ਕ੍ਰਿਕਟ ਦੇ ਮੈਦਾਨ ਵਿੱਚ ਭਾਰਤ ਨੂੰ ਮੁਸੀਬਤ ਵਿੱਚੋਂ ਕੱਢਣ ਲਈ ਕਈ ਕਾਰਨਾਮੇ ਕਰਨ ਵਾਲੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਹਾਲ ਹੀ ਵਿੱਚ ਓਮਾਨ ਵਿੱਚ ਫਸੀ ਪੰਜਾਬ ਦੀ ਧੀ ਲਈ ਮਸੀਹਾ ਬਣ ਕੇ ਸਾਹਮਣੇ ਆਏ ਹਨ। ਦਰਅਸਲ, ਪੰਜਾਬ ਤੋਂ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਉਰਫ ਭੱਜੀ ਨੇ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਈ ਬਠਿੰਡਾ ਦੀ ਰਹਿਣ ਵਾਲੀ ਕਮਲਜੀਤ ਕੌਰ ਨੂੰ ਓਮਾਨ ਦੀ ਰਾਜਧਾਨੀ ਮਸਕਟ ਤੋਂ ਛੁਡਵਾਇਆ ਹੈ । ਕਮਲਜੀਤ ਕੌਰ ਨੇ ਬੁੱਧਵਾਰ ਨੂੰ ਆਪਣੇ ਘਰ ਪਹੁੰਚ ਕੇ ਸੁੱਖ ਦਾ ਸਾਹ ਲਿਆ ਤੇ ਹਰਭਜਨ ਸਿੰਘ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।

ਇਸ ਸਬੰਧੀ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਤੋਂ ਜਾਣਕਾਰੀ ਮਿਲੀ ਸੀ ਕਿ ਬਠਿੰਡਾ ਦੀ ਰਹਿਣ ਵਾਲੀ ਕਮਲਜੀਤ ਕੌਰ ਮਸਕਟ ਵਿੱਚ ਫਸੀ ਹੋਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੋਂ ਦੇ ਦੂਤਘਰ ਦੀ ਮਦਦ ਨਾਲ ਉਸ ਨੂੰ ਰਿਹਾਅ ਕਰਵਾਇਆ । ਇਸ ਤੋਂ ਅੱਗੇ ਹਰਭਜਨ ਨੇ ਕਿਹਾ ਕਿ ਓਮਾਨ ਵਿੱਚ ਭਾਰਤੀ ਦੂਤਾਵਾਸ ਅਤੇ ਸਾਡੇ ਰਾਜਦੂਤ ਅਮਿਤ ਨਾਰੰਗ ਦੀ ਮਦਦ ਤੋਂ ਬਿਨ੍ਹਾਂ ਇਹ ਸੰਭਵ ਨਹੀਂ ਸੀ। ਉਸਦਾ ਯੋਗਦਾਨ ਅਨਮੋਲ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਮੇਰੀ ਮਦਦ ਦਾ ਸਵਾਲ ਹੈ, ਮੈਨੂੰ ਰਾਜ ਸਭਾ ਸੀਟ ਸਿਰਫ਼ ਲੋੜਵੰਦ ਲੋਕਾਂ ਦੀ ਮਦਦ ਲਈ ਮਿਲੀ ਹੈ ਅਤੇ ਸਾਡੇ ਦੇਸ਼ ਦੀ ਇੱਕ ਧੀ ਲੋੜਵੰਦ ਸੀ। ਮੈਂ ਬੱਸ ਆਪਣਾ ਕੰਮ ਕੀਤਾ ।
ਇਹ ਵੀ ਪੜ੍ਹੋ: ਮੋਹਾਲੀ ਝੂਲਾ ਹਾਦਸੇ ਮਗਰੋਂ ਪੰਜਾਬ ਸਰਕਾਰ ਸਖਤ, ਬਿਨ੍ਹਾਂ ਮਨਜੂਰੀ ਮੇਲਾ ਲਾਉਣ ‘ਤੇ ਦਰਜ ਹੋਵੇਗੀ FIR
ਦੱਸ ਦੇਈਏ ਕਿ ਕਮਲਜੀਤ ਟਰੈਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਈ ਸੀ। ਮਸਕਟ ਪਹੁੰਚਣ ਤੋਂ ਬਾਅਦ ਉਸ ਦਾ ਪਾਸਪੋਰਟ ਤੇ ਮੋਬਾਈਲ ਸਿਮ ਜ਼ਬਤ ਕਰ ਲਿਆ ਗਿਆਸੀ । ਇਸ ਤੋਂ ਬਾਅਦ ਉਸ ‘ਤੇ ਤਸ਼ੱਦਦ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ । ਉਸ ਨੂੰ ਵਾਪਸ ਆਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ । ਹਰਭਜਨ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਨੇ ਮਸਕਟ ਦੇ ਰਾਜਦੂਤ ਨਾਲ ਸੰਪਰਕ ਕੀਤਾ । ਰਾਜਦੂਤ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਮਲਜੀਤ ਨੂੰ ਮਸਕਟ ਤੋਂ ਬਾਹਰ ਕੱਢ ਕੇ ਪੰਜਾਬ ਭੇਜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਪੰਜਾਬ ਦੀ ਧੀ ਲਈ ਮਸੀਹਾ ਬਣੇ ਹਰਭਜਨ ਸਿੰਘ, ਮਸਕਟ ‘ਚ ਫਸੀ ਬਠਿੰਡਾ ਦੀ 21 ਸਾਲਾਂ ਕੁੜੀ ਦੀ ਕਰਵਾਈ ਭਾਰਤ ਵਾਪਸੀ appeared first on Daily Post Punjabi.
source https://dailypost.in/news/punjab/harbhajan-singh-rescued-girl/