ਗਾਇਕ ਕਾਕਾ ਦੇ ਲਾਈਵ ਸ਼ੋਅ ਦੌਰਾਨ ਜ਼ਬਰਦਸਤ ਹੰਗਾਮਾ, ਸ਼ਰਾਰਤੀ ਅਨਸਰਾਂ ਨੇ ਭੰਨੀਆਂ ਕੁਰਸੀਆਂ ਤੇ ਚਲਾਏ ਪਟਾਕੇ

ਹਰਿਆਣਾ ਦੇ ਤਿੰਨ ਦਿਨਾਂ ਹਿਸਾਰ ਮੇਲੇ ਦੌਰਾਨ ਫਲੇਮਿੰਗੋ ਕਲੱਬ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਭਾਰੀ ਹੰਗਾਮਾ ਕੀਤਾ । ਦਰਅਸਲ, ਪੰਜਾਬੀ ਗਾਇਕ ਕਾਕਾ ਇਸ ਮੇਲੇ ਵਿੱਚ ਲਾਈਵ ਸ਼ੋਅ ਕਰ ਰਿਹਾ ਸੀ। ਇਸ ਪ੍ਰੋਗਰਾਮ ਦੌਰਾਨ ਕੁਝ ਸ਼ਰਾਰਤੀ ਅਨਸਰ VIP ਗੈਲਰੀ ਵਿੱਚ ਆ ਗਏ, ਜਿੱਥੇ ਉਨ੍ਹਾਂ ਨੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁਰਸੀਆਂ ਵੀ ਭੰਨੀਆਂ । ਪੁਲਿਸ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਨ ਭੀੜ ਬੇਕਾਬੂ ਹੋ ਗਈ । ਅਜਿਹੇ ਵਿੱਚ ਪ੍ਰਬੰਧਕਾਂ ਨੂੰ ਪੰਜਾਬੀ ਗਾਇਕ ਕਾਕਾ ਦਾ ਪ੍ਰੋਗਰਾਮ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਬੰਦ ਕਰਨਾ ਪਿਆ।

Singer Kaka live show
Singer Kaka live show

ਐਤਵਾਰ ਨੂੰ ਹਿਸਾਰ ਮੇਲੇ ਦਾ ਆਖ਼ਰੀ ਦਿਨ ਸੀ। ਰਾਤ 8 ਵਜੇ ਦੇ ਕਰੀਬ ਪੰਜਾਬੀ ਗਾਇਕ ਕਾਕਾ ਦਾ ਪ੍ਰੋਗਰਾਮ ਸ਼ੁਰੂ ਹੋਇਆ । ਸ਼ੁਰੂ ਵਿੱਚ ਤਾਂ ਕੁਝ ਸਮਾਂ ਪ੍ਰੋਗਰਾਮ ਵਧੀਆ ਚੱਲਿਆ ਪਰ ਜਿਵੇਂ-ਜਿਵੇਂ ਪ੍ਰੋਗਰਾਮ ਅੱਗੇ ਵਧਦਾ ਗਿਆ ਤਾਂ ਫਲੈਮਿੰਗੋ ਕਲੱਬ ਦੇ ਨੌਜਵਾਨਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਸ਼ਰਾਰਤੀ ਅਨਸਰਾਂ ਨੇ ਭੀੜ ਵਾਲੀ ਥਾਂ ‘ਤੇ ਪਟਾਕੇ ਚਲਾਏ, ਜਿਸ ਕਾਰਨ ਹਫੜਾ-ਦਫੜੀ ਮੱਚ ਗਈ । ਜਿਸ ਤੋਂ ਬਾਅਦ ਪੁਲਿਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ ਸ਼ਰਾਰਤੀ ਅਨਸਰਾਂ ਨੇ ਕੁਰਸੀਆਂ ਤੇ ਨੱਚਣਾ ਸ਼ੁਰੂ ਕਰ ਦਿੱਤਾ ਅਤੇ ਕੁਰਸੀਆਂ ਤੋੜ ਦਿੱਤੀਆਂ। ਇਸ ਦੌਰਾਨ ਪੁਲਿਸ ਵੱਲੋਂ 3-4 ਸ਼ਰਾਰਤੀ ਅਨਸਰਾਂ ਨੂੰ ਕਾਬੂ ਵੀ ਕੀਤਾ ਗਿਆ।

ਇਹ ਵੀ ਪੜ੍ਹੋ: ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਹੁਣ ਤੱਕ ਕਰੀਬ 2 ਲੱਖ 19 ਹਜ਼ਾਰ ਸ਼ਰਧਾਲੂਆਂ ਨੇ ਟੇਕਿਆ ਮੱਥਾ

ਦੱਸ ਦੇਈਏ ਕਿ ਤਿੰਨ ਦਿਨਾਂ ਹਿਸਾਰ ਉਤਸਵ ਦਾ ਸ਼ਹਿਰ ਦੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੇਲੇ ਵਿੱਚ ਲੋਕਾਂ ਵਿਚਾਲੇ ਅਕਬਰ ਕਾਲ ਦੇ ਪ੍ਰਾਚੀਨ ਸਿੱਕੇ, ਪ੍ਰਾਚੀਨ ਭਾਰਤੀ ਮੁਦਰਾ ਪ੍ਰਣਾਲੀ, ਦਮੜੀ, ਧੇਲਾ, ਪਿਰਾਣੇ ਸਮੇਂ ਦੇ ਤਾਲੇ ਅਤੇ ਹੈਂਡ ਕ੍ਰਾਫਟ ਵਰਗੀਆਂ ਸਟਾਲ ਲੋਕਾਂ ਦੇ ਖਿੱਚ ਦਾ ਕੇਂਦਰ ਰਹੀਆਂ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਗਾਇਕ ਕਾਕਾ ਦੇ ਲਾਈਵ ਸ਼ੋਅ ਦੌਰਾਨ ਜ਼ਬਰਦਸਤ ਹੰਗਾਮਾ, ਸ਼ਰਾਰਤੀ ਅਨਸਰਾਂ ਨੇ ਭੰਨੀਆਂ ਕੁਰਸੀਆਂ ਤੇ ਚਲਾਏ ਪਟਾਕੇ appeared first on Daily Post Punjabi.



source https://dailypost.in/news/entertainment/singer-kaka-live-show/
Previous Post Next Post

Contact Form