TheUnmute.com – Punjabi News: Digest for December 02, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

Gujarat Assembly election: ਗੁਜਰਾਤ 'ਚ ਸਵੇਰੇ 9 ਵਜੇ ਤੱਕ 4.92 ਫ਼ੀਸਦੀ ਵੋਟਿੰਗ ਦਰਜ

Thursday 01 December 2022 05:37 AM UTC+00 | Tags: aam-aadmi-party bjp breaking-news commission congress election-commission-fo-gujarat election-commission-of-india gujarat gujarat-assembly-election gujarat-assembly-election-2022 gujarat-assembly-elections gujarat-assembly-elections-2022 gujarat-bjp gujarat-election gujarat-election-2022 gujarat-latest-news gujarat-news gujarat-vidhan-sabha-elections india-news narendra-modi news nws prime-minister-modi punjab-government rajiv-kumchief-election-commissioner the-election-commission the-punjab-assembly-elections-2022 the-unmute-breaking-news the-unmute-punjabi-news

ਚੰਡੀਗੜ੍ਹ 01 ਦਸੰਬਰ 2022: (Gujarat Assembly election 2022)  ਗੁਜਰਾਤ ‘ਚ ਪਹਿਲੇ ਪੜਾਅ ‘ਚ 89 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਜਾਰੀ ਹੈ। ਗੁਜਰਾਤ (Gujarat) ਦੇ 19 ਜ਼ਿਲ੍ਹਿਆਂ ਦੀਆਂ ਇਨ੍ਹਾਂ 89 ਵਿਧਾਨ ਸਭਾ ਸੀਟਾਂ ‘ਤੇ ਕੁੱਲ 788 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ । ਇਸਦੇ ਨਾਲ ਹੀ ਸਵੇਰ 9 ਵਜੇ ‘ਤੇ 4.92 ਫ਼ੀਸਦੀ ਵੋਟਿੰਗ ਦਰਜ ਕੀਤੀ ਹੈ | ਇਨ੍ਹਾਂ ਵਿੱਚ ਕਈ ਵੱਡੇ ਨਾਂ ਵੀ ਸ਼ਾਮਲ ਹਨ। ਦੂਜੇ ਪਾਸੇ ਦੂਜੇ ਪੜਾਅ ਦੀ ਵੋਟਿੰਗ ਲਈ ਚੋਣ ਪ੍ਰਚਾਰ ਦਾ ਆਖਰੀ ਦੌਰ ਚੱਲ ਰਿਹਾ ਹੈ। ਅਜਿਹੇ ਵਿੱਚ ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਦਿੱਗਜ ਆਗੂਆਂ ਦੀਆਂ ਚੋਣ ਰੈਲੀਆਂ ਹੋਣੀਆਂ ਹਨ।

ਇਸ ਮੌਕੇ ਗੁਜਰਾਤ (Gujarat) ਵਿਧਾਨ ਸਭਾ ਦੀ ਸਪੀਕਰ ਨੀਮਾਬੇਨ ਆਚਾਰੀਆ ਨੇ ਭੁਜ ਦੇ ਇੱਕ ਪੋਲਿੰਗ ਸਟੇਸ਼ਨ ‘ਤੇ ਪਹਿਲੇ ਪੜਾਅ ਲਈ ਆਪਣੀ ਵੋਟ ਪਾਈ। ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦੀ ਧੀ ਮੁਮਤਾਜ਼ ਪਟੇਲ ਨੇ ਭਰੂਚ ਦੇ ਅਲੰਕੇਸ਼ਵਰ ਵਿੱਚ ਆਪਣੀ ਵੋਟ ਪਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਬਦਲਾਅ ਲਈ ਚੋਣ ਹੈ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਨੇ ਸੂਰਤ ਵਿੱਚ ਵੋਟ ਪਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁੜ ਭਾਜਪਾ ਦੀ ਸਰਕਾਰ ਬਣ ਰਹੀ ਹੈ। ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਵਿੱਚ ਆਪਣੀ ਵੋਟ ਪਾਈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ।

 

The post Gujarat Assembly election: ਗੁਜਰਾਤ ‘ਚ ਸਵੇਰੇ 9 ਵਜੇ ਤੱਕ 4.92 ਫ਼ੀਸਦੀ ਵੋਟਿੰਗ ਦਰਜ appeared first on TheUnmute.com - Punjabi News.

Tags:
  • aam-aadmi-party
  • bjp
  • breaking-news
  • commission
  • congress
  • election-commission-fo-gujarat
  • election-commission-of-india
  • gujarat
  • gujarat-assembly-election
  • gujarat-assembly-election-2022
  • gujarat-assembly-elections
  • gujarat-assembly-elections-2022
  • gujarat-bjp
  • gujarat-election
  • gujarat-election-2022
  • gujarat-latest-news
  • gujarat-news
  • gujarat-vidhan-sabha-elections
  • india-news
  • narendra-modi
  • news
  • nws
  • prime-minister-modi
  • punjab-government
  • rajiv-kumchief-election-commissioner
  • the-election-commission
  • the-punjab-assembly-elections-2022
  • the-unmute-breaking-news
  • the-unmute-punjabi-news

ਮਾਰਿਆ ਗਿਆ ISIS ਦਾ ਮੁਖੀ ਅਬੂ ਹਸਨ ਅਲ-ਹਾਸ਼ਿਮੀ, 9 ਮਹੀਨੇ ਪਹਿਲਾਂ ਹੀ ਬਣਿਆ ਸੀ ਅੱਤਵਾਦੀ ਸੰਗਠਨ ਦਾ ਮੁਖੀ

Thursday 01 December 2022 05:54 AM UTC+00 | Tags: abu-hassan-al-hashimi breaking-news isis isis-news islamic-state-of-iraq-and-syria news the-unmute-breaking-news the-unmute-punjab

ਚੰਡੀਗੜ੍ਹ 01 ਦਸੰਬਰ 2022: ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ISIS) ਦਾ ਮੁਖੀ ਅਬੂ ਹਸਨ ਅਲ-ਹਾਸ਼ਿਮੀ (Abu Hassan Al-Hashimi) ਮਾਰਿਆ ਗਿਆ ਹੈ। ਇਸ ਸੰਸਥਾ ਦੇ ਬੁਲਾਰੇ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣਾਂ ਨਾਲ ਲੜਾਈ ਦੌਰਾਨ ਮੁਖੀ ਦੀ ਮੌਤ ਹੋ ਗਈ ਹੈ। ਉਨ੍ਹਾਂ ਨੂੰ 9 ਮਹੀਨੇ ਪਹਿਲਾਂ ਹੀ ਜਥੇਬੰਦੀ ਦਾ ਆਗੂ ਬਣਾਇਆ ਗਿਆ ਸੀ। ਅਬੂ ਹਸਨ ਦੀ ਮੌਤ ਤੋਂ ਬਾਅਦ ਸੰਗਠਨ ਦੇ ਨਵੇਂ ਮੁਖੀ ਦਾ ਐਲਾਨ ਵੀ ਕੀਤਾ ਗਿਆ ਹੈ। ਹੁਣ ਆਈਐੱਸਆਈਐੱਸ ਦਾ ਨਵਾਂ ਮੁਖੀ ਅਬੂ ਅਲ-ਹੁਸੈਨ ਅਲ-ਹੁਸੈਨੀ ਅਲ ਕੁਰੈਸ਼ੀ ਹੋਵੇਗਾ।

ਆਈਐਸਆਈਐਸ ਦੇ ਬੁਲਾਰੇ ਨੇ ਮੁਖੀ ਦੀ ਮੌਤ ਦੀ ਪੁਸ਼ਟੀ ਕੀਤੀ, ਪਰ ਇਹ ਨਹੀਂ ਦੱਸਿਆ ਕਿ ਉਸ ਦੀ ਮੌਤ ਕਿਵੇਂ ਹੋਈ? ਉਹ ਕਿਸ ਸੰਗਠਨ ਜਾਂ ਫੌਜ ਨਾਲ ਲੜਦਿਆਂ ਮਾਰਿਆ ਗਿਆ ਹੈ ? ਇਨ੍ਹਾਂ ਸਾਰੀਆਂ ਗੱਲਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਜਿਕਰਯੋਗ ਹੈ ਕਿ ਫਰਵਰੀ 2022 ਵਿੱਚ ਅਮਰੀਕਾ ਨੇ ਆਈਐਸਆਈਐਸ ਦੇ ਪੁਰਾਣੇ ਮੁਖੀ ਇਬਰਾਹਿਮ ਅਲ ਹਾਸ਼ਮੀ ਅਲ ਕੁਰੈਸ਼ੀ ਨੂੰ ਮਾਰ ਦਿੱਤਾ ਸੀ। ਅਮਰੀਕਾ ਦੇ ਰਾਸ਼ਟਰਪਤੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਅਸੀਂ ਅਬੂ ਇਬਰਾਹਿਮ ਅਲ ਹਾਸ਼ਮੀ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਦਿੱਤਾ ਹੈ। ਉਹ ਆਈਐਸਆਈਐਸ ਦਾ ਆਗੂ ਸੀ। ਹਾਲਾਂਕਿ, ਸੰਗਠਨ ਨੇ ਸਭ ਤੋਂ ਪਹਿਲਾਂ ਮਾਰਚ ਵਿੱਚ ਅਲ ਹਾਸ਼ਮੀ ਦੀ ਮੌਤ ਦੀ ਪੁਸ਼ਟੀ ਕੀਤੀ ਸੀ ਅਤੇ ਉਸ ਤੋਂ ਬਾਅਦ ਅਬੂ ਹਸਨ ਨੂੰ ਨਵਾਂ ਨੇਤਾ ਬਣਾਇਆ ਗਿਆ ਸੀ।

The post ਮਾਰਿਆ ਗਿਆ ISIS ਦਾ ਮੁਖੀ ਅਬੂ ਹਸਨ ਅਲ-ਹਾਸ਼ਿਮੀ, 9 ਮਹੀਨੇ ਪਹਿਲਾਂ ਹੀ ਬਣਿਆ ਸੀ ਅੱਤਵਾਦੀ ਸੰਗਠਨ ਦਾ ਮੁਖੀ appeared first on TheUnmute.com - Punjabi News.

Tags:
  • abu-hassan-al-hashimi
  • breaking-news
  • isis
  • isis-news
  • islamic-state-of-iraq-and-syria
  • news
  • the-unmute-breaking-news
  • the-unmute-punjab

ਚੰਡੀਗੜ੍ਹ 1 ਦਸੰਬਰ 2022 ਪੰਜਾਬੀ ਗਾਇਕ ਕੁਲਜੀਤ ਸਿੰਘ ਰਾਜਿਆਣਾ ‘ਤੇ FIR ਦਰਜ ਕਰ ਲਈ ਗਈ ਹੈ।ਪੰਜਾਬ ਦੇ ਗੰਨ ਕਲਚਰ ‘ਤੇ ਫਿਰ ਐਕਸ਼ਨ ਮੋਡ ‘ਤੇ ਪੁਲਿਸ ਨਜ਼ਰ ਆ ਰਹੀ ਹੈ। ਪੰਜਾਬੀ ਗਾਇਕ ਕੁਲਜੀਤ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੋਗਾ ਦੀ ਬਾਘਾਪੁਰਾਣਾ ਪੁਲਿਸ ਨੇ FIR ਦਰਜ ਕੀਤੀ । ਗਾਣੇ ਜ਼ਰੀਏ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਇਲਜ਼ਾਮ ਲਗਾਇਆ । ਯੂਟਿਊਬ ‘ਚ ਅਪਲੋਡ ਕੀਤਾ ਹੈ ‘ਮਹਾਕਾਲ’ ਗਾਣਾ।

kuldeep singh

The post ਪੰਜਾਬੀ ਗਾਇਕ ਕੁਲਜੀਤ ਸਿੰਘ ਰਾਜਿਆਣਾ ‘ਤੇ FIR ਦਰਜ , ਗੰਨ ਕਲਚਰ ਨੂੰ ਗੀਤਾਂ ਰਾਹੀ ਕਰ ਰਹੇ ਸੀ Promote appeared first on TheUnmute.com - Punjabi News.

Tags:
  • fir
  • kuldeep-singh
  • punjabi-singer
  • singer
  • the-unmute

ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਲਹਿਰਾਗਾਗਾ 'ਚ ਕੱਢਿਆ ਦਸਤਾਰ ਚੇਤਨਾ ਮਾਰਚ

Thursday 01 December 2022 06:11 AM UTC+00 | Tags: akali-fulla-singh akal-takht breaking-news giani-harpreet-singh lehragaga news punjab punjab-news sgpc sri-akal-takht-sahib the-unmute-breaking the-unmute-breaking-news

ਲਹਿਰਾਗਾਗਾ 01 ਦਸੰਬਰ 2022: ਅੱਜ ਲਹਿਰਾਗਾਗਾ (Lehragaga) ਵਿਖੇ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ ਕੱਢਿਆ | ਇਸ ਚੇਤਨਾ ਮਾਰਚ ਨੂੰ ਹਰੀ ਝੰਡੀ ਦੇਣ ਲਈ ਵਿਸ਼ੇਸ਼ ਤੌਰ ‘ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ। ਲਹਿਰਾਗਾਗਾ ਦੇ ਕਰੀਬ 20 ਪਿੰਡਾਂ ‘ਚ ਦਸਤਾਰ ਚੇਤਨਾ ਮਾਰਚ ਕੱਢਿਆ ਜਾਵੇਗਾ | ਦਸਤਾਰ ਚੇਤਨਾ ਮਾਰਚ ਵਿੱਚ ਹਜ਼ਾਰਾਂ ਮੋਟਰਸਾਈਕਲ ਅਤੇ 300 ਦੇ ਕਰੀਬ ਵਾਹਨ ਮਾਰਚ ਕਰਨਗੇ।

ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਹੀਦ ਅਕਾਲੀ ਫੂਲਾ ਸਿੰਘ ਸਿੱਖ ਕੌਮ ਦੀ ਬਹੁਤ ਵੱਡੀ ਸ਼ਖਸੀਅਤ ਹਨ, ਉਨ੍ਹਾਂ ਨੇ ਸਿੱਖ ਕੌਮ ਲਈ ਜੋ ਸੇਵਾ ਨਿਭਾਈ ਹੈ ਉਸ ਨੂੰ ਯਾਦ ਕਰਦਿਆਂ ਸਮਾਗਮ ਕਰਵਾਏ ਜਾਣਗੇ । ਪਾਕਿਸਤਾਨ ਵਿੱਚ ਵੀ ਜੋ ਸ਼ਹੀਦ ਅਕਾਲੀ ਫੂਲਾ ਸਿੰਘ ਦਾ ਸ਼ਹੀਦੀ ਸਥਾਨ ਹੈ, ਉੱਥੇ ਸਮਾਗਮ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਕੌਮ ਦੀ ਪਛਾਣ ਹੈ, ਇਸਨੂੰ ਵਿਸ਼ਵ ਪੱਧਰ ‘ਤੇ ਪ੍ਰਮੋਟ ਕਰਨ ਦੀ ਜ਼ਰੂਰਤ ਹੈ | ਅੱਜ ਲਹਿਰਾਗਾਗਾ ਵਿਖੇ ਦਸਤਾਰ ਚੇਤਨਾ ਮਾਰਚ ਕੱਢਿਆ ਗਿਆ ਹੈ । 18 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਵੀ ਕੌਮੀ ਦਸਤਾਰ ਦਿਵਸ ਮਨਾਇਆ ਜਾ ਰਿਹਾ ਹੈ।

ਦਸਤਾਰ ਚੇਤਨਾ ਮਾਰਚ

The post ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਲਹਿਰਾਗਾਗਾ ‘ਚ ਕੱਢਿਆ ਦਸਤਾਰ ਚੇਤਨਾ ਮਾਰਚ appeared first on TheUnmute.com - Punjabi News.

Tags:
  • akali-fulla-singh
  • akal-takht
  • breaking-news
  • giani-harpreet-singh
  • lehragaga
  • news
  • punjab
  • punjab-news
  • sgpc
  • sri-akal-takht-sahib
  • the-unmute-breaking
  • the-unmute-breaking-news

ਪੰਜਾਬੀ ਗਾਇਕ ਪਰਮੀਸ਼ ਵਰਮਾ (Parmish Verma) ਨੇ ਸਾਂਝੀਆਂ ਕੀਤੀ ਧੀ ਸਦਾ ਨਾਲ ਪਿਆਰੀ ਵੀਡੀਓ

Thursday 01 December 2022 06:19 AM UTC+00 | Tags: daughter new-photos new-video parmishverma parmishverma-baby parmishverma-daughter parmishverma-life parmishverma-lifestyle the-unmute

ਚੰਡੀਗੜ੍ਹ 1 ਦਸੰਬਰ 2022 : ਪੰਜਾਬੀ ਗਾਇਕ ਪਰਮੀਸ਼ ਵਰਮਾ (Parmish Verma) ਅਕਸਰ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ। ਇਨ੍ਹੀਂ ਦਿਨੀਂ ਕਲਾਕਾਰ ਆਪਣੀ ਬੇਟੀ ਸਦਾ ਨਾਲ ਖਾਸ ਸਮਾਂ ਬਤੀਤ ਕਰ ਰਹੇ ਹਨ। ਜਿਸ ਦੀਆਂ ਖਾਸ ਤਸਵੀਰਾਂ ਕਲਾਕਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀਆਂ ਕਰਦੇ ਰਹਿੰਦੇ ਹਨ। ਬੇਟੀ ਸਦਾ ਨਾਲ ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਪਰਮੀਸ਼ ਦੀ ਖੁਸ਼ੀ ਸਾਫ਼ ਝਲਕ ਰਹੀ ਹੈ। ਤਸਵੀਰ ਵਿੱਚ ਤੁਸੀ ਦੇਖ ਸਕਦੇ ਹੋ ਪਰਮੀਸ਼ ਵਰਮਾ ਨੇ ਬੇਟੀ ਸਦਾ ਨੂੰ ਗੋਦੀ ਚੁੱਕਿਆ ਹੋਇਆ ਹੈ।ਇਸ ਵੀਡੀਓ ਨੂੰ ਕਾਫੀ ਪਿਆਰ ਮਿਲ ਰਿਹਾ ਹੈ ।

ਦੇਖੋ ਤਸਵੀਰਾਂ –

http://

View this post on Instagram

A post shared by (@parmishverma)

 

parmishverma

 

 

 

The post ਪੰਜਾਬੀ ਗਾਇਕ ਪਰਮੀਸ਼ ਵਰਮਾ (Parmish Verma) ਨੇ ਸਾਂਝੀਆਂ ਕੀਤੀ ਧੀ ਸਦਾ ਨਾਲ ਪਿਆਰੀ ਵੀਡੀਓ appeared first on TheUnmute.com - Punjabi News.

Tags:
  • daughter
  • new-photos
  • new-video
  • parmishverma
  • parmishverma-baby
  • parmishverma-daughter
  • parmishverma-life
  • parmishverma-lifestyle
  • the-unmute

ਤਰਨਤਾਰਨ ਬਾਰਡਰ 'ਤੇ ਖੇਤਾਂ 'ਚ ਮਿਲਿਆ ਟੁੱਟਿਆ ਹੋਇਆ ਡਰੋਨ, ਜਾਂਚ 'ਚ ਜੁਟੀ ਬੀਐੱਸਐੱਫ

Thursday 01 December 2022 06:33 AM UTC+00 | Tags: a-drone border-security-force breaking-news bsf indian-army khalra-police news pakistan pakistan-drone punjabi-news punjab-news punjab-police taran-tarn the-unmute-breaking-news the-unmute-punjabi-news

ਚੰਡੀਗੜ੍ਹ 01 ਦਸੰਬਰ 2022: ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਦੋ ਦਿਨਾਂ ਬਾਅਦ ਫਿਰ ਤੋਂ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਤਰਨਤਾਰਨ ਦੇ ਸਰਹੱਦੀ ਪਿੰਡ ਵਾਨ ਵਿੱਚ ਇੱਕ ਕਿਸਾਨ ਵੱਲੋਂ ਖੇਤਾਂ ਵਿੱਚ ਡਿੱਗਿਆ ਪਾਇਆ ਗਿਆ। ਜਿਸ ਤੋਂ ਬਾਅਦ ਕਿਸਾਨ ਨੇ ਖਾਲੜਾ ਪੁਲਿਸ ਅਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੂੰ ਸੂਚਿਤ ਕੀਤਾ। ਫਿਲਹਾਲ ਬੀ.ਐਸ.ਐਫ
ਨੇ ਟੁੱਟੇ ਡਰੋਨ ਦੇ ਪੁਰਜ਼ੇ ਆਪਣੇ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਅੰਤਰਰਾਸ਼ਟਰੀ ਸਰਹੱਦ ਤੋਂ 5 ਕਿਲੋਮੀਟਰ ਦੂਰ ਤਰਨਤਾਰਨ ਦੇ ਇੱਕ ਨਜਦੀਕੀ ਪਿੰਡ ਦਾ ਕਿਸਾਨ ਖੇਤਾਂ ਵਿੱਚ ਗੇੜਾ ਮਾਰਨ ਗਿਆ ਸੀ। ਫਿਰ ਉਸ ਨੇ ਡਰੋਨ ਨੂੰ ਖੇਤਾਂ ‘ਚ ਡਿੱਗਦੇ ਦੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਬੀਐੱਸਐੱਫ ਨੂੰ ਡਰੋਨ ਡਿੱਗਣ ਦੀ ਸੂਚਨਾ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਡੀਜੇਆਈ ਮੈਟ੍ਰਿਕਸ 300 ਆਰਟੀਕੇ ਡਰੋਨ ਹੈ, ਜਿਸ ਦੀ ਵਰਤੋਂ ਪਾਕਿਸਤਾਨ ਵਿੱਚ ਬੈਠੇ ਤਸਕਰ ਭਾਰਤ ਵਿੱਚ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭੇਜਣ ਲਈ ਕਰਦੇ ਹਨ। ਡਰੋਨ ਟੁੱਟੀ ਹਾਲਤ ਵਿਚ ਸੀ ਅਤੇ ਇਸ ਦੇ ਟੁਕੜੇ ਕੁਝ ਮੀਟਰ ਖੇਤਰ ਵਿਚ ਖੇਤਾਂ ਵਿਚ ਪਏ ਸਨ। ਜਿਨ੍ਹਾਂ ਨੂੰ ਇਕੱਠਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਰੋਨ ਕਦੋਂ ਕ੍ਰੈਸ਼ ਹੋਇਆ, ਇਹ ਅਜੇ ਸਪੱਸ਼ਟ ਨਹੀਂ ਹੈ। ਦੋ ਦਿਨ ਪਹਿਲਾਂ ਬੀਐਸਐਫ ਦੇ ਜਵਾਨਾਂ ਨੇ ਡਰੋਨ ਮੂਵਮੈਂਟ ਦੇਖਦੇ ਹੋਏ ਗੋਲੀਬਾਰੀ ਕੀਤੀ ਸੀ, ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਡਰੋਨ ਉਦੋਂ ਹੀ ਕ੍ਰੈਸ਼ ਹੋਇਆ ਅਤੇ ਤਲਾਸ਼ੀ ਦੌਰਾਨ ਪੁਲਿਸ ਅਤੇ ਬੀਐਸਐਫ ਦੀਆਂ ਨਜ਼ਰਾਂ ਤੋਂ ਬਚ ਗਿਆ। ਇਸ ਸਥਿਤੀ ਦਾ ਪਤਾ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਲੱਗੇਗਾ।

The post ਤਰਨਤਾਰਨ ਬਾਰਡਰ ‘ਤੇ ਖੇਤਾਂ ‘ਚ ਮਿਲਿਆ ਟੁੱਟਿਆ ਹੋਇਆ ਡਰੋਨ, ਜਾਂਚ ‘ਚ ਜੁਟੀ ਬੀਐੱਸਐੱਫ appeared first on TheUnmute.com - Punjabi News.

Tags:
  • a-drone
  • border-security-force
  • breaking-news
  • bsf
  • indian-army
  • khalra-police
  • news
  • pakistan
  • pakistan-drone
  • punjabi-news
  • punjab-news
  • punjab-police
  • taran-tarn
  • the-unmute-breaking-news
  • the-unmute-punjabi-news

ਸ਼ਹਿਨਾਜ਼ ਗਿੱਲ ਦੇ ਸ਼ੋਅ 'ਤੇ ਪਹੁੰਚੇ ਵਿੱਕੀ ਕੌਸ਼ਲ, ਇੰਸਟਾਗ੍ਰਾਮ ਦੀਆਂ ਤਸਵੀਰਾਂ ਕੀਤੀਆਂ 'ਤੇ ਸ਼ੇਅਰ

Thursday 01 December 2022 06:38 AM UTC+00 | Tags: entertainemnt punjabi-singer shehnaaz-gill shehnaaz-vickey shehnaaz-vickey-kaushal the-unmute vickey-kaushal

ਚੰਡੀਗੜ੍ਹ 1 ਦਸੰਬਰ 2022 : ਹਾਲ ਹੀ ਵਿੱਚ ਵਿੱਕੀ ਕੌਸ਼ਲ ਆਪਣੀ ਆਉਣ ਵਾਲੀ ਫਿਲਮ ਗੋਵਿੰਦਾ ਮੇਰਾ ਨਾਮ ਦੀ ਪ੍ਰਮੋਸ਼ਨ ਲਈ ਸ਼ਹਿਨਾਜ਼ ਗਿੱਲ ਦੇ ਸੈਲੀਬ੍ਰਿਟੀ ਰਿਐਲਿਟੀ ਸ਼ੋਅ ਵਿੱਚ ਹਾਜ਼ਰ ਹੋਏ ਹਨ। ਸ਼ਹਿਨਾਜ਼ ਨੇ ਦੋਵਾਂ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।
ਸ਼ਹਿਨਾਜ਼ ਗਿੱਲ ਆਪਣੇ ਪ੍ਰਸ਼ੰਸਕਾਂ ‘ਚ ਇੰਨੀ ਮਸ਼ਹੂਰ ਹੈ ਕਿ ਉਸ ਨੂੰ ਹਰ ਰੋਜ਼ ਲੋਕਾਂ ਦਾ ਪਿਆਰ ਮਿਲਦਾ ਰਹਿੰਦਾ ਹੈ। ਇੰਨਾ ਹੀ ਨਹੀਂ ਅਭਿਨੇਤਰੀ ਨੂੰ ਸੁਰਖੀਆਂ ‘ਚ ਬਣੇ ਰਹਿਣ ਲਈ ਕਿਸੇ ਕਾਰਨ ਦੀ ਲੋੜ ਨਹੀਂ ਹੈ। ਹਾਲ ਹੀ ‘ਚ ਉਸ ਨੂੰ ਵਿੱਕੀ ਕੌਸ਼ਲ ਨਾਲ ਦੇਖਿਆ ਗਿਆ ਹੈ।

Shehnaaz Vickey
ਦਰਅਸਲ ਵਿੱਕੀ ਕੌਸ਼ਲ ਅੱਜ ਸ਼ਹਿਨਾਜ਼ ਗਿੱਲ ਨਾਲ ਆਪਣੇ ਸ਼ੋਅ ਵਿੱਚ ਨਜ਼ਰ ਆਏ। ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਨੇ ਵਿੱਕੀ ਨਾਲ ਆਪਣੀਆਂ ਕੁਝ ਜ਼ਬਰਦਸਤ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।

Shehnaaz Vickey
ਤਾਜ਼ਾ ਤਸਵੀਰਾਂ ‘ਚ ਸਨਾ ਵਿੱਕੀ ਕੌਸ਼ਲ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਉਸ ਨੇ ਪੰਜਾਬੀ ਮੁੰਡੇ ਵਿੱਕੀ ਕੌਸ਼ਲ ਨੂੰ ਕੱਸ ਕੇ ਗਲੇ ਲਾਇਆ ਹੈ।

Shehnaaz Vickey

ਇਨ੍ਹਾਂ ਤਸਵੀਰਾਂ ‘ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।ਵਿੱਕੀ ਕੌਸ਼ਲ ਅਤੇ ਸ਼ਹਿਨਾਜ਼ ਦੀ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਦੋਵਾਂ ਨੂੰ ਮਜ਼ੇਦਾਰ ਤਰੀਕੇ ਨਾਲ ਦਿਖਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਸਨਾ ਦੇ ਸ਼ੋਅ ਦਾ ਇਹ ਐਪੀਸੋਡ ਜਲਦ ਹੀ ਯੂਟਿਊਬ ‘ਤੇ ਵੀ ਅਪਲੋਡ ਕੀਤਾ ਜਾਵੇਗਾ।

Shehnaaz Vickey

The post ਸ਼ਹਿਨਾਜ਼ ਗਿੱਲ ਦੇ ਸ਼ੋਅ ‘ਤੇ ਪਹੁੰਚੇ ਵਿੱਕੀ ਕੌਸ਼ਲ, ਇੰਸਟਾਗ੍ਰਾਮ ਦੀਆਂ ਤਸਵੀਰਾਂ ਕੀਤੀਆਂ ‘ਤੇ ਸ਼ੇਅਰ appeared first on TheUnmute.com - Punjabi News.

Tags:
  • entertainemnt
  • punjabi-singer
  • shehnaaz-gill
  • shehnaaz-vickey
  • shehnaaz-vickey-kaushal
  • the-unmute
  • vickey-kaushal

ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਨੇ ਆਪਣੀਆਂ ਸੁਰੱਖਿਆ ਵਧਾਉਣ ਲਈ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ

Thursday 01 December 2022 06:56 AM UTC+00 | Tags: breaking-news central-government congress ferozepur former-mla-paminder-singh-pinky government-of-punjab news paminder-singh-pinky punjab-and-haryana-high-court punjab-government punjab-latest-news punjab-police the-unmute-breaking-news the-unmute-punjabi-news

ਚੰਡੀਗੜ੍ਹ 01 ਦਸੰਬਰ 2022: ਪੰਜਾਬ ਦੇ ਫਿਰੋਜ਼ਪੁਰ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਪਰਮਿੰਦਰ ਸਿੰਘ ਪਿੰਕੀ (Parminder Singh Pinky) ਤੋਂ ਵਾਈ ਪਲੱਸ ਸੁਰੱਖਿਆ ਵਾਪਸ ਲੈ ਲਈ ਗਈ ਸੀ। ਹੁਣ ਉਨ੍ਹਾਂ ਨੂੰ ਸਿਰਫ਼ 7 ਸੁਰੱਖਿਆ ਮੁਲਾਜ਼ਮ ਦਿੱਤੇ ਗਏ ਹਨ। ਪਰ ਪਰਮਿੰਦਰ ਸਿੰਘ ਪਿੰਕੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਕਿਹਾ ਹੈ ਕਿ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜਾਨ-ਮਾਲ ਦੀ ਸੁਰੱਖਿਆ ਦੇ ਪ੍ਰਬੰਧ ਨਾਕਾਫ਼ੀ ਹਨ।

ਪਿੰਕੀ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇੰਟੈਲੀਜੈਂਸ ਬਿਊਰੋ ਵੱਲੋਂ ਜਾਰੀ ਕੀਤੀ ਲਿਸਟ ਜਿਸ ਵਿਚ ਜਿਨ੍ਹਾਂ ਲੋਕਾਂ ਦੀ ਜਾਨ ਨੂੰ ਖਤਰਾ ਹੈ, ਉਨ੍ਹਾਂ ਵਿਚ ਮੇਰਾ ਨਾਂ ਵੀ ਸ਼ਾਮਲ ਹੈ | ਇਸ ਆਧਾਰ ‘ਤੇ ਉਨ੍ਹਾਂ ਨੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਨੂੰ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਮਈ 2022 ‘ਚ ਹਾਈਕੋਰਟ ਨੇ ਪਰਮਿੰਦਰ ਸਿੰਘ ਪਿੰਕੀ ਦੀ ਸੁਰੱਖਿਆ ‘ਚ ਲੱਗੇ 27 ਸੁਰੱਖਿਆ ਮੁਲਾਜ਼ਮਾਂ ਨੂੰ ਹਟਾ ਕੇ 2 ਸੁਰੱਖਿਆ ਮੁਲਾਜ਼ਮ ਦੇਣ ਦੇ ਹੁਕਮ ਸਰਕਾਰ ਨੂੰ ਦਿੱਤੇ ਸਨ।

ਇਸ ਤੋਂ ਪਹਿਲਾਂ ਵੀ ‘ਆਪ’ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਜਾਂ ਘੱਟ ਕਰਨ ‘ਤੇ ਕਈ ਆਗੂ ਹਾਈਕੋਰਟ ਪੁੱਜੇ ਸਨ। ਉਸ ਦੌਰਾਨ ਪੰਜਾਬ ਸਰਕਾਰ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਪਿੰਕੀ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਉਸ ਦੀ ਸੁਰੱਖਿਆ ਵਾਪਸ ਲਈ ਗਈ ਸੀ, ਜੋ ਸਰਕਾਰ ‘ਤੇ ਵਿੱਤੀ ਬੋਝ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਕਈ ਵੀਆਈਪੀ ਸਿਰਫ਼ ਸ਼ਾਨ ਅਤੇ ਰੌਬ ਲਈ ਸੁਰੱਖਿਆ ਦੀ ਵਰਤੋਂ ਕਰ ਰਹੇ ਸਨ।

ਜਿਸ ਕਾਰਨ ਸੁਰੱਖਿਆ ਸਮੀਖਿਆ ਤੋਂ ਬਾਅਦ ਸੁਰੱਖਿਆ ਵਾਪਸ ਲੈਣ ਅਤੇ ਘੱਟ ਕਰਨ ਦੀ ਕਾਰਵਾਈ ਕੀਤੀ ਗਈ। ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਪਰਮਿੰਦਰ ਸਿੰਘ ਪਿੰਕੀ ਨੂੰ ਵਾਈ ਪਲੱਸ ਸੁਰੱਖਿਆ ਹੈ। 28 ਪੁਲਿਸ ਮੁਲਾਜ਼ਮ ਅਤੇ ਕਈ ਵਾਹਨ ਇਸ ਵਿੱਚ ਲੱਗੇ ਹੋਏ ਸਨ ਪਰ ਉਨ੍ਹਾਂ ਦੀ ਲੋੜ ਨਹੀਂ ਹੈ |

The post ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਨੇ ਆਪਣੀਆਂ ਸੁਰੱਖਿਆ ਵਧਾਉਣ ਲਈ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ appeared first on TheUnmute.com - Punjabi News.

Tags:
  • breaking-news
  • central-government
  • congress
  • ferozepur
  • former-mla-paminder-singh-pinky
  • government-of-punjab
  • news
  • paminder-singh-pinky
  • punjab-and-haryana-high-court
  • punjab-government
  • punjab-latest-news
  • punjab-police
  • the-unmute-breaking-news
  • the-unmute-punjabi-news

ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਵੱਲੋਂ ਕੇਸਗੜ੍ਹ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ

Thursday 01 December 2022 07:21 AM UTC+00 | Tags: aam-aadmi-party akht-sri-kesgarh-sahib amritsar bandi-singhs breaking-news cm-bhagwant-mann harjinder-singh-dhami news punjab-government punjab-latest-news punjab-news sgpc sgpc-signature-campaign shiromani-gurdwara-parbandhak-committee signature-campaign sikh sikh-community sri-anandpur-sahib the-unmute-latest-news

ਸ੍ਰੀ ਅਨੰਦਪੁਰ ਸਾਹਿਬ 01 ਦਸੰਬਰ 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਵੱਲੋਂ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਦਸਤਖਤ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ । ਇਸ ਮੌਕੇ ਜਿੱਥੇ ਸਭ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ ਵੱਡੀ ਗਿਣਤੀ ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਕਰਮਚਾਰੀਆਂ ਅਤੇ ਆਮ ਸੰਗਤ ਵੱਲੋਂ ਇਸ ਦਸਤਖਤ ਮੁਹਿੰਮ ਦੇ ਵਿਚ ਸ਼ਿਰਕਤ ਕੀਤੀ ਗਈ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਫਾਰਮ ਭਰੇ ਗਏ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕੇਵਲ ਸਿੱਖਾਂ ਦਾ ਮਸਲਾ ਨਹੀਂ ਹੈ, ਓਹਨਾ ਅਪੀਲ ਕਰਦਿਆਂ ਕਿਹਾ ਕਿ ਮਾਨਵਤਾ ਨੂੰ ਪਿਆਰ ਕਰਨ ਵਾਲੇ ਸਾਰੇ ਧਰਮਾਂ ਦੇ ਲੋਕ ਇਸ ਮੁਹਿੰਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਸਾਥ ਦੇਣ ਅਤੇ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।

ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਸਰਕਾਰਾਂ ਦੇ ਖ਼ਿਲਾਫ ਰੋਸ ਜਾਹਿਰ ਕਰਦਿਆਂ ਕਿਹਾ ਕਿ ਜੇਕਰ ਅਸੀਂ ਇਨਸਾਫ ਮੰਗਿਆ ਤਾਂ ਸਰਕਾਰਾਂ ਸਾਨੂੰ ਅਣਗੋਲਿਆਂ ਕਰ ਬੇਗਾਨਗੀ ਦਾ ਅਹਿਸਾਸ ਕਰਵਾਉਂਦੀਆਂ ਹਨ, ਉਨ੍ਹਾਂ ਕਿਹਾ ਕਿ ਇੱਕ ਪਾਸੇ ਰਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਈ ਦਿੱਤੀ ਗਈ ਹੈ ਤੇ ਦੂਜੇ ਪਾਸੇ ਕਤਲ ਅਤੇ ਬਲਾਤਕਾਰ ਵਰਗੇ ਸੰਗੀਨ ਅਪਰਾਧਾਂ ਦੇ ਵਿਚ ਸਜ਼ਾ ਭੁਗਤ ਰਹੇ ਲੋਕਾਂ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਜੋ ਕਿ ਸਾਡੇ ਨਾਲ ਸਰਾਸਰ ਬੇਇਨਸਾਫ਼ੀ ਹੈ।

ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਮੁੱਚੇ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆ ਨੇ ਆਵਾਜ਼ ਚੁੱਕੀ ਹੈ ਤੇ ਹੁਣ ਜਦੋਂ ਇਸ ਮੁਹਿੰਮ ਨੂੰ ਹੇਠਲੇ ਪੱਧਰ ਤੋਂ ਉਪਰਲੇ ਪੱਧਰ ਤੱਕ ਲਿਜਾ ਕੇ ਇਸ ਨੂੰ ਕੌਮੀ ਮੁੱਦਾ ਬਣਾਇਆ ਜਾਵੇਗਾ ਤੇ ਦਸਤਖ਼ਤ ਕੀਤੇ ਇਹ ਕਾਗਜ਼ ਭਰ ਕੇ ਰਾਜਪਾਲ ਦੇ ਕੋਲ ਲੈ ਕੇ ਜਾਣਗੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਜਲਦ ਸੰਭਵ ਹੋਵੇਗੀ | ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਹਿਊਮਨ ਰਾਈਟਸ ਦੇ ਸਾਹਮਣੇ ਵੀ ਰੱਖਿਆ ਜਾਵੇਗਾ ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਇਆ ਜਾਵੇਗਾ ।

ਦੂਜੇ ਪਾਸੇ ਦਾਸਤਾਨ-ਏ-ਸਰਹਿੰਦ ਫਿਲਮ ਦੇ ਰਿਲੀਜ਼ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣੀ ਨਰਾਜ਼ਗੀ ਜਾਹਰ ਕਰਦਿਆਂ ਪੰਜਾਬ ਸਰਕਾਰ ਨੂੰ ਕਿਹਾ ਕਿ ਇਹ ਫਿਲਮ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਨਹੀਂ ਲੱਗਣ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫਿਲਮ ਨੂੰ ਬਣਾਉਣ ਵਾਲਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਮਨਜ਼ੂਰੀ ਨਹੀਂ ਲਈ ਤੇ ਫਿਲਮ ਦੇ ਵਿਚ ਗੁਰੂ ਸਾਹਿਬ ਤੇ ਉਨ੍ਹਾਂ ਦੇ ਪਰਿਵਾਰ ਨੂੰ ਦਿਖਾਇਆ ਗਿਆ ਹੈ ਜੋ ਕਿ ਸਿੱਖਾਂ ਦੇ ਦਿਲਾਂ ਤੇ ਠੇਸ ਪੁਜਾਏਗੀ, ਇਸ ਲਈ ਇਹ ਫਿਲਮ ਨਹੀਂ ਚੱਲਣੀ ਚਾਹੀਦੀ ਹੈ।

The post ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਵੱਲੋਂ ਕੇਸਗੜ੍ਹ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ appeared first on TheUnmute.com - Punjabi News.

Tags:
  • aam-aadmi-party
  • akht-sri-kesgarh-sahib
  • amritsar
  • bandi-singhs
  • breaking-news
  • cm-bhagwant-mann
  • harjinder-singh-dhami
  • news
  • punjab-government
  • punjab-latest-news
  • punjab-news
  • sgpc
  • sgpc-signature-campaign
  • shiromani-gurdwara-parbandhak-committee
  • signature-campaign
  • sikh
  • sikh-community
  • sri-anandpur-sahib
  • the-unmute-latest-news

ਗੁਜਰਾਤ 'ਚ ਪਹਿਲੇ ਪੜਾਅ 'ਚ ਹੁਣ ਤੱਕ 19.13 ਫ਼ੀਸਦੀ ਵੋਟਿੰਗ, ਭਾਜਪਾ ਵਲੋਂ ਸੂਬੇ 'ਚ ਤਾਬੜਤੋੜ ਰੈਲੀਆਂ

Thursday 01 December 2022 07:38 AM UTC+00 | Tags: 89-assembly-seats-in-gujarat aam-aadmi-party ahmedabad amit-shah assembly-seats bjp breaking-news commission congress dwarka election-commission-fo-gujarat election-commission-of-india gujarat gujarat-assembly-election gujarat-assembly-election-2022 gujarat-assembly-elections gujarat-assembly-elections-2022 gujarat-bjp gujarat-election gujarat-election-2022 gujarat-latest-news gujarat-news gujarat-vidhan-sabha-elections india-news narendra-modi news nws prime-minister-modi punjab-government rajiv-kumchief-election-commissioner the-election-commission the-punjab-assembly-elections-2022 the-unmute-breaking-news

ਚੰਡੀਗੜ੍ਹ 01 ਦਸੰਬਰ 2022: ਗੁਜਰਾਤ (Gujarat) ‘ਚ ਪਹਿਲੇ ਪੜਾਅ ‘ਚ 89 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਚੱਲ ਰਹੀ ਹੈ। 19 ਜ਼ਿਲ੍ਹਿਆਂ ਦੀਆਂ ਇਨ੍ਹਾਂ 89 ਵਿਧਾਨ ਸਭਾ ਸੀਟਾਂ ‘ਤੇ ਕੁੱਲ 788 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ। ਇਸਦੇ ਨਾਲ ਹੀ ਚੋਣ ਕਮਿਸ਼ਨ ਦੇ ਅਨੁਸਾਰ 11 ਵਜੇ ਤੱਕ 19.13 ਫ਼ੀਸਦੀ ਵੋਟਿੰਗ ਹੋਈ ਹੈ, ਜਿਸ ਵਿੱਚ ਸਭ ਤੋਂ ਵੱਧ ਤਾਪੀ ਜ਼ਿਲ੍ਹੇ ਵਿਚ 26.47 ਫ਼ੀਸਦੀ ਅਤੇ ਸਭ ਤੋਂ ਘੱਟ ਦੁਆਰਕਾ ਵਿੱਚ 15.86 ਫ਼ੀਸਦੀ ਵੋਟਿੰਗ ਹੋਈ ਹੈ |

ਇਆ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗੁਜਰਾਤ, ਐਂਟੀ ਰੈਡੀਕਲ ਸੈੱਲ ਅਤੇ ਪ੍ਰਧਾਨ ਮੰਤਰੀ ਮੋਦੀ ‘ਤੇ ਕਾਂਗਰਸ ਦੀ ਟਿੱਪਣੀ ਨਾਲ ਜੁੜੇ ਮੁੱਦਿਆਂ ‘ਤੇ ਕਿਹਾ, ‘ਜਦੋਂ ਵੀ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ, ਗੁਜਰਾਤ ਦੇ ਲੋਕਾਂ ਨੇ ਬੈਲਟ ਬਾਕਸ ਰਾਹੀਂ ਜਵਾਬ ਦਿੱਤਾ।

ਗੁਜਰਾਤ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਹਿਮਦਾਬਾਦ ਦੇ ਸਾਨੰਦ ਵਿੱਚ ਰੋਡ ਸ਼ੋਅ ਕਰਦੇ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਹੁੰਦਿਆਂ ਹੀ ਗੁਜਰਾਤ ਦੀਆਂ ਕਈ ਸਮੱਸਿਆਵਾਂ ਹੱਲ ਹੋ ਗਈਆਂ ਸਨ। ਪਾਣੀ ਦੀ ਸਮੱਸਿਆ ਖਤਮ ਹੋ ਗਈ ਹੈ।ਗੁਜਰਾਤ ਵਿੱਚ ਕਈ ਚੈੱਕ ਡੈਮ ਬਣਾਏ ਗਏ। 24 ਘੰਟੇ ਬਿਜਲੀ ਸਪਲਾਈ ਸ਼ੁਰੂ ਕੀਤੀ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲੋਲ ‘ਚ ਜਨ ਸਭਾ ਦੌਰਾਨ ਕਿਹਾ, ‘ਕਾਂਗਰਸ ਦੇ ਦੋਸਤੋ, ਖੁੱਲ੍ਹੇ ਕੰਨਾਂ ਨਾਲ ਸੁਣੋ, ਲੋਕਤੰਤਰ ‘ਚ ਵਿਸ਼ਵਾਸ ਅਤੇ ਅਵਿਸ਼ਵਾਸ ਤੁਹਾਡਾ ਵਿਸ਼ਾ ਹੈ, ਪਰਿਵਾਰ ਲਈ ਜਿਊਣਾ ਤੁਹਾਡੀ ਮਰਜ਼ੀ ਹੈ, ਪਰ ਇਕ ਗੱਲ ਲਿਖ ਲਵੋ, ਜਿੰਨਾ ਜ਼ਿਆਦਾ ਚਿੱਕੜ ਸੁੱਟੋਗੇ, ਓਨਾ ਹੀ ਕਮਲ ਖ਼ਿੜੇਗਾ।

The post ਗੁਜਰਾਤ ‘ਚ ਪਹਿਲੇ ਪੜਾਅ ‘ਚ ਹੁਣ ਤੱਕ 19.13 ਫ਼ੀਸਦੀ ਵੋਟਿੰਗ, ਭਾਜਪਾ ਵਲੋਂ ਸੂਬੇ ‘ਚ ਤਾਬੜਤੋੜ ਰੈਲੀਆਂ appeared first on TheUnmute.com - Punjabi News.

Tags:
  • 89-assembly-seats-in-gujarat
  • aam-aadmi-party
  • ahmedabad
  • amit-shah
  • assembly-seats
  • bjp
  • breaking-news
  • commission
  • congress
  • dwarka
  • election-commission-fo-gujarat
  • election-commission-of-india
  • gujarat
  • gujarat-assembly-election
  • gujarat-assembly-election-2022
  • gujarat-assembly-elections
  • gujarat-assembly-elections-2022
  • gujarat-bjp
  • gujarat-election
  • gujarat-election-2022
  • gujarat-latest-news
  • gujarat-news
  • gujarat-vidhan-sabha-elections
  • india-news
  • narendra-modi
  • news
  • nws
  • prime-minister-modi
  • punjab-government
  • rajiv-kumchief-election-commissioner
  • the-election-commission
  • the-punjab-assembly-elections-2022
  • the-unmute-breaking-news

ਨਵੇਂ ਸਾਲ ਤੋਂ ਪਹਿਲਾਂ 14 ਰੁਪਏ ਤੱਕ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਪੜ੍ਹੋ ਪੂਰੀ ਖ਼ਬਰ

Thursday 01 December 2022 07:51 AM UTC+00 | Tags: breaking-news crude-oil delhi government-of-india india-news indian-oil indian-oil-companies indian-oil-petrol-pump national-capital news petrol-and-diesel-prices petrol-diesel petrol-diesel-news petrol-price punajb-new the-unmute-breaking-news the-unmute-punjab the-unmute-punjabi-news

ਚੰਡੀਗੜ੍ਹ 01 ਦਸੰਬਰ 2022: ਨਵੇਂ ਸਾਲ ਤੋਂ ਪਹਿਲਾਂ ਆਮ ਆਦਮੀ ਨੂੰ ਕੁਝ ਰਾਹਤ ਮਿਲ ਸਕਦੀ ਹੈ ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਦੇਸ਼ ‘ਚ ਪੈਟਰੋਲ-ਡੀਜ਼ਲ (Petrol-Diesel) ਦੀਆਂ ਕੀਮਤਾਂ ‘ਚ 14 ਰੁਪਏ ਤੱਕ ਦੀ ਕਮੀ ਹੋ ਸਕਦੀ ਹੈ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ (ਬ੍ਰੈਂਟ) ਦੀਆਂ ਕੀਮਤਾਂ ਜਨਵਰੀ ਤੋਂ ਹੇਠਲੇ ਪੱਧਰ ‘ਤੇ ਹਨ। ਹੁਣ ਇਹ 81 ਡਾਲਰ ‘ਤੇ ਆ ਗਿਆ ਹੈ। ਅਮਰੀਕੀ ਕਰੂਡ 74 ਡਾਲਰ ਪ੍ਰਤੀ ਬੈਰਲ ਦੇ ਨੇੜੇ ਹੈ।

ਮਈ ਤੋਂ ਬਾਅਦ ਪਹਿਲੀ ਵਾਰ ਪੈਟਰੋਲ-ਡੀਜ਼ਲ (Petrol-Diesel) ਦੀਆਂ ਕੀਮਤਾਂ ‘ਚ ਗਿਰਾਵਟ ਆ ਸਕਦੀ ਹੈ, ਖਾਸ ਤੌਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਕਾਰਨ ਭਾਰਤੀ ਰਿਫਾਇਨਰੀ ਲਈ ਕੱਚੇ ਤੇਲ (ਭਾਰਤੀ ਬਾਸਕੇਟ) ਦੀ ਔਸਤ ਕੀਮਤ 82 ਡਾਲਰ ਪ੍ਰਤੀ ਬੈਰਲ ‘ਤੇ ਆ ਗਈ ਹੈ। ਮਾਰਚ ਵਿੱਚ ਇਹ $112.8 ਸੀ। ਇਸ ਦੇ ਮੁਤਾਬਕ 8 ਮਹੀਨਿਆਂ ‘ਚ ਰਿਫਾਇਨਿੰਗ ਕੰਪਨੀਆਂ ਲਈ ਕੱਚੇ ਤੇਲ ਦੀ ਕੀਮਤ ‘ਚ 31 ਡਾਲਰ (27 ਫੀਸਦੀ) ਦੀ ਕਮੀ ਆਈ ਹੈ।

ਐਸਐਮਸੀ ਗਲੋਬਲ ਦੇ ਅਨੁਸਾਰ, ਦੇਸ਼ ਦੀਆਂ ਤੇਲ ਕੰਪਨੀਆਂ ਕੱਚੇ ਤੇਲ ਵਿੱਚ ਹਰ ਇੱਕ ਡਾਲਰ ਦੀ ਗਿਰਾਵਟ ਲਈ ਰਿਫਾਇਨਿੰਗ ‘ਤੇ 45 ਪੈਸੇ ਪ੍ਰਤੀ ਲੀਟਰ ਦੀ ਬੱਚਤ ਕਰਦੀਆਂ ਹਨ। ਇਸ ਹਿਸਾਬ ਨਾਲ ਪੈਟਰੋਲ-ਡੀਜ਼ਲ ਦੀ ਕੀਮਤ 14 ਰੁਪਏ ਤੱਕ ਸਸਤਾ ਹੋ ਸਕਦਾ ਹੈ ।

The post ਨਵੇਂ ਸਾਲ ਤੋਂ ਪਹਿਲਾਂ 14 ਰੁਪਏ ਤੱਕ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਪੜ੍ਹੋ ਪੂਰੀ ਖ਼ਬਰ appeared first on TheUnmute.com - Punjabi News.

Tags:
  • breaking-news
  • crude-oil
  • delhi
  • government-of-india
  • india-news
  • indian-oil
  • indian-oil-companies
  • indian-oil-petrol-pump
  • national-capital
  • news
  • petrol-and-diesel-prices
  • petrol-diesel
  • petrol-diesel-news
  • petrol-price
  • punajb-new
  • the-unmute-breaking-news
  • the-unmute-punjab
  • the-unmute-punjabi-news

ਪ੍ਰਚਾਰ 'ਤੇ ਕਰੋੜਾਂ ਰੁਪਏ ਖ਼ਰਚ ਕਰਨ ਵਾਲੀ 'ਆਪ' ਸਰਕਾਰ ਆਪਣੇ ਖਰਚੇ 'ਤੇ ਸਬਸਿਡੀ ਵਾਲੀ ਕਣਕ ਵੀ ਦੇਵੇ: ਬਾਜਵਾ

Thursday 01 December 2022 08:01 AM UTC+00 | Tags: aam-aadmi-party breaking-news cm-bhagwant-mann law-and-order-situation mann-government news pratap-singh-bajwa punjab-chief-minister-bhagwant-mann punjab-congress punjab-government punjab-news punjab-pratap-singh-bajwa the-unmute-breaking-news the-unmute-punjabi-news

ਗੁਰਦਾਸਪੁਰ 01 ਦਸੰਬਰ 2022: ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ (AAP government) ਨੂੰ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਕੁੱਲ ਕਣਕ ਦੀ ਵੰਡ 'ਤੇ ਕਟੌਤੀ ਕਰਨ ਦੇ ਫ਼ੈਸਲੇ ਤੋਂ ਬਾਅਦ ਸਾਰੇ ਲਾਭਪਾਤਰੀਆਂ ਨੂੰ ਸਬਸਿਡੀ ਵਾਲੀ ਕਣਕ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।

ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲਾਭਪਾਤਰੀਆਂ ਨੂੰ ਸਬਸਿਡੀ 'ਤੇ ਕਣਕ ਦਾ ਆਟਾ ਮੁਹੱਈਆ ਕਰਵਾਉਣਾ ਆਮ ਆਦਮੀ ਪਾਰਟੀ ਦਾ ਮੁੱਖ ਚੋਣ ਵਾਅਦਾ ਹੈ। ਕਿਉਂਕਿ ਕੇਂਦਰ ਨੇ ਨੈਸ਼ਨਲ ਫੂਡ ਸੇਫ਼ਟੀ ਐਕਟ ਦੇ ਤਹਿਤ ਪੰਜਾਬ ਦੇ ਲਗਭਗ 16 ਲੱਖ ਲਾਭਪਾਤਰੀਆਂ ਨੂੰ ਪ੍ਰਭਾਵਿਤ ਕਰਨ ਵਾਲੀ ਕਟੌਤੀ ਲਾਈ ਹੈ, ਇਸ ਲਈ 'ਆਪ' ਸਰਕਾਰ ਨੂੰ ਉਦਾਰਤਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਅਤੇ ਆਪਣੇ ਖ਼ਰਚੇ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੂੰ ਸਬਸਿਡੀ ਵਾਲੀ ਕਣਕ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ।

ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ "ਜਦੋਂ 'ਆਪ' ਸਰਕਾਰ ਟੈਕਸ ਭਰਨ ਵਾਲੀ ਜਨਤਾ ਦੇ ਕਰੋੜਾਂ ਰੁਪਏ ਦਾ ਪੈਸਾ ਸਵੈ-ਪ੍ਰਚਾਰ 'ਤੇ ਖ਼ਰਚ ਕਰ ਸਕਦੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਆਪਣੇ ਕਾਫ਼ਲੇ ਵਿੱਚ ਹੋਰ ਵਾਹਨ ਸ਼ਾਮਲ ਕਰ ਸਕਦੇ ਹਨ, ਤਾਂ ਇਹ ਲਾਭਪਾਤਰੀਆਂ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਸਬਸਿਡੀ ਵਾਲੀ ਕਣਕ ਕਿਉਂ ਨਹੀਂ ਪ੍ਰਦਾਨ ਕਰ ਸਕਦੀ? ਇਸ ਉਦੇਸ਼ ਲਈ ਉਨ੍ਹਾਂ ਨੂੰ ਲੋੜ ਹੈ ਕਿ ਮੀਡੀਆ ਇਸ਼ਤਿਹਾਰਾਂ 'ਤੇ ਫ਼ਜ਼ੂਲ ਖ਼ਰਚੀ ਬੰਦ ਕਰਨ, ਪਬਲਿਕ ਰਿਲੇਸ਼ਨ ਬਜਟ ਨੂੰ ਘਟਾਉਣ ਅਤੇ ਇਸ ਬਜਟ ਦੀ ਵਰਤੋਂ ਪੰਜਾਬ ਦੇ ਵਸਨੀਕਾਂ ਦੇ ਵੱਡੇ ਭਲੇ ਲਈ ਕਰਨ ।

ਬਾਜਵਾ, ਜੋ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵੀ ਹਨ, ਨੇ ਅੱਗੇ ਕਿਹਾ ਕਿ ਪੰਜਾਬ ਦੇ ਇੱਕ ਪ੍ਰਮੁੱਖ ਅਖ਼ਬਾਰ ਨੇ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਇੱਕ ਉੱਚ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਉਹ ਹੁਣ ਡਿਪੂ ਹੋਲਡਰਾਂ ਨੂੰ ਸਟਾਕ ਚੁੱਕਣ ਲਈ ਕਹਿ ਰਹੇ ਹਨ। 'ਆਪ' ਨੂੰ ਤੁਰੰਤ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਲਾਭਪਾਤਰੀਆਂ ਨੂੰ ਉਹ ਉਪਲਬਧ ਕਰਾਉਣਾ ਚਾਹੀਦਾ ਹੈ ਜਿਸ ਦੇ ਉਹ ਹੱਕਦਾਰ ਹਨ। ਬਾਜਵਾ ਨੇ ਕਿਹਾ ਉਹ ਬਾਅਦ ਵਿੱਚ ਇਸ ਬਾਰੇ ਯੋਜਨਾ ਬਣਾ ਸਕਦੇ ਹਨ ਕਿ ਲਾਭਪਾਤਰੀਆਂ ਨੂੰ ਸਬਸਿਡੀ ਵਾਲੀ ਕਣਕ ਕਿਵੇਂ ਦਿੱਤੀ ਜਾਵੇ ਜਾਂ ਉਹ ਕੇਂਦਰ ਸਰਕਾਰ ਨਾਲ ਆਪਣਾ ਮਸਲਾ ਹੱਲ ਕਰ ਸਕਦੇ ਹਨ। ਗ਼ਰੀਬ ਲਾਭਪਾਤਰੀਆਂ ਨੂੰ ਇਸ ਤਰਾਂ ਦੁਖੀ ਨਹੀਂ ਹੋਣ ਦੇਣਾ ਚਾਹੀਦਾ" ।

The post ਪ੍ਰਚਾਰ 'ਤੇ ਕਰੋੜਾਂ ਰੁਪਏ ਖ਼ਰਚ ਕਰਨ ਵਾਲੀ ‘ਆਪ’ ਸਰਕਾਰ ਆਪਣੇ ਖਰਚੇ ‘ਤੇ ਸਬਸਿਡੀ ਵਾਲੀ ਕਣਕ ਵੀ ਦੇਵੇ: ਬਾਜਵਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • law-and-order-situation
  • mann-government
  • news
  • pratap-singh-bajwa
  • punjab-chief-minister-bhagwant-mann
  • punjab-congress
  • punjab-government
  • punjab-news
  • punjab-pratap-singh-bajwa
  • the-unmute-breaking-news
  • the-unmute-punjabi-news

ਗੋਲਡੀ ਬਰਾੜ ਨੂੰ ਫੜਾਉਣ ਲਈ ਸਰਕਾਰ ਇਨਾਮ ਰੱਖੇ, ਮੈਂ ਆਪਣੀ ਜੇਬ 'ਚੋਂ ਦੇਵਾਂਗਾ 2 ਕਰੋੜ ਰੁਪਏ: ਬਲਕੌਰ ਸਿੰਘ

Thursday 01 December 2022 08:15 AM UTC+00 | Tags: 2 aam-aadmi-party breaking-news cm-bhagwant-mann goldy-brar news punjab-government punjabi-singer-sidhu-moosewala punjab-police sidhu-moosewala the-unmute-breaking-news the-unmute-latest-update

ਚੰਡੀਗੜ੍ਹ 01 ਦਸੰਬਰ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਗੈਂਗਸਟਰ ਗੋਲਡੀ ਬਰਾੜ ਨੂੰ ਫੜਾਉਣ ਲਈ 2 ਕਰੋੜ ਰੁਪਏ ਦਾ ਇਨਾਮ ਰੱਖੇ, ਸਰਕਾਰ ਨੂੰ ਇਹ ਰਕਮ ਮੈਂ ਦੇਵਾਂਗਾ | ਸਿੱਧੂ ਮੂਸੇਵਾਲਾ ਦੇ ਪਿਤਾ ਅੱਜ ਅੰਮ੍ਰਿਤਸਰ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਸਮਾਗਮ ‘ਚ ਪੁੱਜੇ, ਇਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਬਲਕੌਰ ਸਿੰਘ ਭਾਵੁਕ ਹੋ ਗਏ ਤੇ ਇਕ ਵਾਰ ਫਿਰ ਪੰਜਾਬ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਸਾਡੀ ਜਵਾਨੀ ਗੈਂਗਸਟਰਾਂ ਦੇ ਹਵਾਲੇ ਕਿਉਂ ਕਰ ਦਿੱਤੀ? ਗੈਂਗਸਟਰਾਂ ‘ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਗੋਲਡੀ ਬਰਾੜ ‘ਤੇ 2 ਕਰੋੜ ਰੁਪਏ ਦਾ ਇਨਾਮ ਰੱਖੇ। ਸਰਕਾਰ ਨੂੰ ਇਹ ਰਕਮ ਮੈਂ ਦਿਆਂਗਾਂ, ਚਾਹੇ ਜ਼ਮੀਨ ਕਿਉਂ ਨਾ ਵੇਚਣੀ ਪਵੇ। ਉਨ੍ਹਾਂ ਕਿਹਾ ਕਿ ਮੈਨੂੰ ਸਕਿਓਰਿਟੀ ਦੀ ਲੌੜ ਨਹੀਂ ਬਸ ਸਰਕਾਰ ਗੋਲਡੀ ਨੂੰ ਗ੍ਰਿਫ਼ਤਾਰ ਕਰੇ।

The post ਗੋਲਡੀ ਬਰਾੜ ਨੂੰ ਫੜਾਉਣ ਲਈ ਸਰਕਾਰ ਇਨਾਮ ਰੱਖੇ, ਮੈਂ ਆਪਣੀ ਜੇਬ ‘ਚੋਂ ਦੇਵਾਂਗਾ 2 ਕਰੋੜ ਰੁਪਏ: ਬਲਕੌਰ ਸਿੰਘ appeared first on TheUnmute.com - Punjabi News.

Tags:
  • 2
  • aam-aadmi-party
  • breaking-news
  • cm-bhagwant-mann
  • goldy-brar
  • news
  • punjab-government
  • punjabi-singer-sidhu-moosewala
  • punjab-police
  • sidhu-moosewala
  • the-unmute-breaking-news
  • the-unmute-latest-update

ਕੇਂਦਰ ਤੋਂ ਪੇਂਡੂ ਵਿਕਾਸ ਫੰਡ ਲੈਣ 'ਚ ਪੰਜਾਬ ਸਰਕਾਰ ਅਸਫ਼ਲ, ਪਿੰਡਾਂ ਦਾ ਵਿਕਾਸ ਹੋਵੇਗਾ ਪ੍ਰਭਾਵਿਤ : ਪ੍ਰਤਾਪ ਬਾਜਵਾ

Thursday 01 December 2022 08:25 AM UTC+00 | Tags: aam-aadmi-party breaking-news cm-bhagwant-mann government-of-india news pratap-singh-bajwa punjab-congress punjab-congresss-leaders punjab-government rdf rural-development-fund the-unmute-breaking-news the-unmute-news

ਗੁਰਦਾਸਪੁਰ 01 ਦਸੰਬਰ 2022: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਲਗਾਤਾਰ ਤੀਜੀ ਵਾਰ ਕੇਂਦਰ ਸਰਕਾਰ ਤੋਂ ਪੇਂਡੂ ਵਿਕਾਸ ਫੰਡ (ਆਰਡੀਐਫ) ਪ੍ਰਾਪਤ ਕਰਨ ਵਿੱਚ ਅਸਫਲ ਰਹਿਣ ਲਈ ਭਗਵੰਤ ਮਾਨ ਸਰਕਾਰ ਦੀ ਨਿੰਦਾ ਕੀਤੀ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਤੀਸਰੇ ਖਰੀਦ ਸੀਜ਼ਨ ਲਈ ਲਗਾਤਾਰ ਆਰ.ਡੀ.ਐੱਫ. ਪ੍ਰਾਪਤ ਨਹੀਂ ਹੋਇਆ ਹੈ |

ਕੇਂਦਰ ਦੇ ਇਸ ਕਦਮ ਨਾਲ ਘੱਟੋ-ਘੱਟ 2880 ਕਰੋੜ ਰੁਪਏ ਵਿੱਤੀ ਘਾਟਾ ਸੂਬੇ ਦੇ ਖਾਸ ਕਰਕੇ ਪੇਂਡੂ ਖੇਤਰਾਂ ਦੇ ਵਿਕਾਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ। ਬਾਜਵਾ ਨੇ ਕਿਹਾ ਕਿ "ਮੇਰੇ ਖਿਆਲ ਵਿੱਚ ਭਗਵੰਤ ਨੂੰ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਪੰਜਾਬ ਦੇ ਮੁੱਦਿਆਂ, ਖਾਸ ਤੌਰ 'ਤੇ ਉਨ੍ਹਾਂ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜਿਨ੍ਹਾਂ ਨੂੰ ਕੇਂਦਰ ਸਰਕਾਰ ਕੋਲ ਵੱਖ-ਵੱਖ ਪੱਧਰਾਂ 'ਤੇ ਉਠਾਉਣ ਦੀ ਲੋੜ ਹੈ।"

ਬਾਜਵਾ ਨੇ ਕਿਹਾ ਬਿਨਾਂ ਕਿਸੇ ਦੇਰੀ ਦੇ ਸੂਬੇ ਲਈ ਫੰਡ ਜਾਰੀ ਕਰਵਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੋਣੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਰਡੀਐਫ ਨੂੰ ਰੋਕਣਾ ਸੂਬੇ ਦੇ ਸੰਘੀ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ ਅਤੇ ਇਸ ਨਾਲ ਪੰਜਾਬ ਦੇ ਪੇਂਡੂ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਗੰਭੀਰਤਾ ਨਾਲ ਖ਼ਤਰਾ ਪੈਦਾ ਹੋਵੇਗਾ। ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨੈਸ਼ਨਲ ਫੂਡ ਸਕਿਓਰਿਟੀ ਐਕਟ ਅਧੀਨ ਸੂਬੇ ਦੇ ਗਰੀਬ ਵਰਗਾਂ ਲਈ ਪੰਜਾਬ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਵਾਲੀ ਕਣਕ 'ਤੇ ਵੀ ਕਟੌਤੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਸਕੀਮ ਦਾ ਲਾਭ ਲੈਣ ਵਾਲੇ ਫਰਜ਼ੀ ਲਾਭਪਾਤਰੀਆਂ ਬਾਰੇ ਕੇਂਦਰ ਨੂੰ ਜਾਣੂ ਕਰਵਾਉਣ ਵਿੱਚ ਅਸਫਲ ਰਹੀ ਹੈ। ਜਾਅਲੀ ਲਾਭਪਾਤਰੀਆਂ ਦੀ ਪਛਾਣ ਕਰਨ ਦੀ ਤਸਦੀਕ ਦੀ ਕਵਾਇਦ ਪੰਜਾਬ ਤੋਂ ਬਾਹਰ ਹੋਣ ਵਾਲੀਆਂ ਚੋਣਾਂ 'ਤੇ ਆਪਣਾ ਸਾਰਾ ਸਮਾਂ ਅਤੇ ਤਾਕਤ ਲਗਾਉਣ ਦੀ ਬਜਾਏ ਬਹੁਤ ਸਮਾਂ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਸੀ। 'ਆਪ' ਸਰਕਾਰ ਦਾ ਅਜਿਹਾ ਢਿੱਲਮੱਠ ਵਾਲਾ ਰਵੱਈਆ ਅਸਲ ਲਾਭਪਾਤਰੀਆਂ ਨੂੰ ਹੀ ਨੁਕਸਾਨ ਪਹੁੰਚਾਏਗਾ।

The post ਕੇਂਦਰ ਤੋਂ ਪੇਂਡੂ ਵਿਕਾਸ ਫੰਡ ਲੈਣ ‘ਚ ਪੰਜਾਬ ਸਰਕਾਰ ਅਸਫ਼ਲ, ਪਿੰਡਾਂ ਦਾ ਵਿਕਾਸ ਹੋਵੇਗਾ ਪ੍ਰਭਾਵਿਤ : ਪ੍ਰਤਾਪ ਬਾਜਵਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • government-of-india
  • news
  • pratap-singh-bajwa
  • punjab-congress
  • punjab-congresss-leaders
  • punjab-government
  • rdf
  • rural-development-fund
  • the-unmute-breaking-news
  • the-unmute-news

ਚੰਡੀਗੜ੍ਹ 01 ਦਸੰਬਰ 2022: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਇੱਕ ਵਾਰ ਫਿਰ ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸੇ ਤਹਿਤ ਮੋਹਾਲੀ ਦੇ ਖਰੜ ਵਿੱਚ ਇੱਕ ਨਾਮੀ ਬਿਲਡਰ ਦੇ ਘਰ ਅੱਜ ਸਵੇਰੇ ਈਡੀ ਨੇ ਛਾਪਾ ਮਾਰਿਆ ਹੈ | ਜਿਸ ਸਮੇਂ ਛਾਪੇਮਾਰੀ ਕੀਤੀ ਹੈ ਉਸ ਵੇਲੇ ਘਰ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ |

ਪ੍ਰਾਪਤ ਜਾਣਕਾਰੀ ਅਨੁਸਾਰ ਨਾਮੀ ਬਿਲਡਰ ਦੇ ਘਰ ਛਾਪੇਮਾਰੀ ਕਿਉਂ ਕੀਤੀ ਜਾ ਰਹੀ ਹੈ ਫਿਲਹਾਲ ਇਹ ਅਜੇ ਸਾਫ ਨਹੀਂ ਕੀਤਾ ਗਿਆ, ਪਰ ਈਡੀ ਦੇ ਵਲੋਂ ਬਿਲਡਰ ਦੇ ਘਰ ਦਸਤਾਵੇਜ਼ ਖੰਗਾਲੇ ਜਾ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਈਡੀ ਨੇ ਖਰੜ ਸਮੇਤ ਚੰਡੀਗੜ੍ਹ ਵਿੱਚ ਵੀ ਛਾਪੇਮਾਰੀ ਕੀਤੀ ਹੈ |

The post ਈਡੀ ਨੇ ਖਰੜ ‘ਚ ਇੱਕ ਨਾਮੀ ਬਿਲਡਰ ਦੇ ਘਰ ਮਾਰਿਆ ਛਾਪਾ appeared first on TheUnmute.com - Punjabi News.

Tags:
  • breaking-news
  • kharar

ਚੰਡੀਗੜ੍ਹ 01 ਦਸੰਬਰ 2022: ਪੰਜਾਬ ਸਰਕਾਰ (Punjab Government) ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਸੀ.ਆਰ.ਪੀ.ਸੀ. 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੀ ਸੀਮਾ ਅੰਦਰ ਸਰਕਾਰੀ, ਗ਼ੈਰ ਸਰਕਾਰੀ ਇਮਾਰਤਾਂ, ਥਾਵਾਂ 'ਤੇ ਗੰਦੇ ਅਤੇ ਅਸ਼ਲੀਲ ਪੋਸਟਰ ਲਗਾਉਣ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ |

ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹੇ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਇਮਾਰਤਾਂ, ਥਾਵਾਂ, ਸਿਨੇਮਿਆਂ ਅਤੇ ਵੀਡੀਓ ਹਾਲਾਂ 'ਤੇ ਅਕਸਰ ਆਮ ਤੌਰ 'ਤੇ ਗੰਦੇ ਅਤੇ ਅਸ਼ਲੀਲ ਪੋਸਟਰ ਲਗਾਏ ਜਾਂਦੇ ਹਨ।

ਇਨ੍ਹਾਂ ਨਾਲ ਪੜ੍ਹਨ ਵਾਲੇ ਆਮ ਲੋਕਾਂ ਤੋਂ ਇਲਾਵਾ ਲੜਕੇ ਅਤੇ ਲੜਕੀਆਂ ਦੇ ਆਚਰਣ 'ਤੇ ਭੈੜਾ ਅਸਰ ਪੈਂਦਾ ਹੈ। ਇਸ ਨਾਲ ਪੈਂਦੇ ਬੁਰੇ ਪ੍ਰਭਾਵ ਨੂੰ ਰੋਕਣ ਲਈ ਇਨ੍ਹਾਂ ਅਸ਼ਲੀਲ ਪੋਸਟਰਾਂ ਦੀ ਰੋਕਥਾਮ ਕਰਨੀ ਅਤਿ ਜ਼ਰੂਰੀ ਹੈ। ਇਹ ਹੁਕਮ 01 ਦਸੰਬਰ 2022 ਤੋਂ 31 ਜਨਵਰੀ, 2023 ਤੱਕ ਲਾਗੂ ਰਹੇਗਾ।

The post ਪੰਜਾਬ ਸਰਕਾਰ ਨੇ ਇਨ੍ਹਾਂ ਪੋਸਟਰਾਂ ਤੇ ਬੈਨਰਾਂ ‘ਤੇ ਲਗਾਈ ਮੁਕੰਮਲ ਪਾਬੰਦੀ appeared first on TheUnmute.com - Punjabi News.

Tags:
  • breaking-news
  • news
  • punjab-government
  • punjab-police

ਅੰਮ੍ਰਿਤਸਰ 'ਚ ਪੁਲਿਸ ਤੇ ਸ਼ੱਕੀ ਵਿਅਕਤੀਆਂ ਵਿਚਾਲੇ ਚੱਲੀਆਂ ਗੋਲੀਆਂ, ਦੋ ਜਣੇ ਗ੍ਰਿਫਤਾਰ

Thursday 01 December 2022 09:42 AM UTC+00 | Tags: amritsar amritsar-police arvind-kejriwal breaking-news cm-bhagwant-mann gangster narayangad news punjab punjab-police the-unmute-breaking-news the-unmute-punjabi-news

ਚੰਡੀਗੜ੍ਹ 01 ਦਸੰਬਰ 2022: ਅੰਮ੍ਰਿਤਸਰ (Amritsar) ਦੇ ਪੁਲਿਸ ਥਾਣਾ ਛੇਹਰਟਾ ਅਧੀਨ ਪੈਂਦੇ ਇਲਾਕਾ ਨਰਾਇਣਗੜ ਵਿਖੇ ਪੁਲਿਸ ਤੇ ਕਥਿਤ ਗੈਂਗਸਟਰਾਂ ਵਿਚਾਲੇ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ | ਸੂਤਰਾਂ ਦੇ ਹਵਾਲੇ ਤੋਂ ਖ਼ਬਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਜਦਕਿ ਚਾਰ ਭੱਜਣ ਵਿਚ ਕਾਮਯਾਬ ਹੋ ਗਏ ਹਨ।

ਸੂਤਰਾਂ ਦੇ ਮੁਤਾਬਕ ਥਾਣਾ ਛੇਹਰਟਾ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਰਵੀ ਨਾਂ ਦਾ ਕਥਿਤ ਗੈਂਗਸਟਰ ਆਪਣੇ ਸਾਥੀਆਂ ਸਮੇਤ 40 ਫੁੱਟ ਦੀ ਗਲੀ ‘ਚ ਆ ਰਿਹਾ ਹੈ, ਜਦੋਂ ਪੁਲਿਸ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ, ਜੋ ਇਕ ਘਰ ਵੱਲ ਭੱਜ ਗਿਆ। ਇਸ ਦੇ ਨਾਲ ਪੁਲਿਸ ਨੂੰ ਕੁਝ ਹਥਿਆਰ ਵੀ ਬਰਾਮਦ ਹੋਏ ਹਨ। ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਫਿਲਹਾਲ ਪੁਲਿਸ ਵਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ, ਪਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਥੋੜ੍ਹੀ ਦੇਰ ‘ਚ ਪ੍ਰੈੱਸ ਕਾਨਫਰੰਸ ਕਰੇਗੀ |

The post ਅੰਮ੍ਰਿਤਸਰ ‘ਚ ਪੁਲਿਸ ਤੇ ਸ਼ੱਕੀ ਵਿਅਕਤੀਆਂ ਵਿਚਾਲੇ ਚੱਲੀਆਂ ਗੋਲੀਆਂ, ਦੋ ਜਣੇ ਗ੍ਰਿਫਤਾਰ appeared first on TheUnmute.com - Punjabi News.

Tags:
  • amritsar
  • amritsar-police
  • arvind-kejriwal
  • breaking-news
  • cm-bhagwant-mann
  • gangster
  • narayangad
  • news
  • punjab
  • punjab-police
  • the-unmute-breaking-news
  • the-unmute-punjabi-news

ਬੀਐੱਸਐੱਫ ਵਲੋਂ ਇਸ ਸਾਲ 26 ਹਜ਼ਾਰ ਕਿੱਲੋ ਤੋਂ ਵੱਧ ਨਸ਼ੀਲੇ ਪਦਾਰਥ ਤੇ ਵੱਡੀ ਮਾਤਰਾ 'ਚ ਹਥਿਆਰ ਜ਼ਬਤ

Thursday 01 December 2022 09:54 AM UTC+00 | Tags: border-security-force breaking-news bsf bsf-58th-foundation-da bsf-jawan eastern-front indian-army news punjab-police the-unmute-breaking-news the-unmute-latest-news the-unmute-news the-unmute-punjabi-news western-front

ਚੰਡੀਗੜ੍ਹ 01 ਦਸੰਬਰ 2022: ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਾ ਸੀਮਾ ਸੁਰੱਖਿਆ ਬਲ (BSF) ਅੱਜ ਆਪਣਾ 58ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਸਰਹੱਦ ਦੀ ਸੁਰੱਖਿਆ ਜਾਂ ਅੰਤਰਰਾਸ਼ਟਰੀ ਅਪਰਾਧ ਨੂੰ ਰੋਕਣਾ। ਬੀਐਸਐਫ ਨੇ ਹਮੇਸ਼ਾ ਮਿਸਾਲ ਕਾਇਮ ਕੀਤੀ ਹੈ। ਇਸ ਦੌਰਾਨ ਜੋ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਮੁਤਾਬਕ ਇਸ ਸਾਲ 31 ਅਕਤੂਬਰ ਤੱਕ ਬੀਐਸਐਫ ਨੇ ਸਰਹੱਦੀ ਇਲਾਕਿਆਂ ਵਿੱਚੋਂ 26 ਹਜ਼ਾਰ ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਸ ਦੇ ਨਾਲ ਹੀ ਇਸ ਸਾਲ ਵੱਡੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਵੀ ਜ਼ਬਤ ਕੀਤਾ ਗਿਆ ਹੈ।

ਬੀਐਸਐਫ (BSF) ਬੰਗਲਾਦੇਸ਼ ਅਤੇ ਪਾਕਿਸਤਾਨ ਨਾਲ ਲੱਗਦੀ 6386.36 ਕਿਲੋਮੀਟਰ ਸਰਹੱਦ ਦੀ ਸੁਰੱਖਿਆ ਕਰਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਸਰਹੱਦਾਂ ‘ਤੇ ਘੁਸਪੈਠ ਤੋਂ ਇਲਾਵਾ ਬੀ.ਐਸ.ਐਫ ਵੱਲੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸ ਕੜੀ ‘ਚ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ, ਹਥਿਆਰ, ਨਕਲੀ ਨੋਟ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਬੀਐਸਐਫ ਨੇ ਇਸ ਸਾਲ 31 ਅਕਤੂਬਰ ਤੱਕ 26,469.943 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਸ ਵਿੱਚ ਪੱਛਮੀ ਫਰੰਟ ਤੋਂ 518.272 ਕਿਲੋਗ੍ਰਾਮ ਅਤੇ ਪੂਰਬੀ ਮੋਰਚੇ ਤੋਂ 25,951.671 ਕਿਲੋਗ੍ਰਾਮ ਸ਼ਾਮਲ ਹਨ।

ਇਸ ਦੇ ਨਾਲ ਹੀ ਸਰਹੱਦ ਤੋਂ 20,33,200 ਰੁਪਏ ਦੇ ਨਕਲੀ ਨੋਟ ਵੀ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ 72 ਵੱਖ-ਵੱਖ ਕਿਸਮ ਦੇ ਹਥਿਆਰ ਅਤੇ 2441 ਸੰਖਿਆ ਵਿੱਚ ਗੋਲਾ ਬਾਰੂਦ ਵੀ ਜ਼ਬਤ ਕੀਤਾ ਗਿਆ ਹੈ। ਅੰਕੜੇ ਦੱਸਦੇ ਹਨ ਕਿ ਬੀਐਸਐਫ ਨੇ ਇਸ ਸਾਲ 31 ਅਕਤੂਬਰ 2022 ਤੱਕ ਕੁੱਲ 4174 ਜਣਿਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।

ਦੂਜੇ ਪਾਸੇ ਸਰਹੱਦ ‘ਤੇ ਹੀ ਨਹੀਂ ਸਗੋਂ ਨਕਸਲਵਾਦ ਨਾਲ ਲੜਨ ਲਈ ਵੀ ਬੀ.ਐਸ.ਐਫ. ਫਿਲਹਾਲ ਓਡੀਸ਼ਾ ਅਤੇ ਛੱਤੀਸਗੜ੍ਹ ਦੇ ਜੰਗਲਾਂ ‘ਚ ਬੀ.ਐੱਸ.ਐੱਫ. ਇੱਥੇ ਵੀ ਬੀਐਸਐਫ ਦੇ ਜਵਾਨਾਂ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। 1-11-2021 ਤੋਂ 31-10-2022 ਤੱਕ ਦੇ ਇੱਕ ਸਾਲ ਦੌਰਾਨ, ਬੀਐਸਐਫ ਨੇ 9 ਕੱਟੜ ਨਕਸਲੀ ਅਤੇ 823 ਮਿਲੀਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਦੂਜੇ ਪਾਸੇ ਬੀਐਸਐਫ ਦੇ ਜਵਾਨਾਂ ਨੇ ਇਸ ਦੌਰਾਨ ਉੜੀਸਾ ਅਤੇ ਛੱਤੀਸਗੜ੍ਹ ਦੇ ਸੰਘਣੇ ਜੰਗਲਾਂ ਵਿੱਚੋਂ 48 ਆਈ.ਈ.ਡੀ. ਇਸ ਤੋਂ ਇਲਾਵਾ ਬੀਐਸਐਫ ਨੇ ਇੱਕ ਸਾਲ ਵਿੱਚ ਇਨ੍ਹਾਂ ਦੋਵਾਂ ਰਾਜਾਂ ਦੇ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚੋਂ 864 ਜਿਲੇਟਿਨ ਸਟਿਕਸ, 170 ਦੀ ਗਿਣਤੀ ਵਿੱਚ ਗੋਲਾ ਬਾਰੂਦ, 6 ਹਥਿਆਰ ਅਤੇ 23 ਡੈਟੋਨੇਟਰ ਵੀ ਜ਼ਬਤ ਕੀਤੇ ਹਨ।

ਜਾਣਕਾਰੀ ਅਨੁਸਾਰ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਤਹਿਤ ਬੀਐਸਐਫ ਦੇ ਕਰੀਬ 140 ਜਵਾਨ ਵੀ ਕਾਂਗੋ ਵਿੱਚ ਤਾਇਨਾਤ ਕੀਤੇ ਗਏ ਹਨ। ਇਸ ਸਾਲ 26 ਜੁਲਾਈ ਨੂੰ ਕਾਂਗੋ ਵਿੱਚ ਭੀੜ ਵੱਲੋਂ ਕੀਤੇ ਗਏ ਹਮਲੇ ਵਿੱਚ ਬੀਐਸਐਫ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਇਲਾਵਾ ਇਸ ਸਮੇਂ ਬੀਐਸਐਫ ਵਿੱਚ 7 ​​ਹਜ਼ਾਰ ਤੋਂ ਵੱਧ ਮਹਿਲਾ ਜਵਾਨ ਹਨ, ਜੋ ਸਰਹੱਦ ‘ਤੇ ਦੇਸ਼ ਦੀ ਰੱਖਿਆ ਕਰ ਰਹੀਆਂ ਹਨ। ਹੁਣੇ ਹੀ 28 ਨਵੰਬਰ ਨੂੰ ਪੰਜਾਬ ਵਿੱਚ 2 ਮਹਿਲਾ ਗਾਰਡਾਂ ਨੇ ਇੱਕ ਪਾਕਿਸਤਾਨੀ ਡਰੋਨ ਨੂੰ ਗੋਲੀ ਮਾਰ ਦਿੱਤਾ ਸੀ |

ਮਹੱਤਵਪੂਰਨ ਗੱਲ ਇਹ ਹੈ ਕਿ ਬੀਐਸਐਫ ਦੀ ਸਥਾਪਨਾ ਸਾਲ 1965 ਵਿੱਚ ਭਾਰਤ ਦੀਆਂ ਸਰਹੱਦਾਂ ਦੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਅਪਰਾਧ ਨੂੰ ਰੋਕਣ ਲਈ ਕੀਤੀ ਗਈ ਸੀ। ਬੀਐਸਐਫ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦਾ ਹੈ। ਬੰਗਲਾਦੇਸ਼ ਦੀ ਆਜ਼ਾਦੀ ਵਿੱਚ ਸੀਮਾ ਸੁਰੱਖਿਆ ਬਲ ਨੇ ਅਹਿਮ ਭੂਮਿਕਾ ਨਿਭਾਈ ਹੈ |

The post ਬੀਐੱਸਐੱਫ ਵਲੋਂ ਇਸ ਸਾਲ 26 ਹਜ਼ਾਰ ਕਿੱਲੋ ਤੋਂ ਵੱਧ ਨਸ਼ੀਲੇ ਪਦਾਰਥ ਤੇ ਵੱਡੀ ਮਾਤਰਾ ‘ਚ ਹਥਿਆਰ ਜ਼ਬਤ appeared first on TheUnmute.com - Punjabi News.

Tags:
  • border-security-force
  • breaking-news
  • bsf
  • bsf-58th-foundation-da
  • bsf-jawan
  • eastern-front
  • indian-army
  • news
  • punjab-police
  • the-unmute-breaking-news
  • the-unmute-latest-news
  • the-unmute-news
  • the-unmute-punjabi-news
  • western-front

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ 'ਰਾਵਣ' ਵਾਲੇ ਬਿਆਨ 'ਤੇ ਭੜਕੇ ਪ੍ਰਧਾਨ ਮੰਤਰੀ ਮੋਦੀ

Thursday 01 December 2022 10:26 AM UTC+00 | Tags: breaking-news congress congress-party congress-president-mallikarjun-kharge gujarat gujarat-assembly-election-2022 gujarat-election gujarat-election-2022 gujarat-election-commision kalol latest-news mallikarjun-kharge news prime-minister-modi prime-minister-narendra-modi the-unmute-breaking-news the-unmute-punjabi-news

ਚੰਡੀਗੜ੍ਹ 01 ਦਸੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ 5 ਦਸੰਬਰ ਨੂੰ ਗੁਜਰਾਤ ‘ਚ ਦੂਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਅੱਜ ਕਲੋਲ ‘ਚ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਕਾਂਗਰਸ ‘ਤੇ ਤਿੱਖਾ ਹਮਲਾ ਬੋਲਿਆ। ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਦੇ ‘ਰਾਵਣ’ ਬਿਆਨ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ‘ਚ ਇਹ ਮੁਕਾਬਲਾ ਚੱਲ ਰਿਹਾ ਹੈ ਕਿ ਕੌਣ ਨਰਿੰਦਰ ਮੋਦੀ ਨੂੰ ਕਿੰਨੀਆਂ ਗਾਲ੍ਹਾਂ ਕੱਢ ਸਕਦਾ ਹੈ।

ਮੈਂ ਖੜਗੇ ਜੀ ਦਾ ਸਨਮਾਨ ਕਰਦਾ ਹਾਂ। ਉਹ ਉਹੀ ਕਹੇਗਾ ਜੋ ਉਸ ਨੂੰ ਕਹਿਣ ਲਈ ਕਿਹਾ ਜਾਵੇਗਾ। ਕਾਂਗਰਸ ਪਾਰਟੀ ਇਹ ਨਹੀਂ ਜਾਣਦੀ ਕਿ ਇਹ ਰਾਮ ਭਗਤਾਂ ਦਾ ਗੁਜਰਾਤ ਹੈ। ਰਾਮ ਭਗਤਾਂ ਦੀ ਇਸ ਧਰਤੀ ‘ਤੇ ਖੜਗੇ ਜੀ ਨੂੰ ਕਿਹਾ ਗਿਆ ਸੀ ਕਿ ਮੈਨੂੰ 100 ਸਿਰਾਂ ਵਾਲਾ ਰਾਵਣ ਕਹੋ ਅਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ। ਜਿਨ੍ਹਾਂ ਨੇ ਕਦੇ ਭਗਵਾਨ ਰਾਮ ਦੀ ਹੋਂਦ ਨੂੰ ਨਹੀਂ ਮੰਨਿਆ, ਹੁਣ ਉਹ ਰਾਮਾਇਣ ਵਿੱਚੋਂ ‘ਰਾਵਣ’ ਲਿਆਉਂਦੇ ਹਨ |

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਨ੍ਹਾਂ ਨੇ ਕਦੇ ਭਗਵਾਨ ਰਾਮ ਦੀ ਹੋਂਦ ‘ਤੇ ਵਿਸ਼ਵਾਸ ਨਹੀਂ ਕੀਤਾ, ਉਹ ਹੁਣ ਰਾਮਾਇਣ ਤੋਂ ‘ਰਾਵਣ’ ਲੈ ਕੇ ਆਏ ਹਨ ਅਤੇ ਮੈਂ ਹੈਰਾਨ ਹਾਂ ਕਿ ਉਨ੍ਹਾਂ ਨੇ ਕਦੇ ਪਛਤਾਵਾ ਨਹੀਂ ਕੀਤਾ, ਮੇਰੇ ਲਈ ਅਜਿਹੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਤੋਂ ਬਾਅਦ ਮੁਆਫੀ ਮੰਗਣਾ ਭੁੱਲ ਗਏ। ਦੱਸ ਦਈਏ ਕਿ ਸੋਮਵਾਰ ਰਾਤ ਅਹਿਮਦਾਬਾਦ ਸ਼ਹਿਰ ਦੇ ਬਹਿਰਾਮਪੁਰਾ ਇਲਾਕੇ ‘ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਸਾਰੀਆਂ ਚੋਣਾਂ ‘ਚ ਆਪਣਾ ਚਿਹਰਾ ਦੇਖ ਕੇ ਲੋਕਾਂ ਨੂੰ ਵੋਟ ਪਾਉਣ ਲਈ ਕਹਿੰਦੇ ਹਨ। ਉਸ ਨੇ ਕਿਹਾ ਸੀ, ‘ਕੀ ਤੁਸੀਂ 100 ਸਿਰਾਂ ਵਾਲੇ ਰਾਵਣ ਵਰਗੇ ਹੋ?

The post ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ‘ਰਾਵਣ’ ਵਾਲੇ ਬਿਆਨ ‘ਤੇ ਭੜਕੇ ਪ੍ਰਧਾਨ ਮੰਤਰੀ ਮੋਦੀ appeared first on TheUnmute.com - Punjabi News.

Tags:
  • breaking-news
  • congress
  • congress-party
  • congress-president-mallikarjun-kharge
  • gujarat
  • gujarat-assembly-election-2022
  • gujarat-election
  • gujarat-election-2022
  • gujarat-election-commision
  • kalol
  • latest-news
  • mallikarjun-kharge
  • news
  • prime-minister-modi
  • prime-minister-narendra-modi
  • the-unmute-breaking-news
  • the-unmute-punjabi-news

ਬਹਿਬਲ ਕਲਾਂ ਇਨਸਾਫ ਮੋਰਚੇ ਨੂੰ ਦਿੱਤਾ ਡੇਢ ਮਹੀਨੇ ਦਾ ਸਮਾਂ ਬੀਤਣ ਮਗਰੋਂ ਆਗੂ ਸੁਖਰਾਜ ਦਾ ਵੱਡਾ ਐਲਾਨ

Thursday 01 December 2022 10:42 AM UTC+00 | Tags: aam-aadmi-party aam-aadmi-party-arvind-kejriwal akali-dal-president-sukhbir-singh-badal anrvind-kejriwal behbal-kalan behbal-kalan-insaf-morcha-b bhagwant-mann bjp breaking-news cm-bhagwant-mann congress congress-leader-pratap-singh-bajwa kejriwal kotakpura-shooting-incident kotkapura kultaar-singh-sandhwa law-and-order law-and-order-in-punjab news pratap-singh-bajwa punjab-congress punjab-dgp punjab-dgp-gaurav-yadav punjab-government punjab-police sukhraj-singh the-unmute-breaking-news

ਬਹਿਬਲ ਕਲਾਂ 01 ਦਸੰਬਰ 2022: ਪੰਜਾਬ ਸਰਕਾਰ ਦੇ ਸਪੀਕਰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਬਹਿਬਲ ਕਲਾਂ ਇਨਸਾਫ ਮੋਰਚੇ ਨੂੰ ਦਿੱਤਾ ਗਿਆ ਡੇਢ ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਦੇ ਚੱਲਦੇ ਮੋਰਚੇ ਦੇ ਆਗੂ ਸੁਖਰਾਜ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ |

ਇਸ ਦੌਰਾਨ ਸੁਖਰਾਜ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ 15 ਦਸੰਬਰ ਨੂੰ ਮੋਰਚੇ ਨੂੰ ਇਕ ਸਾਲ ਪੂਰਾ ਹੋਣ ‘ਤੇ ਮੋਰਚੇ ਵਲੋਂ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ | ਉਨ੍ਹਾਂ ਕਿਹਾ ਕਿ ਵਾਅਦਾ ਕਰਨ ਵਾਲੇ ਪੰਜਾਬ ਸਰਕਾਰ ਦੇ ਨੁਮਾਇੰਦੇ ਅਸਤੀਫੇ ਦੇ ਕੇ ਸੰਗਤਾਂ ਦੇ ਨਾਲ ਬੈਠਣ | ਪੰਜਾਬ ਸਰਕਾਰ ਸਾਫ਼ ਕਰੇ ਇਨਸਾਫ਼ ਦੇਣਾ ਹੈ ਜਾਂ ਨਹੀਂ, ਇਸ ਬਾਰੇ ਸ਼ਪੱਸਟ ਦੱਸੇ ਜਾਂ ਫਿਰ ਹੱਥ ਕਰੇ ਖੜ੍ਹੇ ਕਰ ਦੇਵੇ | ਅਸੀਂ ਸਿੱਖ ਰੀਤਾਂ ਮੁਤਾਬਕ ਖੁਦ ਇਨਸਾਫ ਲੈ ਲਵਾਂਗੇ |

ਬੀਤੇ ਦਿਨੀ ਉਨ੍ਹਾਂ ਕਿ ਆਪਣੇ ਬਿਆਨ ਵਿੱਚ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਗਿਆ, ਜਿਸ ਨਾਲ ਸਿੱਖ ਸੰਗਤ ਨੂੰ ਇਨਸਾਫ਼ ਮਿਲ ਸਕੇ | ਇਸ ਦੇ ਉਲਟ ਅਜੇ ਤੱਕ ਐੱਸਆਈਟੀ ਸੁਮੇਧ ਸੈਣੀ ਦੇ ਬਿਆਨ ਵੀ ਦਰਜ਼ ਨਹੀ ਕਰ ਸਕੀ, ਜਿਸ ਨੂੰ ਸੰਮਨ ਜਾਰੀ ਹੋਣ ਦੇ ਬਾਵਜੂਦ ਪੇਸ਼ ਨਹੀਂ ਹੋਏ ਤਾਂ ਕਿਥੋਂ ਉਮੀਦ ਕੀਤੀ ਜਾ ਸਕਦੀ ਹੈ ਕੇ ਸਾਨੂੰ ਇਨਸਾਫ਼ ਮਿਲੇਗਾ।

ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਸਰਕਾਰ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇਸ ਮਾਮਲੇ 'ਚ ਦੋਸ਼ੀ ਬਣਾਇਆ ਜਾਣਾ ਚਾਹੀਦਾ ਹੈ ਪਰ ਪਿਛਲੀਆਂ ਸਰਕਾਰਾਂ ਵਾਂਗ 'ਆਪ' ਸਰਕਾਰ ਵੀ ਸਿਰਫ ਲਾਰਿਆ ਜੋਗੀ ਹੈ | ਇਸ ਲਈ ਆਪਣੇ ਵਾਅਦੇ ਤੋਂ ਭੱਜਣ ਵਾਲੀ ਪੰਜਾਬ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ।

 

The post ਬਹਿਬਲ ਕਲਾਂ ਇਨਸਾਫ ਮੋਰਚੇ ਨੂੰ ਦਿੱਤਾ ਡੇਢ ਮਹੀਨੇ ਦਾ ਸਮਾਂ ਬੀਤਣ ਮਗਰੋਂ ਆਗੂ ਸੁਖਰਾਜ ਦਾ ਵੱਡਾ ਐਲਾਨ appeared first on TheUnmute.com - Punjabi News.

Tags:
  • aam-aadmi-party
  • aam-aadmi-party-arvind-kejriwal
  • akali-dal-president-sukhbir-singh-badal
  • anrvind-kejriwal
  • behbal-kalan
  • behbal-kalan-insaf-morcha-b
  • bhagwant-mann
  • bjp
  • breaking-news
  • cm-bhagwant-mann
  • congress
  • congress-leader-pratap-singh-bajwa
  • kejriwal
  • kotakpura-shooting-incident
  • kotkapura
  • kultaar-singh-sandhwa
  • law-and-order
  • law-and-order-in-punjab
  • news
  • pratap-singh-bajwa
  • punjab-congress
  • punjab-dgp
  • punjab-dgp-gaurav-yadav
  • punjab-government
  • punjab-police
  • sukhraj-singh
  • the-unmute-breaking-news

ਸਕੂਲੀ ਬੱਚਿਆਂ ਨੇ ਨਹਿਰ 'ਚ ਚਲਾਇਆ ਸਫਾਈ ਅਭਿਆਨ, ਨਗਰ ਨਿਗਮ ਨੇ ਸਕੂਲ 'ਤੇ ਲਾਇਆ 25000 ਦਾ ਜ਼ੁਰਮਾਨਾ

Thursday 01 December 2022 10:57 AM UTC+00 | Tags: aam-aadmi-party breaking-news municipal-corporation-ludhiana news punjab-government punjab-news school-management-committe sidhwa-canal the-unmute-breaking-news the-unmute-report zonal-commissioner-of-municipal-corporation

ਲੁਧਿਆਣਾ 01 ਦਸੰਬਰ 2022: ਲੁਧਿਆਣਾ (Ludhiana) ਦੀ ਸਿੱਧਵਾ ਨਹਿਰ ਵਿੱਚ ਸਕੂਲੀ ਬੱਚੇ ਗੰਦਗੀ ਅਤੇ ਗੰਦੇ ਨਾਲੇ ਦਾ ਰੂਪ ਧਾਰਨ ਕਰ ਰਹੀ ਨਹਿਰ ਵਿੱਚ ਉਤਰੇ ਅਤੇ ਉਨ੍ਹਾਂ ਵੱਲੋਂ ਸਫ਼ਾਈ ਮੁਹਿੰਮ ਦੇ ਤਹਿਤ ਕੂੜੇ ਦੇ ਨਾਲ-ਨਾਲ ਖੰਡਿਤ ਮੂਰਤੀਆਂ ਨੂੰ ਅੱਗ ਲਗਾ ਦਿੱਤੀ ਗਈ। ਜਿਸ ਤੋਂ ਬਾਅਦ ਮਮਲਾ ਨਗਰ ਨਿਗਮ ਦੇ ਧਿਆਨ ਵਿੱਚ ਆਇਆ ਅਤੇ ਉਨ੍ਹਾਂ ਵੱਲੋਂ ਗੁਰੂ ਨਾਨਕ ਪਬਲਿਕ ਸਕੂਲ ਨੂੰ 25000 ਰੁਪਏ ਦਾ ਜ਼ੁਰਮਾਨਾ ਲਗਾ ਦਿੱਤਾ |

ਇਸ ਦੌਰਾਨ ਰਿਤੇਸ਼ਵਰ ਠਾਕੁਰ ਨੇ ਕਿਹਾ ਕਿ ਸਿੱਧਵਾ ਨਹਿਰ ‘ਚ ਕਾਫੀ ਗੰਦਗੀ ਫੈਲੀ ਹੋਈ ਹੈ ਅਤੇ ਲੋਕ ਇਸ ‘ਚ ਮੂਰਤੀਆਂ ਅਤੇ ਫੋਟੋਆਂ ਸੁੱਟਦੇ ਹਨ, ਜਿਸ ਕਾਰਨ ਪਾਣੀ ਵੀ ਕਾਫੀ ਪ੍ਰਦੂਸ਼ਿਤ ਹੋ ਰਿਹਾ ਹੈ, ਉਂਨ੍ਹਾ ਨੇ ਕਿਹਾ ਲੋਕਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਅਤੇ ਨਦੀਆਂ ਵਿੱਚ ਕੋਈ ਸਮਾਨ ਨਾ ਸੁੱਟਿਆ ਜਾਵੇ | ਉਨ੍ਹਾਂ ਦੱਸਿਆ ਕਿ ਅੱਜ ਇਸ ਨਦੀ ਦੀ ਸਫ਼ਾਈ ਐਨ.ਸੀ.ਸੀ.ਕੇਡਰ ਦੇ ਸਕੂਲੀ ਬੱਚਿਆਂ ਵੱਲੋਂ ਕੀਤੀ ਗਈ ਹੈ।

ਦੂਜੇ ਇਸ ਮਾਮਲੇ ਨੂੰ ਲੈ ਕੇ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਸਿੱਧਵਾ ਨਹਿਰ ਵਿਚ ਅੱਜ ਸਕੂਲੀ ਬੱਚਿਆਂ ਵੱਲੋਂ ਸਫ਼ਾਈ ਕਰਨ ਲਈ ਨਹਿਰ ਵਿੱਚ ਦਾਖ਼ਲ ਹੋ ਗਏ ਸੀ, ਜਿਸ ਕਾਰਨ ਉਨ੍ਹਾਂ ਨੇ ਸਿੰਚਾਈ ਵਿਭਾਗ ਤੋਂ ਬਿਨਾਂ ਮਨਜ਼ੂਰੀ ਤੋਂ ਬੱਚਿਆਂ ਤੋ ਕੰਮ ਕਰਵਾਇਆ ਸੀ ਅਤੇ ਉਸ ਤੋਂ ਬਾਅਦ ਉਹ ਕੂੜਾ ਕਰਕਟ ਸਮੇਤ ਹੋਰ ਸਮਾਨ ਇਕੱਠਾ ਕਰਕੇ ਉਸ ਨੂੰ ਅੱਗ ਲਗਾ ਦਿੱਤੀ ਗਈ। ਜਿਸ ‘ਤੇ ਵਿਭਾਗ ਨੇ ਕਾਰਵਾਈ ਕਰਦੇ ਹੋਏ ਸਕੂਲ ਦੀ ਪ੍ਰਿੰਸੀਪਲ ਨੂੰ ਚਲਾਨ ਭੇਜ ਦਿੱਤਾ ਹੈ | ਜਿਸ ਵਿਚ ਸਕੂਲ ਨੂੰ 25000 ਰੁਪਏ ਦਾ ਜੁਰਮਾਨਾ ਲਗਾਇਆ ਹੈ, ਉੱਥੇ ਹੀ ਉਨ੍ਹਾਂ ਕਿਹਾ ਕਿ ਮਿਸ਼ਨ ਸਮਾਰਟ ਸਿਟੀ ਤਹਿਤ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ | ਜਿਸਤੇ ਸਿੰਚਾਈ ਵਿਭਾਗ ਵੱਲੋਂ ਵੀ ਕਾਰਵਾਈ ਕੀਤੀ ਜਾ ਸਕਦੀ ਹੈ |

The post ਸਕੂਲੀ ਬੱਚਿਆਂ ਨੇ ਨਹਿਰ ‘ਚ ਚਲਾਇਆ ਸਫਾਈ ਅਭਿਆਨ, ਨਗਰ ਨਿਗਮ ਨੇ ਸਕੂਲ ‘ਤੇ ਲਾਇਆ 25000 ਦਾ ਜ਼ੁਰਮਾਨਾ appeared first on TheUnmute.com - Punjabi News.

Tags:
  • aam-aadmi-party
  • breaking-news
  • municipal-corporation-ludhiana
  • news
  • punjab-government
  • punjab-news
  • school-management-committe
  • sidhwa-canal
  • the-unmute-breaking-news
  • the-unmute-report
  • zonal-commissioner-of-municipal-corporation

ਪੰਜਾਬ ਸਰਕਾਰ ਵੱਲੋਂ ਲੁਧਿਆਣਾ, ਗੋਬਿੰਦਗੜ੍ਹ ਤੇ ਸੰਗਰੂਰ ਦੇ ਵਿਕਾਸ ਕਾਰਜਾਂ 'ਤੇ 8.97 ਕਰੋੜ ਰੁਪਏ ਖਰਚਣ ਫੈਸਲਾ: ਡਾ.ਇੰਦਰਬੀਰ ਸਿੰਘ ਨਿੱਝਰ

Thursday 01 December 2022 11:09 AM UTC+00 | Tags: aam-aadmi-party aap-mla-dr-inderbir-singh-nijhar breaking-news cm-bhagwant-mann gobindgarh ludhiana news punjab-government punjab-news sangrur the-unmute-breaking-news the-unmute-punjabi-news

ਚੰਡੀਗੜ੍ਹ 01 ਦਸੰਬਰ 2022: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿਚ ਕੰਮ ਕਰਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ, ਗੋਬਿੰਦਗੜ੍ਹ ਅਤੇ ਸੰਗਰੂਰ ਵਿਖੇ ਵਿਕਾਸ ਕਾਰਜਾਂ ਤੇ 8.97 ਕਰੋੜ ਰੁਪਏ ਖਰਚ ਕਰਨ ਦਾ ਫੈਸਲਾ ਲਿਆ ਹੈ। ਇਹਨਾਂ ਕੰਮਾਂ ਲਈ ਵਿਭਾਗ ਵੱਲੋਂ ਦਫ਼ਤਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਲੁਧਿਆਣਾ ਵਿਖੇ ਸੈਸ਼ਨ ਚੌਂਕ ਤੋਂ ਹੈਬੋਵਾਲ ਚੌਂਕ ਤੱਕ ਹੰਬੜਾਂ ਰੋਡ ਵਾਲੀ ਸੜ੍ਹਕ ਦੀ ਮੁੜ ਉਸਾਰੀ ਕਰਨ ਲਈ ਕਰੀਬ 2.98 ਕਰੋੜ ਰੁਪਏ ਖਰਚ ਕੀਤੇ ਜਾਣਗੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਲੁਧਿਆਣਾ ਦੇ ਪਿੰਡ ਡਾਬਾ ਵਿਖੇ ਕਮਿਊਨਿਟੀ ਸੈਂਟਰ ਅਤੇ ਖੇਡ ਮੈਦਾਨ ਦੀ ਉਸਾਰੀ ਲਈ ਸੰਭਾਵਿਤ 3.02 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਇਸ ਤੋਂ ਇਲਾਵਾ ਐਮ.ਸੀ. ਗੋਬਿੰਦਗੜ੍ਹ ਵਿਖੇ ਸ਼ਾਂਤੀ ਨਗਰ 52 (2) ਐਲ ਦੇ ਸਾਹਮਣੇ ਟਾਇਲਸ ਚੇਨ ਲਿੰਕ ਕੰਡਿਆਲੀ ਤਾਰ ਨਾਲ ਰਾਜਭਾ ਦਾ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਇਸਦੇ ਨਾਲ ਹੀ ਵੱਖ ਵੱਖ ਵਾਰਡਾਂ ਦੀਆਂ ਗਲੀਆਂ ਵਿਚ ਇੰਟਰਲਾਕ ਟਾਈਲਾਂ ਅਤੇ ਆਰ.ਸੀ.ਸੀ. ਪਾਈਪਾਂ ਵਿਛਾਉਣ ਦਾ ਕੰਮ ਕੀਤਾ ਜਾਵੇਗਾ ਜਿਸ ਤੇ ਕਰੀਬ 1.48 ਕਰੋੜ ਰੁਪਏ ਦਾ ਖਰਚਾ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਐਮ ਸੀ ਧੂਰੀ ਅਧੀਨ ਬਾਜ਼ੀਗਰ ਬਸਤੀ ਵਿਖੇ ਸਿਹਤ ਕਲੀਨਿਕ/ਆਮ ਆਦਮੀ ਕਲੀਨਿਕ ਵਜੋਂ ਮੌਜੂਦਾ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਸੰਗਰੂਰ ਵਿਖੇ ਗਲੀਆਂ ਦੀਆਂ ਲਾਈਟਾਂ ਦੀ ਰਿਪੇਅਰ ਅਤੇ ਰੱਖ-ਰੱਖਾਅ ਲਈ ਅਤੇ ਹੋਰ ਕੰਮਾਂ ਲਈ ਲੇਬਰ ਦੀਆਂ ਸੇਵਾਵਾਂ ਲਈਆਂ ਜਾਵੇਗੀ ਤਾਂ ਜ਼ੋ ਇਲਾਕੇ ਦੀ ਸਾਫ ਸਫਾਈ ਅਤੇ ਹੋਰ ਕੰਮਾਂ ਨੂੰ ਕਰਨ ਵਿਚ ਕੋਈ ਦਿਕੱਤ ਪੇਸ਼ ਨਾ ਆਵੇ। ਇਹਨਾਂ ਕੰਮਾਂ ਲਈ 87.62 ਲੱਖ ਰੁਪਏ ਖਰਚੇ ਜਾਣਗੇ।

ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੁਲਤਾਂ ਅਤੇ ਸਾਫ-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਮੁੱਖ ਤਰਜ਼ੀਹ ਹੈ। ਡਾ. ਇੰਦਰਬੀਰ ਸਿੰਘ ਨਿੱਜਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹਨਾਂ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਲਿਆਉਣਾ ਯਕੀਨੀ ਬਣਾਇਆ ਜਾਵੇ।

The post ਪੰਜਾਬ ਸਰਕਾਰ ਵੱਲੋਂ ਲੁਧਿਆਣਾ, ਗੋਬਿੰਦਗੜ੍ਹ ਤੇ ਸੰਗਰੂਰ ਦੇ ਵਿਕਾਸ ਕਾਰਜਾਂ 'ਤੇ 8.97 ਕਰੋੜ ਰੁਪਏ ਖਰਚਣ ਫੈਸਲਾ: ਡਾ.ਇੰਦਰਬੀਰ ਸਿੰਘ ਨਿੱਝਰ appeared first on TheUnmute.com - Punjabi News.

Tags:
  • aam-aadmi-party
  • aap-mla-dr-inderbir-singh-nijhar
  • breaking-news
  • cm-bhagwant-mann
  • gobindgarh
  • ludhiana
  • news
  • punjab-government
  • punjab-news
  • sangrur
  • the-unmute-breaking-news
  • the-unmute-punjabi-news

ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਨੇ ਇਤਿਹਾਸਕ ਗੁਰਦੁਆਰਾ ਅਚੱਲ ਸਾਹਿਬ ਤੋਂ ਦਸਤਖ਼ਤ ਮੁਹਿੰਮ ਕੀਤੀ ਸ਼ੁਰੂ

Thursday 01 December 2022 11:18 AM UTC+00 | Tags: aam-aadmi-party akht-sri-kesgarh-sahib amritsar bandi-singhs cm-bhagwant-mann gurdwara-achal-sahib harjinder-singh-dhami news punjab-government punjab-latest-news punjab-news sgpc sgpc-signature-campaign shiromani-gurdwara-parbandhak-committee signature-campaign sikh sikh-community sri-anandpur-sahib the-unmute-latest-news

ਗੁਰਦਾਸਪੁਰ 01 ਦਸੰਬਰ 2022: ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬੜੇ ਲੰਬੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਹੈ ਪਰ ਕਿਸੇ ਤਰਾਂ ਵੀ ਮੰਗ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ | ਇਸਦੇ ਚੱਲਦੇ ਐਸ ਜੀ ਪੀ ਸੀ ਵਲੋਂ ਅੱਜ ਬਟਾਲਾ ਦੇ ਇਤਿਹਾਸਕ ਗੁਰੂਦੁਆਰਾ ਸ੍ਰੀ ਅਚੱਲ ਸਾਹਿਬ ਦੇ ਨਾਲ ਨਾਲ ਪੰਜਾਬ ਦੇ 25 ਗੁਰਦੁਆਰਿਆਂ ਵਿੱਚੋ ਦਸਤਖਤ ਮੁਹਿੰਮ ਸ਼ੁਰੂ ਕੀਤੀ ਗਈ, ਜਿਥੇ ਭਾਰੀ ਗਿਣਤੀ ਵਿੱਚ ਸਿੰਘਾਂ ਨੇ ਪੁਹੰਚ ਕੇ ਇਸ ਮੁਹਿੰਮ ਵਿਚ ਹਿੱਸਾ ਲਿਆ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਦਸਤਖਤ ਕਰਕੇ ਫਾਰਮ ਭਰੇ |

ਜਾਣਕਾਰੀ ਦਿੰਦਿਆਂ ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਮੀਡੀਆ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਇਸ ਮੁਹਿੰਮ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਾਂਗੇ ਅਤੇ ਹਰ ਪਿੰਡ ਪਿੰਡ ਜਾਕੇ ਇਹ ਭਰੇ ਜਾਣਗੇ‌ ਫਾਰਮ ਭਰਕੇ ਰਾਜਪਾਲ ਨੂੰ ਦਿੱਤੇ ਜਾਣਗੇ ਇਸੇ ਦੇ ਚਲਦੇ ਅੱਜ ਵੀ ਸੈਂਕੜੇ ਫਾਰਮ ਭਰੇ ਗਏ |

ਉਹਨਾਂ ਕਿਹਾ ਜੇਕਰ ਰਾਜੀਵ ਗਾਂਧੀ ਦੇ ਕਾਤਿਲ ਜਾਂ ਫਿਰ ਬਲਾਤਕਾਰੀ ਰਿਹਾਅ ਹੋ ਸਕਦੇ ਹਨ ਤਾਂ ਫਿਰ ਬੰਦੀ ਸਿੰਘ ਕਿਊ ਨਹੀਂ, ਜਿਹਨਾਂ ਨੇ ਆਪਣੀਆਂ ਸਜਾਵਾਂ ਵੀ ਪੂਰੀਆਂ ਕਰ ਲਈਆਂ ਹਨ | ਉਹਨਾਂ ਕਿਹਾ ਜੇਕਰ ਪਹਿਲੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆ ਤਾਂ ਕੋਈ ਨਹੀਂ ਜਤਨ ਕਰਦੇ ਰਹਿਣਾ ਹੈ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ |

The post ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਨੇ ਇਤਿਹਾਸਕ ਗੁਰਦੁਆਰਾ ਅਚੱਲ ਸਾਹਿਬ ਤੋਂ ਦਸਤਖ਼ਤ ਮੁਹਿੰਮ ਕੀਤੀ ਸ਼ੁਰੂ appeared first on TheUnmute.com - Punjabi News.

Tags:
  • aam-aadmi-party
  • akht-sri-kesgarh-sahib
  • amritsar
  • bandi-singhs
  • cm-bhagwant-mann
  • gurdwara-achal-sahib
  • harjinder-singh-dhami
  • news
  • punjab-government
  • punjab-latest-news
  • punjab-news
  • sgpc
  • sgpc-signature-campaign
  • shiromani-gurdwara-parbandhak-committee
  • signature-campaign
  • sikh
  • sikh-community
  • sri-anandpur-sahib
  • the-unmute-latest-news

ਚੰਡੀਗੜ੍ਹ 01 ਦਸੰਬਰ 2022: ਚੋਣ ਕਮਿਸ਼ਨ ਮੁਤਾਬਕ ਗੁਜਰਾਤ (Gujarat) ‘ਚ ਦੁਪਹਿਰ 3 ਵਜੇ ਤੱਕ 48.48 ਫੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਤਾਪੀ ਵਿੱਚ ਸਭ ਤੋਂ ਵੱਧ 64.27 ਫੀਸਦੀ ਵੋਟਿੰਗ ਹੋਈ ਹੈ। ਸਭ ਤੋਂ ਘੱਟ ਵੋਟਿੰਗ ਜਾਮਨਗਰ ਵਿੱਚ 42.26 ਫੀਸਦੀ ਰਹੀ।ਇਸਦੇ ਨਾਲ ਹੀ ਸੋਮਨਾਥ ਜ਼ਿਲ੍ਹੇ ਦੇ ਮਧੂਪੁਰ ਜੰਬੂਰ ਵਿੱਚ ਪੋਲਿੰਗ ਬੂਥਾਂ ‘ਤੇ ਸਿੱਦੀ ਭਾਈਚਾਰੇ ਦੇ ਲੋਕਾਂ ਨੇ ਵੋਟ ਪਾਈ | ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਹਿਮਦਾਬਾਦ ਵਿੱਚ ਰੋਡ ਸ਼ੋਅ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨਾਲ ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਕ੍ਰਿਕਟਰ ਹਰਭਜਨ ਸਿੰਘ ਵੀ ਸ਼ਾਮਲ ਹੋਏ |

ਗੁਜਰਾਤ ‘ਚ ਪਹਿਲੇ ਪੜਾਅ ਦੀਆਂ 89 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। 19 ਜ਼ਿਲ੍ਹਿਆਂ ਦੀਆਂ ਇਨ੍ਹਾਂ 89 ਵਿਧਾਨ ਸਭਾ ਸੀਟਾਂ ‘ਤੇ ਕੁੱਲ 788 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ। ਇਨ੍ਹਾਂ ਵਿੱਚ ਕਈ ਵੱਡੇ ਸਿਆਸੀ ਨਾਂ ਵੀ ਸ਼ਾਮਲ ਹਨ। ਦੂਜੇ ਪਾਸੇ ਦੂਜੇ ਪੜਾਅ ਦੀ ਵੋਟਿੰਗ ਲਈ ਚੋਣ ਪ੍ਰਚਾਰ ਦਾ ਆਖਰੀ ਦੌਰ ਚੱਲ ਰਿਹਾ ਹੈ। ਅਜਿਹੇ ਵਿੱਚ ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਦਿੱਗਜ ਆਗੂਆਂ ਦੀਆਂ ਚੋਣ ਰੈਲੀਆਂ ਹੋਣੀਆਂ ਹਨ।

Image

 

The post ਗੁਜਰਾਤ ‘ਚ 3 ਵਜੇ ਤੱਕ 48.48 ਫ਼ੀਸਦੀ ਵੋਟਿੰਗ, ਸਿੱਦੀ ਭਾਈਚਾਰੇ ਦੇ ਲੋਕਾਂ ਨੇ ਪਾਈ ਵੋਟ appeared first on TheUnmute.com - Punjabi News.

Tags:
  • breaking-news
  • gujarat

ਪੰਜਾਬ 'ਚ ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ: ਚੇਤਨ ਸਿੰਘ ਜੌੜਾਮਾਜਰਾ

Thursday 01 December 2022 12:49 PM UTC+00 | Tags: brain-stroke brain-stroke-patient-in-punjab brain-stroke-patients breaking-news chetan-singh-jauramajra former-punjab-health-minister-chetan-singh-jauramajra news punjab-health-and-family-welfare-department

ਚੰਡੀਗੜ੍ਹ 01 ਦਸੰਬਰ 2022: ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਸਨੀਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਮੁੱਹਈਆ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਚੰਡੀਗੜ੍ਹ ਸਥਿਤ ਸਿਹਤ ਵਿਭਾਗ ਦੇ ਡਾਇਰੈਕਟਰ ਦਫ਼ਤਰ ਵਿਖੇ ਆਯੋਜਿਤ ਇੱਕ ਰੋਜ਼ਾ ਕਪੈਸਿਟੀ ਬਿਲਡਿੰਗ ਕਮ ਟ੍ਰੇਨਿੰਗ ਵਰਕਸ਼ਾਪ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।

ਇਸ ਮੌਕੇ ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਦੇ 23 ਜਿਲ੍ਹਾ ਹਸਪਤਾਲਾਂ ਅਤੇ 03 ਮੈਡੀਕਲ ਕਾਲਜਾਂ ਫ਼ਰੀਦਕੋਟ, ਅੰਮ੍ਰਿਤਸਰ ਸਾਹਿਬ ਅਤੇ ਪਟਿਆਲਾ ਵਿੱਚ ਸਟ੍ਰੋਕ ਰੈਡੀ ਯੂਨਿਟ ਸਥਾਪਤ ਕੀਤੇ ਜਾ ਰਹੇ ਹਨ । ਇਨ੍ਹਾਂ ਯੂਨਿਟਾਂ ਵਿੱਚ ਦਿਮਾਗੀ ਦੌਰਾ ਜਾਂ ਬ੍ਰੇਨ ਸਟ੍ਰੋਕ (Brain stroke) ਵਾਲੇ ਮਰੀਜ਼ਾਂ ਦਾ ਤੁਰੰਤ ਇਲਾਜ ਕੀਤਾ ਜਾਵੇਗਾ ।

ਪੰਜਾਬ ਵਿੱਚ ਹਾਈਪਰਟੈਂਸ਼ਨ ਜਿਸਨੂੰ ਕਿ ਆਮ ਭਾਸ਼ਾ ਵਿੱਚ ਬਲੱਡ ਪ੍ਰੈਸ਼ਰ ਵਧਣਾ ਵੀ ਕਿਹਾ ਜਾਂਦਾ ਹੈ, ਦੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਨ੍ਹਾਂ ਮਰੀਜ਼ਾਂ ਵਿੱਚੋਂ 50 ਪ੍ਰਤੀਸ਼ਤ ਮਰੀਜ਼ਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਹਾਈਪਰਟੈਂਸ਼ਨ ਹੈ। ਉਨ੍ਹਾਂ ਕਿਹਾ ਕਿ ਬ੍ਰੇਨ ਸਟ੍ਰੋਕ, ਹਾਈਪਰਟੈਂਸ਼ਨ ਕਾਰਣ ਹੋਣ ਵਾਲੀ ਇੱਕ ਬਹੁਤ ਹੀ ਗੰਭੀਰ ਅਤੇ ਘਾਤਕ ਸਥਿਤੀ ਹੈ, ਜਿਸ ਕਾਰਣ ਹਰੇਕ 30 ਮਿੰਟ ਵਿੱਚ ਇੱਕ ਮਰੀਜ਼ ਦੀ ਮੌਤ ਹੋ ਜਾਂਦੀ ਹੈ । ਇਸ ਤੋਂ ਇਲਾਵਾ ਇਸ ਬਿਮਾਰੀ ਕਾਰਣ ਮਰੀਜ਼ ਦਾ ਸਰੀਰ ਵੀ ਲਕਵਾਗ੍ਰਸਤ ਹੋ ਸਕਦਾ ਹੈ ।

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਵਚਨ ਨੂੰ ਦੁਹਰਾਉਂਦਿਆਂ ਜੌੜਾਮਾਜਰਾ ਨੇ ਕਿਹਾ ਕਿ ਹੁਣ ਤੱਕ ਗਰੀਬ ਲੋਕਾਂ ਲਈ ਇਸ ਬਿਮਾਰੀ ਦਾ ਇਲਾਜ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸੀ ਅਤੇ ਹੁਣ ਇਨ੍ਹਾਂ ਸਥਾਪਿਤ ਕੀਤੇ ਜਾ ਰਹੇ ਯੂਨਿਟਾਂ ਵਿੱਚ ਲਗਭਗ 30000/- ਰੁਪਏ ਤੱਕ ਦੇ ਮੁੱਲ ਦਾ ਟੀਕਾ ਬਿਲਕੁਲ ਮੁਫ਼ਤ ਲਗਾਇਆ ਜਾਵੇਗਾ ਅਤੇ ਮਰੀਜ਼ ਦਾ ਸੀ.ਟੀ. ਸਕੈਨ ਵੀ ਮੁਫ਼ਤ ਕੀਤਾ ਜਾਵੇਗਾ । ਇਸ ਨਾਲ਼ ਨਾ ਕੇਵਲ ਅਜਿਹੇ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਸਗੋਂ ਉਸਦੇ ਸ਼ਰੀਰ ਨੂੰ ਲਕਵਾਗ੍ਰਸਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ ।

ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਸਿਹਤ ਮੰਤਰੀ ਵੱਲੋਂ ਵਰਕਸ਼ਾਪ ਵਿੱਚ ਰਾਜ ਦੇ ਸਮੂਹ ਜਿਲ਼੍ਹਿਆਂ ਅਤੇ ਮੈਡੀਕਲ ਕਾਲਜਾਂ ਤੋਂ ਆਏ ਨੋਡਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਟ੍ਰੇਨਿੰਗ ਉਪਰੰਤ ਉਹ ਆਪਣੇ ਆਪਣੇ ਹਸਪਤਾਲਾਂ ਵਿੱਚ ਜਾਕੇ ਇਸ ਬਿਮਾਰੀ ਦੇ ਮਰੀਜ਼ਾਂ ਦੀ ਸੇਵਾ ਵਿੱਚ ਕਿਸੇ ਵੀ ਕਿਸਮ ਦੀ ਕਮੀ ਨਾ ਆਉਣ ਦੇਣ । ਇਸ ਬਿਮਾਰੀ ਵਿੱਚ ਦਿਮਾਗੀ ਦੌਰੇ ਅਤੇ ਮਰੀਜ਼ ਦੇ ਇਲਾਜ ਦਰਮਿਆਨ ਸਮਾਂ ਬਹੁਤ ਹੀ ਮਹੱਤਵ ਰੱਖਦਾ ਹੈ ਇਸ ਲਈ ਇਹ ਸਟ੍ਰੋਕ ਰੈਡੀ ਯੂਨਿਟ ਆਪਣੇ ਨਾਂ ਦੇ ਅਨੁਸਾਰ ਹੀ ਮਰੀਜ਼ ਦੇ ਇਲਾਜ ਲਈ ਹਰ ਸਮੇਂ ਤਿਆਰ ਹੋਣੇ ਚਾਹੀਦੇ ਹਨ ਤਾਂ ਜੋ ਅਜਿਹੇ ਮਰੀਜ਼ ਦਾ ਇੰਤਜ਼ਾਮ ਦੀ ਘਾਟ ਕਾਰਣ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ।

ਸਿਹਤ ਮੰਤਰੀ ਵੱਲੋਂ ਸੀ.ਐਮ.ਸੀ. ਲੁਧਿਆਣਾ,ਪੀ.ਜੀ.ਆਈ.ਚੰਡੀਗੜ੍ਹ ਦੇ ਨਿਊਰੌਲੌਜੀ ਵਿਭਾਗ ਅਤੇ ਐੰਜਲਜ਼ ਇਨਿਸ਼ਿਏਟਿਵ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸਿਹਤ ਵਿਭਾਗ ਪੰਜਾਬ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਬ੍ਰੇਨ ਸਟ੍ਰੋਕ (Brain stroke) ਦੇ ਇਲਾਜ ਸਬੰਧੀ ਟ੍ਰੇਨਿੰਗ ਦੇਣ ਵਿੱਚ ਸਹਾਇਤਾ ਕੀਤੀ ਹੈ । ਇਸ ਮੌਕੇ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਜੋਏ ਸ਼ਰਮਾ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ: ਰਣਜੀਤ ਸਿੰਘ ਘੋਤੜਾ, ਸਹਾਇਕ ਡਾਇਰੈਕਟਰ ਡਾ: ਸੰਦੀਪ ਸਿੰਘ ਗਿੱਲ, ਡਾ: ਜੈਰਾਜ ਪਾਂਡੀਅਨ, ਪਿ੍ੰਸੀਪਲ ਅਤੇ ਡੀਨ ਪ੍ਰੋਫੈਸਰ ਨਿਊਰੋਲੋਜੀ, ਸੀਐਮਸੀ ਲੁਧਿਆਣਾ ਡਾ: ਧੀਰਜ ਖੁਰਾਣਾ, ਪ੍ਰੋਫੈਸਰ, ਨਿਊਰੋਲੋਜੀ ਪੀ.ਜੀ.ਆਈ.ਐਮ.ਈ.ਆਰ.ਚੰਡੀਗੜ੍ਹ, ਏਂਜਲਸ ਇਨੀਸ਼ੀਏਟਿਵ ਦੇ ਨੈਸ਼ਨਲ ਹੈੱਡ ਵਿਲੀਅਮ ਮਸੀਹ ਵੀ ਵਰਕਸ਼ਾਪ ਵਿੱਚ ਹਾਜ਼ਰ ਸਨ।

The post ਪੰਜਾਬ ‘ਚ ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ: ਚੇਤਨ ਸਿੰਘ ਜੌੜਾਮਾਜਰਾ appeared first on TheUnmute.com - Punjabi News.

Tags:
  • brain-stroke
  • brain-stroke-patient-in-punjab
  • brain-stroke-patients
  • breaking-news
  • chetan-singh-jauramajra
  • former-punjab-health-minister-chetan-singh-jauramajra
  • news
  • punjab-health-and-family-welfare-department

ਮਾਨਸਾ ਪੁਲਿਸ ਵਲੋਂ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਦੋ ਵਿਅਕਤੀ ਗ੍ਰਿਫਤਾਰ

Thursday 01 December 2022 12:56 PM UTC+00 | Tags: anti-corruption-helpline-number breaking-news crime fake-currency indian-fake-currency mansa-police mansa-police-station mansa-ssp-dr-nanak-singh news punjab-news

ਚੰਡੀਗੜ੍ਹ 01 ਦਸੰਬਰ 2022: ਮਾਨਸਾ ਪੁਲਿਸ (Mansa police) ਨੇ ਅੱਜ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 2 ਲੱਖ 55 ਹਜ਼ਾਰ 800 ਰੁਪਏ ਬਰਾਮਦ ਕੀਤੇ ਹਨ | ਮਾਨਸਾ ਦੇ ਐਸ.ਐਸ.ਪੀ ਨਾਨਕ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ‘ਚੋਂ ਇਕ ਸਕੈਨਰ ਅਤੇ ਕਟਰ ਵੀ ਬਰਾਮਦ ਕੀਤਾ ਹੈ |ਉਨ੍ਹਾਂ ਦੱਸਿਆ ਕਿ ਇਕ ਹੋਰ ਮਾਮਲੇ ‘ਚ ਐੱਸ. ਪੁਲਿਸ ਨੇ ਦੋ ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

The post ਮਾਨਸਾ ਪੁਲਿਸ ਵਲੋਂ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਦੋ ਵਿਅਕਤੀ ਗ੍ਰਿਫਤਾਰ appeared first on TheUnmute.com - Punjabi News.

Tags:
  • anti-corruption-helpline-number
  • breaking-news
  • crime
  • fake-currency
  • indian-fake-currency
  • mansa-police
  • mansa-police-station
  • mansa-ssp-dr-nanak-singh
  • news
  • punjab-news

ਪੰਜਾਬ 'ਚ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ ਰਾਹੀਂ ਸਾਫ ਕੀਤਾ ਪਾਣੀ ਸਿੰਚਾਈ ਲਈ ਵਰਤਿਆ ਜਾਵੇਗਾ: ਮੀਤ ਹੇਅਰ

Thursday 01 December 2022 01:03 PM UTC+00 | Tags: aam-aadmi-party bhagwant-mann breaking-news cm-bhagwant-mann meet-hayer news phagwara-sewerage-treatment-plant punjab purified-water sewage-treatment-plants sewage-treatment-plants-in-punjab

ਫਗਵਾੜਾ 01 ਦਸੰਬਰ 2022 : ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਮੁੱਖ ਮੰਤਰੀ  ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਭਰ ਵਿਚ 2600 ਐਮ.ਐਲ.ਡੀ. ਦੀ ਸਮਰੱਥਾ ਵਾਲੇ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ ਰਾਹੀਂ ਸਾਫ ਕੀਤੇ ਪਾਣੀ ਨੂੰ ਸਿੰਚਾਈ ਲਈ ਵਰਤਣ ਦਾ ਪ੍ਰਬੰਧ ਕਰੇਗੀ, ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਮੀਤ ਹੇਅਰ ਜਿਨ੍ਹਾਂ ਕੋਲ ਵਾਤਾਵਰਣ, ਸਾਇੰਸ ਤਕਨਾਲੌਜੀ ਦਾ ਵੀ ਵਿਭਾਗ ਹੈ, ਅੱਜ ਫਗਵਾੜਾ ਵਿਖੇ 28 ਐਮ.ਐਲ.ਡੀ. ਦੀ ਸਮਰੱਥਾ ਵਾਲੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਰਾਹੀਂ ਸਾਫ ਕੀਤੇ ਜਾਂਦੇ ਪਾਣੀ ਸਿੰਚਾਈ ਲਈ ਵਰਤੇ ਜਾਣ ਦੀ ਵਿਧੀ ਦਾ ਜਾਇਜ਼ਾ ਲੈ ਰਹੇ ਸਨ।

ਉਨ੍ਹਾਂ ਕਿਹਾ ਕਿ ਫਗਵਾੜਾ ਵਿਖੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਰਾਹੀਂ ਸਾਫ ਕੀਤੇ ਪਾਣੀ ਨੂੰ 11 ਕਿਲੋਮੀਟਰ ਲੰਬੀ ਪਾਇਪ ਲਾਇਨ ਰਾਹੀਂ ਨੇੜਲੇ ਪਿੰਡਾਂ ਦੇ ਕਿਸਾਨਾਂ ਵਲੋਂ 1000 ਏਕੜ ਵਿਚ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ, ਜਿਸ ਨਾਲ 7500 ਮਿਲੀਅਨ ਲੀਟਰ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕਿਆ ਹੈ।

ਹੇਅਰ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸੀਵਰੇਜ਼ ਬੋਰਡ, ਭੂਮੀ ਰੱਖਿਆ ਤੇ ਜਲ ਸੰਭਾਲ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਕਿਹਾ ਕਿ ਉਹ ਸੂਬੇ ਭਰ ਦੇ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ ਰਾਹੀਂ ਸਾਫ ਕੀਤੇ ਪਾਣੀ ਨੂੰ ਸਿੰਚਾਈ ਲਈ ਵਰਤਣ ਬਾਰੇ ਵਿਆਪਕ ਯੋਜਨਾਬੰਦੀ ਕਰਨ। ਉਨ੍ਹਾਂ ਕਿਹਾ ਕਿ ਫਗਵਾੜਾ ਸੀਵਰੇਜ਼ ਟ੍ਰੀਟਮੈਂਟ ਪਲਾਂਟ ਜੋ ਕਿ ਨੈਸ਼ਨਲ ਵਾਟਰ ਮਿਸ਼ਨ ਐਵਾਰਡ ਵੀ ਪ੍ਰਾਪਤ ਕਰ ਚੁੱਕਾ ਹੈ, ਦੀ ਤਰਜ਼ 'ਤੇ ਸਾਰੇ ਟ੍ਰੀਟਮੈਂਟ ਪਲਾਟਾਂ ਦੇ ਪਾਣੀ ਨੂੰ ਪਾਇਪਾਂ ਰਾਹੀਂ ਖੇਤਾਂ ਤੱਕ ਪੁੱਜਦਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਵੱਕਾਰੀ ਪ੍ਰਾਜੈਕਟ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕਰੇਗੀ ਕਿਉਂਕਿ ਇਸ ਨਾਲ ਸੂਬੇ ਦੇ ਡਾਰਕ ਜ਼ੋਨ ਵਿਚ ਜਾ ਚੁੱਕੇ ਬਲਾਕਾਂ ਅੰਦਰ ਧਰਤੀ ਹੇਠਲੇ ਪਾਣੀ ਨੂੰ ਹੋਰ ਥੱਲੇ ਜਾਣ ਤੋਂ ਰੋਕਿਆ ਜਾ ਸਕੇਗਾ | ਕੈਬਨਿਟ ਮੰਤਰੀ ਵਲੋਂ ਨੇੜਲੇ ਪਿੰਡਾਂ ਦੇ ਕਿਸਾਨਾਂ ਦਾ ਸਨਮਾਨ ਵੀ ਕੀਤਾ ਜੋ ਕਿ ਇਸ ਪਲਾਂਟ ਰਾਹੀਂ ਸਾਫ ਕੀਤੇ ਪਾਣੀ ਨੂੰ ਖੇਤੀ ਲਈ ਵਰਤਦੇ ਹਨ।

ਕਿਸਾਨ ਸਤਨਾਮ ਸਿੰਘ, ਪਲਵਿੰਦਰ ਸਿੰਘ ਆਦਿ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨੇੜਲੇ ਲਗਭਗ 260 ਕਿਸਾਨ 1000 ਏਕੜ ਵਿਚ ਸਿੰਚਾਈ ਲਈ ਪਲਾਂਟ ਦੇ ਪਾਣੀ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਨਾ ਸਿਰਫ ਧਰਤੀ ਹੇਠਲੇ ਪਾਣੀ ਤੇ ਬਿਜਲੀ ਦੀ ਬੱਚਤ ਹੋਈ ਹੈ, ਸਗੋਂ ਯੂਰੀਆ ਦੀ ਵਰਤੋਂ ਵਿਚ ਵੀ ਕਮੀ ਦਰਜ ਕੀਤੀ ਗਈ ਹੈ।

ਇਸ ਮੌਕੇ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦੇ ਮੁੱਖ ਇੰਜੀਨੀਅਰ ਜੇ.ਐਸ. ਮਜੀਠੀਆ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਡਾ. ਨਯਨ ਜੱਸਲ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ, ਪਾਰਟੀ ਦੀ ਜਿਲ੍ਹਾ ਪ੍ਰਧਾਨ ਲਲਿਤਾ ਸਕਲਾਨੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ |

The post ਪੰਜਾਬ ‘ਚ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ ਰਾਹੀਂ ਸਾਫ ਕੀਤਾ ਪਾਣੀ ਸਿੰਚਾਈ ਲਈ ਵਰਤਿਆ ਜਾਵੇਗਾ: ਮੀਤ ਹੇਅਰ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • cm-bhagwant-mann
  • meet-hayer
  • news
  • phagwara-sewerage-treatment-plant
  • punjab
  • purified-water
  • sewage-treatment-plants
  • sewage-treatment-plants-in-punjab

ਸੂਬੇ ਦੇ 5500 ਐਲੀਮੈਂਟਰੀ ਤੇ 2200 ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਬਾਲਾ ਵਰਕ ਲਈ 3.85 ਕਰੋੜ ਰੁਪਏ ਦੀ ਰਾਸ਼ੀ ਜਾਰੀ: ਹਰਜੋਤ ਬੈਂਸ

Thursday 01 December 2022 01:11 PM UTC+00 | Tags: aam-aadmi-party cabinet-minister-harjot-bains cm-bhagwant-mann harjot-bains jails-minister-harjot-bains news pseb punjab punjab-education-minister-harjot-bains punjab-elementary-school punjab-school punjab-senior-secondary-schools the-unmute-breaking-news

ਚੰਡੀਗੜ੍ਹ 01 ਦਸੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਵਿਦਿਅਕ ਪ੍ਰਣਾਲੀ ਨੂੰ ਹੋਰ ਚੁਸਤ ਤੇ ਸਮੇਂ ਦੇ ਹਾਣ ਦੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਰਾਜ ਦੇ 5500 ਐਲੀਮੈਂਟਰੀ ਸਕੂਲਾਂ ਅਤੇ 2200 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਾਲਾ ਵਰਕ ਲਈ ਤਿੰਨ ਕਰੋੜ ਪਚਾਸੀ ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਜਾਰੀ ਕੀਤੀ ਗਈ ਹੈ।

ਸ. ਬੈਂਸ ਨੇ ਦੱਸਿਆ ਕਿ ਇਸ ਗ੍ਰਾਂਟ ਨਾਲ ਸਕੂਲਾਂ ਵਿਚ ਬਾਲਾ ਵਰਕ ਕਰਵਾਇਆ ਜਾਣ ਹੈ ਅਤੇ ਬਾਲਾ ਵਰਕ ਪਾਠ ਪੁਸਤਕ ਉਤੇ ਅਧਾਰਿਤ ਹੋਵੇਗਾ, ਪ੍ਰਾਇਮਰੀ ਪੱਧਰ ਤੇ ਕਰਵਾਏ ਜਾਣ ਵਾਲੇ ਬਾਲਾ ਵਰਕ ਲਈ ਮਹੀਨੀਆਂ ਦੇ ਨਾਂ, ਅੰਕਾਂ ਅਤੇ ਸ਼ਬਦਾਂ ਵਿੱਚ ਗਿਣਤੀ, ਗਣਿਤ ਦੇ ਫਾਰਮੂਲੇ, ਸ਼ਬਦ ਭੰਡਾਰ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਬਣਾਏ ਜਾ ਸਕਦੇ ਹਨ | ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਹਾਈ ਅਤੇ ਸੈਕੰਡਰੀ ਪੱਧਰ ਤੇ ਕਰਵਾਏ ਜਾਣ ਵਾਲੇ ਬਾਲਾ ਵਰਕ ਲਈ ਸਕੂਲ ਪੱਧਰ ਤੇ ਵਿਸਾ਼ ਵਾਰ ਅਧਿਆਪਕਾਂ ਦੀ ਕਮੇਟੀ ਬਣਾ ਕੇ ਸਮੱਗਰੀ ਦੀ ਚੌਣ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਸਾਰੀ ਸਮੱਗਰੀ ਦੀ ਲੈਬਲਿੰਗ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਲਾ ਵਰਕ ਲਈ ਸਕੂਲ ਦੇ ਵਰਾਂਡੇ ਅਤੇ ਪਿੱਲਰਾਂ ਦੀ ਵਰਤੋਂ ਮੁੱਖ ਤੌਰ ਤੇ ਕੀਤੀ ਜਾਵੇ ਤਾਂ ਜੋ ਸਕੂਲ ਸਮੇਂ ਦੌਰਾਨ ਅਤੇ ਸਕੂਲ ਸਮੇਂ ਤੋਂ ਬਾਅਦ ਵੀ ਸਿੱਖਣ ਸਿਖਾਉਣ ਪ੍ਰਕਿਰਿਆ ਸੁਭਾਵਿਕ ਤੌਰ ਤੇ ਜਾਰੀ ਰਹੇ ਅਤੇ ਨਾਲ ਦੇ ਨਾਲ ਹੀ ਸਕੂਲ ਦੀ ਦਿੱਖ ਵੀ ਸੁੰਦਰ ਨਜ਼ਰ ਆਏ।

The post ਸੂਬੇ ਦੇ 5500 ਐਲੀਮੈਂਟਰੀ ਤੇ 2200 ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਬਾਲਾ ਵਰਕ ਲਈ 3.85 ਕਰੋੜ ਰੁਪਏ ਦੀ ਰਾਸ਼ੀ ਜਾਰੀ: ਹਰਜੋਤ ਬੈਂਸ appeared first on TheUnmute.com - Punjabi News.

Tags:
  • aam-aadmi-party
  • cabinet-minister-harjot-bains
  • cm-bhagwant-mann
  • harjot-bains
  • jails-minister-harjot-bains
  • news
  • pseb
  • punjab
  • punjab-education-minister-harjot-bains
  • punjab-elementary-school
  • punjab-school
  • punjab-senior-secondary-schools
  • the-unmute-breaking-news

ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਤ ਕੋਚ ਜੀਵਨਜੋਤ ਸਿੰਘ ਤੇਜਾ ਦਾ ਪੰਜਾਬੀ ਯੂਨੀਵਰਸਿਟੀ ਪਹੁੰਚਣ 'ਤੇ ਨਿੱਘਾ ਸਵਾਗਤ

Thursday 01 December 2022 01:21 PM UTC+00 | Tags: archery-coach-jeevanjot-singh-teja breaking-news commonwealth-game-2022 dronacharya-award indian-president-draupadi-murmu jeevanjot-singh-teja news olympics patiala punjab-government punjabi-university the-unmute-breaking-news

ਪਟਿਆਲਾ 01 ਦਸੰਬਰ 2022: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਤੀਰ ਅੰਦਾਜ਼ੀ ਦੇ ਕੋਚ ਵਜੋਂ ਸੇਵਾ ਨਿਭਾਅ ਚੁੱਕੇ ਜੀਵਨਜੋਤ ਸਿੰਘ ਤੇਜਾ ਨੂੰ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੂਰਮੁ ਨੇ ਦਰੋਣਾਚਾਰੀਆ ਅਵਾਰਡ ਨਾਲ ਸਨਮਾਨਿਤ ਕੀਤਾ ਹੈ | ਦਰੋਣਾਚਾਰੀਆ ਐਵਾਰਡ ਮਿਲਣ ਤੋਂ ਬਾਅਦ ਅੱਜ ਜੀਵਨਜੋਤ ਸਿੰਘ ਤੇਜਾ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ |

ਜਿੱਥੇ ਯੂਨੀਵਰਸਿਟੀ ਦੇ ਖਿਡਾਰੀਆਂ ਅਤੇ ਕੋਚਾਂ ਨੇ ਭੰਗੜੇ ਪਾ ਕੇ ਜੀਵਨਜੋਤ ਸਿੰਘ ਤੇਜਾ ਨੂੰ ਸਨਮਾਨਿਤ ਕੀਤਾ ਗਿਆ | ਰਾਸ਼ਟਰਪਤੀ ਦਰੋਣਾਚਾਰੀਆ ਐਵਾਰਡ ਹਾਸਲ ਕਰਕੇ ਯੂਨੀਵਰਸਿਟੀ ਦੇ ਵਿਹੜੇ ਵਿੱਚ ਪਹੁੰਚੇ ਕੋਚ ਜੀਵਨਜੋਤ ਸਿੰਘ ਤੇਜਾ ਦਾ ਖਿਡਾਰੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ਾਨੋ-ਸ਼ੌਕਤ ਨਾਲ ਸਵਾਗਤ ਕੀਤਾ |

ਪੱਤਰਕਾਰਾਂ ਨਾਲ ਗੱਲਬਾਤ ਦਰੋਣਾਚਾਰੀਆ ਐਵਾਰਡੀ ਜੀਵਨਜੋਤ ਸਿੰਘ ਤੇਜਾ ਨੇ ਕਿਹਾ ਕਿ ਇਹ ਮੁਕਾਮ ਹਾਸਲ ਕਰਨ ਲਈ ਉਹਨਾਂ ਨੇ ਖਿਡਾਰੀਆਂ ਨੂੰ ਦਿਨ ਰਾਤ ਮਿਹਨਤ ਕਰਕੇ ਓਲੰਪਿਕ ਵਿਚ ਪਹੁੰਚਾ ਕੇ ਦੇਸ਼ ਲਈ ਮੈਡਲ ਪ੍ਰਾਪਤ ਕੀਤੇ ਹਨ | ਜਿਸ ਦੇ ਨਤੀਜੇ ਵਜੋਂ ਅੱਜ ਉਹਨਾਂ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ |

ਇਸ ਮੌਕੇ ਉਹਨਾਂ ਦੇ ਨਾਲ ਮਿਲਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਕੰਗ ਨੇ ਦਰੋਣਾਚਾਰੀਆ ਐਵਾਰਡ ਮਿਲਣ ਤੋਂ ਬਾਅਦ ਜੀਵਨਜੋਤ ਸਿੰਘ ਤੇਜਾ ਨੂੰ ਵਧਾਈ ਦਿੱਤੀ | ਉਥੇ ਹੀ ਕਿਹਾ ਕਿ ਅੱਜ ਪੰਜਾਬ ਵਿਚ ਖੇਡਾਂ ਦਾ ਪੱਧਰ ਬਹੁਤ ਗਿਰ ਚੁੱਕਾ ਹੈ ਅਤੇ ਇਹੋ ਜਿਹੀਆਂ ਉਪਲਭਦੀਆ ਹਾਸਲ ਕਰਨ ਤੋਂ ਬਾਅਦ ਵੀ ਸਾਰੇ ਇੱਕ ਮੰਚ ਇਕੱਠੇ ਹੋ ਕੇ ਇਹੋ ਜਿਹੇ ਕੋਚਾਂ ਦਾ ਸਨਮਾਨ ਨਹੀਂ ਕਰਦੇ | ਉਹਨਾਂ ਕਿਹਾ ਕਿ ਜੀਵਨਜੋਤ ਸਿੰਘ ਤੇਜਾ ਨੂੰ ਆਪਣੇ ਕੋਚਿੰਗ ਤੋਂ ਅਸਤੀਫ਼ਾ ਦੇ ਕੇ ਕੈਨੇਡਾ ਜਾਣ ਦੀ ਲੋੜ ਕਿਉਂ ਪੈ ਗਈ, ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਇਸ ਕੋਚ ਦੀ ਕੋਈ ਵੀ ਸਾਰ ਨਹੀਂ ਲਈ |

The post ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਤ ਕੋਚ ਜੀਵਨਜੋਤ ਸਿੰਘ ਤੇਜਾ ਦਾ ਪੰਜਾਬੀ ਯੂਨੀਵਰਸਿਟੀ ਪਹੁੰਚਣ ‘ਤੇ ਨਿੱਘਾ ਸਵਾਗਤ appeared first on TheUnmute.com - Punjabi News.

Tags:
  • archery-coach-jeevanjot-singh-teja
  • breaking-news
  • commonwealth-game-2022
  • dronacharya-award
  • indian-president-draupadi-murmu
  • jeevanjot-singh-teja
  • news
  • olympics
  • patiala
  • punjab-government
  • punjabi-university
  • the-unmute-breaking-news

ਹਰਜੋਤ ਸਿੰਘ ਬੈਂਸ ਵਲੋਂ ਜਾਤ ਅਤੇ ਬਰਾਦਰੀ ਅਧਾਰਿਤ ਨਾਵਾਂ ਵਾਲੇ ਸਾਰੇ ਸਰਕਾਰੀ ਸਕੂਲਾਂ ਦੇ ਨਾਮ ਬਦਲਣ ਦੇ ਹੁਕਮ

Thursday 01 December 2022 01:27 PM UTC+00 | Tags: aam-aadmi-party breaking-news cabinet-minister-harjot-bains cm-bhagwant-mann government-schools harjot-bains harjot-singh-bains jails-minister-harjot-bains news pseb punjab punjab-education-minister-harjot-bains punjab-elementary-school punjabgovernment-schools punjab-school punjab-school-education-board punjab-school-education-minister punjab-senior-secondary-schools the-unmute-breaking-news

ਚੰਡੀਗੜ੍ਹ 01 ਦਸੰਬਰ 2022 : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਵਿਚ ਸਥਿਤ ਅਜਿਹੇ ਸਾਰੇ ਸਰਕਾਰੀ ਸਕੂਲਾਂ (Government Schools) ਦੇ ਨਾਮ ਬਦਲਣ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਦੇ ਨਾਮ ਨ ਜਾਤ ਅਤੇ ਬਰਾਦਰੀ ਅਧਾਰਿਤ ਰੱਖੇ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ.ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਨਾਮ ਕਿਸੇ ਜ਼ਾਤ ਬਰਾਦਰੀ ਨਾਲ ਜੋੜ ਕੇ ਰੱਖੇ ਹੋਣ ਸਬੰਧੀ ਕਈ ਮਾਮਲੇ ਉਨ੍ਹਾਂ ਦੇ ਧਿਆਨ ਵਿੱਚ ਆਏ ਹਨ ਜ਼ੋ ਕਿ ਮੌਜੂਦਾ ਦੌਰ ਵਿਚ ਅਸਭਿਅਕ ਹੋਣ ਦਾ ਅਹਿਸਾਸ ਕਰਵਾਉਂਦੇ ਹਨ ਅਤੇ ਨਾਲ ਹੀ ਸਮਾਜ ਵਿਚ ਜਾਤੀ ਵਿਖਰੇਵੇਂ ਨੂੰ ਉਤਸ਼ਾਹਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਧਰਮ ਨਿਰਪੱਖ ਅਤੇ ਜਾਤ-ਪਾਤ ਤੋਂ ਉਪਰ ਉੱਠ ਕੇ ਸਮੂਹ ਵਿਦਿਆਰਥੀਆਂ ਨੂੰ ਬਰਾਬਰਤਾ ਦੇ ਅਧਾਰ 'ਤੇ ਇੱਕ ਸਮਾਨ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਤਹਿਤ ਸਰਕਾਰੀ ਸਕੂਲਾਂ ਦੇ ਨਾਵਾਂ ਨੂੰ ਇੱਕ ਵਰਗ ਜਾਂ ਜਾਤੀ ਨਾਲ ਸੰਬੰਧਿਤ ਨਹੀਂ ਕੀਤਾ ਜਾ ਸਕਦਾ।

ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਅਤੇ ਮਹਾਨ ਪੈਗੰਬਰਾਂ ਦੀ ਧਰਤੀ ਹੈ ਜਿਨ੍ਹਾਂ ਨੇ ਮਨੁੱਖਤਾ ਨੂੰ ਜਾਤ-ਪਾਤ ਅਤੇ ਹਰ ਕਿਸਮ ਦੇ ਭੇਦ-ਭਾਵ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਅਨੁਸਾਰ ਵਿਦਿਆਰਥੀਆਂ ਦੇ ਕੋਮਲ ਮਨਾਂ 'ਤੇ ਇਹਨਾਂ ਨਾਵਾਂ ਦਾ ਡੂੰਘਾ ਅਸਰ ਪੈਂਦਾ ਹੈ ਅਤੇ ਕਈ ਵਾਰੀ ਬਹੁਤ ਸਾਰੇ ਮਾਪੇ ਵੀ ਆਪਣੇ ਬੱਚਿਆਂ ਨੂੰ ਇਹਨਾਂ ਨਾਵਾਂ ਕਾਰਨ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਤੋਂ ਗੁਰੇਜ਼ ਕਰਦੇ ਹਨ।

ਇਸ ਸਬੰਧੀ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ ਤੋਂ ਉਨ੍ਹਾਂ ਅਧੀਨ ਖੇਤਰ ਵਿੱਚ ਚਲ ਰਹੇ ਵੱਖ-ਵੱਖ ਜਾਤੀ ਅਧਾਰਿਤ ਨਾਵਾਂ ਦੇ ਸਕੂਲਾਂ ਦੀ ਰਿਪੋਰਟ ਮੰਗੀ ਗਈ ਹੈ। ਇਸ ਰਿਪੋਰਟ ਦੇ ਮਿਲਣ ਉਪਰੰਤ ਇਹਨਾਂ ਨਾਵਾਂ ਨੂੰ ਬਦਲਣ ਲਈ ਵਿਭਾਗ ਵੱਲੋਂ ਬਿਨਾ ਦੇਰੀ ਕਾਰਵਾਈ ਕਰਨ ਲਈ ਮੁੱਖ ਦਫ਼ਤਰ ਦੇ ਉੱਚ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਕੀਤੇ ਗਏ ਹਨ।

The post ਹਰਜੋਤ ਸਿੰਘ ਬੈਂਸ ਵਲੋਂ ਜਾਤ ਅਤੇ ਬਰਾਦਰੀ ਅਧਾਰਿਤ ਨਾਵਾਂ ਵਾਲੇ ਸਾਰੇ ਸਰਕਾਰੀ ਸਕੂਲਾਂ ਦੇ ਨਾਮ ਬਦਲਣ ਦੇ ਹੁਕਮ appeared first on TheUnmute.com - Punjabi News.

Tags:
  • aam-aadmi-party
  • breaking-news
  • cabinet-minister-harjot-bains
  • cm-bhagwant-mann
  • government-schools
  • harjot-bains
  • harjot-singh-bains
  • jails-minister-harjot-bains
  • news
  • pseb
  • punjab
  • punjab-education-minister-harjot-bains
  • punjab-elementary-school
  • punjabgovernment-schools
  • punjab-school
  • punjab-school-education-board
  • punjab-school-education-minister
  • punjab-senior-secondary-schools
  • the-unmute-breaking-news

ਵਿਜੀਲੈਂਸ ਵਲੋਂ 1,15,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸੇਵਾਮੁਕਤ ਐਸਐਮਓ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ

Thursday 01 December 2022 01:31 PM UTC+00 | Tags: aam-aadmi-party breaking-news chetan-singh-jauramajra chief-minister-bhagwant-mann cm-bhagwant-mann news punjab punjab-government punjab-senior-medical-officers punjab-vigilance-bureau senior-medical-officer smo the-unmute-breaking-news vigilance

ਚੰਡੀਗੜ 01 ਦਸੰਬਰ 2022: ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿਵਲ ਹਸਪਤਾਲ ਮਜੀਠਾ ਵਿਖੇ ਤਾਇਨਾਤ ਰਹੇ ਸੀਨੀਅਰ ਮੈਡੀਕਲ ਅਫਸਰ (ਐਸ.ਐਮ.ਓ) ਡਾ: ਸਤਨਾਮ ਸਿੰਘ (ਹੁਣ ਸੇਵਾਮੁਕਤ) ਵਿਰੁੱਧ 1,15,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਐਸ.ਐਮ.ਓ, ਵਾਸੀ ਫਰੈਂਡਜ਼ ਐਵੀਨਿਊ, ਅੰਮ੍ਰਿਤਸਰ ਨੂੰ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ 'ਤੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਲਕੀਅਤ ਸਿੰਘ ਵਾਸੀ ਪਿੰਡ ਅਠਵਾਲ, ਜ਼ਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਉਕਤ ਐਸ.ਐਮ.ਓ ਨੇ ਇੱਕ ਪੁਲਿਸ ਕੇਸ ਸਬੰਧੀ ਡਾਕਟਰੀ ਰਿਪੋਰਟ ਦੇਣ ਬਦਲੇ 1,15,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਪ੍ਰਾਪਤ ਵੀ ਕੀਤੀ ।

ਬੁਲਾਰੇ ਨੇ ਅੱਗੇ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਰਿਸ਼ਵਤ ਦੀ ਰਕਮ ਮੰਗਣ ਅਤੇ ਸਵੀਕਾਰ ਕਰਨ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਹੀ ਉਕਤ ਸਾਬਕਾ ਐਸ.ਐਮ.ਓ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

The post ਵਿਜੀਲੈਂਸ ਵਲੋਂ 1,15,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸੇਵਾਮੁਕਤ ਐਸਐਮਓ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ appeared first on TheUnmute.com - Punjabi News.

Tags:
  • aam-aadmi-party
  • breaking-news
  • chetan-singh-jauramajra
  • chief-minister-bhagwant-mann
  • cm-bhagwant-mann
  • news
  • punjab
  • punjab-government
  • punjab-senior-medical-officers
  • punjab-vigilance-bureau
  • senior-medical-officer
  • smo
  • the-unmute-breaking-news
  • vigilance

8 ਦਸੰਬਰ ਨੂੰ ਗੁਜਰਾਤ 'ਚ ਹੋਵੇਗਾ ਚਮਤਕਾਰ: ਮੁੱਖ ਮੰਤਰੀ ਭਗਵੰਤ ਮਾਨ

Thursday 01 December 2022 01:35 PM UTC+00 | Tags: 8 aam-aadmi-party breaking-news chief-minister-bhagwant-mann cm-bhagwant-mann gujarat-election-2022 news the-unmute-breaking-news the-unmute-news

ਅਹਿਮਦਾਬਾਦ (ਗੁਜਰਾਤ) /ਚੰਡੀਗੜ੍ਹ 01 ਦਸੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 8 ਦਸੰਬਰ ਨੂੰ ਗੁਜਰਾਤ ਵਿੱਚ ਚਮਤਕਾਰ ਹੋਵੇਗਾ। ਗੁਜਰਾਤ ਵਿੱਚ ਹਰ ਪਾਸੇ ਬਦਲਾਅ ਦੀ ਲਹਿਰ ਹੈ ਅਤੇ ਇਹ ਲਹਿਰ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਹੈ। ਮਾਨ ਨੇ ਕਿਹਾ ਕਿ ਇਸ ਵਾਰ ਗੁਜਰਾਤ ਦੀ ਜਨਤਾ ਭਾਜਪਾ ਨੂੰ ਸਬਕ ਸਿਖਾ ਕੇ ਉਨ੍ਹਾਂ ਦੇ 27 ਸਾਲਾਂ ਦੇ ਕੁਸ਼ਾਸਨ ਦਾ ਅੰਤ ਕਰੇਗੀ ਅਤੇ ਇਨ੍ਹਾਂ ਚੋਣਾਂ ਵਿੱਚ ਨੇਤਾ ਲੋਕ ਹਾਰ ਜਾਣਗੇ ਅਤੇ ਜਨਤਾ ਦੀ ਜਿੱਤ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਵੱਡੇ-ਵੱਡੇ ਲੀਡਰ ਇਸ ਵਾਰ ਵੱਡੇ ਫਰਕ ਨਾਲ ਚੋਣ ਹਾਰਨਗੇ।

ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨਹੀਂ ਸਗੋਂ ਆਮ ਆਦਮੀ ਪਾਰਟੀ ਦੀ ਨਵੇਂ ਇੰਜਣ ਵਾਲੀ ਸਰਕਾਰ ਚਾਹੁੰਦੇ ਹਨ। ਭਾਜਪਾ ਦੇ ਦੋਵੇਂ ਇੰਜਣ ਪੁਰਾਣੇ ਹੋ ਚੁੱਕੇ ਹਨ; ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਨੇ ਭਾਜਪਾ ਦੇ ਇੰਜਣਾਂ ਨੂੰ ਖ਼ਰਾਬ ਕਰ ਦਿੱਤਾ ਹੈ। ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਰਾਜ ਸਭਾ ਮੈਂਬਰਾਂ ਰਾਘਵ ਚੱਢਾ ਅਤੇ ਹਰਭਜਨ ਸਿੰਘ, ਨਾਲ ਅਹਿਮਦਾਬਾਦ ‘ਚ ਵੱਖ-ਵੱਖ ਥਾਵਾਂ ‘ਤੇ ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ।ਮਾਨ ਨੇ ਕਿਹਾ ਕਿ ਭਾਜਪਾ ਵੱਲੋਂ ਲੋਕਾਂ ਨੂੰ ਪੈਸੇ ਦੇ ਲਾਲਚ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਸ ਵਾਰ ਲੋਕ ਇਨ੍ਹਾਂ ਦੇ ਝਾਂਸੇ ਵਿੱਚ ਆਉਣ ਵਾਲੇ ਨਹੀਂ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਗੁਜਰਾਤ ਦੇ ਲੋਕ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵੋਟ ਪਾਉਣਗੇ।

ਮਾਨ ਨੇ ਪੰਜਾਬ ਅਤੇ ਦਿੱਲੀ ‘ਚ ‘ਆਪ’ ਸਰਕਾਰ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਅਤੇ ਦਿੱਲੀ ‘ਚ ਆਮ ਲੋਕਾਂ ਲਈ ਬਿਜਲੀ ਮੁਫਤ ਕੀਤੀ ਹੈ। ਬਿਹਤਰ ਇਲਾਜ ਲਈ ਵੱਖ-ਵੱਖ ਥਾਵਾਂ ‘ਤੇ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਪੰਜਾਬ ਵਿੱਚ ਸਰਕਾਰ ਬਣਨ ਦੇ ਸਿਰਫ਼ 6 ਮਹੀਨਿਆਂ ਵਿੱਚ ਹੀ ਅਸੀਂ 20,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ 10,000 ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਹੈ। ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਪਿਛਲੇ 7 ਸਾਲਾਂ ਵਿੱਚ ਕਰੀਬ 12 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ ਅਤੇ ਅਸੀਂ ਤੁਹਾਨੂੰ ਇਹ ਸਭ ਕੰਮ ਇੱਥੇ ਵੀ ਕਰ ਕੇ ਦਿਖਾਵਾਂਗੇ।

ਭਾਜਪਾ ਸਿਰਫ਼ ਤੁਹਾਡਾ ਨੁਕਸਾਨ ਕਰੇਗੀ, ਅਸੀਂ ਆਮ ਲੋਕਾਂ ਨੂੰ ਫਾਇਦਾ ਦੇਵਾਂਗੇ: ਕੇਜਰੀਵਾਲ

ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਹਮੇਸ਼ਾ ਆਮ ਲੋਕਾਂ ਨਾਲ ਧੋਖਾ ਕੀਤਾ ਹੈ। ਭਾਜਪਾ ਦੀਆਂ ਗਲਤ ਨੀਤੀਆਂ ਅਤੇ ਭ੍ਰਿਸ਼ਟਾਚਾਰ ਕਾਰਨ ਅੱਜ ਮਹਿੰਗਾਈ ਅਤੇ ਬੇਰੁਜ਼ਗਾਰੀ ਸਿਖਰਾਂ ‘ਤੇ ਹੈ। ਇਹ ਵਿਧਾਨ ਸਭਾ ਚੋਣਾਂ ਭਾਜਪਾ ਨੂੰ ਸਬਕ ਸਿਖਾਉਣ ਦਾ ਸਮਾਂ ਹੈ।

ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਤੁਹਾਨੂੰ ਮੁਫਤ ਬਿਜਲੀ, ਸਾਫ਼ ਅਤੇ ਮੁਫ਼ਤ ਪਾਣੀ, ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲਣਗੀਆਂ। ਦੂਜੇ ਪਾਸੇ ਭਾਜਪਾ ਨੂੰ ਵੋਟ ਦੇਣ ਨਾਲ ਬੇਰੁਜ਼ਗਾਰੀ ਅਤੇ ਮਹਿੰਗਾਈ ਮਿਲੇਗੀ। ਅਸੀਂ ਦਿੱਲੀ ਅਤੇ ਪੰਜਾਬ ਵਿੱਚ ਬਿਜਲੀ ਮੁਫਤ ਕੀਤੀ। ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਆਮ ਲੋਕਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ।

The post 8 ਦਸੰਬਰ ਨੂੰ ਗੁਜਰਾਤ ‘ਚ ਹੋਵੇਗਾ ਚਮਤਕਾਰ: ਮੁੱਖ ਮੰਤਰੀ ਭਗਵੰਤ ਮਾਨ appeared first on TheUnmute.com - Punjabi News.

Tags:
  • 8
  • aam-aadmi-party
  • breaking-news
  • chief-minister-bhagwant-mann
  • cm-bhagwant-mann
  • gujarat-election-2022
  • news
  • the-unmute-breaking-news
  • the-unmute-news

ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸਰਵਰ ਡਾਊਨ, ਯਾਤਰੀ ਹੋਏ ਖੱਜਲ-ਖੁਆਰ

Thursday 01 December 2022 01:42 PM UTC+00 | Tags: airport breaking-news chhatrapati-shivaji-maharaj-international-airport india latest-news mumbai mumbai-international-airport mumbai-international-airport-news mumbai-news news server-down-at-mumbai-international-airport the-unmute-breaking-news the-unmute-latest-update

ਚੰਡੀਗੜ੍ਹ 01 ਦਸੰਬਰ 2022: ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ (Mumbai International Airport) ‘ਤੇ ਵੀਰਵਾਰ ਨੂੰ ਅਚਾਨਕ ਸਰਵਰ ਡਾਊਨ ਹੋ ਗਿਆ। ਕੰਪਿਊਟਰ ਸਿਸਟਮ ਫੇਲ ਹੋਣ ਕਾਰਨ ਸਾਰੀਆਂ ਏਅਰਲਾਈਨਾਂ ਦਾ ਚੈੱਕ-ਇਨ ਪ੍ਰਭਾਵਿਤ ਹੋਇਆ। ਕਈ ਯਾਤਰੀਆਂ ਨੇ ਟਵਿੱਟਰ ‘ਤੇ ਇਸ ਦੀ ਸ਼ਿਕਾਇਤ ਵੀ ਕੀਤੀ। ਲਗਭਗ 40 ਮਿੰਟ ਦੀ ਕੋਸ਼ਿਸ਼ ਤੋਂ ਬਾਅਦ ਸਰਵਰ ਨੂੰ ਬਹਾਲ ਕੀਤਾ ਜਾ ਸਕਿਆ। ਹਵਾਈ ਅੱਡੇ ‘ਤੇ ਆਮ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਹਨ। ਸਰਵਰ ਫੇਲ ਹੋਣ ਕਾਰਨ ਲਗਭਗ 40 ਮਿੰਟਾਂ ਤੱਕ ਕਾਰਵਾਈ ਵਿੱਚ ਵਿਘਨ ਪਿਆ।

ਤੁਹਾਨੂੰ ਦੱਸ ਦੇਈਏ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡਾ ਮੁੰਬਈ ਅਤੇ ਮੁੰਬਈ ਮੈਟਰੋਪੋਲੀਟਨ ਖੇਤਰ (ਐਮਐਮਆਰ) ਵਿੱਚ ਇੱਕ ਬਹੁਤ ਵਿਅਸਤ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਸਰਵਰ ਡਾਊਨ ਹੋਣ ਦੀ ਸੂਚਨਾ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੀ ਆਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ ਅਤੇ ਥੋੜ੍ਹੇ ਸਮੇਂ ਵਿੱਚ ਕੰਮ ਮੁੜ ਸ਼ੁਰੂ ਹੋ ਜਾਵੇਗਾ।

ਸੋਸ਼ਲ ਮੀਡੀਆ ‘ਤੇ ਯਾਤਰੀਆਂ ਦੀ ਸ਼ਿਕਾਇਤ ਤੋਂ ਬਾਅਦ ਏਅਰ ਇੰਡੀਆ ਨੇ ਵੀ ਜਵਾਬ ਦਿੱਤਾ ਹੈ। ਏਅਰ ਇੰਡੀਆ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਦੇਰੀ ਯਕੀਨੀ ਤੌਰ ‘ਤੇ ਅਸੁਵਿਧਾਜਨਕ ਹੈ। ਸਾਡੀ ਟੀਮ ਅਸੁਵਿਧਾ ਨੂੰ ਘੱਟ ਕਰਨ ਲਈ ਕੰਮ ਕਰ ਰਹੀ ਹੈ। ਉਹ ਹੋਰ ਅੱਪਡੇਟ ਲਈ ਤੁਹਾਡੇ ਨਾਲ ਸੰਪਰਕ ਵਿੱਚ ਰਹਿਣਗੇ।

The post ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸਰਵਰ ਡਾਊਨ, ਯਾਤਰੀ ਹੋਏ ਖੱਜਲ-ਖੁਆਰ appeared first on TheUnmute.com - Punjabi News.

Tags:
  • airport
  • breaking-news
  • chhatrapati-shivaji-maharaj-international-airport
  • india
  • latest-news
  • mumbai
  • mumbai-international-airport
  • mumbai-international-airport-news
  • mumbai-news
  • news
  • server-down-at-mumbai-international-airport
  • the-unmute-breaking-news
  • the-unmute-latest-update

ਨਗਰ ਨਿਗਮ ਚੋਣਾਂ ਦੇ ਮੱਦੇਨਜਰ ਦਿੱਲੀ 'ਚ ਸ਼ਰਾਬ ਵਿਕਰੀ 'ਤੇ 7 ਦਸੰਬਰ ਤੱਕ ਲਾਈ ਰੋਕ

Thursday 01 December 2022 01:49 PM UTC+00 | Tags: aam-aadmi-party breaking-news delhi delhi-election-commision delhi-municipal-corporation-elections election-commission-delhi mcd-election mcd-election-2022 municipal-elections municipal-elections-2022 news punjab-government the-unmute-breaking-news the-unmute-punjab

ਚੰਡੀਗੜ੍ਹ 01 ਦਸੰਬਰ 2022: ਦਿੱਲੀ ਦੀਆਂ ਨਗਰ ਨਿਗਮ ਚੋਣਾਂ (Delhi Municipal Corporation Elections) ਦੇ ਮੱਦੇਨਜਰ ਸ਼ੁੱਕਰਵਾਰ ਸ਼ਾਮ ਤੋਂ ਐਤਵਾਰ ਸ਼ਾਮ ਤੱਕ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਤੋਂ ਬਾਅਦ 7 ਦਸੰਬਰ ਬੁੱਧਵਾਰ ਨੂੰ ਵੀ ਡਰਾਈ ਡੇਅ ਰਹੇਗਾ। ਦਿੱਲੀ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਡਰਾਈ ਡੇਅ ਐਲਾਨ ਦਿੱਤਾ ਗਿਆ ਹੈ। ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ 4 ਦਸੰਬਰ ਦਿਨ ਐਤਵਾਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਦਿੱਲੀ ਆਬਕਾਰੀ ਵਿਭਾਗ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ 7 ਦਸੰਬਰ ਨੂੰ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਰਹੇਗੀ।

ਕੱਲ੍ਹ ਸ਼ੁੱਕਰਵਾਰ ਨੂੰ ਦਿੱਲੀ ਵਿੱਚ MCD ਚੋਣਾਂ ਲਈ ਪ੍ਰਚਾਰ ਦਾ ਆਖਰੀ ਦਿਨ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣਾਂ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਵੋਟਰਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਚੋਣ ਕਮਿਸ਼ਨ ਨੇ ਕੱਲ੍ਹ ਤੋਂ ਹੀ ਦਿੱਲੀ ਵਿੱਚ ਡਰਾਈ ਡੇਅ ਦਾ ਐਲਾਨ ਕੀਤਾ ਹੈ। ਇਸ ਪ੍ਰਣਾਲੀ ਦੇ ਮੁਤਾਬਕ ਦਿੱਲੀ ‘ਚ ਸ਼ਰਾਬ ਦੀਆਂ ਦੁਕਾਨਾਂ ‘ਤੇ ਕੱਲ ਸ਼ਾਮ 5 ਵਜੇ ਤੋਂ ਤਾਲੇ ਲਟਕ ਜਾਣਗੇ। ਇਸ ਹੁਕਮ ਤਹਿਤ ਸ਼ਰਾਬ ਦੀਆਂ ਦੁਕਾਨਾਂ 2 ਦਸੰਬਰ ਨੂੰ ਸ਼ਾਮ 5.30 ਵਜੇ ਤੋਂ 4 ਦਸੰਬਰ ਸ਼ਾਮ 5.30 ਵਜੇ ਤੱਕ ਬੰਦ ਰਹਿਣਗੀਆਂ।

The post ਨਗਰ ਨਿਗਮ ਚੋਣਾਂ ਦੇ ਮੱਦੇਨਜਰ ਦਿੱਲੀ ‘ਚ ਸ਼ਰਾਬ ਵਿਕਰੀ ‘ਤੇ 7 ਦਸੰਬਰ ਤੱਕ ਲਾਈ ਰੋਕ appeared first on TheUnmute.com - Punjabi News.

Tags:
  • aam-aadmi-party
  • breaking-news
  • delhi
  • delhi-election-commision
  • delhi-municipal-corporation-elections
  • election-commission-delhi
  • mcd-election
  • mcd-election-2022
  • municipal-elections
  • municipal-elections-2022
  • news
  • punjab-government
  • the-unmute-breaking-news
  • the-unmute-punjab

PAK vs ENG: ਇੰਗਲੈਂਡ ਨੇ ਤੋੜਿਆ 112 ਸਾਲ ਪੁਰਾਣਾ ਰਿਕਾਰਡ, ਪਹਿਲੇ ਦਿਨ ਚਾਰ ਬੱਲੇਬਾਜ਼ਾਂ ਨੇ ਜੜੇ ਸੈਂਕੜੇ

Thursday 01 December 2022 01:59 PM UTC+00 | Tags: breaking-news england england-broke-a-112-year-old-record england-cricket-team icc news pakistan pakistan-cricket-team pak-vs-eng pak-vs-eng-test-match punjab-news test-macth

ਚੰਡੀਗੜ੍ਹ 01 ਦਸੰਬਰ 2022: 17 ਸਾਲ ਬਾਅਦ ਟੈਸਟ ਸੀਰੀਜ਼ ਖੇਡਣ ਪਾਕਿਸਤਾਨ ਪਹੁੰਚੀ ਇੰਗਲੈਂਡ (England) ਦੀ ਟੀਮ ਨੇ ਕਮਾਲ ਕਰ ਦਿੱਤਾ ਹੈ। ਉਸ ਨੇ ਰਾਵਲਪਿੰਡੀ ‘ਚ ਪਹਿਲੇ ਟੈਸਟ ਦੇ ਪਹਿਲੇ ਦਿਨ ਪਾਕਿਸਤਾਨੀ ਗੇਂਦਬਾਜ਼ੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਇੰਗਲੈਂਡ ਨੇ ਪਹਿਲੇ ਦਿਨ 75 ਓਵਰਾਂ ਵਿੱਚ ਚਾਰ ਵਿਕਟਾਂ 'ਤੇ 506 ਦੌੜਾਂ ਬਣਾਈਆਂ। ਉਸ ਦੇ ਚਾਰ ਬੱਲੇਬਾਜ਼ਾਂ ਨੇ ਸੈਂਕੜੇ ਲਗਾਏ। ਜੈਕ ਕ੍ਰਾਲੀ ਨੇ 122, ਓਲੀ ਪੋਪ ਨੇ 108, ਬੇਨ ਡਕੇਟ ਨੇ 107 ਅਤੇ ਹੈਰੀ ਬਰੁਕ ਨੇ ਨਾਬਾਦ 101 ਦੌੜਾਂ ਬਣਾਈਆਂ। ਇੰਗਲੈਂਡ ਦੀ ਟੀਮ ਟੈਸਟ ਦੇ ਪਹਿਲੇ ਦਿਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਟੀਮ ਬਣ ਗਈ। ਉਸ ਨੇ ਆਸਟ੍ਰੇਲੀਆ ਦਾ 112 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।

ਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜੈਕ ਕ੍ਰਾਲੀ ਅਤੇ ਬੇਨ ਡਕੇਟ ਨੇ ਕ੍ਰੀਜ਼ ‘ਤੇ ਉਤਰਦੇ ਹੀ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਦੋਵਾਂ ਨੇ ਪਹਿਲੀ ਵਿਕਟ ਲਈ 35.4 ਓਵਰਾਂ ‘ਚ 233 ਦੌੜਾਂ ਦੀ ਸਾਂਝੇਦਾਰੀ ਕੀਤੀ। ਡਕੇਟ 110 ਗੇਂਦਾਂ ‘ਤੇ 107 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ ਆਪਣੀ ਪਾਰੀ ‘ਚ 15 ਚੌਕੇ ਲਗਾਏ। ਕ੍ਰਾਲੀ ਵੀ ਡਕੇਟ ਦੇ ਆਊਟ ਹੋਣ ਤੋਂ ਤੁਰੰਤ ਬਾਅਦ ਪੈਵੇਲੀਅਨ ਪਰਤ ਗਿਆ। ਉਸ ਨੇ 111 ਗੇਂਦਾਂ ‘ਤੇ 21 ਚੌਕਿਆਂ ਦੀ ਮਦਦ ਨਾਲ 122 ਦੌੜਾਂ ਬਣਾਈਆਂ। ਡਕੇਟ ਨੂੰ ਜ਼ਾਹਿਦ ਮਹਿਮੂਦ ਨੇ ਅਤੇ ਕ੍ਰਾਲੀ ਨੂੰ ਹੈਰਿਸ ਰਾਊਫ ਨੇ ਆਊਟ ਕੀਤਾ।

ਮੈਚ ‘ਚ ਬਣੇ ਇਹ ਵੱਡੇ ਰਿਕਾਰਡ:-

ਇੰਗਲੈਂਡ (England) ਨੇ ਟੈਸਟ ਦੇ ਪਹਿਲੇ ਦਿਨ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਉਸ ਨੇ 75 ਓਵਰਾਂ ਵਿੱਚ ਚਾਰ ਵਿਕਟਾਂ 'ਤੇ 506 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ 9 ਦਸੰਬਰ 1910 ਨੂੰ ਸਿਡਨੀ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਆਸਟਰੇਲੀਆ ਨੇ 99 ਓਵਰਾਂ ਵਿੱਚ ਛੇ ਵਿਕਟਾਂ 'ਤੇ 494 ਦੌੜਾਂ ਬਣਾਈਆਂ ਸਨ।

ਇੰਗਲੈਂਡ ਟੈਸਟ ਦੇ ਪਹਿਲੇ ਦਿਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਹਿਮਾਨ ਟੀਮ (ਵਿਜ਼ਿਟਿੰਗ ਟੀਮ) ਬਣ ਗਈ। ਉਨ੍ਹਾਂ ਨੇ 88 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ 1934 ਵਿੱਚ ਆਸਟਰੇਲੀਆ ਨੇ ਇੰਗਲੈਂਡ ਵਿੱਚ 475 ਦੌੜਾਂ ਬਣਾਈਆਂ ਸਨ।

ਟੈਸਟ ਕ੍ਰਿਕਟ ‘ਚ ਪਹਿਲੀ ਵਾਰ ਮੈਚ ਦੇ ਪਹਿਲੇ ਦਿਨ ਚਾਰ ਸੈਂਕੜੇ ਲੱਗੇ। ਇੰਗਲੈਂਡ ਲਈ ਜੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ ਅਤੇ ਹੈਰੀ ਬਰੁਕ ਨੇ ਸੈਂਕੜੇ ਲਗਾਏ।

ਹੈਰੀ ਬਰੂਕ ਨੇ ਸੌਦ ਸ਼ਕੀਲ ਦੇ ਓਵਰ ਵਿੱਚ ਛੇ ਚੌਕੇ ਜੜੇ। ਇਹ ਟੈਸਟ ਇਤਿਹਾਸ ਵਿੱਚ ਪੰਜਵੀਂ ਵਾਰ ਹੋਇਆ ਹੈ। ਭਾਰਤ ਦੇ ਸੰਦੀਪ ਪਾਟਿਲ ਨੇ ਇੰਗਲੈਂਡ ਦੇ ਬੌਬ ਵਿਲਿਸ ਖਿਲਾਫ 1982 ‘ਚ ਪਹਿਲੀ ਵਾਰ ਇਕ ਓਵਰ ‘ਚ ਛੇ ਚੌਕੇ ਲਗਾਏ ਸਨ। ਉਸ ਤੋਂ ਬਾਅਦ ਕ੍ਰਿਸ ਗੇਲ ਨੇ 2004 ਵਿੱਚ ਵੈਸਟਇੰਡੀਜ਼ ਦੇ ਮੈਥਿਊ ਹੌਗਾਰਡ ਵਿਰੁੱਧ, 2006 ਵਿੱਚ ਵੈਸਟਇੰਡੀਜ਼ ਦੇ ਰਾਮਨਰੇਸ਼ ਸਰਵਨ, ਭਾਰਤ ਦੇ ਮੁਨਾਫ ਪਟੇਲ ਅਤੇ ਸ਼੍ਰੀਲੰਕਾ ਦੇ ਸਨਥ ਜੈਸੂਰੀਆ ਨੇ 2007 ਵਿੱਚ ਇੰਗਲੈਂਡ ਦੇ ਜੇਮਜ਼ ਐਂਡਰਸਨ ਵਿਰੁੱਧ ਜਿੱਤ ਦਰਜ ਕੀਤੀ ਸੀ।

ਟੈਸਟ ਵਿੱਚ ਇਹ ਤੀਜੀ ਵਾਰ ਹੈ ਜਦੋਂ ਇਸਦੇ ਸਿਖਰਲੇ ਤਿੰਨ ਬੱਲੇਬਾਜ਼ਾਂ (ਜੈਕ ਕ੍ਰਾਲੀ, ਬੇਨ ਡਕੇਟ ਅਤੇ ਓਲੀ ਪੋਪ) ਨੇ ਸੈਂਕੜੇ ਬਣਾਏ ਹਨ। ਇਸ ਤੋਂ ਪਹਿਲਾਂ 1924 ‘ਚ ਜੈਕ ਹੌਬਸ, ਹਰਬਰਟ ਸਟਕਲਿਫ ਅਤੇ ਫਰੈਂਕ ਵੈਲੀ ਨੇ ਲਾਰਡਸ ‘ਚ ਦੱਖਣੀ ਅਫਰੀਕਾ ਖਿਲਾਫ ਅਜਿਹਾ ਕੀਤਾ ਸੀ। ਫਿਰ 2010 ਵਿੱਚ, ਐਂਡਰਿਊ ਸਟ੍ਰਾਸ, ਐਲਿਸਟੇਅਰ ਕੁੱਕ ਅਤੇ ਜੋਨਾਥਨ ਟ੍ਰੌਟ ਨੇ ਬ੍ਰਿਸਬੇਨ ਕ੍ਰਿਕੇਟ ਮੈਦਾਨ ਵਿੱਚ ਆਸਟ੍ਰੇਲੀਆ ਦੇ ਖਿਲਾਫ ਸੈਂਕੜੇ ਲਗਾਏ।

ਇੰਗਲੈਂਡ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਨੌਂ ਸਾਲ ਬਾਅਦ ਇੱਕੋ ਪਾਰੀ ਵਿੱਚ ਸੈਂਕੜਾ ਲਾਇਆ ਹੈ। ਐਲਿਸਟੇਅਰ ਕੁੱਕ (116) ਅਤੇ ਨਿਕ ਕਾਂਪਟਨ (117) ਦੇ ਪਿਛਲੇ ਸੈਂਕੜੇ 9 ਮਾਰਚ, 2013 ਨੂੰ ਡੁਨੇਡਿਨ ਵਿੱਚ ਨਿਊਜ਼ੀਲੈਂਡ ਵਿਰੁੱਧ ਸਨ। ਇਸ ਵਾਰ ਜੈਕ ਕ੍ਰਾਲੀ ਅਤੇ ਬੇਨ ਡਕੇਟ ਨੇ ਕੀਤਾ।

The post PAK vs ENG: ਇੰਗਲੈਂਡ ਨੇ ਤੋੜਿਆ 112 ਸਾਲ ਪੁਰਾਣਾ ਰਿਕਾਰਡ, ਪਹਿਲੇ ਦਿਨ ਚਾਰ ਬੱਲੇਬਾਜ਼ਾਂ ਨੇ ਜੜੇ ਸੈਂਕੜੇ appeared first on TheUnmute.com - Punjabi News.

Tags:
  • breaking-news
  • england
  • england-broke-a-112-year-old-record
  • england-cricket-team
  • icc
  • news
  • pakistan
  • pakistan-cricket-team
  • pak-vs-eng
  • pak-vs-eng-test-match
  • punjab-news
  • test-macth

ਭਾਰਤੀ ਹਵਾਈ ਸੈਨਾ ਦੇ ਚੇਤਕ ਹੈਲੀਕਾਪਟਰ ਦੀ ਪੁਣੇ 'ਚ ਐਮਰਜੈਂਸੀ ਲੈਂਡਿੰਗ

Thursday 01 December 2022 02:12 PM UTC+00 | Tags: air-force air-force-in-pune breaking-news chetak-helicopter chetak-helicopter-of-indian-air-force-in-pune india indian-air-force indian-army news the-unmute-breaking-news the-unmute-punjabi-news

ਚੰਡੀਗੜ੍ਹ 01 ਦਸੰਬਰ 2022: ਭਾਰਤੀ ਹਵਾਈ ਸੈਨਾ ਦੇ ਇੱਕ ਚੇਤਕ ਹੈਲੀਕਾਪਟਰ (Chetak helicopter) ਵਿੱਚ ਉਡਾਣ ਭਰਦੇ ਸਮੇਂ ਅਚਾਨਕ ਤਕਨੀਕੀ ਖ਼ਰਾਬੀ ਆ ਗਈ। ਜਿਸ ਕਾਰਨ ਹੈਲੀਕਾਪਟਰ ਨੇ ਵੀਰਵਾਰ ਨੂੰ ਮਹਾਰਾਸ਼ਟਰ ਦੇ ਪੁਣੇ ‘ਚ ਬਾਰਾਮਤੀ ਏਅਰਫੀਲਡ ਨੇੜੇ ਇਕ ਖੇਤ ‘ਚ ਐਮਰਜੈਂਸੀ ਲੈਂਡਿੰਗ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਚਾਲਕ ਦਲ ਅਤੇ ਜਹਾਜ਼ ਦੋਵੇਂ ਸੁਰੱਖਿਅਤ ਹਨ।

ਭਾਰਤੀ ਹਵਾਈ ਸੈਨਾ ਦੇ ਪਬਲਿਕ ਰਿਲੇਸ਼ਨ ਅਫਸਰ (ਪੀਆਰਓ) ਵਿੰਗ ਕਮਾਂਡਰ ਆਸ਼ੀਸ਼ ਮੋਘੇ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇ ਇੱਕ ਚੇਤਕ ਹੈਲੀਕਾਪਟਰ ਨੇ ਅੱਜ ਬਾਰਾਮਤੀ ਏਅਰਫੀਲਡ ਦੇ ਇੱਕ ਖੇਤਰ ਵਿੱਚ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕੀਤੀ। ਉੱਥੇ ਚਾਲਕ ਦਲ ਅਤੇ ਜਹਾਜ਼ ਸੁਰੱਖਿਅਤ ਹਨ। ਹੈਲੀਕਾਪਟਰ ਵਿੱਚ ਆਈ ਤਕਨੀਕੀ ਸਮੱਸਿਆ ਨੂੰ ਠੀਕ ਕਰ ਲਿਆ ਗਿਆ ਹੈ। ਪੁਣੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਮੁਤਾਬਕ ਹੈਲੀਕਾਪਟਰ ਨੇ ਸਾਵਧਾਨੀ ਵਜੋਂ ਸਵੇਰੇ 10.30 ਵਜੇ ਲੈਂਡਿੰਗ ਕੀਤੀ। ਉਨ੍ਹਾਂ ਦੱਸਿਆ ਕਿ ਤਕਨੀਕੀ ਸਮੱਸਿਆ ਦੇ ਹੱਲ ਤੋਂ ਬਾਅਦ ਹੈਲੀਕਾਪਟਰ ਨੇ ਦੁਪਹਿਰ 1 ਵਜੇ ਆਪਣੀ ਮੰਜ਼ਿਲ ਲਈ ਰਵਾਨਾ ਕੀਤਾ।

The post ਭਾਰਤੀ ਹਵਾਈ ਸੈਨਾ ਦੇ ਚੇਤਕ ਹੈਲੀਕਾਪਟਰ ਦੀ ਪੁਣੇ ‘ਚ ਐਮਰਜੈਂਸੀ ਲੈਂਡਿੰਗ appeared first on TheUnmute.com - Punjabi News.

Tags:
  • air-force
  • air-force-in-pune
  • breaking-news
  • chetak-helicopter
  • chetak-helicopter-of-indian-air-force-in-pune
  • india
  • indian-air-force
  • indian-army
  • news
  • the-unmute-breaking-news
  • the-unmute-punjabi-news

ਆਪਸ 'ਚ ਵੈਰ ਕਰਨਾ ਧਰਮ ਨਹੀਂ ਸਿਖਾਉਂਦਾ, ਪਰ ਧਰਮ ਪਰਿਵਰਤਨ ਕਾਰਨ ਸਿੱਖਾਂ ਦੀ ਘੱਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ : ਇਕਬਾਲ ਸਿੰਘ ਲਾਲਪੁਰਾ

Thursday 01 December 2022 02:15 PM UTC+00 | Tags: aam-aadmi-party breaking-news cm-bhagwant-mann harjinder-singh-dhami news punjab-government punjab-news qbal-singh-lalpura sgpc sikh the-unmute-news the-unmute-punjabi-news

ਗੁਰਦਾਸਪੁਰ 01 ਦਸੰਬਰ 2022: ਨੈਸ਼ਨਲ ਘੱਟ ਗਿਣਤੀ ਕਮਿਸ਼ਨ ਭਾਰਤ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਪੰਜਾਬ ਦੇ ਦੌਰੇ ਤੇ ਹਨ ਅਤੇ ਅੱਜ ਉਹ ਬਟਾਲਾ ਦੇ ਕਸਬਾ ਕਾਦੀਆ ਚ ਅੱਜ ਇਕ ਸਕੂਲ ਦੇ ਸਮਾਗਮ ਚ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਦੇ ਨਾਲ ਭਾਜਪਾ ਦੇ ਨੇਤਾ ਫਤਿਹਜੰਗ ਸਿੰਘ ਬਾਜਵਾ ਵੀ ਮੌਜੂਦ ਸਨ। ਇਕਬਾਲ ਸਿੰਘ ਲਾਲਪੁਰਾ ਸਕੂਲ ਦੇ ਸਮਾਗਮ ਤੋਂ ਬਾਅਦ ਅਹਿਮਦੀਆਂ ਮੁਸਲਿਮ ਜਮਾਤ ਦੇ ਹੈਡਕੁਆਰਟਰ ਚ ਮੁਸਲਿਮ ਜਮਾਤ ਦੇ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕਰਨ ਪਹੁੰਚ।

ਉਥੇ ਹੀ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਅੱਜ ਪੰਜਾਬ ਚ ਸਿੱਖਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਇਹ ਚਿੰਤਾ ਦਾ ਵਿਸ਼ੇ ਹੈ। ਇਸ ਦਾ ਸਿੱਧਾ ਕਾਰਨ ਪੰਜਾਬ ਚ ਹੋ ਰਿਹਾ ਧਰਮ ਪਰਿਵਰਤਨ ਹੈ, ਇਸ ਸੰਬੰਧ ਚ ਉਹਨਾਂ ਵਲੋਂ ਪੰਜਾਬ ਸਰਕਾਰ ਨੂੰ ਇਕ ਚਿੱਠੀ ਲਿਖੀ ਗਈ ਸੀ ਜਿਸ ਚ ਪੰਜਾਂਬ ਚ ਸਥਿਤ ਚਰਚਾਂ ਦੀ ਗਿਣਤੀ ਬਾਰੇ ਉਹਨਾਂ ਆੰਕੜੇ ਮੰਗੇ ਸਨ ਉਸ ਦਾ ਜਵਾਬ ਅੱਜ ਤਕ ਪੰਜਾਬ ਸਰਕਾਰ ਵਲੋਂ ਨਹੀਂ ਦਿਤਾ ਗਿਆ |

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ ਹੈ ਕਿ ਪੰਜਾਬ ਚ ਕੋਈ ਆਪਸੀ ਧਰਮ ਦੇ ਨਾਂ ਤੇ ਨਾ ਲੜੇ ਜਾਂ ਮਾਹੌਲ ਨਾ ਖ਼ਰਾਬ ਹੋਵੇ।ਸਿੱਖ ਜਥੇਬੰਦੀਆਂ ਅਤੇ ਮਸੀਹ ਭਾਈਚਾਰੇ ਦੇ ਲੋਕਾਂ ਦੀ ਦਿੱਲੀ ਚ ਕਮਿਸ਼ਨ ਵਲੋਂ ਇਕ ਮੀਟਿੰਗ ਹੋ ਚੁਕੀ ਹੈ ਅਤੇ ਹੁਣ ਅਗਲੀ ਮੀਟਿੰਗ ਜਲਦੀ ਹੀ ਪੰਜਾਬ ਚ ਹੋਵੇਗੀ।ਅਕਾਲੀ ਦਲ ਵਲੋਂ ਉਹਨਾਂ ਦਾ ਕੀਤੇ ਜਾ ਰਹੇ ਵਿਰੋਧ ਤੇ ਵੀ ਇਕਬਾਲ ਸਿੰਘ ਲਾਲਪੁਰਾ ਖੁਲ ਕੇ ਬੋਲੇ ਅਤੇ ਕਿਹਾ ਕਿ ਉਹ ਸਿੱਖ ਹਨ ਅਤੇ ਉਹਨਾਂ ਦੇ ਬਜ਼ੁਰਗਾਂ ਅਤੇ ਵੱਡ ਵਧਾਰੀਆਂ ਨੇ ਸਿੱਖ ਪੰਥ ਲਈ ਕੁਰਬਾਨੀਆਂ ਦਿੱਤੀਆਂ ਹਨ ।ਇਸ ਲਈ ਉਹ ਵੀ ਸਿੱਖੀ ਅਤੇ ਸਿੱਖ ਦੀ ਗੱਲ ਕਰਦੇ ਹਨ।

ਇਸ ਦਾ ਇਤਰਾਜ਼ ਅਕਾਲੀ ਦਲ ਨੂੰ ਹੈ। ਉੱਥੇ ਹੀ ਉਹਨਾਂ ਕਿਹਾ ਕਿ ਅੱਜ ਆਪਸੀ ਭਾਈਚਾਰਾ ਅਤੇ ਪੰਜਾਬ ਦਾ ਵਿਕਾਸ ਅਹਿਮ ਮੁੱਦਾ ਹੈ ਕਿਉਂਕਿ ਇਸ ਦੇ ਕਾਰਨ ਹੀ ਪੰਜਾਬ ਦੀ ਨੌਜਵਾਨੀ ਅਤੇ ਪੰਜਾਬੀ ਵਿਦੇਸ਼ਾਂ ਵੱਲ ਜਾ ਰਿਹਾ ਹੈ | ਜਾਂਦੇ ਜਾਂਦੇ ਉਹਨਾਂ ਕਿਹਾ ਧਰਮ ਨਹੀਂ ਸਿਖਾਉਂਦਾ ਆਪਸ ਚ ਵੈਰ ਕਰਨਾ।

The post ਆਪਸ ‘ਚ ਵੈਰ ਕਰਨਾ ਧਰਮ ਨਹੀਂ ਸਿਖਾਉਂਦਾ, ਪਰ ਧਰਮ ਪਰਿਵਰਤਨ ਕਾਰਨ ਸਿੱਖਾਂ ਦੀ ਘੱਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ : ਇਕਬਾਲ ਸਿੰਘ ਲਾਲਪੁਰਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • harjinder-singh-dhami
  • news
  • punjab-government
  • punjab-news
  • qbal-singh-lalpura
  • sgpc
  • sikh
  • the-unmute-news
  • the-unmute-punjabi-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form