ਏਸ਼ੀਆ ਕੱਪ ਤੋਂ ਲਗਪਗ ਬਾਹਰ ਹੋਇਆ ਭਾਰਤ, ਸ਼੍ਰੀਲੰਕਾ ਨੇ 6 ਵਿਕਟਾਂ ਨਾਲ ਦਿੱਤੀ ਮਾਤ

ਏਸ਼ੀਆ ਕੱਪ 2022 ਦੇ ਸੁਪਰ 4 ਦੇ ਮੈਚ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ । ਇਸ ਹਾਰ ਨਾਲ ਟੀਮ ਇੰਡੀਆ ਏਸ਼ੀਆ ਕੱਪ ਤੋਂ ਲਗਪਗ ਬਾਹਰ ਹੋ ਗਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ ਸੀ ।ਇਸ ਹਾਰ ਤੋਂ ਬਾਅਦ ਭਾਰਤ ਪੁਆਇੰਟ ਟੇਬਲ ਵਿੱਚ ਤੀਜੇ ਸਥਾਨ ‘ਤੇ ਹੈ। ਦੁਬਈ ‘ਚ ਮੰਗਲਵਾਰ ਨੂੰ ਖੇਡੇ ਗਏ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 174 ਦੌੜਾਂ ਦਾ ਟੀਚਾ ਦਿੱਤਾ ਸੀ । ਇਸਦੇ ਜਵਾਬ ਵਿੱਚ ਸ਼੍ਰੀਲੰਕਾ ਨੇ 4 ਵਿਕਟਾਂ ਦੇ ਨੁਕਸਾਨ ਨਾਲ ਇਹ ਮੈਚ ਜਿੱਤ ਲਿਆ।

India vs Sri Lanka Asia Cup 2022
India vs Sri Lanka Asia Cup 2022

ਭਾਰਤ ਵੱਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ 19.5 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ ਹੀ ਹਾਸਲ ਕਰ ਲਿਆ । ਸ਼੍ਰੀਲੰਕਾ ਲਈ ਪਥੁਮ ਨਿਸਾਂਕਾ ਅਤੇ ਕੁਸਲ ਮੈਂਡਿਸ ਨੇ ਸ਼ਾਨਦਾਰ ਸ਼ੁਰੂਆਤ ਕੀਤੀ । ਇਨ੍ਹਾਂ ਦੋਵਾਂ ਵਿਚਾਲੇ ਮਜ਼ਬੂਤ​ ਸਾਂਝੇਦਾਰੀ ਬਣੀ । ਨਿਸਾਂਕਾ ਨੇ 37 ਗੇਂਦਾਂ ‘ਤੇ 52 ਦੌੜਾਂ ਬਣਾਈਆਂ । ਜਿਸ ਵਿੱਚ ਉਸ ਨੇ 4 ਚੌਕੇ ਅਤੇ 2 ਛੱਕੇ ਲਗਾਏ । ਮੈਂਡਿਸ ਨੇ 37 ਗੇਂਦਾਂ ਵਿੱਚ 57 ਦੌੜਾਂ ਬਣਾਈਆਂ । ਉਸ ਦੀ ਇਸ ਪਾਰੀ ਵਿੱਚ 4 ਚੌਕੇ ਅਤੇ 3 ਛੱਕੇ ਸ਼ਾਮਿਲ ਸਨ। ਚਰਿਥ ਅਸਲੰਕਾ ਬਿਨ੍ਹਾਂ ਖਾਤਾ ਖੋਲ੍ਹੇ ਆਊਟ ਹੋ ਗਏ । ਅੰਤ ਵਿੱਚ ਭਾਨੁਕਾ ਰਾਜਪਕਸ਼ੇ ਅਤੇ ਦਾਸੁਨ ਸ਼ੰਕਾ ਨੇ ਤੂਫਾਨੀ ਪਾਰੀ ਖੇਡੀ । ਰਾਜਪਕਸ਼ੇ ਨੇ 17 ਗੇਂਦਾਂ ‘ਤੇ 25 ਦੌੜਾਂ ਬਣਾਈਆਂ। ਦੂਜੇ ਪਾਸੇ ਸ਼ੰਕਾ ਨੇ 18 ਗੇਂਦਾਂ ਵਿੱਚ ਨਾਬਾਦ 33 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ: ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ NMC ਨੇ ਦਿੱਤੀ ਰਾਹਤ, ਕਿਸੇ ਵੀ ਕਾਲਜ ਤੋਂ ਕੋਰਸ ਕਰ ਸਕਣਗੇ ਪੂਰਾ

ਦੱਸ ਦੇਈਏ ਕਿ ਭਾਰਤ ਲਈ ਯੁਜਵੇਂਦਰ ਚਾਹਲ ਨੇ 3 ਵਿਕਟਾਂ ਲਈਆਂ । ਉਸ ਨੇ 4 ਓਵਰਾਂ ਵਿੱਚ 34 ਦੌੜਾਂ ਦਿੱਤੀਆਂ। ਰਵੀਚੰਦਰਨ ਅਸ਼ਵਿਨ ਨੇ 4 ਓਵਰਾਂ ਵਿੱਚ 32 ਦੌੜਾਂ ਦੇ ਕੇ ਇੱਕ ਵਿਕਟ ਲਈ। ਹਾਰਦਿਕ ਪੰਡਯਾ ਨੇ 4 ਓਵਰਾਂ ਵਿੱਚ 35 ਦੌੜਾਂ ਦਿੱਤੀਆਂ । ਭੁਵਨੇਸ਼ਵਰ ਕੁਮਾਰ ਨੇ 4 ਓਵਰਾਂ ਵਿੱਚ 30 ਦੌੜਾਂ ਦਿੱਤੀਆਂ।

India vs Sri Lanka Asia Cup 2022
India vs Sri Lanka Asia Cup 2022

ਇਸ ਮੁਕਾਬਲੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 173 ਦੌੜਾਂ ਬਣਾਈਆਂ । ਇਸ ਦੌਰਾਨ ਰੋਹਿਤ ਸ਼ਰਮਾ ਨੇ 41 ਗੇਂਦਾਂ ਵਿੱਚ 72 ਦੌੜਾਂ ਬਣਾਈਆਂ। ਰੋਹਿਤ ਦੀ ਪਾਰੀ ਵਿੱਚ 5 ਚੌਕੇ ਅਤੇ 4 ਛੱਕੇ ਸ਼ਾਮਲ ਸਨ । ਸੂਰਿਆ ਕੁਮਾਰ ਯਾਦਵ ਨੇ 29 ਗੇਂਦਾਂ ਵਿੱਚ 34 ਦੌੜਾਂ ਬਣਾਈਆਂ । ਹਾਰਦਿਕ ਪੰਡਯਾ ਅਤੇ ਰਿਸ਼ਭ ਪੰਤ ਨੇ 17-17 ਦੌੜਾਂ ਬਣਾਈਆਂ । ਰਵੀਚੰਦਰਨ ਅਸ਼ਵਿਨ ਨੇ ਨਾਬਾਦ 15 ਦੌੜਾਂ ਬਣਾਈਆਂ। ਵਿਰਾਟ ਕੋਹਲੀ ਖਾਤਾ ਖੋਲ੍ਹੇ ਬਿਨ੍ਹਾਂ ਹੀ ਆਊਟ ਹੋ ਗਏ। ਸ਼੍ਰੀਲੰਕਾ ਲਈ ਦਿਲਸ਼ਾਨ ਮਧੂਸ਼ੰਕਾ ਨੇ 4 ਓਵਰਾਂ ਵਿੱਚ 24 ਦੌੜਾਂ ਦੇ ਕੇ 3 ਵਿਕਟਾਂ ਲਈਆਂ । ਕਰੁਣਾਰਤਨੇ ਅਤੇ ਕਪਤਾਨ ਸ਼ੰਕਾ ਨੇ 2-2 ਵਿਕਟਾਂ ਹਾਸਲ ਕੀਤੀਆਂ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਏਸ਼ੀਆ ਕੱਪ ਤੋਂ ਲਗਪਗ ਬਾਹਰ ਹੋਇਆ ਭਾਰਤ, ਸ਼੍ਰੀਲੰਕਾ ਨੇ 6 ਵਿਕਟਾਂ ਨਾਲ ਦਿੱਤੀ ਮਾਤ appeared first on Daily Post Punjabi.



source https://dailypost.in/news/sports/india-vs-sri-lanka-asia-cup-2022/
Previous Post Next Post

Contact Form