ਦਿੱਲੀ ‘ਚ ਆਬਕਾਰੀ ਨੀਤੀ ਘਪਲੇ ਕੇਸ ‘ਚ ED ਦੀ ਵੱਡੀ ਕਾਰਵਾਈ, ਦੇਸ਼ ਭਰ ‘ਚ 40 ਥਾਵਾਂ ‘ਤੇ ਕੀਤੀ ਛਾਪੇਮਾਰੀ

ਦਿੱਲੀ ਦੀ ਆਬਕਾਰੀ ਨੀਤੀ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਦਿੱਲੀ ਸ਼ਰਾਬ ਘਪਲੇ ਮਾਮਲੇ ਵਿਚ ਈਡੀ ਨੇ ਹੁਣ ਦਿੱਲੀ, NCR, ਬੰਗਲੌਰ, ਨੇਲੋਰ ਤੇ ਚਨਈ ਸਣੇ ਦੇਸ਼ ਭਰ ਵਿਚ 40 ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ। ਸਿਰਫ ਹੈਦਰਾਬਾਰ ਵਿਚ ਹੀ 25 ਟਿਕਾਣਿਆਂ ‘ਤੇ ਰੇਡ ਚੱਲ ਰਹੀ ਹੈ। ਆਬਕਾਰੀ ਨੀਤੀ ‘ਘਪਲਾ’ ਮਾਮਲੇ ਨਾਲ ਜੁੜੀ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੇ ਸਿਲਸਿਲੇ ਵਿਚ ਇਹ ਕਾਰਵਾਈ ਕਰ ਰਹੀ ਹੈ।

ਇਸੇ ਸਿਲਸਿਲੇ ਵਿਚ ਈਡੀ ਨੇ ਜੇਲ੍ਹ ਵਿਚ ਬੰਦ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਤੋਂ ਪੁੱਛਗਿਛ ਕਰਨ ਲਈ ਸਥਾਨਤ ਅਦਾਲਤ ਤੋਂ ਇਜਾਜ਼ਤ ਮੰਗੀ ਹੈ ਤੇ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਅੱਜ ਤਿਹਾੜ ਜੇਲ੍ਹ ਵਿਚ ਜੈਨ ਤੋਂ ਪੁੱਛਗਿਛ ਕੀਤੀ ਜਾਵੇਗੀ, ਜਿਥੇ ਉਹ ਮਨੀ ਲਾਂਡਰਿੰਗ ਮਾਮਲੇ ਵਿਚ 30 ਮਈ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਤੋਂ ਕੈਦ ਹਨ।

ਤਾਜ਼ਾ ਮਾਮਲੇ ਵਿਚ ਈਡੀ ਨੂੰ 57 ਸਾਲਾ ਸਤੇਂਦਰ ਜੈਨ ਤੋਂ 16, 22 ਤੇ 23 ਸਤੰਬਰ ਨੂੰ ਪੁੱਛਗਿਛ ਕਰਨ ਲਈ ਕਿਹਾ ਗਿਾ ਹੈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿਚ ਬਿਨਾਂ ਵਿਭਾਗ ਦੇ ਮੰਤਰੀ ਜੈਨ ਨੂੰ ਈਡੀ ਵੱਲੋਂ ਹਿਰਾਸਤ ਵਿਚ ਲਏ ਜਾਣ ਤੋਂ ਪਹਿਲਾਂ ਉਨ੍ਹਾਂ ਕੋਲ ਸਿਹਤ ਤੇ ਊਰਜਾ ਵਿਭਾਗ ਦੀ ਜ਼ਿੰਮੇਵਾਰੀ ਸੀ।

ਜਾਣਕਾਰੀ ਮੁਤਾਬਕ ਈਡੀ ਨੇ ਨਵੀਂ ਆਬਕਾਰੀ ਨੀਤੀ ਨੂੰ ਲਾਗੂ ਕਰਨ ਲਈ ‘ਆਪ’ ਸਰਕਾਰ ਵੱਲੋਂ ਦਿੱਤੀ ਕੈਬਨਿਟ ਦੀ ਮਨਜ਼ੂਰੀ ਦੇ ਸਬੰਧ ਵਿੱਚ ਜੈਨ ਦੇ ਬਿਆਨ ਦਰਜ ਕਰਨ ਲਈ ਸਥਾਨਕ ਅਦਾਲਤ ਤੋਂ ਇਜਾਜ਼ਤ ਮੰਗੀ ਸੀ, ਜੋ ਉਸ ਨੂੰ ਮਿਲ ਗਈ ਹੈ। ਆਬਕਾਰੀ ਨੀਤੀ ਵਿੱਚ ਮਨੀ ਲਾਂਡਰਿੰਗ ਦਾ ਈਡੀ ਮਾਮਲਾ ਸੀਬੀਆਈ ਦੀ ਇੱਕ ਐਫਆਈਆਰ ਤੋਂ ਪੈਦਾ ਹੋਇਆ ਹੈ ਜਿਸ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਕੁਝ ਨੌਕਰਸ਼ਾਹਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਹੁਣ ਆਬਕਾਰੀ ਨੀਤੀ ਵਾਪਸ ਲੈ ਲਈ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਦਿੱਲੀ ‘ਚ ਆਬਕਾਰੀ ਨੀਤੀ ਘਪਲੇ ਕੇਸ ‘ਚ ED ਦੀ ਵੱਡੀ ਕਾਰਵਾਈ, ਦੇਸ਼ ਭਰ ‘ਚ 40 ਥਾਵਾਂ ‘ਤੇ ਕੀਤੀ ਛਾਪੇਮਾਰੀ appeared first on Daily Post Punjabi.



Previous Post Next Post

Contact Form