ਨਵੇਂ ਗਾਣੇ ‘ਚ ਗੁਰਦਾਸ ਮਾਨ ਨੇ ਤੋੜੀ ਚੁੱਪੀ, ਕੈਨੇਡਾ ਸ਼ੋਅ ‘ਚ ਗੁੱਸੇ ਦੀ ਦੱਸੀ ਵਜ੍ਹਾ, ਬਿਆਨ ਕੀਤੇ ਜਜ਼ਬਾਤ

ਪੰਜਾਬੀ ਸੰਗੀਤ ਦੇ ਬਾਬਾ ਬੋਹੜ ਕਹੇ ਜਾਂਦੇ ਗਾਇਕ ਗੁਰਦਾਸ ਮਾਨ ਦਾ ਨਵਾਂ ਗੀਤ ਗੱਲ ਸੁਣੋ ਪੰਜਾਬੀ ਦੋਸਤੋ ਰਿਲੀਜ਼ ਹੋ ਗਿਆ ਹੈ । ਇਸ ਗੀਤ ਵਿੱਚ ਗੁਰਦਾਸ ਮਾਨ ਦਾ ਪੁਰਾਣਾ ਦਰਦ ਸਾਫ਼ ਝਲਕ ਰਿਹਾ ਹੈ । ਗੀਤ ਦੀ ਸ਼ੁਰੂਆਤ ਗੁਰਦਾਸ ਮਾਨ ਦੇ ਵਿਰੋਧ ਵਿੱਚ ਲਗਾਏ ਗਏ ਨਾਅਰਿਆਂ ਤੋਂ ਹੁੰਦੀ ਹੈ। ਇਸ ਦੇ ਨਾਲ-ਨਾਲ ਮਾਨ ਇਸ ਗੀਤ ਰਾਹੀਂ ਆਪਣੇ 2019 ਦੇ ਹਿੰਦੀ ਨੂੰ ਮਾਂ ਬੋਲੀ ਵਾਲੇ ਬਿਆਨ ਨੂੰ ਸਹੀ ਕਰਾਰ ਦਿੰਦੇ ਨਜ਼ਰ ਆ ਰਹੇ ਹਨ । ਪਹਿਲੇ ਦੋ ਮਿੰਟ ਮਾਨ ਨੇ ਆਪਣੇ ਹਿੰਦੀ-ਪੰਜਾਬੀ ਦੇ ਬਿਆਨ ਨੂੰ ਸਹੀ ਸਿੱਧ ਕਰਨ ‘ਤੇ ਲਗਾਏ ਹਨ।

Gurdas maan new song
Gurdas maan new song

ਇਸ ਗਾਣੇ ਰਾਹੀਂ ਗੁਰਦਾਸ ਮਾਨ ਨੇ ਪੰਜਾਬੀ ਬੋਲੀ ਦਾ ਗੱਦਾਰ ਕਹੇ ਜਾਣ ‘ਤੇ ਚੁੱਪੀ ਤੋੜੀ ਹੈ। 3 ਸਾਲ ਪਹਿਲਾਂ ਉਨ੍ਹਾਂ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸ਼ੋਅ ਕੀਤਾ ਸੀ। ਜਿੱਥੇ ‘ਇੱਕ ਰਾਸ਼ਟਰ-ਇੱਕ ਭਾਸ਼ਾ’ ਦਾ ਸਮਰਥਨ ਕਰਨ ‘ਤੇ ਉਨ੍ਹਾਂ ਦਾ ਵਿਰੋਧ ਹੋਇਆ। ਮਾਨ ਨੇ ਪੰਜਾਬੀ ਨੂੰ ਮਾਂ ਤੇ ਹਿੰਦੀ ਭਾਸ਼ਾ ਨੂੰ ਮਾਸੀ ਕਿਹਾ ਸੀ। ਸ਼ੋਅ ਦੌਰਾਨ ਜਦੋਂ ਉਨ੍ਹਾਂ ਦਾ ਵਿਰੋਧ ਹੋਇਆ ਤਾਂ ਮਾਨ ਆਪਣਾ ਆਪਾ ਗੁਆ ਬੈਠੇ। ਜਿਸ ਤੋਂ ਬਾਅਦ ਉਨ੍ਹਾਂ ਨੇ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ।

ਇਹ ਵੀ ਪੜ੍ਹੋ: ਅਮਰੀਕਾ ‘ਚ ਹੁਣ ਸਿਰਫ 80 ਲੱਖ ‘ਚ ਤਿਆਰ ਹੋ ਰਹੇ ਨੇ ਬਾਸਕਏਬਲ ਘਰ, ਬਣਨ ‘ਚ ਲੱਗਦਾ ਹੈ 1 ਘੰਟੇ ਦਾ ਸਮਾਂ

ਮਾਨ ਨੇਕੈਨੇਡਾ ਸ਼ੋਅ ਦੌਰਾਨ ਆਪਾ ਗੁਆ ਬੈਠਣ ਦੀ ਵਜ੍ਹਾ ਦੱਸਦਿਆਂ ਕਿਹਾ ਕਿ ਮੈਨੂੰ ਸਮਝ ਨਹੀਂ ਆਈ ਕਿ ਪੰਜਾਬੀ ਮਾਂ ਬੋਲੀ ਦੇ ਉਹ ਕਿਹੜੇ ਠੇਕੇਦਾਰ ਸਨ, ਜੋ ਚਲਦੇ ਸ਼ੋਅ ਵਿੱਚ ਮੁਰਦਾਬਾਦ ਕਰਨ ਲੱਗੇ। ਉਨ੍ਹਾਂ ਨੇ ਮੇਰੇ ਸਾਈਂ ਅਤੇ ਮਾਂ ਦੀ ਫੋਟੋ ਫੜ੍ਹ ਕੇ ਮੇਰੇ ਨਾਲ ਬੁਰਾ ਵਿਵਹਾਰ ਕੀਤਾ। ਮੇਰੀ ਮਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਤੇਬ ਕਿਹਾ ਗਿਆ ਕਿ ਉਨ੍ਹਾਂ ਨੇ ਗੱਦਾਰ ਬੇਟਾ ਪੈਦਾ ਕੀਤਾ ਹੈ। ਮੈਨੂੰ ਕਿਉਂ ਨਾ ਗੁੱਸਾ ਆਉਂਦਾ ਅਤੇ ਕਿਉਂ ਨਾ ਮੇਰੇ ਮੂੰਹੋਂ ਗਾਲ੍ਹਾਂ ਨਿਕਲਦੀਆਂ।

Gurdas maan new song
Gurdas maan new song

ਦੱਸ ਦੇਈਏ ਕਿ ਗੁਰਦਾਸ ਮਾਨ ਪੰਜਾਬੀ ਗਾਇਕਾਂ ਵਿੱਚ 1980 ਤੋਂ ਹਨ। ਹਾਲੇ ਵੀ ਉਨ੍ਹਾਂ ਦੀ ਗਾਇਕੀ ਦਾ ਵੱਡਾ ਫੈਨ ਬੇਸ ਹੈ। ਇਸ ਦੌਰਾਨ ਉਨ੍ਹਾਂ ਨਾਲ ਜੁੜੀਆਂ ਕਦੀ ਵੀ ਕੋਈ ਵੱਡਾ ਵਿਵਾਦ ਨਹੀਂ ਰਿਹਾ। ਕੈਨੇਡਾ ਸ਼ੋਅ ਵਿੱਚ ਹੀ ਹਿੰਦੀ ਦਾ ਸਮਰਥਨ ਕਰਨ ‘ਤੇ ਉਨ੍ਹਾਂ ਦਾ ਵਿਰੋਧ ਹੋਇਆ ਸੀ। ਉਨ੍ਹਾਂ ਨੇ ਤਰਕ ਵੀ ਦਿੱਤਾ ਸੀ ਕਿ ਬੰਗਾਲ ਵਿੱਚ ਜਾ ਕੇ ਤੁਸੀਂ ਪੰਜਾਬੀ ਵਿੱਚ ਗੱਲ ਨਹੀਂ ਕਰ ਸਕਦੇ। ਇਸ ਲਈ ਪੂਰੇ ਦੇਸ਼ ਲਈ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਜਿਸ ਵਿੱਚ ਹਰ ਜਗ੍ਹਾ ਗੱਲ ਕੀਤੀ ਜਾ ਸਕੇ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਨਵੇਂ ਗਾਣੇ ‘ਚ ਗੁਰਦਾਸ ਮਾਨ ਨੇ ਤੋੜੀ ਚੁੱਪੀ, ਕੈਨੇਡਾ ਸ਼ੋਅ ‘ਚ ਗੁੱਸੇ ਦੀ ਦੱਸੀ ਵਜ੍ਹਾ, ਬਿਆਨ ਕੀਤੇ ਜਜ਼ਬਾਤ appeared first on Daily Post Punjabi.



source https://dailypost.in/news/entertainment/gurdas-maan-new-song/
Previous Post Next Post

Contact Form