ਬ੍ਰੇਨ ਡੈੱਡ ਮਰੀਜ਼ ਨੇ 8 ਲੋਕਾਂ ਨੂੰ ਦਿੱਤਾ ਜੀਵਨਦਾਨ, ਦਿਲ, ਕਿਡਨੀ, ਲੀਵਰ ਕੀਤੇ ਗਏ ਡੋਨੇਟ

ਮੈਸੂਰ ਵਿਚ 31 ਸਾਲ ਦੇ ਇਕ ਨੌਜਵਾਨ ਦੀ ਹਾਦਸੇ ਵਿਚ ਮੌਤ ਹੋ ਗਈ ਸੀ। ਪਰਿਵਾਰ ਨੇ ਬ੍ਰੇਨ ਡੈੱਡ ਹੋ ਚੁੱਕੇ ਲੋਹਿਤ ਦੇ ਸਰੀਰ ਦੇ ਅੰਗ ਦਾਨ ਕਰਨ ਦਾ ਫੈਸਲਾ ਲਿਆ। ਲੋਹਿਤ ਦਾ ਦਿਲ, ਫੇਫੜੇ, ਲੀਵਰ ਤੇ ਕਿਡਨੀ ਸੂਬੇ ਦੇ ਕਈ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਟਰਾਂਸਪਲਾਂਟ ਕੀਤੇ ਗਏ। ਲੋਹਿਤ ਦੇ ਸਰੀਰ ਨਾਲ ਕੁੱਲ 8 ਲੋਕਾਂ ਨੂੰ ਜੀਵਨ ਮਿਲਿਆ।

31 ਸਾਲ ਦੇ ਲੋਹਿਤ ਦਾ ਦਿਲ ਦੋ ਕਿਡਨੀਆਂ, ਪੇਂਕ੍ਰਿਆਜ, ਲੀਵਰ ਤੇ ਕਾਰਨੀਆ ਡੋਨੇਟ ਕੀਤੇ ਗਏ। ਇਨ੍ਹਾਂ ਵਿਚੋਂ ਦਿਲ ਨੈਸ਼ਨਲ ਹਸਪਤਾਲ ਬੰਗਲੌਰ, ਲੀਵਰ ਅਪੋਲੋ ਬੀਜੀਐੱਸ ਹਸਪਤਾਲ, ਮੈਸੂਰ, ਇਕ ਕਿਡਨੀ ਤੇ ਪੇਂਕ੍ਰਿਆਜ ਅਪੋਲੋ ਬੀਜੀਐੱਸ ਹਸਪਤਾਲ, ਮੈਸੂਰ ਵਿਚ ਤੇ ਦੂਜੀ ਕਿਡਨੀ ਬੀਜੀਐੱਸ ਗਲੋਬਲ, ਬੰਗਲੌਰ ਭੇਜੀ ਗਈ। ਕਾਰਨੀਆ ਨੂੰ ਕੇ. ਆਰ. ਹਸਪਤਾਲ ਮੈਸੂਰ ਭੇਜਿਆ ਗਿਆ।

ਲੋਹਿਤ ਦਾ ਐਕਸੀਡੈਂਟ 27 ਸਤੰਬਰ ਨੂੰ ਹੋਇਆ ਸੀ। ਜਦੋਂ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਅਪੋਲੋ ਬੀਜੀਐੱਸ ਹਸਪਤਾਲ ਲਿਆਇਆ ਗਿਆ। ਸੀਟੀ ਸਕੈਨ ਵਿਚ ਬ੍ਰੇਨ ਸਟੇਮ ਇੰਫਾਕਰਟ (ਉਹ ਸਥਿਤੀ ਜਿਸ ਵਿਚ ਖੂਨ ਦਿਮਾਗ ਤੱਕ ਨਹੀਂ ਪਹੁੰਚ ਪਾਉਂਦਾ) ਦਾ ਪਤਾ ਲੱਗਾ। ਉਨ੍ਹਾਂ ਨੂੰ 2 ਦਿਨਾਂ ਤੱਕ ਆਈਸੀਯੂ ਵਿਚ ਰੱਖਿਆ ਗਿਆ।

ਵੀਡੀਓ ਲਈ ਕਲਿੱਕ ਕਰੋ -:

This image has an empty alt attribute; its file name is 11-11.gif

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

This image has an empty alt attribute; its file name is WhatsApp-Image-2022-09-12-at-8.26.02-AM.jpeg

ਇਸ ਤੋਂ ਬਾਅਦ, ਅਪੋਲੋ ਪੈਨਲ ਦੇ ਡਾਕਟਰਾਂ ਨੇ ਮਨੁੱਖੀ ਅੰਗ ਟ੍ਰਾਂਸਪਲਾਂਟੇਸ਼ਨ ਐਕਟ 1994 ਦੇ ਤਹਿਤ ਬਣਾਏ ਗਏ ਪ੍ਰੋਟੋਕੋਲ ਅਨੁਸਾਰ 30 ਸਤੰਬਰ ਨੂੰ ਦੁਪਹਿਰ 12.30 ਵਜੇ ਬ੍ਰੇਨ ਸਟੈਮ ਫੇਲ ਹੋਣ ਕਾਰਨ ਲੋਹਿਤ ਨੂੰ ਬ੍ਰੇਨ ਡੈੱਡ ਘੋਸ਼ਿਤ ਕਰ ਦਿੱਤਾ।

ਹਾਦਸੇ ਤੋਂ ਪਹਿਲਾਂ ਲੋਹਿਤ ਸਿਹਤਮੰਦ ਸੀ। ਆਰਗਨ ਡੋਨੇਸ਼ਨ ਲਈ ਲੋਹਿਤ ਦੇ ਕੁਝ ਟੈਸਟ ਹੋਏ, ਜੋ ਸਫਰ ਰਹੇ। ਬਾਅਦ ਵਿਚ ਪਰਿਵਾਰਕ ਮੈਂਬਰਾਂ ਨੂੰ ਪ੍ਰੋਟੋਕਾਲ ਮੁਤਾਬਕ ਅੰਗਦਾਨ ਲਈ ਮਨਾਇਆ ਗਿਆ। ਇਸ ਦੇ ਬਾਅਦ ਲੋਹਿਤ ਦੇ ਮਾਪੇ ਡੋਨੇਸ਼ਨ ਲਈ ਤਿਆਰ ਹੋ ਗਏ।

The post ਬ੍ਰੇਨ ਡੈੱਡ ਮਰੀਜ਼ ਨੇ 8 ਲੋਕਾਂ ਨੂੰ ਦਿੱਤਾ ਜੀਵਨਦਾਨ, ਦਿਲ, ਕਿਡਨੀ, ਲੀਵਰ ਕੀਤੇ ਗਏ ਡੋਨੇਟ appeared first on Daily Post Punjabi.



Previous Post Next Post

Contact Form