ਚੱਲਦੀ ਬਾਈਕ ‘ਚ ਜ਼ਹਿਰ ਦਾ ਟੀਕਾ… ਕਤਲ ਨੂੰ ਹਾਦਸਾ ਬਣਾਉਣ ਲਈ ਪਤਨੀ ਨੇ ਰਚੀ ਵੱਡੀ ਸਾਜ਼ਿਸ਼

ਤੇਲੰਗਾਨਾ ਵਿੱਚ ਇੱਕ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਔਰਤ ਨੇ ਆਪਣੇ ਪਤੀ ਨੂੰ ਮਾਰਨ ਤੇ ਇਸ ਨੂੰ ਹਾਦਸੇ ਦਾ ਰੂਪ ਦੇਣ ਲਈ ਵੱਡੀ ਸਾਜ਼ਿਸ਼ ਘੜੀ। ਪਰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਇਸ ਕਤਲ ਦਾ ਪਰਦਾਫਾਸ਼ ਕਰ ਦਿੱਤਾ।

ਬਾਈਕ ‘ਤੇ ਜਾ ਰਹੇ ਕਿਸਾਨ ਸ਼ੇਖ ਜਮਾਲ ਤੋਂ ਇਕ ਵਿਅਕਤੀ ਨੇ ਲਿਫਟ ਲੈ ਲਈ। ਲਿਫਟਰ ਨੇ ਕੁਝ ਦੂਰ ਜਾ ਕੇ ਜਮਾਲ ਨੂੰ ਜ਼ਹਿਰ ਦਾ ਟੀਕਾ ਲਗਾ ਦਿੱਤਾ। ਇਸ ਦੇ ਨਾਲ ਹੀ ਇਸ ਘਟਨਾ ਨੂੰ ਹਾਦਸੇ ‘ਚ ਮੌਤ ਸਾਬਤ ਕਰਨ ਦੀ ਪੂਰੀ ਤਿਆਰੀ ਸੀ ਪਰ ਅਜਿਹਾ ਨਹੀਂ ਹੋ ਸਕਿਆ।

ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਨਸਨੀਖੇਜ਼ ਕਤਲ ਦੇ ਪਿੱਛੇ ਦਾ ਭੇਤ ਬੇਨਕਾਬ ਹੋਇਆ। ਜਮਾਲ ਦਾ ਕਤਲ ਉਸ ਦੀ ਪਤਨੀ ਨੇ ਕੀਤਾ ਸੀ। ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਜਮਾਲ ਦੀ ਪਤਨੀ, ਇੱਕ ਆਰਐਮਪੀ ਡਾਕਟਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Woman big conspiracy to
Woman big conspiracy to

ਪੁਲਿਸ ਮੁਤਾਬਕ 55 ਸਾਲਾ ਸ਼ੇਖ ਜਮਾਲ 19 ਸਤੰਬਰ ਦੀ ਸ਼ਾਮ ਨੂੰ ਘਰੋਂ ਨਿਕਲਿਆ ਸੀ। ਉਹ ਆਪਣੀ ਧੀ ਨੂੰ ਮਿਲਣ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ਦੇ ਪਿੰਡ ਗੁੰਡਰਾਈ ਜਾ ਰਿਹਾ ਸੀ। ਮੰਕੀਕੈਪ ਪਹਿਨੇ ਇੱਕ ਅਜਨਬੀ ਨੇ ਉਸ ਤੋਂ ਵੱਲਭੀ ਪਿੰਡ ਦੇ ਕੋਲ ਲਿਫਟ ਮੰਗੀ। ਜਮਾਲ ਨੇ ਰੁਕ ਕੇ ਮੁਲਜ਼ਮ ਨੂੰ ਲਿਫਟ ਦਿੱਤੀ, ਕੁਝ ਦੂਰ ਜਾ ਕੇ ਪਿੱਛੇ ਬੈਠੇ ਵਿਅਕਤੀ ਨੇ ਜਮਾਲ ਦੇ ਪੱਟ ਵਿੱਚ ਟੀਕਾ ਲਗਾ ਦਿੱਤਾ।

ਇਹ ਵੀ ਪੜ੍ਹੋ : ਕਰਜ਼ੇ ‘ਚ ਡੁੱਬੀ ਔਰਤ ਨੂੰ ਆਰਡਰ ਕੀਤੇ ਸੈਂਡਵਿਚ ‘ਚੋਂ ਮਿਲੇ 43,000 ਰੁ., ਫਿਰ ਵੀ ਵਿਖਾਈ ਈਮਾਨਦਾਰੀ

ਇਸ ਤੋਂ ਬਾਅਦ ਜਮਾਲ ਨੂੰ ਚੱਕਰ ਆਉਣ ਲੱਗੇ ਤਾਂ ਪਿੱਛੇ ਬੈਠੇ ਵਿਅਕਤੀ ਨੇ ਬਾਈਕ ਰੋਕਣ ਲਈ ਕਿਹਾ ਅਤੇ ਉਹ ਉਥੋਂ ਚਲਾ ਗਿਆ। ਇੱਥੇ ਜਮਾਲ ਨੇ ਨੇੜਲੇ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਤੋਂ ਮਦਦ ਮੰਗੀ। ਉਸਨੇ ਲੋਕਾਂ ਨੂੰ ਦੱਸਿਆ ਕਿ ਉਸਨੂੰ ਚੱਕਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਉਸ ਨੂੰ ਹਸਪਤਾਲ ਲੈ ਗਏ। ਹਾਲਾਂਕਿ ਹਸਪਤਾਲ ‘ਚ ਇਲਾਜ ਦੌਰਾਨ ਜਮਾਲ ਦੀ ਮੌਤ ਹੋ ਗਈ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

ਮ੍ਰਿਤਕ ਜਮਾਲ ਨੂੰ ਖਤਮ ਕਰਨ ਲਈ ਕਤਲ ਦੀ ਪਲਾਨਿੰਗ ਬਣਾਈ ਗਈ ਸੀ। ਜੋ ਆਪਣੀ ਪਤਨੀ ਇਮਾਮ ਬੀ ਅਤੇ ਆਟੋ ਚਾਲਕ ਗੋਡਾ ਮੋਹਨ ਰਾਓ ਵਿਚਕਾਰ ਵਿਆਹ ਤੋਂ ਬਾਹਰਲੇ ਸਬੰਧਾਂ ‘ਤੇ ਇਤਰਾਜ਼ ਕਰ ਰਿਹਾ ਸੀ। ਕਤਲ ਵਾਲੀ ਥਾਂ ‘ਤੇ ਇਕੱਠੀ ਕੀਤੀ ਸੀਸੀਟੀਵੀ ਫੁਟੇਜ, ਮੁਲਜ਼ਮਾਂ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਅਤੇ ਕਾਲ ਡਾਟਾ ਦੇ ਆਧਾਰ ‘ਤੇ ਪੁਲਿਸ ਨੇ ਸਬੂਤ ਇਕੱਠੇ ਕੀਤੇ ਅਤੇ ਮ੍ਰਿਤਕ ਦੀ ਪਤਨੀ ਸਮੇਤ ਚਾਰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ।

The post ਚੱਲਦੀ ਬਾਈਕ ‘ਚ ਜ਼ਹਿਰ ਦਾ ਟੀਕਾ… ਕਤਲ ਨੂੰ ਹਾਦਸਾ ਬਣਾਉਣ ਲਈ ਪਤਨੀ ਨੇ ਰਚੀ ਵੱਡੀ ਸਾਜ਼ਿਸ਼ appeared first on Daily Post Punjabi.



Previous Post Next Post

Contact Form