਸ਼ੁਕਲਾ ਦੇ ਜਨਮਦਿਨ ਦੇ ਮੌਕੇ ‘ਤੇ ਸ਼ਹਿਨਾਜ਼ ਗਿੱਲ ਬਹੁਤ ਜ਼ਿਆਦਾ ਭਾਵੁਕ ਹੋ ਗਈ। ਸ਼ਹਿਨਾਜ਼ ਨੇ ਸੋਸ਼ਲ ਮੀਡੀਆ ‘ਤੇ ਆਪਣੀ ਤੇ ਸਿਧਾਰਥ ਦੀ ਹੁਣ ਤੱਕ ਦੀ ਸਭ ਤੋਂ ਕਿਊਟ ਤੇ ਰੋਮਾਂਟਿਕ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇੱਕ ਫੋਟੋ ਵਿੱਚ ਦੋ ਹੇਠ ਦਿਖਾਈ ਦੇ ਰਹੇ ਹਨ ਤੇ ਉਥੇ ਹੀ ਦੂਜੀ ਫੋਟੋ ਵਿੱਚ ਸ਼ਹਿਨਾਜ਼ ਤੇ ਸਿਧਾਰਥ ਦੀ ਸਭ ਤੋਂ ਖੂਬਸੂਰਤ ਤੇ ਪਿਆਰੀ ਜੋੜੀ ਦਿਖਾਈ ਦੇ ਰਹੀ ਹੈ।

Shehnaaz gill celebrated sidharth shukla birthday
Shehnaaz gill celebrated sidharth shukla birthday

ਦੱਸ ਦੇਈਏ ਕਿ ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਨੇ ਵੀ ਪੋਸਟ ‘ਤੇ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ। ਉਨ੍ਹਾਂ ਨੇ ਰੈੱਡ ਹਾਰਟ ਇਮੋਜੀ ਪੋਸਟ ਕੀਤਾ ਤੇ ਇਸਦੇ ਨਾਲ ਸੈਲੇਬਸ ਨੇ ਵੀ ਲਿਖਿਆ ਕਿ ਸਿਧਾਰਥ ਸਾਡੇ ਦਿਲਾਂ ਵਿੱਚ ਹਮੇਸ਼ਾਂ ਜ਼ਿੰਦਾ ਰਹਿਣਗੇ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਸਿਧਾਰਥ ਸ਼ੁਕਲਾ ਦੇ ਜਨਮਦਿਨ ਮੌਕੇ ਸ਼ਹਿਨਾਜ਼ ਗਿੱਲ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ-‘ਮੈਂ ਤੁਹਾਨੂੰ ਫਿਰ ਮਿਲਾਂਗੀ’ appeared first on Daily Post Punjabi.



Previous Post Next Post

Contact Form