ਮਾਂ-ਧੀ ਨੇ ਕੀਤਾ ਕਮਾਲ, ਫਿਜ਼ੀਕਲ ਫਿਟਨੈੱਸ ਟੈਸਟ ਪਾਸ ਕਰਕੇ ਦੋਵੇਂ ਇਕੱਠੇ ਬਣੀਆਂ ਸਬ-ਇੰਸਪੈਕਟਰ

ਜੇਕਰ ਕੋਈ ਇਨਸਾਨ ਆਪਣੇ ਮਨ ਵਿੱਚ ਕੁਝ ਧਾਰ ਲੈਂਦਾ ਹੈ ਤਾਂ ਉਹ ਹਰ ਕੰਮ ਫਤਿਹ ਕਰ ਲੈਂਦਾ ਹੈ। ਅਜਿਹਾ ਹੀ ਕਮਾਲ ਇੱਕ ਮਾਂ ਤੇ ਉਸ ਦੀ ਧੀ ਨੇ ਕਰ ਦਿਖਾਇਆ ਹੈ। ਜਿਸ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਦਰਅਸਲ, ਹੈਦਰਾਬਾਦ ਦੀਆਂ ਰਹਿਣ ਵਾਲੀਆਂ ਮਾਂ-ਧੀ ਦੀ ਜੋੜੀ ਨੇ ਇਕੱਠੇ ਫਿਜ਼ੀਕਲ ਫਿਟਨੈੱਸ ਟੈਸਟ ਪਾਸ ਕਰ ਕੇ ਸਬ-ਇੰਸਪੈਕਟਰ ਬਣ ਗਈਆਂ ਹਨ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਮਾਂ-ਧੀ ਲਈ ਬਹੁਤ ਖੁਸ਼ ਹਨ ।

Mother and daughter got qualified
Mother and daughter got qualified

ਦੱਸ ਦੇਈਏ ਕਿ ਇਹ ਮਾਮਲਾ ਹੈਦਰਬਾਦ ਦੇ ਖਮਮ ਇਲਾਕੇ ਦਾ ਹੈ ਜਿੱਥੇ ਮਾਂ ਤੇ ਧੀ ਦੋਨਾਂ ਨੇ ਚੰਗੇ ਅੰਕਾਂ ਨਾਲ ਪੁਲਿਸ ਫਿਟਨੈੱਸ ਟੈਸਟ ਪਾਸ ਕੀਤਾ ਹੈ। 38 ਸਾਲ ਦੀ ਮਹਿਲਾ ਕਾਂਸਟੇਬਲ ਥੋਲਾ ਨਾਗਮਣੀ ਅਤੇ ਉਸ ਦੀ 21 ਸਾਲ ਦੀ ਧੀ ਥੋਲਾ ਤ੍ਰਿਲੋਕਿਨੀ ਨੇ ਇਹ ਖਾਸ ਉਪਲਬਧੀ ਹਾਸਿਲ ਕੀਤੀ ਹੈ। ਦੋਵਾਂ ਨੇ ਹੀ ਪੁਲਿਸ ਸਬ-ਇੰਸਪੈਕਟਰ ਅਹੁਦੇ ਦੇ ਲਈ ਆਯੋਜਿਤ ਸਰੀਰਕ ਫਿਟਨੈੱਸ ਟੈਸਟ ਵਿੱਚ ਕੁਆਲੀਫਾਈ ਕਰ ਲਿਆ ਹੈ।

ਇਹ ਵੀ ਪੜ੍ਹੋ: CM ਮਾਨ ਨੇ ਲਾਚੋਵਾਲ ਟੋਲ ਪਲਾਜ਼ਾ ਕਰਵਾਇਆ ਬੰਦ, ਹੁਣ ਲੋਕਾਂ ਨੂੰ ਨਹੀਂ ਦੇਣੀ ਪਵੇਗੀ ਟੋਲ ਫੀਸ

ਮਾਂ-ਧੀ ਦੇ ਪੇਪਰ ਵਿੱਚ ਪਾਸ ਹੋਣ ਤੋਂ ਬਾਅਦ ਪਰਿਵਾਰ ਦੇ ਲੋਕ ਬੇਹੱਦ ਖੁਸ਼ ਹਨ। ਇਸ ਬਾਰੇ ਗੱਲ ਕਰਦਿਆਂ ਮਾਂ ਥੋਲਾ ਨਾਗਮਣੀ ਨੇ ਕਿਹਾ ਕਿ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਧੀ ਵੀ ਅੱਜ ਚੁਣੀ ਗਈ ਹੈ, ਉਸੇ ਦਿਨ ਮੈਂ ਵੀ ਆਪਣਾ ਇਮਤਿਹਾਨ ਦਿੱਤਾ, ਹੁਣ ਅਸੀਂ ਦੋਵੇਂ ਪੁਲਿਸ ਅਧਿਕਾਰੀ ਦੇ ਰੂਪ ਵਿੱਚ ਕੰਮ ਕਰਾਂਗੀਆਂ। ਮੈਨੂੰ ਬਹੁਤ ਵੜਿਆ ਲੱਗ ਰਿਹਾ ਹੈ ਕਿ ਅਸੀਂ ਆਪਣੇ ਸੁਪਨੇ ਨੂੰ ਪੂਰਾ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਮਾਂ-ਧੀ ਨੇ ਕੀਤਾ ਕਮਾਲ, ਫਿਜ਼ੀਕਲ ਫਿਟਨੈੱਸ ਟੈਸਟ ਪਾਸ ਕਰਕੇ ਦੋਵੇਂ ਇਕੱਠੇ ਬਣੀਆਂ ਸਬ-ਇੰਸਪੈਕਟਰ appeared first on Daily Post Punjabi.



Previous Post Next Post

Contact Form