ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦੇ ਬਲੀਆ ਥਾਣਾ ਖੇਤਰ ਵਿੱਚ ਇੱਕ ਵਿਆਹ ਦੇ ਰਿਸੈਪਸ਼ਨ ਸਮਾਰੋਹ ਦੌਰਾਨ ਹੋਈ ਫ਼ਾਇਰਿੰਗ ਦੌਰਾਨ ਲਾੜੇ ਦੇ ਦੋਸਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
ਬਲੀਆ ਥਾਣਾ ਪ੍ਰਧਾਨ ਅਭੈ ਸ਼ੰਕਰ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਦੀ ਪਛਾਣ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਲਈ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਖਗੜੀਆ ਜ਼ਿਲ੍ਹੇ ਦੇ ਰਵੀ ਕੁਮਾਰ ਵਜੋਂ ਹੋਈ ਹੈ।
ਰਵੀ ਆਪਣੇ ਦੋਸਤ ਬਲੀਆ ਥਾਣਾ ਖੇਤਰ ਵਾਸੀ ਸੰਜੇ ਸ਼ਰਮਾ ਦੇ ਵਿਆਹ ਦੇ ਸਵਾਗਤ ਸਮਾਰੋਹ ਵਿਚ ਹਿੱਸਾ ਲੈਣ ਆਇਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਵਣ ਵਿਭਾਗ ਦੇ 2 ਬਲਾਕ ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ
ਰਵੀ ਜਦੋਂ ਦੁਲਹਾ-ਦੁਲਹਨ ਨਾਲ ਮੰਚ ‘ਤੇ ਸੀ ਤਾਂ ਕਿਸੇ ਨੇ ਲੜਕੀ ਦੇ ਸਵਾਗਤ ਵਿਚ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿਚ ਇਕ ਗੋਲੀ ਸੰਜੇ ਦੀ ਛਾਤੀ ਵਿਚ ਲੱਗ ਗਈ ਤੇ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
The post ਰਿਸੈਪਸ਼ਨ ਸਮਾਰੋਹ ‘ਚ ਫਾਇਰਿੰਗ ਕਰਨੀ ਪਈ ਮਹਿੰਗੀ, ਗੋਲੀ ਲੱਗਣ ਨਾਲ ਲਾੜੇ ਦੇ ਦੋਸਤ ਦੀ ਹੋਈ ਮੌਤ appeared first on Daily Post Punjabi.