ਇਮਰਾਨ ਖਾਨ ਨੇ ਫਿਰ ਕੀਤੀ PM ਮੋਦੀ ਦੀ ਤਾਰੀਫ਼, ਕਿਹਾ- ‘ਪਾਕਿ ਦੇ PM ਦੀ ਤਰ੍ਹਾਂ ਉਨ੍ਹਾਂ ਦੀ ਵਿਦੇਸ਼ਾਂ ‘ਚ ਕੋਈ ਜਾਇਦਾਦ ਨਹੀਂ’

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ । ਇੱਕ ਭਾਸ਼ਣ ਦੌਰਾਨ ਇਮਰਾਨ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਦੇਸ਼ ਤੋਂ ਬਾਹਰ ਕੋਈ ਜਾਇਦਾਦ ਨਹੀਂ ਹੈ, ਪਰ ਸਾਡੇ ਨੇਤਾਵਾਂ ਦੀ ਦੂਜੇ ਦੇਸ਼ਾਂ ਵਿੱਚ ਕਰੋੜਾਂ ਦੀ ਜਾਇਦਾਦ ਹੈ । ਇਮਰਾਨ ਨੇ ਆਪਣੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਕੋਸਦੇ ਹੋਏ ਕਿਹਾ ਕਿ ਸਾਡੇ ਪੀਐੱਮ ਦੀ ਵਿਦੇਸ਼ਾਂ ਵਿੱਚ ਅਰਬਾਂ ਰੁਪਏ ਦੀ ਜਾਇਦਾਦ ਅਤੇ ਕਰੋੜਾਂ ਦਾ ਕਾਰੋਬਾਰ ਹੈ।

Imran Khan lauds PM Modi
Imran Khan lauds PM Modi

ਇਮਰਾਨ ਖ਼ਾਨ ਨੇ ਲੋਕਾਂ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਮੈਨੂੰ ਉਸ ਦੇਸ਼ ਦਾ ਨਾਮ ਦੱਸੋ ਜਿੱਥੇ ਲੋਕਤੰਤਰ ਹੋਵੇ ਅਤੇ ਉਸਦੇ ਵਜ਼ੀਰੇ ਆਜ਼ਮ ਦੇ ਕੋਲ ਅਰਬਾਂ ਰੁਪਏ ਦੀ ਜਾਇਦਾਦ ਦੇਸ਼ ਤੋਂ ਬਾਹਰ ਹੋਵੇ। ਸਾਡੇ ਗੁਆਂਢੀ ਦੇਸ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਹਰ ਕਿੰਨੀ ਜਾਇਦਾਦ ਹੈ । ਕੋਈ ਸੋਚ ਵੀ ਨਹੀਂ ਸਕਦਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦੇਸ਼ ਤੋਂ ਬਾਹਰ ਅਰਬਾਂ ਰੁਪਏ ਦੀਆਂ ਜਾਇਦਾਦਾਂ ਅਤੇ ਕਾਰੋਬਾਰ ਬਣਾਏ ਹੋਏ ਹਨ। ਉਨ੍ਹਾਂ ਦੇ ਬੱਚਿਆਂ ਕੋਲ ਬ੍ਰਿਟੇਨ ਦੇ ਪਾਸਪੋਰਟ ਹਨ । ਇਹ ਇਸਦਾ ਕੁਝ ਵੀ ਜਵਾਬ ਨਹੀਂ ਦੇ ਸਕਦੇ।

ਇਹ ਵੀ ਪੜ੍ਹੋ: ਪੰਜਾਬ ਦੇ 23 ਸਾਲਾ ਫੌਜੀ ਜਵਾਨ ਦੀ ਡਿਊਟੀ ਦੌਰਾਨ ਭੇਦਭਰੇ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ

ਕਰੀਬ 5 ਮਹੀਨੇ ਪਹਿਲਾਂ ਵੀ ਇਮਰਾਨ ਖਾਨ ਨੇ ਭਾਰਤ ਦੀ ਤਾਰੀਫ ਕੀਤੀ ਸੀ । ਉਨ੍ਹਾਂ ਕਿਹਾ ਸੀ ਕਿ ਭਾਰਤ ਸਾਡੇ ਨਾਲ ਆਜ਼ਾਦ ਹੋਇਆ । ਮੈਂ ਉਸਨੂੰ ਬਹੁਤ ਬਿਹਤਰ ਜਾਣਦਾ ਹਾਂ। ਮੇਰੇ ਉੱਥੇ ਬਹੁਤ ਸਾਰੇ ਦੋਸਤ ਹਨ। ਭਾਰਤ ਨੂੰ ਚਲਾਉਣ ਲਈ ਕਿਸੇ ਮਹਾਂਸ਼ਕਤੀ ਦੀ ਲੋੜ ਨਹੀਂ ਹੈ ਕਿ ਉਹ ਭਾਰਤ ਨੂੰ ਚਲਾ ਸਕੇ । ਉਸ ਨੂੰ ਕੋਈ ਅੱਖ ਨਹੀਂ ਦਿਖਾ ਸਕਦਾ। ਉਹ ਰੂਸ ਤੋਂ ਤੇਲ ਖਰੀਦ ਰਹੇ ਹਨ, ਜਦੋਂ ਕਿ ਉਸ ‘ਤੇ ਪਾਬੰਦੀ ਲੱਗੀ ਹੋਈ ਹੈ।

Imran Khan lauds PM Modi
Imran Khan lauds PM Modi

ਦੱਸ ਦੇਈਏ ਕਿ ਇਮਰਾਨ ਖਾਨ ਨੇ ਸਲੋਵਾਕੀਆ ਵਿੱਚ ਇੱਕ ਰੈਲੀ ਵਿੱਚ ਭਾਰਤ ਦੀ ਵਿਦੇਸ਼ ਨੀਤੀ ਦੀ ਤਾਰੀਫ਼ ਕੀਤੀ । ਇੱਥੇ ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਇੱਕ ਵੀਡੀਓ ਦਿਖਾਈ ਸੀ, ਜਿਸ ਵਿੱਚ ਜੈਸ਼ੰਕਰ ਰੂਸ ਤੋਂ ਸਸਤਾ ਤੇਲ ਖਰੀਦਣ ਦੇ ਸਵਾਲ ਦਾ ਜਵਾਬ ਦੇ ਰਹੇ ਹਨ । ਇਸ ਵੀਡੀਓ ਨੂੰ ਦਿਖਾਉਂਦੇ ਹੋਏ ਇਮਰਾਨ ਨੇ ਕਿਹਾ ਕਿ ਇਹ ਆਜ਼ਾਦ ਦੇਸ਼ ਹੈ। ਭਾਰਤ ਜਿਸ ਨੂੰ ਪਾਕਿਸਤਾਨ ਨਾਲ ਆਜ਼ਾਦੀ ਮਿਲੀ ਸੀ । ਜੇਕਰ ਨਵੀਂ ਦਿੱਲੀ ਆਪਣੇ ਲੋਕਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਆਪਣੀ ਵਿਦੇਸ਼ ਨੀਤੀ ਆਪਣੀ ਵਿਦੇਸ਼ ਨੀਤੀ ਬਣਾ ਸਕਦੀ ਹੈ ਤਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਰਕਾਰ ਕਿਉਂ ਨਹੀਂ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਇਮਰਾਨ ਖਾਨ ਨੇ ਫਿਰ ਕੀਤੀ PM ਮੋਦੀ ਦੀ ਤਾਰੀਫ਼, ਕਿਹਾ- ‘ਪਾਕਿ ਦੇ PM ਦੀ ਤਰ੍ਹਾਂ ਉਨ੍ਹਾਂ ਦੀ ਵਿਦੇਸ਼ਾਂ ‘ਚ ਕੋਈ ਜਾਇਦਾਦ ਨਹੀਂ’ appeared first on Daily Post Punjabi.



source https://dailypost.in/news/international/imran-khan-lauds-pm-modi/
Previous Post Next Post

Contact Form