PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਪੁਲਿਸ ਨੂੰ ਮਿਲੇ 7 ਆਡੀਓ ਮੈਸੇਜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਮੁੰਬਈ ਟ੍ਰੈਫਿਕ ਪੁਲਿਸ ਕੰਟਰੋਲ ਰੂਮ ਦੇ ਵ੍ਹਾਟਸਐਪ ਨੰਬਰ ‘ਤੇ ਆਈ ਹੈ। ਧਮਕੀ ਦੇਣ ਵਾਲੇ ਲੋਕਾਂ ਨੇ ਸੱਤ ਆਡੀਓ ਕਲਿੱਪ ਭੇਜੇ ਹਨ, ਜਿਸ ਵਿੱਚ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

Mumbai police received 7
Mumbai police received 7

ਆਡੀਓ ਕਲਿੱਪ ਵਿੱਚ ਕਿਹਾ ਜਾ ਰਿਹਾ ਹੈ ਕਿ ਦੋ ਲੋਕ ਪ੍ਰਧਾਨ ਮੰਤਰੀ ਨੂੰ ਮਾਰਨ ਜਾ ਰਹੇ ਹਨ। ਇਸ ਦੇ ਲਈ ਬਾਕਾਇਦਾ ਸਾਜ਼ਿਸ਼ ਰਚੀ ਗਈ ਹੈ। ਮੈਸੇਜ ਭੇਜਣ ਵਾਲੇ ਨੇ ਇਹ ਵੀ ਦੱਸਿਆ ਕਿ ਦੋਵੇਂ ਵਿਅਕਤੀ ਡੀ ਕੰਪਨੀ ਨਾਲ ਜੁੜੇ ਹੋਏ ਹਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੰਬਈ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪੁਲਿਸ ਜਾਂਚ ਕਰ ਰਹੀ ਹੈ ਕਿ ਧਮਕੀ ਦੇਣ ਵਾਲਾ ਕੌਣ ਹੈ ਅਤੇ ਉਸ ਵੱਲੋਂ ਭੇਜੇ ਗਏ ਮੈਸੇਜ ‘ਚ ਕਿੰਨੀ ਸੱਚਾਈ ਹੈ।

ਇਸ ਤੋਂ ਪਹਿਲਾਂ ਵੀ ਮੁੰਬਈ ਪੁਲਿਸ ਦੇ ਕੰਟਰੋਲ ਰੂਮ ਵਿੱਚ ਕਈ ਧਮਕੀ ਭਰੀਆਂ ਕਾਲਾਂ ਆ ਚੁੱਕੀਆਂ ਹਨ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਸੱਚਮੁੱਚ ਕਿਸੇ ਅੱਤਵਾਦੀ ਸੰਗਠਨ ਵੱਲੋਂ ਦਿੱਤੀ ਗਈ ਧਮਕੀ ਜਾਂ ਕਿਸੇ ਵਿਅਕਤੀ ਦੀ ਸ਼ਰਾਰਤ ਹੈ? ਕਈ ਵਾਰ ਮੁੰਬਈ ਪੁਲਿਸ ਨੂੰ ਵੀ ਅਜਿਹੀਆਂ ਹਾਕਸ ਕਾਲਾਂ ਆਉਂਦੀਆਂ ਹਨ। ਹਾਲਾਂਕਿ ਪੁਲਿਸ ਹਰ ਗੱਲ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਜਾਂਚ ਕਰਦੀ ਹੈ।

ਇਹ ਵੀ ਪੜ੍ਹੋ : ‘ਡਬਲ ਇੰਜਣ ਸਰਕਾਰ ਦਾ ਡਬਲ ਫਾਇਦਾ’, 71,000 ਨੌਜਵਾਨਾਂ ਨੂੰ ਆਫਰ ਲੈਟਰ ਦੇ ਕੇ ਬੋਲੇ PM ਮੋਦੀ

ਕੁਝ ਮਹੀਨੇ ਪਹਿਲਾਂ (ਅਗਸਤ ਵਿੱਚ) ਵੀ ਮੁੰਬਈ ਪੁਲਿਸ ਦੇ ਟ੍ਰੈਫਿਕ ਕੰਟਰੋਲ ਨੂੰ ਧਮਕੀ ਭਰਿਆ ਮੈਸੇਜ ਮਿਲਿਆ ਸੀ। ਧਮਕੀ ਦੇਣ ਵਾਲੇ ਵਿਅਕਤੀ ਨੇ ਟਰੈਫਿਕ ਕੰਟਰੋਲ ਦੇ ਵ੍ਹਾਟਸਐਪ ਨੰਬਰ ‘ਤੇ ਲਿਖਿਆ ਕਿ 26/11 ਵਰਗਾ ਹਮਲਾ ਫਿਰ ਤੋਂ ਕੀਤਾ ਜਾਵੇਗਾ। ਕੰਟਰੋਲ ਰੂਮ ਦੇ ਵ੍ਹਾਟਸਐਪ ‘ਤੇ ਪਾਕਿਸਤਾਨੀ ਨੰਬਰ ਤੋਂ ਧਮਕੀ ਮਿਲੀ ਸੀ। ਮੈਸੇਜ ਵਿੱਚ ਕਿਹਾ ਗਿਆ ਸੀ ਕਿ ਜੇ ਤੁਸੀਂ ਉਸਦੀ ਲੋਕੇਸ਼ਨ ਟਰੇਸ ਕਰੋਗੇ ਤਾਂ ਉਹ ਉਹ ਭਾਰਤ ਤੋਂ ਬਾਹਰ ਦਾ ਵਿਖਾਏਗਾ ਅਤੇ ਧਣਾਕਾ ਮੁੰਬਈ ਵਿੱਚ ਹੋਵੇਗਾ। ਧਮਕੀ ਵਿੱਚ ਕਿਹਾ ਗਿਆ ਸੀ ਕਿ ਸਾਡੇ 6 ਲੋਕ ਹਨ ਜੋ ਭਾਰਤ ਵਿੱਚ ਇਸ ਕੰਮ ਨੂੰ ਅੰਜਾਮ ਦੇਣਗੇ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਪੁਲਿਸ ਨੂੰ ਮਿਲੇ 7 ਆਡੀਓ ਮੈਸੇਜ appeared first on Daily Post Punjabi.



Previous Post Next Post

Contact Form