ਲੇਹ ਜਾ ਰਹੀ ਫਲਾਈਟ ਦੀ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ, ਦਿੱਲੀ ਪਹੁੰਚਦਿਆਂ ਹੀ ਪੈਸੰਜਰਸ ਦਾ ਹੰਗਾਮਾ

ਦਿੱਲੀ ਤੋਂ ਸਪਾਈਸ ਜੈੱਟ ਦੀ ਫਲਾਈਟ ਨੂੰ ਲੇਹ ‘ਚ ਖਰਾਬ ਮੌਸਮ ਕਾਰਨ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਖਰਾਬ ਮੌਸਮ ਕਾਰਨ ਇਹ ਫਲਾਈਟ ਰਾਤ ਨੂੰ ਹੀ ਦਿੱਲੀ ਪਰਤ ਗਈ ਪਰ ਦਿੱਲੀ ਵਿੱਚ ਪਰਤਦਿਆਂ ਹੀ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਸਪਾਈਸ ਜੈੱਟ ਨੂੰ ਯਾਤਰੀਆਂ ਦੀ ਰਿਹਾਇਸ਼ ਦਾ ਇੰਤਜ਼ਾਮ ਕਰਨਾ ਪਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਲੇਹ ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ ਐਸਜੀ 123 ਨੇ ਕਰੀਬ 5 ਘੰਟੇ ਦੀ ਦੇਰੀ ਨਾਲ 3.15 ਵਜੇ ਦੇ ਕਰੀਬ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਉਡਾਣ ਭਰੀ। ਫਲਾਈਟ ਲੇਹ ਪਹੁੰਚ ਗਈ ਪਰ ਖਰਾਬ ਮੌਸਮ ਕਾਰਨ ਇਸ ਨੂੰ ਲੇਹ ‘ਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਇਸ ਤੋਂ ਬਾਅਦ ਫਲਾਈਟ ਨੂੰ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਲੇਹ ‘ਚ ਮੌਸਮ ਠੀਕ ਹੋਣ ‘ਤੇ ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਫਲਾਈਟ ਨੂੰ ਮੁੜ ਦਿੱਲੀ ਰਵਾਨਾ ਕਰ ਦਿੱਤਾ ਗਿਆ, ਪਰ ਇਥੇ ਹੀ ਸਪਾਈਸਜੈਟ ਦੀਆਂ ਮੁਸੀਬਤਾਂ ਘੱਟ ਨਹੀਂ ਹੋਈਆਂ, ਕਿਉਂਕਿ ਯਾਤਰੀਆਂ ਨੇ ਰਨਵੇਅ ‘ਤੇ ਹੀ ਧਰਨਾ ਦੇ ਦਿੱਤਾ।

ਇਹ ਵੀ ਪੜ੍ਹੋ : ਚੰਡੀਗੜ੍ਹ ਯੂਨੀਵਰਸਿਟੀ ਅਸ਼ਲੀਲ ਵੀਡੀਓ ਮਾਮਲਾ, FIR ਦਰਜ, ਰੰਗੇ ਹੱਥੀਂ ਫੜੀ ਗਈ ਸੀ ਦੋਸ਼ੀ ਕੁੜੀ

ਸਪਾਈਸ ਜੈੱਟ ਦੀ ਫਲਾਈਟ ਐਸਜੀ 123 ਸ਼ਨੀਵਾਰ ਦੇਰ ਰਾਤ ਦਿੱਲੀ ਵਿੱਚ ਲੈਂਡ ਹੋਈ, ਪਰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਉਤਰਦੇ ਹੀ ਯਾਤਰੀਆਂ ਨੇ ਰਨਵੇਅ ‘ਤੇ ਧਰਨਾ ਦੇ ਦਿੱਤਾ। ਯਾਤਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ, ਵਿਰੋਧੀ ਨਾਅਰੇ ਲਾਏ ਅਤੇ ਭਾਰਤ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

ਯਾਤਰੀਆਂ ਦੇ ਵਿਰੋਧ ਦੇ ਮੱਦੇਨਜ਼ਰ ਸਪਾਈਸ ਜੈੱਟ ਵੱਲੋਂ ਯਾਤਰੀਆਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਇੰਨਾ ਹੀ ਨਹੀਂ, ਸਪਾਈਸ ਜੈੱਟ ਨੇ ਯਾਤਰੀਆਂ ਲਈ ਲੇਹ ਜਾਣ ਦਾ ਵੀ ਪ੍ਰਬੰਧ ਕੀਤਾ ਹੈ। ਐਤਵਾਰ ਨੂੰ ਦਿੱਲੀ ਤੋਂ ਲੇਹ ਜਾ ਰਹੀ ਫਲਾਈਟ ‘ਚ ਸਾਰੇ ਯਾਤਰੀਆਂ ਨੂੰ ਸੈਟਲ ਕੀਤਾ ਗਿਆ ਹੈ।

The post ਲੇਹ ਜਾ ਰਹੀ ਫਲਾਈਟ ਦੀ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ, ਦਿੱਲੀ ਪਹੁੰਚਦਿਆਂ ਹੀ ਪੈਸੰਜਰਸ ਦਾ ਹੰਗਾਮਾ appeared first on Daily Post Punjabi.



source https://dailypost.in/latest-punjabi-news/spicejet-flight-emergency-landing/
Previous Post Next Post

Contact Form