ਲਖਨਊ ‘ਚ ਤੜਕਸਾਰ ਵਾਪਰਿਆ ਵੱਡਾ ਹਾਦਸਾ, ਮੀਂਹ ਕਾਰਨ ਡਿਗੀ ਦੀਵਾਰ, 9 ਦੀ ਹੋਈ ਮੌਤ

ਲਖਨਊ ਵਿਚ ਤਿੰਨ ਦਿਨ ਤੋਂ ਹੋ ਰਹੇ ਭਾਰੀ ਮੀਂਹ ਦਰਮਿਆਨ ਸਵੇਰੇ 3 ਵਜੇ ਵੱਡਾ ਹਾਦਸਾ ਵਾਪਰ ਗਿਆ। ਇਥੇ ਦਿਲਕੁਸ਼ਾ ਕਾਲੋਨੀ ਵਿਚ ਦੀਵਾਰ ਡਿਗਣ ਨਾਲ 9 ਲੋਕਾਂ ਦੀ ਦਬ ਕੇ ਮੌਤ ਹੋ ਗਈ। 2 ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਹੈ। ਡੀਐੱਮ ਸੂਰਯਪਾਲ ਗੰਗਵਾਰ ਨੇ ਦੱਸਿਆ ਕਿ ਸਾਰੇ ਮ੍ਰਿਤਕ ਤੇ ਜ਼ਖਮੀ ਝਾਂਸੀ ਜ਼ਿਲ੍ਹੇ ਦੇ ਪਚਵਾਰਾ ਦੇ ਰਹਿਣ ਵਾਲੇ ਹਨ। ਮੁੱਖ ਮੰਤਰੀ ਯੋਗੀ ਜ਼ਖਮੀਆਂ ਨੂੰ ਮਿਲਣ ਹਸਪਤਾਲ ਆ ਸਕਦੇ ਹਨ।

ਇਹ ਸਾਰੇ ਕੈਂਟ ਏਰੀਆ ਵਿਚ ਆਰਮੀ ਕੈਂਪਸ ਦੀ ਪੁਰਾਣੀ ਦੀਵਾਰ ਦੇ ਸਹਾਰੇ ਝੌਂਪੜੀ ਵਿਚ ਰਹਿ ਰਹੇ ਸਨ। ਨਵੀਂ ਬਾਊਂਡਰੀ ਵਾਲ ਦੇ ਨਿਰਮਾਣ ਕੰਮ ਵਿਚ ਲੱਗੇ ਸਨ। ਡੀਐੱਮ ਨੇ ਦੱਸਿਆ ਕਿ ਬਾਊਂਡਰੀਵਾਲ ਦੇ ਕੋਲ ਲੱਗੇ ਝੌਂਪੜੀ ਵਿਚ ਸੁੱਤੇ ਹੋਏ ਸਨ। ਰੈਸਕਿਊ ਦੇਰ ਰਾਤ ਹੀ ਪੂਰਾ ਕਰ ਲਿਆ ਗਿਆ। ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸਿਵਲ ਹਸਪਤਾਲ ਦੇ ਡਾਇਰੈਕਟਰ ਆਨੰਦ ਓਝਾ ਦਾ ਕਹਿਣਾ ਹੈ ਕਿ ਸਵੇਰੇ 7 ਵਜੇ 9 ਲੋਕਾਂ ਨੂੰ ਲਿਆਂਦਾ ਗਿਆ ਸੀ, ਸਾਰਿਆਂ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਇਲਾਵਾ 2 ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਆਰਮੀ ਕੈਂਟ ਕੋਲ ਹਾਦਸਾ ਹੋਇਆ ਤਾਂ ਮੌਕੇ ‘ਤੇ ਰੈਕਿਊ ਲਈ ਆਰਮੀ ਦੇ ਜਵਾਨ ਵੀ ਪਹੁੰਚ ਗਏ। ਡੀਐੱਮ ਤੇ ਪੁਲਿਸ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਸੀਐੱਮ ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਸੀਐੱਮ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਰੁਪਏ ਦੀ ਰਾਹਤ ਰਕਮ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਦੇ ਬੇਹਤਰ ਇਲਾਜ ਕਰਾਏ ਜਾਣ ਦੇ ਸੀਐਮ ਨੇ ਨਿਰਦੇਸ਼ ਦਿੱਤੇ ਹਨ।

ਮਜ਼ਦੂਰ ਪੁਰਾਣੀ ਕੰਧ ਦੇ ਆਸਰੇ ਝੌਂਪੜੀਆਂ ਬਣਾ ਕੇ ਰਹਿੰਦੇ ਸਨ। ਲਖਨਊ ਵਿੱਚ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਤੜਕੇ ਕਰੀਬ 3 ਵਜੇ ਅਚਾਨਕ ਵਾਪਰੀ ਇਸ ਘਟਨਾ ਨਾਲ ਮੌਕੇ ‘ਤੇ ਹਾਹਾਕਾਰ ਮੱਚ ਗਈ। ਗੁਆਂਢੀਆਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਕੰਧ ਕਾਫੀ ਕਮਜ਼ੋਰ ਹੋ ਗਈ ਸੀ। ਆਲੇ-ਦੁਆਲੇ ਦੀ ਮਿੱਟੀ ਡਿੱਗਣ ਕਾਰਨ ਕੰਧ ਢਹਿ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫੌਜ ਦੇ ਜਵਾਨ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਲਖਨਊ ‘ਚ ਤੜਕਸਾਰ ਵਾਪਰਿਆ ਵੱਡਾ ਹਾਦਸਾ, ਮੀਂਹ ਕਾਰਨ ਡਿਗੀ ਦੀਵਾਰ, 9 ਦੀ ਹੋਈ ਮੌਤ appeared first on Daily Post Punjabi.



Previous Post Next Post

Contact Form