TheUnmute.com – Punjabi News: Digest for September 18, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

PM ਮੋਦੀ ਗਵਾਲੀਅਰ ਦੇ ਕੁਨੋ ਪਹੁੰਚੇ, ਆਪਣੇ ਜਨਮ ਦਿਨ 'ਤੇ ਕੁਨੋ ਨੈਸ਼ਨਲ ਪਾਰਕ 'ਚ ਚੀਤਿਆਂ ਨੂੰ ਛੱਡਣਗੇ

Saturday 17 September 2022 05:49 AM UTC+00 | Tags: bjp breaking-news gwalior india-news kuno kuno-national-park kuno-news news pm pm-modi pm-modi-birthday president-draupadi-murmu prime-minister-narendra-modi the-unmute the-unmute-breaking-news

ਚੰਡੀਗੜ੍ਹ 17 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 72 ਸਾਲ ਦੇ ਹੋ ਗਏ ਹਨ | ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀ | ਇਸ ਦੇ ਨਾਲ ਹੀ ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ। ਮੈਂ ਕਾਮਨਾ ਕਰਦੀ ਹਾਂ ਕਿ ਤੁਹਾਡੇ ਦੁਆਰਾ ਬੇਮਿਸਾਲ ਮਿਹਨਤ, ਲਗਨ ਅਤੇ ਰਚਨਾਤਮਕਤਾ ਨਾਲ ਚਲਾਇਆ ਜਾ ਰਿਹਾ ਰਾਸ਼ਟਰ ਨਿਰਮਾਣ ਅਭਿਆਨ ਤੁਹਾਡੀ ਅਗਵਾਈ ‘ਚ ਅੱਗੇ ਵਧਦਾ ਰਹੇ |

ਇਸਦੇ ਨਾਲ ਹੀ ਪ੍ਰਧਾਨ ਮੰਤਰੀ ਅੱਜ ਆਪਣੇ ਜਨਮ ਦਿਨ ‘ਤੇ ਕੁਨੋ ਨੈਸ਼ਨਲ ਪਾਰਕ ‘ਚ ਚੀਤਿਆਂ ਨੂੰ ਛੱਡਣਗੇ।ਗਵਾਲੀਅਰ ਏਅਰਬੇਸ ਤੋਂ ਵਿਸ਼ੇਸ਼ ਚਿਨੂਕ ਹੈਲੀਕਾਪਟਰ ਰਾਹੀਂ ਚੀਤਿਆਂ ਨੂੰ ਕੁਨੋ (Kuno) ਪਹੁੰਚਾਇਆ ਗਿਆ ਹੈ। ਚੀਤੇ ਕੁਨੋ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗਵਾਲੀਅਰ ਪਹੁੰਚ ਚੁੱਕੇ ਹਨ। ਇੱਥੇ 5 ਮਿੰਟ ਰੁਕਣ ਤੋਂ ਬਾਅਦ ਪ੍ਰਧਾਨ ਮੰਤਰੀ ਫੌਜ ਦੇ ਹੈਲੀਕਾਪਟਰ ਵਿੱਚ ਕੁਨੋ ਸੈੰਕਚੂਰੀ ਲਈ ਰਵਾਨਾ ਹੋਣਗੇ। PM ਮੋਦੀ ਦਾ ਸਵਾਗਤ ਕਰਨ ਲਈ ਮੁੱਖ ਮੰਤਰੀ ਸ਼ਿਵਰਾਜ ਸਿੰਘ, ਰਾਜਪਾਲ, ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਅਤੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਮੌਜੂਦ ਹਨ।

ਜਿਕਰਯੋਗ ਹੈ ਕਿ ਜਹਾਜ਼ ਨੇ ਪੰਜ ਮਾਦਾ ਅਤੇ ਤਿੰਨ ਨਰ ਚੀਤਿਆਂ ਨੂੰ ਲੈ ਕੇ ਨਾਮੀਬੀਆ ਤੋਂ ਉਡਾਣ ਭਰੀ ਸੀ। ਇਸ ਨੂੰ ਨਾਮੀਬੀਆ ਤੋਂ ਭਾਰਤ ਲਿਆਉਣ ਲਈ ਜਹਾਜ਼ ‘ਤੇ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੇ ਪਿੰਜਰੇ ਬਣਾਏ ਗਏ ਸਨ। ਕਰੀਬ 11 ਘੰਟੇ ਦੀ ਯਾਤਰਾ ਤੋਂ ਬਾਅਦ ਇਹ ਚਿਤਿਆ ਨੂੰ ਅੱਜ ਯਾਨੀ ਸ਼ਨੀਵਾਰ ਸਵੇਰੇ ਗਵਾਲੀਅਰ ‘ਚ ਲਿਆਂਦਾ ਗਿਆ । ਉਨ੍ਹਾਂ ਨੂੰ ਵਿਸ਼ੇਸ਼ ਚਿਨੂਕ ਹੈਲੀਕਾਪਟਰ ਰਾਹੀਂ ਗਵਾਲੀਅਰ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਮਹਾਰਾਸ਼ਟਰ ਏਅਰਵੇਜ਼ ‘ਤੇ ਉੱਚ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਐੱਸ.ਪੀ ਸਮੇਤ ਸਾਰੇ ਪੁਲਿਸ ਬਲ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਆਪਣੇ ਜਨਮ ਦਿਨ ‘ਤੇ ਕੁਨੋ ‘ਚ ਚੀਤਿਆਂ ਨੂੰ ਛੱਡਣਗੇ।

The post PM ਮੋਦੀ ਗਵਾਲੀਅਰ ਦੇ ਕੁਨੋ ਪਹੁੰਚੇ, ਆਪਣੇ ਜਨਮ ਦਿਨ ‘ਤੇ ਕੁਨੋ ਨੈਸ਼ਨਲ ਪਾਰਕ ‘ਚ ਚੀਤਿਆਂ ਨੂੰ ਛੱਡਣਗੇ appeared first on TheUnmute.com - Punjabi News.

Tags:
  • bjp
  • breaking-news
  • gwalior
  • india-news
  • kuno
  • kuno-national-park
  • kuno-news
  • news
  • pm
  • pm-modi
  • pm-modi-birthday
  • president-draupadi-murmu
  • prime-minister-narendra-modi
  • the-unmute
  • the-unmute-breaking-news

ਅੰਮ੍ਰਿਤਸਰ ਵਿਖੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਝਗੜਾ, ਹਲਵਾਈ ਨੇ 6 ਗ੍ਰਾਹਕਾਂ 'ਤੇ ਪਾਇਆ ਗਰਮ ਤੇਲ

Saturday 17 September 2022 06:18 AM UTC+00 | Tags: amritsar amritsar-latest-news amritsar-police breaking-news guru-arjan-dev-nagar-of-amritsar news punjabi-latest-news the-unmute-breaking-news the-unmute-punjabi-news

ਅੰਮ੍ਰਿਤਸਰ 17 ਸਤੰਬਰ 2022: ਅੰਮ੍ਰਿਤਸਰ (Amritsar) ਦੇ ਗੁਰੂ ਅਰਜਨ ਦੇਵ ਨਗਰ ਤੋਂ ਜਿੱਥੇ ਕਿ ਸਮੋਸਿਆਂ ਦੇ ਪੈਸੇ ਨੂੰ ਲੈ ਕੇ ਦੁਕਾਨਦਾਰ ਅਤੇ ਗਾਹਕ ਦੇ ਵਿਚ ਝਗੜਾ ਹੋ ਗਿਆ | ਇਸ ਦੌਰਾਨ ਝਗੜਾ ਇਨ੍ਹਾਂ ਵੱਧ ਗਿਆ ਕਿ ਦੁਕਾਨਦਾਰ ਹਲਵਾਈ ਨੇ ਗ੍ਰਾਹਕ ਸਮੇਤ ਛੇ ਲੋਕਾਂ ਦੇ ਉੱਪਰ ਕੜਾਹੇ ‘ਚੋਂ ਗਰਮ ਤੇਲ ਕੱਢ ਕੇ ਪਾ ਦਿੱਤਾ |

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਉਨ੍ਹਾਂ ਨੇ ਛੋਟੀ ਬੱਚੀ ਨੂੰ ਸਮੋਸੇ ਲੈਣ ਵਾਸਤੇ ਚਾਲੀ ਰੁਪਏ ਦੇ ਕੇ ਭੇਜਿਆ ਸੀ ਅਤੇ ਛੋਟੀ ਬੱਚੀ ਦੋ ਸਮੋਸੇ ਲੈ ਕੇ ਆਈ ਅਤੇ ਵਾਪਸ ਬਕਾਇਆ ਨਹੀਂ ਲੈ ਕੇ ਆਈ ਜਦੋਂ ਬੱਚੀ ਦੇ ਪਰਿਵਾਰਕ ਮੈਂਬਰ ਇਸ ਸੰਬੰਧੀ ਗੱਲਬਾਤ ਕਰਨ ਹਲਵਾਈ ਕੋਲ ਪਹੁੰਚੇ ਤਾਂ ਹਲਵਾਈ ਅਤੇ ਗ੍ਰਾਹਕ ਵਿਚਾਲੇ ਝਗੜਾ ਹੋ ਗਿਆ|

ਝਗੜਾ ਇਸ ਕਦਰ ਵਧ ਗਿਆ ਕਿ ਹਲਵਾਈ ਨੇ ਕੋਲ ਪਏ ਕੜਾਏ ਦੇ ਵਿੱਚੋਂ ਗਰਮ ਤੇਲ ਕੱਢ ਕੇ ਗਾਹਕ ਅਤੇ ਉਸਦੇ ਸਮੇਤ ਛੇ ਲੋਕਾਂ ਦੇ ਉਪਰ ਤੇਲ ਪਾ ਦਿੱਤਾ | ਇਸ ਤੋਂ ਬਾਅਦ ਦੋਵਾਂ ਵਿੱਚ ਕਾਫ਼ੀ ਤਕਰਾਰ ਵੀ ਦੇਖਣ ਨੂੰ ਮਿਲੀ | ਦੂਜੇ ਪਾਸੇ ਹਲਵਾਈ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚੀ ਸਮੋਸੇ ਲੈਣ ਆਈ ਸੀ ਤੇ ਉਸ ਨੇ 17 ਰੁਪਏ ਹੀ ਸਮੋਸਿਆਂ ਦੇ ਦਿੱਤੇ ਸੀ | ਜਿਸ ਕਰਕੇ ਉਸ ਨੂੰ ਦੋ ਸਮੋਸੇ ਦੇ ਦਿੱਤੇ ਗਏ ਲੇਕਿਨ ਬੱਚੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨਾਲ ਆ ਕੇ ਝਗੜਾ ਕੀਤਾ ਜਾਣ ਲੱਗਾ ਅਤੇ ਉਹ ਤੇਜ਼ ਧਾਰ ਹਥਿਆਰਾਂ ਨਾਲ ਉਨ੍ਹਾਂ ਵੱਲੋਂ ਵੀ ਸਾਡੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਨ੍ਹਾਂ ਆਪਣੇ ਬਚਾਅ ਲਈ ਗਾਹਕ ਦੇ ਉੱਪਰ ਤੇਲ ਪਾਇਆ ਸੀ |

ਇਸ ਸਾਰੇ ਮਾਮਲੇ ਵਿਚ ਸਬੰਧਤ ਥਾਣੇ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮੌਕੇ ‘ਤੇ ਪਹੁੰਚੇ ਹਨ ਤੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਅਤੇ ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਜਾ ਰਿਹਾ ਹੈ ਕਿ ਕੁਝ ਲੋਕ ਤੇਜ਼ਧਾਰ ਹਥਿਆਰ ਲੈ ਕੇ ਵੀ ਆਉਂਦੇ ਹਨ ਅਤੇ ਦੋਵੇਂ ਧਿਰਾਂ ਜ਼ਖ਼ਮੀ ਹੋਈਆਂ ਹਨ | ਦੋਵੇਂ ਧਿਰਾਂ ਨੂੰ ਫ਼ਿਲਹਾਲ ਡਾਟ ਕੱਟ ਕੇ ਦਿੱਤੇ ਗਏ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ |

The post ਅੰਮ੍ਰਿਤਸਰ ਵਿਖੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਝਗੜਾ, ਹਲਵਾਈ ਨੇ 6 ਗ੍ਰਾਹਕਾਂ ‘ਤੇ ਪਾਇਆ ਗਰਮ ਤੇਲ appeared first on TheUnmute.com - Punjabi News.

Tags:
  • amritsar
  • amritsar-latest-news
  • amritsar-police
  • breaking-news
  • guru-arjan-dev-nagar-of-amritsar
  • news
  • punjabi-latest-news
  • the-unmute-breaking-news
  • the-unmute-punjabi-news

ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਸ੍ਰੀ ਪੰਜਾ ਸਾਹਿਬ ਤੇ ਮੋਰਚਾ ਗੁਰੂ ਕਾ ਬਾਗ ਦੀ ਸ਼ਤਾਬਦੀ ਸਬੰਧੀ ਯਾਦਗਾਰੀ ਸਿੱਕਾ ਜਾਰੀ

Saturday 17 September 2022 06:27 AM UTC+00 | Tags: advocate-harjinder-singh-dhami amritsar-news breaking-news morcha-guru-ka-bagh morcha-guru-ka-bagh-news news panja-sahib saka-sri-panja-sahib sgpc shiromani-akali-dal shiromani-committee shiromani-gurdwara-parbandhak-committee-president sikh the-unmute-breaking-news the-unmute-news

ਅੰਮ੍ਰਿਤਸਰ 17 ਸਤੰਬਰ 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਅਤੇ ਮੋਰਚਾ ਗੁਰੂ ਕਾ ਬਾਗ (Morcha Guru Ka Bagh) ਦੀ ਪਹਿਲੀ ਸ਼ਤਾਬਦੀ ਸਬੰਧੀ ਯਾਦਗਾਰੀ ਸਿੱਕਾ ਅਤੇ ਉਰਦੂ ਭਾਸ਼ਾ ਵਿਚ ਕਿਤਾਬਚੇ ਜਾਰੀ ਕੀਤੇ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਮਗਰੋਂ ਸਿੱਕਾ ਅਤੇ ਕਿਤਾਬਚੇ ਜਾਰੀ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ 30 ਅਕਤੂਬਰ 2022 ਨੂੰ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਪਹਿਲੀ ਸ਼ਤਾਬਦੀ ਖ਼ਾਲਸਈ ਰਵਾਇਤਾਂ ਅਨੁਸਾਰ ਮਨਾਈ ਜਾ ਰਹੀ ਹੈ, ਜਿਸ ਬਾਰੇ ਤਿਆਰੀਆਂ ਜਾਰੀ ਹਨ। ਇਸ ਤੋਂ ਪਹਿਲਾਂ ਲੰਘੇ ਮਹੀਨੇ ਮੋਰਚਾ ਗੁਰੂ ਕਾ ਬਾਗ ਦੀ ਸ਼ਤਾਬਦੀ ਦੇ ਸਮਾਗਮ ਸੰਪੰਨ ਹੋਏ ਹਨ।

ਉਨ੍ਹਾਂ ਦੱਸਿਆ ਕਿ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਮੌਕੇ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿਖੇ ਵੀ ਸਮਾਗਮ ਕੀਤੇ ਜਾਣਗੇ, ਜਿਸ ਨੂੰ ਲੈ ਕੇ ਉਰਦੂ ਭਾਸ਼ਾ ਵਿਚ ਇਤਿਹਾਸਕ ਕਿਤਾਬਚੇ ਉਚੇਚੇ ਤੌਰ 'ਤੇ ਤਿਆਰ ਕਰਵਾਏ ਗਏ ਹਨ। ਇਹ ਕਿਤਾਬਚੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਸਮਾਗਮਾਂ ਦੌਰਾਨ ਸੰਗਤ ਨੂੰ ਵੰਡੇ ਜਾਣਗੇ।

SGPC

ਯਾਦਗਾਰੀ ਸਿੱਕੇ ਬਾਰੇ ਉਨ੍ਹਾਂ ਦੱਸਿਆ ਕਿ ਤਾਂਬੇ ਦੇ ਬਣੇ ਇਸ ਸਿੱਕੇ ਦੇ ਇਕ ਪਾਸੇ ਗੁਰਦੁਆਰਾ ਗੁਰੂ ਕਾ ਬਾਗ ਦੀ ਤਸਵੀਰ ਅਤੇ ਦੂਸਰੇ ਪਾਸੇ ਸਾਕਾ ਸ੍ਰੀ ਪੰਜਾ ਸਾਹਿਬ ਦਾ ਚਿੱਤਰ ਉਕਰਿਆ ਹੈ। ਇਹ ਯਾਦਗਾਰੀ ਸਿੱਕਾ ਸੰਗਤ ਨੂੰ ਸ਼ਤਾਬਦੀ ਦਿਹਾੜਿਆਂ ਦੀ ਯਾਦ ਨਾਲ ਚਿਰ-ਸਦੀਵ ਜੋੜੀ ਰੱਖੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਵਿਖੇ ਕੀਤੇ ਜਾਣ ਵਾਲੇ ਸਮਾਗਮਾਂ ਦੀ ਤਿਆਰੀ ਲਈ ਅਗਾਊਂ ਵਫ਼ਦ ਭੇਜਣ ਦੀ ਪਰਕਿਰਿਆ ਵੀ ਜਾਰੀ ਹੈ ਅਤੇ ਇਸੇ ਮਹੀਨੇ ਹੀ ਵਫ਼ਦ ਦੇ ਪਾਕਿਸਤਾਨ ਜਾਣ ਦੀ ਸੰਭਾਵਨਾ ਹੈ |

ਸ਼੍ਰੋਮਣੀ ਕਮੇਟੀ ਨੇ ਸਰਹੱਦੀ ਖੇਤਰਾਂ ਵਿਚ ਸਿੱਖੀ ਪ੍ਰਚਾਰ ਦੇ ਮੰਤਵ ਨਾਲ 117 ਵਲੰਟੀਅਰ ਪ੍ਰਚਾਰਕਾਂ ਦੀ ਚੋਣ ਕੀਤੀ ਹੈ। ਇਹ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਵੱਲੋਂ ਚੱਲ ਰਹੇ ਸਿੱਖ ਮਿਸ਼ਨਰੀ ਕਾਲਜਾਂ ਅਤੇ ਗੁਰਮਤਿ ਵਿਦਿਆਲਿਆਂ ਤੋਂ ਸਿਖਿਅਤ ਹਨ। ਧਰਮ ਪ੍ਰਚਾਰ ਲਈ ਇਨ੍ਹਾਂ ਪ੍ਰਚਾਰਕਾਂ ਨੂੰ ਰਵਾਨਾ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੌਜੂਦਾ ਸਮੇਂ ਸਿੱਖੀ ਪ੍ਰਚਾਰ ਲਈ ਵੱਧ ਤੋਂ ਵੱਧ ਪ੍ਰਚਾਰਕਾਂ ਦੀ ਲੋੜ ਹੈ, ਤਾਂ ਜੋ ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਨਾਲ ਜੋੜਨ ਦੇ ਨਾਲ-ਨਾਲ ਕੌਮੀ ਚੁਣੌਤੀਆਂ ਤੋਂ ਸੰਗਤ ਨੂੰ ਜਾਣੂ ਕਰਵਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਧਰਮ ਪਰਵਰਤਨ ਜਿਹੇ ਮਾਮਲਿਆਂ ਨੂੰ ਜਾਣਬੁਝ ਕੇ ਉਭਾਰਿਆ ਜਾ ਰਿਹਾ ਹੈ, ਜਿਸ ਦੀ ਜ਼ਮੀਨੀ ਪੱਧਰ 'ਤੇ ਨਿਸ਼ਾਨਦੇਹੀ ਕਰਨੀ ਅਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੰਗਤ ਨੂੰ ਸੁਚੇਤ ਕਰਨਾ ਜ਼ਰੂਰੀ ਹੈ। ਇਹ ਵਲੰਟੀਅਰ ਪ੍ਰਚਾਰਕ ਇਸ ਦਿਸ਼ਾ ਵਿਚ ਕਾਰਜ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜ਼ਮੀਨੀ ਪੱਧਰ 'ਤੇ ਇਸ ਮਾਮਲੇ 'ਤੇ ਕੰਮ ਕਰ ਰਹੀ ਹੈ ਅਤੇ ਸਿੱਖ ਸੰਸਥਾ ਦਾ ਮੰਤਵ ਦਿਖਾਵਾ ਕਰਨਾ ਨਹੀਂ, ਸਗੋਂ ਗੁਮਰਾਹ ਹੋ ਚੁੱਕੇ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਹੈ।

The post ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਸ੍ਰੀ ਪੰਜਾ ਸਾਹਿਬ ਤੇ ਮੋਰਚਾ ਗੁਰੂ ਕਾ ਬਾਗ ਦੀ ਸ਼ਤਾਬਦੀ ਸਬੰਧੀ ਯਾਦਗਾਰੀ ਸਿੱਕਾ ਜਾਰੀ appeared first on TheUnmute.com - Punjabi News.

Tags:
  • advocate-harjinder-singh-dhami
  • amritsar-news
  • breaking-news
  • morcha-guru-ka-bagh
  • morcha-guru-ka-bagh-news
  • news
  • panja-sahib
  • saka-sri-panja-sahib
  • sgpc
  • shiromani-akali-dal
  • shiromani-committee
  • shiromani-gurdwara-parbandhak-committee-president
  • sikh
  • the-unmute-breaking-news
  • the-unmute-news

ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲਾ: ਸ਼ਾਰਪ ਸ਼ੂਟਰ ਦੀਪਕ ਮੁੰਡੀ ਤੇ ਉਸਦੇ ਸਾਥੀਆਂ ਦੀ ਮਾਨਸਾ ਅਦਾਲਤ 'ਚ ਪੇਸ਼ੀ

Saturday 17 September 2022 06:38 AM UTC+00 | Tags: breaking-news delhi-police delhi-special-cell-police kapil-pandit mansa-police news punjab-dgp punjab-dgp-gaurav-yadav punjabi-singer-sidhu-moosewala punjab-police rajinder-joker sharp-shooter-deepak-mundi the-unmute-breaking-news the-unmute-news

ਚੰਡੀਗੜ੍ਹ 17 ਸਤੰਬਰ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ (Sidhu Moosewala murder case) ਵਿੱਚ ਸ਼ਾਮਲ ਸ਼ਾਰਪ ਸ਼ੂਟਰ ਦੀਪਕ ਮੁੰਡੀ ਅਤੇ ਉਸਦੇ ਸਾਥੀਆਂ ਰਾਜਿੰਦਰ ਜੋਕਰ ਅਤੇ ਕਪਿਲ ਪੰਡਿਤ ਦਾ ਅੱਜ 7 ਦਿਨਾਂ ਦਾ ਰਿਮਾਂਡ ਖਤਮ ਹੋਣ ਉਪਰੰਤ ਮਾਨਸਾ ਅਦਾਲਤ ਵਿਚ ਮੁੜ ਪੇਸ਼ ਕੀਤਾ ਜਾਵੇਗਾ |

ਜਿਕਰਯੋਗ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਪੰਜਾਬ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ 10 ਸਤੰਬਰ ਨੂੰ ਨੇਪਾਲ ਬਾਰਡਰ ਤੋਂ ਸ਼ੂਟਰ ਦੀਪਕ ਮੁੰਡੀ ਅਤੇ ਉਸਦੇ ਦੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਵਿਖੇ 6 ਸ਼ੂਟਰਾਂ ਨੇ ਕਤਲ ਕਰ ਦਿੱਤਾ ਸੀ। ਜੋ ਕੋਰੋਲਾ ਅਤੇ ਬੋਲੇਰੋ ਮਾਡਿਊਲ 'ਚ ਆਏ ਸੀ। ਇਨ੍ਹਾਂ 'ਚੋਂ ਬੋਲੇਰੋ ਮੋਡਿਊਲ ਦੇ ਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕਸ਼ਿਸ਼ ਉਰਫ਼ ਕੁਲਦੀਪ ਤੋਂ ਬਾਅਦ ਪੁਲਿਸ ਨੇ ਦੀਪਕ ਮੁੰਡੀ ਨੂੰ ਵੀ ਗ੍ਰਿਫਤਾਰ ਕੀਤਾ ਹੈ |

The post ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲਾ: ਸ਼ਾਰਪ ਸ਼ੂਟਰ ਦੀਪਕ ਮੁੰਡੀ ਤੇ ਉਸਦੇ ਸਾਥੀਆਂ ਦੀ ਮਾਨਸਾ ਅਦਾਲਤ ‘ਚ ਪੇਸ਼ੀ appeared first on TheUnmute.com - Punjabi News.

Tags:
  • breaking-news
  • delhi-police
  • delhi-special-cell-police
  • kapil-pandit
  • mansa-police
  • news
  • punjab-dgp
  • punjab-dgp-gaurav-yadav
  • punjabi-singer-sidhu-moosewala
  • punjab-police
  • rajinder-joker
  • sharp-shooter-deepak-mundi
  • the-unmute-breaking-news
  • the-unmute-news

FDA ਵਲੋਂ ਜੌਨਸਨ ਐਂਡ ਜੌਨਸਨ ਬੇਬੀ ਪਾਊਡਰ ਦਾ ਲਾਇਸੈਂਸ ਰੱਦ, ਨਿਰਮਾਣ 'ਤੇ ਵੀ ਲਾਈ ਰੋਕ

Saturday 17 September 2022 07:02 AM UTC+00 | Tags: breaking-news fda fda-cancels-license-of-johnson-johnson-baby-powder india-news johnson-johnson-baby-powder maharashtra-fda maharashtra-government news punjabi-news the-unmute-breaking-news the-unmute-news

ਚੰਡੀਗੜ੍ਹ 17 ਸਤੰਬਰ 2022: ਮਹਾਰਾਸ਼ਟਰ ਸਰਕਾਰ ਨੇ ਪੁਣੇ ਵਿੱਚ ਬੇਬੀ ਪਾਊਡਰ ਦੇ ਉਤਪਾਦਨ ਲਈ ਜੌਨਸਨ ਐਂਡ ਜੌਨਸ ਦੇ ਉਤਪਾਦ ਨਿਰਮਾਣ ਲਾਇਸੈਂਸ ਨੂੰ ਰੱਦ ਕਰ ਦਿੱਤਾ ਹੈ । ਸਟੇਟ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਨੇ ਨਿਯਮਤ ਗੁਣਵੱਤਾ ਜਾਂਚ ਦੌਰਾਨ ਜਾਂਚ ਲਈ ਲਏ ਗਏ ਨਮੂਨੇ ਨੂੰ ਘਟੀਆ ਗੁਣਵੱਤਾ ਦਾ ਪਾਇਆ ਗਿਆ ।

ਇਸ ਮਾਮਲੇ ਨੂੰ ਲੈ ਕੇ ਮਹਾਰਾਸ਼ਟਰ ਐੱਫ.ਡੀ.ਏ. (FDA) ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਸੂਬੇ ਵਿੱਚ ਬੇਬੀ ਪਾਊਡਰ ਬਣਾਉਣ ਲਈ ਜੌਨਸਨ ਐਂਡ ਜੌਨਸਨ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਕੰਪਨੀ ਨੂੰ ਪਾਊਡਰ ਦੇ ਸਟਾਕ ਨੂੰ ਵਾਪਸ ਲੈਣ ਲਈ ਵੀ ਕਿਹਾ ਗਿਆ ਹੈ ਜੋ ਮਿਆਰੀ ਗੁਣਵੱਤਾ ਦੇ ਨਹੀਂ ਪਾਏ ਗਏ ਸਨ। ਐੱਫ.ਡੀ.ਏ. ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਤਪਾਦ ਦੀ ਵਰਤੋਂ ਨਵਜੰਮੇ ਬੱਚਿਆਂ ਦੀ ਚਮੜੀ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਮਹਾਰਾਸ਼ਟਰ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਂਚ ਲਈ ਤਿਆਰ ਕੀਤਾ ਗਿਆ ਨਮੂਨਾ “ਆਈਐਸ 5339:2004 (ਦੂਜੀ ਸੋਧ ਸੰਸ਼ੋਧਨ ਨੰਬਰ 3) ਟੀਟ pH ‘ਤੇ ਬੱਚਿਆਂ ਲਈ ਸਕਿਨ ਪਾਊਡਰ ਲਈ ਨਿਰਧਾਰਨ ਦੀ ਪਾਲਣਾ ਨਹੀਂ ਕਰਦਾ ਹੈ।

The post FDA ਵਲੋਂ ਜੌਨਸਨ ਐਂਡ ਜੌਨਸਨ ਬੇਬੀ ਪਾਊਡਰ ਦਾ ਲਾਇਸੈਂਸ ਰੱਦ, ਨਿਰਮਾਣ ‘ਤੇ ਵੀ ਲਾਈ ਰੋਕ appeared first on TheUnmute.com - Punjabi News.

Tags:
  • breaking-news
  • fda
  • fda-cancels-license-of-johnson-johnson-baby-powder
  • india-news
  • johnson-johnson-baby-powder
  • maharashtra-fda
  • maharashtra-government
  • news
  • punjabi-news
  • the-unmute-breaking-news
  • the-unmute-news

ਮਾਲਵਿੰਦਰ ਸਿੰਘ ਕੰਗ ਵਲੋਂ ਮਾਨ ਸਰਕਾਰ ਦੇ 6 ਮਹੀਨਿਆਂ ਦੇ ਕੰਮਕਾਜ ਦਾ ਰਿਪੋਰਟ ਕਾਰਡ ਪੇਸ਼

Saturday 17 September 2022 07:26 AM UTC+00 | Tags: aam-aadmi-party aam-aadmi-party-spokesperson-malvinder-kang aap-government arvind-kejriwal breaking-news cm-bhagwant-mann congress malvinder-singh-kang news punjab punjab-government punjab-police punjab-roadways the-unmute-breaking-news the-unmute-latest-news

ਚੰਡੀਗੜ੍ਹ 17 ਸਤੰਬਰ 2022: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਨੂੰ ਛੇ ਮਹੀਨੇ ਦਾ ਸਮਾਂ ਹੋ ਚੁੱਕਾ ਹੈ | ਇਸ ਦੌਰਾਨ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਦੱਸਿਆ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਪਿਛਲੇ 6 ਮਹੀਨਿਆਂ ਦੌਰਾਨ ਰੁਜ਼ਗਾਰ ਮੁਹੱਈਆ ਕਰਵਾਉਣ, ਭ੍ਰਿਸ਼ਟਾਚਾਰ ਦੇ ਖਾਤਮੇ, ਖੇਡਾਂ ਨੂੰ ਪ੍ਰਫੁੱਲਤ ਕਰਨ, ਸਿਹਤ ਸਹੂਲਤਾਂ ਦੇਣ, ਕਿਸਾਨਾਂ ਦੇ ਬਕਾਏ ਦੀ ਅਦਾਇਗੀ ਸਮੇਤ ਕਈ ਵਾਅਦੇ ਪੂਰੇ ਕੀਤੇ ਹਨ। .

ਇਸਦੇ ਨਾਲ ਹੀ ਬੁਲਾਰੇ ਨੇ ਕਿਹਾ ਕਿ ਮਾਨ ਸਰਕਾਰ ਨੇ ਹਰ ਖੇਤਰ ਵਿੱਚ ਵੱਡੇ ਕਦਮ ਚੁੱਕੇ ਹਨ। ਪਿਛਲੇ 6 ਮਹੀਨਿਆਂ ਦੌਰਾਨ ਉਨ੍ਹਾਂ ਨੇ ਕਈ ਵਾਅਦੇ ਪੂਰੇ ਕੀਤੇ ਹਨ। ਪੰਜਾਬ ਸਰਕਾਰ ਵਲੋਂ ਖੇਡ ਸਕਾਲਰਸ਼ਿਪ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਰੋਡਵੇਜ਼ ਵਿੱਚ ਸੁਧਾਰ ਕੀਤਾ ਗਿਆ ਹੈ। ਦਿੱਲੀ ਹਵਾਈ ਅੱਡੇ ਤੋਂ ਆਉਣ-ਜਾਣ ਲਈ ਰੋਡਵੇਜ਼ ਦੀਆਂ ਬੱਸਾਂ ਚਲਾਈਆਂ ਗਈਆਂ ਹਨ ।

ਕਿਸਾਨਾਂ ਤੇ ਸਿਹਤ ਸਹੂਲਤਾਂ

ਇਸਦੇ ਨਾਲ ਹੀ ਮਾਲਵਿੰਦਰ ਕੰਗ ਨੇ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਦੇ ਹਿੱਤਾਂ ਲਈ ਕਈ ਅਹਿਮ ਕਦਮ ਵੀ ਚੁੱਕੇ ਹਨ। ਗੰਨਾ ਕਿਸਾਨਾਂ ਨੂੰ ਕਈ ਸਾਲਾਂ ਤੋਂ ਅਦਾਇਗੀ ਨਹੀਂ ਹੋਈ, ਉਨ੍ਹਾਂ ਦੇ ਬਕਾਏ ਦਿੱਤੇ ਗਏ। ਮੂੰਗੀ ਦੀ ਫ਼ਸਲ ‘ਤੇ ਪਹਿਲੀ ਵਾਰ ਐਮ.ਐਸ.ਪੀ ਦਿੱਤੀ | ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦਿੱਤਾ ਗਿਆ ਹੈ । ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਚੰਗੀਆਂ ਬੁਨਿਆਦੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਸੂਬੇ ਵਿੱਚ 100 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ।

ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਉਪਰਾਲੇ

ਬੁਲਾਰੇ ਨੇ ਕਿਹਾ ਕਿ ਮਾਨ ਸਰਕਾਰ ਨੇ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਉਪਰਾਲੇ ਤਹਿਤ 6 ਮਹੀਨਿਆਂ ਵਿੱਚ 20 ਹਜ਼ਾਰ ਨੌਕਰੀਆਂ ਦਿੱਤੀਆਂ ਹਨ । ਇਸ ਤੋਂ ਇਲਾਵਾ 9 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੈ| ਇਸਦੇ ਨਾਲ ਹੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ 200 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦਾ ਕੋਈ ਮੰਤਰੀ ਭ੍ਰਿਸ਼ਟਾਚਾਰ ਕਰਦਾ ਹੈ ਅਤੇ ਉਸ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਨੂੰ ਸਵਾਲ ਉਠਾਉਣ ਦਾ ਅਧਿਕਾਰ ਹੈ।

ਮਾਈਨਿੰਗ ਮਾਫੀਆ

ਇਸ ਤੋਂ ਇਲਾਵਾ ਮਾਲਵਿੰਦਰ ਕੰਗ ਨੇ ਕਾਂਗਰਸ ਅਤੇ ਅਕਾਲੀ ਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੇ ਸੂਬੇ ‘ਚ ਮਾਈਨਿੰਗ ਮਾਫੀਆ ਨੂੰ ਹੁਲਾਰਾ ਮਿਲਿਆ ਹੈ। ਪਰ ਸਰਕਾਰ ਦੀ ਸ਼ਹਿ ਹੇਠ ਟਰਾਂਸਪੋਰਟ ਮਾਫੀਆ ਨੂੰ ਖਤਮ ਕੀਤਾ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਨੂੰ ਮਾਈਨਿੰਗ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ।

ਦੂਜੇ ਪਾਸੇ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਉਨ੍ਹਾਂ ਨੇ ਪੰਜਾਬ ਕੇਸਰੀ ਨੂੰ ਦੱਸਿਆ ਕਿ ਕਤਲ ਦੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 2 ਸ਼ੂਟਰਾਂ ਦਾ ਐਨਕਾਊਂਟਰ ਵੀ ਕੀਤਾ ਗਿਆ। AGTF ਨੇ 300 ਤੋਂ ਵੱਧ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਰਾਜ ਵਿੱਚ ਗੈਂਗਸਟਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਜੋ ਕੋਈ ਵੀ ਅਪਰਾਧ ਕਰੇਗਾ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

The post ਮਾਲਵਿੰਦਰ ਸਿੰਘ ਕੰਗ ਵਲੋਂ ਮਾਨ ਸਰਕਾਰ ਦੇ 6 ਮਹੀਨਿਆਂ ਦੇ ਕੰਮਕਾਜ ਦਾ ਰਿਪੋਰਟ ਕਾਰਡ ਪੇਸ਼ appeared first on TheUnmute.com - Punjabi News.

Tags:
  • aam-aadmi-party
  • aam-aadmi-party-spokesperson-malvinder-kang
  • aap-government
  • arvind-kejriwal
  • breaking-news
  • cm-bhagwant-mann
  • congress
  • malvinder-singh-kang
  • news
  • punjab
  • punjab-government
  • punjab-police
  • punjab-roadways
  • the-unmute-breaking-news
  • the-unmute-latest-news

ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ 'ਚ ਨਸ਼ਿਆਂ ਨੂੰ ਲੈ ਕੇ ਏ.ਡੀ.ਜੀ.ਪੀ. ਪੰਜਾਬ ਵੱਲੋਂ ਛਾਪੇਮਾਰੀ

Saturday 17 September 2022 07:57 AM UTC+00 | Tags: aam-aadmi-party adgp-from-chandigarh adgp-naresh-arora amritsar breaking-news cm-bhagwant-mann news police-commissioner-of-amritsar-arunpal-singh punjab-dgp punjab-dgp-gaurav-yadav punjab-news punjab-police the-unmute-breaking-news the-unmute-latest-update

ਚੰਡੀਗੜ੍ਹ 17 ਸਤੰਬਰ 2022: ਬੀਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਸ਼ਹਿਰ ‘ਚ ਵਾਇਰਲ ਹੋਈ ਵੀਡੀਓ ‘ਚ ਇੱਕ ਔਰਤ ਨਸ਼ੇ ‘ਚ ਧੁੱਤ ਦਿਖਾਈ ਦਿੱਤੀ | ਇਹ ਵੀਡੀਓ ਮਕਬੂਲਪੁਰਾ (Maqbulpura) ਦੇ ਆਸਪਾਸ ਦੇ ਇਲਾਕੇ ਦੀ ਦੱਸੀ ਜਾ ਰਹੀ ਸੀ | ਜਿਸਤੋਂ ਬਾਅਦ ਪੁਲਿਸ ਵਲੋਂ ਨਸ਼ਾ ਤਸਕਰਾਂ ਸ਼ਿਕੰਜਾ ਕੱਸਣ ਲਈ ਵੱਖ-ਵੱਖ ਇਲਾਕਿਆਂ ‘ਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ |

ਇਸ ਦੌਰਾਨ ਚੰਡੀਗੜ੍ਹ ਤੋਂ ਏ.ਡੀ.ਜੀ.ਪੀ. ਨਰੇਸ਼ ਅਰੋੜਾ ਵੀ ਪਹੁੰਚੇ ਹਨ | ਇਸਦੇ ਨਾਲ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਨਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਡੀ.ਜੀ.ਪੀ. ਦੇ ਆਦੇਸ਼ਾਂ ਤਹਿਤ ਨਸ਼ੇ ਦੇ ਖ਼ਿਲਾਫ ਇਕ ਮੁਹਿੰਮ ਚਲਾਈ ਗਈ ਹੈ, ਜਿਸਦੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਨਸ਼ਾ ਖਿਲਾਫ ਛਾਪੇਮਾਰੀ ਕੀਤੀ ਜਾ ਰਹੀ ਹੈ |

ਉਨ੍ਹਾਂ ਕਿਹਾ ਕਿਹਾ ਜੇਕਰ ਕਿਸੇ ਕੋਲ ਨਸ਼ਾ ਬਰਾਮਦ ਹੁੰਦਾ ਹੈ ਤਾਂ ਉਨ੍ਹਾਂ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਜਿਸ ਤਹਿਤ ਚੰਡੀਗੜ੍ਹ ਦੇ ਸਾਰੇ ਅਫ਼ਸਰ ਅੱਜ ਨਸ਼ੇ ਦੇ ਹੋਟ ਸਪੋਰਟ ਜ਼ਿਲ੍ਹਿਆਂ ‘ਚ ਤਲਾਸ਼ੀ ਅਭਿਆਨ ਚਲਾ ਰਹੇ ਹਨ ਤੇ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ।

The post ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ‘ਚ ਨਸ਼ਿਆਂ ਨੂੰ ਲੈ ਕੇ ਏ.ਡੀ.ਜੀ.ਪੀ. ਪੰਜਾਬ ਵੱਲੋਂ ਛਾਪੇਮਾਰੀ appeared first on TheUnmute.com - Punjabi News.

Tags:
  • aam-aadmi-party
  • adgp-from-chandigarh
  • adgp-naresh-arora
  • amritsar
  • breaking-news
  • cm-bhagwant-mann
  • news
  • police-commissioner-of-amritsar-arunpal-singh
  • punjab-dgp
  • punjab-dgp-gaurav-yadav
  • punjab-news
  • punjab-police
  • the-unmute-breaking-news
  • the-unmute-latest-update

ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲਾ: ਅਦਾਲਤ ਵਲੋਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਤੇ ਉਸਦੇ ਸਾਥੀਆਂ ਦੇ ਪੁਲਿਸ ਰਿਮਾਂਡ 'ਚ ਵਾਧਾ

Saturday 17 September 2022 08:13 AM UTC+00 | Tags: breaking-news deepak-mundi delhi-police delhi-special-cell-police kapil-pandit mansa-police news punjab-dgp punjab-dgp-gaurav-yadav punjabi-singer-sidhu-moosewala punjab-police rajinder-joker sharp-shooter-deepak-mundi sidhu-moosewala-murder singer-sidhu-moosewala-murde the-unmute-breaking-news the-unmute-news

ਚੰਡੀਗੜ੍ਹ 17 ਸਤੰਬਰ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ (Sidhu Moosewala murder case) ਵਿੱਚ ਸ਼ਾਮਲ ਸ਼ਾਰਪ ਸ਼ੂਟਰ ਦੀਪਕ ਮੁੰਡੀ ਅਤੇ ਉਸਦੇ ਸਾਥੀਆਂ ਰਾਜਿੰਦਰ ਜੋਕਰ ਅਤੇ ਕਪਿਲ ਪੰਡਿਤ ਨੂੰ ਰਿਮਾਂਡ ਖਤਮ ਹੋਣ ਉਪਰੰਤ ਮਾਨਸਾ ਅਦਾਲਤ ਵਿਚ ਮੁੜ ਪੇਸ਼ ਕੀਤਾ ਗਿਆ |

ਇਸ ਦੌਰਾਨ ਅਦਾਲਤ ਨੇ ਸ਼ਾਰਪ ਸ਼ੂਟਰ ਦੀਪਕ ਮੁੰਡੀ ਅਤੇ ਉਸਦੇ ਦੋ ਸਾਥੀਆਂ ਰਾਜਿੰਦਰ ਜੋਕਰ ਅਤੇ ਕਪਿਲ ਪੰਡਿਤ ਨੂੰ ਛੇ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਇਸਦੇ ਨਾਲ ਹੀ ਅੰਮ੍ਰਿਤਸਰ ਵਿਖੇ ਗ੍ਰਿਫ਼ਤਾਰ ਕੀਤੇ ਗੈਂਗਸਟਰ ਮਨਦੀਪ ਤੂਫਾਨ ਅਤੇ ਮਨੀ ਰਈਆ ਨੂੰ ਵੀ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।

The post ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲਾ: ਅਦਾਲਤ ਵਲੋਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਤੇ ਉਸਦੇ ਸਾਥੀਆਂ ਦੇ ਪੁਲਿਸ ਰਿਮਾਂਡ ‘ਚ ਵਾਧਾ appeared first on TheUnmute.com - Punjabi News.

Tags:
  • breaking-news
  • deepak-mundi
  • delhi-police
  • delhi-special-cell-police
  • kapil-pandit
  • mansa-police
  • news
  • punjab-dgp
  • punjab-dgp-gaurav-yadav
  • punjabi-singer-sidhu-moosewala
  • punjab-police
  • rajinder-joker
  • sharp-shooter-deepak-mundi
  • sidhu-moosewala-murder
  • singer-sidhu-moosewala-murde
  • the-unmute-breaking-news
  • the-unmute-news

ਜਦੋਂ ਕੁਦਰਤ ਤੇ ਵਾਤਾਵਰਨ ਸੁਰੱਖਿਅਤ ਹੁੰਦੈ, ਤਾਂ ਸਾਡਾ ਭਵਿੱਖ ਵੀ ਸੁਰੱਖਿਅਤ: PM ਨਰਿੰਦਰ ਮੋਦੀ

Saturday 17 September 2022 08:25 AM UTC+00 | Tags: bjp breaking-news gwalior india-news kuno kuno-national-park kuno-news news pm pm-modi pm-modi-birthday president-draupadi-murmu prime-minister-narendra-modi the-unmute the-unmute-breaking-news

ਚੰਡੀਗੜ੍ਹ 17 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਕੁਨੋ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਚੀਤਿਆਂ ਨੂੰ ਛੱਡਣ ਤੋਂ ਬਾਅਦ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਜੈਵ ਵਿਭਿੰਨਤਾ ਦੀ ਸਦੀਆਂ ਪੁਰਾਣੀ ਕੜੀ ਜੋ ਦਹਾਕਿਆਂ ਪਹਿਲਾਂ ਟੁੱਟ ਗਈ ਸੀ, ਅੱਜ ਸਾਨੂੰ ਇਸ ਨੂੰ ਦੁਬਾਰਾ ਜੋੜਨ ਦਾ ਮੌਕਾ ਮਿਲਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਅੱਜ ਚੀਤੇ ਭਾਰਤ ਦੀ ਧਰਤੀ ‘ਤੇ ਪਰਤ ਆਏ ਹਨ ਅਤੇ ਇਨ੍ਹਾਂ ਚੀਤਿਆਂ ਦੇ ਨਾਲ ਭਾਰਤ ਦੀ ਕੁਦਰਤ ਪ੍ਰੇਮੀ ਚੇਤਨਾ ਵੀ ਪੂਰੀ ਤਾਕਤ ਨਾਲ ਜਾਗ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਮੈਂ ਆਪਣੇ ਮਿੱਤਰ ਦੇਸ਼ ਨਾਮੀਬੀਆ ਅਤੇ ਉੱਥੋਂ ਦੀ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੇ ਸਹਿਯੋਗ ਨਾਲ ਚੀਤੇ ਦਹਾਕਿਆਂ ਬਾਅਦ ਭਾਰਤ ਦੀ ਧਰਤੀ ‘ਤੇ ਵਾਪਸ ਆਏ ਹਨ।

ਉਨ੍ਹਾਂ ਕਿਹਾ “ਇਹ ਮੰਦਭਾਗਾ ਹੈ ਕਿ 1952 ਵਿੱਚ ਦੇਸ਼ ਵਿੱਚੋਂ ਚੀਤਿਆਂ ਨੂੰ ਅਲੋਪ ਹੋਣ ਦਾ ਐਲਾਨ ਕੀਤਾ ਸੀ, ਪਰ ਦਹਾਕਿਆਂ ਤੱਕ ਉਨ੍ਹਾਂ ਦੇ ਮੁੜ ਵਸੇਬੇ ਲਈ ਕੋਈ ਸਾਰਥਕ ਯਤਨ ਨਹੀਂ ਕੀਤੇ ਗਏ | ਪ੍ਰਧਾਨ ਮੰਤਰੀ ਨੇ ਕਿਹਾ ਅੱਜ ਦੇਸ਼ ਨੇ ਨਵੀਂ ਊਰਜਾ ਨਾਲ ਚੀਤਿਆਂ ਨੂੰ ਮੁੜ ਵਸਾਉਣਾ ਸ਼ੁਰੂ ਕਰ ਦਿੱਤਾ ਹੈ।

ਜਦੋਂ ਕੁਦਰਤ ਅਤੇ ਵਾਤਾਵਰਨ ਸੁਰੱਖਿਅਤ ਹੁੰਦਾ ਹੈ ਤਾਂ ਸਾਡਾ ਭਵਿੱਖ ਵੀ ਸੁਰੱਖਿਅਤ ਹੁੰਦਾ ਹੈ। ਵਿਕਾਸ ਅਤੇ ਖੁਸ਼ਹਾਲੀ ਦੇ ਰਾਹ ਵੀ ਖੁੱਲ੍ਹਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਜਦੋਂ ਕੁਨੋ ਨੈਸ਼ਨਲ ਪਾਰਕ ਵਿੱਚ ਚੀਤੇ ਦੁਬਾਰਾ ਦੌੜਦੇ ਹਨ, ਤਾਂ ਇੱਥੋਂ ਦਾ ਵਾਤਾਵਰਣ ਮੁੜ ਮਜ਼ਬੂਤ ​​ਹੋਵੇਗਾ ਅਤੇ ਜੈਵ ਵਿਭਿੰਨਤਾ ਵਿੱਚ ਵਾਧਾ ਹੋਵੇਗਾ।

The post ਜਦੋਂ ਕੁਦਰਤ ਤੇ ਵਾਤਾਵਰਨ ਸੁਰੱਖਿਅਤ ਹੁੰਦੈ, ਤਾਂ ਸਾਡਾ ਭਵਿੱਖ ਵੀ ਸੁਰੱਖਿਅਤ: PM ਨਰਿੰਦਰ ਮੋਦੀ appeared first on TheUnmute.com - Punjabi News.

Tags:
  • bjp
  • breaking-news
  • gwalior
  • india-news
  • kuno
  • kuno-national-park
  • kuno-news
  • news
  • pm
  • pm-modi
  • pm-modi-birthday
  • president-draupadi-murmu
  • prime-minister-narendra-modi
  • the-unmute
  • the-unmute-breaking-news

ਸਿੱਧੂ ਮੂਸੇਵਾਲਾ ਕਤਲਕਾਂਡ ਲੈ ਕੇ ਪੁਲਿਸ ਦੀ ਰਾਡਾਰ 'ਤੇ ਇੱਕ ਵੱਡਾ ਨੇਤਾ, ਜਲਦ ਹੋ ਸਕਦੀ ਹੈ ਗ੍ਰਿਫਤਾਰੀ

Saturday 17 September 2022 08:46 AM UTC+00 | Tags: deepak-mundi delhi-police delhi-special-cell-police kapil-pandit mansa-police news punjab-dgp punjab-dgp-gaurav-yadav punjabi-singer-sidhu-moosewala punjab-police rajinder-joker sharp-shooter-deepak-mundi sidhu-moosewala sidhu-moosewala-murder singer-sidhu-moosewala-murde the-unmute-breaking-news the-unmute-news

ਚੰਡੀਗੜ੍ਹ 17 ਸਤੰਬਰ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਾਂਚ ਕਰ ਰਹੀ ਪੁਲਿਸ ਦੇ ਰਡਾਰ ‘ਤੇ ਮਾਝਾ ਖੇਤਰ ਦਾ ਇੱਕ ਵੱਡਾ ਨੇਤਾ ਹੈ | ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜਿਸ ਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਕਤਲ ਕਾਂਡ ‘ਚ ਹਥਿਆਰਾਂ ਦੀ ਸਪਲਾਈ ਦੇ ਮਾਮਲੇ ‘ਚ ਇਸ ਨੇਤਾ ਦੀ ਗ੍ਰਿਫਤਾਰੀ ਹੋ ਸਕਦੀ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਆਗੂ ਨੂੰ ਨਾਮਜ਼ਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਵਲੋਂ ਪੁੱਛਗਿੱਛ ਦੌਰਾਨ ਸ਼ਾਰਪ ਸ਼ੂਟਰ ਦੀਪਕ ਮੁੰਡੀ ਨੇ ਕਈ ਵੱਡੇ ਖ਼ੁਲਾਸੇ ਕੀਤੇ ਹਨ ਤੇ ਉਸ ਦਾ ਨਾਂ ਲਿਆ ਹੈ। ਪੁਲਿਸ ਨੇ ਇਸ ਆਗੂ ਨੂੰ ਫੜਨ ਲਈ ਟੀਮਾਂ ਤਿਆਰ ਕਰ ਦਿੱਤੀਆਂ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸੀ ਭਾਵੇਂ ਪ੍ਰਸ਼ਾਸਨ ਵਲੋਂ ਕੁਝ ਗ੍ਰਿਫਤਾਰੀਆਂ ਕੀਤੀਆਂ ਹਨ, ਪਰ ਅਜੇ ਵੀ ਮੁੱਖ ਦੋਸ਼ੀ ਸਜ਼ਾ ਤੋਂ ਦੂਰ ਹਨ | ਕੁਝ ਸਫੈਦਪੋਸ ਇਨ੍ਹਾਂ ਗੈਂਗਸਟਰਾਂ ਨੂੰ ਸਹਿ ਦਿੰਦੇ ਹਨ ਅਤੇ ਜੇਲ੍ਹਾਂ 'ਚ ਬੈਠ ਕੇ ਵੀ ਕਾਰਵਾਈ ਕਰ ਰਹੇ ਹਨ | ਜਿਨ੍ਹਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਪਵੇਗਾ। ਇਹ ਲੋਕ ਚਿੱਟੇ ਕੱਪੜਿਆਂ ਵਿੱਚ ਵੱਡੀਆਂ ਗੱਡੀਆਂ ਵਿੱਚ ਘੁੰਮਦੇ ਹਨ।

The post ਸਿੱਧੂ ਮੂਸੇਵਾਲਾ ਕਤਲਕਾਂਡ ਲੈ ਕੇ ਪੁਲਿਸ ਦੀ ਰਾਡਾਰ 'ਤੇ ਇੱਕ ਵੱਡਾ ਨੇਤਾ, ਜਲਦ ਹੋ ਸਕਦੀ ਹੈ ਗ੍ਰਿਫਤਾਰੀ appeared first on TheUnmute.com - Punjabi News.

Tags:
  • deepak-mundi
  • delhi-police
  • delhi-special-cell-police
  • kapil-pandit
  • mansa-police
  • news
  • punjab-dgp
  • punjab-dgp-gaurav-yadav
  • punjabi-singer-sidhu-moosewala
  • punjab-police
  • rajinder-joker
  • sharp-shooter-deepak-mundi
  • sidhu-moosewala
  • sidhu-moosewala-murder
  • singer-sidhu-moosewala-murde
  • the-unmute-breaking-news
  • the-unmute-news

ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਨੂੰ ਲੈ ਕੇ ਸਨੌਰੀ ਅੱਡੇ ਦੇ ਆਸ-ਪਾਸ ਦੇ ਇਲਾਕਿਆਂ 'ਚ ਸਰਚ ਆਪ੍ਰੇਸ਼ਨ

Saturday 17 September 2022 09:34 AM UTC+00 | Tags: breaking-news cm-bhagwant-mann crime-drugs-news news patiala-latest-news punjab-breaking-news punjab-congress punjab-government punjab-police sanori-adda-patiala ssp-deepak-pareek ssp-deepak-pareek-at-patiala the-unmute-breaking-news the-unmute-punjabi-news

ਪਟਿਆਲਾ 17 ਸਤੰਬਰ 2022: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਚੈਨ ਨੂੰ ਜੜ੍ਹ ਤੋਂ ਖ਼ਤਮ ਕਰਨ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਅੱਜ ਡੀਜੀਪੀ ਪੰਜਾਬ ਯਾਦਵ ਦੇ ਸਖ਼ਤ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਪੁਲਿਸ ਵਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ |

ਇਸ ਦੌਰਾਨ ਪੁਲਿਸ ਵਲੋਂ ਛਾਪੇਮਾਰੀ ਕਰਕੇ ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਦੇ ਚੱਲਦਿਆਂ ਪਟਿਆਲਾ ਵਿਖੇ ਐੱਸ.ਐੱਸ.ਪੀ ਦੀਪਕ ਪਾਰਿਕ ਦੀ ਅਗਵਾਈ ਵਿਚ ਪੁਲਿਸ ਪਾਰਟੀ ਵੱਲੋਂ ਪਟਿਆਲਾ ਦੇ ਸਨੌਰੀ ਅੱਡਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਪੁਲਿਸ ਪਾਰਟੀ ਸਮੇਤ ਸਰਚ ਅਭਿਆਨ ਚਲਾਇਆ ਗਿਆ |

Patiala

ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਈ ਪੁਲਿਸ ਪਾਰਟੀ ਵੱਲੋਂ ਜਿੱਥੇ ਹਰੇਕ ਘਰ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਉੱਥੇ ਹੀ ਸ਼ੱਕੀ ਵਾਹਨਾਂ ਦੇ ਕਾਗਜ਼ਾਤ ਵੀ ਚੈੱਕ ਕੀਤੇ ਗਏ ਹਨ | ਇਸ ਸਰਚ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਐੱਸ.ਪੀ ਸਿਟੀ ਵਜ਼ੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਵਿਖੇ ਸਨੌਰੀ ਅੱਡੇ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਨਸ਼ਾ ਆਦਿ ਸਪਲਾਈ ਕਰਨ ਦੀਆਂ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਇਲਾਕਿਆਂ ਵਿਚ ਸਰਚ ਅਭਿਆਨ ਚਲਾਇਆ ਗਿਆ ਹੈ |

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਇਲਾਕੇ ਵਿੱਚ ਘਰਾਂ ਦੀ ਤਲਾਸ਼ੀ ਤੋਂ ਇਲਾਵਾ ਸ਼ੱਕੀ ਵਾਹਨਾਂ ਦੇ ਕਾਗਜ਼ਾਤ ਵੀ ਚੈੱਕ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚੋਂ ਨਸ਼ੇ ਦੀ ਚੈਨ ਨੂੰ ਖਤਮ ਕਰ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਹੋ ਜਿਹੇ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਮਾੜੇ ਅਨਸਰਾਂ ਨੂੰ ਪੁਲਿਸ ਕਿਸੇ ਵੀ ਕੀਮਤ ਤੇ ਨਹੀਂ ਬਖਸ਼ੇਗੀ |

The post ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਨੂੰ ਲੈ ਕੇ ਸਨੌਰੀ ਅੱਡੇ ਦੇ ਆਸ-ਪਾਸ ਦੇ ਇਲਾਕਿਆਂ ‘ਚ ਸਰਚ ਆਪ੍ਰੇਸ਼ਨ appeared first on TheUnmute.com - Punjabi News.

Tags:
  • breaking-news
  • cm-bhagwant-mann
  • crime-drugs-news
  • news
  • patiala-latest-news
  • punjab-breaking-news
  • punjab-congress
  • punjab-government
  • punjab-police
  • sanori-adda-patiala
  • ssp-deepak-pareek
  • ssp-deepak-pareek-at-patiala
  • the-unmute-breaking-news
  • the-unmute-punjabi-news

ਨੈਸ਼ਨਲ ਯੂਥ ਕਾਂਗਰਸ ਨੇ PM ਮੋਦੀ ਦੇ ਜਨਮਦਿਨ ਮੌਕੇ ਅਨੋਖੇ ਢੰਗ ਨਾਲ ਕੀਤਾ ਰੋਸ਼ ਪ੍ਰਦਰਸ਼ਨ

Saturday 17 September 2022 09:51 AM UTC+00 | Tags: aam-aadmi-party breaking-news cm-bhagwant-mann congress news patiala-protest patiala-youth-congress-leaders pm-narendra-modi-visit-punjab prime-minister-narendra-modi punjab-bjp punjab-congress punjab-politics the-unmute-breaking-news youth-congress-leaders youth-congress-leaders-patiala

ਪਟਿਆਲਾ 17 ਸਤੰਬਰ 2022: ਅੱਜ ਪੂਰੇ ਦੇਸ਼ ਵਿੱਚ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਜਿੱਥੇ ਭਾਜਪਾ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਦੂਜੀਆਂ ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਰੋਸ਼ ਵਜੋਂ ਮਨਾਇਆ ਜਾ ਰਿਹਾ ਹੈ |

ਪਟਿਆਲਾ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਯੂਥ ਕਾਂਗਰਸ ਦੇ ਆਗੂਆਂ (Youth Congress leaders) ਵੱਲੋਂ ਫਲ ਫਰੂਟ ਅਤੇ ਸਬਜ਼ੀਆਂ ਵੇਚ ਕੇ ਨਰਿੰਦਰ ਮੋਦੀ ਮੁਰਦਾਬਾਦ ਦੇ ਨਾਅਰੇ ਲਗਾਏ | ਇਸਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ 2014 ਵਿਚ ਨਰਿੰਦਰ ਮੋਦੀ ਨੇ ਦੇਸ਼ ਵਿਚੋਂ ਬੇਰੁਜ਼ਗਾਰੀ ਖ਼ਤਮ ਕਰਨ ਦੀ ਗੱਲ ਕੀਤੀ ਸੀ ਪਰ ਅੱਜ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਦੇਸ਼ ਵਿੱਚ ਬੇਰੁਜ਼ਗਾਰੀ ਖ਼ਤਮ ਨਹੀਂ ਹੋਈ |

ਉਨ੍ਹਾਂ ਕਿਹਾ ਕਿ ਨੌਜਵਾਨ ਪੜ੍ਹ ਲਿਖ ਕੇ ਡਿਗਰੀਆਂ ਲੈ ਕੇ ਵਿਹਲੇ ਘੁੰਮ ਰਹੇ ਹਨ ਅਤੇ ਪੜ੍ਹ ਲਿਖ ਕੇ ਵੀ ਨੌਜਵਾਨਾਂ ਨੂੰ ਨੌਕਰੀ ਨਾ ਮਿਲਣ ਦੇ ਚੱਲਦਿਆਂ ਅੱਜ ਨੌਜਵਾਨ ਆਪਣਾ ਘਰ ਚਲਾਉਣ ਲਈ ਦਿਹਾੜੀ ਅਤੇ ਮਜ਼ਦੂਰੀ ਕਰਨ ਲਈ ਮਜਬੂਰ ਦਿਖਾਈ ਦੇ ਰਹੇ ਹਨ | ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚੋਂ ਬੇਰੁਜ਼ਗਾਰੀ ਖ਼ਤਮ ਕਰਨ ਦੀ ਬਜਾਏ ਆਪਣਾ ਜਨਮਦਿਨ ਮਨਾ ਰਹੇ ਹਨ |

The post ਨੈਸ਼ਨਲ ਯੂਥ ਕਾਂਗਰਸ ਨੇ PM ਮੋਦੀ ਦੇ ਜਨਮਦਿਨ ਮੌਕੇ ਅਨੋਖੇ ਢੰਗ ਨਾਲ ਕੀਤਾ ਰੋਸ਼ ਪ੍ਰਦਰਸ਼ਨ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • congress
  • news
  • patiala-protest
  • patiala-youth-congress-leaders
  • pm-narendra-modi-visit-punjab
  • prime-minister-narendra-modi
  • punjab-bjp
  • punjab-congress
  • punjab-politics
  • the-unmute-breaking-news
  • youth-congress-leaders
  • youth-congress-leaders-patiala

ਚੰਡੀਗੜ੍ਹ ਵਿਖੇ CM ਦਫ਼ਤਰ ਦਾ ਘਿਰਾਓ ਕਰਨ ਜਾ ਰਹੇ NSUI ਵਰਕਰਾਂ ਦੀ ਪੁਲਿਸ ਨਾਲ ਝੜਪ

Saturday 17 September 2022 10:17 AM UTC+00 | Tags: breaking-news nsui nsui-workers punjab-government punjabi-singer-sidhu

ਚੰਡੀਗੜ੍ਹ 17 ਸਤੰਬਰ 2022: ਚੰਡੀਗੜ੍ਹ ਦੇ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਵਿਖੇ NSUI ਵਰਕਰਾਂ ਨੇ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ | ਇਹ ਸਾਰੇ ਵਰਕਰ ਮੁੱਖ ਮੰਤਰੀ ਦਫਤਰ ਦਾ ਘਿਰਾਓ ਕਰਨ ਜਾ ਰਹੇ ਸਨ | ਇਸ ਦੌਰਾਨ ਸਥਿਤੀ ਨੂੰ ਕਾਬੂ ਕਰਨ ਲਈ ਚੰਡੀਗੜ੍ਹ ਪੁਲਿਸ ਨੇ ਸੜਕ 'ਤੇ ਬੈਰੀਕੇਡ ਲਾ ਦਿੱਤੇ ਅਤੇ ਮੁੱਖ ਮਾਰਗ 'ਤੇ ਵੀ ਜਾਮ ਲਾ ਦਿੱਤਾ, ਐਨਐਸਯੂਆਈ ਦੇ ਵਰਕਰਾਂ ਅੱਗੇ ਵਧਦੇ ਰਹੇ।

ਇਸ ਦੌਰਾਨ ਜਦੋਂ NSUI ਵਰਕਰ ਬੈਰੀਕੇਡ ਪਾਰ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕੇਨ ਲੱਗੇ ਤਾਂ ਪੁਲਿਸ ਨੇ ਪਾਣੀ ਦੀ ਬੁਛਾੜਾਂ ਮਾਰੀਆ, ਇਸਦੇ ਨਾਲ ਹੀ NSUI ਵਰਕਰਾਂ ਅਤੇ ਪੁਲਿਸ ਵਿਚਾਲੇ ਮਾਮੂਲੀ ਝੜਪ ਵੀ ਹੋਈ।

May be an image of 4 people, people standing and road

ਇਸਦੇ ਨਾਲ ਹੀ ਧਰਨੇ ਦੌਰਾਨ ਐਨਐਸਯੂਆਈ ਵਰਕਰਾਂ ਦੀ ਗਿਣਤੀ ਘੱਟ ਹੋਣ ਕਾਰਨ ਪੁਲਿਸ ਨੇ ਸਥਿਤੀ ਨੂੰ ਜਲਦ ਹੀ ਕਾਬੂ ਹੇਠ ਕਰ ਲਿਆ। ਐਨਐਸਯੂਆਈ ਦੇ ਵਰਕਰ ਸ਼ਰਨ ਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਪ੍ਰਮੁੱਖ ਹਨ। ਐਨਐਸਯੂਆਈ ਦੇ ਪ੍ਰਧਾਨ ਅਤੇ ਵਰਕਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਉਹ ਸਾਰੇ ਜ਼ਿਲ੍ਹਿਆਂ ਵਿੱਚ ਡੀ.ਸੀ. ਦਫ਼ਤਰਾਂ ਦੇ ਬਾਹਰ ਧਰਨੇ ਦੇਣਗੇ। ਚੰਡੀਗੜ੍ਹ ਪੁਲਿਸ ਨੇ ਐੱਨ.ਐੱਸ.ਯੂ.ਆਈ. ਦੇ ਮੁਖੀ ਸਮੇਤ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

The post ਚੰਡੀਗੜ੍ਹ ਵਿਖੇ CM ਦਫ਼ਤਰ ਦਾ ਘਿਰਾਓ ਕਰਨ ਜਾ ਰਹੇ NSUI ਵਰਕਰਾਂ ਦੀ ਪੁਲਿਸ ਨਾਲ ਝੜਪ appeared first on TheUnmute.com - Punjabi News.

Tags:
  • breaking-news
  • nsui
  • nsui-workers
  • punjab-government
  • punjabi-singer-sidhu

ਹੁਸ਼ਿਆਰਪੁਰ ਅਦਾਲਤ ਨੇ ਇਰਾਦਾ-ਏ-ਕਤਲ ਦੇ ਕੇਸ 'ਚ DCP ਨਰੇਸ਼ ਡੋਗਰਾ ਨੂੰ ਕੀਤਾ ਤਲਬ

Saturday 17 September 2022 10:41 AM UTC+00 | Tags: aam-aadmi-party breaking-news cm-bhagwant-mann dcp dcp-naresh-dogra dcp-of-jalandhar jalandhar naresh-dogra news phillaur-police-academy-commandant punjab punjab-government the-hoshiarpur-court the-unmute-breaking-news the-unmute-latest-news

ਚੰਡੀਗੜ੍ਹ 17 ਸਤੰਬਰ 2022: ਹੁਸ਼ਿਆਰਪੁਰ ਦੀ ਅਦਾਲਤ ਨੇ ਜਲੰਧਰ ਦੇ ਮੌਜੂਦਾ ਡੀ.ਸੀ.ਪੀ. ਨਰੇਸ਼ ਡੋਗਰਾ (DCP Naresh Dogra) ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਸ਼ਹਿਰ ਦੇ ਮਸ਼ਹੂਰ ਹੋਟਲ ਰਾਇਲ ਪਲਾਜ਼ਾ ਮਾਮਲੇ ਵਿੱਚ ਆਈ.ਪੀ.ਸੀ ਦੀ ਧਾਰਾ 307 ਤਹਿਤ ਤਲਬ ਕੀਤਾ ਹੈ। ਅਦਾਲਤ ਵੱਲੋਂ ਇਰਾਦਾ-ਏ-ਕਤਲ ਦੀ ਧਾਰਾ ਤਹਿਤ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਨਰੇਸ਼ ਡੋਗਰਾ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਨਜ਼ਰ ਆ ਰਹੀ ਹੈ।

ਜਿਕਰਯੋਗ ਹੈ ਕਿ ਸਾਲ 2019 ‘ਚ ਹੁਸ਼ਿਆਰਪੁਰ ਦੇ ਹੋਟਲ ਰਾਇਲ ਪਲਾਜ਼ਾ ‘ਚ ਲੜਾਈ ਹੋਈ ਸੀ, ਜਿਸ ‘ਚ ਪੰਜਾਬ ਪੁਲਿਸ ਅਧਿਕਾਰੀ ਨਰੇਸ਼ ਡੋਗਰਾ ਦਾ ਨਾਂ ਸਾਹਮਣੇ ਆਇਆ ਸੀ। ਉਸ ਸਮੇਂ ਨਰੇਸ਼ ਡੋਗਰਾ ਪੰਜਾਬ ਪੁਲਿਸ ਦੀ ਫਿਲੌਰ ਅਕੈਡਮੀ ਵਿੱਚ ਕਮਾਂਡੈਂਟ ਵਜੋਂ ਤਾਇਨਾਤ ਸਨ।

ਹੋਟਲ ਰਾਇਲ ਪਲਾਜ਼ਾ ਦੇ ਮਾਲਕ ਵਿਸ਼ਵਨਾਥ ਬੰਟੀ ਅਨੁਸਾਰ 3 ਜਨਵਰੀ 2019 ਨੂੰ ਰਾਤ 9:15 ਵਜੇ ਉਨ੍ਹਾਂ ਨੂੰ ਹੋਟਲ ਮੈਨੇਜਰ ਦਾ ਫੋਨ ਆਇਆ। ਹੋਟਲ ਪ੍ਰਬੰਧਕ ਨੇ ਦੱਸਿਆ ਕਿ ਫਿਲੌਰ ਪੁਲਿਸ ਅਕੈਡਮੀ ਦੇ ਕਮਾਂਡੈਂਟ ਨਰੇਸ਼ ਡੋਗਰਾ (DCP Naresh Dogra) ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਹੋਟਲ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੜਾਈ ਦੌਰਾਨ ਡੋਗਰਾ ਦੇ ਸਾਥੀ ਹਰਨਾਮ ਸਿੰਘ ਨੇ ਉਸ ‘ਤੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ ਜੋ ਉਸ ਦੇ ਸਾਥੀ ਅਜੇ ਰਾਣਾ ਦੇ ਪੱਟ ‘ਤੇ ਲੱਗੀ। ਉਸ ਦੇ ਸਾਥੀ ਨਵਾਬ ਹੁਸੈਨ ਨੂੰ ਵੀ ਗੰਭੀਰ ਸੱਟਾਂ ਲੱਗੀਆਂ।

ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਣ ਜਲੰਧਰ ਵਿੱਚ ਤਾਇਨਾਤ ਡੀਸੀਪੀ ਨਰੇਸ਼ ਡੋਗਰਾ, ਹੋਟਲ ਰਾਇਲ ਪਲਾਜ਼ਾ ਦੇ ਪਾਰਟਨਰ ਵਿਵੇਕ ਕੌਸ਼ਲ, ਨਾਇਬ ਤਹਿਸੀਲਦਾਰ (ਸੇਵਾਮੁਕਤ) ਮਨਜੀਤ ਸਿੰਘ, ਸ਼ਿਵੀ ਡੋਗਰਾ ਅਤੇ ਹਰਨਾਮ ਸਿੰਘ ਉਰਫ਼ ਹਰਮਨ ਸਿੰਘ ਨੂੰ ਧਾਰਾ 307,  506, 341 ਆਈ.ਪੀ.ਸੀ., 447, 323, 148, 149 ਅਤੇ ਅਸਲਾ ਐਕਟ ਦੀ ਧਾਰਾ 25/27/54/59 ਤਹਿਤ 15 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

The post ਹੁਸ਼ਿਆਰਪੁਰ ਅਦਾਲਤ ਨੇ ਇਰਾਦਾ-ਏ-ਕਤਲ ਦੇ ਕੇਸ ‘ਚ DCP ਨਰੇਸ਼ ਡੋਗਰਾ ਨੂੰ ਕੀਤਾ ਤਲਬ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dcp
  • dcp-naresh-dogra
  • dcp-of-jalandhar
  • jalandhar
  • naresh-dogra
  • news
  • phillaur-police-academy-commandant
  • punjab
  • punjab-government
  • the-hoshiarpur-court
  • the-unmute-breaking-news
  • the-unmute-latest-news

ਚੰਡੀਗੜ੍ਹ 17 ਸਤੰਬਰ 2022: ਫਰੀਦਕੋਟ (Faridkot) ਦੀ ਜਰਮਨ ਬਸਤੀ ਵਿੱਚ ਅੱਜ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਝੜਪ ਹੋ ਗਈ ।ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਨ੍ਹਾਂ ਦੋ ਧੜਿਆਂ ਵਿਚਾਲੇ ਤਕਰਾਰ ਹੋਈ ਜੋ ਜਲਦੀ ਹੀ ਲੜਾਈ ਵਿਚ ਬਦਲ ਗਈ ।

ਜਿਸ ਤੋਂ ਬਾਅਦ ਦੋਵੇਂ ਧੜਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਰਪਾਨਾਂ ਨਾਲ ਇੱਕ ਦੂਜੇ 'ਤੇ ਹਮਲਾ ਕਰਕੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਈ। ਇਸ ਦੌਰਾਨ ਕਈ ਜਣਿਆਂ ਦੀ ਪੱਗਾਂ ਉਤਰ ਗਈਆਂ | ਇਸਦੇ ਨਾਲ ਹੀ ਉੱਥੇ ਮੌਜੂਦ ਇੱਕ ਔਰਤ ਵੀ ਜ਼ਖਮੀ ਹੋ ਗਈ |

ਜਾਣਕਾਰੀ ਅਨੁਸਾਰ ਪ੍ਰਧਾਨ ਦੀ ਚੋਣ ਨੂੰ ਲੈ ਕੇ ਦੋਵਾਂ ਧੜਿਆਂ ਵਿੱਚ ਚਰਚਾ ਚੱਲ ਰਹੀ ਸੀ। ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਮੌਜੂਦਾ ਕਮੇਟੀ ਦੇ ਮੈਂਬਰਾਂ ਅਤੇ ਸਾਬਕਾ ਕਮੇਟੀ ਦੇ ਮੈਂਬਰਾਂ ਵਿਚਕਾਰ ਤਕਰਾਰ ਹੋ ਗਈ, ਜਿਸ ਤੋਂ ਬਾਅਦ ਦੋਵੇਂ ਧੜਿਆਂ ਨੇ ਇੱਕ ਦੂਜੇ ਦੇ ਮਾਰਨਾ ਸ਼ੁਰੂ ਕਰ ਦਿੱਤਾ।

The post ਫਰੀਦਕੋਟ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਝੜਪ appeared first on TheUnmute.com - Punjabi News.

Tags:
  • breaking-news
  • faridkot
  • gurdwara-sahib
  • gurdwara-sahib-at-faridkot

ਵਿਜੀਲੈਂਸ ਵਲੋਂ ਇੱਕ ਪ੍ਰਾਈਵੇਟ ਵਿਅਕਤੀ ਤੇ ASI 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

Saturday 17 September 2022 11:01 AM UTC+00 | Tags: aam-aadmi-party asi-harpreet-singh breaking-news cm-bhagwant-mann congress news pspcl punjab punjab-government punjab-vigilance-bureau the-unmute-breaking-news the-unmute-latest-update the-unmute-punjabi-news vigilance-bureau

ਚੰਡੀਗੜ੍ਹ 17 ਸਤੰਬਰ 2022: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਗਈ ਜ਼ੀਰੋ ਸ਼ਹਿਣਸ਼ੀਲਤਾ ਦੀ ਨੀਤੀ ਨੂੰ ਮੁੱਖ ਰੱਖਦਿਆਂ ਵਿਜੀਲੈਂਸ ਬਿਊਰੋ (Vigilance Bureau) ਪੰਜਾਬ ਨੇ ਆਪਣੀ ਚੱਲ ਰਹੀ ਮੁਹਿੰਮ ਦੌਰਾਨ ਇੱਕ ਪ੍ਰਾਈਵੇਟ ਵਿਅਕਤੀ ਕਰਮਜੀਤ ਸਿੰਘ ਕੰਮਾ ਨੂੰ ਬਿਜਲੀ ਚੋਰੀ ਵਿਰੁੱਧ ਪੁਲਿਸ ਥਾਣਾ, ਪੀ.ਐਸ.ਪੀ.ਸੀ.ਐਲ., ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ ਹਰਪ੍ਰੀਤ ਸਿੰਘ ਦੀ ਤਰਫੋਂ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਏਐਸਆਈ ਹਰਪ੍ਰੀਤ ਸਿੰਘ ਅਤੇ ਕਰਮਜੀਤ ਸਿੰਘ ਨੂੰ ਤਰਲੋਚਨ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਏ.ਐਸ.ਆਈ. ਉਸ ਦੇ ਘਰੇਲੂ ਬਿਜਲੀ ਚੋਰੀ ਦੇ ਕੇਸ ਨੂੰ ਨਿਪਟਾਉਣ ਲਈ 15,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪਰ ਸੌਦਾ 5,000 ਰੁਪਏ ਵਿੱਚ ਹੋਇਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੇ ਤੱਥਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ (Vigilance Bureau) ਦੀ ਟੀਮ ਨੇ ਏਐਸਆਈ ਦੇ ਵਿਚੋਲੇ ਵਜੋਂ ਇੱਕ ਪ੍ਰਾਇਵੇਟ ਵਿਅਕਤੀ ਕਰਮਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਏਐਸਆਈ ਹਰਪ੍ਰੀਤ ਸਿੰਘ ਦੀ ਤਰਫੋਂ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।

ਉਨਾਂ ਅੱਗੇ ਦੱਸਿਆ ਕਿ ਇਸ ਸਬੰਧ ਵਿਚ ਐਫ.ਆਈ.ਆਰ. ਨੰਬਰ 15 ਮਿਤੀ 16.09.2022 ਤਹਿਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਤਹਿਤ ਵਿਜੀਲੈਂਸ ਥਾਣਾ ਫਲਾਇੰਗ ਸਕੁਐਡ-1, ਪੰਜਾਬ ਐਸ.ਏ.ਐਸ.ਨਗਰ ਵਿਖੇ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।

The post ਵਿਜੀਲੈਂਸ ਵਲੋਂ ਇੱਕ ਪ੍ਰਾਈਵੇਟ ਵਿਅਕਤੀ ਤੇ ASI 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ appeared first on TheUnmute.com - Punjabi News.

Tags:
  • aam-aadmi-party
  • asi-harpreet-singh
  • breaking-news
  • cm-bhagwant-mann
  • congress
  • news
  • pspcl
  • punjab
  • punjab-government
  • punjab-vigilance-bureau
  • the-unmute-breaking-news
  • the-unmute-latest-update
  • the-unmute-punjabi-news
  • vigilance-bureau

ਮੁੱਖ ਸਕੱਤਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕੰਪਿਊਟਰ ਸਿੱਖਿਆ ਨੂੰ ਖ਼ਾਸ ਤਵੱਜੋਂ ਦੇਣ 'ਤੇ ਜ਼ੋਰ

Saturday 17 September 2022 11:10 AM UTC+00 | Tags: aam-aadmi-party breaking-news cm-bhagwant-mann congress news punjab punjab-chief-minister-bhagwant-mann punjab-chief-secretary punjab-chief-secretary-vijay-kumar-janjua punjab-government the-unmute-breaking the-unmute-breaking-news the-unmute-punjabi-news vijay-kumar-janjua

ਚੰਡੀਗੜ੍ਹ 17 ਸਤੰਬਰ 2022: ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ (Punjab Chief Secretary Vijay Kumar Janjua) ਨੇ ਪਿਕਟਸ ਸੁਸਾਇਟੀ (ਪੰਜਾਬ ਇਨਫਾਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੌਜੀ ਐਜੂਕੇਸ਼ਨ ਸੁਸਾਇਟੀ) ਦੀ 28ਵੀਂ ਬੋਰਡ ਆਫ ਗਵਰਨਰਜ਼ ਦੀ ਮੀਟਿੰਗ ਵਿਚ ਐਜੂਸੈੱਟ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ 'ਤੇ ਜ਼ੋਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੁਕਾਬਲੇਬਾਜ਼ੀ ਦੇ ਮੌਜੂਦਾ ਦੌਰ ਵਿਚ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੰਪਿਊਟਰੀ ਸਿੱਖਿਆ ਵੱਲ ਖਾਸ ਤਵੱਜੋਂ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਿਸੇ ਪੱਖੋਂ ਘੱਟ ਨਾ ਰਹਿਣ ਇਸ ਮਕਸਦ ਲਈ ਪਿਕਟਸ ਸੁਸਾਇਟੀ ਵਿਸ਼ੇਸ਼ ਭੂਮਿਕਾ ਅਦਾ ਕਰ ਸਕਦੀ ਹੈ।

ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਲਈ ਪਹਿਲੇ ਦਿਨ ਤੋਂ ਹੀ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ, ਖਾਸ ਤੌਰ 'ਤੇ ਪਿਕਟਸ ਸੁਸਾਇਟੀ ਰਾਹੀਂ ਕਰਵਾਈ ਜਾਣ ਵਾਲੀ ਕੰਪਿਊਟਰ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਪਿਕਟਸ ਸੁਸਾਇਟੀ ਅਧੀਨ ਪੰਜਾਬ ਦੇ ਛੇਵੀਂ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ, ਆਈਸੀਟੀ ਹਾਰਡਵੇਅਰ ਅਤੇ ਐਜੂਸੈੱਟ ਰਾਹੀਂ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ।

ਇਸ ਤੋਂ ਪਹਿਲਾਂ ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਐਜੂਸੈੱਟ ਸਿੱਖਿਆ ਪ੍ਰਣਾਲੀ ਅਧੀਨ 3289 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਲਟੀਮੀਡੀਆ ਬੇਸ ਅਤੇ ਈ-ਕੰਟੈਂਟ ਦੀ ਸਹਾਇਤਾ ਨਾਲ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਮੀਟਿੰਗ ਦੌਰਾਨ ਐਜੂਸੈੱਟ ਅਧੀਨ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਏਜੰਡੇ ਵੀ ਵਿਚਾਰੇ ਗਏ ਅਤੇ ਟ੍ਰਾਂਸਮਿਸ਼ਨ ਹੱਬ ਅਤੇ ਸਟੂਡੀਓਜ਼ ਆਦਿ ਨੂੰ ਨਵੀਂ ਤਕਨਾਲੋਜੀ ਨਾਲ ਅੱਪਗ੍ਰੇਡ ਕਰਨ ਦਾ ਫੈਸਲਾ ਲਿਆ ਗਿਆ।

ਮੀਟਿੰਗ ਵਿਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਵਿੱਤ ਅਤੇ ਯੋਜਨਾ ਵਿਭਾਗ, ਤਕਨੀਕੀ ਸਿੱਖਿਆ ਵਿਭਾਗ, ਪ੍ਰਸ਼ਾਸ਼ਕੀ ਸੁਧਾਰ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਪਿਕਟਸ ਸੁਸਾਇਟੀ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

The post ਮੁੱਖ ਸਕੱਤਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕੰਪਿਊਟਰ ਸਿੱਖਿਆ ਨੂੰ ਖ਼ਾਸ ਤਵੱਜੋਂ ਦੇਣ ‘ਤੇ ਜ਼ੋਰ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • congress
  • news
  • punjab
  • punjab-chief-minister-bhagwant-mann
  • punjab-chief-secretary
  • punjab-chief-secretary-vijay-kumar-janjua
  • punjab-government
  • the-unmute-breaking
  • the-unmute-breaking-news
  • the-unmute-punjabi-news
  • vijay-kumar-janjua

ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਤੇ ਚੁਕਾਈ ਲਈ ਪੰਜਾਬ ਸਰਕਾਰ ਵਚਨਬੱਧ: ਕੁਲਦੀਪ ਸਿੰਘ ਧਾਲੀਵਾਲ

Saturday 17 September 2022 11:23 AM UTC+00 | Tags: aam-aadmi-party additional-chief-secretary-agriculture-sarvajit-singh agriculture-and-farmers-welfare-minister-kuldeep-singh-dhaliwal breaking-news cm-bhagwant-mann grain-markets-punjab kuldeep-singh-dhaliwal minister-kuldeep-singh-dhaliwal news punjab-food-supply punjab-food-supply-department punjab-government punjab-governmet-news the-unmute-breaking-news the-unmute-latest-news

ਚੰਡੀਗੜ੍ਹ 17 ਸਤੰਬਰ 2022: ਪੰਜਾਬ ਸਰਕਾਰ ਇਸ ਸੀਜ਼ਨ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਲਈ ਪੂਰੀ ਤਰ੍ਹਾਂ ਤਿਆਰ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਮੰਡੀ ਬੋਰਡ ਭਵਨ ਵਿਖੇ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਸਕੱਤਰਾਂ ਨਾਲ ਉੱਚ ਪੱਧਰੀ ਮੀਟਿੰਗ ਕਰਕੇ ਮੰਡੀ ਬੋਰਡ ਵੱਲੋਂ ਨਿਰਵਿਘਨ ਖਰੀਦ ਲਈ ਕੀਤੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਤੇ ਚੁਕਾਈ ਦੇ ਨਾਲ ਨਾਲ ਅਨਾਜ ਮੰਡੀਆਂ ਵਿਚ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਅਨਾਜ ਮੰਡੀਆਂ ਵਿੱਚੋਂ ਸਾਰੇ ਨਾਜਾਇਜ਼ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਸਾਨਾਂ ਅਤੇ ਹੋਰ ਭਾਈਵਾਲਾਂ ਦੀ ਸਹੂਲਤ ਲਈ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਲਾਈਟਾ, ਪਖਾਨੇ ਆਦਿ ਵਰਗੇ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਵੀ ਕਿਹਾ।

ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਹਦਾਇਤ ਕੀਤੀ ਹੈ ਕਿ ਸੂਬੇ ਭਰ ਦੇ ਸਾਰੇ 1806 ਖਰੀਦ ਕੇਂਦਰਾਂ ਵਿੱਚ ਪੁਖਤਾ ਪ੍ਰਬੰਧ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।ਖੇਤੀਬਾੜੀ ਮੰਤਰੀ ਨੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ, ਸਕੱਤਰ ਮੰਡੀ ਬੋਰਡ ਰਵੀ ਭਗਤ ਨੂੰ ਝੋਨੇ ਦੇ ਇਸ ਸੀਜ਼ਨ ਦੌਰਾਨ ਖਰੀਦ ਦੇ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਡਿਪਟੀ ਕਮਿਸ਼ਨਰਾਂ ਦੇ ਸੰਪਰਕ ਵਿੱਚ ਰਹਿਣ ਲਈ ਕਿਹਾ।

ਮੀਟਿੰਗ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੀਆਂ ਮਾਰਕੀਟ ਕਮੇਟੀਆਂ ਰਾਹੀਂ ਝੋਨੇ ਦੀ ਖਰੀਦ ਲਈ ਮੁੱਖ ਦਫਤਰ ਦੇ ਅਧਿਕਾਰੀਆਂ ਤੋਂ ਇਲਾਵਾ ਫੀਲਡ ਸਟਾਫ ਵੀ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਆਪਣੀਆਂ ਡਿਊਟੀਆਂ ਨਿਭਾਉਣਗੇ।

The post ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਤੇ ਚੁਕਾਈ ਲਈ ਪੰਜਾਬ ਸਰਕਾਰ ਵਚਨਬੱਧ: ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News.

Tags:
  • aam-aadmi-party
  • additional-chief-secretary-agriculture-sarvajit-singh
  • agriculture-and-farmers-welfare-minister-kuldeep-singh-dhaliwal
  • breaking-news
  • cm-bhagwant-mann
  • grain-markets-punjab
  • kuldeep-singh-dhaliwal
  • minister-kuldeep-singh-dhaliwal
  • news
  • punjab-food-supply
  • punjab-food-supply-department
  • punjab-government
  • punjab-governmet-news
  • the-unmute-breaking-news
  • the-unmute-latest-news

ਮਹਾਰਾਣੀ ਐਲਿਜ਼ਾਬੈਥ II ਦੀ ਅੰਤਿਮ ਰਸਮਾਂ 'ਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਲੰਡਨ ਲਈ ਹੋਏ ਰਵਾਨਾ

Saturday 17 September 2022 12:42 PM UTC+00 | Tags: breaking-news king-charles-iii london news pm-modi president-draupadi-murmu prince-charles-iii queen-elizabeth-ii queen-elizabeth-ii-news the-unmute-latest-news the-unmute-punjabi-news

ਚੰਡੀਗੜ੍ਹ 17 ਸਤੰਬਰ 2022: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮਹਾਰਾਣੀ ਐਲਿਜ਼ਾਬੈਥ II (Queen Elizabeth II) ਦੀ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਲੰਡਨ ਲਈ ਰਵਾਨਾ ਹੋ ਗਈ ਹਨ । ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ II ਦੀ ਅੰਤਿਮ ਰਸਮਾਂ 19 ਸਤੰਬਰ ਨੂੰ ਵੈਸਟਮਿੰਸਟਰ ਐਬੇ ਵਿਖੇ ਹੋਣਗੀਆਂ । ਬਰਤਾਨੀਆ ‘ਚ 19 ਸਤੰਬਰ ਨੂੰ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਹੈ।

ਜਿਕਰਯੋਗ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਦਿੱਗਜ਼ ਸਿਆਸਤਦਾਨਾਂ ਨੇ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਸੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 12 ਸਤੰਬਰ ਨੂੰ ਬ੍ਰਿਟਿਸ਼ ਹਾਈਕਮਿਸ਼ਨ ਗਏ ਅਤੇ ਭਾਰਤ ਦੀ ਤਰਫੋਂ ਸੰਵੇਦਨਾ ਪ੍ਰਗਟ ਕੀਤੀ ਸੀ |

The post ਮਹਾਰਾਣੀ ਐਲਿਜ਼ਾਬੈਥ II ਦੀ ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਲੰਡਨ ਲਈ ਹੋਏ ਰਵਾਨਾ appeared first on TheUnmute.com - Punjabi News.

Tags:
  • breaking-news
  • king-charles-iii
  • london
  • news
  • pm-modi
  • president-draupadi-murmu
  • prince-charles-iii
  • queen-elizabeth-ii
  • queen-elizabeth-ii-news
  • the-unmute-latest-news
  • the-unmute-punjabi-news

ਰੂਪਨਗਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਤਲਾਸ਼ੀ ਮੁਹਿੰਮ, ਵੱਖ-ਵੱਖ ਥਾਵਾਂ 'ਤੇ ਕੀਤੀ ਚੈਕਿੰਗ

Saturday 17 September 2022 12:52 PM UTC+00 | Tags: breaking-news news police punjab-dgp punjab-dgp-gaurav-yadav rupnagar rupnagar-district rupnagar-police s-gurpreet-singh-bhullar

ਰੂਪਨਗਰ 17 ਸਤੰਬਰ 2022: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਜੀ.ਪੀ ਗੌਰਵ ਯਾਦਵ ਦੀਆਂ ਹਦਾਇਤਾਂ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸੂਬੇ ਵਿਚ ਸਰਚ ਓਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸੇ ਤਹਿਤ ਰੂਪਨਗਰ (Rupnagar) ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ‘ਤੇ ਡੀ.ਆਈ.ਜੀ. ਸ. ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ. ਰੂਪਨਗਰ ਡਾ. ਸੰਦੀਪ ਗਰਗ ਦੀ ਅਗਵਾਈ ਵਿੱਚ ਰੂਪਨਗਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ਾ ਪੰਜਾਬ ਦੀ ਇੱਕ ਵੱਡੀ ਸਮੱਸਿਆ ਹੈ। ਪਰ ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਨਸ਼ਿਆਂ ਨੂੰ ਰੋਕਣ ਵਿਚ ਵੱਡੀਆਂ ਸਫਲਤਾਵਾਂ ਵੀ ਪ੍ਰਾਪਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਸੇ ਉਦੇਸ਼ ਨੂੰ ਮੱਦੇਨਜ਼ਰ ਰੱਖਦਿਆਂ ਰੂਪਨਗਰ ਪੁਲਿਸ ਵੱਲੋਂ ਵੀ ਸੰਵੇਦਨਸ਼ੀਲ ਅਤੇ ਹਾਟ- ਸਪਾਟ ਖੇਤਰਾਂ ਵਿੱਚ ਇਹ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਸ਼ੱਕੀ ਵਿਅਕਤੀਆਂ ਦੀਆਂ ਰਿਹਾਇਸ਼ਾਂ ਦੀ ਘੇਰਾਬੰਦੀ ਕਰਕੇ ਤਲਾਸ਼ੀ ਕੀਤੀ ਗਈ।

ਇਸ ਮੁਹਿੰਮ ਵਿੱਚ ਇਹ ਦੇਖਿਆ ਗਿਆ ਕਿ ਕਿਤੇ ਕੋਈ ਬਾਹਰੀ ਸ਼ਰਾਰਤੀ ਅਨਸਰ ਤਾਂ ਜ਼ਿਲ੍ਹੇ ਵਿੱਚ ਨਹੀਂ ਰਹਿ ਰਿਹਾ ਜੇ ਰਹਿ ਰਿਹਾ ਤਾਂ ਉਹ ਕਿੱਥੋਂ ਆਇਆ ਤੇ ਉਸ ਦੀ ਆਮਦਨ ਦਾ ਸ੍ਰੋਤ ਕੀ ਹੈ, ਇਹ ਸਭ ਦੀ ਪੜਤਾਲ ਚੰਗੀ ਤਰ੍ਹਾਂ ਕੀਤੀ ਗਈ।ਸ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਜ਼ਿਲ੍ਹੇ ਅਲਾਟ ਕਰਕੇ ਨਸ਼ਾ ਸਮੱਗਲਰਾਂ ਨੂੰ ਨੱਥ ਪਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਜੇ ਕੋਈ ਨਸ਼ਾ ਵੇਚੇਗਾ ਤਾਂ ਉਸ ਖਿਲਾਫ ਕਾਨੂੰਨ ਮੁਤਾਬਿਕ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਡਾ. ਸੰਦੀਪ ਗਰਗ ਨੇ ਆਪਣੇ ਜ਼ਿਲ੍ਹੇ ਦੀ ਪੂਰੀ ਟੀਮ ਨਾਲ ਇਸ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ।

The post ਰੂਪਨਗਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਤਲਾਸ਼ੀ ਮੁਹਿੰਮ, ਵੱਖ-ਵੱਖ ਥਾਵਾਂ ‘ਤੇ ਕੀਤੀ ਚੈਕਿੰਗ appeared first on TheUnmute.com - Punjabi News.

Tags:
  • breaking-news
  • news
  • police
  • punjab-dgp
  • punjab-dgp-gaurav-yadav
  • rupnagar
  • rupnagar-district
  • rupnagar-police
  • s-gurpreet-singh-bhullar

ਡਾ: ਇੰਦਰਬੀਰ ਸਿੰਘ ਨਿੱਜਰ ਵਲੋਂ ਭੂਮੀ ਤੇ ਜਲ ਸੰਭਾਲ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਦਾ ਨਿਰੀਖਣ

Saturday 17 September 2022 01:14 PM UTC+00 | Tags: aam-aadmi-party breaking-news cm-bhagwant-mann dr-inderbir-singh-nijjar land-and-water-conservation-department mohali-enws news padaul-and-borana-of-majri-village punjab-government punjab-land-and-water-conservation-ministe the-unmute-breaking-news the-unmute-news

ਚੰਡੀਗੜ੍ਹ/ਐਸ.ਏ.ਐਸ.ਨਗਰ 17 ਸਤੰਬਰ 2022: ਪੰਜਾਬ ਦੇ ਭੂਮੀ ਅਤੇ ਜਲ ਸੰਭਾਲ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਅੱਜ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ। ਪੰਜਾਬ ਦੇ ਉੱਤਰੀ ਨੀਮ ਪਹਾੜੀ ਖੇਤਰ ਵਿੱਚ, ਜਿੱਥੇ ਖੇਤੀਬਾੜੀ ਜਿਆਦਾਤਰ ਬਰਸਾਤੀ ਅਧਾਰਤ ਹੈ, ਵਿਭਾਗ ਨੇ ਵਗਦੇ ਪਾਣੀ ਨੂੰ ਇਕੱਠਾ ਕਰਨ ਲਈ ਕਈ ਚੈਕ ਡੈਮ ਬਣਾਏ ਹਨ ਜਿਨ੍ਹਾਂ ਦੀ ਵਰਤੋਂ ਕਿਸਾਨਾਂ ਦੁਆਰਾ ਬਦਲਦੇ ਸਮੇਂ ਦੌਰਾਨ ਫਸਲਾਂ ਦੀ ਸਿੰਚਾਈ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਇਹ ਪ੍ਰੋਜੈਕਟ ਮਿੱਟੀ ਦੇ ਕਟੌਤੀ ਨੂੰ ਰੋਕਣ ਅਤੇ ਧਰਤੀ ਹੇਠਲੇ ਪਾਣੀ ਨੂੰ ਵਧਾਉਣ ਵਿੱਚ ਵੀ ਮਦਦ ਕਰਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਮੰਤਰੀ ਨੇ ਮੁਹਾਲੀ ਦੇ ਪਿੰਡ ਮਾਜਰੀ ਦੇ ਪੜੌਲ ਅਤੇ ਬੋਰਾਣਾ ਵਿਖੇ ਸਥਿਤ ਮਿੱਟੀ ਦੇ ਚੈਕ ਡੈਮਾਂ ਦਾ ਦੌਰਾ ਕੀਤਾ ਅਤੇ ਪ੍ਰੋਜੈਕਟਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਵਿਭਾਗ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਇਨ੍ਹਾਂ ਚੈਕ ਡੈਮਾਂ ਰਾਹੀਂ ਉਨ੍ਹਾਂ ਨੂੰ ਯਕੀਨੀ ਸਿੰਚਾਈ ਮੁਹੱਈਆ ਕਰਵਾਈ ਜਾਵੇਗੀ।

ਡਾ: ਨਿੱਜਰ ਨੇ ਵੀ ਇਨ੍ਹਾਂ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਡੈਮ ਪਾਣੀ ਦੀ ਸੰਭਾਲ ਦੇ ਨਾਲ-ਨਾਲ ਜਲਗਾਹਾਂ ਵਿੱਚ ਮਿੱਟੀ ਦੀ ਨਮੀ ਦੀ ਵਿਵਸਥਾ ਵਿੱਚ ਸੁਧਾਰ ਕਰਕੇ ਵਾਤਾਵਰਣ ਨੂੰ ਵੀ ਸਹਾਈ ਹੋ ਰਹੇ ਹਨ ਜਿਸ ਨਾਲ ਬਨਸਪਤੀ ਢੱਕਣ ਵਿੱਚ ਵਾਧਾ ਹੋ ਰਿਹਾ ਹੈ।ਜ਼ਿਕਰਯੋਗ ਹੈ ਕਿ ਚੈੱਕ ਡੈਮਾਂ ਦੀ ਉਸਾਰੀ ਲਈ ਸਰਕਾਰੀ ਸਕੀਮ 2003-04 ਦੌਰਾਨ ਬੰਦ ਕਰ ਦਿੱਤੀ ਗਈ ਸੀ ਪਰ ਮੰਤਰੀ ਨਿੱਜਰ ਦੇ ਵਿਸ਼ੇਸ਼ ਯਤਨਾਂ ਸਦਕਾ ਕੰਢੀ ਖੇਤਰ ਦੇ ਏਕੀਕ੍ਰਿਤ ਵਿਕਾਸ ਲਈ ਨਵੀਂ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਤਹਿਤ ਅਜਿਹੇ 50 ਨਵੇਂ ਚੈੱਕ ਡੈਮ ਬਣਾਏ ਜਾਣਗੇ।

ਮੰਤਰੀ ਨਿੱਜਰ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਅਜਿਹੀਆਂ ਸਿੰਚਾਈ ਤਕਨੀਕਾਂ ਅਧੀਨ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਉਪਰਾਲੇ ਕੀਤੇ ਜਾਣ ਤਾਂ ਜੋ ਸੂਬੇ ਵਿੱਚ ਭਵਿੱਖ ਵਿੱਚ ਆਉਣ ਵਾਲੇ ਪਾਣੀ ਦੇ ਸੰਕਟ ਲਈ ਅਸੀਂ ਆਪਣੇ ਆਪ ਨੂੰ ਤਿਆਰ ਕਰ ਸਕੀਏ।

The post ਡਾ: ਇੰਦਰਬੀਰ ਸਿੰਘ ਨਿੱਜਰ ਵਲੋਂ ਭੂਮੀ ਤੇ ਜਲ ਸੰਭਾਲ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਦਾ ਨਿਰੀਖਣ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dr-inderbir-singh-nijjar
  • land-and-water-conservation-department
  • mohali-enws
  • news
  • padaul-and-borana-of-majri-village
  • punjab-government
  • punjab-land-and-water-conservation-ministe
  • the-unmute-breaking-news
  • the-unmute-news

ਚੰਡੀਗੜ੍ਹ 17 ਸਤੰਬਰ 2022: ਪਾਕਿਸਤਾਨ ਸਮੇਤ ਦੁਨੀਆ ਦੇ ਕਈ ਦੇਸ਼ ਭਾਰੀ ਮੀਂਹ ਅਤੇ ਹੜ੍ਹਾਂ ਨਾਲ ਜੂਝ ਰਹੇ ਹਨ। ਇਸਦੇ ਨਾਲ ਹੀ ਹੁਣ ਪੱਛਮੀ ਨੇਪਾਲ ਵਿੱਚ ਵੀ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਤਾਬਕ ਪੱਛਮੀ ਨੇਪਾਲ (Nepal) ‘ਚ ਪਿਛਲੇ 24 ਘੰਟਿਆਂ ‘ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਕਰੀਬ 17 ਜਣਿਆਂ ਦੀ ਮੌਤ ਹੋ ਗਈ ਹੈ।

ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਸੁਦੂਰਪਸ਼ਿਮ ਸੂਬੇ ਦੇ ਅਛਾਮ ਜ਼ਿਲੇ ਦੇ ਵੱਖ-ਵੱਖ ਹਿੱਸਿਆਂ ‘ਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ, ਜੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਆਏ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸੀ।

ਅਚਮ ਜ਼ਿਲ੍ਹੇ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਦੀਪੇਸ਼ ਰਿਜ਼ਾਲ ਨੇ ਦੱਸਿਆ ਕਿ ਕਾਠਮੰਡੂ ਸ਼ਹਿਰ ਤੋਂ ਲਗਭਗ 450 ਕਿਲੋਮੀਟਰ (281 ਮੀਲ) ਪੱਛਮ ਵਿੱਚ ਜ਼ਿਲ੍ਹੇ ਦੇ ਅਛਾਮ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 17 ਜਣਿਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਘਟਨਾਵਾਂ ਵਿੱਚ ਜ਼ਖ਼ਮੀ ਹੋਏ 11 ਵਿਅਕਤੀਆਂ ਨੂੰ ਇਲਾਜ ਲਈ ਜ਼ਿਲ੍ਹਾ ਸੁਰਖੇਤ ਲਿਜਾਇਆ ਗਿਆ। ਅਧਿਕਾਰੀ ਮੁਤਾਬਕ ਜ਼ਮੀਨ ਖਿਸਕਣ ਕਾਰਨ ਤਿੰਨ ਵਿਅਕਤੀ ਲਾਪਤਾ ਹੋ ਗਏ ਹਨ।

The post ਨੇਪਾਲ ‘ਚ ਭਾਰੀ ਮੀਂਹ ਦੇ ਚੱਲਦਿਆਂ ਜ਼ਮੀਨ ਖਿਸਕਣ ਕਾਰਨ ਹੁਣ ਤੱਕ 17 ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • nepal

ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ 'ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਲਾਇਆ ਖੂਨਦਾਨ ਕੈਂਪ

Saturday 17 September 2022 01:48 PM UTC+00 | Tags: bharatiya-janata-party bharatiya-janata-party-news blood-donation breaking-news modis-birthday news news-punjab-bjp pmmodi-birthday prime-minister-modis-birthday prime-minister-narendra-modi punjabi-news shiromani-akali-dal sri-muktsar-sahib the-unmute-punjabi-news

ਸ੍ਰੀ ਮੁਕਤਸਰ ਸਾਹਿਬ 17 ਸਤੰਬਰ 2022: ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਭਾਰਤੀ ਜਨਤਾ ਪਾਰਟੀ ਮੰਡਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਇਸ ਦੌਰਾਨ ਸਵੈ ਇੱਛਾ ਨਾਲ ਵੱਡੀ ਗਿਣਤੀ ਵਿਚ ਲੋਕਾਂ ਨੇ ਖੂਨਦਾਨ ਕੀਤਾ।

ਇਸ ਦੌਰਾਨ ਜਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਅਤੇ ਮੰਡਲ ਪ੍ਰਧਾਨ ਬ੍ਰਿਜੇਸ਼ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਲਾਏ ਇਸ ਖੂਨਦਾਨ ਕੈਂਪ ਪ੍ਰਤੀ ਲੋਕਾਂ ਵਿਚ ਉਤਸਾ਼ਹ ਹੈ ਅਤੇ ਲੋਕ ਆਪਣੀ ਇੱਛਾ ਨਾਲ ਖੂਨਦਾਨ ਕਰਨ ਲਈ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ 2 ਅਕਤੂਬਰ ਤੱਕ ਇਹ ਸੇਵਾ ਦਾ ਪੰਦਰਵਾੜਾ ਚੱਲੇਗਾ ਜਿਸ ਵਿਚ ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਾਣਗੀਆ।

The post ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ‘ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਲਾਇਆ ਖੂਨਦਾਨ ਕੈਂਪ appeared first on TheUnmute.com - Punjabi News.

Tags:
  • bharatiya-janata-party
  • bharatiya-janata-party-news
  • blood-donation
  • breaking-news
  • modis-birthday
  • news
  • news-punjab-bjp
  • pmmodi-birthday
  • prime-minister-modis-birthday
  • prime-minister-narendra-modi
  • punjabi-news
  • shiromani-akali-dal
  • sri-muktsar-sahib
  • the-unmute-punjabi-news

ਚੰਡੀਗੜ੍ਹ 17 ਸਤੰਬਰ 2022: ਝਾਰਖੰਡ ਦੇ ਹਜ਼ਾਰੀਬਾਗ (Hazaribagh) ਜ਼ਿਲ੍ਹੇ ‘ਚ ਅੱਜ ਵੱਡਾ ਹਾਦਸਾ ਵਾਪਰਿਆ ਹੈ | ਗਿਰੀਡੀਹ ਜ਼ਿਲ੍ਹੇ ਤੋਂ ਰਾਂਚੀ ਆ ਰਹੀ ਸਵਾਰੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ ਹੋ ਗਈ | ਇਸ ਹਾਦਸੇ ਵਿਚ 6 ਜਣਿਆਂ ਦੀ ਮੌਤ ਦੀ ਖ਼ਬਰ ਹੈ |ਪ੍ਰਾਪਤ ਜਾਣਕਰੀ ਅਨੁਸਾਰ ਹਜ਼ਾਰੀਬਾਗ ‘ਚ ਸਿਵਾਨੇ ਨਦੀ ਦੇ ਪੁਲ ਨੇੜੇ ਇਕ ਤੇਜ਼ ਮੋੜ ‘ਤੇ ਬੱਸ ਬੇਕਾਬੂ ਹੋ ਕੇ ਨਦੀ ‘ਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ। ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਬੱਸ ‘ਚ ਸਵਾਰ ਸਿੱਖ ਭਾਈਚਾਰੇ ਦੇ ਲੋਕ ਰਾਂਚੀ ਦੇ ਗੁਰਦੁਆਰਾ ਸਾਹਿਬ ‘ਚ ਅਰਦਾਸ ਕੀਰਤਨ ‘ਚ ਸ਼ਾਮਲ ਹੋਣ ਲਈ ਆ ਰਹੇ ਸਨ। ਬੱਸ ਵਿੱਚ ਸਵਾਰ ਸਾਰੇ 52 ਜਣੇ ਸਿੱਖ ਭਾਈਚਾਰੇ ਨਾਲ ਸਬੰਧਤ ਹਨ | ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚ ਚਾਰ ਪੁਰਸ਼ ਅਤੇ ਦੋ ਔਰਤਾਂ ਸ਼ਾਮਲ ਹਨ।

The post ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ‘ਚ ਸਿੱਖ ਸ਼ਰਧਾਲੂਆਂ ਦੀ ਭਰੀ ਬੱਸ ਨਦੀ ‘ਚ ਡਿੱਗੀ, 6 ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • breaking-news
  • hazaribagh
  • jharkhand

PM ਸ਼ਾਹਬਾਜ਼ ਸ਼ਰੀਫ ਜਲਦ ਨਿਯੁਕਤ ਕਰਨਗੇ ਪਾਕਿਸਤਾਨ ਦਾ ਨਵਾਂ ਸੈਨਾ ਮੁਖੀ

Saturday 17 September 2022 02:18 PM UTC+00 | Tags: breaking-news new-army-chief-of-pakistan news pakisatan pakisatan-latest-news pakistan pakistans-defense-minister pm-shahbaz-sharif prime-minister-shahbaz-sharif shahbaz-sharif the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 17 ਸਤੰਬਰ 2022: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (Prime Minister Shahbaz Sharif) ਨਵੰਬਰ ਵਿੱਚ ਤੈਅ ਸਮੇਂ ਵਿੱਚ ਨਵਾਂ ਸੈਨਾ ਮੁਖੀ ਨਿਯੁਕਤ ਕਰਨਗੇ। ਇਹ ਜਾਣਕਾਰੀ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸ਼ਨੀਵਾਰ ਨੂੰ ਦਿੱਤੀ। ਇਸ ਸਮੇਂ ਪਾਕਿਸਤਾਨ ਦੇ ਆਰਮੀ ਚੀਫ਼ ਜਾਵੇਦ ਬਾਜਵਾ ਹਨ, ਜਿਨ੍ਹਾਂ ਦੀ ਉਮਰ 61 ਸਾਲ ਹੈ ਅਤੇ ਉਹ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ।

ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਵਾਲ ਉਠਾਇਆ ਸੀ ਕਿ ਨਵੀਂ ਸਰਕਾਰ ਦੇ ਚੁਣੇ ਜਾਣ ਤੋਂ ਬਾਅਦ ਫੌਜ ਦੇ ਅਗਲੇ ਮੁਖੀ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫੌਜ ਮੁਖੀ ਦੀ ਨਿਯੁਕਤੀ ਸਬੰਧੀ ਨੀਤੀ ਸੰਵਿਧਾਨ ਵਿੱਚ ਬਹੁਤ ਸਪੱਸ਼ਟ ਹੈ, ਪਰ ਇਮਰਾਨ ਖਾਨ ਇਸ ਨੂੰ ਵਿਵਾਦਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸਦੇ ਨਾਲ ਹੀ ਨਾਲ ਹੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਿੱਜੀ ਫਾਇਦੇ ਲਈ ਵਿਵਾਦ ਪੈਦਾ ਕਰ ਰਹੇ ਹਨ।

The post PM ਸ਼ਾਹਬਾਜ਼ ਸ਼ਰੀਫ ਜਲਦ ਨਿਯੁਕਤ ਕਰਨਗੇ ਪਾਕਿਸਤਾਨ ਦਾ ਨਵਾਂ ਸੈਨਾ ਮੁਖੀ appeared first on TheUnmute.com - Punjabi News.

Tags:
  • breaking-news
  • new-army-chief-of-pakistan
  • news
  • pakisatan
  • pakisatan-latest-news
  • pakistan
  • pakistans-defense-minister
  • pm-shahbaz-sharif
  • prime-minister-shahbaz-sharif
  • shahbaz-sharif
  • the-unmute-breaking-news
  • the-unmute-latest-news
  • the-unmute-punjabi-news

ਪੋਲੀਓ ਮੁਹਿੰਮ ਤਹਿਤ 14 ਲੱਖ ਤੋਂ ਵੱਧ ਬੱਚਿਆ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ: ਸਿਹਤ ਮੰਤਰੀ ਜੌੜਾਮਾਜਰਾ

Saturday 17 September 2022 02:27 PM UTC+00 | Tags: aam-aadmi-party breaking-news chief-minister-bhagwant-mann health-and-family-welfare-minister health-minister-jauramajra polio-campaign polio-vaccine-drops punjab-government punjab-health punjab-health-department the-health-of-children the-punjab-government the-unmute the-unmute-breaking-news

ਚੰਡੀਗੜ੍ਹ 17 ਸਤੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆਂ ਦੀ ਸਿਹਤ ਪ੍ਰਤੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਜੋ ਕਿ ਪੰਜਾਬ ਸਰਕਾਰ ਦਾ ਵਿਸ਼ੇਸ਼ ਟੀਚਾ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਐਸ.ਐਨ.ਆਈ.ਡੀ. ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਲਈ ਸਿਹਤ ਵਿਭਾਗ ਪੂਰੀ ਤਰਾਂ ਤਿਆਰ ਹੈ |

ਇਸ ਮੁਹਿੰਮ ਲਈ ਸਿਹਤ ਵਿਭਾਗ ਵੱਲੋਂ 11,865 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ 18 ਸਤੰਬਰ ਤੋਂ 20 ਸਤੰਬਰ ਤੱਕ ਪਲਸ ਪੋਲੀਓ ਮੁਹਿੰਮ ਤਹਿਤ 0 ਤੋਂ 5 ਸਾਲ ਤੱਕ ਦੇ 1,483,072 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।

ਵੱਖ-ਵੱਖ ਅਧਿਕਾਰੀਆਂ ਅਤੇ ਭਾਈਵਾਲਾਂ ਦੀ ਸ਼ਮੂਲੀਅਤ ਵਾਲੀ ਸਟੇਟ ਟਾਸਕ ਫੋਰਸ ਦੀ ਵਰਚੁਅਲ ਢੰਗ ਨਾਲ ਹੋਈ ਮੀਟਿੰਗ ਵਿੱਚ ਮੁਹਿੰਮ ਦੇ ਸੁਚਾਰੂ ਅਮਲ ਸਬੰਧੀ ਤਿਆਰੀਆਂ ਦਾ ਮੁਲਾਂਕਣ ਕੀਤਾ ਗਿਆ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਮੁਹਿੰਮ ਪੰਜਾਬ ਦੇ 12 ਜ਼ਿਲ੍ਹਿਆਂ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਤਹਿਗੜ ਸਾਹਿਬ, ਫਾਜ਼ਿਲਕਾ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਐਸ.ਬੀ.ਐਸ.ਨਗਰ, ਪਠਾਨਕੋਟ, ਪਟਿਆਲਾ ਅਤੇ ਤਰਨਤਾਰਨ ਵਿੱਚ ਚਲਾਈ ਜਾਵੇਗੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਜੌੜਾਮਾਜਰਾ ਨੇ ਦੱਸਿਆ ਕਿ 12 ਜ਼ਿਲ੍ਹਿਆਂ ਵਿੱਚ 18 ਸਤੰਬਰ 2022 ਨੂੰ ਬੂਥ ਗਤੀਵਿਧੀਆਂ ਅਤੇ 19 ਸਤੰਬਰ ਅਤੇ 20 ਸਤੰਬਰ ਨੂੰ ਘਰ ਘਰ ਜਾਕੇ ਬੂੰਦਾਂ ਪਿਲਾਈਆਂ ਜਾਣਗੀਆਂ, ਜਿਸ ਦੌਰਾਨ ਫੈਕਟਰੀਆਂ, ਇੱਟਾਂ ਦੇ ਭੱਠਿਆਂ, ਝੁੱਗੀ-ਝੌਂਪੜੀਆਂ, ਬੱਸ ਸਟੈਂਡ, ਉਸਾਰੀ ਵਾਲੀਆਂ ਥਾਵਾਂ ਅਤੇ ਰੇਲਵੇ ਸਟੇਸ਼ਨ ਤੇ ਮੌਜੂਦ ਗਰੀਬੀ ਰੇਖਾ ਤੋਂ ਥੱਲੇ ਪਰਿਵਾਰਾਂ ਅਤੇ ਉੱਚ ਜ਼ੋਖ਼ਮ ਵਾਲੇ ਖੇਤਰਾਂ ਵਿੱਚ ਵੀ ਇਸ ਮੁਹਿੰਮ ਤਹਿਤ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਸਿਹਤ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਦੀ ਅਗਵਾਈ 1186 ਸੁਪਰਵਾਈਜ਼ਰ ਕਰਨਗੇ ਅਤੇ ਇਸਦੀ ਸਮੁੱਚੀ ਨਿਗਰਾਨੀ ਸੂਬਾ ਪੱਧਰੀ ਸਿਹਤ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ ਅਤੇ ਉਹ ਖੁਦ ਇਸ ਮੁਹਿੰਮ 'ਤੇ ਵਿਸ਼ੇਸ ਨਜ਼ਰ ਰੱਖਣਗੇ।

ਜੌੜਾਮਾਜਰਾ ਨੇ ਕਿਹਾ ਕਿ ਭਾਵੇਂ ਭਾਰਤ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ 27 ਮਾਰਚ 2014 ਨੂੰ ਪੋਲੀਓ ਮੁਕਤ ਐਲਾਨਿਆ ਗਿਆ ਸੀ, ਪਰ ਅਜੇ ਵੀ ਗੁਆਂਢੀ ਮੁਲਕਾਂ ਤੋਂ ਪੋਲੀਓ ਵਾਇਰਸ ਫੈਲਣ ਦਾ ਖਤਰਾ ਹੈ, ਜਿੱਥੇ ਹਾਲੇ ਵੀ ਇਸ ਬਿਮਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਬਹੁਤ ਜ਼ਰੂਰੀ ਹੈ।

The post ਪੋਲੀਓ ਮੁਹਿੰਮ ਤਹਿਤ 14 ਲੱਖ ਤੋਂ ਵੱਧ ਬੱਚਿਆ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ: ਸਿਹਤ ਮੰਤਰੀ ਜੌੜਾਮਾਜਰਾ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • health-and-family-welfare-minister
  • health-minister-jauramajra
  • polio-campaign
  • polio-vaccine-drops
  • punjab-government
  • punjab-health
  • punjab-health-department
  • the-health-of-children
  • the-punjab-government
  • the-unmute
  • the-unmute-breaking-news

ਚੰਡੀਗੜ੍ਹ 17 ਸਤੰਬਰ 2022: ਪਾਕਿਸਤਾਨ ਦੇ ਕਵੇਟਾ (Quetta) ਦੇ ਨਜ਼ਦੀਕ ਸਬਜਲ ਰੋਡ ‘ਤੇ ਇਕ ਆਟੋ-ਰਿਕਸ਼ਾ ਨੇੜੇ ਸ਼ੁੱਕਰਵਾਰ ਨੂੰ ਇੱਕ ਹੈਂਡ ਗ੍ਰਨੇਡ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਔਰਤ ਸਮੇਤ ਘੱਟੋ-ਘੱਟ 13 ਹੋਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸਬਜਲ ਰੋਡ ‘ਤੇ ਸੁਰੱਖਿਆ ਚੌਕੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਗ੍ਰਨੇਡ ਸੁੱਟਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਦੋ ਘੇਰਾਬੰਦੀ ਕਰ ਲਈ ਹੈ ਅਤੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਕੋਹਾਟ ‘ਚ ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ‘ਚ ਵੀਰਵਾਰ ਦੇਰ ਰਾਤ ਕੋਹਾਟ ਫਰੈਂਡਸ਼ਿਪ ਟਨਲ ਦੇ ਪੁਰਾਣੇ ਟੋਲ ਪਲਾਜ਼ਾ ‘ਤੇ ਪੁਲਿਸ ਸਟੇਸ਼ਨ ‘ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਗ੍ਰੇਨੇਡ ਸੁੱਟਿਆ, ਹਾਲਾਂਕਿ ਗ੍ਰਨੇਡ ਦਾ ਧਮਾਕਾ ਨਹੀਂ ਹੋਇਆ।

The post ਪਾਕਿਸਤਾਨ ਦੇ ਕਵੇਟਾ ‘ਚ ਹੈਂਡ ਗ੍ਰਨੇਡ ਫਟਣ ਨਾਲ ਇਕ ਵਿਅਕਤੀ ਦੀ ਮੌਤ, 13 ਵਿਅਕਤੀ ਜ਼ਖਮੀ appeared first on TheUnmute.com - Punjabi News.

Tags:
  • breaking-news
  • kohat
  • news
  • pakistan
  • pakistans-quetta
  • quetta
  • sabjal-road

ਚੰਡੀਗੜ੍ਹ 17 ਸਤੰਬਰ 2022: ਮੇਰਠ ਦੀ ਬੇਟੀ ਫਾਤਿਮਾ ਖਾਤੂਨ (Fatima Khatun) ਨੇ ਸ਼ੁੱਕਰਵਾਰ ਨੂੰ ਉੱਤਰੀ ਅਫਰੀਕਾ ਦੇ ਮੋਰੱਕੋ ‘ਚ ਆਯੋਜਿਤ ਗ੍ਰੈਂਡ ਪ੍ਰਿਕਸ ‘ਚ ਡਿਸਕਸ ਥਰੋਅ ‘ਚ ਕਾਂਸੀ ਦਾ ਤਮਗਾ ਜਿੱਤਿਆ, ਜਦਕਿ ਉਹ ਜੈਵਲਿਨ ਥ੍ਰੋਅ ‘ਚ ਚੌਥੇ ਸਥਾਨ ‘ਤੇ ਰਹੀ।

6ਵੀਂ ਅੰਤਰਰਾਸ਼ਟਰੀ ਪੈਰਾ-ਐਥਲੈਟਿਕਸ ਮੀਟ ਵਿੱਚ ਫਾਤਿਮਾ ਨੇ ਦੋ ਤਮਗਿਆਂ ਨਾਲ 2024 ਪੈਰਿਸ ਪੈਰਾਲੰਪਿਕ ਲਈ ਕੁਆਲੀਫਾਈ ਕੀਤਾ ਹੈ ਅਤੇ ਵਿਸ਼ਵ ਚੈਂਪੀਅਨਸ਼ਿਪ 2023 ਅਤੇ ਏਸ਼ੀਅਨ ਖੇਡਾਂ ਵਿੱਚ ਵੀ ਜਗ੍ਹਾ ਪੱਕੀ ਕੀਤੀ ਹੈ। ਉਹ ਏਸ਼ੀਆ ਦੀ ਦੂਜੀ ਰੈਂਕਿੰਗ ਵਾਲੀ ਖਿਡਾਰਨ ਵੀ ਬਣ ਗਈ ਹੈ।

ਕਿਠੋਰ ਦੇ ਰਾਧਨਾ ਪਿੰਡ ਦੀ ਰਹਿਣ ਵਾਲੀ 30 ਸਾਲਾ ਫਾਤਿਮਾ ਨੇ ਆਪਣੀ ਹਿੰਮਤ ਦੇ ਦਮ ‘ਤੇ ਇਹ ਮੁਕਾਮ ਹਾਸਲ ਕੀਤਾ ਹੈ। ਉਸ ਨੇ ਡਿਸਕਸ ਥਰੋਅ ਵਿੱਚ 17.65 ਮੀਟਰ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ, ਜਦੋਂ ਕਿ ਜੈਵਲਿਨ ਥਰੋਅ ਵਿੱਚ ਉਹ 15 ਮੀਟਰ ਥਰੋਅ ਨਾਲ ਚੌਥੇ ਸਥਾਨ 'ਤੇ ਰਿਹਾ। ਪੈਰਾਲੰਪਿਕ ਲਈ ਕੁਆਲੀਫਾਇੰਗ ਮਾਰਕ 13 ਮੀਟਰ ਸੀ।

The post ਫਾਤਿਮਾ ਨੇ ਕਾਂਸੀ ਦੇ ਤਮਗੇ ਨਾਲ ਪੈਰਾਲੰਪਿਕ ਦੀ ਟਿਕਟ ਕੀਤੀ ਹਾਸਲ, ਏਸ਼ੀਆ ਦੀ ਦੂਜੀ ਰੈਂਕਿੰਗ ਵਾਲੀ ਬਣੀ ਖਿਡਾਰਨ appeared first on TheUnmute.com - Punjabi News.

Tags:
  • fatima-earns-ticket-to-paralympics-with-bronze-medal
  • fatima-khatun
  • meeruts-daughter-fatima-khatun
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form