ਹੁਣ ਕਾਰ ਦੀ ਪਿਛਲੀ ਸੀਟ ‘ਤੇ ਬੈਠਣ ਵਾਲਿਆਂ ਨੂੰ ਵੀ ਲਗਾਉਣੀ ਪਵੇਗੀ ਸੀਟ ਬੈਲਟ, ਨਹੀਂ ਤਾਂ ਦੇਣਾ ਪਵੇਗਾ ਜੁਰਮਾਨਾ

ਹੁਣ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਯਾਤਰੀ ਨੂੰ ਵੀ ਸੀਟ ਬੈਲਟ ਲਗਾਉਣੀ ਲਾਜ਼ਮੀ ਹੋਵੇਗੀ । ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ । ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਇਸਦਾ ਐਲਾਨ ਕੀਤਾ ।

Fine For No Seatbelt
Fine For No Seatbelt

ਗਡਕਰੀ ਨੇ ਦੱਸਿਆ ਕਿ ਜਿਸ ਤਰ੍ਹਾਂ ਕਾਰ ਦੇ ਅੱਗੇ ਬੈਠੇ ਪੈਸੇਂਜਰ ਦੇ ਸੀਟ ਬੈਲਟ ਨਾ ਲਗਾਉਣ ‘ਤੇ ਅਲਾਰਮ ਵੱਜਦਾ ਹੈ, ਅਜਿਹਾ ਹੀ ਸਿਸਟਮ ਹੁਣ ਪਿਛਲੀ ਸੀਟ ‘ਤੇ ਬੈਠੇ ਪੈਸੇਂਜਰ ਲਈ ਵੀ ਹੋਵੇਗਾ । ਇਸ ਦੇ ਲਈ ਕਾਰ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ । ਸੋਮਵਾਰ ਨੂੰ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ । ਦੱਸਿਆ ਜਾ ਰਿਹਾ ਹੈ ਕਿ ਉਹ ਮਰਸਡੀਜ਼ ਦੀ ਪਿਛਲੀ ਸੀਟ ‘ਤੇ ਬੈਠੇ ਸੀ ਅਤੇ ਉਨ੍ਹਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਗਡਕਰੀ ਦੇ ਇਸ ਐਲਾਨ ਨੂੰ ਮਿਸਤਰੀ ਦੀ ਮੌਤ ਨਾਲ ਜੋੜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ NMC ਨੇ ਦਿੱਤੀ ਰਾਹਤ, ਕਿਸੇ ਵੀ ਕਾਲਜ ਤੋਂ ਕੋਰਸ ਕਰ ਸਕਣਗੇ ਪੂਰਾ

ਗਡਕਰੀ ਨੇ ਕਿਹਾ ਕਿ ਪਹਿਲਾਂ ਤੋਂ ਹੀ ਪਿਛਲੀ ਸੀਟ ‘ਤੇ ਸੀਟ ਬੈਲਟ ਪਹਿਨਣਾ ਲਾਜ਼ਮੀ ਹੈ, ਪਰ ਲੋਕ ਇਸ ਦਾ ਪਾਲਣ ਨਹੀਂ ਕਰ ਰਹੇ ਹਨ । ਪਰ ਹੁਣ ਜੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੁਰਮਾਨਾ ਲੈਣਾ ਨਹੀਂ ਮਕਸਦ ਨਹੀਂ ਹੈ ਬਲਕਿ ਜਾਗਰੂਕਤਾ ਫੈਲਾਉਣਾ ਹੈ । ਉਨ੍ਹਾਂ ਕਿਹਾ ਕਿ 2024 ਤੱਕ ਸੜਕ ਹਾਦਸਿਆਂ ਵਿੱਚ 50 ਫੀਸਦੀ ਤੱਕ ਕਮੀ ਲਿਆਉਣ ਦਾ ਟੀਚਾ ਹੈ।

Fine For No Seatbelt
Fine For No Seatbelt

ਏਅਰ ਬੈਗ ਬਾਰੇ ਬੋਲਦਿਆਂ ਗਡਕਰੀ ਨੇ ਕਿਹਾ ਕਿ ਇੱਕ ਏਅਰਬੈਗ ਦੀ ਲਾਗਤ 1000 ਰੁਪਏ ਹੈ । ਅਜਿਹੇ ਵਿੱਚ 6 ਲਈ 6 ਹਜ਼ਾਰ ਰੁਪਏ ਲੱਗਣਗੇ । ਉਤਪਾਦਨ ਅਤੇ ਮੰਗ ਵਧਣ ਨਾਲ ਇਸ ਦੀ ਲਾਗਤ ਹੌਲੀ-ਹੌਲੀ ਹੋਰ ਹੇਠਾਂ ਆ ਜਾਵੇਗੀ । ਗਡਕਰੀ ਨੇ ਕਿਹਾ ਕਿ ਨਿਯਮਾਂ ਮੁਤਾਬਕ ਭਾਰਤ ਵਿੱਚ ਫਰੰਟ ਪੈਸੇਂਜਰ ਅਤੇ ਡਰਾਈਵਰ ਲਈ ਏਅਰਬੈਗ ਲਾਜ਼ਮੀ ਹੈ । ਜਨਵਰੀ 2022 ਤੱਕ, ਸਰਕਾਰ ਨੇ ਹਰੇਕ ਕਾਰ ਵਿੱਚ 8 ਪੈਸੇਜਨਰਸ ਦੇ ਨਾਲ 6 ਏਅਰਬੈਗ ਲਗਾਨੇ ਕੰਪਨੀਆਂ ਲਈ ਲਾਜ਼ਮੀ ਕਰ ਦਿੱਤੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਹੁਣ ਕਾਰ ਦੀ ਪਿਛਲੀ ਸੀਟ ‘ਤੇ ਬੈਠਣ ਵਾਲਿਆਂ ਨੂੰ ਵੀ ਲਗਾਉਣੀ ਪਵੇਗੀ ਸੀਟ ਬੈਲਟ, ਨਹੀਂ ਤਾਂ ਦੇਣਾ ਪਵੇਗਾ ਜੁਰਮਾਨਾ appeared first on Daily Post Punjabi.



Previous Post Next Post

Contact Form