ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਆਈ ਸਪਾਈਸ ਜੈਟ ਦੀ ਉਡਾਣ ‘ਚੋਂ 1015 ਗ੍ਰਾਮ ਸੋਨਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੇ ਸੋਨੇ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 50 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਸੋਨਾ ਏਅਰਲਾਈਨ ਦਾ ਸਟਾਫ ਮੈਂਬਰ ਰਾਹੁਲ ਦੁਬਈ ਤੋਂ ਲਿਆਇਆ ਸੀ । ਸ਼ੱਕ ਪੈਣ ‘ਤੇ ਉਸ ਦੀ ਤਲਾਸ਼ੀ ਲਈ ਗਈ ਤਾਂ 1015 ਗ੍ਰਾਮ ਸੋਨਾ ਬਰਾਮਦ ਹੋਇਆ। ਵਿਭਾਗ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਦੁਬਈ ਤੋਂ ਆਈ ਸਪਾਈਸ ਜੈਟ ਦੀ ਉਡਾਣ ‘ਚੋਂ ਮਿਲਿਆ 1015 ਗ੍ਰਾਮ ਸੋਨਾ, ਬਰਾਮਦ ਸੋਨੇ ਦੀ ਕੀਮਤ 50 ਲੱਖ ਤੋਂ ਵੱਧ appeared first on Daily Post Punjabi.
source https://dailypost.in/latest-punjabi-news/1015-grams-of-gold/