ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਸਟੇਸ਼ਨ ਨੇ ਫਰਜ਼ੀ ਕਾਲ ਸੈਂਟਰ ਚਲਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਪੱਛਮੀ ਬੰਗਾਲ ਦੇ ਖੜਗਪੁਰ ਵਿੱਚ ਫਰਜ਼ੀ ਕਾਲ ਸੈਂਟਰ ਚਲਾ ਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕਾਂ ਦਾ ਸ਼ਿਕਾਰ ਕਰਦਾ ਸੀ। ਪੁਲਿਸ ਨੇ ਗਿਰੋਹ ਦੇ ਕੁੱਲ 12 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਅਤੇ ਗਿਰੋਹ ਦੇ ਮੈਂਬਰਾਂ ਦਾ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ।
ਹੁਣ ਤੱਕ ਪੁਲਿਸ ਨੇ ਮੁਲਜ਼ਮਾਂ ਕੋਲੋਂ 22 ਮੋਬਾਈਲ ਫ਼ੋਨ, 2 ਡੈਬਿਟ ਕਾਰਡ, 2 ਕ੍ਰੈਡਿਟ ਕਾਰਡ, ਇੱਕ ਬੈਂਕ ਪਾਸਬੁੱਕ ਅਤੇ 1 ਜਾਅਲੀ ਆਧਾਰ ਕਾਰਡ ਬਰਾਮਦ ਕੀਤਾ ਹੈ। ਇਹ ਗ੍ਰਿਫਤਾਰੀ 7 ਸਤੰਬਰ, 2022 ਨੂੰ ਦਰਜ ਹੋਏ ਸਾਈਬਰ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਕੀਤੀ ਗਈ ਹੈ
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇਹ ਮਾਮਲਾ ਗੁਜਰਾਤ ਸਰਕਾਰ ਦੇ ਸਾਬਕਾ ਸਲਾਹਕਾਰ ਅਤੇ ਸੇਵਾਮੁਕਤ ਏਅਰ ਮਾਰਸ਼ਲ ਰਵਿੰਦਰ ਕੁਮਾਰ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ। ਉਹ ਸੈਕਟਰ 31, ਏਅਰਫੋਰਸ ਸਟੇਸ਼ਨ, 12 ਵਿੰਗ ਵਿੱਚ ਰਹਿੰਦਾ ਹੈ। ਉਸ ਨੇ ਮੁਹਾਲੀ ਦੇ ਸੈਕਟਰ 66ਏ ਵਿੱਚ ਇੱਕ ਸੁਸਾਇਟੀ ਵਿੱਚ ਫਲੈਟ ਖਰੀਦਿਆ ਸੀ। ਉਹ ਪੀਐਸਪੀਸੀਐਲ ਦਾ ਰਜਿਸਟਰਡ ਮੀਟਰ ਲਗਾਉਣਾ ਚਾਹੁੰਦਾ ਸੀ। ਵੈੱਬਸਾਈਟ ‘ਤੇ ਉਸ ਨੂੰ ਇਕ ਹੈਲਪਲਾਈਨ ਮੋਬਾਈਲ ਨੰਬਰ ਦਿਖਾਇਆ ਗਿਆ, ਜਿਸ ‘ਤੇ ਉਸ ਨੇ ਕਾਲ ਕੀਤੀ। ਇੱਥੇ ਅਮਿਤ ਕੁਮਾਰ ਨਾਂ ਦੇ ਠੱਗ ਨੇ ਗੂਗਲ ‘ਤੇ ਲਿੰਕ ਭੇਜ ਕੇ 3.26 ਲੱਖ ਰੁਪਏ ਦੀ ਠੱਗੀ ਮਾਰੀ ਸੀ।
The post ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਵੱਲੋਂ ਬੰਗਾਲ ‘ਚ ਛਾਪੇਮਾਰੀ: ‘ਫਰਜ਼ੀ ਕਾਲ ਸੈਂਟਰ’ ਦਾ ਪਰਦਾਫਾਸ਼ appeared first on Daily Post Punjabi.