ਅਮਰੀਕਾ ‘ਚ ਹੁਣ ਸਮਲਿੰਗੀ ਵਿਆਹ ਹੋਏ Legal, ਬਾਈਡੇਨ ਨੇ ਬਿੱਲ ‘ਤੇ ਲਾਈ ਮੋਹਰ

ਵਾਸ਼ਿੰਗਟਨ: ਅਮਰੀਕਾ ਵਿੱਚ ਹੁਣ ਸਮਲਿੰਗੀ ਵਿਆਹ ਕਾਨੂੰਨੀ ਹੋਣਗੇ। ਅਮਰੀਕਾ ਦੇ ਦੋਹਾਂ ਸਦਨਾਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਈਡੇਨ ਨੇ ਵ੍ਹਾਈਟ ਹਾਊਸ ਸਮਾਰੋਹ ‘ਚ ‘ਗੇ ਮੈਰਿਜ ਬਿੱਲ’ ‘ਤੇ ਦਸਤਖਤ ਕਰਕੇ ਇਸ ‘ਤੇ ਮੋਹਰ ਲਾ ਦਿੱਤੀ। ਹਾਲ ਹੀ ‘ਚ ਅਮਰੀਕੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ ਰਿਪ੍ਰਜ਼ੈਂਟੇਟਿਵ’ ਨੇ ਸਮਲਿੰਗੀ ਵਿਆਹਾਂ ਨੂੰ ਸੁਰੱਖਿਆ ਦੇਣ ਵਾਲੇ ਬਿੱਲ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਸੰਸਦ ਦੇ ਉਪਰਲੇ ਸਦਨ ‘ਸੈਨੇਟ’ ‘ਚ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਸੀ। ਇਸ ਤਰ੍ਹਾਂ ਇਸ ਬਿੱਲ ਨੇ ਕਾਨੂੰਨ ਦਾ ਰੂਪ ਲੈ ਲਿਆ।

ਇਸ ਸਮਲਿੰਗੀ ਵਿਆਹ ਬਿੱਲ ‘ਤੇ ਦਸਤਖਤ ਕਰਨ ਤੋਂ ਬਾਅਦ ਜੋ ਬਾਈਡੇਨ ਨੇ ਟਵੀਟ ਕੀਤਾ ਅਤੇ ਕਿਹਾ, ‘ਅੱਜ ਦਾ ਦਿਨ ਬਹੁਤ ਚੰਗਾ ਹੈ। ਅੱਜ ਅਮਰੀਕਾ ਨੇ ਬਰਾਬਰੀ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਿਆ ਹੈ। ਇਹ ਆਜ਼ਾਦੀ ਅਤੇ ਨਿਆਂ ਵੱਲ ਕਦਮ ਹਨ, ਨਾ ਸਿਰਫ਼ ਕੁਝ ਲਈ, ਸਗੋਂ ਸਾਰਿਆਂ ਲਈ। ਕਿਉਂਕਿ ਅੱਜ ਮੈਂ ਮੈਰਿਜ ਬਿੱਲ ‘ਤੇ ਦਸਤਖਤ ਕੀਤੇ ਹਨ।’

Same Sex marriage bill
Same Sex marriage bill

ਜੋਅ ਬਿਡੇਨ ਨੇ ਵ੍ਹਾਈਟ ਹਾਊਸ ਦੇ ਸਾਊਥ ਲਾਅਨ ‘ਚ ਕਿਹਾ ਕਿ ਇਹ ਕਾਨੂੰਨ ਹਰ ਤਰ੍ਹਾਂ ਦੀ ਨਫਰਤ ਦੇ ਖਿਲਾਫ ਇੱਕ ਝਟਕਾ ਹੈ ਅਤੇ ਇਸ ਲਈ ਇਹ ਕਾਨੂੰਨ ਹਰ ਅਮਰੀਕੀ ਲਈ ਅਹਿਮ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੂੰ ਸਮਲਿੰਗੀ ਵਿਆਹ ਦੇ ਕਾਨੂੰਨ ‘ਤੇ ਦਸਤਖਤ ਕਰਦੇ ਦੇਖਣ ਲਈ ਮੰਗਲਵਾਰ ਦੁਪਹਿਰ ਨੂੰ ਹਜ਼ਾਰਾਂ ਦੀ ਭੀੜ ਜਸ਼ਨ ਮਨਾਉਣ ਲਈ ਨਿਕਲੀ।

ਇਹ ਵੀ ਪੜ੍ਹੋ : ਭਾਰਤੀ ਫੌਜ ਨੇ ਡੰਡਿਆਂ ਨਾਲ ਕੁੱਟੇ ਆਪਣੇ ਇਲਾਕੇ ‘ਚ ਵੜਦੇ ਚੀਨੀ ਫੌਜੀ (ਤਸਵੀਰਾਂ)

ਰਾਸ਼ਟਰਪਤੀ ਜੋਅ ਬਿਡੇਨ ਦਾ ਇਸ ਕਾਨੂੰਨ ‘ਤੇ ਹਸਤਾਖਰ ਕਰਨਾ ਅਤੇ ਇਸ ਤਰ੍ਹਾਂ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣਾ ਅਮਰੀਕਾ ਦੇ ਇਤਿਹਾਸ ਵਿਚ ਇਕ ਵੱਡਾ ਕਦਮ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਅਮਰੀਕਾ ‘ਚ ਹੁਣ ਸਮਲਿੰਗੀ ਵਿਆਹ ਹੋਏ Legal, ਬਾਈਡੇਨ ਨੇ ਬਿੱਲ ‘ਤੇ ਲਾਈ ਮੋਹਰ appeared first on Daily Post Punjabi.



source https://dailypost.in/latest-punjabi-news/same-sex-marriage-bill-2/
Previous Post Next Post

Contact Form