TheUnmute.com – Punjabi News: Digest for September 08, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀਆਂ ਦੇਣ ਵਾਲਿਆਂ 'ਤੇ ਮਾਨਸਾ ਪੁਲਿਸ ਨੇ ਕੱਸਿਆ ਸ਼ਿਕੰਜਾ

Wednesday 07 September 2022 05:47 AM UTC+00 | Tags: aam-aadmi-party breaking-news cm-bhagwant-mann father-balkaur-singh mansa-police mansa-police-to-remand-lawrence-bishnoi news punjab-police rajasthan sidhu-moosewala sidhu-moosewala-murder-case sidhu-moosewalas-father sidhu-moosewalas-father-balkaur-singh the-unmute the-unmute-breaking-news the-unmute-punjabi-news

ਚੰਡੀਗੜ੍ਹ 07 ਸਤੰਬਰ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ (Balkaur Singh) ਨੂੰ ਈ-ਮੇਲ ਰਾਹੀਂ ਧਮਕੀ ਦਿੱਤੀ ਗਈ ਸੀ | ਹੁਣ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਾਨਸਾ ਪੁਲਿਸ ਨੇ ਮੂਸੇਵਾਲਾ ਦੇ ਪਿਤਾ ਨੂੰ ਧਮਕੀਆਂ ਦੇਣ ਵਾਲੇ 2 ਵਿਕਅਤੀਆਂ ਨੂੰ ਰਾਜਸਥਾਨ ਤੋਂ ਟਰੇਸ ਕਰ ਲਿਆ ਹੈ | ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਨ੍ਹਾਂ ਵਿੱਚੋ ਇੱਕ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਇਸ ਮਾਮਲੇ ਨੂੰ ਲੈ ਕੇ ਮਾਨਸਾ ਪੁਲਿਸ (Mansa Police) ਨੇ ਮੂਸੇਵਾਲਾ ਦੇ ਪਿਤਾ ਬਲਕੌਰ ਨੂੰ ਧਮਕੀਆਂ ਮਿਲਣ ਤੋਂ ਬਾਅਦ ਅਣਪਛਾਤਿਆਂ ਖ਼ਿਲਾਫ਼ ਜਬਰੀ ਵਸੂਲੀ ਤੇ ਧਮਕੀਆਂ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਾਂ 'ਤੇ ਭੇਜੀ ਈ-ਮੇਲ 'ਚ ਕਿਹਾ ਗਿਆ ਸੀ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ 'ਤੇ ਕੁਝ ਨਾ ਕਹਿਣ |

The post ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀਆਂ ਦੇਣ ਵਾਲਿਆਂ ‘ਤੇ ਮਾਨਸਾ ਪੁਲਿਸ ਨੇ ਕੱਸਿਆ ਸ਼ਿਕੰਜਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • father-balkaur-singh
  • mansa-police
  • mansa-police-to-remand-lawrence-bishnoi
  • news
  • punjab-police
  • rajasthan
  • sidhu-moosewala
  • sidhu-moosewala-murder-case
  • sidhu-moosewalas-father
  • sidhu-moosewalas-father-balkaur-singh
  • the-unmute
  • the-unmute-breaking-news
  • the-unmute-punjabi-news

ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਾਧੂ ਸਿੰਘ ਧਰਮਸੋਤ ਦੀ ਰਿਹਾਈ ਦਾ ਰਾਹ ਪੱਧਰਾ, ਨਵੀਆਂ ਧਰਾਵਾਂ 'ਚ ਵੀ ਮਿਲੀ ਜ਼ਮਾਨਤ

Wednesday 07 September 2022 06:03 AM UTC+00 | Tags: breaking-news cm-bhagwant-mann congress nabha-jail news punjab-and-haryana-high-court punjab-congress punjab-government sadhu-singh-dharamsot shiromani-akali-dal the-forest-department the-unmute-breaking-news the-unmute-punjabi-news vigilance-bureau

ਚੰਡੀਗੜ੍ਹ 07 ਸਤੰਬਰ 2022: ਜੰਗਲਾਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਨਾਭਾ ਜੇਲ੍ਹ ‘ਚ ਬੰਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਨੂੰ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਸੀ |ਇਸ ਸੰਬੰਧੀ ਜੇਲ੍ਹ ਪ੍ਰਬੰਧਕਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਤੋਂ ਸੂਚਨਾ ਮਿਲੀ ਹੈ ਕਿ ਧਰਮਸੋਤ ‘ਤੇ ਦਰਜ ਕੇਸ ਵਿੱਚ ਨਵੀਆਂ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ। ਇਸ ਲਈ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ।

ਜਿਸ ਤੋਂ ਬਾਅਦ ਧਰਮਸੋਤ ਦੇ ਵਕੀਲ ਮੁੜ ਹਾਈਕੋਰਟ ਪਹੁੰਚੇ ਹਨ | ਜਿਸ ਤੋਂ ਬਾਅਦ ਧਰਮਸੋਤ ਦੇ ਵਕੀਲ ਮੁੜ ਪੰਜਾਬ ਐਂਡ ਹਰਿਆਣਾ ਹਾਈਕੋਰਟ ਪਹੁੰਚੇ ਹਨ । ਜਿਸ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਨੂੰ ਵੀ ਨਵੀਆਂ ਧਾਰਾਵਾਂ ਤਹਿਤ ਜ਼ਮਾਨਤ ਮਿਲ ਗਈ ਹੈ। ਇਸ ਤੋਂ ਬਾਅਦ ਅੱਜ ਸ਼ਾਮ ਤੱਕ ਉਹ ਜੇਲ੍ਹ ਤੋਂ ਰਿਹਾਅ ਹੋ ਸਕਦੇ ਹਨ |

ਜਿਕਰਯੋਗ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਬਿਊਰੋ ਨੇ 3 ਮਹੀਨੇ ਪਹਿਲਾਂ ਜੰਗਲਾਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਆਈਪੀਸੀ ਦੀਆਂ ਧਾਰਾਵਾਂ 420, 467, 468 ਅਤੇ 471 ਵੀ ਜੋੜ ਦਿੱਤੀਆਂ ਗਈਆਂ ਹਨ।

The post ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਾਧੂ ਸਿੰਘ ਧਰਮਸੋਤ ਦੀ ਰਿਹਾਈ ਦਾ ਰਾਹ ਪੱਧਰਾ, ਨਵੀਆਂ ਧਰਾਵਾਂ ‘ਚ ਵੀ ਮਿਲੀ ਜ਼ਮਾਨਤ appeared first on TheUnmute.com - Punjabi News.

Tags:
  • breaking-news
  • cm-bhagwant-mann
  • congress
  • nabha-jail
  • news
  • punjab-and-haryana-high-court
  • punjab-congress
  • punjab-government
  • sadhu-singh-dharamsot
  • shiromani-akali-dal
  • the-forest-department
  • the-unmute-breaking-news
  • the-unmute-punjabi-news
  • vigilance-bureau

ਮਹਿੰਗਾਈ, ਬੇਰੁਜ਼ਗਾਰੀ ਸਮੇਤ ਹੋਰ ਮੁੱਦਿਆਂ 'ਤੇ ਕਾਂਗਰਸ ਦੀ "ਭਾਰਤ ਜੋੜੋ ਯਾਤਰਾ" ਦੀ ਅੱਜ ਹੋਵੇਗੀ ਸ਼ੁਰੂਆਤ

Wednesday 07 September 2022 06:17 AM UTC+00 | Tags: 12-states-and-2-union-territories bharat-jodo-yatra bharat-joko-yatra-from-kanyakumari-to-kashmir breaking-news congress inc india-news kanyakumari news-india punjab-congress punjabi-news punjab-news rahul-gandhi rajasthan-cm-ashok-gehlot sonia-gandhi tamil-nadu-cm-mk-stalin the-unmute the-unmute-breaking-news

ਚੰਡੀਗੜ੍ਹ 07 ਸਤੰਬਰ 2022: ਕਾਂਗਰਸ ਅੱਜ ਤੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ (Bharat Jodo Yatra) ਸ਼ੁਰੂ ਕਰਨ ਜਾ ਰਹੀ ਹੈ। ਇਹ 3570 ਕਿਲੋਮੀਟਰ ਦੀ ਯਾਤਰਾ 12 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰੇਗੀ। ਰਾਹੁਲ ਗਾਂਧੀ ਬੁੱਧਵਾਰ ਨੂੰ ਤਾਮਿਲਨਾਡੂ ਤੋਂ ਇਸ ਪੰਜ ਮਹੀਨੇ ਦੀ ਪੈਦਲ ਯਾਤਰਾ ਦੀ ਸ਼ੁਰੂਆਤ ਕਰਨਗੇ

ਬੁੱਧਵਾਰ ਨੂੰ ਰਾਹੁਲ ਗਾਂਧੀ ਸ਼੍ਰੀਪੇਰੰਬਦੂਰ ਸਥਿਤ ਰਾਜੀਵ ਗਾਂਧੀ ਮੈਮੋਰੀਅਲ ਪਹੁੰਚੇ। ਇੱਥੇ ਉਨ੍ਹਾਂ ਨੇ ਪ੍ਰਾਰਥਨਾ ਸਭਾ ਵਿੱਚ ਹਿੱਸਾ ਲਿਆ। ਰਾਹੁਲ ਗਾਂਧੀ ਨੇ ਕਿਹਾ, ਮੈਂ ਨਫ਼ਰਤ ਅਤੇ ਵੰਡ ਦੀ ਰਾਜਨੀਤੀ ਵਿੱਚ ਆਪਣੇ ਪਿਤਾ ਨੂੰ ਗੁਆ ਦਿੱਤਾ ਹੈ। ਮੈਂ ਇਸ ਵਿੱਚ ਆਪਣੇ ਪਿਆਰੇ ਦੇਸ਼ ਨੂੰ ਨਹੀਂ ਗੁਆਵਾਂਗਾ। ਪਿਆਰ ਨਫ਼ਰਤ ਨੂੰ ਜਿੱਤ ਲਵੇਗਾ। ਉਮੀਦ ਡਰ ਨੂੰ ਹਰਾ ਦੇਵੇਗੀ। ਅਸੀਂ ਇਕੱਠੇ
ਇਸ ‘ਤੇ ਕਾਬੂ ਪਾਵਾਂਗੇ

ਇਸ ਤੋਂ ਬਾਅਦ ਉਹ ਕੰਨਿਆਕੁਮਾਰੀ ਪਹੁੰਚਣਗੇ। ਤਾਮਿਲਨਾਡੂ ਦੇ CM ਐਮ.ਕੇ ਸਟਾਲਿਨ, ਰਾਜਸਥਾਨ ਦੇ CM ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਇੱਥੇ ਮੌਜੂਦ ਰਹਿਣਗੇ। ਤਾਮਿਲਨਾਡੂ, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਉਦਘਾਟਨ ਸਮਾਰੋਹ ਲਈ ਰਾਹੁਲ ਗਾਂਧੀ ਨੂੰ ਰਾਸ਼ਟਰੀ ਝੰਡਾ ਸੌਂਪਣਗੇ।

ਭਾਰਤ ਜੋੜੋ ਯਾਤਰਾ (Bharat Jodo Yatra) 5 ਮਹੀਨੇ ਤੱਕ ਚੱਲੇਗੀ। ਇਹ ਯਾਤਰਾ ਇੱਕ ਦਿਨ ਵਿੱਚ 22-23 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਹ ਯਾਤਰਾ ਹਰ ਰੋਜ਼ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸਵੇਰੇ 10 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਕੁਝ ਘੰਟੇ ਆਰਾਮ ਕਰਨ ਤੋਂ ਬਾਅਦ ਇਹ ਯਾਤਰਾ ਦੂਜੇ ਅੱਧ ‘ਚ ਸਾਢੇ 3 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 7 ਵਜੇ ਤੱਕ ਜਾਰੀ ਰਹੇਗੀ। ‘ਭਾਰਤ ਜੋੜੋ ਯਾਤਰਾ’ ਰਾਹੀਂ ਦੇਸ਼ ਭਰ ਦੇ ਲੋਕ ਮਹਿੰਗਾਈ, ਬੇਰੁਜ਼ਗਾਰੀ ਸਮੇਤ ਹੋਰ ਮੁੱਦਿਆਂ ‘ਤੇ ਇਕਜੁੱਟ ਹੋਣਗੇ।

The post ਮਹਿੰਗਾਈ, ਬੇਰੁਜ਼ਗਾਰੀ ਸਮੇਤ ਹੋਰ ਮੁੱਦਿਆਂ ‘ਤੇ ਕਾਂਗਰਸ ਦੀ “ਭਾਰਤ ਜੋੜੋ ਯਾਤਰਾ” ਦੀ ਅੱਜ ਹੋਵੇਗੀ ਸ਼ੁਰੂਆਤ appeared first on TheUnmute.com - Punjabi News.

Tags:
  • 12-states-and-2-union-territories
  • bharat-jodo-yatra
  • bharat-joko-yatra-from-kanyakumari-to-kashmir
  • breaking-news
  • congress
  • inc
  • india-news
  • kanyakumari
  • news-india
  • punjab-congress
  • punjabi-news
  • punjab-news
  • rahul-gandhi
  • rajasthan-cm-ashok-gehlot
  • sonia-gandhi
  • tamil-nadu-cm-mk-stalin
  • the-unmute
  • the-unmute-breaking-news

ਨੌਜਵਾਨ ਲੜਕੀ ਨਾਲ ਜਬਰ-ਜ਼ਨਾਹ ਮਾਮਲੇ 'ਚ ਪੰਜ ਜਣਿਆਂ ਖ਼ਿਲਾਫ FIR ਦਰਜ

Wednesday 07 September 2022 06:39 AM UTC+00 | Tags: aam-aadmi-party breaking-news fir-registered-against-five-people kuldeep-singh mandi-gobindgarh news punjabi-news punjab-police rape-of-a-young-girl ssp-fatehgarh-sahib the-unmute-breaking-news the-unmute-punjabi-news

ਮੰਡੀ ਗੋਬਿੰਦਗੜ੍ਹ 07 ਸਤੰਬਰ 2022: ਮੰਡੀ ਗੋਬਿੰਦਗੜ੍ਹ ਵਿਖੇ ਇੱਕ ਨੌਜਵਾਨ ਲੜਕੀ ਨਾਲ ਪੰਜ ਨੌਜਵਾਨਾਂ ਵੱਲੋਂ ਉਸ ਦੀ ਮਰਜ਼ੀ ਤੋਂ ਬਿਨਾਂ ਜ਼ਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਪੀੜਤਾ ਨੇ ਤਿੰਨ ਪੁਲਿਸ ਮੁਲਾਜ਼ਮਾਂ ‘ਤੇ ਵੀ ਜ਼ਬਰ-ਜਨਾਹ ਦੇ ਦੋਸ਼ ਲਾਏ ਹਨ | ਇਸ ਸਬੰਧੀ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ 5 ਨੌਜਵਾਨਾਂ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਐਸਐਸਪੀ ਫਤਿਹਗੜ੍ਹ ਸਾਹਿਬ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ।

ਜਿਸ ਵਿੱਚ ਪੀੜਤਾ ਨੇ ਦੱਸਿਆ ਕਿ ਦੋਸ਼ੀ ਕੁਲਦੀਪ ਸਿੰਘ ਅਤੇ ਅਪਰਜੀਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਹੀ ਜਾਣਦਾ ਸੀ। 6 ਅਗਸਤ ਨੂੰ ਗੋਬਿੰਦਗੜ੍ਹ ਦੇ ਇੱਕ ਨਿੱਜੀ ਸਕੂਲ ਦੇ ਸਮਾਗਮ ਲਈ ਲੇਟ ਹੋਣ ਕਾਰਨ ਦੋ ਨੌਜਵਾਨਾਂ ਨੇ ਉਸ ਨੂੰ ਆਪਣੀ ਕਾਰ ਵਿੱਚ ਘਰ ਛੱਡਣ ਦੇ ਬਹਾਨੇ ਕੋਲਡ ਡਰਿੰਕ ਵਿੱਚ ਨਸ਼ੀਲੀ ਚੀਜ਼ ਪਿਲਾ ਕੇ ਉਸ ਨਾਲ ਜ਼ਬਰ-ਜਨਾਹ ਕੀਤਾ। ਜਦੋਂ ਉਸ ਨੂੰ ਹੋਸ਼ ਆਈ ਤਾਂ ਅਪਾਰਜੀਤ ਸਿੰਘ ਨਾਂ ਦੇ ਲੜਕੇ ਨੇ ਉਸ ਦੀ ਅਸ਼ਲੀਲ ਵੀਡੀਓ ਮੋਬਾਈਲ 'ਚ ਦਿਖਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੱਖ-ਵੱਖ ਥਾਵਾਂ 'ਤੇ ਜਾ ਕੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਜ਼ਬਰ-ਜਨਾਹ ਕੀਤਾ।

ਪੀੜਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਕੁਲਦੀਪ ਸਿੰਘ ਨੇ ਉਸ ਨੂੰ ਆਪਣਾ ਇੱਕ ਪੁਲਿਸ ਆਈਡੀ ਕਾਰਡ ਦਿਖਾਉਂਦੇ ਹੋਏ ਕਿਹਾ ਕਿ ਉਹ ਅਤੇ ਉਸ ਦੇ ਹੋਰ ਸਾਥੀ ਮੰਡੀ ਗੋਬਿੰਦਗੜ੍ਹ ਥਾਣੇ ਵਿੱਚ ਤਾਇਨਾਤ ਹਨ ਅਤੇ ਹੋਰ ਲੋਕਾਂ ਨਾਲ ਵੀ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਅਪਰਜੀਤ ਸਿੰਘ ਅਤੇ ਕੁਲਦੀਪ ਸਿੰਘ ਉਸ ਨੂੰ ਚੰਡੀਗੜ੍ਹ ਦੇ ਇੱਕ ਫਲੈਟ ਵਿੱਚ ਲੈ ਗਏ ਜਿੱਥੇ ਉਸ ਨਾਲ ਜਬਰ ਜਨਾਹ ਕੀਤਾ।

ਇਸ ਘਟਨਾ ਤੋਂ ਬਾਅਦ ਡੀਐਸਪੀ ਪੱਧਰ ਦੇ ਅਧਿਕਾਰੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਐਫਆਈਆਰ ਵਿੱਚ ਦਰਜ ਲੜਕੀ ਦੇ ਬਿਆਨ ਸ਼ਿਕਾਇਤ ਤੋਂ ਬਿਲਕੁਲ ਵੱਖਰੇ ਪਾਏ ਗਏ। ਪੁਲਿਸ ਵੱਲੋਂ ਪੂਰੀ ਜਾਂਚ ਤੋਂ ਬਾਅਦ ਉਕਤ ਲੜਕੀ ਨੇ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਿਤ ਨਾ ਕਰਨ, ਮੁਲਜ਼ਮਾਂ ਦੇ ਵਾਹਨਾਂ ਦੇ ਨੰਬਰ ਨਾ ਦੇਣ, ਉਸ ਨਾਲ ਬਲਾਤਕਾਰ ਕਰਨ ਵਾਲੇ ਹੋਰ ਵਿਅਕਤੀਆਂ ਦੇ ਨਾਂ ਨਾ ਦੇਣ ਸਬੰਧੀ ਰਿਪੋਰਟ ਤਿਆਰ ਕਰਕੇ ਐਸਐਸਪੀ ਨੂੰ ਭੇਜ ਦਿੱਤੀ ਹੈ। ਸ਼ਿਕਾਇਤ. ਜਿੱਥੋਂ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਕੁਲਦੀਪ ਸਿੰਘ ਅਤੇ ਅਪਰਜੀਤ ਸਿੰਘ ਸਮੇਤ ਤਿੰਨ ਹੋਰਾਂ ਖਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਮਾਮਲੇ ਦੀ ਜਾਂਚ ਥਾਣਾ ਮੰਡੀ ਨਗਰ ਦੇ ਐੱਸਐੱਚਓ ਆਕਾਸ਼ ਦੱਤ ਵੱਲੋਂ ਕੀਤੀ ਜਾ ਰਹੀ ਹੈ।

The post ਨੌਜਵਾਨ ਲੜਕੀ ਨਾਲ ਜਬਰ-ਜ਼ਨਾਹ ਮਾਮਲੇ ‘ਚ ਪੰਜ ਜਣਿਆਂ ਖ਼ਿਲਾਫ FIR ਦਰਜ appeared first on TheUnmute.com - Punjabi News.

Tags:
  • aam-aadmi-party
  • breaking-news
  • fir-registered-against-five-people
  • kuldeep-singh
  • mandi-gobindgarh
  • news
  • punjabi-news
  • punjab-police
  • rape-of-a-young-girl
  • ssp-fatehgarh-sahib
  • the-unmute-breaking-news
  • the-unmute-punjabi-news

ਸਾਡੇ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ: ਕੁਲਦੀਪ ਸਿੰਘ ਧਾਲੀਵਾਲ

Wednesday 07 September 2022 06:50 AM UTC+00 | Tags: aam-aadmi-party breaking-news cm-bhagwant-mann congress dispute-between-punjab-and-haryana haryana haryana-government kuldeep-singh-dhaliwal news punjab punjab-and-haryana punjab-congress punjab-government punjab-police supreme-court sutlej-yamuna-link syl-issue the-unmute-breaking the-unmute-breaking-news the-unmute-punjabi-news

ਚੰਡੀਗੜ੍ਹ 07 ਸਤੰਬਰ 2022: ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਵਾਦ ਇਕ ਵਾਰ ਫਿਰ ਭਖ ਚੁੱਕਾ ਹੈ | ਇਸ ਮਾਮਲੇ 'ਤੇ ਬੀਤੇ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਜਿਸ 'ਚ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਕਿ ਪੰਜਾਬ ਇਸ 'ਚ ਸਹਿਯੋਗ ਨਹੀਂ ਕਰ ਰਿਹਾ। ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੂੰ ਚਾਰ ਹਫਤਿਆਂ ਦੇ ਅੰਦਰ ਇਸ ਮੁੱਦੇ 'ਤੇ ਪੰਜਾਬ ਅਤੇ ਹਰਿਆਣਾ ਨਾਲ ਮੀਟਿੰਗ ਕਰਨ ਲਈ ਕਿਹਾ ਹੈ।

ਇਸ ਦੋਨਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਹਰਿਆਣਾ ਨੂੰ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸਾਡੇ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ। ਪੰਜਾਬ ਵਿੱਚ ਪਾਣੀ ਦਾ ਪੱਧਰ ਪਹਿਲਾਂ ਹੀ ਬਹੁਤ ਹੇਠਾਂ ਚਲਾ ਗਿਆ ਹੈ। ਅਸੀਂ ਇਸ ਬਾਰੇ ਸੁਪਰੀਮ ਕੋਰਟ ਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ। ਮੁੜ ਉਸ ਦੇ ਪੱਖ ‘ਤੇ ਖੜ੍ਹਾਂਗਾ।

ਕੁਲਦੀਪ ਸਿੰਘ  ਧਾਲੀਵਾਲ (Kuldeep Singh Dhaliwal) ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਐਸਵਾਈਐਲ ਨਹਿਰ ਸਬੰਧੀ ਮੀਟਿੰਗ ਕੀਤੀ ਜਾਵੇਗੀ। ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋਣਗੇ । ਉਨ੍ਹਾਂ ਕਿਹਾ ਕਿ ਮੀਟਿੰਗ ਬਾਅਦ ਵਿੱਚ ਹੋਵੇਗੀ ਪਰ ਮੈਂ ਆਪਣਾ ਪੱਖ ਪੇਸ਼ ਕਰਨ ਤੋਂ ਪਹਿਲਾਂ ਦੱਸਦਾ ਹਾਂ ਕਿ ਸਾਡੇ ਕੋਲ ਕਿਸੇ ਨੂੰ ਦੇਣ ਲਈ ਪਾਣੀ ਨਹੀਂ ਹੈ। ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਦਾ ਰਾਹ ਲੱਭੇ।

The post ਸਾਡੇ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ: ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • congress
  • dispute-between-punjab-and-haryana
  • haryana
  • haryana-government
  • kuldeep-singh-dhaliwal
  • news
  • punjab
  • punjab-and-haryana
  • punjab-congress
  • punjab-government
  • punjab-police
  • supreme-court
  • sutlej-yamuna-link
  • syl-issue
  • the-unmute-breaking
  • the-unmute-breaking-news
  • the-unmute-punjabi-news

ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 10 ਅਕਤੂਬਰ ਤੋਂ ਹੋ ਜਾਣਗੇ ਬੰਦ

Wednesday 07 September 2022 07:04 AM UTC+00 | Tags: 10 breaking-news hemkunt-sahib he-shrines-of-hemkunt-sahib news punjabi-latest-news punjab-news sikh-news sikhs sikhs-in-uttarakhand-state the-unmute-breaking-news the-unmute-latest-update the-unmute-punjabi-news uttarakhand

ਚੰਡੀਗੜ੍ਹ 07 ਸਤੰਬਰ 2022: ਉਤਰਾਖੰਡ ਸੂਬੇ ‘ਚ ਸਿੱਖਾਂ ਦਾ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੇ ਕਪਾਟ ਸਰਦੀਆਂ ਦੇ ਮੌਸਮ ਦੇ ਚੱਲਦਿਆਂ 10 ਅਕਤੂਬਰ ਨੂੰ ਬੰਦ ਹੋ ਜਾਣਗੇ।ਜਿਕਰਯੋਗ ਹੈ ਕਿ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਸਾਲ 22 ਮਈ 2022 ਤੋਂ ਸ਼ੁਰੂ ਹੋਈ ਸੀ। ਇਸ ਦੌਰਾਨ ਹੇਮਕੁੰਟ ਸਾਹਿਬ ਦੇ ਗੁਰਦੁਆਰਾ ਸਾਹਿਬ ‘ਚ ਲਗਭਗ 2 ਲੱਖ 15 ਹਜ਼ਾਰ ਦੇ ਕਰੀਬ ਸੰਗਤਾਂ ਨੇ ਮੱਥਾ ਟੇਕਿਆ |

ਇਸਦੇ ਨਾਲ ਹੀ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਵਿਖੇ ਉਮੀਦ ਤੋਂ ਵੱਧ ਸ਼ਰਧਾਲੂ ਆਏ ਹਨ।ਇਸ ਮੌਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 10 ਅਕਤੂਬਰ ਨੂੰ ਦੁਪਹਿਰ 1 ਵਜੇ ਬੰਦ ਕਰ ਦਿੱਤੇ ਜਾਣਗੇ। ਇਸਦੇ ਨਾਲ ਹੀ ਯਾਤਰੀਆਂ ਦੀ ਸਹੂਲਤ ਲਈ ਟਰੱਸਟ ਵੱਲੋਂ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ । ਉਨ੍ਹਾਂ ਨੇ ਦੱਸਿਆ ਕਿ ਯਾਤਰਾ 10 ਅਕਤੂਬਰ ਤੱਕ ਚੱਲਦੀ ਰਹੇਗੀ ਅਤੇ ਯਾਤਰੀ ਦਰਸ਼ਨਾਂ ਲਈ ਆ ਸਕਦੇ ਹਨ।

The post ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 10 ਅਕਤੂਬਰ ਤੋਂ ਹੋ ਜਾਣਗੇ ਬੰਦ appeared first on TheUnmute.com - Punjabi News.

Tags:
  • 10
  • breaking-news
  • hemkunt-sahib
  • he-shrines-of-hemkunt-sahib
  • news
  • punjabi-latest-news
  • punjab-news
  • sikh-news
  • sikhs
  • sikhs-in-uttarakhand-state
  • the-unmute-breaking-news
  • the-unmute-latest-update
  • the-unmute-punjabi-news
  • uttarakhand

CM ਮਾਨ ਨੇ ਪਿਯੂਸ਼ ਗੋਇਲ ਨੂੰ ਲਿਖੀ ਚਿੱਠੀ, ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਵਾਂ ਟੈਕਸਟਾਈਲ ਪਾਰਕ ਬਣਾਉਣ ਦੀ ਕੀਤੀ ਪੇਸ਼ਕਸ਼

Wednesday 07 September 2022 07:17 AM UTC+00 | Tags: aam-aadmi-party breaking-news chief-minister-bhagwant-mann cm-bhagwant-mann congress ludhiana mattewara news new-textile-park-at-fatehgarh-sahib piyush-goyal punjab punjab-government textile-park textile-park-in-punjab the-unmute-breaking-news the-unmute-news union-minister-piyush-goyal

ਚੰਡੀਗੜ੍ਹ 07 ਸਤੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਨਵੇਂ ਟੈਕਸਟਾਈਲ ਪਾਰਕ (Textile Park) ਦੇ ਮੁੱਦੇ ਨੂੰ ਲੈ ਕੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੇ ਫਤਹਿਗੜ੍ਹ ਸਾਹਿਬ (Sri Fatehgarh Sahib) ਵਿਖੇ ਨਵਾਂ ਟੈਕਸਟਾਈਲ ਪਾਰਕ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਭਗਵੰਤ ਮਾਨ ਨੇ 1000 ਏਕੜ ਜ਼ਮੀਨ ‘ਤੇ ਟੈਕਸਟਾਈਲ ਪਾਰਕ ਬਣਾਉਣ ਦੀ ਤਜਵੀਜ਼ ਰੱਖੀ ਹੈ।

ਜਿਕਰਯੋਗ ਹੈ ਕਿ ਪਿਛਲੀ ਸਰਕਾਰ ਨੇ ਲੁਧਿਆਣਾ ਦੇ ਮੱਤੇਵਾੜਾ ਵਿਖੇ ਟੈਕਸਟਾਈਲ ਪਾਰਕ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੱਤੇਵਾੜਾ ਦੀ ਥਾਂ ਕਿਸੇ ਹੋਰ ਥਾਂ ‘ਤੇ ਪਾਰਕ ਬਣਾਉਣ ਦਾ ਐਲਾਨ ਕੀਤਾ ਸੀ।

The post CM ਮਾਨ ਨੇ ਪਿਯੂਸ਼ ਗੋਇਲ ਨੂੰ ਲਿਖੀ ਚਿੱਠੀ, ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਵਾਂ ਟੈਕਸਟਾਈਲ ਪਾਰਕ ਬਣਾਉਣ ਦੀ ਕੀਤੀ ਪੇਸ਼ਕਸ਼ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • cm-bhagwant-mann
  • congress
  • ludhiana
  • mattewara
  • news
  • new-textile-park-at-fatehgarh-sahib
  • piyush-goyal
  • punjab
  • punjab-government
  • textile-park
  • textile-park-in-punjab
  • the-unmute-breaking-news
  • the-unmute-news
  • union-minister-piyush-goyal

ਚੰਡੀਗੜ੍ਹ 07 ਸਤੰਬਰ 2022: ਖੁਰਾਕ ਤੇ ਸਪਲਾਈ ਮਹਿਕਮੇ ਦੇ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਵਲੋਂ ਪਾਈ ਜ਼ਮਾਨਤ ਅਰਜ਼ੀ ‘ਤੇ ਅੱਜ ਅਦਾਲਤ ‘ਚ ਸੁਣਵਾਈ ਹੋਈ | ਜਿਸ ‘ਤੇ ਬਹਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਅਤੇ ਅਗਲੀ ਸੁਣਵਾਈ 9 ਸਤੰਬਰ ਤੈਅ ਕੀਤੀ ਗਈ ਹੈ।

ਜਿਕਰਯੋਗ ਹੈ ਕਿ ਭਾਰਤ ਭੂਸ਼ਣ ਆਸ਼ੂ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਹਨ। 31 ਅਗਸਤ ਨੂੰ ਭਾਰਤ ਭੂਸ਼ਣ ਆਸ਼ੂ (Bharat Bhushan Ashu) ਨੂੰ ਅੱਜ ਦੇਰ ਸ਼ਾਮ ਪਟਿਆਲਾ ਜੇਲ੍ਹ ਤਬਦੀਲ ਕੀਤਾ ਗਿਆ ਸੀ | ਇਸ ਘੁਟਾਲੇ ਦੀ ਜਾਂਚ ਕਰਦੇ ਹੋਏ ਵਿਜੀਲੈਂਸ ਨੇ 22 ਅਗਸਤ ਨੂੰ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ।

The post ਅਦਾਲਤ ਨੇ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ‘ਤੇ ਫੈਸਲਾ ਰੱਖਿਆ ਸੁਰੱਖਿਅਤ appeared first on TheUnmute.com - Punjabi News.

Tags:
  • bharat-bhushan-ashu
  • breaking-news

'ਕਰਤਾਵਯ ਮਾਰਗ' ਨਾਂ ਨਾਲ ਜਾਣਿਆ ਜਾਵੇਗਾ ਰਾਜਪਥ, NDMC ਵਲੋਂ ਪ੍ਰਸਤਾਵ ਨੂੰ ਮਿਲੀ ਮਨਜ਼ੂਰੀ

Wednesday 07 September 2022 07:48 AM UTC+00 | Tags: aam-aadmi-party bjp bjp-government breaking-news kartavaya-marg kartavya-path ndmc-council new-delhi new-delhi-municipal-council news news-delhi prime-minister-narendra-modi rajpath rajpath-latest-news the-unmute-breaking-news the-unmute-punjabi-news

ਚੰਡੀਗੜ੍ਹ 07 ਸਤੰਬਰ 2022: ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਜਾਂਦੀ ਸੜਕ ਜੋ ਕਿ ਰਾਜਪਥ ਦੇ ਨਾਂ ਨਾਲ ਮਸ਼ਹੂਰ ਹੈ, ਉਸਦਾ ਨਾਂ ਹੁਣ 'ਕਰਤਾਵਯ ਮਾਰਗ' (Kartavya Path) ਵਜੋਂ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਰਾਜਪਥ ਦੇ ਨਾਲ-ਨਾਲ ਨਵੇਂ ਬਣੇ ਸੈਂਟਰਲ ਵਿਸਟਾ ਦਾ ਨਾਂ ਬਦਲਣ ਦਾ ਵੀ ਫੈਸਲਾ ਕੀਤਾ ਹੈ।

ਨਵੀਂ ਦਿੱਲੀ ਮਿਉਂਸਪਲ ਕੌਂਸਲ (NDMC) ਦੀ ਮੀਟਿੰਗ ਵਿੱਚ ਬੁੱਧਵਾਰ ਨੂੰ ਰਾਜਪਥ ਦਾ ਨਾਮ ਬਦਲ ਕੇ 'ਕਰਤਾਵਯ ਮਾਰਗ' ਰੱਖਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ । ਲੋਕ ਸਭਾ ਮੈਂਬਰ ਅਤੇ ਐਨਡੀਐਮਸੀ ਮੈਂਬਰ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਐਨਡੀਐਮਸੀ ਕੌਂਸਲ ਦੀ ਵਿਸ਼ੇਸ਼ ਮੀਟਿੰਗ ਵਿੱਚ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ।Prime Minister Narendra Modi

The post 'ਕਰਤਾਵਯ ਮਾਰਗ' ਨਾਂ ਨਾਲ ਜਾਣਿਆ ਜਾਵੇਗਾ ਰਾਜਪਥ, NDMC ਵਲੋਂ ਪ੍ਰਸਤਾਵ ਨੂੰ ਮਿਲੀ ਮਨਜ਼ੂਰੀ appeared first on TheUnmute.com - Punjabi News.

Tags:
  • aam-aadmi-party
  • bjp
  • bjp-government
  • breaking-news
  • kartavaya-marg
  • kartavya-path
  • ndmc-council
  • new-delhi
  • new-delhi-municipal-council
  • news
  • news-delhi
  • prime-minister-narendra-modi
  • rajpath
  • rajpath-latest-news
  • the-unmute-breaking-news
  • the-unmute-punjabi-news

ਨਵਜੋਤ ਸਿੱਧੂ ਦੀ ਪਟੀਸ਼ਨ 'ਤੇ ਅਦਾਲਤ 'ਚ ਹੋਈ ਸੁਣਵਾਈ, 17 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ

Wednesday 07 September 2022 08:30 AM UTC+00 | Tags: breaking-news dsp-balwinder-singh-sekhon food-civil-supplies-minister-bharat-bhushan-ashu ludhiana-court ludhiana-district-of-punjab navjot-sidhu navjot-singh-sidhu news punjab-congress punjab-government punjab-police the-unmute-breaking-news the-unmute-report

ਚੰਡੀਗੜ੍ਹ 07 ਸਤੰਬਰ 2022: ਰੋਡਰੇਜ ਮਾਮਲੇ 'ਚ ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਪਟੀਸ਼ਨ ‘ਤੇ ਅੱਜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਅਦਾਲਤ ‘ਚ ਸੁਣਵਾਈ ਹੋਈ। ਇਸ ਦੌਰਾਨ ਲੁਧਿਆਣਾ ਅਦਾਲਤ ਨੇ ਨਵਜੋਤ ਸਿੱਧੂ ਨੂੰ 17 ਸਤੰਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਲਈ ਕਿਹਾ ਹੈ |

ਜਿਕਰਯੋਗ ਹੈ ਕਿ ਨਵਜੋਤ ਸਿੱਧੂ ਦੇ ਵਕੀਲ ਵਲੋਂ ਪਾਈ ਪਟੀਸ਼ਨ ‘ਚ ਕਿਹਾ ਕਿ ਨਵਜੋਤ ਸਿੱਧੂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇ | ਦਰਅਸਲ, ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੀ ਸ਼ਿਕਾਇਤ ਅਤੇ ਸਾਬਕਾ ਖੁਰਾਕ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਗਵਾਹ ਬਣਾਇਆ ਗਿਆ ਹੈ।

The post ਨਵਜੋਤ ਸਿੱਧੂ ਦੀ ਪਟੀਸ਼ਨ ‘ਤੇ ਅਦਾਲਤ ‘ਚ ਹੋਈ ਸੁਣਵਾਈ, 17 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ appeared first on TheUnmute.com - Punjabi News.

Tags:
  • breaking-news
  • dsp-balwinder-singh-sekhon
  • food-civil-supplies-minister-bharat-bhushan-ashu
  • ludhiana-court
  • ludhiana-district-of-punjab
  • navjot-sidhu
  • navjot-singh-sidhu
  • news
  • punjab-congress
  • punjab-government
  • punjab-police
  • the-unmute-breaking-news
  • the-unmute-report

ਹਿਸਾਰ ਪਹੁੰਚੇ ਕੇਜਰੀਵਾਲ ਤੇ CM ਭਗਵੰਤ ਮਾਨ ਨੇ ਐੱਸ.ਵਾਈ.ਐੱਲ. ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਿਆ

Wednesday 07 September 2022 09:20 AM UTC+00 | Tags: aam-aadmi-party arvind-kejriwal bjp breaking-news cm-bhagwant-mann delhi-chief-minister delhi-chief-minister-arvind-kejriwal haryana haryana-government hisar manohar-lal-khatar news newws pm-modi punjab punjab-congress punjabi-news syl syl-issue syl-issue-between-punjab-haryana the-unmute-breaking-news the-unmute-punjabi-news

ਚੰਡੀਗੜ੍ਹ 07 ਸਤੰਬਰ 2022: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਲਈ ਹਰਿਆਣਾ ਦੌਰੇ ‘ਤੇ ਹਨ। ਇਸ ਪ੍ਰੈੱਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਇਸ SYL ਮੁੱਦੇ (SYL issue) ‘ਤੇ ਗੱਲਬਾਤ ਹੋਣੀ ਚਾਹੀਦੀ ਹੈ। ਜੇਕਰ ਮੋਦੀ ਸਰਕਾਰ ਚਾਹੇ ਤਾਂ ਇਹ ਮਸਲਾ ਹੱਲ ਹੋ ਸਕਦਾ ਹੈ ਅਤੇ ਜੇਕਰ ਪ੍ਰਧਾਨ ਮੰਤਰੀ ਮੋਦੀ ਕੋਲ ਕੋਈ ਯੋਜਨਾ ਨਹੀਂ ਹੈ ਤਾਂ ਸਾਡੇ ਕੋਲੋਂ ਲੈ ਲਓ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ SYL ਮੁੱਦੇ ‘ਤੇ ਦੋਵੇਂ ਸੂਬਿਆਂ ਦੀ ਬੈਠਕ ਕਰਨ ਵਿਚ ਕੋਈ ਹਰਜ਼ ਨਹੀਂ | ਉਨ੍ਹਾਂ ਕਿਹਾ ਕੇਂਦਰ ਸਰਕਾਰ ਇਸ ਮੁੱਦੇ ਨੂੰ ਹੱਲ ਕਰੇ ਨਾਂ ਕਿ ਕੋਈ ਫਾਰਮੈਲਿਟੀ | ਮੁੱਖ ਮੰਤਰੀ ਨੇ ਕਿਹਾ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਦੀ ਪਾਣੀ ਦੀ ਕਮੀ ਨੂੰ ਪੂਰਾ ਕਰੇ | ਇਸ ਮੁੱਦੇ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ |

ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਐੱਸ ਵਾਈ ਐੱਲ ਮੁੱਦੇ (SYL issue) ‘ਤੇ ਭਾਜਪਾ ਸਰਕਾਰ ‘ਤੇ ਕਈ ਸਵਾਲ ਖੜ੍ਹੇ ਕੀਤੇ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ‘ਚ ਕਾਂਗਰਸ ਅਤੇ ਭਾਜਪਾ ਦਾ ਕੀ ਸਟੈਂਡ ਹੈ? ਪੰਜਾਬ ਵਿੱਚ ਕਿਹਾ ਜਾਂਦਾ ਹੈ ਕਿ ਐਸ.ਵਾਈ.ਐਲ ਨਹੀਂ ਬਣਨ ਦਿੱਤੀ ਜਾਵੇਗੀ। ਹਰਿਆਣਾ ਵਿੱਚ ਕਿਹਾ ਜਾਂਦਾ ਹੈ ਕਿ ਅਸੀਂ SYL ਦਾ ਪਾਣੀ ਲੈ ਕੇ ਰਹਾਂਗੇ। ਇਹ ਲੋਕ ਗੰਦੀ ਰਾਜਨੀਤੀ ਕਰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਨੂੰ ਜੋੜਨ ਦਾ ਕੰਮ ਕਰਾਂਗੇ। ਦੇਸ਼ ਦੇ ਕੋਨੇ-ਕੋਨੇ ‘ਚ ਜਾਵਾਂਗੇ। ਸਾਡਾ ਮਕਸਦ ਲੋਕਾਂ ਨੂੰ ਜੋੜਨਾ ਹੈ। 130 ਕਰੋੜ ਦੇਸ਼ ਵਾਸੀ ਹਨ, ਦੇਸ਼ ਨੂੰ ਨੰਬਰ ਵਨ ਬਣਾ ਸਕਦੇ ਹਨ।

ਸੁਪਰੀਮ ਕੋਰਟ ਨੇ SYL ਦੇ ਮੁੱਦੇ ‘ਤੇ ਪੰਜਾਬ ਨੂੰ ਫਟਕਾਰ ਲਗਾਈ ਹੈ ਅਤੇ ਜਲ ਸ਼ਕਤੀ ਮੰਤਰਾਲੇ ਨੂੰ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਾਲੇ ਵਿਚੋਲਗੀ ਕਰਨ ਦੇ ਹੁਕਮ ਦਿੰਦਿਆਂ 1 ਮਹੀਨੇ ‘ਚ ਰਿਪੋਰਟ ਮੰਗੀ ਹੈ। ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ ਨੂੰ ਹੈ ਪਰ ਪੰਜਾਬ ਦੇ ਪੇਂਡੂ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਇਹ ਕਹਿ ਦਿੱਤਾ ਹੈ ਕਿ ਸਾਡੇ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ।

The post ਹਿਸਾਰ ਪਹੁੰਚੇ ਕੇਜਰੀਵਾਲ ਤੇ CM ਭਗਵੰਤ ਮਾਨ ਨੇ ਐੱਸ.ਵਾਈ.ਐੱਲ. ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰਿਆ appeared first on TheUnmute.com - Punjabi News.

Tags:
  • aam-aadmi-party
  • arvind-kejriwal
  • bjp
  • breaking-news
  • cm-bhagwant-mann
  • delhi-chief-minister
  • delhi-chief-minister-arvind-kejriwal
  • haryana
  • haryana-government
  • hisar
  • manohar-lal-khatar
  • news
  • newws
  • pm-modi
  • punjab
  • punjab-congress
  • punjabi-news
  • syl
  • syl-issue
  • syl-issue-between-punjab-haryana
  • the-unmute-breaking-news
  • the-unmute-punjabi-news

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ 8 ਨਵੇਂ ਚੇਅਰਮੈਨਾਂ ਦੀ ਨਿਯੁਕਤੀ

Wednesday 07 September 2022 10:08 AM UTC+00 | Tags: aam-aadmi-party appointed-new-chairmen-of-district-planning-board breaking-news chief-minister-bhagwant-mann cm-bhagwant-mann congress district-planning-board news news-punjabi-latest-news punjab-government the-unmute-breaking-news the-unmute-latest-news the-unmute-latest-update

ਚੰਡੀਗੜ੍ਹ 07 ਸਤੰਬਰ 2022: ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਜ਼ਿਲ੍ਹਾ ਯੋਜਨਾ ਬੋਰਡ (District Planning Board) ਦੇ 8 ਨਵੇਂ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਹੈ | ਮੁੱਖ ਮੰਤਰੀ ਨੇ ਇਨ੍ਹਾਂ ਜ਼ਿਲ੍ਹਾ ਯੋਜਨਾ ਬੋਰਡ ਦੇ ਨਵੇਂ ਚੇਅਰਮੈਨਾਂ ਨੂੰ ਵਧਾਈ ਦਿੱਤੀ ਅਤੇ ਅਹੁਦੇਦਾਰਾਂ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਸਰਕਾਰ ਦੀਆਂ ਨੀਤੀਆਂ ਦਾ ਲਾਭ ਹਰ ਘਰ ਤੱਕ ਪਹੁੰਚਾਉਣ ਦੀ ਹੈ…ਜਿਸ ਲਈ ਤੁਹਾਡੀ ਜ਼ਿੰਮੇਵਾਰੀ ਅਹਿਮ ਹੈ…ਪੰਜਾਬ ਦੀ "ਰੰਗਲਾ ਪੰਜਾਬ" ਟੀਮ ਵਿੱਚ ਤੁਹਾਡਾ ਸਵਾਗਤ ਹੈ..

May be an image of text that says "S.No. 1 Ûhairn.Dsrct.PlannngBoard District Planning Board, Amritsar 2 Name District Planning Board, Fazilka 3 Jaspreet Singh District Planning Board, Jalandhar Sunil Sachdeva District Planning Board, Bathinda 5 Amritpal Singh District Planning Board, Sri Muktsar Sahib Amritpal Aggarwal 7 District Planning Board, SBS Nagar Sukhjinder Kauni District Planning Board, Mansa 8 Satnam Jalalpur District Planning Board, Patiala Charanjit Akaanwali Jassi Sohian"

The post ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ 8 ਨਵੇਂ ਚੇਅਰਮੈਨਾਂ ਦੀ ਨਿਯੁਕਤੀ appeared first on TheUnmute.com - Punjabi News.

Tags:
  • aam-aadmi-party
  • appointed-new-chairmen-of-district-planning-board
  • breaking-news
  • chief-minister-bhagwant-mann
  • cm-bhagwant-mann
  • congress
  • district-planning-board
  • news
  • news-punjabi-latest-news
  • punjab-government
  • the-unmute-breaking-news
  • the-unmute-latest-news
  • the-unmute-latest-update

ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਫਾਈ ਸੇਵਕਾਂ ਤੇ ਸੀਵਰਮੈਨ ਯੂਨੀਅਨਾਂ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ

Wednesday 07 September 2022 10:15 AM UTC+00 | Tags: aam-aadmi-party all-sanitation-workers breaking-news cm-bhagwant-mann congress deputy-commissioner-amritsar-harpreet-singh-sudan dr-inderbir-singh-nijjar local-government-dr-inderbir-singh-nijjar municipal-corporation-commissioner-kumar-saurabh-raj news punjab-all-sanitation-workers punjab-police sanitation-workers-and-sewermen the-unmute-breaking the-unmute-breaking-news the-unmute-latest-update the-unmute-news the-unmute-punjabi-news

ਚੰਡੀਗੜ੍ਹ 07 ਸਤੰਬਰ 2022: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ (Dr. Inderbir Singh Nijjar) ਨੇ ਕਿਹਾ ਕਿ ਸੂਬੇ ਦੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਜਾਇਜ਼ ਮੰਗਾਂ ਨੂੰ ਮੁੱਖ ਮੰਤਰੀ ਨਾਲ ਵਿਚਾਰਿਆ ਜਾਵੇਗਾ ਅਤੇ ਇਹਨਾਂ ਸਮੱਸਿਆਵਾਂ ਦਾ ਢੁਕਵਾਂ ਹੱਲ ਕੱਢਿਆ ਜਾਵੇਗਾ।ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਵਚਨਬੱਧ ਹੈ।

ਇਸੇ ਵਚਨਬੱਧਤਾ ਤਹਿਤ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ (Dr. Inderbir Singh Nijjar) ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਅਤੇ ਨਗਰ ਨਿਗਮ ਕਮਿਸ਼ਨਰ ਕੁਮਾਰ ਸੌਰਭ ਰਾਜ ਦੀ ਮੌਜੂਦਗੀ ਵਿੱਚ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਯੂਨੀਅਨਾਂ ਨਾਲ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਯੂਨੀਅਨਾਂ ਵੱਲੋਂ ਰੱਖੀਆਂ ਗਈਆਂ ਪ੍ਰਮੁੱਖ ਮੰਗਾਂ ਵਿੱਚ ਪੰਜਾਬ ਦੇ ਸਮੂਹ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਉਮਰ ਹੱਦ ਵਿੱਚ ਛੋਟ ਦੇ ਕੇ ਰੈਗੂਲਰ ਕਰਨਾ, ਸਮੂਹ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਆਊਟਸੋਰਸਿੰਗ ਦੀ ਬਜਾਏ ਰੈਗੂਲਰ ਆਧਾਰ 'ਤੇ ਭਰਤੀ ਕਰਨਾ, ਸੀਵਰਮੈਨਾਂ ਦਾ ਤਨਖਾਹ ਸਕੇਲ ਤਕਨੀਕੀ ਪੋਸਟ ਦੇ ਬਰਾਬਰ ਕਰਨਾ ਕਿਉਂਕਿ ਸੀਵਰਮੈਨਾਂ ਦਾ ਕੰਮ ਤਕਨੀਕੀ ਕਿਸਮ ਦਾ ਹੈ, ਸ਼ਾਮਲ ਹਨ।

ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਜਿਹਨਾਂ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਸੇਵਾ ਦੌਰਾਨ ਮੌਤ ਹੋ ਜਾਂਦੀ ਹੈ ਉਹਨਾਂ ਦੇ ਵਾਰਸਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਤਰਸ ਦੇ ਆਧਾਰ 'ਤੇ ਨਿਯੁਕਤੀ ਦਿੱਤੀ ਜਾਵੇ। ਇਸ ਤੋਂ ਇਲਾਵਾ ਯੂਨੀਅਨਾਂ ਵੱਲੋਂ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੇ ਸਿਹਤ ਬੀਮੇ ਦੀ ਮੰਗ ਵੀ ਉਠਾਈ ਗਈ।

The post ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਫਾਈ ਸੇਵਕਾਂ ਤੇ ਸੀਵਰਮੈਨ ਯੂਨੀਅਨਾਂ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ appeared first on TheUnmute.com - Punjabi News.

Tags:
  • aam-aadmi-party
  • all-sanitation-workers
  • breaking-news
  • cm-bhagwant-mann
  • congress
  • deputy-commissioner-amritsar-harpreet-singh-sudan
  • dr-inderbir-singh-nijjar
  • local-government-dr-inderbir-singh-nijjar
  • municipal-corporation-commissioner-kumar-saurabh-raj
  • news
  • punjab-all-sanitation-workers
  • punjab-police
  • sanitation-workers-and-sewermen
  • the-unmute-breaking
  • the-unmute-breaking-news
  • the-unmute-latest-update
  • the-unmute-news
  • the-unmute-punjabi-news

ਐੱਸ.ਵਾਈ.ਐਲ ਦੇ ਪਾਣੀ 'ਤੇ ਹਰਿਆਣਾ ਦੇ ਲੋਕਾਂ ਦਾ ਹੱਕ: ਮੁੱਖ ਮੰਤਰੀ ਮਨੋਹਰ ਲਾਲ ਖੱਟਰ

Wednesday 07 September 2022 10:32 AM UTC+00 | Tags: breaking-news cm-bhagwant-mann haryana-water-dispute introduces-resolution-for-syl manohar-lal-khattar news over-syl-issue supreme-court syl syl-issue syl-issue-between-punjab-haryana syl-latest-news syl-water-issue syl-water-with-aap the-unmute-breaking-news the-unmute-punjabi-news

ਚੰਡੀਗੜ੍ਹ 07 ਸਤੰਬਰ 2022: ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਵਾਦ ਇਕ ਵਾਰ ਫਿਰ ਭਖ ਚੁੱਕਾ ਹੈ | ਜਿਸਦੇ ਚੱਲਦੇ ਦੋਵੇਂ ਸੂਬਿਆਂ ਦੇ ਮੰਤਰੀਆਂ ਵਲੋਂ ਬਿਆਨ ਦਿੱਤੇ ਜਾ ਰਹੇ ਹਨ | ਬੀਤੇ ਦਿਨ ਇਸ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਜਿਸ 'ਚ ਦੋਸ਼ ਲਾਇਆ ਕਿ ਪੰਜਾਬ ਇਸ 'ਚ ਸਹਿਯੋਗ ਨਹੀਂ ਕਰ ਰਿਹਾ | ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਕਰਕੇਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ |

ਇਸਦੇ ਚੱਲਦੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Chief Minister Manohar Lal Khattar) ਨੇ (SYL) ਨਹਿਰੀ ਪਾਣੀ ‘ਤੇ ਸੂਬੇ ਦੇ ਦਾਅਵੇ ਨੂੰ ਇਕ ਵਾਰ ਫਿਰ ਦੁਹਰਾਇਆ ਹੈ। ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਐਸਵਾਈਐਲ ਦੇ ਪਾਣੀ ‘ਤੇ ਹਰਿਆਣਾ ਦੇ ਲੋਕਾਂ ਦਾ ਹੱਕ ਹੈ ਅਤੇ ਉਹ ਕਿਸੇ ਵੀ ਕੀਮਤ ‘ਤੇ ਇਸ ‘ਤੇ ਆਪਣਾ ਦਾਅਵਾ ਨਹੀਂ ਛੱਡਣਗੇ।

ਮੁੱਖ ਮੰਤਰੀ ਖੱਟਰ ਨੇ ਇੱਕ ਪਾਸੇ ਤਾਂ ਸਾਨੂੰ ਇਹ ਪਾਣੀ ਨਹੀਂ ਮਿਲ ਰਿਹਾ, ਦੂਜੇ ਪਾਸੇ ਦਿੱਲੀ ਵਲੋਂ ਸਾਡੇ ਤੋਂ ਹੋਰ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ SYL ਮੁੱਦੇ ਦਾ ਹੱਲ ਜਲਦੀ ਤੋਂ ਜਲਦੀ ਕੱਢਣਾ ਬਹੁਤ ਜਰੂਰੀ ਹੈ | ਇਸਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਐਸਵਾਈਐਲ ਨਹਿਰ ਮੁਕੰਮਲ ਨਾ ਹੋਣ ਕਾਰਨ ਰਾਵੀ, ਸਤਲੁਜ ਅਤੇ ਬਿਆਸ ਦਾ ਵਾਧੂ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ।

The post ਐੱਸ.ਵਾਈ.ਐਲ ਦੇ ਪਾਣੀ ‘ਤੇ ਹਰਿਆਣਾ ਦੇ ਲੋਕਾਂ ਦਾ ਹੱਕ: ਮੁੱਖ ਮੰਤਰੀ ਮਨੋਹਰ ਲਾਲ ਖੱਟਰ appeared first on TheUnmute.com - Punjabi News.

Tags:
  • breaking-news
  • cm-bhagwant-mann
  • haryana-water-dispute
  • introduces-resolution-for-syl
  • manohar-lal-khattar
  • news
  • over-syl-issue
  • supreme-court
  • syl
  • syl-issue
  • syl-issue-between-punjab-haryana
  • syl-latest-news
  • syl-water-issue
  • syl-water-with-aap
  • the-unmute-breaking-news
  • the-unmute-punjabi-news

ਫ਼ਰੀਦਕੋਟ ਰਿਆਸਤ ਦੀ ਕੁੱਲ 25 ਹਜ਼ਾਰ ਕਰੋੜ ਦੀ ਜਾਇਦਾਦ ਵਾਰਸਾਂ ਨੂੰ ਵੰਡਣ ਦੇ ਆਦੇਸ਼, ਸੁਪਰੀਮ ਕੋਰਟ ਵਲੋਂ ਟਰੱਸਟ ਭੰਗ

Wednesday 07 September 2022 10:56 AM UTC+00 | Tags: 25 breaking-news faridkot justice-s-ravindra-bhatt justice-uu-lalit maharaja-harinder-singh-brar maharaja-harinder-singhs-daughters-amrit-kaur news punjab-and-haryana supreme-court-dissolves-the-trus the-unmute-latest-news the-unmute-punjabi-news

ਚੰਡੀਗੜ੍ਹ 07 ਸਤੰਬਰ 2022: ਸੁਪਰੀਮ ਕੋਰਟ ਨੇ ਅੱਜ ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ (Maharaja Harinder Singh Brar)  ਦੀ ਵਸੀਅਤ ਨੂੰ ਗੈਰਕਾਨੂੰਨੀ ਮੰਨਦਿਆਂ ਵਸੀਅਤ ਦੇ ਆਧਾਰ 'ਤੇ ਬਣੇ ਟਰੱਸਟ ਨੂੰ ਭੰਗ ਕਰ ਦਿੱਤਾ ਹੈ ਅਤੇ ਫ਼ਰੀਦਕੋਟ ਰਿਆਸਤ ਦੀ ਕੁੱਲ 25 ਹਜ਼ਾਰ ਕਰੋੜ ਜਾਇਦਾਦ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ ਵੰਡਣ ਦੇ ਆਦੇਸ਼ ਦਿੱਤੇ ਹਨ |
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ 30 ਸਾਲਾਂ ਤੋਂ ਚੱਲੀ ਆ ਰਹੀ ਲੜਾਈ ਨੂੰ ਖ਼ਤਮ ਕੀਤਾ। ਹੁਣ ਸੁਪਰੀਮ ਕੋਰਟ ਨੇ ਇਸ ਜਾਇਦਾਦ ‘ਤੇ ਹਰਿੰਦਰ ਸਿੰਘ ਬਰਾੜ ਦੀਆਂ ਧੀਆਂ ਦਾ ਹੱਕ ਦੱਸ ਦਿੱਤਾ ਹੈ।

ਹਾਈਕੋਰਟ ਦੇ ਫੈਸਲੇ ਵਿੱਚ ਮਹਾਰਾਜਾ ਹਰਿੰਦਰ ਸਿੰਘ ਦੀਆਂ ਬੇਟੀਆਂ ਅੰਮ੍ਰਿਤ ਕੌਰ ਅਤੇ ਦੀਪਇੰਦਰ ਕੌਰ ਨੂੰ ਸ਼ਾਹੀ ਜਾਇਦਾਦ ਦਾ ਬਹੁਗਿਣਤੀ ਹਿੱਸਾ ਦਿੱਤਾ ਗਿਆ ਹੈ। ਦੱਸ ਦਈਏ ਕਿ ਕਰੀਬ ਇੱਕ ਮਹੀਨਾ ਪਹਿਲਾਂ ਜਸਟਿਸ ਯੂਯੂ ਲਲਿਤ, ਜਸਟਿਸ ਐਸ ਰਵਿੰਦਰ ਭੱਟ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੀ ਤਿੰਨ ਮੈਂਬਰੀ ਬੈਂਚ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਅਤੇ ਗਵਾਹੀਆਂ ਦੀ ਘੋਖ ਕਰਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਅੱਜ ਇਸ ‘ਤੇ ਸੁਣਵਾਈ ਕੀਤੀ ਗਈ ਹੈ।

ਪਹਿਲਾਂ ਇਹ ਜਾਇਦਾਦ ਮਹਾਰਾਵਲ ਖੇਵਾ ਜੀ ਟਰੱਸਟ ਕੋਲ ਸੀ ਅਤੇ ਉਹ ਹੀ ਇਸ ਜਾਇਦਾਦ ਦੀ ਦੇਖਭਾਲ ਕਰ ਰਿਹਾ ਸੀ। ਵਿਵਾਦ ਇਹ ਸੀ ਕਿ ਮਹਾਰਾਵਲ ਖੇਵਾਜੀ ਟਰੱਸਟ ਵਸੀਅਤ ਦੇ ਆਧਾਰ ‘ਤੇ ਇਸ ‘ਤੇ ਆਪਣਾ ਹੱਕ ਰੱਖਦਾ ਸੀ। ਪਰ 2013 ਵਿੱਚ ਹੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇਸ ਵਸੀਅਤ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਧੀਆਂ ਨੂੰ ਜਾਇਦਾਦ ਦੇ ਦਿੱਤੀ ਸੀ। ਇਸ ਤੋਂ ਬਾਅਦ ਮਾਮਲਾ ਹਾਈਕੋਰਟ ‘ਚ ਲਿਜਾਇਆ ਗਿਆ, ਜਿੱਥੇ 2020 ‘ਚ ਜ਼ਿਲਾ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ। ਹਾਲਾਂਕਿ ਅਦਾਲਤ ਨੇ ਕਿਹਾ ਸੀ ਕਿ ਧੀਆਂ ਦੇ ਨਾਲ-ਨਾਲ ਉਨ੍ਹਾਂ ਦੇ ਭਰਾ ਦੇ ਪਰਿਵਾਰਾਂ ਨੂੰ ਵੀ ਹਿੱਸਾ ਦਿੱਤਾ ਜਾਣਾ ਚਾਹੀਦਾ ਹੈ।

1918 ਵਿੱਚ ਸਿਰਫ਼ ਤਿੰਨ ਸਾਲ ਦੀ ਉਮਰ ਵਿੱਚ, ਹਰਿੰਦਰ ਸਿੰਘ ਬਰਾੜ ਨੂੰ ਮਹਾਰਾਜਾ ਬਣਾਇਆ ਗਿਆ ਸੀ, ਜੋ ਕਿ ਸਾਬਕਾ ਰਿਆਸਤ ਦੇ ਆਖ਼ਰੀ ਵੰਸ਼ਜ ਸਨ। ਬਰਾੜ ਅਤੇ ਉਨ੍ਹਾਂ ਦੀ ਪਤਨੀ ਨਰਿੰਦਰ ਕੌਰ ਦੀਆਂ ਤਿੰਨ ਬੇਟੀਆਂ ਸਨ, ਜਿਨ੍ਹਾਂ ਦਾ ਨਾਮ ਅੰਮ੍ਰਿਤ ਕੌਰ, ਦੀਪਇੰਦਰ ਕੌਰ ਅਤੇ ਮਹੀਪਇੰਦਰ ਕੌਰ ਸੀ। ਉਹਨਾਂ ਦਾ ਇੱਕ ਪੁੱਤਰ ਵੀ ਸੀ ਜਿਸਦਾ ਨਾਮ ਟਿੱਕਾ ਹਰਮੋਹਿੰਦਰ ਸਿੰਘ ਸੀ। ਪਰ ਸਾਲ 1981 ਵਿੱਚ ਉਸ ਦੇ ਪੁੱਤਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।

The post ਫ਼ਰੀਦਕੋਟ ਰਿਆਸਤ ਦੀ ਕੁੱਲ 25 ਹਜ਼ਾਰ ਕਰੋੜ ਦੀ ਜਾਇਦਾਦ ਵਾਰਸਾਂ ਨੂੰ ਵੰਡਣ ਦੇ ਆਦੇਸ਼, ਸੁਪਰੀਮ ਕੋਰਟ ਵਲੋਂ ਟਰੱਸਟ ਭੰਗ appeared first on TheUnmute.com - Punjabi News.

Tags:
  • 25
  • breaking-news
  • faridkot
  • justice-s-ravindra-bhatt
  • justice-uu-lalit
  • maharaja-harinder-singh-brar
  • maharaja-harinder-singhs-daughters-amrit-kaur
  • news
  • punjab-and-haryana
  • supreme-court-dissolves-the-trus
  • the-unmute-latest-news
  • the-unmute-punjabi-news

ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਮਾਲ ਅਫ਼ਸਰ ਤੇ ਤਹਿਸੀਲਦਾਰਾਂ ਦੇ ਤਬਾਦਲੇ

Wednesday 07 September 2022 11:23 AM UTC+00 | Tags: aam-aadmi-party breaking-news cm-bhagwant-mann news punjab punjab-government the-unmute the-unmute-breaking-news the-unmute-punjabi-news the-unmute-update transfers-of-11-tehsildars

ਚੰਡੀਗੜ੍ਹ 07 ਸਤੰਬਰ 2022: ਪੰਜਾਬ ਸਰਕਾਰ (Punjab Government) ਵਲੋਂ ਲੋਕ ਹਿੱਤ ਅਤੇ ਪ੍ਰਬੰਧਕੀ ਪੱਖਾਂ ਨੂੰ ਧਿਆਨ 'ਚ ਰੱਖਦਿਆਂ ਜ਼ਿਲ੍ਹਾ ਮਾਲ ਅਫ਼ਸਰ ਅਤੇ ਤਹਿਸੀਲਦਾਰ ਦੇ ਕਾਡਰ ਦੇ ਵਿਚ ਬਦਲੀਆਂ ਅਤੇ ਤਾਇਨਾਤੀਆਂ ਕੀਤੀ ਹਨ |

Punjab Government

The post ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਮਾਲ ਅਫ਼ਸਰ ਤੇ ਤਹਿਸੀਲਦਾਰਾਂ ਦੇ ਤਬਾਦਲੇ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • news
  • punjab
  • punjab-government
  • the-unmute
  • the-unmute-breaking-news
  • the-unmute-punjabi-news
  • the-unmute-update
  • transfers-of-11-tehsildars

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲਿਆ ਮਸੀਹ ਮਹਾਂ ਸਭਾ ਦਾ ਵਫਦ, ਸਾਂਝੀ 10 ਮੈਂਬਰੀ ਜੁਆਇੰਟ ਕਮੇਟੀ ਦਾ ਗਠਨ

Wednesday 07 September 2022 11:42 AM UTC+00 | Tags: breaking-news christian delegation-of-masih-maha-sabha giani-harpreet-singh k-samanta-rai-bishop-ajnailo-gracias masih-maha-sabha news punjabi-news sgpc sri-akal-takht-sahib taran-taran the-unmute-breaking-news the-unmute-latest-news

ਅੰਮ੍ਰਿਤਸਰ 07 ਸਤੰਬਰ 2022: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ (Jathedar Sri Akal Takht Sahib)ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮਸੀਹ ਮਹਾਂ ਸਭਾ ਦਾ ਇਕ ਵਫ਼ਦ ਮੁਲਾਕਾਤ ਕਰਨ ਲਈ ਪਹੁੰਚਿਆ ਵਫ਼ਦ ਅਤੇ ਜਥੇਦਾਰ ਵਿਚਾਲੇ ਕਰੀਬ ਇੱਕ ਘੰਟਾ ਗੱਲਬਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮਸੀਹ ਮਹਾਂ ਸਭਾ ਦੇ ਅਹੁਦੇਦਾਰ ਪੀ.ਕੇ ਸਾਮੰਤਾ ਰਾਏ ਬਿਸ਼ਪ ਐੱਜਨੈਲੋ ਗਰੇਸ਼ੀਅਸ ਅਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਅੱਜ ਵਧੀਆ ਮਾਹੌਲ ਦੇ ਵਿਚ ਉਨ੍ਹਾਂ ਦੀ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਹੋਈ ਹੈ |

ਜ਼ਿਕਰਯੋਗ ਹੈ ਕਿ ਜੰਡਿਆਲਾ ਦੇ ਪਿੰਡ ਡੱਡੂਆਣਾ ਵਿਖੇ ਇਕ ਮਸੀਹੀ ਸਮਾਗਮ ਨਿਹੰਗ ਸਿੰਘਾਂ ਵੱਲੋਂ ਰੋਕ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ | ਇਸ ਮੌਕੇ ਪੀ.ਕੇ ਸਾਮੰਤਾ ਰਾਏ ਨੇ ਦੱਸਿਆ ਕਿ ਅਜਿਹੇ ਲੋਕ ਜੋ ਆਪਣੇ ਆਪ ਨੂੰ ਈਸਾਈ ਧਰਮ ਦੇ ਪੈਰੋਕਾਰ ਕਹਿੰਦੇ ਹਨ ਅਤੇ ਲੋਕਾਂ ਨੂੰ ਵਹਿਮ ਭਰਮ ਵਿੱਚ ਪਾਉਂਦੇ ਹਨ |

ਇਸਾਈ ਧਰਮ ਉਨ੍ਹਾਂ ਨੂੰ ਮਾਨਤਾ ਨਹੀਂ ਦਿੰਦਾ ਹੈ, ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਅਜਿਹੇ ਲੋਕ ਜੋ ਧਰਮ ਦੇ ਨਾਂ ਤੇ ਵਹਿਮ ਭਰਮ ਦਾ ਪ੍ਰਚਾਰ ਕਰਦੇ ਹਨ, ਉਨ੍ਹਾਂ ਨੂੰ ਮਸੀਹ ਮਹਾਸਭਾ ਤਲਬ ਕਰੇਗੀ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ | ਇਸਦੇ ਨਾਲ ਹੀ ਸਾਮੰਤਾ ਰਾਏ ਨੇ ਕਿਹਾ ਕਿ ਇਸਾਈ ਧਰਮ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਚਮਤਕਾਰ ਵਿਖਾ ਕੇ ਇਸਾਈ ਧਰਮ ਵਿੱਚ ਲੈ ਕੇ ਆਉਣ ਵਿੱਚ ਵਿਸ਼ਵਾਸ ਨਹੀਂ ਰੱਖਦਾ ਹੈ |

ਉਨ੍ਹਾਂ ਕਿਹਾ ਕਿ ਮੇਨ ਚਰਚ ਲਾਈਨ ਜਿਸ ਵਿੱਚ ਪੰਜਾਬ ਸਮੇਤ ਹਿਮਾਚਲ ਅਤੇ ਹੋਰ ਰਾਜਾਂ ਦੇ ਚਰਚ ਵੀ ਸ਼ਾਮਲ ਹਨ ਉਨ੍ਹਾਂ ਦੇ ਪਿਛਲੇ ਕਈ ਵਰ੍ਹਿਆਂ ਤੋਂ ਕਈ ਵਿੱਦਿਅਕ ਅਦਾਰੇ ਚੱਲ ਰਹੇ ਹਨ | ਜਿਨ੍ਹਾਂ ਵਿੱਚ ਵੱਖ ਵੱਖ ਧਰਮ ਅਤੇ ਜਾਤੀ ਦੇ ਹਜ਼ਾਰਾਂ ਹੀ ਵਿਦਿਆਰਥੀ ਪੜ੍ਹ ਰਹੇ ਹਨ ਅਤੇ ਕਿਸੇ ਵੀ ਵਿਦਿਆਰਥੀ ਨੂੰ ਇਸਾਈ ਧਰਮ ਅਪਣਾਉਣ ਦੀ ਗੱਲ ਨਹੀਂ ਕਹੀ ਗਈ ਹੈ |

ਪਾਦਰੀ ਦੀ ਉਪਾਧੀ ਦੀ ਗੱਲਬਾਤ ਕਰਦੇ ਹੋਏ ਸਾਮੰਤਾ ਰਾਏ ਨੇ ਕਿਹਾ ਕਿ ਆਪਣੇ ਆਪ ਨੂੰ ਪਾਦਰੀ ਐਲਾਨਣ ਵਾਲੇ ਲੋਕ ਨੂੰ ਦੱਸ ਦੇਣਾ ਚਾਹੁੰਦੇ ਹਨ ਕਿ ਪਾਦਰੀ ਦੀ ਉਪਾਧੀ ਲੈਣ ਵਾਸਤੇ ਇਸਾਈ ਧਰਮ ਅਨੁਸਾਰ ਘੱਟੋ ਘੱਟ ਦੱਸ ਤੋਂ ਪੰਦਰਾਂ ਸਾਲ ਦਾ ਸਮਾਂ ਲੱਗ ਜਾਂਦਾ ਹੈ ਅਤੇ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਈਸਾਈ ਕਹਿ ਕੇ ਦੋ ਤਿੰਨ ਸਾਲਾਂ ਵਿੱਚ ਪਾਦਰੀ ਨਹੀਂ ਬਣ ਸਕਦਾ | ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਮਹਾਂ ਸਭਾ ਵੱਲੋਂ ਤਲਬ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ

ਮਸੀਹ ਮਹਾਂ ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਨ ਤੋਂ ਇਸ ਸਿੱਟੇ ‘ਤੇ ਪਹੁੰਚੀ ਹੈ ਕਿ ਦੋਵੇਂ ਧਰਮਾਂ ਵੱਲੋਂ ਇਕ 10 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਬਣਾਈ ਜਾਵੇਗੀ ਜਿਸ ਦੀ ਮੀਟਿੰਗ ਹਰ ਦੋ ਜਾਂ ਤਿੰਨ ਮਹੀਨੇ ਬਾਅਦ ਰੱਖੀ ਜਾਵੇਗੀ ਅਤੇ ਉਸ ਵਿਚ ਅਜਿਹੇ ਲੋਕ ਜੋ ਕਿ ਧਰਮ ਦੇ ਨਾਂ ਤੇ ਭਰਮ ਫੈਲਾ ਰਹੇ ਹਨ, ਉਨ੍ਹਾਂ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਘਟਨਾ ਨੂੰ ਸਾਰਾ ਦੇਸ਼ ਦੇਖ ਰਿਹਾ ਹੈ |

ਚਮਤਕਾਰ ਚਰਚ ਜਾਂ ਅਜਿਹੇ ਨਾਮਾਂ ਵਾਲੇ ਅਸਥਾਨਾਂ ਦੇ ਬਾਰੇ ਸਾਮੰਤਾ ਰਾਏ ਨੇ ਕਿਹਾ ਕਿ ਕਿਸੇ ਵੀ ਧਰਮ ਵਿੱਚ ਵਪਾਰੀਕਰਨ ਨਹੀਂ ਹੋਣਾ ਚਾਹੀਦਾ ਹੈ ਅਤੇ ਇਸਾਈ ਧਰਮ ਦੇ ਅਨੁਸਾਰ ਕੇਵਲ ਪਾਦਰੀ ਹੀ ਧਰਮ ਦਾ ਪ੍ਰਚਾਰ ਕਰ ਸਕਦੇ ਹਨ| ਧਰਮ ਦੇ ਨਾਂ ਤੇ ਵਹਿਮ ਭਰਨ ਦਾ ਪ੍ਰਚਾਰ ਕਰਨ ਵਾਲਿਆਂ ਦੀ ਉਹ ਸਖਤ ਨਿਖੇਧੀ ਕਰਦੇ ਹਨ

The post ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲਿਆ ਮਸੀਹ ਮਹਾਂ ਸਭਾ ਦਾ ਵਫਦ, ਸਾਂਝੀ 10 ਮੈਂਬਰੀ ਜੁਆਇੰਟ ਕਮੇਟੀ ਦਾ ਗਠਨ appeared first on TheUnmute.com - Punjabi News.

Tags:
  • breaking-news
  • christian
  • delegation-of-masih-maha-sabha
  • giani-harpreet-singh
  • k-samanta-rai-bishop-ajnailo-gracias
  • masih-maha-sabha
  • news
  • punjabi-news
  • sgpc
  • sri-akal-takht-sahib
  • taran-taran
  • the-unmute-breaking-news
  • the-unmute-latest-news

ਨੋਇਡਾ ਵਿਖੇ ਇਮਾਰਤ 'ਚ ਲੱਗੀ ਭਿਆਨਕ ਅੱਗ, 12 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ

Wednesday 07 September 2022 11:54 AM UTC+00 | Tags: a-terrible-fire-broke-out-in-a-building-at-noida breaking-news chief-fire-officer-arjun-singh delhi-new noid noida noida-latest-news sector-18-of-noida the-unmute-breaking-news the-unmute-news the-unmute-punjabi-news

ਚੰਡੀਗੜ੍ਹ 07 ਸਤੰਬਰ 2022: ਨੋਇਡਾ (Noida) ਦੇ ਸੈਕਟਰ 18 ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ | ਇਸ ਦੌਰਾਨ ਅੱਗ ‘ਤੇ ਕਾਬੂ ਪਾਉਣ ਲਈ ਚਾਰ ਫਾਇਰ ਬ੍ਰਿਗੇਡ ਗੱਡੀਆਂ ਮੌਕੇ ‘ਤੇ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਅੰਦਰ ਫਸੇ ਸਾਰੇ ਵਿਕਅਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਇਸ ਮੌਕੇ ਚੀਫ਼ ਫਾਇਰ ਅਫ਼ਸਰ ਅਰਜੁਨ ਸਿੰਘ ਨੇ ਦੱਸਿਆ ਕਿ ਸੈਕਟਰ 18 ਦੀ ਮਾਰਕੀਟ ਵਿੱਚ ਸਥਿਤ ਇਮਾਰਤ ਦੀ ਦੂਜੀ ਅਤੇ ਤੀਜੀ ਮੰਜ਼ਿਲ 'ਤੇ ਲੱਗੀ ਅੱਗ ਵਿੱਚ ਕਰੀਬ 12 ਜਣੇ ਫਸੇ ਹੋਏ ਸਨ। ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

The post ਨੋਇਡਾ ਵਿਖੇ ਇਮਾਰਤ ‘ਚ ਲੱਗੀ ਭਿਆਨਕ ਅੱਗ, 12 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ appeared first on TheUnmute.com - Punjabi News.

Tags:
  • a-terrible-fire-broke-out-in-a-building-at-noida
  • breaking-news
  • chief-fire-officer-arjun-singh
  • delhi-new
  • noid
  • noida
  • noida-latest-news
  • sector-18-of-noida
  • the-unmute-breaking-news
  • the-unmute-news
  • the-unmute-punjabi-news

ਬੰਗਲੁਰੂ ਵਿਖੇ ਨੈਸ਼ਨਲ ਕਾਨਫਰੰਸ 'ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ' 'ਚ ਹਿੱਸਾ ਲੈਣਗੇ ਹਰਭਜਨ ਸਿੰਘ ਈ.ਟੀ.ਓ.

Wednesday 07 September 2022 11:59 AM UTC+00 | Tags: aam-aadmi-party arvind-kejriwal azadi-ka-amrit-mahautsav breaking-news cm-bhagwant-mann harbhajan-singh-eto news power-minister punjab-government punjab-politics the-central-government the-unmute-breaking the-unmute-breaking-news union-road-transport-and-highways-minister

ਚੰਡੀਗੜ੍ਹ 07 ਸਤੰਬਰ 2022: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. (Harbhajan Singh ETO) ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ 8 ਅਤੇ 9 ਸਤੰਬਰ, 2022 ਨੂੰ ਬੰਗਲੁਰੂ ਵਿਖੇ ਹੋਣ ਵਾਲੀ ਨੈਸ਼ਨਲ ਕਾਨਫਰੰਸ 'ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ' ਵਿੱਚ ਹਿੱਸਾ ਲੈਣਗੇ।

ਇਸ ਨੈਸ਼ਨਲ ਕਾਨਫਰੰਸ ਲਈ ਰਵਾਨਾ ਹੋਣ ਤੋਂ ਪਹਿਲਾਂ ਇੱਕ ਬਿਆਨ ਵਿੱਚ ਹਰਭਜਨ ਸਿੰਘ ਈ.ਟੀ.ਓ. (Harbhajan Singh ETO) ਨੇ ਕਿਹਾ ਕਿ ਉਹ ਇਸ ਮੌਕੇ ਦੀ ਵਰਤੋਂ ਸੜਕੀ ਨੈੱਟਵਰਕ ਵਿੱਚ ਹੋਰ ਸੁਧਾਰ ਲਈ ਰਾਜ ਅਤੇ ਕੇਂਦਰ ਦਰਮਿਆਨ ਸੰਚਾਰ ਨੂੰ ਮਜ਼ਬੂਤ ਕਰਨ ਸਬੰਧੀ ਮੁੱਦਿਆਂ ਨੂੰ ਉਠਾਉਣ ਲਈ ਕਰਨਗੇ। ਸ. ਈ.ਟੀ.ਓ. ਨੇ ਕਿਹਾ, "ਰਾਜ ਸਰਕਾਰਾਂ ਨੂੰ ਰਾਸ਼ਟਰੀ ਰਾਜਮਾਰਗਾਂ ਬਾਰੇ ਪ੍ਰਵਾਨਗੀਆਂ ਲਈ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਚਰਚਾ ਦੌਰਾਨ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।"

ਲੋਕ ਨਿਰਮਾਣ ਮੰਤਰੀ ਨੇ ਅੱਗੇ ਕਿਹਾ ਕਿ ਉਹ ਸੂਬੇ ਦੇ ਰੁਕੇ ਹੋਏ ਸੜਕੀ ਪ੍ਰਾਜੈਕਟਾਂ ਨਾਲ ਸਬੰਧਤ ਮੁੱਦਿਆਂ ਨੂੰ ਅਤੇ ਆਪਣੇ ਵਿਭਾਗ ਦੇ ਹੋਰ ਲੰਬਿਤ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਅਤੇ ਕੇਂਦਰ ਸਰਕਾਰ ਦੇ ਹੋਰ ਨੁਮਾਇੰਦਿਆਂ ਕੋਲ ਉਠਾਉਣਗੇ।

The post ਬੰਗਲੁਰੂ ਵਿਖੇ ਨੈਸ਼ਨਲ ਕਾਨਫਰੰਸ 'ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ' ‘ਚ ਹਿੱਸਾ ਲੈਣਗੇ ਹਰਭਜਨ ਸਿੰਘ ਈ.ਟੀ.ਓ. appeared first on TheUnmute.com - Punjabi News.

Tags:
  • aam-aadmi-party
  • arvind-kejriwal
  • azadi-ka-amrit-mahautsav
  • breaking-news
  • cm-bhagwant-mann
  • harbhajan-singh-eto
  • news
  • power-minister
  • punjab-government
  • punjab-politics
  • the-central-government
  • the-unmute-breaking
  • the-unmute-breaking-news
  • union-road-transport-and-highways-minister

ਮੁੱਖ ਮੰਤਰੀ ਭਗਵੰਤ ਮਾਨ ਨੇ 09 ਸਤੰਬਰ ਨੂੰ ਸੱਦੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ

Wednesday 07 September 2022 12:09 PM UTC+00 | Tags: aam-aadmi-party bhagwant-mann breaking-news cabinet-meeting cm-bhagwant-mann news punjab punjab-cabinet punjab-chief-minister-bhagwant-mann punjab-government punjabi-news the-unmute the-unmute-breaking-news the-unmute-punjabi-news

ਚੰਡੀਗੜ੍ਹ 07 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ 'ਚ 09 ਸਤੰਬਰ ਨੂੰ ਮੰਤਰੀ ਮੰਡਲ ਦੀ ਮੀਟਿੰਗ (Cabinet meeting) ਹੋਵੇਗੀ | ਇਸ ਮੀਟਿੰਗ 'ਚ ਮੰਤਰੀ ਮੰਡਲ ਵਲੋਂ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਗਾ ਸਕਦੀ ਹੈ |

The post ਮੁੱਖ ਮੰਤਰੀ ਭਗਵੰਤ ਮਾਨ ਨੇ 09 ਸਤੰਬਰ ਨੂੰ ਸੱਦੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • cabinet-meeting
  • cm-bhagwant-mann
  • news
  • punjab
  • punjab-cabinet
  • punjab-chief-minister-bhagwant-mann
  • punjab-government
  • punjabi-news
  • the-unmute
  • the-unmute-breaking-news
  • the-unmute-punjabi-news

Asia Cup 2022: ਪਾਕਿਸਤਾਨ-ਅਫਗਾਨਿਸਤਾਨ ਦਾ ਮੁਕਾਬਲਾ ਅੱਜ, ਜਾਣੋ! ਭਾਰਤ ਲਈ ਅਹਿਮ ਕਿਉਂ

Wednesday 07 September 2022 12:21 PM UTC+00 | Tags: afghanistan aisa-cup asia-cup-2022 breaking-news cricket-news icc latest-aisa-cup-news news pakistan pakistan-afghanistan-live-score pakistan-afghanistan-match-today pakistan-team sports-news the-unmute-breaking-news the-unmute-punjabi-news

ਚੰਡੀਗੜ੍ਹ 07 ਸਤੰਬਰ 2022: (Asia Cup 2022 Super-4 PAK vs AFG) ਭਾਰਤ ਨੂੰ ਹਰਾਉਣ ਤੋਂ ਬਾਅਦ ਅੱਜ ਪਾਕਿਸਤਾਨ (Pakistan) ਦੀ ਟੀਮ ਏਸ਼ੀਆ ਕੱਪ 2022 ਦੇ ਸੁਪਰ-4 ਵਿੱਚ ਆਪਣੇ ਦੂਜੇ ਮੈਚ ਵਿੱਚ ਅਫਗਾਨਿਸਤਾਨ ਨਾਲ ਭਿੜੇਗੀ। ਇਨ੍ਹਾਂ ਦੋਵਾਂ ਟੀਮਾਂ ਲਈ ਇਹ ਮੈਚ ਜਿੰਨਾ ਅਹਿਮ ਹੈ, ਉਨ੍ਹਾਂ ਹੀ ਭਾਰਤ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਅਫਗਾਨਿਸਤਾਨ ਦੀ ਜਿੱਤ ਨਾਲ ਹੀ ਟੀਮ ਇੰਡੀਆ ਦੇ ਖ਼ਿਤਾਬੀ ਮੁਕਾਬਲੇ ‘ਚ ਪਹੁੰਚਣ ਦੀ ਉਮੀਦ ਵੱਧ ਜਾਵੇਗੀ |

ਅਫਗਾਨਿਸਤਾਨ (Afghanistan) ਨੂੰ ਆਪਣੇ ਆਖਰੀ ਸੁਪਰ-4 ਮੈਚ ‘ਚ ਸ਼੍ਰੀਲੰਕਾ ਖ਼ਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ‘ਚ ਮੁਹੰਮਦ ਨਬੀ ਦੀ ਕਪਤਾਨੀ ਵਾਲੀ ਟੀਮ ਵੀ ਇਸ ਸਮੇਂ ‘ਕਰੋ ਜਾਂ ਮਰੋ’ ਦੀ ਸਥਿਤੀ ‘ਚ ਹੈ। ਜੇਕਰ ਪਾਕਿਸਤਾਨ ਇਹ ਮੈਚ ਜਿੱਤਦਾ ਹੈ ਤਾਂ ਉਹ ਅਤੇ ਸ਼੍ਰੀਲੰਕਾ ਸਿੱਧੇ ਫਾਈਨਲ ‘ਚ ਪਹੁੰਚ ਜਾਣਗੇ।

The post Asia Cup 2022: ਪਾਕਿਸਤਾਨ-ਅਫਗਾਨਿਸਤਾਨ ਦਾ ਮੁਕਾਬਲਾ ਅੱਜ, ਜਾਣੋ! ਭਾਰਤ ਲਈ ਅਹਿਮ ਕਿਉਂ appeared first on TheUnmute.com - Punjabi News.

Tags:
  • afghanistan
  • aisa-cup
  • asia-cup-2022
  • breaking-news
  • cricket-news
  • icc
  • latest-aisa-cup-news
  • news
  • pakistan
  • pakistan-afghanistan-live-score
  • pakistan-afghanistan-match-today
  • pakistan-team
  • sports-news
  • the-unmute-breaking-news
  • the-unmute-punjabi-news

ਚੰਡੀਗੜ੍ਹ 07 ਸਤੰਬਰ 2022: ਸੂਬੇ ਦੇ ਲੋਕਾਂ ਨੂੰ ਜਾਇਦਾਦ ਦੀ ਖ਼ਰੀਦ ਸਬੰਧੀ ਦਰਪੇਸ਼ ਮੁਸ਼ਕਿਲਾਂ ਦੇ ਹੱਲ ਅਤੇ ਬੇਲੋੜੀ ਮੁਕੱਦਮੇਬਾਜ਼ੀ ਤੋਂ ਬਚਾਉਣ ਲਈ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ (Aman Arora) ਨੇ ਰੀਅਲ ਅਸਟੇਟ ਡਿਵੈੱਲਪਰਾਂ ਨੂੰ ਕਿਹਾ ਹੈ ਕਿ ਉਹ ਜਾਇਦਾਦ ਵੇਚਣ ਸਮੇਂ ਕੀਤੇ ਵਾਅਦੇ ਮੁਤਾਬਕ ਖਰੀਦਦਾਰਾਂ ਨੂੰ ਜਾਇਦਾਦ ਦਾ ਸਮੇਂ ਸਿਰ ਕਬਜ਼ਾ ਦੇਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ 'ਰੇਰਾ' ਨੂੰ ਤਕਰੀਬਨ 3600 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜਾਇਦਾਦ ਦਾ ਦੇਰੀ ਨਾਲ ਕਬਜ਼ਾ ਮਿਲਣ ਸਬੰਧੀ ਹਨ।

ਕਨਫੈਡਰੇਸ਼ਨ ਆਫ ਰੀਅਲ ਅਸਟੇਟ ਡਿਵੈੱਲਪਰਜ਼ ਐਸੋਸੀਏਸ਼ਨ ਆਫ ਇੰਡੀਆ ਦੇ ਪੰਜਾਬ ਚੈਪਟਰ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਤੇ ਯੋਜਨਾਬੱਧ ਰਿਹਾਇਸ਼ੀ ਅਤੇ ਕਮਰਸ਼ੀਅਲ ਵਿਕਾਸ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਸੂਬੇ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ 'ਤੇ ਪਾਉਣ ਲਈ ਡਿਵੈੱਲਪਰਾਂ ਨੂੰ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਗ਼ੈਰ-ਕਾਨੂੰਨੀ ਕਾਲੋਨੀਆਂ ਨੂੰ ਕਿਸੇ ਵੀ ਕੀਮਤ ਉਤੇ ਵਿਕਸਤ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਹ ਛੇਤੀ ਹੀ ਬੀਤੇ ਦੀ ਗੱਲ ਹੋ ਜਾਣਗੀਆਂ।

ਡਿਵੈੱਲਪਰਾਂ ਨੂੰ ਐਕਸਟਰਨਲ ਡਿਵੈੱਲਪਮੈਂਟ ਚਾਰਿਜਿਜ਼ (ਈ.ਡੀ.ਸੀ.) ਅਤੇ ਹੋਰ ਬਕਾਇਆਂ ਦਾ ਜਲਦ ਤੋਂ ਜਲਦ ਭੁਗਤਾਨ ਕਰਨ ਲਈ ਆਖਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਕੱਤਰ ਕੀਤੇ ਗਏ ਈ.ਡੀ.ਸੀ. ਨੂੰ ਅਧਿਕਾਰਤ ਕਾਲੋਨੀਆਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਰਤਿਆ ਜਾਣਾ ਹੈ। ਡਿਵੈੱਲਪਰਾਂ ਦੀਆਂ ਮੁਸ਼ਕਲਾਂ ਨੂੰ ਹਮਦਰਦੀ ਨਾਲ ਸੁਣਦਿਆਂ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਸਰਕਾਰ ਤਰਫੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਵਾਜਬ ਅਤੇ ਜਾਇਜ਼ ਮੰਗਾਂ ਛੇਤੀ ਹੱਲ ਕਰ ਦਿੱਤੀਆਂ ਜਾਣਗੀਆਂ।

ਅਮਨ ਅਰੋੜਾ (Aman Arora) ਕਿਹਾ ਕਿ ਡਿਵੈੱਲਪਰ ਆਪਣੇ ਰਿਹਾਇਸ਼ੀ ਪ੍ਰਾਜੈਕਟਾਂ ਵਿੱਚ ਰਹਿ ਰਹੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ। ਉਨ੍ਹਾਂ ਡਿਵੈੱਲਪਰਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਸੂਬੇ ਵਿੱਚ ਵਪਾਰ ਕਰਨਾ ਸੁਖਾਲਾ ਬਣਾਉਣ ਦੇ ਆਪਣੇ ਏਜੰਡੇ ਤਹਿਤ ਉਨ੍ਹਾਂ ਨੂੰ ਸੁਚੱਜੇ ਤੇ ਸੌਖੇ ਢੰਗ ਨਾਲ ਵੱਧ ਤੋਂ ਵੱਧ ਪ੍ਰਵਾਨਗੀਆਂ ਮੁਹੱਈਆ ਕਰਵਾਏਗੀ।

ਅਮਨ ਅਰੋੜਾ ਨੇ ਕਿਹਾ ਕਿ ਬਹੁ-ਪੱਖੀ ਵਿਕਾਸ ਦਾ ਟੀਚਾ ਡਿਵੈੱਲਪਰਾਂ ਦੇ ਸਹਿਯੋਗ ਤੋਂ ਬਿਨਾਂ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਲਈ ਸ਼ਹਿਰੀ ਖੇਤਰਾਂ ਵਿੱਚ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਾਨੂੰ ਇੱਕਜੁਟ ਹੋ ਕੇ ਕੰਮ ਕਰਨ ਦੀ ਲੋੜ ਹੈ। ਜੇਕਰ ਕਿਸੇ ਨੂੰ ਵੀ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਹਮੇਸ਼ਾ ਹਾਜ਼ਰ ਹਨ।

ਡਿਵੈੱਲਪਰਾਂ ਵੱਲੋਂ ਵੱਖ-ਵੱਖ ਵਿਭਾਗਾਂ ਤੋਂ ਲਾਇਸੈਂਸ ਪ੍ਰਾਪਤ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਲੈਣ ਸਬੰਧੀ ਉਠਾਏ ਮੁੱਦੇ ਉਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਇਨ੍ਹਾਂ ਸਮੱਸਿਆਵਾਂ ਨੂੰ ਸਬੰਧਤ ਵਿਭਾਗਾਂ ਕੋਲ ਚੁੱਕਣਗੇ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਬਿਨਾਂ ਕਿਸੇ ਰੁਕਾਵਟ ਪ੍ਰਾਜੈਕਟਾਂ ਨੂੰ ਲਾਗੂ ਕੀਤਾ ਜਾ ਸਕੇ।

ਇਸ ਮੌਕੇ ਐਸ.ਏ.ਐਸ.ਨਗਰ ਤੋਂ ਵਿਧਾਇਕ ਕੁਲਵੰਤ ਸਿੰਘ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ, ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਅਮਨਦੀਪ ਬਾਂਸਲ, ਚੀਫ ਟਾਊਨ ਪਲੈਨਰ, ਪੰਜਾਬ ਪੰਕਜ ਬਾਵਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

The post ਅਮਨ ਅਰੋੜਾ ਵੱਲੋਂ ਡਿਵੈੱਲਪਰਾਂ ਨੂੰ ਜਾਇਦਾਦ ਦਾ ਖ਼ਰੀਦਦਾਰਾਂ ਨੂੰ ਸਮੇਂ ਸਿਰ ਕਬਜ਼ਾ ਦੇਣਾ ਯਕੀਨੀ ਬਣਾਉਣ ਦੇ ਨਿਰਦੇਸ਼ appeared first on TheUnmute.com - Punjabi News.

Tags:
  • breaking-news
  • minister-of-housing-and-urban-development
  • real-estate-developers-association

ਭਾਰਤ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਦਿੱਤੀ ਜੈੱਡ ਪਲੱਸ ਸੁਰੱਖਿਆ

Wednesday 07 September 2022 12:41 PM UTC+00 | Tags: central-intelligence-agencies. central-reserve-police-force crpf government-of-india india-news latest-news news president-ram-nath-kovind ram-nath-kovind the-government-of-india union-home-ministry z+-category-security

ਚੰਡੀਗੜ੍ਹ 07 ਸਤੰਬਰ 2022: ਭਾਰਤ ਸਰਕਾਰ ਨੇ ਕੇਂਦਰੀ ਖੁਫ਼ੀਆ ਏਜੰਸੀਆਂ ਦੀ ਸਿਫਾਰਿਸ਼ ਦੇ ਆਧਾਰ ‘ਤੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ (Ram Nath Kovind) ਨੂੰ ਜੈਡ ਪਲੱਸ (Z+) ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ 76 ਸਾਲਾ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਹਥਿਆਰਬੰਦ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੀ ਸੁਰੱਖਿਆ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਜਵਾਨ ਤਾਇਨਾਤ ਕੀਤੇ ਜਾਣਗੇ। CRPF ਦੀ ਵੀਆਈਪੀ ਸੁਰੱਖਿਆ ਕਮਾਂਡੋ ਯੂਨਿਟ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਾਲ ਹੀ ‘ਚ ਕੇਂਦਰੀ ਖੁਫ਼ੀਆ ਏਜੰਸੀਆਂ ਦੀ ਸਿਫਾਰਿਸ਼ ਦੇ ਆਧਾਰ ‘ਤੇ ਸੁਰੱਖਿਆ ਨੂੰ ਮਨਜ਼ੂਰੀ ਦਿੱਤੀ ਸੀ। ਸੀਆਰਪੀਐਫ ਨੇ ਵੀ 5 ਸਤੰਬਰ ਤੋਂ ਜ਼ਿੰਮੇਵਾਰੀ ਸੰਭਾਲ ਲਈ ਹੈ। ਸਾਬਕਾ ਰਾਸ਼ਟਰਪਤੀ ਦੀ ਰਿਹਾਇਸ਼ ਦੀ ਸੁਰੱਖਿਆ ਵੀ ਸੀਆਰਪੀਐਫ ਵੱਲੋਂ ਕੀਤੀ ਜਾਵੇਗੀ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ (Ram Nath Kovind) ਦਾ ਕਾਰਜਕਾਲ 25 ਜੁਲਾਈ ਨੂੰ ਖ਼ਤਮ ਹੋ ਗਿਆ ਸੀ। ਉਨ੍ਹਾਂ ਦੀ ਥਾਂ ‘ਤੇ ਦ੍ਰੋਪਦੀ ਮੁਰਮੂ ਨੂੰ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ। ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਨੇ ਦ੍ਰੋਪਦੀ ਮੁਰਮੂ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਉਨ੍ਹਾਂ ਨੇ ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਹਰਾਇਆ।

The post ਭਾਰਤ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਦਿੱਤੀ ਜੈੱਡ ਪਲੱਸ ਸੁਰੱਖਿਆ appeared first on TheUnmute.com - Punjabi News.

Tags:
  • central-intelligence-agencies.
  • central-reserve-police-force
  • crpf
  • government-of-india
  • india-news
  • latest-news
  • news
  • president-ram-nath-kovind
  • ram-nath-kovind
  • the-government-of-india
  • union-home-ministry
  • z+-category-security

CM ਨਿਤੀਸ਼ ਕੁਮਾਰ ਵਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ, ਕਿਹਾ ਵਿਰੋਧੀ ਧਿਰ ਨੂੰ ਇਕਜੁੱਟ ਹੋਣ ਦੀ ਲੋੜ

Wednesday 07 September 2022 12:59 PM UTC+00 | Tags: 2024-lok-sabha-election bihar-chief-minister-nitish-kumar bihar-latest-news bjp breaking-news congress-news delhi india-2024-lok-sabha-election india-news nationalist-congress-party ncp ncp-chief-sharad-pawar nitish-kumar presiden-house president-draupadi-murmu the-unmute-breaking-news the-unmute-punjabi-news

ਚੰਡੀਗੜ੍ਹ 07 ਸਤੰਬਰ 2022: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Chief Minister Nitish Kumar) 2024 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੇ ਉਦੇਸ਼ ਨਾਲ ਦਿੱਲੀ ਦੌਰੇ ‘ਤੇ ਹਨ। ਇਸ ਦੌਰਾਨ ਨਿਤੀਸ਼ ਕੁਮਾਰ ਨੇ ਦਿੱਲੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨਾਲ ਮੁਲਾਕਾਤ ਕੀਤੀ।

ਇਸ ਤੋਂ ਪਹਿਲਾਂ ਨਿਤੀਸ਼ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ | ਇਸਦੇ ਨਾਲ ਹੀ ਨਿਤੀਸ਼ ਕੁਮਾਰ ਨੇ ਕਿਹਾ ਕਿ ਭਾਜਪਾ ਕੋਈ ਕੰਮ ਨਹੀਂ ਕਰ ਰਹੀ। ਵਿਰੋਧੀ ਧਿਰ ਨੂੰ ਇਕਜੁੱਟ ਹੋਣ ਦੀ ਲੋੜ ਹੈ। ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਜ਼ਿਆਦਾਤਰ ਵਿਰੋਧੀ ਇਕਜੁੱਟ ਹੋਣ। ਜੇਕਰ ਵਿਰੋਧੀ ਧਿਰ ਇੱਕਜੁੱਟ ਹੁੰਦੀ ਹੈ ਤਾਂ ਇਹ ਦੇਸ਼ ਦੇ ਹਿੱਤ ਵਿੱਚ ਹੋਵੇਗਾ।

ਇਸਦੇ ਨਾਲ ਹੀ ਨਿਤੀਸ਼ ਕੁਮਾਰ (Nitish Kumar) ਨੇ ਕਿਹਾ ਕਿ ਭਾਜਪਾ ਦੀ ਸਿਰਫ ਪੂਰੇ ਦੇਸ਼ ‘ਤੇ ਕਬਜ਼ਾ ਕਰਨ ਦੀ ਯੋਜਨਾ ਬਣਾ ਰਹੀ ਹੈ | ਇਸ ਲਈ ਇਕਜੁੱਟ ਹੋਣਾ ਜ਼ਰੂਰੀ ਹੈ। ਨੇਤਾ ਵੀ ਆਪਸ ਵਿੱਚ ਗੱਲ ਕਰਨ ਤੋਂ ਬਾਅਦ ਚੁਣਿਆ ਜਾਵੇਗਾ। ਜੋ ਵੀ ਆਗੂ ਬਣਨਾ ਚਾਹੁੰਦਾ ਹੈ, ਉਸਨੂੰ ਚੁਣਿਆ ਜਾਵੇਗਾ।

ਇਸ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਬੈਠਕ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਜਨਤਾ ਦਲ (ਯੂ) ਨੇਤਾ ਸੰਜੇ ਝਾਅ ਵੀ ਮੌਜੂਦ ਸਨ। ਦੋਵਾਂ ਮੁੱਖ ਮੰਤਰੀਆਂ ਵਿਚਾਲੇ ਕਈ ਸਿਆਸੀ ਮੁੱਦਿਆਂ ‘ਤੇ ਗੱਲਬਾਤ ਹੋਈ।

The post CM ਨਿਤੀਸ਼ ਕੁਮਾਰ ਵਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ, ਕਿਹਾ ਵਿਰੋਧੀ ਧਿਰ ਨੂੰ ਇਕਜੁੱਟ ਹੋਣ ਦੀ ਲੋੜ appeared first on TheUnmute.com - Punjabi News.

Tags:
  • 2024-lok-sabha-election
  • bihar-chief-minister-nitish-kumar
  • bihar-latest-news
  • bjp
  • breaking-news
  • congress-news
  • delhi
  • india-2024-lok-sabha-election
  • india-news
  • nationalist-congress-party
  • ncp
  • ncp-chief-sharad-pawar
  • nitish-kumar
  • presiden-house
  • president-draupadi-murmu
  • the-unmute-breaking-news
  • the-unmute-punjabi-news

BKU ਏਕਤਾ ਸਿੱਧੂਪੁਰ ਦੇ ਆਗੂਆਂ ਵਲੋਂ ਕਿਸਾਨੀ ਮੁੱਦਿਆਂ 'ਤੇ ਬਿਜਲੀ ਸਕੱਤਰ ਤੇ ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਮੀਟਿੰਗ

Wednesday 07 September 2022 01:09 PM UTC+00 | Tags: aam-aadmi-party baldev-singh-saran bharati-kisan-union-ekta-sidhupur bku bku-ekta-sidhupur breaking-news chairman-of-powercom cm-bhagwant-mann harbhajan-singh-eto power-minister power-secretary-baldev-singh-saran punjab-farmers punjab-farmers-associations punjab-government punjab-kisan punjab-politics the-unmute-breaking-news the-unmute-latest-news

ਚੰਡੀਗੜ੍ਹ 07 ਸਤੰਬਰ 2022: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੀਨੀਅਰ ਆਗੂ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ (Bharati Kisan Union Ekta Sidhupur) ਸ. ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਬਿਜਲੀ ਸਕੱਤਰ ਅਤੇ ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਮੀਟਿੰਗ ਹੋਈ।

ਇਸ ਉਪਰੰਤ ਅੱਜ ਰਾਮਪੁਰਾ ਫੂਲ ਅਤੇ ਮਲੋਟ ਵਿਖੇ ਲੱਗੇ ਧਰਨਿਆਂ ਵਿੱਚ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਧਰਨਾ ਚੁਕਾਇਆ ਗਿਆ। ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਨੇ ਮੰਗਾਂ ਮੰਨਦੇ ਹੋਏ ਕਿਹਾ ਹੈ ਕਿ ਬਠਿੰਡਾ ਮਾਨਸਾ ਬਰਨਾਲਾ ਅਤੇ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕਿਆਂ ਵਿਚ ਜੋ ਪਾਵਰਕਾਮ ਦੇ ਅਧਿਕਾਰੀਆਂ,JE ਜਾਂ ਉਹਨਾਂ ਦੇ ਦਲਾਲਾਂ ਵੱਲੋਂ ਕਿਸਾਨਾਂ ਨਾਲ ਮੋਟਰ ਕੁਨੈਕਸ਼ਨ ਮੁੱਲ ਲੈ ਕੇ ਦੇਣ ਦੇ ਨਾਮ ਤੇ ਘਪਲਾ ਹੋਇਆ ਹੈ, ਉਸ ਦੀ ਜਾਚ ਲਈ 2 ਦਿਨ ਵਿੱਚ SIT ਦਾ ਗਠਨ ਕਰ ਦਿੱਤਾ ਜਾਵੇਗਾ |

ਇਸਦੇ ਨਾਲ ਹੀ ਜਿੰਨਾਂ ਕਿਸਾਨਾਂ ਦੀਆਂ ਮੋਟਰਾਂ ਪਾਵਰਕਾਮ ਦੇ ਸਟੋਰ ਵਿੱਚੋਂ ਹੀ ਟਰਾਂਸਫਾਰਮਰ ਖੰਭੇ ਜਾਂ ਹੋਰ ਵੀ ਸਰਕਾਰੀ ਸਨਮਾਨ ਨਿਕਲ ਕੇ ਲੱਗੀਆਂ ਹਨ ਉਸ ਕਿਸੇ ਵੀ ਕਿਸਾਨ ਦਾ ਮੋਟਰ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ ਅਤੇ ਉਸ ਕਿਸਾਨ ਤੋਂ ਕੋਈ ਵੀ ਪੈਸਾ ਭਰਾਏ ਬਿਨਾਂ ਉਹ ਮੋਟਰ ਕੁਨੈਕਸ਼ਨ ਕਿਸਾਨ ਦੇ ਨਾਮ ਤੇ ਕਰ ਦਿੱਤਾ ਜਾਵੇਗਾ ਅਤੇ ਜੇਕਰ ਕਿਸੇ ਕਿਸਾਨ ਨੇ ਉਹ ਮੋਟਰ ਬਾਹਰ ਤੋਂ ਸਮਾਨ ਚੱਕ ਕੇ ਲਗਾਈ ਸੀ ਤਾਂ ਉਸ ਕਿਸਾਨ ਤੋਂ ਸਰਕਾਰੀ ਫੀਸ ਭਰਵਾਂ ਕੇ ਉਸ ਕਿਸਾਨ ਦੇ ਨਾਮ ਤੇ ਉਹ ਕੁਨੈਕਸ਼ਨ ਕਰ ਦਿੱਤਾ ਜਾਵੇਗਾ।

ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਸਰਕਾਰ ਨੇ ਮੰਗਾਂ ਮੰਨਦੇ ਹੋਏ ਕਿਹਾ ਹੈ ਕਿ ਝੀਗਾਂ ਫਾਰਮ ਵਾਲੇ ਕਿਸੇ ਵੀ ਕਿਸਾਨਾ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ ਅਤੇ ਜੇਕਰ ਕਿਸੇ ਕਿਸਾਨ ਨੂੰ ਵੱਧ ਲੋਡ ਦਾ ਨੋਟਿਸ ਜਾਰੀ ਹੋਇਆ ਹੈ ਉਸ ਤੋ ਜੁਰਮਾਨਾ ਨਹੀ ਭਰਾਇਆ ਜਾਵੇਗਾ। ਅੱਗੇ ਗੱਲਬਾਤ ਕਰਦਿਆ ਉਹਨਾਂ ਦੱਸਿਆ ਕਿ ਸਰਕਾਰ ਵੱਲੋ ਝੀਗਾਂ ਦੇ ਮਰਨ ਨਾਲ ਕਿਸਾਨ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਣ ਦੀ ਮੰਗ ਨੂੰ ਵੀ ਮੰਨ ਲਿਆ ਹੈ ਅਤੇ ਅੱਗੇ ਤੋਂ ਕਿਸੇ ਕਿਸਾਨ ਦਾ ਇਸ ਤਰ੍ਹਾਂ ਨੁਕਸਾਨ ਹੋਵੇ ਇਸ ਗੱਲ ਦਾ ਧਿਆਨ ਰੱਖਣ ਦਾ ਭਰੋਸਾ ਦਿੱਤਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਦੋਂ ਸੜਕਾਂ ਸੁਨੀਆਂ ਹੋ ਜਾਣ ਤਾਂ ਸਰਕਾਰ ਅਤੇ ਸੰਸਦ ਅਵਾਰਾ ਹੋ ਜਾਂਦੀ ਹੈ ਇਸ ਲਈ ਸੰਘਰਸ਼ੀ ਲੋਕਾਂ ਦਾ ਸੜਕਾਂ ਉਪਰ ਰਹਿਣਾ ਬਹੁਤ ਜ਼ਰੂਰੀ ਹੈ ਇਸ ਲਈ ਇਹ ਸੰਘਰਸ਼ੀ ਲੋਕਾਂ ਦੇ ਸੰਘਰਸ਼ ਦੀ ਹੀ ਜਿੱਤ ਹੈ।

The post BKU ਏਕਤਾ ਸਿੱਧੂਪੁਰ ਦੇ ਆਗੂਆਂ ਵਲੋਂ ਕਿਸਾਨੀ ਮੁੱਦਿਆਂ ‘ਤੇ ਬਿਜਲੀ ਸਕੱਤਰ ਤੇ ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਮੀਟਿੰਗ appeared first on TheUnmute.com - Punjabi News.

Tags:
  • aam-aadmi-party
  • baldev-singh-saran
  • bharati-kisan-union-ekta-sidhupur
  • bku
  • bku-ekta-sidhupur
  • breaking-news
  • chairman-of-powercom
  • cm-bhagwant-mann
  • harbhajan-singh-eto
  • power-minister
  • power-secretary-baldev-singh-saran
  • punjab-farmers
  • punjab-farmers-associations
  • punjab-government
  • punjab-kisan
  • punjab-politics
  • the-unmute-breaking-news
  • the-unmute-latest-news

ਜ਼ਮਾਨਤ ਮਿਲਣ ਤੋਂ ਬਾਅਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨਾਭਾ ਜੇਲ੍ਹ ਤੋਂ ਹੋਏ ਰਿਹਾਅ

Wednesday 07 September 2022 01:37 PM UTC+00 | Tags: aam-aadmi-party breaking-news case-of-corruption-in-the-forest-department forest-department-of-punjab former-minister-sadhu-singh-dharamsot nabha-jail punjab-and-haryana-high-court punjab-congress punjab-government punjab-latest-news punjab-vigilance sadhu-singh-dharamsot the-unmute-breaking the-unmute-breaking-news the-unmute-latest-news

ਚੰਡੀਗੜ੍ਹ 07 ਸਤੰਬਰ 2022: ਜੰਗਲਾਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਨਾਭਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਜੇਲ੍ਹ ਤੋਂ ਬਾਹਰ ਆਉਂਦੇ ਹੀ ਉਨ੍ਹਾਂ ਦੇ ਸਮਰਥਕਾਂ ਨੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਜ਼ਿਕਰਯੋਗ ਹੈ ਕਿ ਜੰਗਲਾਤ ਵਿਭਾਗ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਫਸੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਾਫੀ ਅਟਕਲਾਂ ਤੋਂ ਬਾਅਦ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਈਪੀਸੀ ਦੀਆਂ ਹੋਰ ਧਾਰਾਵਾਂ ਤਹਿਤ ਵੀ ਜ਼ਮਾਨਤ ਦੇ ਦਿੱਤੀ ਹੈ। ਇਸ ਦੌਰਾਨ ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੇਨੂ ਰੱਬ ਅਤੇ ਦੇਸ਼ ਦੇ ਕਾਨੂੰਨ ਦੇ ਪੂਰਾ ਭਰੋਸਾ ਹੈ | ਇਸ ਦੌਰਾਨ ਆਪਣਿਆਂ ਅਤੇ ਪਰਾਇਆਂ ਦਾ ਪਤਾ ਲੱਗ ਜਾਂਦੇ |

The post ਜ਼ਮਾਨਤ ਮਿਲਣ ਤੋਂ ਬਾਅਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨਾਭਾ ਜੇਲ੍ਹ ਤੋਂ ਹੋਏ ਰਿਹਾਅ appeared first on TheUnmute.com - Punjabi News.

Tags:
  • aam-aadmi-party
  • breaking-news
  • case-of-corruption-in-the-forest-department
  • forest-department-of-punjab
  • former-minister-sadhu-singh-dharamsot
  • nabha-jail
  • punjab-and-haryana-high-court
  • punjab-congress
  • punjab-government
  • punjab-latest-news
  • punjab-vigilance
  • sadhu-singh-dharamsot
  • the-unmute-breaking
  • the-unmute-breaking-news
  • the-unmute-latest-news

ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਜੇਲ੍ਹ ਤੋਂ ਛੁਡਾਉਣ ਦੀ ਕੋਸ਼ਿਸ਼ ਕਰਨ ਵਾਲੇ ਗੈਂਗਸਟਰਾਂ ਨੂੰ ਦਿੱਲੀ ਸਪੈਸ਼ਲ ਸੈੱਲ ਨੇ ਕੀਤਾ ਕਾਬੂ

Wednesday 07 September 2022 02:01 PM UTC+00 | Tags: delhi-police delhi-police-counter-intelligence delhi-special-cell punjab-police special-cell-of-delhi-police special-cell-of-delhi-police-counter-intelligence vicky-midukhera vicky-midukhera-murder-case

ਚੰਡੀਗੜ੍ਹ 07 ਸਤੰਬਰ 2022: ਵਿੱਕੀ ਮਿੱਡੂਖੇੜਾ (Vicky Midukhera) ਦੇ ਕਾਤਲਾਂ ਨੂੰ ਨਾਲਾਗੜ੍ਹ ਅਦਾਲਤ ਤੋਂ ਛੁਡਵਾਉਣ ਦੀ ਯੋਜਨਾ ਸੀ। ਦਿੱਲੀ ਪੁਲਿਸ ਕਾਊਂਟਰ ਇੰਟੈਲੀਜੈਂਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਇਸ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਇਸ ਸਬੰਧ ਵਿਚ ਰਸਦ ਪ੍ਰੋਵਾਈਡਰ ਸਮੇਤ ਚਾਰ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਕੋਲੋਂ ਹਥਿਆਰ, ਹੈੱਡ ਗ੍ਰਨੇਡ ਸਮੇਤ ਕਈ ਚੀਜ਼ਾਂ ਬਰਾਮਦ ਹੋਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਯੂਰਪ ਤੋਂ ਨੈੱਟਵਰਕ ਮੰਗਣ ਵਾਲੇ ਲੱਕੀ ਪਟਿਆਲ ਅਤੇ ਪਾਕਿਸਤਾਨ ਤੋਂ ਰਿੰਦਾ ਸੰਧੂ ਨੇ ਹਮਲਾਵਰਾਂ ਨੂੰ ਇਹ ਕੰਮ ਸੌਂਪਿਆ ਸੀ। ਗ੍ਰਿਫਤਾਰ ਕੀਤੇ ਵਕੀਲ ਬਿੱਲਾ, ਪਰਗਟ ਸਿੰਘ, ਅਜੈ ਮੈਂਟਲ, ਗਗਨਦੀਪ ਅਤੇ ਰਾਹੁਲ ਪੰਡਿਤ ਸ਼ਾਮਲ ਹਨ |

ਜਦਕਿ ਹਰਿਆਣਾ ਮੂਲ ਦੇ ਦੋਸ਼ੀ ਵਕੀਲ ਅਤੇ ਵਿਕਰਮ ਜੇਲ ‘ਚ ਬੰਦ ਗੈਂਗਸਟਰ ਭੂਪੀ ਰਾਣਾ, ਕੌਸ਼ਲ ਚੌਧਰੀ ਦੇ ਕਰੀਬੀ ਸਾਥੀ ਅਤੇ ਪੰਜਾਬ ਦੇ ਦੋਸ਼ੀ ਲੱਕੀ ਪਟਿਆਲ ਦੇ ਸੰਪਰਕ ਵਿਚ ਸਨ | ਹੈ। ਪੁਲਿਸ ਮੁਤਾਬਕ ਪਰਗਟ ਅਤੇ ਗੁਰਜੰਟ ਫਰੀਦਕੋਟ ਦੇ ਵਸਨੀਕ ਦੇ ਸੰਬੰਧ (ਸੰਚਾਲਨ ਕਾਰਨਾਂ ਕਰਕੇ ਪਛਾਣ ਨਹੀਂ ਦੱਸੀ ਜਾ ਰਹੀ) ਰਾਹੀਂ ਲੱਕੀ ਪਟਿਆਲਾ ਨਾਲ ਜੁੜੇ ਹੋਏ ਹਨ। ਕਾਬੂ ਕੀਤੇ ਗਏ ਮੁਲਜ਼ਮ ਗਗਨਦੀਪ ਅਤੇ ਇੱਕ ਹੋਰ ਪੰਜਾਬ ਸਥਿਤ ਹੈਂਡਲਰ (ਜਿਸ ਦੀ ਪਛਾਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ) ਵੱਲੋਂ ਮੁਲਜ਼ਮ ਅਜੇ ਉਰਫ਼ ਮੈਂਟਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

The post ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਜੇਲ੍ਹ ਤੋਂ ਛੁਡਾਉਣ ਦੀ ਕੋਸ਼ਿਸ਼ ਕਰਨ ਵਾਲੇ ਗੈਂਗਸਟਰਾਂ ਨੂੰ ਦਿੱਲੀ ਸਪੈਸ਼ਲ ਸੈੱਲ ਨੇ ਕੀਤਾ ਕਾਬੂ appeared first on TheUnmute.com - Punjabi News.

Tags:
  • delhi-police
  • delhi-police-counter-intelligence
  • delhi-special-cell
  • punjab-police
  • special-cell-of-delhi-police
  • special-cell-of-delhi-police-counter-intelligence
  • vicky-midukhera
  • vicky-midukhera-murder-case

ਪੰਜਾਬ ਸਰਕਾਰ ਵਲੋਂ ਗੰਨਾ ਕਿਸਾਨਾਂ ਦੀ 75 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ

Wednesday 07 September 2022 02:20 PM UTC+00 | Tags: aam-aadmi-party arvind-kejriwal breaking-news cm-bhagwant-mann finance-department issue-of-phagwara-sugar-mill news punjab-government punjab-sugarcane-issue punjab-sugar-mill sugarfed the-unmute-breaking-news the-unmute-punjab the-unmute-update

ਚੰਡੀਗੜ੍ਹ 07 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨਾ ਕਿਸਾਨਾਂ ਦੇ ਬਕਾਏ ਨੂੰ ਲੈ ਕੇ ਇੱਕ ਹੋਰ ਵਾਅਦਾ ਪੂਰਾ ਕੀਤਾ। ਵਿੱਤ ਵਿਭਾਗ ਨੇ ਗੰਨਾ ਕਿਸਾਨਾਂ ਦੇ ਬਕਾਏ 75 ਕਰੋੜ ਰੁਪਏ ਦੀ ਰਾਸ਼ੀ ਸ਼ੂਗਰਫੈੱਡ ਨੂੰ ਜਾਰੀ ਕੀਤੇ ਹਨ।। ਕਿਸਾਨਾਂ ਦੀ ਰਾਸ਼ੀ ਸਰਕਾਰੀ ਮਿੱਲਾਂ ‘ਤੇ ਬਕਾਇਆ ਸੀ। ਪੰਜਾਬ ਸਰਕਾਰ ਪਹਿਲਾਂ ਹੀ 200 ਕਰੋੜ ਰੁਪਏ ਦੇ ਚੁੱਕੀ ਹੈ। ਹੁਣ ਸਰਕਾਰੀ ਖੰਡ ਮਿੱਲਾਂ ਕੋਲ ਕਿਸਾਨਾਂ ਦੇ ਬਕਾਏ ਨਹੀਂ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਗਵਾਈ ‘ਚ ਕੁਝ ਦਿਨ ਪਹਿਲਾਂ ਮੀਟਿੰਗ 'ਚ ਇਹ ਫ਼ੈਸਲਾ ਲਿਆ ਸੀ ਕਿ ਸਰਕਾਰ ਵਲੋਂ 15 ਅਗਸਤ ਤੱਕ 100 ਕਰੋੜ ਹੋਰ ਜਾਰੀ ਕੀਤੇ ਜਾਣਗੇ। ਆਪਣਾ ਵਾਅਦਾ ਪੂਰਾ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਅੱਜ ਹੀ ਕਿਸਾਨਾਂ ਦੇ ਖਾਤੇ 'ਚ ਟਰਾਂਸਫ਼ਰ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਬਾਕੀ ਰਾਸ਼ੀ ਰੁਪਏ 7 ਸਤੰਬਰ ਨੂੰ ਜਾਰੀ ਕਰ ਲਈ ਕਿਹਾ ਸੀ |

The post ਪੰਜਾਬ ਸਰਕਾਰ ਵਲੋਂ ਗੰਨਾ ਕਿਸਾਨਾਂ ਦੀ 75 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • cm-bhagwant-mann
  • finance-department
  • issue-of-phagwara-sugar-mill
  • news
  • punjab-government
  • punjab-sugarcane-issue
  • punjab-sugar-mill
  • sugarfed
  • the-unmute-breaking-news
  • the-unmute-punjab
  • the-unmute-update

ਸਰਹੱਦੀ ਇਲਾਕੇ 'ਚ ਡਰੋਨ ਤੇ ਨਸ਼ੇ ਦੀ ਤਸਕਰੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਸਰਹੱਦੀ ਪਿੰਡਾਂ ਵਿਚਾਲੇ ਬਿਹਤਰ ਤਾਲਮੇਲ ਕੀਤੀਆਂ ਮੀਟਿੰਗਾਂ

Wednesday 07 September 2022 03:04 PM UTC+00 | Tags: batala-police breaking-news cm-bhagwant-mann india-pakistan-border news punjab-government punjab-police sp-gurpreet-singh the-unmute-breaking-news the-unmute-punjabi-news

ਡੇਰਾ ਬਾਬਾ ਨਾਨਕ 07 ਸਤੰਬਰ 2022: ਪੰਜਾਬ ਦੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ ‘ਚ ਅੱਜ ਬਟਾਲਾ ਪੁਲਿਸ ਜ਼ਿਲ੍ਹੇ ਦੇ ਐੱਸ.ਪੀ ਗੁਰਪ੍ਰੀਤ ਸਿੰਘ ਵਲੋਂ ਮੀਟਿੰਗਾਂ ਕੀਤੀਆਂ ਗਈਆਂ | ਉਥੇ ਹੀ ਐੱਸ.ਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਉਹਨਾਂ ਪਿੰਡਾਂ ਦੇ ਲੋਕਾਂ ਨਾਲ ਕੰਮੁਨਿਟਿੰਗ ਪੁਲਿਸਿੰਗ ਤਹਿਤ ਮੁਲਾਕਾਤ ਕਰਨੀ ਜੋ ਭਾਰਤ ਪਾਕਿਸਤਾਨ ਸਰਹੱਦ ਦੀ ਕਰੀਬ 5 ਕਿਲੋਮੀਟਰ ਦੇ ਦਾਇਰੇ ‘ਚ ਹਨ |

ਬਟਾਲਾ ਦੇ ਕਰੀਬ ਇਹ 25 ਪਿੰਡ ਹਨ ਜੋ ਕੰਡਿਆਲੀ ਤਾਰ ਨੇੜੇ ਵਸੇ ਹਨ ਅਤੇ ਇਸਦੇ ਨਾਲ ਹੀ ਮੀਟਿੰਗ ਕਰਕੇ ਇਨ੍ਹਾਂ ਲੋਕਾਂ ਦੀ ਪੁਲਿਸ ਪ੍ਰਸ਼ਾਸ਼ਨ ਨਾਲ ਜੁੜੀਆਂ ਮੁਸ਼ਕਿਲਾਂ ਜਾਨਣ ਅਤੇ ਉਹਨਾਂ ਦਾ ਹੱਲ ਕਰਨ ਦਾ ਮਕਸਦ ਹੈ | ਉਥੇ ਹੀ ਇਹਨਾਂ ਲੋਕਾਂ ਨੂੰ ਅਗਾਂਹ ਕਰਨਾ ਕਿ ਉਹਨਾਂ ਦੇ ਇਹਨਾਂ ਇਲਾਕੇ ‘ਚ ਲਗਾਤਾਰ ਹੋ ਰਹੀਆਂ ਡਰੋਨ ਅਤੇ ਨਸ਼ੇ ਦੀ ਤਸਕਰੀ ਦੀਆਂ ਗਤੀਵਿਧੀਆਂ, ਜੋ ਕੌਮੀ ਸੁਰੱਖਿਆ ਲਈ ਖ਼ਤਰੇ ਵਜੋਂ ਸਾਹਮਣੇ ਆ ਰਹੀਆਂ ਹਨ ਅਤੇ ਇਸ ਪ੍ਰਤੀ ਇਹਨਾਂ ਸਰਹੱਦ ‘ਤੇ ਰਹਿ ਰਹੇ ਲੋਕਾਂ ਨੂੰ ਸੰਵੇਦਨਸ਼ੀਲ ਕਰਨਾ ਹੈ, ਤਾਂ ਜੋ ਉਹ ਕੋਈ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ | ਉਥੇ ਹੀ ਸਥਾਨਿਕ ਲੋਕਾਂ ਨੇ ਪੁਲਿਸ ਦੀ ਲੋਕਾਂ ਨਾਲ ਇਸ ਤਰ੍ਹਾਂ ਨਾਲ ਸਹਿਯੋਗ ਦੇਣ ਅਤੇ ਲੈਣ ਦੀ ਮੁਹਿੰਮ ਦੀ ਸ਼ਲਾਘਾ ਕੀਤੀ |

The post ਸਰਹੱਦੀ ਇਲਾਕੇ ‘ਚ ਡਰੋਨ ਤੇ ਨਸ਼ੇ ਦੀ ਤਸਕਰੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਸਰਹੱਦੀ ਪਿੰਡਾਂ ਵਿਚਾਲੇ ਬਿਹਤਰ ਤਾਲਮੇਲ ਕੀਤੀਆਂ ਮੀਟਿੰਗਾਂ appeared first on TheUnmute.com - Punjabi News.

Tags:
  • batala-police
  • breaking-news
  • cm-bhagwant-mann
  • india-pakistan-border
  • news
  • punjab-government
  • punjab-police
  • sp-gurpreet-singh
  • the-unmute-breaking-news
  • the-unmute-punjabi-news

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਰਵਰੀ 2023 'ਚ ਪੰਜਾਬ ਨਿਵੇਸ਼ ਸੰਮੇਲਨ ਕਰਵਾਉਣ ਦੀ ਪ੍ਰਵਾਨਗੀ

Wednesday 07 September 2022 04:44 PM UTC+00 | Tags: aam-aadmi-party arvind-kejriwal cm-bhagwant-mann news punjab punjab-government punjab-investment-summit punjab-investment-summit-in-february-202 punjab-politics the-unmute-breaking the-unmute-breaking-news

ਚੰਡੀਗੜ੍ਹ 07 ਸਤੰਬਰ 2022: ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸੂਬੇ ਵਿੱਚ ਹੋਰ ਨਿਵੇਸ਼ ਆਕਰਸ਼ਿਤ ਕਰਨ ਹਿੱਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਰਵਰੀ 2023 ਵਿੱਚ ਪੰਜਾਬ ਨਿਵੇਸ਼ ਸੰਮੇਲਨ (Punjab Investment Summit) ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਨਵੈਸਟ ਪੰਜਾਬ-ਸੂਬਾ ਸਰਕਾਰ ਦੀ ਨਿਵੇਸ਼ ਪ੍ਰੋਮੋਸ਼ਨ ਏਜੰਸੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੰਮੇਲਨ ਸੂਬੇ ਦੇ ਵਿਆਪਕ ਉਦਯੋਗਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਨਵੀਆਂ ਲੀਹਾਂ ‘ਤੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਉਨ੍ਹਾਂ ਇਨਵੈਸਟ ਪੰਜਾਬ ਨੂੰ ਇਸ ਅਹਿਮ ਪਲੇਟਫਾਰਮ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ ਤਾਂ ਜੋ ਪੰਜਾਬ ਨੂੰ ਭਾਰਤ ਅਤੇ ਵਿਸ਼ਵ ਭਰ ਦੇ ਨਿਵੇਸ਼ਕਾਂ ਲਈ ਪਸੰਦੀਦਾ ਸਥਾਨ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਸ ਮੈਗਾ ਈਵੈਂਟ ਨੂੰ ਸਫ਼ਲ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ।

ਮੁੱਖ ਮੰਤਰੀ ਨੇ ਸੂਬੇ ਨੂੰ ਭਾਰਤ ਅਤੇ ਵਿਸ਼ਵ ਭਰ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਤਸ਼ਾਹਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਸੰਮੇਲਨ ਸੂਬੇ ਨੂੰ ਉਦਯੋਗ ਦੇ ਧੁਰੇ ਵਜੋਂ ਉਭਰਨ ਲਈ ਪ੍ਰੇਰਕ ਵਜੋਂ ਕੰਮ ਕਰੇਗਾ।

ਭਗਵੰਤ ਮਾਨ ਨੇ ਇਨਵੈਸਟ ਪੰਜਾਬ ਨੂੰ ਭਾਰਤ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਅਤੇ ਵਿਸ਼ਵ ਪੱਧਰ ‘ਤੇ ਰੋਡ ਸ਼ੋਅ ਸਮੇਤ ਪ੍ਰਮੋਸ਼ਨ ਆਊਟਰੀਚ ਪ੍ਰੋਗਰਾਮ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਸੰਭਾਵੀ ਨਿਵੇਸ਼ਕਾਂ ਨੂੰ ਸੰਮੇਲਨ ਲਈ ਸੱਦਾ ਦਿੱਤਾ ਜਾ ਸਕੇ ਅਤੇ ਸੰਮੇਲਨ ਦੌਰਾਨ ਸੂਬੇ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਇਆ ਜਾ ਸਕੇ।

ਮੁੱਖ ਮੰਤਰੀ ਨੇ ਨਿਵੇਸ਼ਕਾਂ ਦੀ ਸਹੂਲਤ ਲਈ ਪੰਜਾਬ ਦੇ ਯੂਨੀਫਾਈਡ ਰੈਗੂਲੇਟਰ ਅਤੇ ਸਿੰਗਲ ਵਿੰਡੋ ਸਿਸਟਮ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਨੇ ਪਿਛਲੇ ਪੰਜ ਮਹੀਨਿਆਂ ਦੌਰਾਨ 21,000 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਕੀਤਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਇਸ ਨਿਵੇਸ਼ ਨਾਲ ਸੂਬੇ ਭਰ ਦੇ ਲਗਭਗ 93,000 ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਨਿਵੇਸ਼ ਪ੍ਰਾਪਤ ਕਰਨ ਦੀ ਇਸ ਗਤੀ ਨੂੰ ਟੁੱਟਣਾ ਨਹੀਂ ਚਾਹੀਦਾ ਅਤੇ ਸੂਬੇ ਵਿੱਚ ਵੱਧ ਤੋਂ ਵੱਧ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

ਇਸ ਮੌਕੇ ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਫਸਰ (ਸੀ.ਈ.ਓ.) ਕਮਲ ਕਿਸ਼ੋਰ ਯਾਦਵ ਨੇ ਇਨਵੈਸਟ ਪੰਜਾਬ ਦੀਆਂ ਸਮਰੱਥਾਵਾਂ ਅਤੇ ਇਨਵੈਸਟ ਪੰਜਾਬ ਟੀਮ ਵੱਲੋਂ ਜਪਾਨ, ਅਮਰੀਕਾ, ਯੂਰਪ ਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਪ੍ਰਾਪਤ ਕੀਤੇ ਨਿਵੇਸ਼ਾਂ ਬਾਰੇ ਵਿਸਥਾਰ ਨਾਲ ਪੇਸ਼ਕਾਰੀ ਦਿੱਤੀ।

The post ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਰਵਰੀ 2023 ‘ਚ ਪੰਜਾਬ ਨਿਵੇਸ਼ ਸੰਮੇਲਨ ਕਰਵਾਉਣ ਦੀ ਪ੍ਰਵਾਨਗੀ appeared first on TheUnmute.com - Punjabi News.

Tags:
  • aam-aadmi-party
  • arvind-kejriwal
  • cm-bhagwant-mann
  • news
  • punjab
  • punjab-government
  • punjab-investment-summit
  • punjab-investment-summit-in-february-202
  • punjab-politics
  • the-unmute-breaking
  • the-unmute-breaking-news

UN ਭਲਕੇ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਪੀੜਤਾਂ ਸਮੇਤ ਦੁਨੀਆ ਭਰ ਦੇ ਅੱਤਵਾਦ ਪੀੜਤਾਂ ਨੂੰ ਦੇਵੇਗਾ ਸ਼ਰਧਾਂਜਲੀ

Wednesday 07 September 2022 04:53 PM UTC+00 | Tags: 1993-mumbai-serial-bomb-blast 26-11-mumbai-terror-attack mumbai new-york new-york-city united-nations united-nations-headquarters united-nations-secretary-general-antonio-guterres. un-will-tomorrow-pay-tribute-to-the-victims-of-terrorism

ਚੰਡੀਗੜ੍ਹ 07 ਸਤੰਬਰ 2022: ਪਹਿਲੀ ਸੰਯੁਕਤ ਰਾਸ਼ਟਰ ਗਲੋਬਲ ਕਾਂਗਰਸ 26/11 ਮੁੰਬਈ ਅੱਤਵਾਦੀ ਹਮਲੇ (26/11 Mumbai terror attack) ਦੇ ਪੀੜਤਾਂ ਸਮੇਤ ਦੁਨੀਆ ਭਰ ਦੇ ਅੱਤਵਾਦ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ 8-9 ਸਤੰਬਰ ਨੂੰ ਆਯੋਜਿਤ ਕੀਤੀ ਜਾਵੇਗੀ।

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਦੀ ਪ੍ਰਧਾਨਗੀ ਹੇਠ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿਖੇ ਅੱਤਵਾਦ ਦੇ ਪੀੜਤਾਂ ਦੀ ਸੰਯੁਕਤ ਰਾਸ਼ਟਰ ਗਲੋਬਲ ਕਾਂਗਰਸ ਦਾ ਆਯੋਜਨ ਕੀਤਾ ਗਿਆ ਹੈ।

ਇਹ ਕਾਂਗਰਸ ਅੱਤਵਾਦ ਦੇ ਪੀੜਤਾਂ ਨੂੰ ਸਮਾਜਿਕ ਤੌਰ ‘ਤੇ ਜੁੜੇ ਮਾਹੌਲ ਵਿੱਚ ਵਿਆਪਕ ਸਮਾਜ ਵਿੱਚ ਤਜ਼ਰਬਿਆਂ, ਚੁਣੌਤੀਆਂ, ਉਨ੍ਹਾਂ ਦੇ ਲਚਕੀਲੇਪਣ ਅਤੇ ਯੋਗਦਾਨ ਦੀਆਂ ਕਹਾਣੀਆਂ ਨੂੰ ਸਿੱਧੇ ਤੌਰ ‘ਤੇ ਸਾਂਝਾ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗੀ।

The post UN ਭਲਕੇ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਪੀੜਤਾਂ ਸਮੇਤ ਦੁਨੀਆ ਭਰ ਦੇ ਅੱਤਵਾਦ ਪੀੜਤਾਂ ਨੂੰ ਦੇਵੇਗਾ ਸ਼ਰਧਾਂਜਲੀ appeared first on TheUnmute.com - Punjabi News.

Tags:
  • 1993-mumbai-serial-bomb-blast
  • 26-11-mumbai-terror-attack
  • mumbai
  • new-york
  • new-york-city
  • united-nations
  • united-nations-headquarters
  • united-nations-secretary-general-antonio-guterres.
  • un-will-tomorrow-pay-tribute-to-the-victims-of-terrorism

China: ਸਿਚੁਆਨ ਸੂਬੇ 'ਚ ਭੂਚਾਲ ਵਾਲੇ ਖੇਤਰਾਂ 'ਚ ਲੋਕਾਂ ਦੇ ਦਾਖਲ ਹੋਣ 'ਤੇ ਲਗਾਈ ਪਾਬੰਦੀ

Wednesday 07 September 2022 05:25 PM UTC+00 | Tags: china earthquake-in-sichuan-province earthquake-prone-areas-in-sichuan-province sichuan the-unmute-breaking-news the-unmute-punjabi-news the-unmute-report

ਚੰਡੀਗੜ੍ਹ 07 ਸਤੰਬਰ 2022: ਚੀਨ ਦੇ ਸਿਚੁਆਨ (Sichuan) ਸੂਬੇ ਨੇ ਭੂਚਾਲ ਵਾਲੇ ਖੇਤਰਾਂ ‘ਚ ਲੋਕਾਂ ਦੇ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਰਾਹਤ ਕਾਰਨ ਵਿਚ ਲੱਗੇ ਕਰਮਚਾਰੀਆਂ ਨੂੰ ਰੋਜ਼ਾਨਾ ਕੋਰੋਨਾ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।

ਦਰਅਸਲ, ਸੂਬਾ ਵੀ ਕੋਰੋਨਾ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਇਸ ਦੌਰਾਨ ਪਹਿਲਾਂ ਆਏ ਭੂਚਾਲ ਨੇ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 74 ਹੋ ਗਈ ਹੈ। ਇਸ ਦੇ ਨਾਲ ਹੀ 26 ਹੋਰ ਅਜੇ ਵੀ ਲਾਪਤਾ ਹਨ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਸਿਚੁਆਨ (Sichuan) ‘ਚ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਸਕਿੰਟਾਂ ਵਿੱਚ ਸਭ ਕੁਝ ਤਬਾਹ ਹੋ ਗਿਆ। ਇੱਥੇ ਕਈ ਇਮਾਰਤਾਂ ਮਲਬੇ ਵਿੱਚ ਬਦਲ ਗਈਆਂ। ਭੂਚਾਲ ਦਾ ਕੇਂਦਰ ਲੁਡਿੰਗ ਕਾਉਂਟੀ ਸੀ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਸੀ ।

The post China: ਸਿਚੁਆਨ ਸੂਬੇ ‘ਚ ਭੂਚਾਲ ਵਾਲੇ ਖੇਤਰਾਂ ‘ਚ ਲੋਕਾਂ ਦੇ ਦਾਖਲ ਹੋਣ ‘ਤੇ ਲਗਾਈ ਪਾਬੰਦੀ appeared first on TheUnmute.com - Punjabi News.

Tags:
  • china
  • earthquake-in-sichuan-province
  • earthquake-prone-areas-in-sichuan-province
  • sichuan
  • the-unmute-breaking-news
  • the-unmute-punjabi-news
  • the-unmute-report

Asia Cup 2022: ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਰੋਮਾਂਚਕ ਮੈਚ 'ਚ 1 ਵਿਕਟ ਨਾਲ ਹਰਾਇਆ

Wednesday 07 September 2022 05:38 PM UTC+00 | Tags: afghanistan aisa-cup asia-cup-2022 cricket-news icc latest-aisa-cup-news news pakistan pakistan-afghanistan-live-score pakistan-afghanistan-match-today pakistan-team sports-news the-unmute-breaking-news the-unmute-punjabi-news

ਚੰਡੀਗੜ੍ਹ 07 ਸਤੰਬਰ 2022: (Asia Cup 2022 Super-4 PAK vs AFG) ਏਸ਼ੀਆ ਕੱਪ 2022 ਦੇ ਸੁਪਰ-4 ਦੌਰ ਦੇ ਚੌਥੇ ਮੈਚ ‘ਚ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ 1 ਵਿਕਟ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 130 ਦੌੜਾਂ ਦਾ ਟੀਚਾ ਦਿੱਤਾ ਹੈ। ਪਾਕਿਸਤਾਨ ਨੇ ਇਹ ਟੀਚਾ 19.2 ਓਵਰਾਂ ‘ਚ ਹਾਸਲ ਕਰ ਲਿਆ |

The post Asia Cup 2022: ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਰੋਮਾਂਚਕ ਮੈਚ ‘ਚ 1 ਵਿਕਟ ਨਾਲ ਹਰਾਇਆ appeared first on TheUnmute.com - Punjabi News.

Tags:
  • afghanistan
  • aisa-cup
  • asia-cup-2022
  • cricket-news
  • icc
  • latest-aisa-cup-news
  • news
  • pakistan
  • pakistan-afghanistan-live-score
  • pakistan-afghanistan-match-today
  • pakistan-team
  • sports-news
  • the-unmute-breaking-news
  • the-unmute-punjabi-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form