TheUnmute.com – Punjabi News: Digest for November 25, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਵਿਕਰਮ ਗੋਖਲੇ ਦੀਆਂ ਮੌਤ ਦੀਆਂ ਖਬਰਾਂ ਤੇ ਬੇਟੀ ਨੇ ਦਿੱਤਾ ਬਿਆਨ, ਕਿਹਾ ਹਾਲਾਤ ਹੁਣ ਵੀ ਨਾਜੁਕ

Thursday 24 November 2022 03:31 AM UTC+00 | Tags: the-unmute vikram-gokhale vikram-gokhale-actor vikram-gokhale-bollywood vikram-gokhale-daughter vikram-gokhale-death-news vikram-gokhale-news

ਚੰਡੀਗੜ੍ਹ 24 ਨਵੰਬਰ 2022 : ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਹਨ। ਅਭਿਨੇਤਾ ਇਸ ਸਮੇਂ ਲਾਈਫ ਸਪੋਰਟ ਸਿਸਟਮ ‘ਤੇ ਹੈ। ਕੁਝ ਸਮਾਂ ਪਹਿਲਾਂ ਅਦਾਕਾਰ ਦੀ ਮੌਤ ਦੀਆਂ ਅਫਵਾਹਾਂ ਫੈਲੀਆਂ ਸਨ, ਜਿਸ ਦਾ ਵਿਕਰਮ ਗੋਖਲੇ ਦੀ ਬੇਟੀ ਨੇ ਖੰਡਨ ਕੀਤਾ ਹੈ। ਉਨ੍ਹਾਂ ਦੀ ਬੇਟੀ ਨੇ ਦੱਸਿਆ ਕਿ ਅਦਾਕਾਰ ਦੀ ਹਾਲਤ ਕਾਫੀ ਨਾਜ਼ੁਕ ਹੈ। ਉਸ ਨੇ ਸਾਰਿਆਂ ਨੂੰ ਆਪਣੇ ਪਿਤਾ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਨ ਲਈ ਕਿਹਾ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸਿਨੇਮਾ ਜਗਤ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਵਿਕਰਮ ਗੋਖਲੇ ਪੁਣੇ ਦੇ ਹਸਪਤਾਲ ਵਿੱਚ ਭਰਤੀ ਹਨ। ਵਿਕਰਮ ਗੋਖਲੇ ਦੀ ਬੇਟੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਵਿਕਰਮ ਗੋਖਲੇ ਦੀ ਹਾਲਤ ਨਾਜ਼ੁਕ ਹੈ, ਉਹ ਇਸ ਸਮੇਂ ਲਾਈਫ ਸਪੋਰਟ ਸਿਸਟਮ ‘ਤੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ। ਦਿੱਗਜ ਅਦਾਕਾਰ ਦੀ ਧੀ ਨੇ ਕਿਹਾ ਕਿ ਉਹ ਅਜੇ ਜ਼ਿੰਦਾ ਹੈ। ਇਸ ਦੌਰਾਨ ਅਦਾਕਾਰ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਹਨ। ਅਜਿਹੇ ‘ਚ ਵਿਕਰਮ ਗੋਖਲੇ ਦੀ ਬੇਟੀ ਨੇ ਲੋਕਾਂ ਨੂੰ ਅਭਿਨੇਤਾ ਦੀ ਸਿਹਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅਫਵਾਹ ਨਾ ਫੈਲਾਉਣ ਦੀ ਅਪੀਲ ਕੀਤੀ ਹੈ।

Vikram Gokhale
ਮੀਡੀਆ ਰਿਪੋਰਟਾਂ ਮੁਤਾਬਕ ਵਿਕਰਮ ਗੋਖਲੇ ਨੂੰ ਕੁਝ ਦਿਨ ਪਹਿਲਾਂ ਸਿਹਤ ਖਰਾਬ ਹੋਣ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਸ ਦੀ ਹਾਲਤ ਵਿਚ ਸੁਧਾਰ ਹੋਣ ਲੱਗਾ ਪਰ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਹਾਲਤ ਫਿਰ ਤੋਂ ਵਿਗੜ ਗਈ ਅਤੇ ਹੁਣ ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਖਬਰ ਸੁਣਨ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹਨ ਅਤੇ ਅਦਾਕਾਰ ਦੀ ਸੁਰੱਖਿਆ ਲਈ ਦੁਆ ਕਰ ਰਹੇ ਹਨ।

Vikram Gokhale
ਤੁਹਾਨੂੰ ਦੱਸ ਦੇਈਏ ਕਿ ਜਿਵੇਂ ਹੀ ਇਹ ਅਫਵਾਹ ਫੈਲੀ ਕਿ ਵਿਕਰਮ ਗੋਖਲੇ ਦੇ ਦੇਹਾਂਤ ਹੋ ਗਏ ਹਨ, ਵਿਕਰਮ ਗੋਖਲੇ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਨ ਲੱਗੇ। ਸੋਸ਼ਲ ਮੀਡੀਆ ‘ਤੇ ਸੈਲੇਬਸ ਅਤੇ ਪ੍ਰਸ਼ੰਸਕਾਂ ਨੇ ਅਭਿਨੇਤਾ ਨੂੰ ਸ਼ਰਧਾਂਜਲੀ ਅਤੇ ਯਾਦ ਕਰਨਾ ਸ਼ੁਰੂ ਕਰ ਦਿੱਤਾ। ਨਵਾਜ਼ੂਦੀਨ ਸਿੱਦੀਕੀ, ਰਿਤੇਸ਼ ਦੇਸ਼ਮੁਖ, ਅਜੇ ਦੇਵਗਨ ਅਤੇ ਮਧੁਰ ਭੰਡਾਰਕਰ ਸਮੇਤ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਹਾਲਾਂਕਿ ਵਿਕਰਮ ਗੋਖਲੇ ਦੀ ਬੇਟੀ ਮੁਤਾਬਕ ਉਹ ਅਜੇ ਜ਼ਿੰਦਾ ਹੈ ਪਰ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ

The post ਵਿਕਰਮ ਗੋਖਲੇ ਦੀਆਂ ਮੌਤ ਦੀਆਂ ਖਬਰਾਂ ਤੇ ਬੇਟੀ ਨੇ ਦਿੱਤਾ ਬਿਆਨ, ਕਿਹਾ ਹਾਲਾਤ ਹੁਣ ਵੀ ਨਾਜੁਕ appeared first on TheUnmute.com - Punjabi News.

Tags:
  • the-unmute
  • vikram-gokhale
  • vikram-gokhale-actor
  • vikram-gokhale-bollywood
  • vikram-gokhale-daughter
  • vikram-gokhale-death-news
  • vikram-gokhale-news

Kamal Haasan ਦੀ ਵਿਗੜੀ ਸਿਹਤ , ਡਾਕਟਰਾਂ ਨੇ ਦਿੱਤੀ ਅਰਾਮ ਕਰਨ ਦੀ ਸਲਾਹ

Thursday 24 November 2022 04:26 AM UTC+00 | Tags: health-problems kamalhassan kamalhassan-health kamalhassan-hospital kamalhassan-south-actor south-actor the-unmute

ਚੰਡੀਗੜ੍ਹ 24 ਨਵੰਬਰ 2022 :  ਸਾਊਥ ਦੇ ਸੁਪਰਸਟਾਰ ਕਮਲ ਹਾਸਨ ਦੀ ਸਿਹਤ ਵਿਗੜ ਗਈ ਹੈ। ਖਬਰਾਂ ਅਨੁਸਾਰ, ਕਮਲ ਹਾਸਨ ਨੂੰ ਬੁੱਧਵਾਰ ਨੂੰ ਤੇਜ਼ ਬੁਖਾਰ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕੁਝ ਰਿਪੋਰਟਾਂ ਦੱਸ ਰਹੀਆਂ ਹਨ ਕਿ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਅਗਲੇ ਕੁਝ ਦਿਨਾਂ ਤੱਕ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਪਰ, ਕੁਝ ਰਿਪੋਰਟਾਂ ਇਹ ਵੀ ਦਾਅਵਾ ਕਰ ਰਹੀਆਂ ਹਨ ਕਿ ਅਦਾਕਾਰ ਦੀ ਸਿਹਤ ਠੀਕ ਹੈ। ਉਨ੍ਹਾਂ ਨੂੰ ਰੂਟੀਨ ਸਿਹਤ ਜਾਂਚ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਕਮਲ ਹਾਸਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ।

KAMALHASSAN

The post Kamal Haasan ਦੀ ਵਿਗੜੀ ਸਿਹਤ , ਡਾਕਟਰਾਂ ਨੇ ਦਿੱਤੀ ਅਰਾਮ ਕਰਨ ਦੀ ਸਲਾਹ appeared first on TheUnmute.com - Punjabi News.

Tags:
  • health-problems
  • kamalhassan
  • kamalhassan-health
  • kamalhassan-hospital
  • kamalhassan-south-actor
  • south-actor
  • the-unmute

ਐੱਨਆਈਏ ਦੀ ਹਿਰਾਸਤ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ, ਮਿਲਿਆ 10 ਦਿਨ ਦਾ ਰਿਮਾਂਡ

Thursday 24 November 2022 05:52 AM UTC+00 | Tags: aam-aadmi-party bagha-purana-court-of-moga breaking-news cm-bhagwant-mann gangster-lawrence-bishnoi jalandhar-police lawrence-bishnoi ludhiana-court ludhiana-police moga moga-police news nia production-warrant punjab-congress punjab-government punjabi-news punjab-police punjabs-bathinda-jail sidhu-moosewala-murder sidhu-moosewala-murder-case the-unmute-breaking-news the-unmute-punjabi-news uapa

ਚੰਡੀਗੜ੍ਹ 24 ਨਵੰਬਰ 2022: ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਨੂੰ ਐੱਨਆਈਏ (NIA) ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁੱਖ ਮੁਲਜ਼ਮ ਲਾਰੈਂਸ ਸਾਢੇ 4 ਮਹੀਨਿਆਂ ਬਾਅਦ ਪੰਜਾਬ ਤੋਂ ਬਾਹਰ ਗਿਆ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਵੀਰਵਾਰ ਸਵੇਰੇ ਬਿਸ਼ਨੋਈ ਨੂੰ ਯੂਏਪੀਏ ਤਹਿਤ ਹਿਰਾਸਤ ਵਿੱਚ ਲੈਣ ਤੋਂ ਬਾਅਦ ਅੱਜ ਉਸ ਨੂੰ ਵੀਡੀਓ ਕਾਨਫਰੰਸ ਰਾਹੀਂ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਐੱਨਆਈਏ ਨੂੰ ਬਿਸ਼ਨੋਈ ਦਾ 10 ਦਿਨ ਦਾ ਰਿਮਾਂਡ ਨੂੰ ਦਿੱਤਾ ਹੈ।

ਐੱਨਆਈਏ (NIA) ਨੇ ਲਾਰੈਂਸ ‘ਤੇ ਅੱਤਵਾਦੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਐੱਨਆਈਏ ਨੇ ਲਾਰੈਂਸ ਬਿਸ਼ਨੋਈ (Lawrence Bishnoi) ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜੋ ਕਿ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ 'ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਬਣਾਏ ਗਏ ਨਿਯਮ ਹਨ। ਐਨ.ਆਈ.ਏ. ਲਾਰੈਂਸ ਨੂੰ ਦਿੱਲੀ ਲੈ ਕੇ ਜਾਵੇਗੀ ਅਤੇ ਅੱਤਵਾਦੀ ਸਬੰਧਾਂ ਦੇ ਸਬੰਧ ‘ਚ ਉਸ ਤੋਂ ਪੁੱਛਗਿੱਛ ਕਰੇਗੀ।

ਸੂਤਰਾਂ ਮੁਤਾਬਕ ਕੇਂਦਰੀ ਖੁਫੀਆ ਏਜੰਸੀਆਂ ਨੇ ਗ੍ਰਹਿ ਮੰਤਰਾਲੇ ਨੂੰ ਇਨਪੁਟ ਦਿੱਤੇ ਹਨ ਕਿ ਕਈ ਗੈਂਗਸਟਰ ਅੱਤਵਾਦੀ ਸੰਗਠਨਾਂ ਦੇ ਸੰਪਰਕ ‘ਚ ਹਨ। ਭਾਰਤ ਸਰਕਾਰ ਨੇ ਇਨ੍ਹਾਂ ਸੰਗਠਨਾਂ ਨੂੰ ਅੱਤਵਾਦੀਆਂ ਦੀ ਸੂਚੀ ਵਿੱਚ ਪਾ ਦਿੱਤਾ ਹੈ। ਇਨ੍ਹਾਂ ਅੱਤਵਾਦੀ ਸੰਗਠਨਾਂ ਨਾਲ ਮਿਲ ਕੇ ਇਹ ਗੈਂਗਸਟਰ ਭਾਰਤ ‘ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਸਕਦੇ ਹਨ।

ਕੁਝ ਦਿਨ ਪਹਿਲਾਂ ਐੱਨਆਈਏ ਨੇ ਇਸ ਸਬੰਧੀ ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਵਿੱਚ ਇਨ੍ਹਾਂ ਗੈਂਗਸਟਰਾਂ ਦੇ ਘਰਾਂ ਵਿੱਚ ਛਾਪੇਮਾਰੀ ਵੀ ਕੀਤੀ ਸੀ। ਇੱਥੋਂ ਤੱਕ ਕਿ ਉਸ ਦੇ ਕੇਸ ਦੀ ਨੁਮਾਇੰਦਗੀ ਕਰ ਰਹੇ ਕੁਝ ਵਕੀਲਾਂ 'ਤੇ ਵੀ ਛਾਪੇ ਮਾਰੇ ਗਏ ਸਨ ।

The post ਐੱਨਆਈਏ ਦੀ ਹਿਰਾਸਤ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ, ਮਿਲਿਆ 10 ਦਿਨ ਦਾ ਰਿਮਾਂਡ appeared first on TheUnmute.com - Punjabi News.

Tags:
  • aam-aadmi-party
  • bagha-purana-court-of-moga
  • breaking-news
  • cm-bhagwant-mann
  • gangster-lawrence-bishnoi
  • jalandhar-police
  • lawrence-bishnoi
  • ludhiana-court
  • ludhiana-police
  • moga
  • moga-police
  • news
  • nia
  • production-warrant
  • punjab-congress
  • punjab-government
  • punjabi-news
  • punjab-police
  • punjabs-bathinda-jail
  • sidhu-moosewala-murder
  • sidhu-moosewala-murder-case
  • the-unmute-breaking-news
  • the-unmute-punjabi-news
  • uapa

ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਵਲੋਂ ਥਾਣਿਆਂ ਦੇ 10 ਐੱਸਐਚਓ ਦੇ ਤਬਾਦਲੇ

Thursday 24 November 2022 06:05 AM UTC+00 | Tags: amritsar-news amritsar-police amritsar-police-administration breaking-news cm-bhagwant-mann news punjab punjab-police the-unmute-breaking-news the-unmute-latest-news the-unmute-punjab

ਚੰਡੀਗੜ੍ਹ 24 ਨਵੰਬਰ 2022: ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ (Amritsar Police Administration) ਨੇ ਪੱਤਰ ਜਾਰੀ ਕਰਦਿਆਂ ਸ਼ਹਿਰ ਦੇ ਥਾਣਿਆਂ ‘ਚ 10 ਐੱਸ.ਐਚ.ਓ ਦੀਆਂ ਬਦਲੀਆਂ ਕੀਤੀ ਹਨ | ਇਸ ਸੰਬੰਧੀ ਸੂਚੀ ਹੇਠ ਲਿਖੇ ਅਨੁਸਾਰ ਹੈ |

Amritsar police

The post ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਵਲੋਂ ਥਾਣਿਆਂ ਦੇ 10 ਐੱਸਐਚਓ ਦੇ ਤਬਾਦਲੇ appeared first on TheUnmute.com - Punjabi News.

Tags:
  • amritsar-news
  • amritsar-police
  • amritsar-police-administration
  • breaking-news
  • cm-bhagwant-mann
  • news
  • punjab
  • punjab-police
  • the-unmute-breaking-news
  • the-unmute-latest-news
  • the-unmute-punjab

ਸਿੱਖਿਆ ਵਿਭਾਗ ਵਲੋਂ ਮੁੱਖ ਅਧਿਆਪਕ ਅਤੇ ਅਧਿਆਪਕਾਵਾਂ ਦੇ ਤਬਾਦਲੇ

Thursday 24 November 2022 06:16 AM UTC+00 | Tags: aam-aadmi-party breaking-news cm-bhagwant-mann gurmeet-singh-meet-hayer harjot-singh-bains news punjab punjab-head-teachers punjab-school punjab-school-teacher the-unmute-breaking-news transfer-of-head-teachers

ਚੰਡੀਗੜ੍ਹ 24 ਨਵੰਬਰ 2022: ਸਿੱਖਿਆ ਵਿਭਾਗ ਵਲੋਂ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਅਧਿਆਪਕ ਅਤੇ ਅਧਿਆਪਕਾਵਾਂ ਦੀਆਂ ਬਦਲੀਆਂ ਕੀਤੀਆਂ ਹਨ | ਇਸ ਸੰਬੰਧੀ ਪੱਤਰ ਹੇਠ ਲਿਖੇ ਅਨੁਸਾਰ ਹੈ |

head teachers

 

The post ਸਿੱਖਿਆ ਵਿਭਾਗ ਵਲੋਂ ਮੁੱਖ ਅਧਿਆਪਕ ਅਤੇ ਅਧਿਆਪਕਾਵਾਂ ਦੇ ਤਬਾਦਲੇ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • gurmeet-singh-meet-hayer
  • harjot-singh-bains
  • news
  • punjab
  • punjab-head-teachers
  • punjab-school
  • punjab-school-teacher
  • the-unmute-breaking-news
  • transfer-of-head-teachers

ਅੰਮ੍ਰਿਤਸਰ 'ਚ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਰਾਹਗੀਰ ਤੋਂ ਖੋਹੀ ਐਕਟਿਵਾ

Thursday 24 November 2022 06:35 AM UTC+00 | Tags: amritsar amritsar-news amritsar-police amritsar-police-administration breaking-news cm-bhagwant-mann news punjab punjab-police the-unmute-breaking-news the-unmute-latest-news the-unmute-punjab

ਚੰਡੀਗੜ੍ਹ 24 ਨਵੰਬਰ 2022: ਅੰਮ੍ਰਿਤਸਰ (Amritsar) 'ਚ ਵਧਦੀਆਂ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅੰਮ੍ਰਿਤਸਰ ‘ਚ ਅਜਿਹਾ ਇੱਕ ਹੋਰ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ | ਸ਼ਹਿਰ ਦੇ 100 ਫੁੱਟੀ ਰੋਡ ‘ਤੇ ਤਿੰਨ ਲੁਟੇਰੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਰਾਹਗੀਰ ਤੋਂ ਐਕਟਿਵਾ ਖੋਹ ਕੇ ਫ਼ਰਾਰ ਹੋ ਗਏ | ਲੁੱਟ ਦੀ ਵਾਰਦਾਤ ਸੜਕ ‘ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।

ਸੀਸੀਟੀਵੀ ਦੀ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਤਿੰਨ ਲੁਟੇਰੇ ਸੜਕ ‘ਤੇ ਖੜ੍ਹੇ ਸਨ, ਇਨ੍ਹਾਂ ਵਿੱਚੋਂ ਇੱਕ ਲੁਟੇਰਾ ਰਾਹਗੀਰ ਜੋ ਕੇ ਆਪਣੀ ਐਕਟਿਵਾ ‘ਤੇ ਆ ਰਿਹਾ ਸੀ, ਉਸਦੇ ਅੱਗੇ ਖੜ੍ਹ ਕੇ ਰੋਕ ਲੈਂਦਾ ਹੈ ਅਤੇ ਇੱਕ ਤੇਜ਼ਧਾਰ ਹਥਿਆਰ ਨਾਲ ਉਸਨੂੰ ਐਕਟਿਵਾ ਛੱਡਣ ਲਈ ਕਹਿੰਦਾ ਹੈ | ਇਸਤੋਂ ਬਾਅਦ ਲੁਟੇਰੇ ਐਕਟਿਵਾ ਖੋਹ ਕੇ ਫ਼ਰਾਰ ਹੋ ਜਾਂਦੇ ਹਨ | ਇਸ ਘਟਨਾ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

The post ਅੰਮ੍ਰਿਤਸਰ ‘ਚ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਰਾਹਗੀਰ ਤੋਂ ਖੋਹੀ ਐਕਟਿਵਾ appeared first on TheUnmute.com - Punjabi News.

Tags:
  • amritsar
  • amritsar-news
  • amritsar-police
  • amritsar-police-administration
  • breaking-news
  • cm-bhagwant-mann
  • news
  • punjab
  • punjab-police
  • the-unmute-breaking-news
  • the-unmute-latest-news
  • the-unmute-punjab

IT Raid: ਇਨਕਮ ਟੈਕਸ ਵਿਭਾਗ ਵਲੋਂ ਲੁਧਿਆਣਾ 'ਚ ਕਈ ਥਾਵਾਂ 'ਤੇ ਛਾਪੇਮਾਰੀ

Thursday 24 November 2022 06:51 AM UTC+00 | Tags: aam-aadmi-party breaking-news cm-bhagwant-mann harpal-singh-cheema income-tax-department it-raid ludhiana-police news punjab-latest-news punjab-police tax-department-raid the-unmute-breaking the-unmute-news

ਚੰਡੀਗੜ੍ਹ 24 ਨਵੰਬਰ 2022: ਇਨਕਮ ਟੈਕਸ ਵਿਭਾਗ (Income Tax Department) ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਲੁਧਿਆਣਾ ਦੇ ਪੌਸ਼ ਇਲਾਕੇ, ਸਿਵਲ ਲਾਈਨ ਅਤੇ ਮਾਲ ਰੋਡ ਸਮੇਤ ਕੀਤੀ ਜਾ ਰਹੀ ਹੈ | ਆਮਦਨ ਕਰ ਵਿਭਾਗ ਵਲੋਂ ਨਿੱਕਮਲ ਜਵੈਲਰਜ਼, ਸਰਦਾਰ ਜਵੈਲਰ ਸਮੇਤ ਕਈ ਜਿਊਲਰੀ ਸ਼ੋਅਰੂਮਾਂ ‘ਤੇ ਛਾਪੇਮਾਰੀ ਕੀਤੀ ਹੈ। ਸ਼ੋਅਰੂਮ ਦੇ ਨਾਲ-ਨਾਲ ਉਨ੍ਹਾਂ ਦੇ ਮਾਲਕਾਂ ਦੇ ਟਿਕਾਣਿਆਂ ‘ਤੇ ਵੀ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਸਵੇਰ ਤੋਂ ਜਾਰੀ ਹੈ। ਇਨਕਮ ਟੈਕਸ ਟੀਮ ਦੇ ਨਾਲ ਪੁਲਿਸ ਮੁਲਾਜ਼ਮ ਵੀ ਤਾਇਨਾਤ ਹਨ।

The post IT Raid: ਇਨਕਮ ਟੈਕਸ ਵਿਭਾਗ ਵਲੋਂ ਲੁਧਿਆਣਾ ‘ਚ ਕਈ ਥਾਵਾਂ ‘ਤੇ ਛਾਪੇਮਾਰੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • harpal-singh-cheema
  • income-tax-department
  • it-raid
  • ludhiana-police
  • news
  • punjab-latest-news
  • punjab-police
  • tax-department-raid
  • the-unmute-breaking
  • the-unmute-news

ਫਗਵਾੜਾ ਵਿਖੇ ਬੇਕਾਬੂ ਹੋਏ ਟਰੱਕ ਨੇ ਪਾਏ ਖਿਲਾਰੇ, ਭੰਨੀਆਂ ਕਈ ਗੱਡੀਆਂ

Thursday 24 November 2022 07:47 AM UTC+00 | Tags: breaking-news jalandhar-ludhiana jalandhar-ludhiana-highway news phagwara phagwara-news phagwara-police punjab-government punjab-police the-unmute-breaking-news the-unmute-latest-news the-unmute-punjabi-news

ਫਗਵਾੜਾ 24 ਨਵੰਬਰ 2022: ਫਗਵਾੜਾ (Phagwara) ਨੇੜੇ ਜਲੰਧਰ-ਲੁਧਿਆਣਾ ਹਾਈਵੇ ‘ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੱਕ ਬੇਕਾਬੂ ਟਰੱਕ ਹਾਈਵੇਅ ਤੋਂ ਨਿਕਲ ਕੇ ਸਰਵਿਸ ਲੇਨ ਪਾਰ ਕਰਦੇ ਹੋਏ ਦੁਕਾਨਾਂ ਵਿੱਚ ਜਾ ਵੜਿਆ। ਸ਼ੁਕਰ ਹੈ ਕਿ ਕੋਈ ਵੀ ਇਸ ਦੀ ਲਪੇਟ ਵਿਚ ਨਹੀਂ ਆਇਆ, ਲੋਕ ਵਾਲ-ਵਾਲ ਬਚ ਗਏ। ਇਸ ਹਾਦਸੇ ਵਿੱਚ ਜਿੱਥੇ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਉਥੇ ਹੀ ਟਰੱਕ ਡਰਾਈਵਰ ਜਖਮੀ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਜਲੰਧਰ ਤੋਂ ਲੁਧਿਆਣਾ ਵਾਲੀ ਸਾਈਡ ਜਾ ਰਹੇ ਸਨ, ਫਗਵਾੜਾ ਦੇ ਚਾਚੋਕੀ ਜੀ.ਟੀ ਰੋਡ ਤੇ ਇੱਕ ਟਰੱਕ ਵੱਲੋਂ ਉਨਾਂ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਨਾਲ ਉਨਾਂ ਦਾ ਟਰੱਕ ਬੇਕਾਬੂ ਹੋ ਕੇ ਸਰਵਿਸ ਰੋਡ ‘ਤੇ ਦੁਕਾਨਾ ਤੇ ਖੜੀਆਂ ਗੱਡੀਆਂ ਵਿੱਚ ਜਾ ਵੱਜਾ।

phagwara

ਮੌਕੇ ਤੇ ਮਜੌੂਦ ਦੁਕਾਨਦਾਰ ਹੰਸ ਰਾਜ ਅਤੇ ਰਾਮਜੀ ਸੰਧੂ ਨੇ ਕਿਹਾ ਕਿ ਉਹ ਜਦੋਂ ਦੁਕਾਨ ਤੇ ਕੰਮ ਕਰ ਰਹੇ ਸਨ ਤਾਂ ਅਚਾਨਕ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਸਰਵਿਸ ਲਾਈਨ ਤੇ ਆ ਕੇ ਦੁਕਾਨਾਂ ਤੇ ਗੱਡੀਆਂ ਵਿੱਚ ਆ ਵੱਜਾ। ਉਨਾਂ ਪੁਲਿਸ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਉਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ।

ਇਸ ਘਟਨਾਂ ਤੋਂ ਬਾਅਦ ਮੌਕੇ ਤੇ ਪਹੁੰਚੇ ਚੌਂਕੀ ਇੰਡਸਟਰੀ ਏਰੀਆ ਦੇ ਪੁਲਿਸ ਅਧਿਕਾਰੀ ਏ.ਐੱਸ.ਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਹਾਦਸੇ ਸਬੰਧੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਮੌਕੇ ‘ਤੇ ਪੁੱਜੇ ਅਤੇ ਜੋ ਵੀ ਬਿਆਨ ਦਰਜ ਕਰਵਾਉਣਗੇ, ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ

The post ਫਗਵਾੜਾ ਵਿਖੇ ਬੇਕਾਬੂ ਹੋਏ ਟਰੱਕ ਨੇ ਪਾਏ ਖਿਲਾਰੇ, ਭੰਨੀਆਂ ਕਈ ਗੱਡੀਆਂ appeared first on TheUnmute.com - Punjabi News.

Tags:
  • breaking-news
  • jalandhar-ludhiana
  • jalandhar-ludhiana-highway
  • news
  • phagwara
  • phagwara-news
  • phagwara-police
  • punjab-government
  • punjab-police
  • the-unmute-breaking-news
  • the-unmute-latest-news
  • the-unmute-punjabi-news

ਸੰਗਰੂਰ ਜ਼ਿਲ੍ਹੇ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ 'ਚ ਮੌਤ, ਇਲਾਕੇ 'ਚ ਸੋਗ ਦੀ ਲਹਿਰ

Thursday 24 November 2022 08:02 AM UTC+00 | Tags: breaking-news canada deepinder-singh-alias-ruby dirba news punjab-news sangrur sangrur-police sangrur-sdm sdm-dirba-rajesh-sharma

ਸੰਗਰੂਰ 24 ਨਵੰਬਰ 2022: ਜ਼ਿਲ੍ਹਾ ਸੰਗਰੂਰ (Sangrur) ਦੇ ਹਲਕਾ ਦਿੜ੍ਹਬਾ ਦੇ ਪਿੰਡ ਹਰੀਗੜ੍ਹ ਦੇ 27 ਸਾਲਾ ਨੌਜਵਾਨ ਦੀਪਇੰਦਰ ਸਿੰਘ ਉਰਫ ਰੂਬੀ ਦੀ ਕੈਨੇਡਾ ਦੇ ਵਿਨੀਪੈਗ ‘ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਦੀਪਇੰਦਰ ਵਿਨੀਪੈਗ ‘ਚ ਇੱਕ ਟਰਾਲੇ ਵਿਚ ਬੈਠ ਕੇ ਕੀਤਾ ਜਾ ਰਿਹਾ ਸੀ, ਇਸ ਦੌਰਾਨ ਸੜਕ ‘ਤੇ ਭਾਰੀ ਬਰਫ਼ ਅਤੇ ਧੁੰਦ ਹੋਣ ਕਾਰਨ ਗੱਡੀ ਦਾ ਸੰਤੁਲਨ ਬਿਗੜ ਗਿਆ, ਜਿਸ ਕਾਰਨ ਟਰਾਲਾ ਡਵਾਇਡਰ ਵਿੱਚ ਜਾਂ ਵੱਜਾ |

ਦੀਪਇੰਦਰ ਦੇ ਰਿਸ਼ਤੇਦਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀਪਇੰਦਰ ਅੱਠ ਮਹੀਨੇ ਪਹਿਲਾਂ ਹੀ ਆਪਣੇ ਪਿੰਡੋਂ ਪੀਆਰ ਲੜਕੀ ਨਾਲ ਵਿਆਹ ਕਰਵਾ ਕੇ ਗਿਆ ਸੀ | ਇਸ ਮੌਕੇ ਪਿੰਡ ਦੇ ਲੋਕਾਂ ਨੇ ਦੀਪਇੰਦਰ ਦੀ ਸ਼ਖ਼ਸੀਅਤ ਬਾਰੇ ਵੀ ਦੱਸਿਆ ਅਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇਸ ਨੋਜਵਾਨ ਦੇ ਜਾਣ ਨਾਲ ਪਿੰਡ ਅੰਦਰ ਸੋਗ ਦੀ ਲਹਿਰ ਹੈ ਅਤੇ ਦੀਪਇੰਦਰ ਦਾ ਸਾਰਾ ਪਰਿਵਾਰ ਸਦਮੇ ਵਿਚ ਹੈ |

ਉਨ੍ਹਾਂ ਕਿਹਾ ਕਿ ਅਜੇ ਇਹ ਨਹੀਂ ਪਤਾ ਕਿ ਦੀਪਇੰਦਰ ਦੀ ਮ੍ਰਿਤਕ ਦੇਹ ਕਦੋਂ ਤੱਕ ਪਿੰਡ ਪਹੁੰਚੇਗੀ ਉਨ੍ਹਾਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਦੀਪਇੰਦਰ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਪੰਜਾਬ ਭੇਜੀ ਜਾਵੇ ਤਾਂ ਜ਼ੋ ਉਸ ਦਾ ਅੰਤਿਮ ਸਸਕਾਰ ਪਰਿਵਾਰ ਵਾਲੇ ਪਿੰਡ ਅੰਦਰ ਕਰ ਸਕਣ | ਇਸ ਮੌਕੇ ਪਿੰਡ ਦੇ ਨੌਜਵਾਨ ਨੇ ਭਰੇ ਮਨ ਨਾਲ ਕਿਹਾ ਕਿ ਦੀਪਇੰਦਰ ਹਰ ਪ੍ਰੋਗਰਾਮ ਵਿੱਚ ਹਿੱਸਾ ਲੈਂਦਾ ਸੀ ਇਸ ਲਈ ਪਿੰਡ ਅੰਦਰ ਹੋਣ ਵਾਲੇ ਸਾਰੇ ਟੂਰਨਾਮੈਂਟ ਵੀ ਰੱਦ ਕਰ ਦਿੱਤੇ ਹਨ |

The post ਸੰਗਰੂਰ ਜ਼ਿਲ੍ਹੇ ਦੇ ਨੌਜਵਾਨ ਦੀ ਕੈਨੇਡਾ ‘ਚ ਸੜਕ ਹਾਦਸੇ ‘ਚ ਮੌਤ, ਇਲਾਕੇ ‘ਚ ਸੋਗ ਦੀ ਲਹਿਰ appeared first on TheUnmute.com - Punjabi News.

Tags:
  • breaking-news
  • canada
  • deepinder-singh-alias-ruby
  • dirba
  • news
  • punjab-news
  • sangrur
  • sangrur-police
  • sangrur-sdm
  • sdm-dirba-rajesh-sharma

ਰਾਜਾ ਵੜਿੰਗ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਖ਼ਿਲਾਫ ਐੱਫਆਈਆਰ ਦਰਜ

Thursday 24 November 2022 08:20 AM UTC+00 | Tags: aam-aadmi-party aap-government amarinder-singh-raja-waring amarinder-singh-raja-warring arvind-kejriwal breaking-news cm-bhagwant-mann crime ludhiana-police ludhiana-west-constituency news punjab-congress punjab-dgp punjab-dgp-gaurav-yadav punjab-police raja-waring raja-warring the-unmute-breaking-news the-unmute-punjabi-news

ਚੰਡੀਗੜ੍ਹ 24 ਨਵੰਬਰ 2022: ਪੁਲਿਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ । ਲੁਧਿਆਣਾ ਪੁਲਿਸ ਨੇ ਮੋਗਾ ਵਾਸੀ ਅੰਮ੍ਰਿਤਪਾਲ ਸਿੰਘ ਮਹਿਰੋ ਖ਼ਿਲਾਫ਼ ਧਾਰਾ 188, 596 ਆਈਪੀਸੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਦਰਅਸਲ ਰਾਜਾ ਵੜਿੰਗ ਨੇ ਬੀਤੇ ਦਿਨ ਲੁਧਿਆਣਾ ‘ਚ ਕਿਹਾ ਸੀ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਹ ਹਾਲ ਹੀ ਵਿਚ ਲੁਧਿਆਣਾ ਪਹੁੰਚੇ ਸਨ, ਜਿਸ ਦੌਰਾਨ ਉਸ ਨੇ ਕਿਹਾ ਸੀ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਰਾਜਾ ਵੜਿੰਗ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਖ਼ਿਲਾਫ ਐੱਫਆਈਆਰ ਦਰਜ appeared first on TheUnmute.com - Punjabi News.

Tags:
  • aam-aadmi-party
  • aap-government
  • amarinder-singh-raja-waring
  • amarinder-singh-raja-warring
  • arvind-kejriwal
  • breaking-news
  • cm-bhagwant-mann
  • crime
  • ludhiana-police
  • ludhiana-west-constituency
  • news
  • punjab-congress
  • punjab-dgp
  • punjab-dgp-gaurav-yadav
  • punjab-police
  • raja-waring
  • raja-warring
  • the-unmute-breaking-news
  • the-unmute-punjabi-news

ਲੈਫਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਪਾਕਿਸਤਾਨ ਦਾ ਨਵਾਂ ਸੈਨਾ ਮੁਖੀ ਕੀਤਾ ਨਿਯੁਕਤ

Thursday 24 November 2022 09:03 AM UTC+00 | Tags: asim-munir breaking-news director-general-military-intelligence director-general-military-intelligence-pakistan new-army-chief-of-pakistan news pakisatan pakisatan-latest-news pakistan pakistans-defense-minister pm-shahbaz-sharif prime-minister-shahbaz-sharif shahbaz-sharif the-unmute-breaking-news the-unmute-latest-news the-unmute-latest-update the-unmute-punjabi-news

ਚੰਡੀਗੜ੍ਹ 24 ਨਵੰਬਰ 2022: ਪਾਕਿਸਤਾਨ ‘ਚ ਨਵੇਂ ਫੌਜ ਮੁਖੀ ਦੀ ਲੰਬੇ ਸਮੇਂ ਤੋਂ ਚੱਲ ਰਹੀ ਤਲਾਸ਼ ਹੁਣ ਖਤਮ ਹੋ ਗਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ਨੇ ਜਨਰਲ ਅਸੀਮ ਮੁਨੀਰ (Asim Munir) ਨੂੰ ਪਾਕਿਸਤਾਨ ਦਾ ਨਵਾਂ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਹੈ। ਮੁਨੀਰ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ। ਇਸ ਤੋਂ ਇਲਾਵਾ ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਜੁਆਇੰਟ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ ਗਿਆ ਹੈ।

ਪਾਕਿਸਤਾਨ ਦੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਮਰੀਅਮ ਔਰੰਗਜ਼ੇਬ ਨੇ ਇਹ ਜਾਣਕਾਰੀ ਦਿੱਤੀ ਹੈ। ਨਵੇਂ ਫੌਜ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਸੋਮਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੁਆਰਾ ਦੇਸ਼ ਦੇ ਰੱਖਿਆ ਮੰਤਰਾਲੇ ਨੂੰ ਸੰਭਾਵਿਤ ਉਮੀਦਵਾਰਾਂ ਲਈ ਇੱਕ ਪੱਤਰ ਲਿਖਣ ਦੇ ਨਾਲ ਸ਼ੁਰੂ ਹੋਈ।

ਕੌਣ ਹਨ ਲੈਫਟੀਨੈਂਟ ਜਨਰਲ ਮੁਨੀਰ

ਲੈਫਟੀਨੈਂਟ ਜਨਰਲ ਮੁਨੀਰ (Asim Munir) ਨੂੰ ਪਾਕਿਸਤਾਨ ਵਿੱਚ ਇੱਕ ਸ਼ਾਨਦਾਰ ਅਧਿਕਾਰੀ ਮੰਨਿਆ ਜਾਂਦਾ ਹੈ। ਉਹ ਜਨਰਲ ਬਾਜਵਾ ਦੇ ਨਜ਼ਦੀਕੀ ਸਹਿਯੋਗੀ ਰਹੇ ਹਨ ਜਦੋਂ ਤੋਂ ਉਨ੍ਹਾਂ ਨੇ ਫੌਜ ਕਮਾਂਡ ਦੇ ਉੱਤਰੀ ਖੇਤਰਾਂ ਵਿੱਚ ਫੌਜਾਂ ਦੀ ਕਮਾਨ ਸੰਭਾਲੀ ਸੀ, ਜੋ ਕਿ ਉਸ ਸਮੇਂ ਕਮਾਂਡਰ ਐਕਸ ਕੋਰ ਦੇ ਅਧੀਨ ਬ੍ਰਿਗੇਡੀਅਰ ਸੀ।

ਲੈਫਟੀਨੈਂਟ ਜਨਰਲ ਮੁਨੀਰ ਨੂੰ ਬਾਅਦ ਵਿੱਚ 2017 ਦੇ ਸ਼ੁਰੂ ਵਿੱਚ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ ਨਿਯੁਕਤ ਕੀਤਾ ਗਿਆ ਸੀ, ਅਤੇ ਅਗਲੇ ਸਾਲ ਅਕਤੂਬਰ ਵਿੱਚ ਇੰਟਰ-ਸਰਵਿਸ ਇੰਟੈਲੀਜੈਂਸ ਮੁਖੀ ਬਣਾਇਆ ਗਿਆ ਸੀ। ਹਾਲਾਂਕਿ, ਚੋਟੀ ਦੇ ਖੁਫੀਆ ਅਧਿਕਾਰੀ ਵਜੋਂ ਉਨ੍ਹਾਂ ਦਾ ਕਾਰਜਕਾਲ ਹੁਣ ਤੱਕ ਦਾ ਸਭ ਤੋਂ ਛੋਟਾ ਰਿਹਾ, ਕਿਉਂਕਿ ਉਸ ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜ਼ੋਰ ‘ਤੇ ਅੱਠ ਮਹੀਨਿਆਂ ਦੇ ਅੰਦਰ ਬਦਲ ਦਿੱਤਾ ਗਿਆ ਸੀ।

ਮੁਨੀਰ ਨੂੰ ਗੁਜਰਾਂਵਾਲਾ ਕੋਰ ਕਮਾਂਡਰ ਵਜੋਂ ਤਾਇਨਾਤ ਕੀਤਾ ਗਿਆ ਸੀ, ਇਹ ਅਹੁਦਾ ਉਸ ਨੇ ਦੋ ਸਾਲਾਂ ਲਈ ਸੰਭਾਲਿਆ ਸੀ, ਇਸ ਤੋਂ ਪਹਿਲਾਂ ਕਿ ਉਸ ਨੂੰ ਕੁਆਰਟਰ ਮਾਸਟਰ ਜਨਰਲ ਵਜੋਂ ਜਨਰਲ ਹੈੱਡਕੁਆਰਟਰ ਵਿੱਚ ਤਬਦੀਲ ਕੀਤਾ ਗਿਆ ਸੀ।

The post ਲੈਫਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਪਾਕਿਸਤਾਨ ਦਾ ਨਵਾਂ ਸੈਨਾ ਮੁਖੀ ਕੀਤਾ ਨਿਯੁਕਤ appeared first on TheUnmute.com - Punjabi News.

Tags:
  • asim-munir
  • breaking-news
  • director-general-military-intelligence
  • director-general-military-intelligence-pakistan
  • new-army-chief-of-pakistan
  • news
  • pakisatan
  • pakisatan-latest-news
  • pakistan
  • pakistans-defense-minister
  • pm-shahbaz-sharif
  • prime-minister-shahbaz-sharif
  • shahbaz-sharif
  • the-unmute-breaking-news
  • the-unmute-latest-news
  • the-unmute-latest-update
  • the-unmute-punjabi-news

Malaysia: ਅਨਵਰ ਇਬਰਾਹਿਮ ਹੋਣਗੇ ਮਲੇਸ਼ੀਆ ਦੇ ਨਵੇਂ ਪ੍ਰਧਾਨ ਮੰਤਰੀ

Thursday 24 November 2022 09:36 AM UTC+00 | Tags: anwar-ibrahim breaking-news datuk-seri-anwar-ibrahim malaysia malaysia-government malaysia-news malaysia-news-pm new-prime-minister-of-malaysia news punjabi-news the-unmute-latest-news the-unmute-punjabi-news

ਚੰਡੀਗੜ੍ਹ 24 ਨਵੰਬਰ 2022: ਅਨਵਰ ਇਬਰਾਹਿਮ (Anwar Ibrahim) ਨੂੰ ਮਲੇਸ਼ੀਆ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਇਬਰਾਹਿਮ ਦੀ ਨਿਯੁਕਤੀ ਦਾ ਫੈਸਲਾ ਦੇਸ਼ ਦੇ ਨੌਂ ਰਾਜਾਂ ਦੇ ਰਾਜਿਆਂ ਨਾਲ ਵਿਸ਼ੇਸ਼ ਬੈਠਕ ‘ਚ ਸਲਾਹ ਮਸ਼ਵਰੇ ਤੋਂ ਬਾਅਦ ਕੀਤਾ ਗਿਆ ਹੈ । ਇਸ ਨਾਲ ਮਲੇਸ਼ੀਆ ਵਿੱਚ ਖੰਡਿਤ ਫ਼ਤਵੇ ਨਾਲ ਪੈਦਾ ਹੋਈ ਸਿਆਸੀ ਅਨਿਸ਼ਚਿਤਤਾ ਖ਼ਤਮ ਹੋ ਗਈ ਹੈ ।

ਦਿ ਸਟਰੇਟਸ ਟਾਈਮਜ਼ ਦੀ ਰਿਪੋਰਟ ਮੁਤਾਬਕ ਮਹਿਲ ਵੱਲੋਂ ਜਾਰੀ ਬਿਆਨ ਵਿੱਚ ਇਬਰਾਹਿਮ ਦੀ ਨਾਮਜ਼ਦਗੀ ਦੀ ਜਾਣਕਾਰੀ ਦਿੱਤੀ ਗਈ ਹੈ। ਅਨਵਰ ਇਬਰਾਹਿਮ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਮਲੇਸ਼ੀਆ ਦੇ 10ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਬਰਾਹਿਮ ਮਲੇਸ਼ੀਆ ਦੇ 10ਵੇਂ ਪ੍ਰਧਾਨ ਮੰਤਰੀ ਹੋਣਗੇ।

ਸੁਲਤਾਨ ਨੇ ਮਲੇਸ਼ੀਆ ਦੇ 10ਵੇਂ ਪ੍ਰਧਾਨ ਮੰਤਰੀ ਵਜੋਂ ਦਾਤੁਕ ਸੇਰੀ ਅਨਵਰ ਇਬਰਾਹਿਮ (Anwar Ibrahim) ਨੂੰ ਨਿਯੁਕਤ ਕਰਨ ਲਈ ਸਹਿਮਤੀ ਦਿੱਤੀ ਹੈ। ਇਸ ਨਾਲ ਮਲੇਸ਼ੀਆ ਵਿੱਚ ਆਮ ਚੋਣਾਂ ਦੇ ਪੰਜ ਦਿਨ ਬਾਅਦ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਸਾਫ਼ ਹੋ ਗਿਆ ਹੈ। 1998 ਵਿੱਚ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਅਤੇ ਸ਼ਕਤੀ ਦੀ ਦੁਰਵਰਤੋਂ ਦੇ ਦੋਸ਼ਾਂ ਤੋਂ ਬਾਅਦ ਇਬਰਾਹਿਮ ਦਾ ਪ੍ਰਧਾਨ ਮੰਤਰੀ ਅਹੁਦੇ ‘ਤੇ ਲਈ ਚੁਣਿਆ ਗਿਆ ਹੈ |

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਬਾਰੇ ਇਹ ਘੋਸ਼ਣਾ ਸੁਲਤਾਨ ਅਬਦੁੱਲਾ ਅਹਿਮਦ ਸ਼ਾਹ ਦੇ ਏਕਤਾ ਸਰਕਾਰ ਬਣਾਉਣ ਦੇ ਪ੍ਰਸਤਾਵ ‘ਤੇ ਬਹੁਮਤ ਪਾਰਟੀਆਂ ਦੇ ਸਹਿਮਤ ਹੋਣ ਤੋਂ ਬਾਅਦ ਆਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਨਵਰ ਇਬਰਾਹਿਮ ਅਤੇ ਉਸਦੇ ਵਿਰੋਧੀ ਪੇਰੀਕਟਨ ਨੈਸ਼ਨਲ (ਪੀਐਨ) ਦੇ ਮੁਖੀ ਮੁਹੀਦੀਨ ਯਾਸੀਨ ਸੰਸਦ ਵਿੱਚ ਬਹੁਮਤ ਲਈ ਲੋੜੀਂਦੇ 112 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਕਰਨ ਵਿੱਚ ਅਸਮਰੱਥ ਰਹੇ।

The post Malaysia: ਅਨਵਰ ਇਬਰਾਹਿਮ ਹੋਣਗੇ ਮਲੇਸ਼ੀਆ ਦੇ ਨਵੇਂ ਪ੍ਰਧਾਨ ਮੰਤਰੀ appeared first on TheUnmute.com - Punjabi News.

Tags:
  • anwar-ibrahim
  • breaking-news
  • datuk-seri-anwar-ibrahim
  • malaysia
  • malaysia-government
  • malaysia-news
  • malaysia-news-pm
  • new-prime-minister-of-malaysia
  • news
  • punjabi-news
  • the-unmute-latest-news
  • the-unmute-punjabi-news

ਸ੍ਰੀ ਮੁਕਤਸਰ ਸਾਹਿਬ 24 ਨਵੰਬਰ 2022: ਸਰਵ ਸਿੱਖਿਆ ਅਭਿਆਨ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ‘ਤੇ ਬੱਚਿਆਂ ਦੀਆਂ ਵੱਖ-ਵੱਖ ਖੇਡਾਂ ਕਰਵਾਈਆ ਗਈਆਂ । ਇਨ੍ਹਾਂ ਵਿੱਚ ਨੇਤਰਹੀਣ ਬੱਚਿਆਂ ਦੀਆਂ ਦੌੜਾ ਅਤੇ ਹੋਰ ਅਪਾਹਜ ਬੱਚਿਆਂ ਦੀ ਖੇਡਾਂ ਕਰਵਾਈਆਂ |

Sri Muktsar Sahib

ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਹਨਾਂ ਬੱਚਿਆਂ ਦੀਆਂ ਵੀ ਆਮ ਬੱਚਿਆਂ ਵਾਂਗ ਪਹਿਲਾ ਬਲਾਕ ਪੱਧਰ ‘ਤੇ ਖੇਡਾਂ ਕਰਵਾਈਆ ਗਈਆਂ ਹਨ | ਇਹਨਾਂ ਖੇਡਾਂ ਵਿਚ ਜੇਤੂ ਵਿਦਿਆਰਥੀ ਸਟੇਟ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਆਈਈਡੀ ਬਰਾਂਚ ਦੇ ਅਧੀਨ ਜ਼ਿਲ੍ਹਾ ਪੱਧਰ ‘ਤੇ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ।

ਇਸ ਮੌੇਕੇ ਅਧਿਆਪਕਾਂ ਨੇ ਦੱਸਿਆ ਕਿ ਇਹਨਾਂ ਬੱਚਿਆਂ ਦੇ ਹੌਸਲੇ ਨੂੰ ਬੁਲੰਦ ਕਰਨ ਲਈ ਇਹਨਾਂ ਵਿਚ ਇਹ ਭਾਵਨਾ ਲਿਆਉਣੀ ਜਰੂਰੀ ਹੈ ਕਿ ਇਹ ਕਿਸੇ ਨਾਲੋਂ ਘੱਟ ਨਹੀ ਹਨ। ਇਸ ਤਹਿਤ ਪੜ੍ਹਾਈ ਦੇ ਨਾਲ ਨਾਲ ਹਰ ਸ਼ਨੀਵਾਰ ਇਹਨਾਂ ਦੀਆਂ ਖੇਡਾਂ ਸਕੂਲ ਪੱਧਰ ‘ਤੇ ਕਰਵਾਈਆ ਜਾਂਦੀਆ ਹਨ ਤਾਂ ਜ਼ੋ ਇਹ ਬੱਚੇ ਜਿੰਦਗੀ ਵਿਚ ਅੱਗੇ ਵਧ ਸਕਣ | ਇਸ ਮੌਕੇ ਅਮਰਗੁਰਪ੍ਰੀਤ ਸਿੰਘ ਰਾਣਾ ਬੇਦੀ ਜਿਲ੍ਹਾ ਕੋਆਡੀਨੇਟਰ ਆਈਈਡੀ ਵੀ ਮੌਜੂਦ ਰਹੇ |

ਸ੍ਰੀ ਮੁਕਤਸਰ ਸਾਹਿਬ

The post ਸ੍ਰੀ ਮੁਕਤਸਰ ਸਾਹਿਬ ਵਿਖੇ ਵਿਲੱਖ਼ਣ ਸਮਰੱਥਾ ਵਾਲੇ ਬੱਚਿਆਂ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ appeared first on TheUnmute.com - Punjabi News.

Tags:
  • breaking-news
  • guru-gobind-singh-stadium
  • news
  • punjab-news
  • sri-muktsar-sahib

ਹਾਈਕੋਰਟ ਨੇ ਹਰਿਆਣਾ ਸਰਕਾਰ ਵਲੋਂ ਸ਼ਾਮਲਾਤ ਜ਼ਮੀਨਾਂ ਦੇ ਮਾਲਕੀ ਹੱਕ ਪੰਚਾਇਤਾਂ ਨੂੰ ਦੇਣ ਦੇ ਪੰਜਾਬ ਵਰਗੇ ਹੁਕਮਾਂ 'ਤੇ ਲਾਈ ਰੋਕ

Thursday 24 November 2022 10:09 AM UTC+00 | Tags: aam-aadmi-party breaking-news cm-bhagwant-mann haryana-government high-court land-to-the-panchayats news panchayats the-unmute-breaking-news the-unmute-punjabi-news

ਚੰਡੀਗੜ੍ਹ 24 ਨਵੰਬਰ 2022: ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੀਆਂ ਸ਼ਾਮਲਾਤ ਜ਼ਮੀਨਾਂ ਦੇ ਮਾਲਕੀ ਹੱਕ ਪੰਚਾਇਤਾਂ ਨੂੰ ਦੇਣ ਦਾ ਫੈਸਲਾ ਕੀਤਾ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਹਰਿਆਣਾ ਸਰਕਾਰ ਵੱਲੋਂ ਸ਼ਾਮਲਾਤ ਜ਼ਮੀਨਾਂ ਦੇ ਮਾਲਕੀ ਹੱਕ ਪੰਚਾਇਤਾਂ ਨੂੰ ਦੇਣ 'ਤੇ ਰੋਕ ਲਾ ਦਿੱਤੀ ਹੈ।

ਜਸਟਿਸ ਲੀਜ਼ਾ ਗਿੱਲ ਅਤੇ ਜਸਟਿਸ ਰਿਤੂ ਟੈਗੋਰ ਦੇ ਬੈਂਚ ਨੇ ਪੰਜਾਬ ਸਰਕਾਰ ਵੱਲੋਂ ਸ਼ਾਮਲਾਤ ਜ਼ਮੀਨ ਪੰਚਾਇਤਾਂ ਨੂੰ ਤਬਦੀਲ ਕਰਨ ‘ਤੇ ਰੋਕ ਦੇ ਨਾਲ-ਨਾਲ ਇਹ ਮਾਮਲਾ ਸੁਣਵਾਈ ਲਈ ਚੀਫ਼ ਜਸਟਿਸ ਕੋਲ ਭੇਜ ਦਿੱਤਾ ਹੈ।ਵਰਨਣਯੋਗ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਪੰਜਾਬ ਸਰਕਾਰ ਵੱਲੋਂ ਵੀ ਸ਼ਾਮਲਾਟ ਜ਼ਮੀਨਾਂ ਦੇ ਮਾਲਕੀ ਹੱਕ ਪੰਚਾਇਤਾਂ ਨੂੰ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਾਂ ਤਾਂ ਲੋਕ ਸ਼ਾਮਲਾਟ ਜ਼ਮੀਨਾਂ ‘ਤੇ ਕਬਜ਼ਾ ਛੱਡ ਦੇਣ ਜਾਂ ਫਿਰ ਬਿੱਲ ਭਰਨ ਲਈ ਤਿਆਰ ਰਹਿਣ। ਸੁਮਿੱਤਰਾ ਨੇਗੀ ਤੇ ਹੋਰਨਾਂ ਨੇ ਪੰਜਾਬ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਪੰਜਾਬ-ਹਰਿਆਣਾ ਨਾਲ ਸਬੰਧਤ ਸ਼ਾਮਲਾਤ ਜ਼ਮੀਨਾਂ ਦੇ ਮਾਲਕੀ ਹੱਕ ਪੰਚਾਇਤਾਂ ਨੂੰ ਤਬਦੀਲ ਕਰਨ ਦੇ ਦੋਵਾਂ ਕੇਸਾਂ ਦੀ ਸੁਣਵਾਈ ਹੁਣ ਇਕੱਠੇ ਹੋਵੇਗੀ |

The post ਹਾਈਕੋਰਟ ਨੇ ਹਰਿਆਣਾ ਸਰਕਾਰ ਵਲੋਂ ਸ਼ਾਮਲਾਤ ਜ਼ਮੀਨਾਂ ਦੇ ਮਾਲਕੀ ਹੱਕ ਪੰਚਾਇਤਾਂ ਨੂੰ ਦੇਣ ਦੇ ਪੰਜਾਬ ਵਰਗੇ ਹੁਕਮਾਂ 'ਤੇ ਲਾਈ ਰੋਕ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • haryana-government
  • high-court
  • land-to-the-panchayats
  • news
  • panchayats
  • the-unmute-breaking-news
  • the-unmute-punjabi-news

ਐੱਨਆਈਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਬਠਿੰਡਾ ਤੋਂ ਦਿੱਲੀ ਹੋਈ ਰਵਾਨਾ

Thursday 24 November 2022 10:17 AM UTC+00 | Tags: aam-aadmi-party bagha-purana-court-of-moga breaking-news cm-bhagwant-mann gangster-lawrence-bishnoi jalandhar-police lawrence-bishnoi ludhiana-court ludhiana-police moga moga-police news nia production-warrant punjab-congress punjab-government punjabi-news punjab-police punjabs-bathinda-jail sidhu-moosewala-murder sidhu-moosewala-murder-case the-unmute-breaking-news the-unmute-punjabi-news uapa

ਚੰਡੀਗੜ੍ਹ 24 ਨਵੰਬਰ 2022: ਪੰਜਾਬ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਐੱਨਆਈਏ ਨੇ 10 ਦਿਨਾਂ ਦੇ ਰਿਮਾਂਡ ਲਿਆ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਵੀਰਵਾਰ ਸਵੇਰੇ ਬਿਸ਼ਨੋਈ ਨੂੰ ਯੂਏਪੀਏ ਤਹਿਤ ਹਿਰਾਸਤ ਵਿੱਚ ਲੈਣ ਤੋਂ ਬਾਅਦ ਅੱਜ ਉਸ ਨੂੰ ਵੀਡੀਓ ਕਾਨਫਰੰਸ ਰਾਹੀਂ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਐੱਨਆਈਏ ਨੂੰ ਬਿਸ਼ਨੋਈ ਦਾ 10 ਦਿਨ ਦਾ ਰਿਮਾਂਡ ਨੂੰ ਦਿੱਤਾ ਹੈ।

ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਐੱਨਆਈਏ ਦੀ ਇੱਕ ਟੀਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਕੇਂਦਰੀ ਜੇਲ੍ਹ ਤੋਂ ਦਿੱਲੀ ਲਈ ਰਵਾਨਾ ਹੋ ਗਈ ਹੈ। ਐੱਨਆਈਏ (NIA) ਨੇ ਲਾਰੈਂਸ 'ਤੇ ਅੱਤਵਾਦੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਐੱਨਆਈਏ ਨੇ ਲਾਰੈਂਸ ਬਿਸ਼ਨੋਈ (Lawrence Bishnoi) ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜੋ ਕਿ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ 'ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਬਣਾਏ ਗਏ ਨਿਯਮ ਹਨ। ਐਨ.ਆਈ.ਏ. ਲਾਰੈਂਸ ਨੂੰ ਦਿੱਲੀ ਲੈ ਕੇ ਜਾਵੇਗੀ ਅਤੇ ਅੱਤਵਾਦੀ ਸਬੰਧਾਂ ਦੇ ਸਬੰਧ 'ਚ ਉਸ ਤੋਂ ਪੁੱਛਗਿੱਛ ਕਰੇਗੀ।

gangster Lawrence Bishnoi

The post ਐੱਨਆਈਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਬਠਿੰਡਾ ਤੋਂ ਦਿੱਲੀ ਹੋਈ ਰਵਾਨਾ appeared first on TheUnmute.com - Punjabi News.

Tags:
  • aam-aadmi-party
  • bagha-purana-court-of-moga
  • breaking-news
  • cm-bhagwant-mann
  • gangster-lawrence-bishnoi
  • jalandhar-police
  • lawrence-bishnoi
  • ludhiana-court
  • ludhiana-police
  • moga
  • moga-police
  • news
  • nia
  • production-warrant
  • punjab-congress
  • punjab-government
  • punjabi-news
  • punjab-police
  • punjabs-bathinda-jail
  • sidhu-moosewala-murder
  • sidhu-moosewala-murder-case
  • the-unmute-breaking-news
  • the-unmute-punjabi-news
  • uapa

IND VS NZ ODI: ਨਿਊਜ਼ੀਲੈਂਡ ਖ਼ਿਲਾਫ ਪਹਿਲੇ ਵਨਡੇ ਮੈਚ 'ਚ ਭਾਰਤੀ ਟੀਮ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੈ ਮੌਕਾ

Thursday 24 November 2022 10:31 AM UTC+00 | Tags: bcci breaking-news cricket-news hardik-pandya india indian-cricket-team ind-vs-nz ind-vs-nz-live-score ind-vs-nz-odi ind-vs-nz-t20i ind-vs-nz-t20-match news new-zealand new-zealand-a-team t20-series t20-series-against-india t20-world-cup team-captain-kane-williamson the-unmute-breaking-news the-unmute-latest-news the-unmute-news tim-southee

ਚੰਡੀਗੜ੍ਹ 24 ਨਵੰਬਰ 2022: (IND VS NZ ODI) ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ (New Zealand) ਦੇ ਦੌਰੇ ‘ਤੇ ਹੈ ਅਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ, ਜੋ ਕੱਲ੍ਹ ਯਾਨੀ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ। ਭਾਰਤੀ ਟੀਮ ਨੇ ਹਾਰਦਿਕ ਪੰਡਯਾ ਦੀ ਕਪਤਾਨੀ ‘ਚ ਟੀ-20 ਸੀਰੀਜ਼ ਜਿੱਤ ਲਈ ਹੈ ਅਤੇ ਹੁਣ ਵਨਡੇ ਸੀਰੀਜ਼ ਦੀ ਵਾਰੀ ਹੈ ਜਿਸ ਦੀ ਕਪਤਾਨੀ ਸ਼ਿਖਰ ਧਵਨ ਕਰਨਗੇ। ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਤੋਂ ਹੁਣ ਵਨਡੇ ਸੀਰੀਜ਼ ‘ਚ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।

ਪਹਿਲੇ ਵਨਡੇ ਦੀ ਗੱਲ ਕਰੀਏ ਤਾਂ ਇਸ ਮੈਚ ‘ਚ ਸ਼ਿਖਰ ਧਵਨ ਦੇ ਓਪਨਿੰਗ ਸਾਥੀ ਸ਼ੁਭਮਨ ਗਿੱਲ ਹੋ ਸਕਦੇ ਹਨ, ਜਦਕਿ ਸ਼੍ਰੇਅਸ ਅਈਅਰ ਨੂੰ ਤੀਜੇ ਨੰਬਰ ‘ਤੇ ਮੌਕਾ ਮਿਲ ਸਕਦਾ ਹੈ। ਹਾਲਾਂਕਿ ਅਈਅਰ ਟੀ-20 ਸੀਰੀਜ਼ ‘ਚ ਦੌੜਾਂ ਬਣਾਉਣ ‘ਚ ਸਫਲ ਨਹੀਂ ਰਹੇ ਸਨ ਅਤੇ ਉਹ ਆਪਣੀ ਫਾਰਮ ਨਾਲ ਜੂਝ ਰਹੇ ਹਨ।

ਇਸ ਤੋਂ ਇਲਾਵਾ ਭਾਰਤੀ ਟੀਮ (India)  ਦੇ ਸਟਾਰ ਬੱਲੇਬਾਜ਼ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਉਤਰਣਗੇ। ਰਿਸ਼ਭ ਪੰਤ ਟੀਮ ‘ਚ ਵਿਕਟਕੀਪਰ ਦੇ ਤੌਰ ‘ਤੇ ਪਹਿਲੀ ਪਸੰਦ ਹੋਣਗੇ ਪਰ ਉਨ੍ਹਾਂ ਦੀ ਖਰਾਬ ਫਾਰਮ ਨੂੰ ਦੇਖਦੇ ਹੋਏ ਈਸ਼ਾਨ ਕਿਸ਼ਨ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਸੰਜੂ ਸੈਮਸਨ ਵੀ ਇਸ ਟੀਮ ਦਾ ਹਿੱਸਾ ਬਣ ਸਕਦੇ ਹਨ ਅਤੇ ਉਨ੍ਹਾਂ ਨੂੰ ਛੇਵੇਂ ਸਥਾਨ ‘ਤੇ ਬੱਲੇਬਾਜ਼ੀ ਲਈ ਭੇਜਿਆ ਜਾ ਸਕਦਾ ਹੈ। ਜੇਕਰ ਦੀਪਕ ਚਾਹਰ ਵਨਡੇ ਟੀਮ ‘ਚ ਮੌਜੂਦ ਹਨ ਤਾਂ ਉਨ੍ਹਾਂ ਨੂੰ ਪਲੇਇੰਗ ਇਲੈਵਨ ‘ਚ ਜਗ੍ਹਾ ਦਿੱਤੀ ਜਾ ਸਕਦੀ ਹੈ, ਜੋ ਵਧੀਆ ਬੱਲੇਬਾਜ਼ੀ ਕਰਦਾ ਹੈ, ਉਥੇ ਹੀ ਸ਼ਾਰਦੁਲ ਠਾਕੁਰ ਵੀ ਟੀਮ ‘ਚ ਜਗ੍ਹਾ ਬਣਾਉਣ ‘ਚ ਸਫਲ ਹੋ ਸਕਦੇ ਹਨ।

ਅਰਸ਼ਦੀਪ ਸਿੰਘ ਨੇ ਟੀ-20 ਸੀਰੀਜ਼ ਦੇ ਆਖ਼ਰੀ ਮੈਚ ਵਿੱਚ ਚੰਗੀ ਗੇਂਦਬਾਜ਼ੀ ਕੀਤੀ ਸੀ ਅਤੇ ਉਸ ਦੇ ਪਲੇਇੰਗ ਇਲੈਵਨ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ, ਪਰ ਉਸ ਨੂੰ ਉਮਰਾਨ ਮਲਿਕ ਨਾਲ ਮੁਕਾਬਲਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਕੁਲਦੀਪ ਯਾਦਵ ਅਤੇ ਯੁਜਵੇਂਦਰ ਸਿੰਘ ਚਾਹਲ ਨੂੰ ਵੀ ਪਲੇਇੰਗ ਇਲੈਵਨ ਵਿੱਚ ਜਗ੍ਹਾ ਮਿਲ ਸਕਦੀ ਹੈ। ਦੋਵੇਂ ਟੀਮ ਅਵਿਚਲੇ ਮੈਚ ਕੱਲ੍ਹ ਸ਼ਾਮ 7:00 ਵਜੇ ਖੇਡਿਆ ਜਾਵੇਗਾ |

The post IND VS NZ ODI: ਨਿਊਜ਼ੀਲੈਂਡ ਖ਼ਿਲਾਫ ਪਹਿਲੇ ਵਨਡੇ ਮੈਚ ‘ਚ ਭਾਰਤੀ ਟੀਮ ‘ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੈ ਮੌਕਾ appeared first on TheUnmute.com - Punjabi News.

Tags:
  • bcci
  • breaking-news
  • cricket-news
  • hardik-pandya
  • india
  • indian-cricket-team
  • ind-vs-nz
  • ind-vs-nz-live-score
  • ind-vs-nz-odi
  • ind-vs-nz-t20i
  • ind-vs-nz-t20-match
  • news
  • new-zealand
  • new-zealand-a-team
  • t20-series
  • t20-series-against-india
  • t20-world-cup
  • team-captain-kane-williamson
  • the-unmute-breaking-news
  • the-unmute-latest-news
  • the-unmute-news
  • tim-southee

ਜਲੰਧਰ ਵਿਕਾਸ ਅਥਾਰਟੀ ਵੱਲੋਂ ਕਮਰਸ਼ੀਅਲ ਅਤੇ ਰਿਹਾਇਸ਼ੀ ਜਾਇਦਾਦਾਂ ਦੀ ਈ-ਨਿਲਾਮੀ ਸ਼ੁਰੂ

Thursday 24 November 2022 10:37 AM UTC+00 | Tags: aam-aadmi-party breaking-news cm-bhagwant-mann e-auction gandhi-vanita-ashram jalandhar jalandhar-development-authority jda kuldeep-singh-dhaliwal launched-e-auction launched-e-auction-punjab news punjab-government the-unmute-breaking-news

ਚੰਡੀਗੜ੍ਹ 24 ਨਵੰਬਰ 2022: ਜਲੰਧਰ ਵਿਕਾਸ ਅਥਾਰਟੀ (Jalandhar Development Authority) ਵੱਲੋਂ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਵਪਾਰਕ ਤੇ ਰਿਹਾਇਸ਼ੀ ਜਾਇਦਾਦਾਂ ਤੋਂ ਇਲਾਵਾ ਇਕ ਚੰਕ ਸਾਈਟ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਇਹ ਈ-ਨਿਲਾਮੀ 7 ਦਸੰਬਰ, 2022 ਨੂੰ ਦੁਪਹਿਰ 1.00 ਵਜੇ ਸਮਾਪਤ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਈ-ਨਿਲਾਮੀ ਵਿੱਚ 62 ਵਪਾਰਕ ਸਾਈਟਾਂ (36 ਐਸ.ਸੀ.ਓ/ਐਸ.ਸੀ.ਐਫ/ਐਸ.ਸੀ.ਐਸ. ਅਤੇ 26 ਬੂਥ/ ਕਨਵੀਨੀਐਂਟ ਬੂਥ/ਸਟ੍ਰਿੱਪ ਬੂਥ) ਅਤੇ 54 ਰਿਹਾਇਸ਼ੀ ਪਲਾਟ ਖਰੀਦ ਲਈ ਉਪਲਬਧ ਹਨ। ਇਹ ਜਾਇਦਾਦਾਂ ਜਲੰਧਰ, ਮੁਕੇਰੀਆਂ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਵੱਖ-ਵੱਖ ਥਾਵਾਂ ‘ਤੇ ਸਥਿਤ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਗਾਂਧੀ ਵਨੀਤਾ ਆਸ਼ਰਮ, ਕਪੂਰਥਲਾ ਰੋਡ, ਜਲੰਧਰ ਵਿਖੇ ਇੱਕ ਚੰਕ ਸਾਈਟ ਵੀ ਈ-ਨਿਲਾਮੀ ਲਈ ਉਪਲਬਧ ਹੈ, ਜਿਸ ਦੀ ਰਾਖਵੀਂ ਕੀਮਤ 14.22 ਕਰੋੜ ਰੁਪਏ ਹੈ।ਬੁਲਾਰੇ ਨੇ ਦੱਸਿਆ ਕਿ ਇਸ ਸਾਲ ਅਕਤੂਬਰ ਮਹੀਨੇ ਵਿੱਚ ਹੋਈ ਈ-ਨਿਲਾਮੀ ਵਿੱਚ, ਜੇ.ਡੀ.ਏ. ਵੱਲੋਂ ਤਕਰੀਬਨ 19 ਕਰੋੜ ਰੁਪਏ ਦੀਆਂ ਜਾਇਦਾਦਾਂ ਦੀ ਸਫ਼ਲਤਾਪੂਰਵਕ ਨਿਲਾਮੀ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਬੋਲੀ ਵਿੱਚ ਹਿੱਸਾ ਲੈਣ ਲਈ ਬੋਲੀਕਾਰਾਂ ਨੂੰ ਈ-ਆਕਸ਼ਨ ਪੋਰਟਲ www.puda.e-auctions.in ‘ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਇਸ ਪੋਰਟਲ ‘ਤੇ ਈ-ਨਿਲਾਮੀ ਦੇ ਨਿਯਮ ਅਤੇ ਸ਼ਰਤਾਂ ਵੀ ਉਪਲਬਧ ਹਨ। ਸਫ਼ਲ ਬੋਲੀਕਾਰਾਂ ਨੂੰ ਜਾਇਦਾਦਾਂ ਦਾ ਕਬਜ਼ਾ ਅਲਾਟਮੈਂਟ ਪੱਤਰ ਜਾਰੀ ਹੋਣ ਤੋਂ 90 ਦਿਨਾਂ ਦੇ ਅੰਦਰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਜਾਇਦਾਦਾਂ ਦੀ ਸਬੰਧੀ ਮੁਕੰਮਲ ਵੇਰਵੇ ਜਿਵੇਂ- ਰਾਖਵੀਂ ਕੀਮਤ, ਆਲਾ-ਦੁਆਲਾ, ਜਗ੍ਹਾ ਦਾ ਪਲਾਨ, ਭੁਗਤਾਨ ਅਤੇ ਹੋਰ ਨਿਯਮ ਤੇ ਸ਼ਰਤਾਂ ਈ-ਨਿਲਾਮੀ ਪੋਰਟਲ ‘ਤੇ ਦੇਖੇ ਜਾ ਸਕਦੇ ਹਨ।

The post ਜਲੰਧਰ ਵਿਕਾਸ ਅਥਾਰਟੀ ਵੱਲੋਂ ਕਮਰਸ਼ੀਅਲ ਅਤੇ ਰਿਹਾਇਸ਼ੀ ਜਾਇਦਾਦਾਂ ਦੀ ਈ-ਨਿਲਾਮੀ ਸ਼ੁਰੂ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • e-auction
  • gandhi-vanita-ashram
  • jalandhar
  • jalandhar-development-authority
  • jda
  • kuldeep-singh-dhaliwal
  • launched-e-auction
  • launched-e-auction-punjab
  • news
  • punjab-government
  • the-unmute-breaking-news

ਨਵਾਂਸ਼ਹਿਰ ਜ਼ਿਲ੍ਹੇ 'ਚ ਸ਼ੁਰੂ ਹੋਣਗੇ 18 ਨਵੇਂ ਆਮ ਆਦਮੀ ਕਲੀਨਿਕ: ਡਿਪਟੀ ਕਮਿਸ਼ਨਰ ਰੰਧਾਵਾ

Thursday 24 November 2022 11:56 AM UTC+00 | Tags: 18 aam-aadmi-clinics aam-aadmi-party breaking-news chetan-singh-jauramajra-news health health-department health-department-punjab health-facilities health-facilities-in-punjab jalandhar navjot-pal-singh-randhawa nawanshahr news punjab-government the-unmute-breaking-news the-unmute-latest-news the-unmute-punjabi-news

ਨਵਾਂਸ਼ਹਿਰ 24 ਨਵੰਬਰ 2022: ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਸਮੇਤ ਜ਼ਿਲ੍ਹੇ ਵਿਚ ਨਵੇਂ ਆਮ ਆਦਮੀ ਕਲੀਨਿਕ (Aam Aadmi clinics) ਬਣਾਉਣ, ਮੌਜੂਦਾ ਸਮੇਂ ਵਿਚ ਡੇਂਗੂ ਦੀ ਬਿਮਾਰੀ ਦੇ ਪੈਰ ਪਸਾਰਨ ਦੇ ਖਤਰੇ ਨੂੰ ਰੋਕਣ, ਜ਼ਿਲ੍ਹੇ ਵਿਚ ਮਾਵਾਂ ਤੇ ਬੱਚਿਆਂ ਦੇ 100 ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ, ਪੀ.ਸੀ.ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੀਟਿੰਗ ਵਿਚ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਸਮੇਤ ਵੱਖ-ਵੱਖ ਸਹਿਯੋਗੀ ਵਿਭਾਗਾਂ ਦੇ ਨੁਮਾਇੰਦੇ ਮੌਜੂਦ ਸਨ।

ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਸਭ ਤੋਂ ਪਹਿਲਾਂ ਜ਼ਿਲ੍ਹਾ ਸਿਹਤ ਵਿਭਾਗ ਨੂੰ ਜ਼ਿਲ੍ਹੇ ਵਿਚ ਟੀ ਬੀ ਦੇ 20 ਫੀਸਦੀ ਕੇਸ ਘਟਾਉਣ ਲਈ ਭਾਰਤ ਸਰਕਾਰ ਵੱਲੋਂ ਬ੍ਰਾਊਂਜ ਮੈਡਲ ਦਾ ਸਨਮਾਨ ਮਿਲਣ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਹ ਸਨਮਾਨ ਸਿਹਤ ਵਿਭਾਗ ਦੀਆਂ ਮਾਨਵਤਾ ਪ੍ਰਤੀ ਸੇਵਾਵਾਂ 'ਤੇ ਮੋਹਰ ਲਾਉਂਦਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾਗਤ ਜਣੇਪਿਆਂ ਵਿਚ ਸਰਕਾਰੀ ਸਿਹਤ ਸੰਸਥਾਵਾਂ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਪਛਾੜਨਾ ਵੀ ਸ਼ਲਾਘਾਯੋਗ ਹੈ।

ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿਚ 18 ਨਵੇਂ ਆਮ ਆਦਮੀ ਕਲੀਨਿਕ ਬਣਾਏ ਜਾਣੇ ਹਨ, ਜਿਨ੍ਹਾਂ ਵਿਚੋਂ ਸਿਹਤ ਵਿਭਾਗ ਦੇ 17 ਮੁੱਢਲੇ ਸਿਹਤ ਕੇਂਦਰਾਂ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਕੇ ਆਮ ਆਦਮੀ ਕਲੀਨਿਕ ਵਜੋਂ ਬਣਾਏ ਜਾਣਗੇ, ਜਦਕਿ ਅਰਬਨ ਖੇਤਰ ਵਿਚ ਇਕ ਆਦਮੀ ਕਲੀਨਿਕ ਬਣਾਉਣ ਲਈ ਥਾਂ ਦੀ ਪਛਾਣ ਕੀਤੀ ਜਾਵੇਗੀ।

ਸਮਾਜ ਦੇ ਹਰ ਵਰਗ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਵੇਂ ਆਮ ਆਦਮੀ ਕਲੀਨਿਕ 26 ਜਨਵਰੀ, 2023 ਤੱਕ ਸ਼ੁਰੂ ਕੀਤੇ ਜਾਣੇ ਹਨ, ਇਸ ਲਈ ਸਿਹਤ ਵਿਭਾਗ ਸਹਿਯੋਗ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਦਿਸ਼ਾ ਵਿਚ ਕਾਰਜ ਆਰੰਭ ਕਰਨੇ ਯਕੀਨੀ ਬਣਾਏ। ਹਰੇਕ ਪ੍ਰਾਈਮਰੀ ਹੈਲਥ ਸੈਂਟਰ ਦੇ ਢਾਂਚੇ ਨੂੰ ਹੋਰ ਮਜ਼ਬੂਤ ਬਣਾ ਕੇ ਆਮ ਆਦਮੀ ਕਲੀਨਿਕ (Aam Aadmi clinics) ਬਣਾਉਣ 'ਤੇ ਤਕਰੀਬਨ 25 ਲੱਖ ਰੁਪਏ ਤੱਕ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 26 ਜਨਵਰੀ 2023 ਨੂੰ ਜ਼ਿਲ੍ਹੇ ਵਿੱਚ 18 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਸਿਹਤ ਖੇਤਰ ਵਿਚ ਵੱਡੀ ਪੁਲਾਂਘ ਹੋਵੇਗੀ।

ਉਨ੍ਹਾਂ ਹਦਾਇਤ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿਚ ਡੇਂਗੂ ਨੇ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਲਈ ਸਿਹਤ ਵਿਭਾਗ ਸਮੇਤ ਹੋਰਨਾਂ ਸਹਿਯੋਗੀ ਵਿਭਾਗਾਂ ਨੂੰ ਹੋਰ ਚੌਕਸ ਹੋਣ ਦੀ ਜ਼ਰੂਰਤ ਹੈ। ਇਸ ਲਈ ਡੇਂਗ ਦੀ ਰੋਕਥਾਮ ਲਈ ਸਰਵੇਖਣ, ਜਾਂਚ ਤੇ ਜਾਗਰੂਕਤਾ ਮੁਹਿੰਮ ਨੂੰ ਤੇਜ਼ ਕੀਤਾ ਜਾਵੇ। ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਨਿਰੰਤਰ ਸਰਵੇ, ਜਾਂਚ ਤੇ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾਣ। ਉਨ੍ਹਾਂ ਕਿਹਾ ਕਿ ਹਫ਼ਤੇ ਦੇ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਵੇ ਅਤੇ "ਹਰ ਐਤਵਾਰ ਡੇਂਗੂ 'ਤੇ ਵਾਰ" ਮੁਹਿੰਮ ਨੂੰ ਤੇਜ਼ ਕੀਤਾ ਜਾਵੇ। ਡੇਂਗੂ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਅਤੇ ਹਫਤੇ ਵਿਚ ਇਕ ਵਾਰ ਕੂਲਰਾਂ, ਫਰਿੱਜ਼ ਦੀ ਟਰੇਅ ਦੀ ਸਫਾਈ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਮੱਛਰ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ।

ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਸੰਸਥਾਗਤ ਜਣੇਪੇ ਨੂੰ ਹੋਰ ਵਧਾਉਣ ਲਈ ਯਤਨ ਕਰਨ ਦੇ ਹੁਕਮ ਦਿੰਦਿਆਂ ਉਨ੍ਹਾਂ ਕਿਹਾ ਕਿ ਗਰਭਵਤੀ ਮਾਵਾਂ ਦੀ ਐਂਟੀਨੇਟਲ ਚੈਕ ਅੱਪ ਰਜਿਸ਼ਟ੍ਰੇਸ਼ਨ ਵਧਾਈ ਜਾਵੇ ਅਤੇ ਹਰ ਇੱਕ ਉੱਚ ਜੋਖਮ ਵਾਲੀਆਂ ਮਾਵਾਂ ਦਾ ਵਿਸ਼ੇਸ਼ ਧਿਆਨ ਰੱਖ ਕੇ, ਉਨ੍ਹਾਂ ਦਾ ਸੁਰੱਖਿਅਤ ਜਣੇਪਾ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਜਣੇਪੇ ਦੀ ਦਰ ਨੂੰ ਹੋਰ ਵਧਾਉਣ ਲਈ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਜਣੇਪਾ ਕਰਵਾਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।

ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਬਾਲ ਸਵੱਸਥਿਆ ਕਾਰਿਆਕ੍ਰਮ (ਆਰ.ਬੀ.ਐੱਸ.ਕੇ.) ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ। ਸਰਕਾਰੀ ਸਕੂਲਾਂ ਵਿਚ ਪੜ੍ਹਦੇ ਅਤੇ ਆਂਗਣਵਾੜੀਆਂ ਵਿਚ ਰਜਿਸਟਰਡ ਜ਼ਿਲ੍ਹੇ ਦੇ 0 ਤੋਂ 18 ਸਾਲ ਤੱਕ ਦੇ ਬਿਮਾਰ ਬੱਚਿਆਂ ਦਾ ਸਿਹਤ ਵਿਭਾਗ ਦੀਆਂ ਮੋਬਾਇਲ ਸਿਹਤ ਟੀਮਾਂ ਮਿੱਥੇ ਸਮੇਂ 'ਚ ਇਲਾਜ ਯਕੀਨੀ ਬਣਾਉਣ।
ਬੱਚਿਆਂ ਦੇ ਟੀਕਾਕਰਨ ਪ੍ਰੋਗਰਾਮ ਅਧੀਨ ਉਨ੍ਹਾਂ ਕਿਹਾ ਕਿ ਟੀਕਾਕਰਨ ਦੇ 100 ਫੀਸਦੀ ਟੀਚੇ ਨੂੰ ਪ੍ਰਾਪਤ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬੰਗਾ ਸਮੇਤ ਕੁਝ ਇਲਾਕਿਆਂ ਵਿਚ ਟੀਕਾਕਰਨ ਦੀ ਦਰ ਘੱਟ ਹੈ, ਉਨ੍ਹਾਂ ਇਲਾਕਿਆਂ ਵਿਚ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਮਹੀਨਾ ਅਕਤੂਬਰ ਦੌਰਾਨ ਜ਼ਿਲ੍ਹੇ ਵਿਚ ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 95 ਚਲਾਨ ਕੀਤੇ ਗਏ, ਜਿਨ੍ਹਾਂ ਵਿਚ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਬਾਕੀ ਵਿਭਾਗਾਂ ਦੇ ਮੁਕਾਬਲੇ ਸਭ ਤੋਂ ਬਿਹਤਰ ਰਹੀ। ਉਨ੍ਹਾਂ ਕਿਹਾ ਕਿ ਕੋਟਪਾ ਐਕਟ ਨੂੰ ਜ਼ਿਲ੍ਹੇ ਵਿਚ ਸਖਤੀ ਨਾਲ ਲਾਗੂ ਕੀਤਾ ਜਾਵੇ। ਇਸ ਲਈ ਮਿਊਂਸੀਪਲ ਕਮੇਟੀ ਨਵਾਂਸ਼ਹਿਰ ਤੇ ਟ੍ਰੈਫਿਕ ਪੁਲਿਸ ਬੰਗਾ ਨੂੰ ਵੀ ਆਪਣਾ ਬਣਦਾ ਸਹਿਯੋਗ ਦੇਣ ਲਈ ਕਿਹਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ, ਡਾ. ਰਵਿੰਦਰ ਸਿੰਘ, ਡਾ. ਗੁਰਿੰਦਰਜੀਤ ਸਿੰਘ, ਡਾ. ਕੁਲਵਿੰਦਰ ਮਾਨ, ਡਾ. ਪ੍ਰਤਿਭਾ ਵਰਮਾ, ਡਾ. ਨਿਰਮਲ ਕੁਮਾਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਗਤ ਰਾਮ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਹੈਲਥ ਇੰਸਪੈਕਟਰ ਰਾਜੀਵ ਕੁਮਾਰ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

The post ਨਵਾਂਸ਼ਹਿਰ ਜ਼ਿਲ੍ਹੇ ‘ਚ ਸ਼ੁਰੂ ਹੋਣਗੇ 18 ਨਵੇਂ ਆਮ ਆਦਮੀ ਕਲੀਨਿਕ: ਡਿਪਟੀ ਕਮਿਸ਼ਨਰ ਰੰਧਾਵਾ appeared first on TheUnmute.com - Punjabi News.

Tags:
  • 18
  • aam-aadmi-clinics
  • aam-aadmi-party
  • breaking-news
  • chetan-singh-jauramajra-news
  • health
  • health-department
  • health-department-punjab
  • health-facilities
  • health-facilities-in-punjab
  • jalandhar
  • navjot-pal-singh-randhawa
  • nawanshahr
  • news
  • punjab-government
  • the-unmute-breaking-news
  • the-unmute-latest-news
  • the-unmute-punjabi-news

ਖੇਤੀ ਬੁਨਿਆਦੀ ਢਾਂਚਾ ਫੰਡ ਸਕੀਮ ਅਧੀਨ ਵਿਆਜ 'ਤੇ ਦਿੱਤੀ ਜਾਵੇਗੀ 3 ਫ਼ੀਸਦੀ ਦੀ ਛੋਟ

Thursday 24 November 2022 12:00 PM UTC+00 | Tags: aam-aadmi-party agricultural-infrastructure cm-bhagwant-mann director-horticulture director-horticulture-punjab kuldeep-singh-dhaliwal news punjab punjab-news the-unmute-breaking-news the-unmute-punjab

ਨਵਾਂਸ਼ਹਿਰ 24 ਨਵੰਬਰ 2022: ਡਾਇਰੈਕਟਰ ਬਾਗਬਾਨੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਅਗਾਂਹਵਧੂ ਉਦਮੀਆਂ ਜੋ ਕਿ ਖੇਤੀ ਨਾਲ ਸਬੰਧਤ ਬੁਨਿਆਦੀ ਢਾਂਚੇ ਜਿਵੇਂ ਕਿ ਕੋਲਡ ਸਟੋਰ, ਰਾਈਪਨਿੰਗ ਚੈਂਬਰ, ਸੈਲਰ, ਰੀਫਿਲ ਬੈਨਰ ਅਤੇ ਫਸਲਾਂ ਨਾਲ ਸਬੰਧਤ ਮਸ਼ੀਨਰੀ ਆਦਿ ਹਾਸਲ ਕਰਦੇ ਹਨ, ਨੂੰ ਬੈਂਕ ਪਾਸੋਂ ਲਏ ਕਰਜ਼ੇ ਦੇ ਵਿਆਜ਼ 'ਤੇ 3 ਫ਼ੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ।

ਇਹ ਜਾਣਕਾਰੀ ਦਿੰਦਿਆਂ ਡਾ. ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ-ਕਮ-ਨੋਡਲ ਅਫ਼ਸਰ ਪੰਜਾਬ ਨੇ ਦੱਸਿਆ ਕਿ ਭਾਰਤ ਸਰਕਾਰ ਨੇ 1 ਲੱਖ ਕਰੋੜ ਰੁਪਏ ਦਾ ਕਾਰਪਸ ਫੰਡ ਬਣਾਇਆ ਹੈ ਜੋ ਕਿ 2020-21 ਤੋਂ 2029-30 ਤੱਕ ਚੱਲੇਗਾ। ਇਸ ਸਕੀਮ ਤਹਿਤ ਲਏ ਜਾਣ ਵਾਲੇ ਕਰਜ਼ੇ 'ਤੇ 2 ਕਰੋੜ ਰੁਪਏ ਤੱਕ 3 ਫੀਸਦੀ ਵਿਆਜ ਦੀ ਛੋਟ ਦੀ ਸਹੂਲਤ ਉਪਲੱਬਧ ਹੋਵੇਗੀ।

ਸਾਰੇ ਬੈਕਾਂ ਜਿਨ੍ਹਾਂ ਵਿੱਚ ਵਪਾਰਕ ਬੈਂਕ, ਸਹਿਕਾਰੀ ਬੈਂਕ, ਛੋਟੇ ਵਿੱਤੀ ਬੈਂਕ ਸ਼ਾਮਿਲ ਹਨ, ਨਾਬਾਰਡ ਨਾਲ ਸਮਝੌਤਾ ਹੋਣ ਉਪਰੰਤ ਇਹ ਵਿੱਤੀ ਸਹੂਲਤ ਪ੍ਰਦਾਨ ਕਰ ਸਕਣਗੇ। ਇਸ ਸਕੀਮ ਤਹਿਤ ਕਿਸਾਨਾਂ, ਐਫ.ਪੀ.ਓਜ਼, ਪੀ.ਏ.ਸੀ.ਐਸ ਅਤੇ ਖੇਤੀ ਤਕਨੀਕ ਨਾਲ ਸਬੰਧਤ ਉਦਮੀਆਂ ਨੂੰ ਕਰਜ਼ੇ ਦੀ ਸਹੂਲਤ ਮਿਲ ਸਕੇਗੀ। ਇਸ ਸਕੀਮ ਰਾਹੀਂ ਫਸਲ ਦੀ ਕਟਾਈ ਤੋਂ ਬਾਅਦ ਉਸਦੇ ਸਹੀ ਪ੍ਰਬੰਧਨ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਜਿਵੇਂ ਕਿ ਸਪਲਾਈ ਚੇਨ ਸੇਵਾਵਾਂ, ਈ-ਮਾਰਕੀਟਿੰਗ, ਗੋਦਾਮ, ਸਾਈਲੋ, ਅਨਾਜ ਗੁਣਵੱਤਾ ਵਿਸ਼ਲੇਸ਼ਣ ਇਕਾਈਆਂ, ਕੋਲਡ ਸਟੋਰੇਜ, ਕਲੈਕਸ਼ਨ ਸੈਂਟਰ, ਪ੍ਰੋਸੈਸਿੰਗ ਇਕਾਈਆਂ, ਰਾਈਪਨਿੰਗ ਚੈਂਬਰ, ਪੈਕ ਹਾਊਸ ਆਦਿ 'ਤੇ ਉਪਲੱਬਧ ਹੈ। ਜ਼ਿਲ੍ਹੇ ਦੇ ਕਿਸਾਨ ਅਤੇ ਉਦਯੋਗਪਤੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ।

The post ਖੇਤੀ ਬੁਨਿਆਦੀ ਢਾਂਚਾ ਫੰਡ ਸਕੀਮ ਅਧੀਨ ਵਿਆਜ 'ਤੇ ਦਿੱਤੀ ਜਾਵੇਗੀ 3 ਫ਼ੀਸਦੀ ਦੀ ਛੋਟ appeared first on TheUnmute.com - Punjabi News.

Tags:
  • aam-aadmi-party
  • agricultural-infrastructure
  • cm-bhagwant-mann
  • director-horticulture
  • director-horticulture-punjab
  • kuldeep-singh-dhaliwal
  • news
  • punjab
  • punjab-news
  • the-unmute-breaking-news
  • the-unmute-punjab

ਕਾਂਗਰਸ ਪਾਰਟੀ 'ਫੁੱਟ ਪਾਓ ਰਾਜ ਕਰੋ' ਦੇ ਫਾਰਮੂਲੇ 'ਚ ਵਿਸ਼ਵਾਸ ਰੱਖਦੀ ਹੈ: PM ਮੋਦੀ

Thursday 24 November 2022 12:11 PM UTC+00 | Tags: aam-aadmi-party assembly-elections-2022 bharatiya-janata-party bjp breaking-news chief-election-commissioner-fo-india chief-election-commission-of-india cm-bhagwant-mann congress divide-and-rule election-commission election-commission-fo-gujarat election-commission-of-india gujarat gujarat-assembly-elections gujarat-assembly-elections-2022 gujarat-bjp gujarat-election-2022 gujarat-latest-news gujarat-news gujarat-vidhan-sabha-elections india-news narendra-modi news nws prime-minister-modi punjab-government rajiv-kumchief-election-commissioner the-election-commission the-punjab-assembly-elections-2022 the-unmute-breaking-news the-unmute-punjabi-news

ਚੰਡੀਗ੍ਹੜ 24 ਨਵੰਬਰ 2022: ਗੁਜਰਾਤ ਵਿਧਾਨ ਸਭਾ ਚੋਣਾਂ (Gujarat Assembly Elections) ਵਿੱਚ ਸਿਰਫ਼ ਇੱਕ ਹਫ਼ਤਾ ਬਾਕੀ ਹੈ। ਅਜਿਹੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਪ੍ਰਚਾਰ ‘ਚ ਪੂਰਾ ਜ਼ੋਰ ਲਗਾ ਦਿੱਤਾ ਹੈ। ਵੀਰਵਾਰ ਨੂੰ ਉਨ੍ਹਾਂ ਨੇ ਅਰਾਵਲੀ ਜ਼ਿਲੇ ਦੇ ਮੋਡਾਸਾ ਸ਼ਹਿਰ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁਫਤ ਬਿਜਲੀ ਲੈਣ ਦੀ ਬਜਾਏ ਇਸ ਤੋਂ ਆਮਦਨ ਪੈਦਾ ਕਰਨਾ ਸਮੇਂ ਦੀ ਲੋੜ ਹੈ। ਇਹ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨੂੰ ਮੁਫ਼ਤ ਬਿਜਲੀ ਦੇਣ ਦੇ ਉਸਦੇ ਵਾਅਦੇ ਦਾ ਵਿਰੋਧ ਕਰਨ ਲਈ ਇੱਕ ਸਪੱਸ਼ਟ ਕਦਮ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਸ ਕਲਾ ਨੂੰ ਸਿਰਫ਼ ਉਹ ਹੀ ਜਾਣਦੇ ਹਨ ਜਿਸ ਰਾਹੀਂ ਲੋਕ ਬਿਜਲੀ ਤੋਂ ਪੈਸੇ ਕਮਾਉਣਗੇ। ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ‘ਫੁੱਟ ਪਾਓ ਰਾਜ ਕਰੋ’ ਦੇ ਫਾਰਮੂਲੇ ‘ਚ ਵਿਸ਼ਵਾਸ ਰੱਖਦੀ ਹੈ ਅਤੇ ਸਿਰਫ ਇਸ ਗੱਲ ‘ਤੇ ਧਿਆਨ ਦਿੰਦੀ ਹੈ ਕਿ ਸੱਤਾ ‘ਚ ਕਿਵੇਂ ਬਣੇ ਰਹਿਣਾ ਹੈ।

'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਵਾਅਦੇ ਨਾਲ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗੁਜਰਾਤ ਵਿੱਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ 300 ਯੂਨਿਟਾਂ ਤੱਕ ਮੁਫ਼ਤ ਬਿਜਲੀ ਮੁਹੱਈਆ ਕਰਵਾਏਗੀ। ਕੇਜਰੀਵਾਲ ਨੇ ਕਈ ਮੌਕਿਆਂ ‘ਤੇ ਦਾਅਵਾ ਕੀਤਾ ਹੈ ਕਿ ਉਹ ਦੇਸ਼ ਦੇ ਇਕੱਲੇ ਅਜਿਹੇ ਰਾਜਨੇਤਾ ਹਨ, ਜਿਨ੍ਹਾਂ ਨੇ ਮੁਫ਼ਤ ਬਿਜਲੀ ਦੇਣ ਦੀ ਖੇਡ ‘ਚ ਮੁਹਾਰਤ ਹਾਸਲ ਕੀਤੀ ਹੈ।

ਵਿਰੋਧੀ ਧਿਰ ਕਾਂਗਰਸ ਵੀ ਇਸ ਵਿੱਚ ਸ਼ਾਮਲ ਹੋ ਗਈ ਹੈ ਅਤੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਹਾ ਹੈ ਕਿ ਪਾਰਟੀ ਰਾਜ ਵਿੱਚ ਸੱਤਾ ਵਿੱਚ ਆਉਣ 'ਤੇ 300 ਯੂਨਿਟ ਤੱਕ ਮੁਫ਼ਤ ਬਿਜਲੀ ਮੁਹੱਈਆ ਕਰਵਾਏਗੀ। ਗੁਜਰਾਤ ਵਿੱਚ 1 ਅਤੇ 5 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਵੋਟਾਂ ਦੀ ਗਿਣਤੀ 8 ਨਵੰਬਰ ਨੂੰ ਹੋਵੇਗੀ।

The post ਕਾਂਗਰਸ ਪਾਰਟੀ ‘ਫੁੱਟ ਪਾਓ ਰਾਜ ਕਰੋ’ ਦੇ ਫਾਰਮੂਲੇ ‘ਚ ਵਿਸ਼ਵਾਸ ਰੱਖਦੀ ਹੈ: PM ਮੋਦੀ appeared first on TheUnmute.com - Punjabi News.

Tags:
  • aam-aadmi-party
  • assembly-elections-2022
  • bharatiya-janata-party
  • bjp
  • breaking-news
  • chief-election-commissioner-fo-india
  • chief-election-commission-of-india
  • cm-bhagwant-mann
  • congress
  • divide-and-rule
  • election-commission
  • election-commission-fo-gujarat
  • election-commission-of-india
  • gujarat
  • gujarat-assembly-elections
  • gujarat-assembly-elections-2022
  • gujarat-bjp
  • gujarat-election-2022
  • gujarat-latest-news
  • gujarat-news
  • gujarat-vidhan-sabha-elections
  • india-news
  • narendra-modi
  • news
  • nws
  • prime-minister-modi
  • punjab-government
  • rajiv-kumchief-election-commissioner
  • the-election-commission
  • the-punjab-assembly-elections-2022
  • the-unmute-breaking-news
  • the-unmute-punjabi-news

ਮਾਨ ਸਰਕਾਰ ਨੇ ਪਹਿਲਕਦਮੀ ਦੇ ਆਧਾਰ 'ਤੇ ਸਰਕਾਰੀ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਦਾ ਕੀਤਾ ਹੱਲ: ਮਾਲਵਿੰਦਰ ਕੰਗ

Thursday 24 November 2022 12:19 PM UTC+00 | Tags: aam-aadmi-party arvind-kejriwal bhagwant-mann cm-bhagwant-mann malvinder-singh-kang mann-government news old-pension-scheme punjab punjab-government the-unmute-breaking the-unmute-breaking-news the-unmute-punjabi-news

ਚੰਡੀਗੜ੍ਹ 24 ਨਵੰਬਰ 2022: ਮਾਨ ਸਰਕਾਰ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ (Malvinder Singh Kang) ਨੇ ਵੀਡੀਓ ਜਾਰੀ ਕਰਦਿਆਂ ਨੇ ਕਿਹਾ ਕਿ ਮਾਨ ਸਰਕਾਰ ਨੇ ਪਹਿਲਕਦਮੀ ਦੇ ਆਧਾਰ ‘ਤੇ ਸਰਕਾਰੀ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਦਾ ਹੱਲ ਕੀਤਾ ਗਿਆ ਹੈ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਪੰਜਾਬ ਸਰਕਾਰ ਦਾ ਇਤਿਹਾਸਕ ਫੈਸਲਾ ਹੈ। ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਪਹਿਲੇ 6 ਮਹੀਨਿਆਂ ਵਿੱਚ ਜਾਰੀ ਕੀਤਾ ਹੈ।

ਜਿਕਰਯੋਗ ਹੈ ਕਿ ਪੰਜਾਬ ਦੇ ਮੁਲਾਜ਼ਮ 18 ਸਾਲਾਂ ਤੋਂ ਇਸ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਸਨ। ਇਸ ਫੈਸਲੇ ਦੇ ਲਾਗੂ ਹੋਣ ਤੋਂ ਬਾਅਦ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਨੋਟੀਫਿਕੇਸ਼ਨ ਨਾਲ ਲੱਖਾਂ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ। ਸਿਰਫ ਕੁਝ ਲੋਕ ਵਿਰੋਧੀਆਂ ਦੇ ਇਸ਼ਾਰੇ ‘ਤੇ ਪ੍ਰਦਰਸ਼ਨ ਕਰ ਰਹੇ ਹਨ।

The post ਮਾਨ ਸਰਕਾਰ ਨੇ ਪਹਿਲਕਦਮੀ ਦੇ ਆਧਾਰ ‘ਤੇ ਸਰਕਾਰੀ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਦਾ ਕੀਤਾ ਹੱਲ: ਮਾਲਵਿੰਦਰ ਕੰਗ appeared first on TheUnmute.com - Punjabi News.

Tags:
  • aam-aadmi-party
  • arvind-kejriwal
  • bhagwant-mann
  • cm-bhagwant-mann
  • malvinder-singh-kang
  • mann-government
  • news
  • old-pension-scheme
  • punjab
  • punjab-government
  • the-unmute-breaking
  • the-unmute-breaking-news
  • the-unmute-punjabi-news

ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ: CM ਭਗਵੰਤ ਮਾਨ

Thursday 24 November 2022 12:25 PM UTC+00 | Tags: aam-aadmi-party assembly-elections-2022 bharatiya-janata-party bjp breaking-news chief-election-commissioner-fo-india chief-election-commission-of-india cm cm-bhagwant-mann congress divide-and-rule election-commission election-commission-fo-gujarat election-commission-of-india gujarat gujarat-assembly-elections gujarat-assembly-elections-2022 gujarat-bjp gujarat-election gujarat-election-2022 gujarat-latest-news gujarat-news gujarat-vidhan-sabha-elections india-news narendra-modi news nws prime-minister-modi punjab-government rajiv-kumchief-election-commissioner the-election-commission the-punjab-assembly-elections-2022 the-unmute-breaking-news the-unmute-punjabi-news

ਨੰਦੋੜ (ਗੁਜਰਾਤ)/ਚੰਡੀਗੜ੍ਹ 24 ਨਵੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ (Gujarat) ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ ਅਤੇ ਉਨ੍ਹਾਂ ਨੇ ਗੁਜਰਾਤ ਵਿੱਚ ਨਵੇਂ ਰਾਜਨੀਤਿਕ ਦੌਰ ਦੀ ਸ਼ੁਰੂਆਤ ਕਰਨ ਲਈ ਆਮ ਆਦਮੀ ਪਾਰਟੀ (ਆਪ) ਨੂੰ ਮੌਕਾ ਦੇਣ ਦਾ ਫੈਸਲਾ ਕਰ ਲਿਆ ਹੈ।

ਵੀਰਵਾਰ ਨੂੰ ਨੰਦੋੜ ਅਤੇ ਕਾਰਜਨ ਵਿਖੇ ਵਿਸ਼ਾਲ ਰੋਡ ਸ਼ੋਅ ਦੌਰਾਨ ਵੋਟਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਗੁਜਰਾਤ ਦੇ ਲੋਕ ਪਿਛਲੇ 27 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਭਾਜਪਾ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਆਪ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।

ਉਨ੍ਹਾਂ ਕਿਹਾ ਕਿ ਭਾਜਪਾ 'ਆਪ' ਆਗੂਆਂ ਖ਼ਿਲਾਫ਼ ਭੰਡੀ ਪ੍ਰਚਾਰ ਕਰਕੇ 'ਆਪ' ਦੇ ਸਾਫ਼ ਅਕਸ ਨੂੰ ਢਾਹ ਲਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ‘ਆਪ’ ਆਪਣੀ ਇਮਾਨਦਾਰ ਅਤੇ ਲੋਕ ਪੱਖੀ ਪਹੁੰਚ ਨਾਲ ਰਾਜਨੀਤੀ ਅਤੇ ਸਿਸਟਮ ਵਿੱਚੋਂ ਦਹਾਕਿਆਂ ਤੋਂ ਫ਼ੈਲੀ ਗੰਦਗੀ ਨੂੰ ਸਾਫ਼ ਕਰੇਗੀ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਜਨਤਾ ਦੇ ਪੈਸੇ ਨੂੰ ਲੁੱਟ ਕੇ ਆਪਣੇ ਨਿੱਜੀ ਖਜ਼ਾਨੇ ਭਰਨ ਵਾਲੇ ਸਾਰੇ ਭ੍ਰਿਸ਼ਟ ਨੇਤਾਵਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ।

ਸੂਬੇ ਵਿੱਚ ਆਮ ਲੋਕਾਂ ਦੀ ਤਰਸਯੋਗ ਹਾਲਤ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਪਾਰਟੀ ਸਿਰਫ਼ ਲੋਕਾਂ ਦੀ ਦੌਲਤ ਲੁੱਟਣ ਲਈ ਜ਼ਿੰਮੇਵਾਰ ਹੈ। ਲੋਕ ਸਿੱਖਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਅਤੇ ਹੁਣ ਵੋਟਰ ਭਾਜਪਾ ਨੂੰ ਸਬਕ ਸਿਖਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ 27 ਸਾਲਾਂ ਦੇ ਘਟੀਆ ਸ਼ਾਸਨ ਨੂੰ ਗੁਜਰਾਤ ਦੇ ਲੋਕਾਂ ਨੇ ਸਿਰਫ 27 ਮਿੰਟਾਂ ਵਿੱਚ ਖ਼ਤਮ ਕਰ ਦੇਣਾ ਹੈ।

ਮਾਨ ਅਨੁਸਾਰ ਦਿੱਲੀ ਅਤੇ ਪੰਜਾਬ ਵਾਂਗ ਗੁਜਰਾਤ (Gujarat) ਵਿੱਚ ਵੀ ਬਦਲਾਅ ਦੀ ਹਵਾ ਚੱਲ ਰਹੀ ਹੈ। ‘ਆਪ’ ਗੁਜਰਾਤ ਸਮੇਤ ਦੇਸ਼ ਭਰ ਦੇ ਸਿਆਸੀ ਅਖਾੜੇ ‘ਚ ਫੈਲੀ ਗੰਦਗੀ ਨੂੰ ਝਾੜੂ ਨਾਲ ਸਾਫ਼ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੇ ਦੇਸ਼ ਨੂੰ ਲੁੱਟਣ ਵਿੱਚ ਅੰਗਰੇਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਅਤੇ ਲੋਕਾਂ ਨੂੰ ਇਨ੍ਹਾਂ ਰਵਾਇਤੀ ਪਾਰਟੀਆਂ ਵਿਰੁੱਧ ਇਕਜੁੱਟ ਹੋ ਕੇ ਲੜਨਾ ਹੈ। ਵੋਟਰਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੰਗੇ ਭਵਿੱਖ ਲਈ ਇਸ ਵਾਰ ਇਮਾਨਦਾਰ ਅਤੇ ਵਿਕਾਸਮੁਖੀ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਭਾਜਪਾ ਦੇ 27 ਸਾਲ ਪੁਰਾਣੇ ਸ਼ਾਸਨ ਨੂੰ ਖਤਮ ਕਰਨ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ 'ਆਪ' ਆਮ ਲੋਕਾਂ ਦੀ ਪਾਰਟੀ ਹੈ। ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਸਿਰਫ਼ ਆਮ ਪਿਛੋਕੜ ਵਾਲੇ ਪੁੱਤਰ-ਧੀਆਂ ਹੀ ਜਾਣਗੇ, ਜੋ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਦੀ ਗੱਲ ਕਰਨਗੇ ਨਾਂ ਕਿ ਭਾਜਪਾ ਵਾਂਗ ਪੂੰਜੀਵਾਦੀਆਂ ਦੇ ਸਕੇ ਹੋਣਗੇ।

 

The post ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ: CM ਭਗਵੰਤ ਮਾਨ appeared first on TheUnmute.com - Punjabi News.

Tags:
  • aam-aadmi-party
  • assembly-elections-2022
  • bharatiya-janata-party
  • bjp
  • breaking-news
  • chief-election-commissioner-fo-india
  • chief-election-commission-of-india
  • cm
  • cm-bhagwant-mann
  • congress
  • divide-and-rule
  • election-commission
  • election-commission-fo-gujarat
  • election-commission-of-india
  • gujarat
  • gujarat-assembly-elections
  • gujarat-assembly-elections-2022
  • gujarat-bjp
  • gujarat-election
  • gujarat-election-2022
  • gujarat-latest-news
  • gujarat-news
  • gujarat-vidhan-sabha-elections
  • india-news
  • narendra-modi
  • news
  • nws
  • prime-minister-modi
  • punjab-government
  • rajiv-kumchief-election-commissioner
  • the-election-commission
  • the-punjab-assembly-elections-2022
  • the-unmute-breaking-news
  • the-unmute-punjabi-news

ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਵੱਲੋਂ 7ਵੀਂ ਪੰਜਾਬ ਰਾਜ ਗੱਤਕਾ ਚੈਪੀਅਨਸ਼ਿਪ-2022 ਦਾ ਉਦਘਾਟਨ

Thursday 24 November 2022 12:32 PM UTC+00 | Tags: 7th-punjab-state-gatka-championship-2022 aam-aadmi-party breaking-news gatka gatka-federation-of-india news sgpc sikh speaker-kultar-sandhawan sprots-complex the-sikh-community the-unmute-breaking-news

ਐਸ.ਏ.ਐਸ.ਨਗਰ 24 ਨਵੰਬਰ 2022: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੱਲੋਂ ਅੱਜ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਸਪ੍ਰੋਟਸ ਕੰਪਲੈਕਸ, ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸੀਨੀਅਰ ਸੰਕੈਡਰੀ ਸਕੂਲ, ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ, ਮੋਹਾਲੀ ਵਿੱਚ ਕਰਵਾਈ ਜਾ ਰਹੀ 7ਵੀਂ ਰਾਜ ਗੱਤਕਾ ਚੈਂਪੀਅਨਸ਼ਿਪ-2022 ਦਾ ਉਦਘਾਟਨ ਕੀਤਾ ਗਿਆ । ਸੰਧਵਾਂ ਦਾ ਗੁਰਦੁਆਰਾ ਈਸ਼ਰ ਪ੍ਰਕਾਸ ਰਤਵਾੜਾ ਸਾਹਿਬ ਵਿਖੇ ਮੁੱਖ ਮਹਿਮਾਨ ਵੱਜੋ ਆਉਂਣ ਤੇ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ । ਇਹ 7ਵੀਂ ਰਾਜ ਗੱਤਕਾ ਚੈਪੀਅਨਸ਼ਿਪ-2022 ਜੋ ਕੇ 24 ਅਤੇ 25 ਨਵੰਬਰ ਦੌਰਾਨ ਹੋਵੇਗੀ। ਇਸ ਚੈਪੀਅਨਸ਼ਿਪ ਵਿਚ ਸਬ-ਜੂਨੀਅਰ ਅਤੇ ਸੀਨੀਅਰ ਲੜਕੇ ਅਤੇ ਲੜਕੀਆਂ ਉਮਰ ਵਰਗ 14,17, 19, 22,25 ਅਤੇ 28 ਖਿਡਾਰੀਆਂ ਵੱਲੋਂ ਭਾਗ ਲਿਆ ਜਾ ਰਿਹਾ ਹੈ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਖਿਡਾਰੀਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਗੱਤਕਾ ਖੇਡ ਪੰਜਾਬ ਦੀ ਇਤਿਹਾਸਕ ਖੇਡ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਸਾਨੂੰ ਆਪਣੇ ਗੁਰੂਆਂ ਤੋਂ ਆਸੀਰਵਾਦ ਵਜੋਂ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਖਿਡਾਰੀ ਨੂੰ ਅਨੁਸ਼ਾਸਨ ਦੀ ਪਾਲਣਾ ਕਰਦੇ ਹੋਏ ਇਹ ਖੇਡ ਖੇਡਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਇਸ ਖੇਡ ਦੇ ਖਿਡਾਰੀਆਂ ਵਿਚ ਇਕ ਵੱਖਰਾ ਹੀ ਜੋਸ਼ ਵੇਖਣ ਨੂੰ ਮਿਲਦਾ ਹੈ।

ਇਸ ਮੌਕੇ ਉਨ੍ਹਾਂ ਨੇ ਖਿਡਾਰੀਆ ਨੂੰ ਬਾਣੀ ਅਤੇ ਬਾਣੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਪੀਕਰ ਵੱਲੋਂ ਪੰਜਾਬ ਗੱਤਕਾ ਐਸੋਸੀਏਸ਼ਨ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਗੱਤਕਾ ਖਿਡਾਰੀਆਂ ਨੂੰ ਪੰਜਾਬ ਵਿਧਾਨ ਸਭਾ ਵਿਖੇ ਆਉਣ ਦਾ ਸੱਦਾ ਵੀ ਦਿੱਤਾ । ਇਸ ਉਪਰੰਤ ਗੱਤਕਾ ਖਿਡਾਰੀਆਂ ਵੱਲੋਂ ਗੱਤਕਾ ਖੇਡ ਦਾ ਵੱਖ-ਵੱਖ ਰੂਪਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ । ਇਹ ਗੱਤਕਾ ਚੈਪੀਅਨਸ਼ਿਪ ਵਿਸ਼ਵ ਗੁਰਮਤਿ ਰੁਹਾਨੀ ਮਿਸ਼ਨ ਚੈਰੀਟੇਬਲ ਟਰੱਸਟ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ,ਜਿਲ੍ਹਾ ਗੱਤਕਾ ਐਸੋਸੀਏਸ਼ਨ ਮੋਹਾਲੀ ਅਤੇ ਖਾਲਸਾ ਅਕਾਲ ਪੁਰਖ ਕੀ ਫੌਜ ਗੱਤਕਾ ਅਕੈਡਮੀ ਕੁਰਾਲੀ ਦੇ ਵਿਸ਼ੇਸ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ।

ਇਸ ਮੌਕੇ ਐਸ.ਡੀ.ਐਮ. ਖਰੜ ਰਵਿੰਦਰ ਸਿੰਘ, ਸੰਤ ਬਾਬਾ ਲਖਵੀਰ ਸਿੰਘ ਜੀ, ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ, ਪੰਜਾਬ ਗੱਤਕਾ ਐਸੋਸ਼ੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸੋਹਲ, ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ, ਪੰਜਾਬ ਗੱਤਕਾ ਐਸੋਸੀਏਸ਼ਨ ਦੇ ਉਪ ਪ੍ਰਧਾਨ ਦਵਿੰਦਰ ਸਿੰਘ, ਵਿੱਤ ਸਕੱਤਰ ਕੁਲਦੀਪ ਸਿੰਘ, ਜੁਆਇੰਟ ਸਕੱਤਰ ਜਗਕਿਰਨ ਕੌਰ ਵੜੈਚ, ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਉੱਤਮ ਕੁਮਾਰ,ਕੁਆਡੀਨੇਟਰ ਜਗਦੀਸ਼ ਸਿੰਘ ਕੁਰਾਲੀ, ਗੱਤਕਾ ਖਿਡਾਰੀ ਅਤੇ ਖੇਡ ਪ੍ਰੇਮੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

The post ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਵੱਲੋਂ 7ਵੀਂ ਪੰਜਾਬ ਰਾਜ ਗੱਤਕਾ ਚੈਪੀਅਨਸ਼ਿਪ-2022 ਦਾ ਉਦਘਾਟਨ appeared first on TheUnmute.com - Punjabi News.

Tags:
  • 7th-punjab-state-gatka-championship-2022
  • aam-aadmi-party
  • breaking-news
  • gatka
  • gatka-federation-of-india
  • news
  • sgpc
  • sikh
  • speaker-kultar-sandhawan
  • sprots-complex
  • the-sikh-community
  • the-unmute-breaking-news

ਬੀਕੇਯੂ ਉਗਰਾਹਾਂ ਨੇ ਡੀ.ਟੀ.ਐੱਫ ਦੇ ਸੰਗਰੂਰ ਵਿਖੇ ਕੀਤੇ ਜਾਣ ਵਾਲੇ ਰੋਸ਼ ਪ੍ਰਦਰਸਨ ਦੀ ਡਟਵੀਂ ਹਮਾਇਤ ਦਾ ਕੀਤਾ ਐਲਾਨ

Thursday 24 November 2022 12:37 PM UTC+00 | Tags: aam-aadmi-party administration-of-sangrur amrik-singh-gantuan bku-ugrahan breaking-news cm-bhagwant-mann janak-singh-bhutal news punjab-government sangrur the-unmute-breaking-news the-unmute-punjab

ਸੰਗਰੂਰ 24 ਨਵੰਬਰ, 2022: ਪਿਛਲੇ ਦਿਨੀਂ ਡੀ.ਈ.ਓ.(ਐਲੀ. ਤੇ ਸੈਕੰ ) ਸੰਗਰੂਰ ਕੁਲਤਰਨ ਸਿੰਘ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਵਿੱਦਿਅਕ ਟੂਰਾਂ ਦੀ ਪ੍ਰਵਾਨਗੀ ਦੇ ਮਸਲੇ ‘ਤੇ ਬਦਲਾ-ਲਊ ਕਾਰਵਾਈ ਤਹਿਤ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ, ਸੀਨੀਅਰ ਮੀਤ ਪ੍ਰਧਾਨ ਦਾਤਾ ਨਮੋਲ, ਮੀਤ ਪ੍ਰਧਾਨ ਪਰਵਿੰਦਰ ਉਭਾਵਾਲ ਅਤੇ ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ ਦੀ ਬਦਲੀ ਡੀ. ਪੀ.ਆਈ. ਪੰਜਾਬ ਤੋਂ ਦੂਰ-ਦੁਰਾਡੇ ਸਟੇਸ਼ਨਾਂ ‘ਤੇ ਕਰ ਦਿੱਤੀ ਗਈ ਸੀ ਅਤੇ ਪੰਜਾਂ ਆਗੂਆਂ ਤੇ ਐੱਫ.ਆਈ.ਆਰ. ਵੀ ਦਰਜ ਕੀਤੀ ਗਈ ਸੀ। ਭਾਕਿਯੂ (ਏਕਤਾ-ਉਗਰਾਹਾਂ) ਬਦਲਾ-ਲਊ ਕਾਰਵਾਈ ਤਹਿਤ ਪੰਜ ਅਧਿਆਪਕ ਆਗੂਆਂ ਦੀਆਂ ਬਦਲੀਆਂ ਕਰਨ ਤੇ ਐੱਫ.ਆਈ.ਆਰ. ਦਰਜ਼ ਕਰਨ ਦੀ ਸਖ਼ਤ ਨਿਖੇਧੀ ਕਰਦੀ ਹੈ।

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੂਟਾਲ ਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਲੋਕ ਦਬਾਅ ਸਦਕਾ ਚਾਹੇ ਅਧਿਆਪਕ ਆਗੂਆਂ ਦੀਆਂ ਬਦਲੀਆਂ ਦਾ ਫ਼ੈਸਲਾ ਤਾਂ ਸੰਗਰੂਰ ਦੇ ਪ੍ਰਸ਼ਾਸਨ ਨੂੰ ਵਾਪਸ ਲੈਣਾ ਪਿਆ ਹੈ ਪ੍ਰੰਤੂ ਪੰਜਾਂ ਆਗੂਆਂ ‘ਤੇ ਦਰਜ਼ ਕੀਤੀ ਐੱਫ.ਆਈ.ਆਰ ਨੂੰ ਹਾਲੇ ਤੱਕ ਰੱਦ ਨਹੀਂ ਕੀਤਾ ਗਿਆ ਜੋ ਹਕੂਮਤ ਦੇ ਇਰਾਦੇ ਸਾਫ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਫ.ਆਈ.ਆਰ ਰੱਦ ਕਰਵਾਉਣ ਲਈ ਡੀ.ਟੀ.ਐੱਫ ਜਥੇਬੰਦੀ ਵੱਲੋਂ 25 ਨਵੰਬਰ ਨੂੰ ਸੰਗਰੂਰ ਡੀ.ਸੀ. ਦਫਤਰ ਵਿਖੇ ਰੱਖੇ ਗਏ ਧਰਨੇ ਦੀ ਭਾਕਿਯੂ (ਏਕਤਾ – ਉਗਰਾਹਾਂ) ਵੱਲੋਂ ਡਟਵੀਂ ਹਮਾਇਤ ਕੀਤੀ ਜਾਵੇਗੀ।

The post ਬੀਕੇਯੂ ਉਗਰਾਹਾਂ ਨੇ ਡੀ.ਟੀ.ਐੱਫ ਦੇ ਸੰਗਰੂਰ ਵਿਖੇ ਕੀਤੇ ਜਾਣ ਵਾਲੇ ਰੋਸ਼ ਪ੍ਰਦਰਸਨ ਦੀ ਡਟਵੀਂ ਹਮਾਇਤ ਦਾ ਕੀਤਾ ਐਲਾਨ appeared first on TheUnmute.com - Punjabi News.

Tags:
  • aam-aadmi-party
  • administration-of-sangrur
  • amrik-singh-gantuan
  • bku-ugrahan
  • breaking-news
  • cm-bhagwant-mann
  • janak-singh-bhutal
  • news
  • punjab-government
  • sangrur
  • the-unmute-breaking-news
  • the-unmute-punjab

ਮੋਹਾਲੀ ਸ਼ਹਿਰ ਦੇ ਲਾਇਟ ਪੁਆਇੰਟ ਨੂੰ ਗੋਲ ਚੌਕਾਂ (ਰਾਊਂਡ ਅਬਾਊਟ) 'ਚ ਕੀਤਾ ਜਾਵੇਗਾ ਤਬਦੀਲ: ਅਮਿਤ ਤਲਵਾੜ

Thursday 24 November 2022 12:44 PM UTC+00 | Tags: aam-aadmi-party aman-arora amit-talwar breaking-news cm-bhagwant-mann deputy-commissioner-amit-talwar district-administration-sas-nagar mohali mohali-city mohali-latest-news news punjab punjab-government punjab-news roundabout the-unmute-breaking-news

ਮੋਹਾਲੀ 24 ਨਵੰਬਰ 2022: ਮੋਹਾਲੀ ਵਿਖੇ ਵੱਧ ਰਹੀ ਟ੍ਰੈਫਿਕ ਦੀ ਸਮੱਸਿਆਂ ਨੂੰ ਹਲ ਦੇ ਕਰਨ ਦੇ ਨਾਲ ਨਾਲ ਸੜਕਾਂ ਤੇ ਹੁੰਦੀਆਂ ਦੁਰਘਟਨਾਵਾਂ ਨੂੰ ਵਿੱਚ ਕਮੀ ਕੀਤੇ ਜਾਣ ਦੇ ਮੰਤਵ ਅਧੀਨ ਪੰਜਾਬ ਸਰਕਾਰ ਵਲੋਂ ਸ਼ਹਿਰ ਮੋਹਾਲੀ ਦੇ ਲਾਇੰਟ ਪੁਆਇੰਟਾਂ ਨੂੰ ਗੋਲ ਚੌਕਾਂ (ਰਾਊਂਡ ਅਬਾਊਟ) ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜ਼ਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗਮਾਡਾ, ਮਿਊਸੀਂਪਲ ਕਾਰਪੋਰੇਸ਼ਨ, ਆਰ.ਟੀ.ਏ., ਪੁਲਿਸ, ਰੋਡ ਸੇਫਟੀ ਇੰਜੀਨੀਅਰ ਨਾਲ ਮੀਟਿੰਗ ਕੀਤੀ ਗਈ।

ਇਹ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਮੋਹਾਲੀ ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ ਦਿਨੋਂ ਦਿਨ ਵਧ ਰਿਹਾ ਹੈ ਅਤੇ ਸੜਕਾਂ ਤੇ ਦੁਰਘਟਨਾਵਾਂ ਦੀ ਗਿਣਤੀ ਵਿੱਚ ਕਾਫੀ ਇਜ਼ਾਫਾ ਹੋ ਰਿਹਾ ਹੈ । ਉਨ੍ਹਾਂ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਹਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਬਹੁਪੱਖੀ ਯੋਜਨਾ ਤਹਿਤ ਸ਼ਹਿਰ ਮੋਹਾਲੀ ਦੇ ਲਾਇਟ ਪੁਆਇੰਟ ਨੂੰ ਗੋਲ ਚੌਕਾਂ(ਰਾਊਂਡ ਅਬਾਊਟ)ਵਿੱਚ ਬਦਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ ਇਸ ਸਬੰਧੀ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਅਤੇ ਗਮਾਡਾ ਦੇ ਤਕਨੀਕੀ ਸਲਾਹਕਾਰ ਦੀ ਮਦਦ ਨਾਲ ਤਜ਼ਵੀਜ਼ ਤਿਆਰ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਅਗਲੇ ਸਾਲ ਮਾਰਚ ਮਹੀਨੇ ਦੇ ਅੰਤ ਤੱਕ ਇਨ੍ਹਾਂ ਗੋਲ ਚੌਕਾਂ ਦੀ ਉਸਾਰੀ ਕੀਤੇ ਜਾਣ ਦੀ ਯੋਜਨਾ ਹੈ। ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਏਅਰਪੋਰਟ ਰੋਡ (ਪੀ.ਆਰ. 7) ਉਪਰ ਵੱਧ ਰਹੇ ਟ੍ਰੈਫਿਕ ਦੀ ਸਮੱਸਿਆ ਦੇ ਹਲ ਲਈ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਵੱਲੋਂ ਸਰਵੇ ਕਰਕੇ ਢੁੱਕਵੀ ਤਜ਼ਵੀਜ਼ ਪੇਸ਼ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਵਿੱਚ ਸ਼ਾਮਲ ਮਿਊਸੀਂਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਵੀ ਇਹ ਹਦਾਇਤ ਕੀਤੀ ਗਈ ਕਿ ਏਅਰਪੋਰਟ ਤੇ ਲੱਗੀਆਂ ਲਾਇਟਾਂ ਦੀ ਸਿਨਕਰੋਨਾਈਜੇਸ਼ਨ ਕੀਤੀ ਜਾਵੇ ਤਾਂ ਜੋ ਕਿਸੇ ਵੀ ਲਾਇਟ ਪੁਆਇੰਟ ਤੇ ਏਅਰ ਪੋਰਟ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਜ਼ਿਆਦਾ ਦੇਰ ਰੁਕਣਾ ਨਾ ਪਵੇ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ, ਅਮਨ ਅਰੋੜਾ ਵੱਲੋਂ ਸਥਾਨਕ ਵਿਧਾਇਕ ਸ੍ਰੀ ਕੁਲਵੰਤ ਸਿੰਘ ਦੀ ਮੰਗ ਤੇ ਸ਼ਹਿਰ ਦੇ ਬੁਨਿਆਂਦੀ ਢਾਂਚੇ , ਸੜਕਾਂ, ਟ੍ਰੈਫਿਕ ਅਤੇ ਹੋਰ ਨਾਗਰਿਕ ਸਹੂਲਤਾਂ ਨੂੰ ਬਿਹਤਰ ਬਣਾਉਣ ਵਾਸਤੇ ਗਮਾਡਾ ਦੇ ਦਫਤਰ ਮੀਟਿੰਗ ਕੀਤੀ ਗਈ ਸੀ। ਇਸ ਮੀਟਿੰਗ ਵਿੱਚ ਟ੍ਰੈਫਿਕ ਦੀ ਸਮੱਸਿਆਂ ਦੇ ਢੁੱਕਵੇਂ ਹੱਲ ਅਤੇ ਸੜਕੀ ਦੁਰਘਟਨਾਵਾਂ ਨੂੰ ਘੱਟ ਕਰਨ ਦੇ ਲਈ ਮੰਤਰੀ  ਅਮਨ ਅਰੋੜਾ ਵੱਲੋਂ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਨੂੰ ਇਸ ਸਬੰਧ ਵਿੱਚ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਦਿਆਂ ਡੀ.ਸੀ. ਐਸ.ਏ.ਐਸ. ਨਗਰ ਵੱਲੋ ਅੱਜ ਦੀ ਮੀਟਿੰਗ ਕੀਤੀ ਗਈ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ  ਤਰਸੇਮ ਚੰਦ, ਜ਼ਿਲ੍ਹਾ ਟਾਊਨ ਪਲਾਨਰ  ਗੁਰਦੇਵ ਸਿੰਘ, ਸਕੱਤਰ ਆਰ.ਟੀ.ਏ. ਪਰਦੀਪ ਸਿੰਘ ਢਿਲੋਂ, ਰੋਡ ਸੇਫਟੀ ਇੰਜੀਨੀਅਰ ਚਰਨਜੀਤ ਤੋਂ ਇਲਾਵਾ ਗਮਾਡਾ ਦੇ ਤਕਨੀਕੀ ਸਲਾਹਕਾਰ,ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਹਾਜ਼ਰ ਸਨ।

The post ਮੋਹਾਲੀ ਸ਼ਹਿਰ ਦੇ ਲਾਇਟ ਪੁਆਇੰਟ ਨੂੰ ਗੋਲ ਚੌਕਾਂ (ਰਾਊਂਡ ਅਬਾਊਟ) ‘ਚ ਕੀਤਾ ਜਾਵੇਗਾ ਤਬਦੀਲ: ਅਮਿਤ ਤਲਵਾੜ appeared first on TheUnmute.com - Punjabi News.

Tags:
  • aam-aadmi-party
  • aman-arora
  • amit-talwar
  • breaking-news
  • cm-bhagwant-mann
  • deputy-commissioner-amit-talwar
  • district-administration-sas-nagar
  • mohali
  • mohali-city
  • mohali-latest-news
  • news
  • punjab
  • punjab-government
  • punjab-news
  • roundabout
  • the-unmute-breaking-news

ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਿਆ ਨਿਊਜ਼ੀਲੈਂਡ ਦਾ ਵਫਦ, ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨਿਤ

Thursday 24 November 2022 12:55 PM UTC+00 | Tags: aam-aadmi-party a-delegation-from-new-zealand advocate-harjinder-singh-dhami cm-bhagwant-mann news new-zealand punjab-police sachkhand-sri-harmandir-sahib sgpc shiromani-committee sri-harmandir-sahib the-delegation-of-new-zealand the-unmute-breaking the-unmute-breaking-news the-unmute-latest-news

ਅੰਮ੍ਰਿਤਸਰ 24 ਨਵੰਬਰ 2022: ਨਿਊਜ਼ੀਲੈਂਡ ਦਾ ਇਕ ਵਫਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ । ਇਸ ਵਫਦ ਵਿਚ ਸਾਬਕਾ ਮਨਿਸਟਰ ਅਤੇ ਨਿਊਜ਼ੀਲੈਂਡ ਦੇ ਇੰਗਲੈਂਡ ਵਿਚ ਨਵ-ਨਿਯੁਕਤ ਅੰਬੈਸਡਰ ਮਿਸਟਰ ਫਿਲਗੋਫ, ਸਾਬਕਾ ਐਮ.ਪੀ. ਮਿਸਟਰ ਮਟ ਰੋਬਸਨ, ਨਿਊਜ਼ੀਲੈਂਡ ਸੈਂਟਰੋ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਸ. ਦਲਜੀਤ ਸਿੰਘ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਸਕੱਤਰ ਸ. ਰਣਬੀਰ ਸਿੰਘ ਲਾਲੀ ਸ਼ਾਮਲ ਸਨ।

ਸ਼੍ਰੋਮਣੀ ਕਮੇਟੀ ਵੱਲੋਂ ਇਸ ਵਫਦ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਵਧੀਕ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਗੁਰਿੰਦਰ ਸਿੰਘ ਮਥਰੇਵਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ ਅਤੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ ਨੇ ਸਨਮਾਨਿਤ ਕੀਤਾ।

ਨਿਊਜ਼ੀਲੈਂਡ ਸੈਂਟਰੋ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਸ. ਦਲਜੀਤ ਸਿੰਘ ਨੇ ਦੱਸਿਆ ਕਿ ਮਿਸਟਰ ਫਿਲਗੋਫ ਅਤੇ ਮਟ ਰੋਬਸਨ ਦੇ ਨਿਊਜ਼ੀਲੈਂਡ ਵਸਦੇ ਸਿੱਖਾਂ ਨਾਲ ਗੂੜੇ ਸਬੰਧ ਹਨ ਅਤੇ ਉਹ ਸਿੱਖਾਂ ਦੇ ਹਰ ਮਸਲੇ ਨੂੰ ਹੱਲ ਕਰਵਾਉਣ ਲਈ ਹਮੇਸ਼ਾਂ ਸਹਿਯੋਗ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਮਿਸਟਰ ਫਿਲਗੋਫ ਨਿਊਜ਼ੀਲੈਂਡ ਵੱਲੋਂ ਇੰਗਲੈਂਡ ਵਿਚ ਅੰਬੈਸਡਰ ਨਿਯੁਕਤ ਹੋਏ ਹਨ, ਜਿਨ੍ਹਾਂ ਦੀ ਦਿਲੀ ਇਸ਼ਾ ਸੀ ਕਿ ਉਹ ਨਵੀਂ ਜ਼ਿੰਮੇਵਾਰੀ 'ਤੇ ਜਾਣ ਤੋਂ ਪਹਿਲਾਂ ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ।

ਮਿਸਟਰ ਫਿਲਗੋਫ ਤੇ ਮਿਸਟਰ ਮਟ ਰੋਬਸਨ ਨੇ ਕਿਹਾ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਬਹੁਤ ਪ੍ਰਭਾਵਿਤ ਹੋਏ ਹਨ। ਇਥੋਂ ਦਾ ਧਾਰਮਿਕ, ਸ਼ਾਂਤਮਈ ਤੇ ਸਤਿਕਾਰ ਵਾਲਾ ਵਾਤਾਵਰਣ ਮਨ ਨੂੰ ਬਹੁਤ ਸਕੂਨ ਦਿੰਦਾ ਹੈ। ਉਨ੍ਹਾਂ ਮਿਲੇ ਸਤਿਕਾਰ ਲਈ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਵਧੀਕ ਮੈਨੇਜਰ ਸ. ਨਿਸ਼ਾਨ ਸਿੰਘ, ਸੂਚਨਾ ਅਧਿਕਾਰੀ ਸ. ਸਰਬਜੀਤ ਸਿੰਘ, ਸ. ਜਤਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

The post ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਿਆ ਨਿਊਜ਼ੀਲੈਂਡ ਦਾ ਵਫਦ, ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨਿਤ appeared first on TheUnmute.com - Punjabi News.

Tags:
  • aam-aadmi-party
  • a-delegation-from-new-zealand
  • advocate-harjinder-singh-dhami
  • cm-bhagwant-mann
  • news
  • new-zealand
  • punjab-police
  • sachkhand-sri-harmandir-sahib
  • sgpc
  • shiromani-committee
  • sri-harmandir-sahib
  • the-delegation-of-new-zealand
  • the-unmute-breaking
  • the-unmute-breaking-news
  • the-unmute-latest-news

ਮੁੰਬਈ ਹਵਾਈ ਅੱਡੇ 'ਤੇ ਯਾਤਰੀ ਕੋਲੋਂ ਕੋਕੀਨ ਨਾਲ ਭਰੀਆਂ ਵਿਸਕੀ ਦੀਆਂ ਦੋ ਬੋਤਲਾਂ ਬਰਾਮਦ

Thursday 24 November 2022 01:06 PM UTC+00 | Tags: breaking-news chhatrapati-shivaji-maharaj-international-airport mumbai mumbai-airport mumbai-latest-news news

ਚੰਡੀਗੜ੍ਹ 24 ਨਵੰਬਰ 2022: ਮੁੰਬਈ (Mumbai) ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਯਾਤਰੀ ਦੇ ਸਾਮਾਨ ਦੀ ਡੂੰਘਾਈ ਨਾਲ ਤਲਾਸ਼ੀ ਦੌਰਾਨ ਉਸ ਕੋਲੋਂ ਕੋਕੀਨ ਨਾਲ ਭਰੀਆਂ ਵਿਸਕੀ ਦੀਆਂ ਦੋ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ । ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰੀ ਕੀਮਤ ਲਗਭਗ 20 ਕਰੋੜ ਰੁਪਏ ਦੇ ਕਰੀਬ ਦੱਸੀ ਅਜੇ ਰਹੀ ਹੈ। ਡੀਆਰਆਈ (ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ) ਦੀ ਮੁੰਬਈ ਸ਼ਾਖਾ ਨੇ ਇਹ ਜਾਣਕਾਰੀ ਦਿੱਤੀ ਹੈ।

Mumbai airport

The post ਮੁੰਬਈ ਹਵਾਈ ਅੱਡੇ ‘ਤੇ ਯਾਤਰੀ ਕੋਲੋਂ ਕੋਕੀਨ ਨਾਲ ਭਰੀਆਂ ਵਿਸਕੀ ਦੀਆਂ ਦੋ ਬੋਤਲਾਂ ਬਰਾਮਦ appeared first on TheUnmute.com - Punjabi News.

Tags:
  • breaking-news
  • chhatrapati-shivaji-maharaj-international-airport
  • mumbai
  • mumbai-airport
  • mumbai-latest-news
  • news

ਸੁਧੀਰ ਸੂਰੀ ਦੇ ਕਤਲ ਮਾਮਲੇ ਨੂੰ ਹਿੰਦੂ-ਸਿੱਖ ਦੀ ਰੰਗਤ ਨਾ ਦਿੱਤੀ ਜਾਵੇ: ਬਿਕਰਮ ਮਜੀਠੀਆ

Thursday 24 November 2022 01:21 PM UTC+00 | Tags: aam-aadmi-party amarinder-singh-raja-warring amrinder-singh-raja-warring amritpal amritsar arvind-kejriwal bikram-singh-majithia chief-minister-bhagwant-mann cm-bhagwant-mann majitha-road majitha-road-police-station news punjab-congress punjab-congress-president-amarinder-singh-raja-warring punjab-government punjab-news punjab-police punjab-police-dgp shiromani-akali-dalnews shiv-sena shiv-sena-leader-sudhir-suri sudhir-suri sudhir-suris-murder-case the-unmute-breaking-news

ਅੰਮ੍ਰਿਤਸਰ 24 ਨਵੰਬਰ 2022: ਅੰਮ੍ਰਿਤਸਰ ਵਿਖੇ 04 ਨਵੰਬਰ ਨੂੰ ਹੋਏ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਮਾਮਲੇ ‘ਚ ਨਾਮਜਦ ਨੌਜਵਾਨ ਸੰਦੀਪ ਸਿੰਘ ਦੇ ਪਰਿਵਾਰ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਅਕਾਲੀ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ | ਇਸ ਦੌਰਾਨ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ ਹੋਏ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਮਾਮਲੇ ‘ਤੇ ਸੰਦੀਪ ਸਿੰਘ ਕੋਲੋਂ ਪੁਲਿਸ ਪੁੱਛਗਿਛ ਕਰ ਰਹੀ ਸੀ ਲੇਕਿਨ ਸੁਧੀਰ ਸੂਰੀ ਦੇ ਕੁਝ ਸਮਰਥਕਾਂ ਵੱਲੋਂ ਸੰਦੀਪ ਸਿੰਘ ਦੇ ਭਰਾ ਦੀ ਦੁਕਾਨ ਤੇ ਜਾ ਕੇ ਤੋੜਫੋੜ ਕੀਤੀ ਗਈ | ਉਸਦੀ ਦੁਕਾਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਸੀਸੀਟੀਵੀ ਵੀਡਿਓ ਵੀ ਪੁਲਿਸ ਕੋਲ ਹੈ |

ਉਨ੍ਹਾਂ ਨੇ ਕਿਹਾ ਕਿ ਦੁਕਾਨ ‘ਤੇ ਮੌਜੂਦ ਕੰਮ ਕਰਨ ਵਾਲੇ ਨੌਜਵਾਨ ਨਾਲ ਵੀ ਸੂਰੀ ਦੇ ਸਮਰਥਕਾਂ ਵਲੋਂ ਕੁੱਟਮਾਰ ਕੀਤੀ ਗਈ | ਇਸ ਸਬੰਧੀ ਜਦੋਂ ਸੰਦੀਪ ਸਿੰਘ ਦੇ ਭਰਾ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਤਾਂ ਪੁਲਿਸ ਨੇ ਅਜੇ ਤੱਕ ਕਿਸੇ ਵੀ ਤਰੀਕੇ ਦੀ ਕਾਰਵਾਈ ਨਹੀਂ ਕੀਤੀ | ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਨੂੰ ਹਿੰਦੂ-ਸਿੱਖ ਰੰਗਤ ਨਾ ਦਿੱਤੀ ਜਾਵੇ |

ਅੰਮ੍ਰਿਤਪਾਲ ਸਿੰਘ ਦੇ ਉਪਰ ਤੰਜ ਕੱਸਦੇ ਹੋਏ ਮਜੀਠੀਆ ਨੇ ਇੱਕ ਵਾਰ ਫਿਰ ਕਿਹਾ ਕਿ ਅਸਲੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗਾ ਕੋਈ ਵੀ ਨਹੀਂ ਹੋ ਸਕਦਾ ਅਤੇ ਨਕਲੀ ਨੇ ਹਮੇਸ਼ਾ ਨਕਲੀ ਹੀ ਰਹਿਣਾ ਹੈ | ਉਨ੍ਹਾਂ ਕਿਹਾ ਕਿ ਤਿੰਨ ਕਰੋੜ ਪੰਜਾਬ ਦੇ ਵਾਸੀ ਪੰਜਾਬ ਦੇ ਵਾਰਿਸ਼ ਹਨ ਅਤੇ ਆਪਣੇ ਆਪ ਤੇ ਸਟਿੱਕਰ ਲਗਾ ਕੇ ਜਿਆਦਾ ਪੰਜਾਬ ਦਾ ਵਾਰਿਸ ਨਹੀਂ ਬਣ ਸਕਦੇ | ਇਸ ਦੇਸ਼ ਵਿੱਚ ਹਰ ਇੱਕ ਨੂੰ ਫਰੀਡਮ ਨਾਲ ਸਪੀਚ ਕਰਨ ਦੀ ਆਜ਼ਾਦੀ ਹੈ ਲੇਕਿਨ ਉਹ ਵੀ ਕੋਈ ਹੱਦ ਤੱਕ ਹੈ |

ਮਜੀਠੀਆ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਹਮੇਸ਼ਾ ਪਰਚਾਰਕਾਂ ਦੇ ਹੱਥ ਵਿੱਚ ਮਾਲਾ ਹੀ ਦੇਖਣ ਨੂੰ ਮਿਲਦੀ ਹੈ | ਲੇਕਿਨ ਅੰਮ੍ਰਿਤਪਾਲ ਸਿੰਘ ਪਹਿਲੇ ਪ੍ਰਚਾਰਕ ਹਨ, ਜਿਸ ਦੇ ਹੱਥ ਵਿੱਚ ਪਿਸਤੌਲਾਂ ਦੇਖਣ ਨੂੰ ਮਿਲੀਆਂ ਹਨ | ਇਸਦੇ ਨਾਲ ਹੀ ਪੰਜਾਬ ਸਰਕਾਰ ਤੇ ਤੰਜ ਕਸਦੇ ਹੋਏ ਕਿਹਾ ਕਿ ਕੋਈ ਨਕਲੀ ਹਥਿਆਰ ਫੜਕੇ ਫੋਟੋ ਕਰਕੇ ਜੇਕਰ ਕੋਈ ਵੀਡੀਓ ਸੋਸ਼ਲ ਮੀਡੀਆ ‘ਤੇ ਪਾਉਂਦਾ ਤਾਂ ਪੁਲਿਸ ਉਸ ‘ਤੇ ਮਾਮਲਾ ਦਰਜ ਕਰ ਰਹੀ ਹੈ ਜੋ ਅਸਲੀ ‘ਚ ਹਥਿਆਰ ਲੇ ਕੇ ਘੁੰਮ ਰਹੇ ਹਨ ਉਨ੍ਹਾਂ ‘ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ , ਕਿ ਇਹ ਪੰਜਾਬ ਸਰਕਾਰ ਦਾ ਬਦਲਾਵ ਹੈ ?

The post ਸੁਧੀਰ ਸੂਰੀ ਦੇ ਕਤਲ ਮਾਮਲੇ ਨੂੰ ਹਿੰਦੂ-ਸਿੱਖ ਦੀ ਰੰਗਤ ਨਾ ਦਿੱਤੀ ਜਾਵੇ: ਬਿਕਰਮ ਮਜੀਠੀਆ appeared first on TheUnmute.com - Punjabi News.

Tags:
  • aam-aadmi-party
  • amarinder-singh-raja-warring
  • amrinder-singh-raja-warring
  • amritpal
  • amritsar
  • arvind-kejriwal
  • bikram-singh-majithia
  • chief-minister-bhagwant-mann
  • cm-bhagwant-mann
  • majitha-road
  • majitha-road-police-station
  • news
  • punjab-congress
  • punjab-congress-president-amarinder-singh-raja-warring
  • punjab-government
  • punjab-news
  • punjab-police
  • punjab-police-dgp
  • shiromani-akali-dalnews
  • shiv-sena
  • shiv-sena-leader-sudhir-suri
  • sudhir-suri
  • sudhir-suris-murder-case
  • the-unmute-breaking-news

ਚੰਡੀਗੜ 24 ਨਵੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦੀ ਹੀ ਸੂਬੇ ਦੇ ਬੱਚਿਆਂ ਨੂੰ ਮਿਆਰੀ ਸਕੂਲ ਸਿੱਖਿਆ ਮਿਲਣਾ ਯਕੀਨੀ ਬਣਾਉਣ ਲਈ ਆਪਣੇ ਇਕ ਹੋਰ ਚੋਣ ਵਾਅਦੇ ਅਨੁਸਾਰ ਸਕੂਲ ਆਫ਼ ਐਮੀਨੈਸ ਬਨਾਉਣ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰ ਰਹੀ ਹੈ । ਇਹ ਪ੍ਰਗਟਾਵਾ ਇਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਕੀਤਾ। ਸਕੂਲ ਆਫ ਐਮੀਨੈੱਸ ਦੀ ਸਮੁੱਚੀ ਯੋਜਨਾਬੰਦੀ ਬਾਰੇ ਜਾਣਕਾਰੀ ਦਿੰਦਿਆਂ ਸ. ਬੈਂਸ ਨੇ ਦੱਸਿਆ ਕਿ ਪੰਜਾਬ ਦੀ ਸਕੂਲ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਵਾਲਾ ਇਹ ਉਪਰਾਲਾ ਬਹੁਤ ਜਲਦ ਪੰਜਾਬ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਸ਼ੁਰੂ ਕਰ ਦੇਣਗੇ।

ਉਹਨਾਂ ਦੱੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਆਉਣ ਵਾਲੇ ਦੋ ਹਫਤਿਆਂ ਦੇ ਦੌਰਾਨ ਹੀ ”ਸਕੂਲ ਆਫ ਐਮੀਨੈੱਸ” ਦਾ ਨੀਂਹ ਪੱਥਰ ਰੱਖਣ ਗ ਕਰਨਗੇ । ਸ. ਬੈਂਸ ਨੇ ਦੱਸਿਆ ਕਿ ਇਹਨਾਂ ਸਕੂਲਾਂ ਦਾ ਵਿੱਦਿਅਕ ਪੱਧਰ ਬਹੁਤ ਹੀ ਅੰਤਰ ਰਾਸ਼ਟਰੀ ਪੱਧਰ ਦਾ ਹੋਵੇਗਾ | ਜਿਸਨੂੰ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਉਹ ਨਿੱਜੀ ਦਿਲਚਸਪੀ ਲੈ ਕੇ ਹਰ ਹਫਤੇ ਡਿਜਾਈਨ ਅਤੇ ਰੰਗ-ਰੋਗਨ ਸਬੰਧੀ ਅਧਿਕਾਰੀਆਂ ਤੇ ਆਰਕੀਟੈਕਟਾਂ ਨਾਲ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਗੇੜ ਦੌਰਾਨ ਪੰਜਾਬ ਵਿੱਚ 100 ਸਕੂਲ ਆਫ਼ ਐਮੀਨੈਸ ਬਣਾਏ ਜਾ ਰਹੇ ਹਨ।

ਸਿੱਖਿਆ ਮੰਤਰੀ ਸ. ਬੈਂਸ ਨੇ ਦੱੱਸਿਆ ਕਿ ਇਹਨਾਂ ਸਕੂਲਾਂ ਦੀ ਪੜਾਈ ਦਾ ਪੱਧਰ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਬਿਹਤਰ ਹੋਵੇਗਾ ਅਤੇ ਉਹਨਾਂ ਨੂੰ ਇਹ ਯਕੀਨ ਹੀ ਨਹੀ ਬਲਕਿ ਵਿਸ਼ਵਾਸ ਵੀ ਹੈ ਕਿ ਨਵੇਂ ਵਿੱਦਿਅਕ ਸੈਸ਼ਨ ਤੋਂ ਇਹ ਸਕੂਲ ਮਾਪਿਆਂ ਦੀ ਪਹਿਲੀ ਪਸੰਦ ਬਣਨਗੇ। ਸਿੱੱਖਿਆ ਮੰਤਰੀ ਅਨੁਸਾਰ ਉਹ ਪੰਜਾਬ ਦੇ ਸਿੱਖਿਆ ਸਿਸਟਮ ਨੂੰ ਸਿਰਫ ਰਾਸ਼ਟਰੀ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਯਤਨਸ਼ੀਲ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਵੀ ਪੰਜਾਬ ਦੀ ਸਕੂਲ ਸਿੱਖਿਆ ਨੂੰ ਸਮੇਂ ਦੀ ਹਾਣ ਦੀ ਬਣਾਉਣ ਵਾਸਤੇ ਨਿੱਜੀ ਦਿਲਚਸਪੀ ਲੈ ਰਹੇ ਹਨ। ਸ. ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲ ਸਿੱਖਿਆ ਨੂੰ ਪੂਰੇ ਦੇਸ਼ ਵਿੱੱਚੋਂ ਨਮੂਨੇ ਦੀ ਸਿੱਖਿਆ ਬਣਾਉਣ ਵਾਸਤੇ ਵਚਨਬੱੱਧ ਹੈ ਅਤੇ ਸਿੱਖਿਆ ਪ੍ਰਬੰਧ ਦੇ ਸੁਧਾਰਾਂ ਵਾਸਤੇ ਉਹ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।

The post ਸਕੂਲ ਆਫ ਐਮੀਨੈਸ ਸੂਬੇ ਦੀ ਸਰਕਾਰੀ ਸਕੂਲ ਸਿੱੱਖਿਆ ਨੂੰ ਨਵੀਂ ਦਿਸ਼ਾ ਦੇਣਗੇ: ਹਰਜੋਤ ਸਿੰਘ ਬੈਂਸ appeared first on TheUnmute.com - Punjabi News.

Tags:
  • bhagwant-mann
  • breaking-news
  • chief-minister-bhagwant-mann
  • news
  • punjab-government

ਵਿਜੀਲੈਂਸ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਰੰਗੇ ਹੱਥੀਂ ਗ੍ਰਿਫਤਾਰ

Thursday 24 November 2022 01:49 PM UTC+00 | Tags: 000 10 aam-aadmi-party cm-bhagwant-mann dasuha-in-hoshiarpur mal-patwari-lakhbir-sing punjab punjab-government punjab-vigilance-bureau revenue-patwari the-unmute the-unmute-breaking-news

ਚੰਡੀਗੜ 24 ਨਵੰਬਰ 2022: ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮਕਸਦ ਨਾਲ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਵੀਰਵਾਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਵਿਖੇ ਤਾਇਨਾਤ ਮਾਲ ਪਟਵਾਰੀ ਲਖਬੀਰ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਮਾਮਲੇ ਵਿੱਚ ਗਿਰਦਾਵਰ ਤੇਜਿੰਦਰ ਸਿੰਘ ਗੋਲਡੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪਟਵਾਰੀ ਨੂੰ ਜੁਗਰਾਜ ਸਿੰਘ ਵਾਸੀ ਪਿੰਡ ਉਸਮਾਨ ਸ਼ਹੀਦ, ਤਹਿਸੀਲ ਦਸੂਹਾ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪਟਵਾਰੀ ਅਤੇ ਗਿਰਦਾਵਰ ਉਸਦੀ ਜੱਦੀ ਖੇਤੀਯੋਗ ਜ਼ਮੀਨ ਦੀ ਤਕਸੀਮ ਅਤੇ ਨਿਸ਼ਾਨਦੇਹੀ ਕਰਨ ਲਈ 10,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਹੇ ਹਨ।

ਉਸਦੀ ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਪਟਵਾਰੀ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਉਸ ਕੋਲੋਂ ਰਿਸ਼ਵਤ ਦੀ ਰਾਸ਼ੀ ਨੂੰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਦੋਸ਼ੀਆਂ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

The post ਵਿਜੀਲੈਂਸ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਰੰਗੇ ਹੱਥੀਂ ਗ੍ਰਿਫਤਾਰ appeared first on TheUnmute.com - Punjabi News.

Tags:
  • 000
  • 10
  • aam-aadmi-party
  • cm-bhagwant-mann
  • dasuha-in-hoshiarpur
  • mal-patwari-lakhbir-sing
  • punjab
  • punjab-government
  • punjab-vigilance-bureau
  • revenue-patwari
  • the-unmute
  • the-unmute-breaking-news

ਪੰਜਾਬ ਤੇ ਦਿੱਲੀ ਦੀ ਤਰਜ਼ 'ਤੇ ਗੁਜ਼ਰਾਤ ਦੇ ਹਰ ਖੇਤਰ 'ਚ ਕੀਤਾ ਜਾਵੇਗਾ ਵਿਕਾਸ: ਕੁਲਵੰਤ ਸਿੰਘ

Thursday 24 November 2022 01:52 PM UTC+00 | Tags: aam-aadmi-party aap-candidate-kulwant-singh aap-election-campaigning batpura cm-bhagwant-mann election-commision-of-india gujarat-assembly-election-2022 gujarat-election-2022 gujarat-news mla-kulwant-singh mohali news punjab-government punjab-news savli the-unmute-breaking-news the-unmute-punjabi-news vadodara

ਮੋਹਾਲੀ 24 ਨਵੰਬਰ 2022: ਅਗਲੇ ਮਹੀਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ | ਭਾਜਪਾ ਦੇ ਗੜ੍ਹ ਮੰਨੇ ਜਾਂਦੇ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੀ ਚੋਣ ਪ੍ਰਚਾਰ ਰੈਲੀਆਂ ਵਿੱਚ ਵੀ ਗੁਜਰਾਤ ਦੇ ਲੋਕ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ |

ਇਸੇ ਤਹਿਤ ਪੰਜਾਬ ਦੇ ਹਲਕਾ ਮੋਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ (MLA Kulwant Singh) ਗੁਜਰਾਤ ਚੋਣਾਂ ਲਈ ਪਾਰਟੀ ਦੇ ਹੱਕ ਵਿੱਚ ਵਡੋਦਰਾ ਦੇ ਵੱਖ-ਵੱਖ ਪਿੰਡਾਂ ਵਿੱਚ ਆਪਣੀ ਟੀਮ ਨਾਲ ਚੋਣ ਪ੍ਰਚਾਰ ਕਰ ਰਹੇ ਹਨ | ਪਿੰਡ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਵਲੋਂ ਦਿੱਤੀਆਂ ਗਰੰਟੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾ ਰਹੇ ਹਨ | ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਪਿੰਡ ਮੰਜੂਸਰ, ਲਾਸੂੰਦਰਾ, ਜਬਲਾ, ਤਾਰੀਆਪੁਰਾ, ਬਾਤਪੁਰਾ ਅਤੇ ਪਿੰਡ ਨਮੀਸਰਾ, ਹਲਕਾ ਸਾਵਲੀ, ਵਡੋਦਰਾ ਵਿਖੇ ਪਹੁੰਚ ਕੇ ‘ਆਪ’ ਦੇ ਪੱਖ ਵਿੱਚ ਚੋਣ ਪ੍ਰਚਾਰ ਕੀਤਾ | ਲੋਕਾਂ ਨੂੰ ‘ਆਪ’ ਦੇ ਪੱਖ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ |

Kulwant Singh

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਗੁਜ਼ਰਾਤ ਵਿੱਚ ਪੰਜਾਬ ਅਤੇ ਦਿੱਲੀ ਦੀ ਤਰਜ਼ ‘ਤੇ ਹਰ ਖੇਤਰ ਵਿਚ ਵਿਕਾਸ ਕੀਤਾ ਜਾਵੇਗਾ | ਗੁਜ਼ਰਾਤ ਵਿਚ ‘ਆਪ’ ਦੀ ਸਰਕਾਰ ਬਣਨ ‘ਤੇ ਲੋਕਾਂ ਦੀ ਮੁੱਢਲੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ ‘ਤੇ ਵਿਚਾਰਿਆ ਜਾਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਆਮ ਆਦਮੀ ਪਾਰਟੀ ਦੀ ਕਾਰਗੁਜਾਰੀ ਤੋਂ ਬਹੁਤ ਖੁਸ਼ ਹਨ ਅਤੇ ਗੁਜਰਾਤ ‘ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣੇਗੀ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਜਨਤਾ ਭਾਜਪਾ ਦੀਆਂ ਦੇਸ਼ ਪ੍ਰਤੀ ਵੰਡ ਪਾਊ ਨੀਤੀਆਂ ਤੋਂ ਤੰਗ ਆ ਚੁੱਕੀ ਹੈ | ਗੁਜਰਾਤ ਦੀ ਜਨਤਾ ਚੋਣਾਂ ਦੌਰਾਨ ਭਾਜਪਾ ਨੂੰ ਬਹੁਤ ਵੱਡਾ ਝਟਕਾ ਦੇਣ ਨੂੰ ਤਿਆਰ ਹੈ।

Mohali

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੂੰ ਪੰਜਾਬ ਅਤੇ ਦਿੱਲੀ ਦੀ ਤਰਜ਼ ‘ਤੇ ਆਮ ਆਦਮੀ ਮੁਹੱਲਾ ਕਲੀਨਿਕ, ਬਿਜਲੀ ਦੇ ਜ਼ੀਰੋ ਬਿੱਲ, ਸਕੂਲਾਂ ‘ਚ ਸਿੱਖਿਆ, ਹਸਪਤਾਲ, ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ | ਭਿ੍ਸ਼ਟਾਚਾਰ ‘ਤੇ ਪੂਰਨ ਤੌਰ ਲਗਾਮ ਲਗਾਈ ਜਾਵੇਗੀ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਅਤੇ ਦਿੱਲੀ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਵਿਚ ਭਰੋਸਾ ਜਤਾਇਆ ਹੈ, ਉਸੇ ਤਰ੍ਹਾਂ ਗੁਜਰਾਤ ਦੇ ਲੋਕ ਵੀ ਪਾਰਟੀ ‘ਚ ਭਰੋਸਾ ਪ੍ਰਗਟਾ ਰਹੇ ਹਨ।

The post ਪੰਜਾਬ ਤੇ ਦਿੱਲੀ ਦੀ ਤਰਜ਼ ‘ਤੇ ਗੁਜ਼ਰਾਤ ਦੇ ਹਰ ਖੇਤਰ ‘ਚ ਕੀਤਾ ਜਾਵੇਗਾ ਵਿਕਾਸ: ਕੁਲਵੰਤ ਸਿੰਘ appeared first on TheUnmute.com - Punjabi News.

Tags:
  • aam-aadmi-party
  • aap-candidate-kulwant-singh
  • aap-election-campaigning
  • batpura
  • cm-bhagwant-mann
  • election-commision-of-india
  • gujarat-assembly-election-2022
  • gujarat-election-2022
  • gujarat-news
  • mla-kulwant-singh
  • mohali
  • news
  • punjab-government
  • punjab-news
  • savli
  • the-unmute-breaking-news
  • the-unmute-punjabi-news
  • vadodara

ਗੈਂਗਸਟਰ ਰਾਜਨ ਭੱਟੀ ਦੇ ਦੋ ਸਾਥੀ ਨਜਾਇਜ਼ ਹਥਿਆਰਾਂ ਸਮੇਤ ਬਠਿੰਡਾ ਤੋਂ ਗ੍ਰਿਫ਼ਤਾਰ

Thursday 24 November 2022 02:01 PM UTC+00 | Tags: aam-aadmi-party additional-director-general-of-police adgp-arpit-shukla arpit-shukla bathinda-police breaking-news cm-bhagwant-mann crime gangster-rajan-bhatti news punjab punjab-government punjab-news punjab-police the-unmute-breaking-news

ਚੰਡੀਗੜ੍ਹ/ਐਸ.ਏ.ਐਸ.ਨਗਰ 24 ਨਵੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਬਠਿੰਡਾ ਦੀ ਸੁਸ਼ਾਂਤ ਸਿਟੀ ਵਿਖੇ ਛਾਪੇਮਾਰੀ ਦੌਰਾਨ ਗੈਂਗਸਟਰ ਰਾਜਨ ਭੱਟੀ (Gangster Rajan Bhatti) ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਰਾਜਨ ਭੱਟੀ ਗੁਰਦਾਸਪੁਰ ਦੇ ਪਿੰਡ ਮੁਸਤਫਾਬਾਦ ਜੱਟਾਂ ਦਾ ਰਹਿਣ ਵਾਲਾ ਹੈ ਅਤੇ ਕੈਨੇਡਾ ਅਧਾਰਿਤ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਦਾ ਕਰੀਬੀ ਸਾਥੀ ਹੈ।

ਗ੍ਰਿਫ਼ਤਾਰ ਗਏ ਵਿਅਕਤੀਆਂ ਦੀ ਪਛਾਣ ਹਰਜਸਨੀਤ ਸਿੰਘ (32) ਵਾਸੀ ਪਿੰਡ ਕੋਟ ਸ਼ਮੀਰ, ਬਠਿੰਡਾ ਅਤੇ ਕਮਲਜੀਤ ਸਿੰਘ (26) ਵਾਸੀ ਪਿੰਡ ਗੁਲਾਬਗੜ੍ਹ, ਬਠਿੰਡਾ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ .315 ਬੋਰ ਦੀ ਰਾਈਫਲ ਅਤੇ .30 ਬੋਰ ਦੀ ਸਟਾਰ ਮੇਕ ਪਿਸਤੌਲ ਸਮੇਤ ਗੋਲੀ ਸਿੱਕਾ ਵੀ ਬਰਾਮਦ ਕੀਤਾ।

ਵੇਰਵੇ ਦਿੰਦਿਆਂ ਏ.ਆਈ.ਜੀ. ਐਸ.ਐਸ.ਓ.ਸੀ. ਐਸ.ਏ.ਐਸ. ਅਸ਼ਵਨੀ ਕਪੂਰ ਨੇ ਦੱਸਿਆ ਕਿ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਦੋਸ਼ ਵਿੱਚ ਲਖਬੀਰ ਲੰਡਾ ਖ਼ਿਲਾਫ਼ ਦਰਜ ਕੀਤੇ ਕੇਸ ਦੀ ਜਾਂਚ ਦੌਰਾਨ ਇੱਕ ਮੁਲਜ਼ਮ ਰਾਜਨ ਭੱਟੀ ਬਾਰੇ ਪਤਾ ਲੱਗਾ ਜੋ ਲਖਬੀਰ ਲੰਡਾ ਦੇ ਸਿੱਧੇ ਸੰਪਰਕ ਵਿੱਚ ਸੀ ਅਤੇ ਉਸ ਦੇ ਇਸ਼ਾਰੇ 'ਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ।

ਇਸ ਸਬੰਧੀ 23/08/2022 ਨੂੰ ਐਫ.ਆਈ.ਆਰ. ਨੰਬਰ 06 ਤਹਿਤ ਭਾਰਤੀ ਦੰਡਾਵਲੀ ਦੀ ਧਾਰਾ 153, 153-ਏ, 120-ਬੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਲਖਬੀਰ ਸਿੰਘ ਲੰਡਾ ਅਤੇ ਉਸਦੇ ਹੋਰ ਸਾਥੀਆਂ ਵਿਰੁੱਧ ਪੁਲਿਸ ਥਾਣਾ ਐਸ.ਐਸ.ਓ.ਸੀ. ਐਸ.ਏ.ਐਸ. ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

ਏ.ਆਈ.ਜੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਮੁਲਜ਼ਮ ਰਾਜਨ ਭੱਟੀ, ਜਿਸ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਚੰਡੀਗੜ੍ਹ ਤੇ ਪੰਜਾਬ ਵਿੱਚ ਐਨ.ਡੀ.ਪੀ.ਐਸ. ਐਕਟ ਅਤੇ ਅਸਲਾ ਐਕਟ ਤਹਿਤ ਇਰਾਦਾ ਕਤਲ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ, ਦੀ ਐਸ.ਐਸ.ਓ.ਸੀ. ਪੁਲੀਸ ਦੀਆਂ ਟੀਮਾਂ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਉਸ ਦੇ ਟਿਕਾਣਿਆਂ 'ਤੇ ਵਾਰ-ਵਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਭੱਟੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਥਿਆਰਾਂ ਦੀ ਸਪਲਾਈ ਵਿੱਚ ਲੰਡਾ ਦੀ ਮਦਦ ਕਰਦਾ ਹੈ।

ਏ.ਆਈ.ਜੀ. ਨੇ ਦੱਸਿਆ ਕਿ ਬੁੱਧਵਾਰ ਨੂੰ ਪੁਲਿਸ ਪਾਰਟੀ ਨੇ ਸੁਸ਼ਾਂਤ ਸਿਟੀ ਬਠਿੰਡਾ ਵਿਖੇ ਛਾਪੇਮਾਰੀ ਕੀਤੀ ਜਿੱਥੋਂ ਰਾਜਨ ਭੱਟੀ ਦੇ ਦੋ ਸਾਥੀਆਂ ਨੂੰ ਦੋ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਰਾਜਨ ਭੱਟੀ ਨੂੰ ਪਨਾਹ ਦੇਣ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਏ.ਆਈ.ਜੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਰਾਜਨ ਭੱਟੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਜਲਦ ਹੀ ਉਹ ਸਲਾਖਾਂ ਪਿੱਛੇ ਹੋਵੇਗਾ।

The post ਗੈਂਗਸਟਰ ਰਾਜਨ ਭੱਟੀ ਦੇ ਦੋ ਸਾਥੀ ਨਜਾਇਜ਼ ਹਥਿਆਰਾਂ ਸਮੇਤ ਬਠਿੰਡਾ ਤੋਂ ਗ੍ਰਿਫ਼ਤਾਰ appeared first on TheUnmute.com - Punjabi News.

Tags:
  • aam-aadmi-party
  • additional-director-general-of-police
  • adgp-arpit-shukla
  • arpit-shukla
  • bathinda-police
  • breaking-news
  • cm-bhagwant-mann
  • crime
  • gangster-rajan-bhatti
  • news
  • punjab
  • punjab-government
  • punjab-news
  • punjab-police
  • the-unmute-breaking-news

ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਵੱਲੋਂ 'ਪੰਜਾਬ ਦੀ ਸਿਆਸਤ 'ਚ ਪ੍ਰਣਾਲੀਗਤ ਬਦਲਾਅ' ਵਿਸ਼ੇ 'ਤੇ ਕਰਵਾਇਆ ਵਿਸ਼ੇਸ਼ ਲੈਕਚਰ

Thursday 24 November 2022 02:08 PM UTC+00 | Tags: cm-bhagwant-mann department-of-politics-pu news patiala-news politics-of-punjab pu-department-of-politics punjab-government punjabi-university punjabi-university-patiala systemic-change-in-the-politics-of-punjab the-unmute-breaking-news the-unmute-punjabi-news

ਚੰਡੀਗੜ੍ਹ 24ਨਵੰਬਰ 2022: ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਵੱਲੋਂ 'ਪੰਜਾਬ ਦੀ ਸਿਆਸਤ ਵਿੱਚ ਪ੍ਰਣਾਲੀਗਤ ਬਦਲਾਅ' ਵਿਸ਼ੇ ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਜਿਸ 'ਚ ਡਾ. ਐੱਸ. ਐੱਸ. ਨਾਰੰਗ ਮੁੱਖ ਬੁਲਾਰੇ ਦੇ ਤੌਰ ਸ਼ਾਮਿਲ ਹੋਏ। ਇਸ ਲੈਕਚਰ ਦੀ ਸ਼ੁਰੂਆਤ ਕਰਦਿਆਂ ਵਿਭਾਗ ਮੁਖੀ ਡਾ. ਪਰਮਜੀਤ ਕੌਰ ਗਿੱਲ ਨੇ ਵਿਸ਼ੇ ਤੇ ਬੁਲਾਰੇ ਬਾਰੇ ਜਾਣ ਪਛਾਣ ਕਰਵਾਈ ਅਤੇ ਉਨ੍ਹਾਂ ਨੇ ਕਿਹਾ ਪੰਜਾਬ ਦੀ ਰਾਜਨੀਤੀ ਦੇ ਸਰੂਪ ਤੇ ਵਿਹਾਰ ਵਿੱਚ ਪ੍ਰਣਾਲੀਗਤ ਤਬਦੀਲੀਆਂ ਆਈਆ ਹਨ ।

ਇਸ ਲੈਕਚਰ ਦੀ ਪ੍ਰਧਾਨਗੀ ਡਾ. ਜਸ਼ਮੀਦ ਅਲੀ ਖਾਨ ਨੇ ਕੀਤੀ । ਡਾ. ਨਾਰੰਗ ਨੇ ਆਪਣੇ ਲੈਕਚਰ ਵਿੱਚ ਕੌਮੀ ਤੇ ਸੂਬਾਈ ਸਿਆਸਤ ਵਿੱਚ ਆਏ ਨਵੇਂ ਰੁਝਾਨਾਂ ਬਾਰੇ ਗੱਲ ਕੀਤੀ ਅਤੇ ਓਹਨਾ ਨੇ ਕੌਮੀ ਸਿਆਸਤ 'ਚ ਵੱਧ ਰਹੀ ਅਸਹਿਣਸ਼ੀਲਤਾ ਬਾਰੇ ਚਿੰਤਾ ਪਰਗਟ ਕੀਤੀ । ਪੰਜਾਬ ਦੀ ਸਿਆਸਤ ਬਾਰੇ ਗੱਲ ਕਰਦਿਆਂ ਡਾ. ਨਾਰੰਗ ਨੇ ਪੰਜਾਬ ਦੀ ਸਿਆਸਤ ਦੇ ਇਤਿਹਾਸ ਤੇ ਨਵੇਂ ਰੁਝਾਨਾਂ ਤੋਂ ਜਾਣੂ ਕਰਵਾਇਆ। ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਕਰਦਿਆਂ ਉਹਨਾਂ ਨੇ ਦੱਸਿਆ ਕਿ ਇਸਦੇ ਮਾਣਮੱਤੇ ਇਤਿਹਾਸਕ ਦੌਰ ਤੋਂ ਲੈਕੇ ਕੇ ਹੁਣ ਤੱਕ ਬਹੁਤ ਵੱਡੇ ਬਦਲਾਅ ਆ ਚੁੱਕੇ ਹਨ।

ਜਿਸ ਮੰਤਵ ਲਈ ਇਹ ਹੋਂਦ ਵਿੱਚ ਆਇਆ ਸੀ ਹੁਣ ਉਸ ਉਦੇਸ਼ ਤੋਂ ਦੂਰ ਚੱਲਿਆ ਗਿਆ ਹੈ। ਪੰਜਾਬ ਦੀ ਸਿਆਸਤ ਦੇ ਵਰਤਮਾਨ ਤੇ ਵਿਚਾਰ ਪ੍ਰਗਟ ਕਰਦਿਆਂ ਹੋਏ ਓਹਨਾ ਨੇ ਆਮ ਆਦਮੀ ਪਾਰਟੀ ਦੇ ਉਭਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ। ਪੰਜਾਬ ਦੇ ਰਿਵਾਈਤੀ ਸਿਆਸੀ ਦਲਾਂ ਜਿਵੇਂ ਅਕਾਲੀ ਦਲ, ਕਾਂਗਰਸ ਆਦਿ ਦੀ 2022 ਦੀਆਂ ਪੰਜਾਬ ਅਸੈਂਬਲੀ ਚੋਣਾਂ ਵਿੱਚ ਗਿਰਾਵਟ ਦੇ ਕਾਰਨਾਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ ।

ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਟਾਇਰਡ ਪ੍ਰੋ. ਡਾ. ਜਸ਼ਮੀਦ ਅਲੀ ਖਾਨ ਜੀ ਨੇ ਵੀ ਪੰਜਾਬ ਦੀ ਰਾਜਨੀਤੀ ਬਾਰੇ ਕਈ ਅਹਿਮ ਵਿਚਾਰ ਪ੍ਰਗਟ ਕੀਤੇ। ਇਸ ਸਮੇਂ ਵਿਭਾਗ ਦੇ ਫੈਕਲਟੀ ਮੈਂਬਰ ਮੁੱਖੀ ਡਾ. ਪਰਮਜੀਤ ਕੌਰ ਗਿੱਲ, ਡਾ. ਜਗਰੂਪ ਕੌਰ , ਡਾ. ਜਤਿੰਦਰ ਸਿੰਘ , ਡਾ. ਗੁਰਜੀਤ ਪਾਲ ਸਿੰਘ ਅਤੇ ਸਮੂਹ ਖੋਜਰਾਥੀ ਅਤੇ ਵਿਦਿਆਰਥੀ ਸ਼ਾਮਿਲ ਰਹੇ।

The post ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਵੱਲੋਂ 'ਪੰਜਾਬ ਦੀ ਸਿਆਸਤ ‘ਚ ਪ੍ਰਣਾਲੀਗਤ ਬਦਲਾਅ' ਵਿਸ਼ੇ ‘ਤੇ ਕਰਵਾਇਆ ਵਿਸ਼ੇਸ਼ ਲੈਕਚਰ appeared first on TheUnmute.com - Punjabi News.

Tags:
  • cm-bhagwant-mann
  • department-of-politics-pu
  • news
  • patiala-news
  • politics-of-punjab
  • pu-department-of-politics
  • punjab-government
  • punjabi-university
  • punjabi-university-patiala
  • systemic-change-in-the-politics-of-punjab
  • the-unmute-breaking-news
  • the-unmute-punjabi-news

ਚੰਡੀਗੜ੍ਹ 24ਨਵੰਬਰ 2022: ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਪੁਲਿਸ ਵੈਰੀਫਿਕੇਸ਼ਨ ਦੌਰਾਨ ਸੂਬੇ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਡੀਜੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀ. ਸੀ. ਸੀ.) ਜਾਂ ਕਿਸੇ ਹੋਰ ਪੁਲਿਸ ਵੈਰੀਫਿਕੇਸ਼ਨ ਲਈ ਰਿਸ਼ਵਤ ਮੰਗਦਾ ਹੈ ਤਾਂ ਪੰਜਾਬ ਪੁਲਿਸ ਦੇ ਨੰਬਰ: +91 7696 -181-181 ਜਾਂ ਈਮੇਲ: cad.pphq@punjabpolice.gov.in ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

Punjab police

The post ਡੀਜੀਪੀ ਗੌਰਵ ਯਾਦਵ ਵਲੋਂ ਪੁਲਿਸ ਵੈਰੀਫਿਕੇਸ਼ਨ ‘ਚ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਹੈਲਪਲਾਈਨ ਨੰਬਰ ਜਾਰੀ appeared first on TheUnmute.com - Punjabi News.

Tags:
  • breaking-news
  • dgp-gaurav-yadav
  • news
  • police-verification.
  • punjab-dgp-gaurav-yadav
  • punjab-police

ਅਕਾਲੀ ਦਲ ਚੰਡੀਗੜ੍ਹ ਦਾ ਇਕ ਇੰਚ ਵੀ ਹਰਿਆਣਾ ਨੂੰ ਨਹੀਂ ਦੇਣ ਦੇਵੇਗਾ: ਪ੍ਰੇਮ ਸਿੰਘ ਚੰਦੂਮਾਜਰਾ

Thursday 24 November 2022 02:22 PM UTC+00 | Tags: amrinder-sing-raja-warring breaking-news chandigarh chandigarh-to-haryana haryana haryana-assembly-building haryanas-separate-legislative-assembly legislative-assembly news punjab-congress punjab-government punjab-legislative-assembly-2022 punjab-news punjab-news-news separate-assembly-to-haryana shiromani-akali-dal sukhbir-singh-badal the-unmute-breaking-news the-unmute-news the-unmute-punjabi-news union-territory-of-chandigarh

ਚੰਡੀਗੜ੍ਹ 24 ਨਵੰਬਰ 2022: ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨਾਲ ਰਲ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਤੇ ਇਸਦੇ ਕਾਨੂੰਨੀ ਤੇ ਸੰਵਿਧਾਨਕ ਹੱਕ ਨੂੰ ਖੋਰ੍ਹਾ ਲਾਉਣ ਲਈ ਕੰਮ ਕਰ ਰਹੀ ਹੈ।

ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਵਿਚ ਇਕ ਥਾਂ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਬਦਲਵੇਂ ਤੌਰ 'ਤੇ ਦੇਣ ਦੀ ਕੇਂਦਰ ਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ ਕਰਦਿਆਂ ਪਾਰਟੀ ਨੇ ਕਿਹਾ ਕਿ ਚੰਡੀਗੜ੍ਹ ਦੀ ਇਕ ਇੰਚ ਥਾਂ ਵੀ ਨਾ ਤਾਂ ਹਰਿਆਣਾ ਨੂੰ ਦੇਣ ਦਿੱਤੀ ਜਾਵੇਗੀ ਤੇ ਨਾ ਹੀ ਇਸਦਾ ਵਟਾਂਦਰਾ ਕਰਨ ਦਿੱਤਾ ਜਾਵੇਗਾ ਕਿਉਂਕਿ ਸਾਰੀ ਰਾਜਧਾਨੀ ਪੰਜਾਬ ਦੀ ਹੈ। ਇਹ ਗੱਲ ਸੰਸਦ ਦੇ ਦੋਵਾਂ ਸਦਨਾਂ ਨੇ ਵੀ ਮੰਨੀ ਹੈ ਤੇ ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਵੀ ਮੰਨੀ ਹੈ। ਹਰਿਆਣਾ ਵੀ ਪੰਜਾਬ ਸਮਝੌਤੇ ਤਹਿਤ ਚੰਡੀਗੜ੍ਹ ਪੰਜਾਬ ਹਵਾਲੇ ਕਰਨ ਲਈ ਪਾਬੰਦ ਹੈ।

ਇਹ ਪ੍ਰਗਆਵਾ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ, ਸਰਦਾਰ ਹੀਰਾ ਸਿੰਘ ਗਾਬੜੀਆ ਤੇ ਸਰਦਾਰ ਹਰਚਰਨ ਸਿੰਘ ਬੈਂਸ ਵੀ ਪ੍ਰੈਸ ਕਾਨਫਰੰਸ ਵਿਚ ਮੌਜੂਦ ਸਨ। ਇਹ ਪ੍ਰੈਸ ਕਾਨਫਰੰਸ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਤੋਂ ਬਾਅਦ ਕੀਤੀ ਗਈ। ਇਕ ਅਹਿਮ ਫੈਸਲਾ ਇਹ ਲਿਆ ਗਿਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦਾ ਉੱਚ ਪੱਧਰੀ ਵਫਦ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰੇਗਾ ਤੇ ਉਹਨਾਂ ਨੂੰ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਬਣਾਉਣ ਲਈ ਹਰਿਆਣਾ ਸਰਕਾਰਵੱਲੋਂ 10 ਏਕੜ ਥਾਂ ਅਲਾਟ ਕਰਨ ਦੀ ਕੀਤੀ ਮੰਗ ਰੱਦ ਕਰਨ ਦੀ ਅਪੀਲ ਕਰੇਗਾ।

ਮੀਟਿੰਗ ਵਿਚ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਦੀ ਦੋ ਮੈਂਬਰੀ ਕਮੇਟੀ ਵੀ ਗਠਿਤ ਕੀਤੀਗਈ ਜੋ ਇਸ ਮਾਮਲੇ 'ਤੇ ਕਾਨੂੰਨੀ ਚਾਰਾਜੋਈ ਲਈ ਪ੍ਰਮੁੱਖ ਵਕੀਲਾਂ ਨਾਲ ਰਾਇ ਮਸ਼ਵਰਾ ਕਰੇਗੀ। ਪ੍ਰੋ. ਚੰਦੂਮਾਜਰਾ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਦ੍ਰਿੜ੍ਹ ਸੰਕਲਪ ਸਾਰੇ ਹਮਖਿਆਲੀ ਲੋਕਾਂ ਤੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਪਲੈਟਫਾਰਮ 'ਤੇ ਇਕੱਠੇ ਹੋ ਕੇ ਕੇਂਦਰ ਸਰਕਾਰ ਵੱਲੋਂ ਸੂਬੇ ਖਿਲਾਫ ਵਿੱਢੀ ਮੁਹਿੰਮ ਨੂੰ ਮਾਤ ਪਾਉਣ। ਉਹਨਾਂ ਕਿਹਾ ਕਿ ਅਕਾਲੀ ਦਲ ਸ਼ਾਂਤੀਪੁਰਨ ਲੋਕ ਸੰਘਰਸ਼ ਛੇੜਨ ਅਤੇ ਕਾਨੂੰਨੀ ਵਿਕਲਪ ਵਿਚਾਰਨ ਸਮੇਤ ਸੂਬੇ ਦੇ ਹਿੱਤਾਂ ਦੀ ਰਾਖੀ ਵਾਸਤੇ ਹਰ ਚਾਰਾਜੋਈ ਕਰੇਗਾ।

ਪ੍ਰੋ. ਚੰਦੂਮਾਜਰਾ ਨੇ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਵਿਚ ਨਿਰੰਤਰ ਨਿਘਾਰ ਆਉਣ 'ਤੇ ਚਿੰਤਾ ਜ਼ਾਹਰ ਕਰਦਿਆਂ ਆਪ ਸਰਕਾਰ ਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਗੈਂਗਸਟਰਾਂ, ਹੱਤਿਆਰਿਆਂ ਤੇ ਲੁਟੇਰਿਆਂ ਕਾਰਨ ਪੰਜਾਬ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਪੰਜਾਬ ਦਾ ਅੱਜ ਕੋਈ ਵਾਲੀ ਵਾਰਿਸ ਨਹੀਂ ਰਹਿ ਗਿਆ ਤੇ ਸਰਕਾਰ ਗਾਇਬ ਹੈ। ਰੋਜ਼ ਦਿਨ ਦਿਹਾੜੇ ਕਤਲ, ਲੁੱਟਾਂ ਖੋਹ ਤੇ ਹਿੰਸਾ ਦੀਆਂ ਵਾਰਦਾਤਾਂ ਵਾਪਰਨ ਆਮ ਗੱਲ ਹੋ ਗਈ ਹੈ ਤੇ ਸਾਰੀ ਆਪ ਸਰਕਾਰ ਤੇ ਮੁੱਖ ਮੰਤਰੀ ਗੁਜਰਾਤ ਵਿਚ ਭੰਗੜੇ ਪਾ ਰਹੇ ਹਨ।

ਉਹਨਾਂ ਕਿਹਾ ਕਿ ਲੋਕਾਂ ਦੇ ਜਾਨ ਮਾਲ ਦੀ ਕੋਈ ਰਾਖੀ ਨਹੀਂ ਹੋ ਰਹੀ ਤੇ ਸਰਕਾਰ ਤਾਂ ਤਾਂ ਕਾਨੂੰਨ ਤੋੜਨ ਵਾਲਿਆਂ ਦੀ ਸਾਥੀ ਬਣੀ ਹੋਈ ਹੈ ਜਾਂ ਫਿਰ ਆਪ ਬੇਵੱਸ ਖੜ੍ਰੀ ਹੈ। ਸੂਬੇ ਵਿਚ ਕਿੰਨੇ ਵੱਡੇ ਵੱਡੇ ਕਤਲ ਹੋ ਚੁੱਕੇ ਹਨ ਤੇ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ ਹੈ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਵੇਲੇ ਸੂਬਾ ਇਕ ਸ਼ਾਂਤੀਪੂਰਨ ਰਾਜ ਸੀ ਪਰ ਅੱਜ ਸ਼ਾਂਤੀ ਖੇਰੂੰ ਖੇਰੂੰ ਹੋਗਈ ਹੈ।

ਅਕਾਲੀ ਆਗੂ ਨੇ ਸਰਕਾਰ ਵੱਲੋਂ ਮੁਸ਼ਤਰਕਾ ਮਾਲਕਾਨਾਂ ਜ਼ਮੀਨਾਂ ਗਰੀਬ ਕਿਸਾਨਾਂਤੋਂ ਖੋਹਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਭਾਵੇਂ ਇਸ ਸਬੰਧੀ ਹਾਈ ਕੋਰਟ ਨੇ ਸਟੇਅ ਦੇ ਹੁਕਮ ਕੀਤੇ ਹਨ ਪਰ ਫਿਰ ਵੀ ਸਬੰਧਤ ਮੰਤਰੀ ਤੇ ਆਪ ਦੇ ਅਹੁਦੇਦਾਰ ਇਹਨਾਂ ਜ਼ਮੀਨਾਂ 'ਤੇ ਕਬਜ਼ੇ ਕਰ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਸਰਕਾਰ ਦੀ ਜਬਰੀ ਜ਼ਮੀਨਾਂ ਖੋਹਣ ਦੀ ਮੁਹਿੰਮ ਖਿਲਾਫ ਕਿਸਾਨਾਂ ਨਾਲ ਖੜ੍ਹਾ ਹੋਵੇਗਾ। ਉਹਨਾਂ ਕਿਹਾ ਕਿ ਸਰਕਾਰ ਬੰਦਾ ਸਿੰਘ ਬਹਾਦਰ ਜੀ ਦੀ ਵਿਰਾਸਤ ਦੇ ਉਲਟ ਕਰ ਰਹੀ ਹੈ। ਉਹਨਾਂ ਨੇ ਗਰੀਬ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਦਾਇਆ ਸੀ ਤੇ ਇਹ ਜ਼ਮੀਨਾਂ ਖੋਹ ਰਹੇ ਹਨ।

ਪ੍ਰੋ. ਚੰਦੂਮਾਜਰਾ ਨੇ ਮੁੱਖ ਮੰਤਰੀ ਵੱਲੋਂ ਪ੍ਰਮੁੱਖ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਹੋਰਨਾਂ ਖਿਲਾਫ ਮਾੜੀਆਂ ਟਿੱਪਣੀਆਂ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਕਿਸਾਨ ਆਗੂਆਂ ਤੋਂ ਮੁਆਫੀ ਮੰਗ ਕੇ ਤੁਰੰਤ ਮਾਮਲਾ ਖਤਮ ਕਰਨਾ ਚਾਹੀਦਾ ਹੈ। ਅਕਾਲੀ ਆਗੂ ਨੇ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਤੇ ਹੋਰ ਕਮਜ਼ੋਰ ਵਰਗਾਂ ਨੂੰ ਪੀੜਤ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸਾਰੀਆਂ ਸਮਾਜ ਭਲਾਹੀ ਸਕੀਮਾਂ ਬੰਦ ਕਰ ਦਿੱਤੀਆਂ ਹਨ ਤੇ ਇਹ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਸਮੇਤ ਹੋਰ ਵਾਅਦੇ ਪੂਰੇ ਕਰਨ ਤੋਂ ਭੱਜ ਗਈ ਹੈ।

The post ਅਕਾਲੀ ਦਲ ਚੰਡੀਗੜ੍ਹ ਦਾ ਇਕ ਇੰਚ ਵੀ ਹਰਿਆਣਾ ਨੂੰ ਨਹੀਂ ਦੇਣ ਦੇਵੇਗਾ: ਪ੍ਰੇਮ ਸਿੰਘ ਚੰਦੂਮਾਜਰਾ appeared first on TheUnmute.com - Punjabi News.

Tags:
  • amrinder-sing-raja-warring
  • breaking-news
  • chandigarh
  • chandigarh-to-haryana
  • haryana
  • haryana-assembly-building
  • haryanas-separate-legislative-assembly
  • legislative-assembly
  • news
  • punjab-congress
  • punjab-government
  • punjab-legislative-assembly-2022
  • punjab-news
  • punjab-news-news
  • separate-assembly-to-haryana
  • shiromani-akali-dal
  • sukhbir-singh-badal
  • the-unmute-breaking-news
  • the-unmute-news
  • the-unmute-punjabi-news
  • union-territory-of-chandigarh

ਹਵਾਈ ਸੈਨਾ ਨੇ ਐਂਟੀ-ਰੇਡੀਏਸ਼ਨ ਮਿਜ਼ਾਈਲ ਰੁਦਰਮ ਲਈ ਕੇਂਦਰ ਸਰਕਾਰ ਕੋਲ ਰੱਖਿਆ 1400 ਕਰੋੜ ਦਾ ਪ੍ਰਸਤਾਵ

Thursday 24 November 2022 02:33 PM UTC+00 | Tags: breaking-news drdo first-indigenous-anti-radiation-missile india-air-force india-air-force-resque-operation rudram sukhoi-su-30-mki the-air-force the-unmute-breaking-news the-unmute-punjab the-unmute-punjabi-news

ਚੰਡੀਗੜ੍ਹ 24 ਨਵੰਬਰ 2022: ਸਰਹੱਦ ‘ਤੇ ਤਣਾਅ ਦੇ ਮੱਦੇਨਜ਼ਰ ਭਾਰਤੀ ਹਵਾਈ ਸੈਨਾ (Air Force) ਵੀ ਆਪਣੀ ਤਾਕਤ ਵਧਾ ਰਹੀ ਹੈ। ਇਸ ਕ੍ਰਮ ਵਿੱਚ, ਭਾਰਤੀ ਹਵਾਈ ਸੈਨਾ ਮੇਕ ਇਨ ਇੰਡੀਆ ਪਹਿਲਕਦਮੀ ਦੇ ਤਹਿਤ ਵਿਕਸਤ ਦੇਸ਼ ਦੀ ਪਹਿਲੀ ਸਵਦੇਸ਼ੀ ਐਂਟੀ-ਰੇਡੀਏਸ਼ਨ ਮਿਜ਼ਾਈਲ ਰੁਦਰਮ ਨੂੰ ਹਾਸਲ ਕਰਨ ਲਈ ਵੱਡੇ ਕਦਮ ਚੁੱਕ ਰਹੀ ਹੈ। ਇਸ ਸਬੰਧ ਵਿਚ ਹਵਾਈ ਸੈਨਾ ਨੇ ਕੇਂਦਰ ਸਰਕਾਰ ਕੋਲ 1400 ਕਰੋੜ ਰੁਪਏ ਤੋਂ ਵੱਧ ਦਾ ਪ੍ਰਸਤਾਵ ਰੱਖਿਆ ਹੈ। ਰੱਖਿਆ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਮਹੱਤਵਪੂਰਨ ਗੱਲ ਇਹ ਹੈ ਕਿ ਰੁਦਰਮ ਦੇਸ਼ ਦੀ ਪਹਿਲੀ ਸਵਦੇਸ਼ੀ ਐਂਟੀ-ਰੇਡੀਏਸ਼ਨ ਮਿਜ਼ਾਈਲ ਹੈ।

ਪ੍ਰਸਤਾਵ ਦੀ ਵਿਆਖਿਆ ਕਰਦੇ ਹੋਏ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੁਆਰਾ ਵਿਕਸਿਤ ਉੱਨਤ ਮਿਜ਼ਾਈਲਾਂ ਦੀ ਪ੍ਰਾਪਤੀ ਦਾ ਪ੍ਰਸਤਾਵ ਰੱਖਿਆ ਮੰਤਰਾਲੇ ਕੋਲ ਹੈ। ਜਲਦੀ ਹੀ ਉੱਚ ਪੱਧਰੀ ਮੀਟਿੰਗ ਕਰਕੇ ਇਸ ‘ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੀ ਪੀੜ੍ਹੀ ਦੀ ਐਂਟੀ-ਰੇਡੀਏਸ਼ਨ ਮਿਜ਼ਾਈਲ ਦਾ ਭਾਰਤੀ ਹਵਾਈ ਸੈਨਾ ਨੇ ਆਪਣੇ ਸੁਖੋਈ-30 ਲੜਾਕੂ ਜਹਾਜ਼ ਫਲੀਟ ਤੋਂ ਪਹਿਲਾਂ ਹੀ ਪ੍ਰੀਖਣ ਕੀਤਾ ਹੈ। ਇਹ ਮਿਜ਼ਾਈਲ ਜੰਗ ਦੌਰਾਨ ਦੁਸ਼ਮਣ ਦੇ ਰਾਡਾਰ ਟਿਕਾਣਿਆਂ ਨੂੰ ਨਸ਼ਟ ਕਰ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਰਾਡਾਰ ਪ੍ਰਣਾਲੀ ਦੇ ਨਸ਼ਟ ਹੋਣ ਨਾਲ ਭਾਰਤੀ ਹਵਾਈ ਸੈਨਾ ਦੇ ਹਮਲੇ ਦੇ ਟੀਚਿਆਂ ਦਾ ਪਤਾ ਲਗਾਏ ਬਿਨਾਂ ਮਦਦ ਮਿਲ ਸਕਦੀ ਹੈ।

ਰੁਦਰਮ ਦੇਸ਼ ਦੀ ਪਹਿਲੀ ਸਵਦੇਸ਼ੀ ਐਂਟੀ-ਰੇਡੀਏਸ਼ਨ ਮਿਜ਼ਾਈਲ ਹੈ ਜੋ ਭਾਰਤੀ ਹਵਾਈ ਸੈਨਾ ਲਈ ਡੀਆਰਡੀਓ ਦੁਆਰਾ ਵਿਕਸਤ ਕੀਤੀ ਗਈ ਹੈ। ਮਿਜ਼ਾਈਲ ਨੂੰ ਲਾਂਚ ਪਲੇਟਫਾਰਮ ਵਜੋਂ ਸੁਖੋਈ ਐਸਯੂ-30 ਐਮਕੇਆਈ ਲੜਾਕੂ ਜਹਾਜ਼ ਵਿੱਚ ਜੋੜਿਆ ਗਿਆ ਹੈ। ਇਸ ਨੂੰ ਸੁਖੋਈ-30 ਅਤੇ ਮਿਰਾਜ-2000 ਵਰਗੇ ਲੜਾਕੂ ਜਹਾਜ਼ਾਂ ਤੋਂ ਦਾਗਿਆ ਜਾ ਸਕਦਾ ਹੈ। ਇਹ ਬਹੁਤ ਹੀ ਸਹੀ ਹੈ ਅਤੇ ਇਸ ਨੂੰ ਰਾਡਾਰ ਸਿਸਟਮ ਨੂੰ ਟਰੈਕ ਕਰਨ ਦੀ ਸਮਰੱਥਾ ਨਾਲ ਵਿਕਸਤ ਕੀਤਾ ਗਿਆ ਹੈ ਭਾਵੇਂ ਇਹ ਕੰਮ ਨਾ ਕਰ ਰਿਹਾ ਹੋਵੇ।

The post ਹਵਾਈ ਸੈਨਾ ਨੇ ਐਂਟੀ-ਰੇਡੀਏਸ਼ਨ ਮਿਜ਼ਾਈਲ ਰੁਦਰਮ ਲਈ ਕੇਂਦਰ ਸਰਕਾਰ ਕੋਲ ਰੱਖਿਆ 1400 ਕਰੋੜ ਦਾ ਪ੍ਰਸਤਾਵ appeared first on TheUnmute.com - Punjabi News.

Tags:
  • breaking-news
  • drdo
  • first-indigenous-anti-radiation-missile
  • india-air-force
  • india-air-force-resque-operation
  • rudram
  • sukhoi-su-30-mki
  • the-air-force
  • the-unmute-breaking-news
  • the-unmute-punjab
  • the-unmute-punjabi-news

ਚੰਡੀਗੜ੍ਹ 24 ਨਵੰਬਰ 2022: ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ 2022 ਵਿੱਚ ਜੇਤੂ ਸ਼ੁਰੂਆਤ ਕੀਤੀ ਹੈ। ਇਸ ਮੈਚ ਦੀ ਸ਼ੁਰੂਆਤ ਤੋਂ ਹੀ ਸਵਿਟਜ਼ਰਲੈਂਡ ਦੀ ਟੀਮ ਨੂੰ ਫੇਵਰੇਟ ਮੰਨਿਆ ਜਾ ਰਿਹਾ ਸੀ ਪਰ ਪਹਿਲੇ ਹਾਫ ‘ਚ ਕੈਮਰੂਨ ਨੇ ਸ਼ਾਨਦਾਰ ਖੇਡ ਦਿਖਾਈ। ਦੋਵਾਂ ਟੀਮਾਂ ਵਿਚਾਲੇ ਡੂੰਘੀ ਟੱਕਰ ਹੋਈ।

ਹਾਲਾਂਕਿ ਪਹਿਲੇ ਹਾਫ ‘ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਦੂਜਾ ਹਾਫ ਸ਼ੁਰੂ ਹੁੰਦੇ ਹੀ ਸਵਿਟਜ਼ਰਲੈਂਡ ਨੇ ਸ਼ਾਨਦਾਰ ਗੋਲ ਕਰਕੇ 1-0 ਦੀ ਬੜ੍ਹਤ ਬਣਾ ਲਈ। ਏਮਬੋਲੋ ਨੇ 48ਵੇਂ ਮਿੰਟ ਵਿੱਚ ਸ਼ਕੀਰੀ ਦੇ ਸ਼ਾਨਦਾਰ ਪਾਸ ਨੂੰ ਗੋਲ ਵਿੱਚ ਬਦਲ ਦਿੱਤਾ। ਇਸ ਤੋਂ ਬਾਅਦ ਵੀ ਦੋਵੇਂ ਟੀਮਾਂ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕਰਦੀਆਂ ਰਹੀਆਂ ਪਰ ਕਿਸੇ ਨੂੰ ਵੀ ਸਫਲਤਾ ਨਹੀਂ ਮਿਲੀ। ਐਂਬੋਲੋ ਦਾ ਗੋਲ ਫੈਸਲਾਕੁੰਨ ਸਾਬਤ ਹੋਇਆ ਅਤੇ ਨੀਦਰਲੈਂਡ ਨੇ ਉਲਟਫੇਰ ਤੋਂ ਖੁਦ ਨੂੰ ਬਚਾਇਆ।

The post FIFA World Cup 2022: ਸਵਿਟਜ਼ਰਲੈਂਡ ਨੇ ਕੈਮਰੂਨ ਨੂੰ ਹਰਾ ਕੇ ਫੀਫਾ ਵਿਸ਼ਵ ਕੱਪ ‘ਚ ਕੀਤੀ ਜੇਤੂ ਸ਼ੁਰੂਆਤ appeared first on TheUnmute.com - Punjabi News.

Tags:
  • breaking-news
  • fifa-world-cup-2022
  • swiss-team
  • switzerland-football

ਚੰਡੀਗੜ੍ਹ 24 ਨਵੰਬਰ 2022: ਲੋਕਾਂ ਨੂੰ ਸਾਫ਼-ਸੁਥਰਾ ਤੇ ਰਹਿਣਯੋਗ ਮਾਹੌਲ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਬੁੱਢੇ ਨਾਲੇ ਦੀ ਤਰਜ਼ ‘ਤੇ ਅੰਮ੍ਰਿਤਸਰ ਦੀ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਪ੍ਰਾਜੈਕਟ ਉਲੀਕਿਆ ਜਾਵੇਗਾ।

ਡਰੇਨ ਨੂੰ ਪ੍ਰਦੂਸ਼ਣ ਮੁੁਕਤ ਕਰਕੇ ਇਸ ਦੇ ਸੁੰਦਰੀਕਰਨ ਲਈ ਪ੍ਰਾਜੈਕਟ ਉਲੀਕਣ ਸਬੰਧੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਸੂਬੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇੱਥੋਂ ਦੇ ਦਰਿਆਵਾਂ, ਨਦੀਆਂ ਅਤੇ ਮੌਸਮੀ ਨਾਲਿਆਂ ਦੀ ਸਾਫ਼-ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾਣਾ ਸਮੇਂ ਦੀ ਲੋੜ ਹੈ।

ਡਾ. ਨਿੱਜਰ ਨੇ ਡਰੇਨ ਦੀ ਸਫ਼ਾਈ ਲਈ ਗਠਿਤ ਸ਼ਹਿਰੀ ਤੇ ਪੇਂਡੂ ਖੇਤਰ ਦੀਆਂ ਕਮੇਟੀਆਂ ਨਾਲ ਮੀਟਿੰਗ ਦੌਰਾਨ ਤੁੰਗ ਢਾਬ ਡਰੇਨ ਨੂੰ ਸਾਫ਼ ਕਰਨ ਲਈ ਵੱਖ-ਵੱਖ ਪਹਿਲੂਆਂ ‘ਤੇ ਧਿਆਨ ਕੇਂਦਰਿਤ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਤਿੰਨ ਹਿੱਸਿਆਂ ‘ਚ ਵੰਡ ਕੇ ਸਨਅਤੀ, ਡੇਅਰੀ ਅਤੇ ਘਰੇਲੂ ਵੇਸਟ ਨੂੰ ਵੱਖੋ-ਵੱਖ ਟਰੀਟ ਕਰਕੇ ਹੀ ਡਰੇਨ ਦੀ ਸਫ਼ਾਈ ਯਕੀਨੀ ਬਣਾਈ ਜਾ ਸਕਦੀ ਹੈ।

ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਸ਼ਹਿਰ ਵਿੱਚੋਂ ਲੰਘਦੀ ਕੁੱਲ 20 ਕਿਲੋਮੀਟਰ ਲੰਮੀ ਇਸ ਡਰੇਨ ‘ਚ 39 ਸਨਅਤਾਂ ਮੌਜੂਦ ਹਨ, ਜਿਨ੍ਹਾਂ ਵਿੱਚੋਂ 19 ਪ੍ਰਦੂਸ਼ਤ ਪਾਣੀ ਵਾਲੀਆਂ ਸਨਅਤਾਂ ਹਨ ਅਤੇ ਇਨ੍ਹਾਂ ਦਾ 28 ਐਮ.ਐਲ.ਡੀ. ਸਨਅਤੀ ਵੇਸਟ ਪਾਣੀ ਤੁੰਗ ਡਰੇਨ ਵਿੱਚ ਪੈ ਰਿਹਾ ਹੈ। ਇਸੇ ਤਰ੍ਹਾਂ 17 ਪਿੰਡਾਂ ਦਾ ਘਰੇਲੂ ਸੀਵਰੇਜ ਡਰੇਨ ਵਿੱਚ ਡਿੱਗ ਰਿਹਾ ਹੈ। ਇਸ ਤੋਂ ਇਲਾਵਾ 176 ਡੇਅਰੀਆਂ ‘ਚੋਂ ਪਸ਼ੂਆਂ ਦਾ ਗੋਹਾ ਅਤੇ ਹੋਰ ਰਹਿੰਦ-ਖੂੰਹਦ, ਜੋ ਕਰੀਬ 550 ਕੇ.ਐਲ.ਡੀ. ਬਣਦਾ ਹੈ, ਤੁੰਗ ਡਰੇਨ ਵਿੱਚ ਸੁੱਟਿਆ ਜਾ ਰਿਹਾ ਹੈ।

ਡਾ. ਨਿੱਜਰ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਹਿਰੀਲੇ ਕੈਮੀਕਲ ਵਾਲੀ ਸਨਅਤੀ ਵੇਸਟ ਨੂੰ ਡਰੇਨ ‘ਚ ਪੈਣ ਤੋਂ ਸਖ਼ਤੀ ਨਾਲ ਰੋਕਿਆ ਜਾਵੇ ਅਤੇ ਸਨਅਤਾਂ ਦੀ ਨਿਰੰਤਰ ਚੈਕਿੰਗ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਨਅਤੀ ਖੇਤਰ ‘ਚ ਲੋੜ ਅਨੁਸਾਰ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ ਲਾਏ ਜਾਣ।

ਮੰਤਰੀ ਨੇ ਪੰਜਾਬ ਲਘੂ ਉਦਯੋਗ ਤੇ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਨਅਤਾਂ ਲਈ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਤੁਰੰਤ ਜ਼ਮੀਨ ਮੁਹੱਈਆ ਕਰਾਉਣ ਲਈ ਕਾਰਵਾਈ ਅਰੰਭੀ ਜਾਵੇ। ਇਸੇ ਤਰ੍ਹਾਂ ਉਨ੍ਹਾਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਚਲ ਰਹੇ ਦੋ ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਵਿਸਥਾਰ ਸਬੰਧੀ ਕਾਰਵਾਈ ਅਰੰਭਣ ਲਈ ਵੀ ਕਿਹਾ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਡੇਅਰੀਆਂ ਦੀ ਵੇਸਟ ਡਰੇਨ ‘ਚ ਪੈਣ ਤੋਂ ਰੋਕਣ ਲਈ ਨਗਰ ਨਿਗਮ ਅਤੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਡੇਅਰੀਆਂ ਤੋਂ ਗੋਹਾ ਤੇ ਹੋਰ ਵੇਸਟ ਇਕੱਤਰ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਬਾਇਉ-ਗੈਸ ਪਲਾਂਟ ਲਾਉਣ ਲਈ ਤਜਵੀਜ਼ ਵੀ ਬਣਾਈ ਜਾਵੇ ਤਾਂ ਜੋ ਡੇਅਰੀਆਂ ‘ਚੋਂ ਗੋਹਾ ਤੇ ਹੋਰ ਵੇਸਟ ਤੋਂ ਗੈਸ ਪੈਦਾ ਕਰਕੇ ਇਸ ਦੀ ਘਰੇਲੂ ਵਰਤੋਂ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਤੋਂ ਗਿੱਲੇ ਕੂੜੇ ਨੂੰ ਵੀ ਇਸ ਪਲਾਂਟ ਵਿੱਚ ਵਰਤਿਆ ਜਾ ਸਕੇਗਾ। ਡਾ. ਨਿੱਜਰ ਨੇ ਪਿੰਡਾਂ ਦੀ ਸੀਵਰੇਜ ਨੂੰ ਡਰੇਨ ‘ਚ ਪੈਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਪਾਬੰਦ ਕੀਤਾ।

ਮੰਤਰੀ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਡਰੇਨ ਵਿੱਚ ਸਾਫ਼ ਪਾਣੀ ਛੱਡਣ ਲਈ ਛੇਤੀ ਤੋਂ ਛੇਤੀ ਤਜਵੀਜ਼ ਦੇਣ ਦੇ ਨਿਰਦੇਸ਼ ਦਿੰਦਿਆਂ ਆਖਿਆ ਕਿ ਇਹ ਵਿਧੀ ਡਰੇਨ ਦੀ ਸਫ਼ਾਈ ਨੂੰ ਪ੍ਰਦੂਸ਼ਣ-ਮੁਕਤ ਕਰਨ ਲਈ ਕਾਰਗਰ ਸਾਬਤ ਹੋਵੇਗੀ। ਉਨ੍ਹਾਂ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੂੰ ਡਰੇਨ ਦੇ ਸਫ਼ਾਈ ਸਬੰਧੀ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਮੁਕਾਮੀ ਲੋੜਾਂ ਦੀ ਪੂਰਤੀ ਅਤੇ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਪੱਧਰੀ ਸਾਂਝੀ ਕਮੇਟੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

ਮੀਟਿੰਗ ਦੌਰਾਨ ਅੰਮ੍ਰਿਤਸਰ ਤੋਂ ਸੰਸਦ ਸਭਾ ਮੈਂਬਰ ਗੁੁਰਜੀਤ ਸਿੰਘ ਔਜਲਾ, ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ, ਵਿਭਾਗ ਦੇ ਸਕੱਤਰ ਸ੍ਰੀ ਵਿਵੇਕ ਪ੍ਰਤਾਪ, ਪੀ.ਐਮ.ਆਈ.ਡੀ.ਸੀ. ਅਤੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੀ ਸੀ.ਈ.ਓ. ਸ੍ਰੀਮਤੀ ਈਸ਼ਾ ਕਾਲੀਆ, ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਤੇ ਕਮਿਸ਼ਨਰ ਕੁਮਾਰ ਸੌਰਭ ਰਾਜ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

The post ਮਾਨ ਸਰਕਾਰ ਬੁੱਢੇ ਨਾਲੇ ਦੀ ਤਰਜ਼ ‘ਤੇ ਤਿਆਰ ਕਰੇਗੀ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ-ਮੁਕਤ ਕਰਨ ਦਾ ਪ੍ਰਾਜੈਕਟ: ਡਾ. ਇੰਦਰਬੀਰ ਸਿੰਘ ਨਿੱਜਰ appeared first on TheUnmute.com - Punjabi News.

Tags:
  • dr-inderbir-singh-nijjar
  • tung-dhab-drain

ਨੋਟਬੰਦੀ ਮਾਮਲੇ ਦੀ ਸੁਪਰੀਮ ਕੋਰਟ 'ਚ ਹੋਈ ਸੁਣਵਾਈ, ਪੀ ਚਿਦੰਬਰਮ ਨੇ ਮੋਦੀ ਸਰਕਾਰ 'ਤੇ ਗੰਭੀਰ ਦੋਸ਼

Thursday 24 November 2022 03:48 PM UTC+00 | Tags: bjp congress congress-mp-karti-p-chidambaram government-of-india india-news justice-as-bopanna justice-v-ramasubramaniam news prime-minister-narendra-modi rbi supreme-court the-constitution-bench-of-the-supreme-court the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 24 ਨਵੰਬਰ 2022: ਸੀਨੀਅਰ ਵਕੀਲ ਅਤੇ ਕਾਂਗਰਸ ਨੇਤਾ ਪੀ ਚਿਦੰਬਰਮ (P Chidambaram) ਨੇ ਮੋਦੀ ਸਰਕਾਰ ਦੁਆਰਾ 2016 ਵਿੱਚ ਕੀਤੇ ਗਏ ਨੋਟਬੰਦੀ ਨੂੰ ਗੰਭੀਰ ਰੂਪ ਵਿੱਚ ਗਲਤ ਫੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ ਕੇਂਦਰ ਸਰਕਾਰ ਆਪਣੇ ਤੌਰ ‘ਤੇ ਕਰੰਸੀ ਨੋਟਾਂ ਨਾਲ ਸਬੰਧਤ ਕੋਈ ਪ੍ਰਸਤਾਵ ਨਹੀਂ ਲਿਆ ਸਕਦੀ। ਅਜਿਹਾ ਕੇਂਦਰੀ ਬੋਰਡ ਦੀ ਸਿਫ਼ਾਰਸ਼ ‘ਤੇ ਹੀ ਹੋ ਸਕਦਾ ਹੈ। ਇਹ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।

ਸੁਣਵਾਈ ਦੌਰਾਨ ਕੇਂਦਰ ਦੇ 2016 ਦੇ ਫੈਸਲੇ ਦਾ ਵਿਰੋਧ ਕਰਨ ਵਾਲੇ ਪਟੀਸ਼ਨਰਾਂ ਵਿੱਚੋਂ ਇੱਕ ਚਿਦੰਬਰਮ ਨੇ ਜਸਟਿਸ ਐਸ ਏ ਨਜ਼ੀਰ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੂੰ ਦੱਸਿਆ ਕਿ ਬੈਂਕ ਨੋਟਾਂ ਦੇ ਮੁੱਦੇ ਨੂੰ ਨਿਯਮਤ ਕਰਨ ਦਾ ਅਧਿਕਾਰ ਪੂਰੀ ਤਰ੍ਹਾਂ ਭਾਰਤੀ ਰਿਜ਼ਰਵ ਬੈਂਕ ਕੋਲ ਹੈ। ਕੇਂਦਰ ਸਰਕਾਰ ਆਪਣੇ ਤੌਰ ‘ਤੇ ਕਾਨੂੰਨੀ ਟੈਂਡਰ ਨਾਲ ਸਬੰਧਤ ਕੋਈ ਪ੍ਰਸਤਾਵ ਸ਼ੁਰੂ ਨਹੀਂ ਕਰ ਸਕਦੀ। ਆਰਬੀਆਈ ਦੇ ਕੇਂਦਰੀ ਬੋਰਡ ਦੀ ਸਿਫ਼ਾਰਸ਼ ‘ਤੇ ਹੀ ਕੀਤਾ ਜਾ ਸਕਦਾ ਹੈ।

ਪੀ ਚਿਦੰਬਰਮ ਨੇ ਬੈਂਚ ਨੂੰ ਇਹ ਵੀ ਕਿਹਾ ਕਿ ਇਹ ਫੈਸਲਾ ਲੈਣ ਦੀ ਪ੍ਰਕਿਰਿਆ ਸਭ ਤੋਂ ਘਿਨਾਉਣੀ ਹੈ ਜੋ ਕਾਨੂੰਨ ਦੇ ਸ਼ਾਸਨ ਦਾ ਮਜ਼ਾਕ ਉਡਾਉਂਦੀ ਹੈ। ਇਸ ਪ੍ਰਕਿਰਿਆ ਨੂੰ ਗੰਭੀਰ ਰੂਪ ਵਿੱਚ ਖਾਮੀਆਂ ਹੋਣ ਕਰਕੇ ਰੱਦ ਕੀਤਾ ਜਾਣਾ ਚਾਹੀਦਾ ਹੈ। ਨੋਟਬੰਦੀ ਇੱਕ ਵੱਡਾ ਆਰਥਿਕ ਫੈਸਲਾ ਸੀ ਜਿਸ ਨੇ ਦੇਸ਼ ਦੇ ਹਰ ਨਾਗਰਿਕ ਨੂੰ ਪ੍ਰਭਾਵਿਤ ਕੀਤਾ ਸੀ।

ਉਨ੍ਹਾਂ ਨੋਟਾਂ ਨੂੰ ਬੰਦ ਕਰਨ ਲਈ ਭਾਰਤੀ ਰਿਜ਼ਰਵ ਬੈਂਕ ਐਕਟ ਦੀ ਧਾਰਾ 26 ਲਾਗੂ ਕਰਨ ਦੀ ਕੇਂਦਰ ਸਰਕਾਰ ਦੀ ਸ਼ਕਤੀ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸੈਕਸ਼ਨ 26(2) ਕੇਂਦਰ ਨੂੰ ਕਰੰਸੀ ਨੋਟਾਂ ਦੀ ਸਿਰਫ਼ ਕੁਝ ਲੜੀ ਨੂੰ ਰੱਦ ਕਰਨ ਦਾ ਅਧਿਕਾਰ ਦਿੰਦਾ ਹੈ ਨਾ ਕਿ ਕਿਸੇ ਮੁੱਲ ਦੇ ਪੂਰੇ ਕਰੰਸੀ ਨੋਟਾਂ ਨੂੰ।

ਇਸ ਦੌਰਾਨ ਸੀਨੀਅਰ ਵਕੀਲ ਚਿਦੰਬਰਮ ਨੇ ਕਈ ਹੋਰ ਗੰਭੀਰ ਦੋਸ਼ ਵੀ ਲਾਏ। ਉਸਨੇ ਕਿਹਾ ਕਿ ਨੋਟਬੰਦੀ ਦੇ “ਸੰਭਾਵੀ ਤੌਰ ‘ਤੇ ਗੰਭੀਰ ਨਤੀਜਿਆਂ” ਦਾ ਮੁਲਾਂਕਣ, ਖੋਜ ਜਾਂ ਦਸਤਾਵੇਜ਼ ਨਹੀਂ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਜਾਰੀ ਰਹੇਗੀ। ਬੈਂਚ 8 ਨਵੰਬਰ 2016 ਦੇ ਦੋ ਕਰੰਸੀ ਨੋਟਾਂ ਨੂੰ ਬੰਦ ਕਰਨ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ 58 ਪਟੀਸ਼ਨਾਂ ‘ਤੇ ਸੁਣਵਾਈ ਕਰ ਰਿਹਾ ਸੀ। ਗੌਰਤਲਬ ਹੈ ਕਿ 16 ਦਸੰਬਰ 2016 ਨੂੰ ਤਤਕਾਲੀ ਚੀਫ਼ ਜਸਟਿਸ ਟੀਐਸ ਠਾਕੁਰ ਦੀ ਅਗਵਾਈ ਵਾਲੇ ਬੈਂਚ ਨੇ ਫ਼ੈਸਲੇ ਦੀ ਵੈਧਤਾ ਅਤੇ ਹੋਰ ਸਬੰਧਤ ਮਾਮਲਿਆਂ ਨੂੰ ਅਧਿਕਾਰਤ ਫ਼ੈਸਲੇ ਲਈ ਪੰਜ ਜੱਜਾਂ ਦੇ ਵੱਡੇ ਬੈਂਚ ਕੋਲ ਭੇਜ ਦਿੱਤਾ ਸੀ।

The post ਨੋਟਬੰਦੀ ਮਾਮਲੇ ਦੀ ਸੁਪਰੀਮ ਕੋਰਟ ‘ਚ ਹੋਈ ਸੁਣਵਾਈ, ਪੀ ਚਿਦੰਬਰਮ ਨੇ ਮੋਦੀ ਸਰਕਾਰ ‘ਤੇ ਗੰਭੀਰ ਦੋਸ਼ appeared first on TheUnmute.com - Punjabi News.

Tags:
  • bjp
  • congress
  • congress-mp-karti-p-chidambaram
  • government-of-india
  • india-news
  • justice-as-bopanna
  • justice-v-ramasubramaniam
  • news
  • prime-minister-narendra-modi
  • rbi
  • supreme-court
  • the-constitution-bench-of-the-supreme-court
  • the-unmute-breaking-news
  • the-unmute-latest-news
  • the-unmute-punjabi-news

FIFA World Cup 2022: ਕੋਰੀਆ ਰਿਪਬਲਿਕ ਤੇ ਉਰੂਗਵੇ ਵਿਚਾਲੇ ਮੈਚ ਡਰਾਅ

Thursday 24 November 2022 03:58 PM UTC+00 | Tags: breaking-news fifa-2022 fifa-football-world-cup fifa-u-17-womens-world-cup fifa-world-cup-2022 fifa-world-cup-news korea-republic match-draw-between-korea-republic-and-uruguay uruguay

ਚੰਡੀਗੜ੍ਹ 24 ਨਵੰਬਰ 2022: ਕੋਰੀਆ ਰਿਪਬਲਿਕ ਨੇ ਫੀਫਾ ਵਿਸ਼ਵ ਕੱਪ ਦੇ ਗਰੁੱਪ ਐਚ ਵਿੱਚ ਉਰੂਗਵੇ ਨੂੰ ਡਰਾਅ ‘ਤੇ ਰੋਕ ਦਿੱਤਾ । ਪੂਰਾ ਸਮਾਂ ਬੀਤਣ ਤੋਂ ਬਾਅਦ ਵੀ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਨਾਲ ਸੰਤੁਸ਼ਟ ਹੋਣਾ ਪਿਆ। ਇਸ ਗਰੁੱਪ ਦਾ ਦੂਜਾ ਮੈਚ ਕੁਝ ਸਮੇਂ ਬਾਅਦ ਕ੍ਰਿਸਟੀਆਨੋ ਰੋਨਾਲਡੋ ਦੀ ਪੁਰਤਗਾਲ ਟੀਮ ਅਤੇ ਘਾਨਾ ਵਿਚਾਲੇ ਹੋਵੇਗਾ।

ਉਰੂਗਵੇ ਦੀ ਟੀਮ ਹੁਣ 28 ਨਵੰਬਰ ਨੂੰ ਪੁਰਤਗਾਲ ਦੇ ਖਿਲਾਫ ਖੇਡੇਗੀ ਅਤੇ ਕੋਰੀਆ ਦੀ ਟੀਮ ਵੀ ਉਸੇ ਦਿਨ ਘਾਨਾ ਖਿਲਾਫ ਖੇਡੇਗੀ। ਉਰੂਗਵੇ ਨੇ ਇਸ ਵਿਸ਼ਵ ਕੱਪ ਵਿੱਚ ਅੱਠਵਾਂ ਮੈਚ ਡਰਾਅ ਖੇਡਿਆ ਹੈ। ਇਸ ਟੂਰਨਾਮੈਂਟ ਵਿੱਚ ਕਿਸੇ ਵੀ ਟੀਮ ਵੱਲੋਂ ਇਹ ਤੀਜਾ ਸਭ ਤੋਂ ਵੱਧ ਹੈ। ਉਰੂਗਵੇ ਨਾਲੋਂ ਸਿਰਫ਼ ਇੰਗਲੈਂਡ (11) ਅਤੇ ਬ੍ਰਾਜ਼ੀਲ (9) ਨੇ ਜ਼ਿਆਦਾ ਡਰਾਅ ਮੈਚ ਖੇਡੇ ਹਨ।

ਉਰੂਗਵੇ ਦੀ ਟੀਮ ਦੇ ਦੋ ਸ਼ਾਟ ਗੋਲਪੋਸਟ ‘ਤੇ ਲੱਗੇ। 1990 ਤੋਂ ਬਾਅਦ ਉਰੂਗਵੇ ਦੀ ਟੀਮ ਨਾਲ ਅਜਿਹਾ ਪਹਿਲੀ ਵਾਰ ਹੋਇਆ ਹੈ। 1990 ਵਿਚ ਵੀ ਕੋਰੀਆ ਰਿਪਬਲਿਕਦੇ ਖਿਲਾਫ, ਉਰੂਗਵੇ ਨੇ ਗੋਲ ਪੋਸਟ ‘ਤੇ ਦੋ ਸ਼ਾਟ ਲਗਾਏ ਸਨ। ਦੋਵੇਂ ਟੀਮਾਂ ਨੇ ਕੁਝ ਆਸਾਨ ਮੌਕੇ ਗੁਆ ਦਿੱਤੇ ।

The post FIFA World Cup 2022: ਕੋਰੀਆ ਰਿਪਬਲਿਕ ਤੇ ਉਰੂਗਵੇ ਵਿਚਾਲੇ ਮੈਚ ਡਰਾਅ appeared first on TheUnmute.com - Punjabi News.

Tags:
  • breaking-news
  • fifa-2022
  • fifa-football-world-cup
  • fifa-u-17-womens-world-cup
  • fifa-world-cup-2022
  • fifa-world-cup-news
  • korea-republic
  • match-draw-between-korea-republic-and-uruguay
  • uruguay

ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ, ਜਗਜੀਤ ਡੱਲੇਵਾਲ ਜਲਦ ਮਰਨ ਵਰਤ ਕਰ ਸਕਦੇ ਨੇ ਖ਼ਤਮ

Thursday 24 November 2022 04:08 PM UTC+00 | Tags: aam-aadmi-party agriculture-minister-kuldeep-singh-dhaliwal bhagwant-mann bharatiya-kisan-union-ekta-sidhupur cm-bhagwant-mann faridkot farmer-leader-rakesh-tikait farmers-protest jagjit-singh-dallewal news punjab-government rakesh-tikait the-unmute-breaking-news the-unmute-punjabi-news

ਚੰਡੀਗੜ੍ਹ 24 ਨਵੰਬਰ 2022: ਅੱਜ ਦੇਰ ਸ਼ਾਮ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਕਿਸਾਨ ਆਗੂਆਂ ਵਿਚਾਲੇ ਲੰਮੇ ਸਮੇਂ ਚੱਲੀ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਸਹਿਮਤੀ ਬਣ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਪਣਾ ਮਰਨ ਵਰਤ ਖ਼ਤਮ ਕਰ ਸਕਦੇ ਹਨ |

The post ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ, ਜਗਜੀਤ ਡੱਲੇਵਾਲ ਜਲਦ ਮਰਨ ਵਰਤ ਕਰ ਸਕਦੇ ਨੇ ਖ਼ਤਮ appeared first on TheUnmute.com - Punjabi News.

Tags:
  • aam-aadmi-party
  • agriculture-minister-kuldeep-singh-dhaliwal
  • bhagwant-mann
  • bharatiya-kisan-union-ekta-sidhupur
  • cm-bhagwant-mann
  • faridkot
  • farmer-leader-rakesh-tikait
  • farmers-protest
  • jagjit-singh-dallewal
  • news
  • punjab-government
  • rakesh-tikait
  • the-unmute-breaking-news
  • the-unmute-punjabi-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form