21 ਸਾਲ ਦੇ ਦੁਲਹੇ ਨੇ 52 ਸਾਲ ਦੀ ਦੁਲਹਨ ਨਾਲ ਕੀਤਾ ਵਿਆਹ, ਕਿਹਾ-‘ਆਪਣੇ ਤੋਂ ਜ਼ਿਆਦਾ ਭਰੋਸਾ ਹੈ ਉਸ ‘ਤੇ’

ਦੇਸ਼ ਵਿਚ ਵਿਆਹ ਦੇ ਸੀਜ਼ਨ ਚੱਲ ਰਹੇ ਹਨ। ਜਿਥੇ ਹਰ ਦਿਨ ਵੱਖ-ਵੱਖ ਤਰ੍ਹਾਂ ਦੀਆਂ ਵਾਇਰਲ ਖਬਰਾਂ ਦੇਖਣ ਨੂੰ ਮਿਲਦੀਆਂ ਹਨ। ਵਾਇਰਲ ਖਬਰਾਂ ਦੀ ਲਿਸਟ ਵਿਚ ਇਕ ਵਿਆਹ ਦਾ ਨਾਂ ਜੁੜ ਲਿਆ ਹੈ ਜਿਸ ਵਿਚ ਮਜਗ 21 ਸਾਲ ਦੇ ਲੜਕੇ ਨੇ 52 ਸਾਲ ਦੀ ਮਹਿਲਾ ਨਾਲ ਵਿਆਹ ਕਰ ਲਿਆ।

ਕਹਿੰਦੇ ਹਨ ਵਿਆਹ ਲਈ ਪਿਆਰ ਤੇ ਸਨਮਾਨ ਬਹੁਤ ਜ਼ਰੂਰੀ ਹੁੰਦਾ ਹੈ। ਵਿਆਹ ਇਕ ਬਹੁਤ ਵੱਡਾ ਫੈਸਲਾ ਹੁੰਦਾ ਹੈ ਜਿਸ ਨੂੰ ਤਾਉਮਰ ਨਿਭਾਉਣਾ ਹੁੰਦਾ ਹੈ। ਇਸ ਲਈ ਕਹਿੰਦੇ ਹਨ ਕਿ ਵਿਆਹ ਦਾ ਫੈਸਲੇ ਤਾਂ ਬਹੁਤ ਸੋਚ ਸਮਝ ਕੇ ਲੈਣਾ ਚਾਹੀਦਾ। ਹਾਲਾਂਕਿ ਦਿਲ ਮਿਲੇ ਤਾਂ ਨਾ ਉਮਰ ਦੇ ਫਾਸਲੇ ਮਾਇਨੇ ਰੱਖਦੇ ਹਨ ਨਾ ਸ਼ਕਲ ਸੂਰਤ। ਅਜਿਹੇ ਹੀ ਵਿਆਹ ਦੇ ਕਈ ਮਜ਼ੇਦਾਰ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਲੜਕਾ ਕਹਿ ਰਿਹਾ ਹੈ ਕਿ ਮੈਂ ਵਿਆਹ ਕਰ ਲਿਆ ਹੈ । ਪਿਆਰ ਦੀ ਕੋਈ ਉਮਰ ਨਹੀਂ ਹੁੰਦੀ। ਇਨਸਾਨ ਦਾ ਦਿਲ ਦੇਖਿਆ ਜਾਂਦਾ ਹੈ। ਦਿਲ ਚੰਗਾ ਹੈ ਤਾਂ ਸਾਰਾ ਕੁਝ ਚੰਗਾ। ਉਥੇ 52 ਸਾਲ ਦੀ ਦੁਲਹਨ ਕਹਿ ਰਹੀ ਹੈ ਕਿ ਮੈਨੂੰ ਇਨ੍ਹਾਂ ‘ਤੇ ਪੂਰਾ ਭਰੋਸਾ ਹੈ। 3 ਸਾਲ ਤਕ ਮੈਂ ਇਨ੍ਹਾਂ ਨੂੰ ਦੇਖਿਆ ਹੈ। ਇਸ ਵੀਡੀਓ ‘ਤੇ ਲੋਕਾਂ ਨੇ ਸਾਰੇ ਕਮੈਂਟ ਕੀਤੇ ਹਨ।

The post 21 ਸਾਲ ਦੇ ਦੁਲਹੇ ਨੇ 52 ਸਾਲ ਦੀ ਦੁਲਹਨ ਨਾਲ ਕੀਤਾ ਵਿਆਹ, ਕਿਹਾ-‘ਆਪਣੇ ਤੋਂ ਜ਼ਿਆਦਾ ਭਰੋਸਾ ਹੈ ਉਸ ‘ਤੇ’ appeared first on Daily Post Punjabi.



Previous Post Next Post

Contact Form