TheUnmute.com – Punjabi News: Digest for September 07, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਸੁਖਬੀਰ ਸਿੰਘ ਬਾਦਲ SIT ਸਾਹਮਣੇ ਹੋਣਗੇ ਪੇਸ਼

Tuesday 06 September 2022 05:27 AM UTC+00 | Tags: aam-aadmi-party-punjab app-government-punjab behbal-kalan-firing-case behbal-kalan-firing-news behbal-kalannews breaking-news chandigarh-latest-news cm-bhagwant-mann news punjab-congress punjab-government punjab-police punjab-politics shiromani-akali-dal-sukhbir sit-punjab sukhbir-singh-badal the-unmute-news the-unmute-punjab

ਚੰਡੀਗੜ੍ਹ 06 ਸਤੰਬਰ 2022: ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ (Sukhbir Singh Badal) ਅੱਜ ਬਹਿਬਲ ਕਲਾਂ ਗੋਲੀ ਕਾਂਡ (Behbal Kalan firing case) ਮਾਮਲੇ ਵਿੱਚ ਚੰਡੀਗੜ੍ਹ ਵਿਖੇ ਸੈਕਟਰ 32 ਵਿਚ ਐਸ.ਆਈ.ਟੀ. ਸਾਹਮਣੇ ਪੇਸ਼ ਹੋਣਗੇ |

ਜਿਕਰਯੋਗ ਹੈ ਕਿ ਸੁਖਬੀਰ ਬਾਦਲ ਨੂੰ ਕੋਟਕਪੂਰਾ ਗੋਲੀ ਕਾਂਡ ਤੋਂ ਬਾਅਦ ਹੁਣ ਬਹਿਬਲਕਲਾਂ ਗੋਲੀ ਕਾਂਡ (Behbal Kalan firing case) ਵਿੱਚ ਇੱਕ ਹੋਰ ਸੰਮਨ ਜਾਰੀ ਕੀਤਾ ਗਿਆ ਗਿਆ ਸੀ । ਇਹ ਸੰਮਨ ਆਈ.ਜੀ. ਨੌਨਿਹਾਲ ਦੀ ਅਗਵਾਈ ਵਾਲੀ ਐਸ.ਆਈ.ਟੀ., ਜਿਸ ਕਾਰਨ ਸੁਖਬੀਰ ਬਾਦਲ ਨੂੰ 6 ਸਤੰਬਰ ਯਾਨੀ ਅੱਜ ਐਸ.ਆਈ.ਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ । ਇਸ ਦੌਰਾਨ ਐਸਆਈਟੀ ਵਲੋਂ ਬਹਿਬਲਕਲਾਂ ਗੋਲੀ ਕਾਂਡ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

14 ਅਕਤੂਬਰ 2015 ਨੂੰ ਕੋਟਕਪੂਰਾ ਦੇ ਬਰਗਾੜੀ ਵਿੱਚ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ‘ਤੇ ਪੰਜਾਬ ਪੁਲਿਸ ਨੇ ਗੋਲੀਬਾਰੀ ਕੀਤੀ ਸੀ ਅਤੇ ਗੋਲੀਬਾਰੀ ‘ਚ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ ਸੀ।ਫ਼ਰੀਦਕੋਟ ਦੀ ਹੇਠਲੀ ਅਦਾਲਤ ਵੱਲੋਂ ਬਹਿਬਲ ਕਲਾਂ ਪੁਲਿਸ ਫਾਈਰਿੰਗ ਜਿਸ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ, ਦੀ ਕਾਰਵਾਈ ਬਾਰੇ ਜਾਂਚ ਟੀਮ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸੰਮਨ ਕੀਤਾ ਹੈ।

The post ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਸੁਖਬੀਰ ਸਿੰਘ ਬਾਦਲ SIT ਸਾਹਮਣੇ ਹੋਣਗੇ ਪੇਸ਼ appeared first on TheUnmute.com - Punjabi News.

Tags:
  • aam-aadmi-party-punjab
  • app-government-punjab
  • behbal-kalan-firing-case
  • behbal-kalan-firing-news
  • behbal-kalannews
  • breaking-news
  • chandigarh-latest-news
  • cm-bhagwant-mann
  • news
  • punjab-congress
  • punjab-government
  • punjab-police
  • punjab-politics
  • shiromani-akali-dal-sukhbir
  • sit-punjab
  • sukhbir-singh-badal
  • the-unmute-news
  • the-unmute-punjab

ਪੰਜਾਬ 'ਚ ਫਰਜ਼ੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਦੀ ਖੈਰ ਨਹੀਂ, ਪੰਜਾਬ ਸਰਕਾਰ ਵਲੋਂ ਜਾਂਚ ਦੇ ਹੁਕਮ ਜਾਰੀ

Tuesday 06 September 2022 05:47 AM UTC+00 | Tags: aam-aadmi-party breaking-news cabinet-minister-lalchand-kataruchak cm-bhagwant-mann congress news punjab punjab-congress punjab-food-and-civil-supplies-minister-lal-chand-kataruchak punjab-government punjab-police punjab-ration-scheme ration-cards the-unmute-breaking-news the-unmute-latest-news

ਚੰਡੀਗੜ੍ਹ 06 ਸਤੰਬਰ 2022: ਪੰਜਾਬ ‘ਚ ਗਰੀਬ ਜਨਤਾ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰ ਵਲੋਂ ਡਿਪੂਆਂ ‘ਤੇ ਸਸਤਾ ਰਾਸ਼ਨ ਮੁਹੱਈਆ ਕਰਵਾਉਣ ਲਈ ਰਾਸ਼ਨ ਕਾਰਡ (Ration Cards) ਬਣਾਏ ਗਏ ਹਨ, ਪਰ ਇਨ੍ਹਾਂ ਸਕੀਮਾਂ ਦਾ ਫ਼ਾਇਦਾ ਬਹੁਤ ਸਾਰੇ ਅਮੀਰ ਲੋਕ ਵੀ ਲੈ ਰਹੇ ਹਨ, ਜਿਸਦੇ ਚੱਲਦੇ ਸੂਬੇ ਦੇ ਬਥੇਰੇ ਗਰੀਬ ਲੋਕ ਇਸ ਸਕੀਮ ਤੋਂ ਵਾਂਝੇ ਰਹਿ ਗਏ ਹਨ |

ਪੰਜਾਬ ਸਰਕਾਰ ਹੁਣ ਇਸ ਮੁੱਦੇ ‘ਤੇ ਸਖ਼ਤ ਦਿਖਾਈ ਦੇ ਰਹੀ ਹੈ | ਪੰਜਾਬ ਸਰਕਾਰ ਹੁਣ ਫਰਜ਼ੀ ਰਾਸ਼ਨ ਕਾਰਡ ਬਣਾਉਣ ਵਾਲੇ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਤਿਆਰੀ ‘ਚ ਹੈ । ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਅਧਿਕਾਰੀਆਂ ਨੂੰ ਫਰਜ਼ੀ ਰਾਸ਼ਨ ਕਾਰਡਾਂ (Ration Cards) ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਸਦੇ ਨਾਲ ਹੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਫਰਜ਼ੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

The post ਪੰਜਾਬ ‘ਚ ਫਰਜ਼ੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਦੀ ਖੈਰ ਨਹੀਂ, ਪੰਜਾਬ ਸਰਕਾਰ ਵਲੋਂ ਜਾਂਚ ਦੇ ਹੁਕਮ ਜਾਰੀ appeared first on TheUnmute.com - Punjabi News.

Tags:
  • aam-aadmi-party
  • breaking-news
  • cabinet-minister-lalchand-kataruchak
  • cm-bhagwant-mann
  • congress
  • news
  • punjab
  • punjab-congress
  • punjab-food-and-civil-supplies-minister-lal-chand-kataruchak
  • punjab-government
  • punjab-police
  • punjab-ration-scheme
  • ration-cards
  • the-unmute-breaking-news
  • the-unmute-latest-news

ਡੇਰਾ ਬਿਆਸ ਝੜਪ ਮਾਮਲੇ 'ਚ ਪੁਲਿਸ ਵਲੋਂ 400 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ

Tuesday 06 September 2022 06:00 AM UTC+00 | Tags: aam-aadmi-party adgp-arpit-shukla beas-police breaking-news cm-bhagwant-mann congress dera-beas dera-beas-news news nihangs-in-punjab nihangs-singh-in-punjab punjab-news punjab-police radha-swami-dera-beas radha-swami-dera-beas-latest-news the-unmute-punjabi-news

ਚੰਡੀਗੜ੍ਹ 06 ਸਤੰਬਰ 2022: ਪੰਜਾਬ 'ਚ ਰਾਧਾ ਸੁਆਮੀ ਡੇਰਾ ਬਿਆਸ (Dera Beas) ਦੇ ਸਮਰਥਕਾਂ ਤੇ ਨਿਹੰਗਾਂ ਦੇ ਸਮਰਥਕਾਂ ਵਿਚਾਲੇ ਹੋਏ ਖ਼ੂਨੀ ਝੜਪ ਤੋਂ 24 ਘੰਟੇ ਬਾਅਦ ਪੁਲਿਸ ਨੇ 400 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ | ਜਿਕਰਯੋਗ ਹੈ ਕਿ ਬੀਤੇ ਦਿਨ ਏਡੀਜੀਪੀ ਅਰਪਿਤ ਸ਼ੁਕਲਾ (ADGP Arpit Shukla) ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮੌਕੇ ਬਾਰਡਰ ਜ਼ੋਨ ਦੇ ਆਈਜੀ ਮਨੀਸ਼ ਚਾਵਲਾ, ਐਸਐਸਪੀ (ਦਿਹਾਤੀ) ਸਵਪਨਾ ਸ਼ਰਮਾ ਨੇ ਡੀਜੀਪੀ ਨੂੰ ਹਰ ਪਹਿਲੂ ਤੋਂ ਜਾਣੂ ਕਰਵਾਇਆ ।

ਇਸਦੇ ਨਾਲ ਹੀ ਇਸ ਝੜਪ ਮਾਮਲੇ ਨੂੰ ਸ਼ਾਂਤ ਰੱਖਣ ਲਈ ਪੰਜਾਬ ਪੁਲਿਸ ਨੇ ਖੁਦ ਨੂੰ ਹੀ ਸ਼ਿਕਾਇਤਕਰਤਾ ਬਣਾ ਲਿਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਜ਼ਖ਼ਮੀ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਸੋਮਵਾਰ ਸ਼ਾਮ ਥਾਣਾ ਬਿਆਸ ਵਿਖੇ ਕੇਸ ਦਰਜ ਕੀਤਾ ਹੈ।

ਪੁਲਿਸ ਨੇ ਇਨ੍ਹਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ ਜਾਨ ਨੂੰ ਖਤਰੇ ਵਿੱਚ ਪਾਉਣ, ਸਰਕਾਰੀ ਡਿਊਟੀ 'ਚ ਵਿਘਨ ਅਤੇ ਅਸਲਾ ਐਕਟ ਦੇ ਸੰਗੀਨ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਐਫਆਈਆਰ ਵਿੱਚ ਧਾਰਾ 307, 336, 353, 332, 427, 148, 149, 186, 506 ਆਈਪੀਸੀ 25/27 ਆਰਮਜ਼ ਐਕਟ ਸ਼ਾਮਲ ਕੀਤੀਆਂ ਹਨ।

The post ਡੇਰਾ ਬਿਆਸ ਝੜਪ ਮਾਮਲੇ ‘ਚ ਪੁਲਿਸ ਵਲੋਂ 400 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ appeared first on TheUnmute.com - Punjabi News.

Tags:
  • aam-aadmi-party
  • adgp-arpit-shukla
  • beas-police
  • breaking-news
  • cm-bhagwant-mann
  • congress
  • dera-beas
  • dera-beas-news
  • news
  • nihangs-in-punjab
  • nihangs-singh-in-punjab
  • punjab-news
  • punjab-police
  • radha-swami-dera-beas
  • radha-swami-dera-beas-latest-news
  • the-unmute-punjabi-news

ਭਾਰਤ-ਪਾਕਿਸਤਾਨ ਸਰਹੱਦ ਤੋਂ ਕਿਸਾਨ ਦੇ ਖੇਤ 'ਚੋਂ 19 ਕਰੋੜ ਦੀ ਹੈਰੋਇਨ ਬਰਾਮਦ

Tuesday 06 September 2022 06:12 AM UTC+00 | Tags: aam-aadmi-party bopg-g-base-fazlika breaking-news bsf-in-fazlika cm-bhagwant-mann congress fazilka indian-army india-paksta-border-news ndia-pakistan-border-in-fazilika news punjabi-news punjab-latest-news the-unmute-breaking-news the-unmute-punjabi-news

ਫਾਜ਼ਿਲਕਾ 06 ਸਤੰਬਰ 2022: ਫਾਜ਼ਿਲਕਾ (Fazlika) ਵਿਚ ਭਾਰਤ-ਪਾਕਿਸਤਾਨ ਸਰਹੱਦ ਤੋਂ ਤਾਰਬੰਦੀ ਦੇ ਭਾਰਤ ਵਾਲੇ ਪਾਸੇ ਕਿਸਾਨ ਦੇ ਖੇਤ ਵਿਚੋਂ ਕਰੀਬ ਤਿੰਨ ਕਿੱਲੋ 780 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਬੀ ਐੱਸ ਐੱਫ ਵਲੋਂ ਬਰਾਮਦ ਕੀਤੀ ਹੈਰੋਇਨ ਦੀ ਕੌਮਾਂਤਰੀ ਪੱਧਰ ‘ਤੇ 19 ਕਰੋੜ ਰੁਪਏ ਦੱਸੀ ਜਾ ਰਹੀ ਹੈ | ਪ੍ਰਾਪਤ ਜਾਣਕਰੀ ਅਨੁਸਾਰ ਫਾਜ਼ਿਲਕਾ (Fazlika) ਦੇ ਭਾਰਤ-ਪਾਕਿਸਤਾਨ ਸਰਹੱਦ (India-Pakistan border) ‘ਤੇ ਪੈਂਦੀ ਬੀ.ਓ.ਪੀ.ਜੀ ਜੀ.ਬੇਸ ਦੇ ਨੇੜੇ ਖੇਤ ‘ਚੋਂ ਬਰਾਮਦ ਕੀਤੀ ਹੈ | ਇਸਦੇ ਨਾਲ ਹੀ ਬੀ ਐੱਸ ਐੱਫ ਵਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ |

The post ਭਾਰਤ-ਪਾਕਿਸਤਾਨ ਸਰਹੱਦ ਤੋਂ ਕਿਸਾਨ ਦੇ ਖੇਤ ‘ਚੋਂ 19 ਕਰੋੜ ਦੀ ਹੈਰੋਇਨ ਬਰਾਮਦ appeared first on TheUnmute.com - Punjabi News.

Tags:
  • aam-aadmi-party
  • bopg-g-base-fazlika
  • breaking-news
  • bsf-in-fazlika
  • cm-bhagwant-mann
  • congress
  • fazilka
  • indian-army
  • india-paksta-border-news
  • ndia-pakistan-border-in-fazilika
  • news
  • punjabi-news
  • punjab-latest-news
  • the-unmute-breaking-news
  • the-unmute-punjabi-news

ਕ੍ਰਿਕਟਰ ਅਰਸ਼ਦੀਪ ਸਿੰਘ 'ਤੇ ਗਲਤ ਕੁਮੈਂਟ ਕਰਨ ਵਾਲਿਆਂ 'ਤੇ ਹੋਵੇ ਸਖ਼ਤ ਕਾਰਵਾਈ: ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ

Tuesday 06 September 2022 06:24 AM UTC+00 | Tags: aisa-cup arshdeep-singh athedar-sri-akal-takht-sahib breaking-news cm-bhagwant-mann comments-on-cricketer-arshdeep-singh cricketer-arshdeep-singh giani-harpreet-singh government-of-india news punjab-government the-unmute-breaking-news

ਚੰਡੀਗੜ੍ਹ 06 ਸਤੰਬਰ 2022: ਬੀਤੇ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਵਿਚ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ |ਇਸਦੇ ਨਾਲ ਹੀ ਮੈਚ ਹਾਰਨ ਮਗਰੋਂ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ (Arshdeep Singh) ਦਾ ਟਵਿਟਰ 'ਤੇ ਵਿਰੋਧ ਦਾ ਸਾਹਮਣਾ ਕਰਨ ਪਿਆ |

ਇਸਦੇ ਨਾਲ ਹੀ ਕੁਝ ਲੋਕ ਤਾਂ ਅਰਸ਼ਦੀਪ ਸਿੰਘ (Arshdeep Singh) ਨੂੰ ਖ਼ਾਲਿਸਤਾਨੀ ਵੀ ਦੱਸ ਰਹੇ ਹਨ। ਉਥੇ ਬਹੁਤ ਸਾਰੇ ਮੰਤਰੀ ਅਤੇ ਸਾਬਕਾ ਕ੍ਰਿਕਟਰ ਨੇ ਅਰਸ਼ਦੀਪ ਦਾ ਸਮਰਥਨ ਕੀਤਾ | ਜਿਸ ਤੋਂ ਬਾਅਦ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਭਾਰਤੀ ਕ੍ਰਿਕਟਰ ਅਰਸ਼ਦੀਪ ਦੇ ਹੱਕ ਵਿਚ ਨਿੱਤਰਦੇ ਹੋਏ ਨਜ਼ਰ ਆਏ |

ਉਨ੍ਹਾਂ ਕਿਹਾ ਕਿ ਹਾਰ-ਜਿੱਤ ਬਣੀਆਂ ਹੋਈਆਂ ਹਨ, ਅਰਸ਼ਦੀਪ ਵਧੀਆ ਖਿਡਾਰੀ ਹੈ ਅਤੇ ਉਸ ਦੇ ਵੱਲੋਂ ਵਧੀਆ ਕ੍ਰਿਕਟ ਖੇਡਿਆ ਜਾ ਰਿਹਾ ਸੀ | ਇਕ ਕੈਚ ਛੁੱਟਣ ਦੇ ਨਾਲ ਉਸ ਨੂੰ ਖ਼ਾਲਿਸਤਾਨੀ ਕਹਿਣਾ ਇਹ ਘਟੀਆ ਮਾਨਸਿਕਤਾ ਦੀ ਨਿਸ਼ਾਨੀ ਹੈ ਅਤੇ ਅਜਿਹੇ ਲੋਕਾਂ ਦੀ ਭਾਰਤ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ| ਇਸਦੇ ਨਾਲ ਹੀ ਉਨ੍ਹਾਂ ਨੇ ਖਿਡਾਰੀ ਅਰਸ਼ਦੀਪ ਨੂੰ ਵੀ ਭਰੋਸਾ ਦਿੱਤਾ ਕਿ ਉਹ ਮਨ ਲਾ ਕੇ ਖੇਡਣ ਕੌਮ ਦਾ ਆਸ਼ੀਰਵਾਦ ਉਨ੍ਹਾਂ ਦੇ ਨਾਲ ਹੈ ਅਤੇ ਵਾਹਿਗੁਰੂ ਦਾ ਆਸ਼ੀਰਵਾਦ ਵੀ ਉਹਨਾਂ ਦੇ ਨਾਲ ਹੈ |

The post ਕ੍ਰਿਕਟਰ ਅਰਸ਼ਦੀਪ ਸਿੰਘ ‘ਤੇ ਗਲਤ ਕੁਮੈਂਟ ਕਰਨ ਵਾਲਿਆਂ ‘ਤੇ ਹੋਵੇ ਸਖ਼ਤ ਕਾਰਵਾਈ: ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ appeared first on TheUnmute.com - Punjabi News.

Tags:
  • aisa-cup
  • arshdeep-singh
  • athedar-sri-akal-takht-sahib
  • breaking-news
  • cm-bhagwant-mann
  • comments-on-cricketer-arshdeep-singh
  • cricketer-arshdeep-singh
  • giani-harpreet-singh
  • government-of-india
  • news
  • punjab-government
  • the-unmute-breaking-news

ਬੈਂਗਲੁਰੂ 'ਚ ਭਾਰੀ ਬਾਰਿਸ਼ ਕਾਰਨ ਬਣੀ ਹੜ੍ਹ ਵਰਗੀ ਸਥਿਤੀ, ਪਾਣੀ 'ਚ ਕਰੰਟ ਲੱਗਣ ਨਾਲ ਲੜਕੀ ਦੀ ਮੌਤ

Tuesday 06 September 2022 06:39 AM UTC+00 | Tags: bengaluru breaking-news greater-bangalore-municipal-corporation heavy-rain heavy-rain-in-bengaluru heavy-rain-latest-news india-news it-professionals-reached-the-office-in-a-tractor karnataka-latest-news news punjabi-news the-unmute-breaking-news the-unmute-latest-news

ਚੰਡੀਗੜ੍ਹ 06 ਸਤੰਬਰ 2022: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ (Bengaluru) ‘ਚ ਬੀਤੇ ਸੋਮਵਾਰ ਨੂੰ ਹੋਈ ਭਾਰੀ ਬਾਰਿਸ਼ ਕਾਰਨ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ | ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਇਸਦੇ ਨਾਲ ਹੀ ਸੜਕਾਂ 'ਤੇ ਪਾਣੀ ਖੜ੍ਹਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ ਕਈ ਆਈਟੀ ਪ੍ਰੋਫੈਸ਼ਨਲ ਟਰੈਕਟਰ ਟਰਾਲੀ ਵਿੱਚ ਦਫ਼ਤਰ ਪਹੁੰਚੇ। ਖੰਭੇ ਤੋਂ ਬਿਜਲੀ ਦਾ ਕਰੰਟ ਲੱਗਣ ਕਾਰਨ ਸਕੂਟੀ ਸਵਾਰ 23 ਸਾਲਾ ਲੜਕੀ ਦੀ ਕਰੰਟ ਲੱਗਣ ਨਾਲ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ |

ਬੈਂਗਲੁਰੂ (Bengaluru) ‘ਚ ਐਤਵਾਰ ਅਤੇ ਸੋਮਵਾਰ ਨੂੰ ਭਾਰੀ ਮੀਂਹ (Heavy Rain) ਪਿਆ। ਇਸ ਤੋਂ ਬਾਅਦ ਇਸ ਹਾਈਟੈਕ ਸ਼ਹਿਰ ਦੀਆਂ ਕਈ ਇਮਾਰਤਾਂ ਦੇ ਬੇਸਮੈਂਟ ‘ਚ ਪਾਣੀ ਦਾਖਲ ਹੋ ਗਿਆ। ਲੋਕਾਂ ਨੇ ਸ਼ਹਿਰ ਦੀ ਨਿਕਾਸੀ ਵਿਵਸਥਾ ਨੂੰ ਲੈ ਕੇ ਗ੍ਰੇਟਰ ਬੈਂਗਲੁਰੂ ਨਗਰ ਨਿਗਮ ਪ੍ਰਤੀ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਬੇਂਗਲੁਰੂ ‘ਚ ਹਰ ਸਾਲ ਹੜ੍ਹ ਵਰਗੇ ਹਾਲਾਤ ਪੈਦਾ ਹੁੰਦੇ ਹਨ ਕਿਉਂਕਿ ਇੱਥੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਹੈ। ਜਿਕਰਯੋਗ ਹੈ ਕਿ ਬੈਂਗਲੁਰੂ ਵਿੱਚ ਇਹ ਬਾਰਿਸ਼ ਪਿਛਲੇ 32 ਸਾਲਾਂ (ਭਾਵ 1992-93) ਤੋਂ ਬਾਅਦ ਸਭ ਤੋਂ ਵੱਧ ਹੈ। ਸ਼ਹਿਰ ਦੀਆਂ 164 ਝੀਲਾਂ ਜਲ-ਥਲ ਹੋ ਗਈਆਂ ਹਨ।

The post ਬੈਂਗਲੁਰੂ ‘ਚ ਭਾਰੀ ਬਾਰਿਸ਼ ਕਾਰਨ ਬਣੀ ਹੜ੍ਹ ਵਰਗੀ ਸਥਿਤੀ, ਪਾਣੀ ‘ਚ ਕਰੰਟ ਲੱਗਣ ਨਾਲ ਲੜਕੀ ਦੀ ਮੌਤ appeared first on TheUnmute.com - Punjabi News.

Tags:
  • bengaluru
  • breaking-news
  • greater-bangalore-municipal-corporation
  • heavy-rain
  • heavy-rain-in-bengaluru
  • heavy-rain-latest-news
  • india-news
  • it-professionals-reached-the-office-in-a-tractor
  • karnataka-latest-news
  • news
  • punjabi-news
  • the-unmute-breaking-news
  • the-unmute-latest-news

ਤਰਨਤਾਰਨ ਵਿਖੇ ਚਰਚ 'ਚ ਭੰਨਤੋੜ ਮਾਮਲੇ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ

Tuesday 06 September 2022 06:51 AM UTC+00 | Tags: aam-aadmi-party breaking-news chief-minister-bhagwant-mann christian-community congress news punjab-and-haryana-high-court-news punjab-christian-community punjab-government punjab-police tarn-taran thakkarpur-village the-high-court the-unmute-breaking-news the-unmute-punjab vandalized-the-idols-of-lord-jesus

ਚੰਡੀਗੜ੍ਹ 06 ਸਤੰਬਰ 2022: ਤਰਨਤਾਰਨ (Tarn Taran) ਦੇ ਪਿੰਡ ਠੱਕਰਪੁਰ ਸਥਿਤ ਚਰਚ ਵਿਚ ਕੁਝ ਅਣਪਛਾਤੇ ਵਿਅਕਤੀਆਂ ਨੇ ਦੇਰ ਰਾਤ ਪ੍ਰਭੂ ਯਿਸੂ ਅਤੇ ਮਦਰ ਮੈਰੀ ਦੀਆਂ ਮੂਰਤੀਆਂ ਦੇ ਭੰਨਤੋੜ ਕੀਤੀ ਅਤੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਗਾ ਦਿੱਤੀ | ਜਿਸ ਕਾਰਨ ਈਸਾਈ ਭਾਈਚਾਰੇ ਵਿੱਚ ਰੋਸ਼ ਦੀ ਲਹਿਰ ਪਾਈ ਜਾ ਰਹੀ ਹੈ।

ਇਸ ਮਾਮਲੇ ਨੂੰ ਲੈ ਈਸਾਈ ਭਾਈਚਾਰੇ ਨੇ ਜਾਂਚ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ (Punjab and Haryana High Court) ਦਾ ਰੁਖ਼ ਕੀਤਾ ਸੀ | ਇਸ ਮਾਮਲੇ ਵਿੱਚ ਹਾਈਕੋਰਟ ਵਿਚ ਇੱਕ ਪਟੀਸ਼ਨ ਦਾਇਰ ਕਰਕੇ ਪੰਜਾਬ ਦੇ ਸਾਰੇ ਚਰਚਾਂ ਅਤੇ ਈਸਾਈ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਅੱਜ ਹਾਈਕੋਰਟ ਨੇ ਇਸ ਮਾਮਲੇ ‘ਤੇ ਹੁਣ ਤੱਕ ਹੋਈ ਕਾਰਵਾਈ ਦੀ ਸਟੇਟਸ ਰਿਪੋਰਟ ਮੰਗੀ ਹੈ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ।

The post ਤਰਨਤਾਰਨ ਵਿਖੇ ਚਰਚ ‘ਚ ਭੰਨਤੋੜ ਮਾਮਲੇ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • christian-community
  • congress
  • news
  • punjab-and-haryana-high-court-news
  • punjab-christian-community
  • punjab-government
  • punjab-police
  • tarn-taran
  • thakkarpur-village
  • the-high-court
  • the-unmute-breaking-news
  • the-unmute-punjab
  • vandalized-the-idols-of-lord-jesus

Asia Cup 2022: ਏਸ਼ੀਆ ਕੱਪ 'ਚ ਭਾਰਤ-ਸ਼੍ਰੀਲੰਕਾ ਵਿਚਾਲੇ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ

Tuesday 06 September 2022 07:05 AM UTC+00 | Tags: aisacup aisa-cup-live-score aisa-cup-news asia-cup-2022-latest-news asia-cup-2022-news breaking-news cricket-team-india-news icc indian-team ind-vs-sri sri-lanka super-4-of-asia-cup-2022 the-unmute-breaking-news the-unmute-latest-news the-unmute-punjabi-news the-unmute-sports-news

ਚੰਡੀਗੜ੍ਹ 06 ਸਤੰਬਰ 2022: (Asia Cup 2022 IND vs SRI) ਏਸ਼ੀਆ ਕੱਪ 2022 ਦੇ ਸੁਪਰ-4 ‘ਚ ਪਾਕਿਸਤਾਨ ਤੋਂ ਹਾਰਨ ਤੋਂ ਬਾਅਦ ਭਾਰਤੀ ਟੀਮ ਦਾ ਅੱਜ ਸ਼੍ਰੀਲੰਕਾ ਨਾਲ ਮੁਕਾਬਲਾ ਹੋਵੇਗਾ| ਭਾਰਤੀ ਟੀਮ(Indian team) ਲਈ ਇਹ ਮੁਕਾਬਲਾ ਕਾਫੀ ਅਹਿਮ ਹੈ | ਭਾਰਤੀ ਟੀਮ ਨੂੰ ਆਪਣਾ ਖ਼ਿਤਾਬ ਬਚਾਉਣ ਜਿੱਤ ਦਰਜ ਕਰਨੀ ਪਵੇਗੀ ਕਿਉਂਕਿ ਜੇਕਰ ਉਹ ਅੱਜ ਆਪਣਾ ਮੈਚ ਹਾਰ ਜਾਂਦੀ ਹੈ ਤਾਂ ਉਸ ਦੇ ਇਸ ਟੂਰਨਾਮੈਂਟ ‘ਚ ਬਣੇ ਰਹਿਣ ਦੀ ਸੰਭਾਵਨਾ ਲਗਭਗ ਖ਼ਤਮ ਹੋ ਜਾਵੇਗੀ।

ਦੂਜੇ ਪਾਸੇ ਸ਼੍ਰੀਲੰਕਾ (Sri Lanka) ਦੀ ਟੀਮ ਵੀ ਹੁਣ ਲੈਅ ਵਿੱਚ ਨਜ਼ਰ ਆ ਰਹੀ ਹੈ। ਸ਼੍ਰੀਲੰਕਾ ਨੇ ਆਪਣੇ ਪਿਛਲੇ ਦੋਵੇਂ ਮੈਚ ਜਿੱਤੇ ਹਨ ਅਤੇ ਜੇਕਰ ਉਹ ਅੱਜ ਇੱਥੇ ਜਿੱਤ ਜਾਂਦੀ ਹੈ ਤਾਂ ਉਸ ਦੀ ਫਾਈਨਲ ਟਿਕਟ ਲਗਭਗ ਪੱਕੀ ਹੋ ਜਾਵੇਗੀ। ਟੀਮ ਇੰਡੀਆ (Indian team) ਲਈ ਚੰਗੀ ਖ਼ਬਰ ਇਹ ਹੈ ਕਿ ਇਸ ਦਾ ਟਾਪ ਆਰਡਰ ਹੁਣ ਫਾਰਮ ਵਿੱਚ ਆ ਗਿਆ ਹੈ। ਪਾਕਿਸਤਾਨ ਖ਼ਿਲਾਫ਼ ਪਿਛਲੇ ਮੈਚ ਵਿੱਚ ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਦੀ ਸਲਾਮੀ ਜੋੜੀ ਨੇ ਵੀ ਦਮਦਾਰ ਸ਼ੁਰੂਆਤ ਦਿੱਤੀ ਸੀ।

The post Asia Cup 2022: ਏਸ਼ੀਆ ਕੱਪ ‘ਚ ਭਾਰਤ-ਸ਼੍ਰੀਲੰਕਾ ਵਿਚਾਲੇ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ appeared first on TheUnmute.com - Punjabi News.

Tags:
  • aisacup
  • aisa-cup-live-score
  • aisa-cup-news
  • asia-cup-2022-latest-news
  • asia-cup-2022-news
  • breaking-news
  • cricket-team-india-news
  • icc
  • indian-team
  • ind-vs-sri
  • sri-lanka
  • super-4-of-asia-cup-2022
  • the-unmute-breaking-news
  • the-unmute-latest-news
  • the-unmute-punjabi-news
  • the-unmute-sports-news

ਵਿਜੀਲੈਂਸ ਬਿਊਰੋ 'ਚ ਉਪ ਕਪਤਾਨ ਪੁਲਿਸ ਰੈਂਕ ਦੇ ਅਧਿਕਾਰੀਆਂ ਦੇ ਕੀਤੇ ਤਬਾਦਲੇ

Tuesday 06 September 2022 07:17 AM UTC+00 | Tags: breaking-news cm-bhagwant-mann deputy-captain-police deputy-captain-police-rank-officers-posted news punjab-government punjab-news punjab-police punjab-vigilance-bureau punjab-vigilance-bureau-have-been-transferred the-unmute-breaking-news vigilance-bureau

ਚੰਡੀਗੜ੍ਹ 06 ਸਤੰਬਰ 2022: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਵਿਚ ਤਾਇਨਾਤ ਉਪ ਕਪਤਾਨ ਪੁਲਿਸ ਰੈਂਕ ਅਧਿਕਾਰੀਆਂ ਦੀ ਬਦਲੀਆਂ/ ਤਾਇਨਾਤੀਆਂ ਕੀਤੀ ਗਈਆਂ ਹਨ | ਇਸ ਸੰਬੰਧੀ ਪੱਤਰ ਹੇਠ ਲਿਖੇ ਅਨੁਸਾਰ ਹੈ |

The post ਵਿਜੀਲੈਂਸ ਬਿਊਰੋ ‘ਚ ਉਪ ਕਪਤਾਨ ਪੁਲਿਸ ਰੈਂਕ ਦੇ ਅਧਿਕਾਰੀਆਂ ਦੇ ਕੀਤੇ ਤਬਾਦਲੇ appeared first on TheUnmute.com - Punjabi News.

Tags:
  • breaking-news
  • cm-bhagwant-mann
  • deputy-captain-police
  • deputy-captain-police-rank-officers-posted
  • news
  • punjab-government
  • punjab-news
  • punjab-police
  • punjab-vigilance-bureau
  • punjab-vigilance-bureau-have-been-transferred
  • the-unmute-breaking-news
  • vigilance-bureau

ਐੱਸ.ਸੀ.ਈ.ਆਰ.ਟੀ ਵੱਲੋਂ ਸਤੰਬਰ 'ਚ ਹੋਣ ਵਾਲੀ ਟਰਮ ਪ੍ਰੀਖਿਆ ਦੀ ਡੇਟਸ਼ੀਟ ਜਾਰੀ

Tuesday 06 September 2022 07:27 AM UTC+00 | Tags: breaking-news harjot-singh-bains pseb punjab-government punjabi-news punjab-politics punjab-school-education-board scert term-exam-september-2022 the-unmute-breaking the-unmute-breaking-news the-unmute-punjabi-news

ਚੰਡੀਗੜ੍ਹ 06 ਸਤੰਬਰ 2022: ਸਕੂਲ ਸਿੱਖਿਆ ਵਿਭਾਗ ਵਲੋਂ ਟਰਮ ਪ੍ਰੀਖਿਆ ਸਤੰਬਰ-2022 ਮਿਤੀ 27-09-2022 ਤੋਂ ਕਰਵਾਈ ਜਾ ਰਹੀ ਹੈ | ਇਸਦੇ ਨਾਲ ਹੀ ਐੱਸ.ਸੀ.ਈ.ਆਰ.ਟੀ (SCERT) ਪੰਜਾਬ ਵੱਲੋਂ ਸਤੰਬਰ ‘ਚ ਹੋਣ ਵਾਲੀ ਟਰਮ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕੀਤੀ ਗਈ ਹੈ।

The post ਐੱਸ.ਸੀ.ਈ.ਆਰ.ਟੀ ਵੱਲੋਂ ਸਤੰਬਰ ‘ਚ ਹੋਣ ਵਾਲੀ ਟਰਮ ਪ੍ਰੀਖਿਆ ਦੀ ਡੇਟਸ਼ੀਟ ਜਾਰੀ appeared first on TheUnmute.com - Punjabi News.

Tags:
  • breaking-news
  • harjot-singh-bains
  • pseb
  • punjab-government
  • punjabi-news
  • punjab-politics
  • punjab-school-education-board
  • scert
  • term-exam-september-2022
  • the-unmute-breaking
  • the-unmute-breaking-news
  • the-unmute-punjabi-news

ਚੰਡੀਗੜ੍ਹ 06 ਸਤੰਬਰ 2022: ਇਸ ਸਮੇਂ ਦੀ ਵੱਡੀ ਖ਼ਬਰ ਸਦਰ ਥਾਣਾ ਨਾਭਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਨਾਭਾ ਦੇ ਥਾਣਾ ਸਦਰ (Sadar Police Station Nabha) ‘ਚ ਗ੍ਰਿਫ਼ਤਾਰ ਕੀਤੇ 34 ਸਾਲਾ ਬੂਟਾ ਸਿੰਘ ਨਾਮੀ ਵਿਅਕਤੀ ਵਲੋਂ ਫਾਹਾ ਲੈ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ | ਜਾਣਕਾਰੀ ਮੁਤਾਬਕ 34 ਸਾਲਾ ਬੂਟਾ ਸਿੰਘ ਨੂੰ 17 ਸਾਲਾ ਕੁੜੀ ਨਾਲ ਜ਼ਬਰ ਜਨਾਹ ਦੇ ਕੇਸ ‘ਚ ਪੀ.ਓ.ਸੀ.ਐਸ.ਓ. ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ 7 ਵਜੇ ਦੇ ਕਰੀਬ ਪਸੀਨਾ ਪੂੰਝਣ ਲਈ ਦਿੱਤੇ ਗਏ ਪਰਨੇ ਨਾਲ ਬੂਟਾ ਸਿੰਘ (Buta Singh) ਵਲੋਂ ਫ਼ਾਹਾ ਲੈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਜਦੋਂ ਬੂਟਾ ਸਿੰਘ ਨੂੰ ਨਾਭਾ ਦੇ ਸਰਕਾਰੀ ਹਸਪਤਾਲ ‘ਚ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਬੂਟਾ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

The post ਨਾਭਾ ਦੇ ਥਾਣਾ ਸਦਰ ‘ਚ ਬੰਦ ਬੂਟਾ ਸਿੰਘ ਨਾਮੀ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ appeared first on TheUnmute.com - Punjabi News.

Tags:
  • breaking-news
  • nabha
  • sadar-police-station-nabha

ਸਿੱਟ ਵਲੋਂ ਪੁੱਛਗਿਛ ਖ਼ਤਮ ਹੋਣ 'ਤੇ ਬੋਲੇ ਸੁਖਬੀਰ ਬਾਦਲ, 'ਆਪ' ਸਰਕਾਰ ਸਿਆਸਤ ਕਰ ਰਹੀ ਹੈ

Tuesday 06 September 2022 09:47 AM UTC+00 | Tags: aam-aadmi-party behbal-kalan-firing-case breaking-news cm-bhagwant-mann congress mohali-sit news punjab punjab-congress punjab-government punjab-police shiromani-akali-dal sit-behbal-kalan-firing-case sukhbir-badal sukhbir-singh-badal the-unmute-breaking-news the-unmute-news

ਚੰਡੀਗੜ੍ਹ 06 ਸਤੰਬਰ 2022: ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ (Sukhbir Singh Badal) ਅੱਜ ਬਹਿਬਲ ਕਲਾਂ ਗੋਲੀ ਕਾਂਡ (Behbal Kalan firing case) ਮਾਮਲੇ ਵਿੱਚ ਚੰਡੀਗੜ੍ਹ ਵਿਖੇ ਸੈਕਟਰ 32 ਵਿਚ ਐਸ.ਆਈ.ਟੀ.(SIT) ਸਾਹਮਣੇ ਪੇਸ਼ ਹੋਏ | ਇਸ ਦੌਰਾਨ ਸਿੱਟ ਨੇ ਸੁਖਬੀਰ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ |

ਐਸਆਈਟੀ ਦੀ ਪੁੱਛਗਿੱਛ ਤੋਂ ਬਾਅਦ ਸੁਖਬੀਰ ਬਾਦਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਕਿਤੇ ਵੀ ਬੁਲਾ ਲੈਣ ਅਸੀਂ ਕੇਸ ਵਿੱਚ ਸਹਿਯੋਗ ਕਰਨ ਲਈ ਤਿਆਰ ਹਾਂ, ਪਰ ਇਸ ਮਾਮਲੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀ ‘ਆਪ’ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ 6 ਮਹੀਨਿਆਂ ਵਿੱਚ ਕੁਝ ਨਹੀਂ ਕੀਤਾ | ਲੋਕਾਂ ਦਾ ਧਿਆਨ ਭਟਕਾਉਣ ਲਈ ਮੈਨੂੰ ਐਸਆਈਟੀ (SIT) ਤੋਂ ਸੰਮਨ ਜਾਰੀ ਕਰਵਾਇਆ ਹੈ |

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ‘ਆਪ’ ਸਰਕਾਰ ਸਿਆਸਤ ਕਰ ਰਹੀ ਹੈ | ਦੂਜੇ ਪਾਸੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਖਰੇ-ਵੱਖਰੇ ਮਾਪਦੰਡ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੇ ਮਾਪਦੰਡ ਬਰਾਬਰ ਹੋਣੇ ਚਾਹੀਦੇ ਹਨ। ਇਸਦੇ ਨਾਲ ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਕਤਲ ਕੇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੁੱਛਗਿਛ ਲਈ ਬੁਲਾਉਣਾ ਚਾਹੀਦਾ ਹੈ।

The post ਸਿੱਟ ਵਲੋਂ ਪੁੱਛਗਿਛ ਖ਼ਤਮ ਹੋਣ ‘ਤੇ ਬੋਲੇ ਸੁਖਬੀਰ ਬਾਦਲ, ‘ਆਪ’ ਸਰਕਾਰ ਸਿਆਸਤ ਕਰ ਰਹੀ ਹੈ appeared first on TheUnmute.com - Punjabi News.

Tags:
  • aam-aadmi-party
  • behbal-kalan-firing-case
  • breaking-news
  • cm-bhagwant-mann
  • congress
  • mohali-sit
  • news
  • punjab
  • punjab-congress
  • punjab-government
  • punjab-police
  • shiromani-akali-dal
  • sit-behbal-kalan-firing-case
  • sukhbir-badal
  • sukhbir-singh-badal
  • the-unmute-breaking-news
  • the-unmute-news

PM ਮੋਦੀ ਤੇ ਬੰਗਲਾਦੇਸ਼ PM ਸ਼ੇਖ ਹਸੀਨਾ ਨੇ ਤੀਸਤਾ ਨਦੀ ਵਿਵਾਦ ਸਮੇਤ 7 ਸਮਝੌਤਿਆਂ 'ਤੇ ਕੀਤੇ ਦਸਤਖ਼ਤ

Tuesday 06 September 2022 10:04 AM UTC+00 | Tags: bangladesh-india bangladesh-prime-minister-sheikh-hasina breaking-news india-news kushiara-river-water news pm-modi pm-modi-with-sheikh-hasina pm-sheikh-hasina prime-minister-narendra-modi punjab-congress sheikh-hasina the-unmute-breaking-news the-unmute-latest-news

ਚੰਡੀਗੜ੍ਹ 06 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਮੰਗਲਵਾਰ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Prime Minister Sheikh Hasina) ਨਾਲ ਮੁਲਾਕਾਤ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਏ। ਇੱਥੇ ਦੋਹਾਂ ਨੇਤਾਵਾਂ ਨੇ ਭਾਰਤ ਅਤੇ ਬੰਗਲਾਦੇਸ਼ ਦੇ ਲਗਾਤਾਰ ਵਧਦੇ ਰਿਸ਼ਤਿਆਂ ‘ਤੇ ਇਕ ਦੂਜੇ ਨੂੰ ਵਧਾਈ ਦਿੱਤੀ ਅਤੇ ਸੱਤ ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਦੋਵੇਂ ਦੇਸ਼ ਪਰਮਾਣੂ ਖੇਤਰ ‘ਚ ਵੀ ਸਹਿਯੋਗ ਵਧਾਉਣਗੇ। ਮੋਦੀ ਨੇ ਬੰਗਲਾਦੇਸ਼ ਨੂੰ ਹਮਲਾ ਕਰਨ ਵਾਲੀਆਂ ਤਾਕਤਾਂ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਉਮੀਦ ਹੈ ਕਿ ਤੀਸਤਾ ਨਦੀ ਦੇ ਪਾਣੀ ਦੇ ਵਿਵਾਦ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ, ਮੈਂ ਪ੍ਰਧਾਨ ਮੰਤਰੀ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਦੀ ਸ਼ਲਾਘਾ ਕਰਦੀ ਹਾਂ ਜੋ ਸਾਡੇ ਦੁਵੱਲੇ ਸਬੰਧਾਂ ਨੂੰ ਹੋਰ ਗਤੀ ਪ੍ਰਦਾਨ ਕਰਨਾ ਜਾਰੀ ਰੱਖੇਗੀ। ਭਾਰਤ ਬੰਗਲਾਦੇਸ਼ ਦਾ ਸਭ ਤੋਂ ਮਹੱਤਵਪੂਰਨ ਗੁਆਂਢੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਅੱਜ ਅਸੀਂ ਅੱਤਵਾਦ ਅਤੇ ਕੱਟੜਵਾਦ ਵਿਰੁੱਧ ਸਹਿਯੋਗ ‘ਤੇ ਵੀ ਜ਼ੋਰ ਦਿੱਤਾ। 1971 ਦੇ ਸਾਹਸ ਨੂੰ ਕਾਇਮ ਰੱਖਣ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਮਿਲ ਕੇ ਅਜਿਹੀਆਂ ਤਾਕਤਾਂ ਦਾ ਸਾਹਮਣਾ ਕਰੀਏ ਜੋ ਸਾਡੇ ਆਪਸੀ ਵਿਸ਼ਵਾਸ ‘ਤੇ ਹਮਲਾ ਕਰਨਾ ਚਾਹੁੰਦੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਅਸੀਂ ਕੁਸ਼ੀਆਰਾ ਨਦੀ ਦੇ ਪਾਣੀ ਦੀ ਵੰਡ ਬਾਰੇ ਇੱਕ ਮਹੱਤਵਪੂਰਨ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇਸ ਨਾਲ ਭਾਰਤ ਦੇ ਦੱਖਣੀ ਅਸਾਮ ਅਤੇ ਬੰਗਲਾਦੇਸ਼ ਦੇ ਸਿਲਹਟ ਖੇਤਰ ਨੂੰ ਫਾਇਦਾ ਹੋਵੇਗਾ। ਭਾਰਤ-ਬੰਗਲਾਦੇਸ਼ ਸਰਹੱਦ ਤੋਂ ਲੰਘਣ ਵਾਲੇ 54 ਨਦੀਆਂ ਹਨ ਅਤੇ ਸਦੀਆਂ ਤੋਂ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਰੋਜ਼ੀ-ਰੋਟੀ ਨਾਲ ਜੁੜੀਆਂ ਹੋਈਆਂ ਹਨ। ਇਹ ਦਰਿਆਵਾਂ, ਉਨ੍ਹਾਂ ਬਾਰੇ ਲੋਕ ਕਹਾਣੀਆਂ, ਲੋਕ ਗੀਤ ਵੀ ਸਾਡੇ ਸਾਂਝੇ ਸੱਭਿਆਚਾਰਕ ਵਿਰਸੇ ਦੇ ਗਵਾਹ ਰਹੇ ਹਨ।

ਅੱਜ ਸ਼ੇਖ ਹਸੀਨਾ (Sheikh Hasina) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਦੁਵੱਲੀ ਗੱਲਬਾਤ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਅਤੇ ਵਪਾਰ ਨੂੰ ਨਵੀਆਂ ਉਚਾਈਆਂ ਦੇਣ ਲਈ ਕੁਸ਼ੀਆਰਾ ਨਦੀ ਦੇ ਪਾਣੀ ਦੀ ਵੰਡ ਸਮੇਤ ਜਲ ਪ੍ਰਬੰਧਨ, ਰੇਲਵੇ, ਵਿਗਿਆਨ ਅਤੇ ਤਕਨਾਲੋਜੀ ਸਮੇਤ ਸੱਤ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ।

The post PM ਮੋਦੀ ਤੇ ਬੰਗਲਾਦੇਸ਼ PM ਸ਼ੇਖ ਹਸੀਨਾ ਨੇ ਤੀਸਤਾ ਨਦੀ ਵਿਵਾਦ ਸਮੇਤ 7 ਸਮਝੌਤਿਆਂ ‘ਤੇ ਕੀਤੇ ਦਸਤਖ਼ਤ appeared first on TheUnmute.com - Punjabi News.

Tags:
  • bangladesh-india
  • bangladesh-prime-minister-sheikh-hasina
  • breaking-news
  • india-news
  • kushiara-river-water
  • news
  • pm-modi
  • pm-modi-with-sheikh-hasina
  • pm-sheikh-hasina
  • prime-minister-narendra-modi
  • punjab-congress
  • sheikh-hasina
  • the-unmute-breaking-news
  • the-unmute-latest-news

ਸੁਰੇਸ਼ ਰੈਨਾ ਵਲੋਂ ਆਈ.ਪੀ.ਐੱਲ ਸਮੇਤ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਦਾ ਐਲਾਨ

Tuesday 06 September 2022 10:17 AM UTC+00 | Tags: bcci breaking-news chennaiipl cricket indian-cricket-team ipl mr-ipl-suresh-raina ms-dhoni shuklarajiv sports-news suresh-raina suresh-raina-announces-retirement suresh-raina-announces-retirement-from-all-formats the-unmute-breaking the-unmute-breaking-news the-unmute-sports-news upca-cricket

ਚੰਡੀਗੜ੍ਹ 06 ਸਤੰਬਰ 2022: ਮਿਸਟਰ ਆਈ.ਪੀ.ਐੱਲ. ‘ਚ ਆਪਣੀ ਪਛਾਣ ਬਣਾਉਣ ਵਾਲੇ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਸੁਰੇਸ਼ ਰੈਨਾ (Suresh Raina) ਹੁਣ ਇੰਡੀਅਨ ਪ੍ਰੀਮੀਅਰ ਲੀਗ (IPL) ‘ਚ ਆਪਣਾ ਬੱਲਾ ਦਿਖਾਉਂਦੇ ਨਜ਼ਰ ਨਹੀਂ ਆਉਣਗੇ। ਰੈਨਾ ਨੇ ਮੰਗਲਵਾਰ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਆਈਪੀਐਲ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ |

15 ਅਗਸਤ 2020 ਨੂੰ ਜਦੋਂ ਐੱਮ.ਐੱਸ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਤਾਂ ਇਸ ਕ੍ਰਿਕਟਰ ਨੇ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਰੈਨਾ ਭਾਵੇਂ ਦੇਸ਼-ਵਿਦੇਸ਼ ‘ਚ ਕ੍ਰਿਕਟ ਲੀਗ ਖੇਡਦਾ ਰਿਹਾ ਹੈ ਪਰ ਇਸ ਸਾਲ ਰੈਨਾ ਵਰਲਡ ਰੋਡ ਸੇਫਟੀ ਸੀਰੀਜ਼ ‘ਚ ਵੀ ਖੇਡ ਸਕਦੇ ਹਨ |

ਆਪਣੇ ਆਈ.ਪੀ.ਐੱਲ ਕਰੀਅਰ ਵਿੱਚ ਰੈਨਾ (Suresh Raina) ਨੇ 205 ਮੈਚ ਖੇਡੇ ਅਤੇ 5528 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ । ਰੈਨਾ ਆਈਪੀਐਲ ਵਿੱਚ ਸੀਐਸਕੇ ਲਈ ਖੇਡਦੇ ਸਨ। ਪਰ ਇਸ ਵਾਰ ਨਿਲਾਮੀ ਵਿੱਚ ਉਨ੍ਹਾਂ ਨੂੰ ਸੀਐਸਕੇ ਨੇ ਨਹੀਂ ਖਰੀਦਿਆ। ਤੁਹਾਨੂੰ ਦੱਸ ਦੇਈਏ ਕਿ ਹੁਣ ਰੈਨਾ ਰੋਡ ਵਰਲਡ ਸੇਫਟੀ ਸੀਰੀਜ਼ ਤੋਂ ਇਲਾਵਾ ਦੁਨੀਆ ਦੀ ਦੂਜੀ ਕ੍ਰਿਕਟ ਲੀਗ ‘ਚ ਵੀ ਹਿੱਸਾ ਲੈਂਦੇ ਨਜ਼ਰ ਆਉਣਗੇ।

The post ਸੁਰੇਸ਼ ਰੈਨਾ ਵਲੋਂ ਆਈ.ਪੀ.ਐੱਲ ਸਮੇਤ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਦਾ ਐਲਾਨ appeared first on TheUnmute.com - Punjabi News.

Tags:
  • bcci
  • breaking-news
  • chennaiipl
  • cricket
  • indian-cricket-team
  • ipl
  • mr-ipl-suresh-raina
  • ms-dhoni
  • shuklarajiv
  • sports-news
  • suresh-raina
  • suresh-raina-announces-retirement
  • suresh-raina-announces-retirement-from-all-formats
  • the-unmute-breaking
  • the-unmute-breaking-news
  • the-unmute-sports-news
  • upca-cricket

ਸ੍ਰੀ ਮੁਕਤਸਰ ਸਾਹਿਬ ਕੋਰਟ ਕੰਪਲੈਕਸ 'ਚ ਗੋਲੀ ਲੱਗਣ ਕਾਰਨ ASI ਦੀ ਮੌਤ

Tuesday 06 September 2022 10:32 AM UTC+00 | Tags: breaking-news sri-muktsar-sahib sri-muktsar-sahib-court-complex sri-muktsar-sahib-news

ਚੰਡੀਗੜ੍ਹ 06 ਸਤੰਬਰ 2022: ਸ੍ਰੀ ਮੁਕਤਸਰ ਸਾਹਿਬ ਕੋਰਟ ਕੰਪਲੈਕਸ (Sri Muktsar Sahib Court Complex) ‘ਚ ਗੋਲੀ ਲੱਗਣ ਨਾਲ ਏ.ਐੱਸ.ਆਈ. ਦੀ ਮੌਤ ਦੀ ਕਬਰ ਸਾਹਮਣੇ ਆ ਰਹੀ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਪੁਲਿਸ ਲਾਈਨ ‘ਚ ਹਾਜ਼ਰ ਏ.ਐੱਸ.ਆਈ. ਕੁਲਵਿੰਦਰ ਸਿੰਘ ਜੇਲ੍ਹ ‘ਚੋਂ ਪੇਸ਼ੀ ਲਈ ਕੈਦੀਆਂ ਨੂੰ ਅਦਾਲਤ ‘ਚ ਲੈ ਕੇ ਆਇਆ ਸੀ, ਇਸ ਦੌਰਾਨ ਗੋਲੀ ਲੱਗਣ ਕਾਰਨ ASI ਕੁਲਵਿੰਦਰ ਸਿੰਘ ਦੀ ਮੌਤ ਹੋ ਗਈ। ਇਸ ਦੌਰਾਨ ਘਟਨਾ ਦੀ ਜਾਂਚ ਲਈ ਮੌਕੇ ‘ਤੇ ਪਹੁੰਚੇ ਐੱਸ.ਪੀ. ਕੁਲਵੰਤ ਰਾਏ, ਡੀ.ਐੱਸ.ਪੀ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਏ.ਐੱਸ.ਆਈ. ਪੁਲਿਸ ਲਾਈਨ ‘ਚ ਡਿਊਟੀ ਤੇ ਸੀ।

The post ਸ੍ਰੀ ਮੁਕਤਸਰ ਸਾਹਿਬ ਕੋਰਟ ਕੰਪਲੈਕਸ ‘ਚ ਗੋਲੀ ਲੱਗਣ ਕਾਰਨ ASI ਦੀ ਮੌਤ appeared first on TheUnmute.com - Punjabi News.

Tags:
  • breaking-news
  • sri-muktsar-sahib
  • sri-muktsar-sahib-court-complex
  • sri-muktsar-sahib-news

SYL ਮੁੱਦੇ 'ਤੇ ਸੁਪਰੀਮ ਕੋਰਟ 'ਚ ਹੋਈ ਸੁਣਵਾਈ, ਕੇਂਦਰ ਨੇ ਪੰਜਾਬ ਸਰਕਾਰ 'ਤੇ ਸਹਿਯੋਗ ਨਾ ਦੇਣ ਦੇ ਲਾਏ ਦੋਸ਼

Tuesday 06 September 2022 10:56 AM UTC+00 | Tags: breaking-news cm-bhagwant-mann cm-manohar-lal-khattar congress haryana-governemnt news punjab-and-haryana punjab-congress punjab-government supreme-court sutlej-yamuna-link syl-dispute-between-punjab-and-haryana syl-issue the-unmute-breaking-news the-unmute-punjabi-news

ਚੰਡੀਗੜ੍ਹ 06 ਸਤੰਬਰ 2022: ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਵਾਦ ਇਕ ਵਾਰ ਫਿਰ ਭਖ ਚੁੱਕਾ ਹੈ | ਇਸ ਮਾਮਲੇ ‘ਤੇ ਅੱਜ ਯਾਨੀ ਮੰਗਲਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਜਿਸ ‘ਚ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਕਿ ਪੰਜਾਬ ਇਸ ‘ਚ ਸਹਿਯੋਗ ਨਹੀਂ ਕਰ ਰਿਹਾ। ਇਸ ਸਬੰਧੀ ਅਪਰੈਲ ਮਹੀਨੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਵੀ ਭੇਜਿਆ ਗਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ।

ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੂੰ ਚਾਰ ਹਫਤਿਆਂ ਦੇ ਅੰਦਰ ਇਸ ਮੁੱਦੇ ‘ਤੇ ਪੰਜਾਬ ਅਤੇ ਹਰਿਆਣਾ ਨਾਲ ਮੀਟਿੰਗ ਕਰਨ ਲਈ ਕਿਹਾ ਹੈ। ਜਿਸ ਵਿੱਚ ਮਸਲੇ ਦੇ ਹੱਲ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਦੀ ਰਿਪੋਰਟ ਤਿਆਰ ਕਰਕੇ ਸੁਪਰੀਮ ਕੋਰਟ ਨੂੰ ਸੌਂਪੀ ਜਾਵੇ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 19 ਜਨਵਰੀ 2023 ਨੂੰ ਹੋਵੇਗੀ।

SYL ਦਾ ਇਸ ਤਰ੍ਹਾਂ ਵਧਿਆ ਵਿਵਾਦ

ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਸੀ। ਇਸ ਦੇ ਨਾਲ ਹੀ ਕੇਂਦਰ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਸੀ। ਜਿਸ ਨੇ ਇਸ ਨਹਿਰ ਨੂੰ ਪਾਣੀ ਵੰਡਣ ਦਾ ਫੈਸਲਾ ਕੀਤਾ ਹੈ। 1982 ਵਿੱਚ ਪਟਿਆਲਾ ਦੇ ਕਪੂਰੀ ਵਿੱਚ SYL ਨਹਿਰ ਦਾ ਉਦਘਾਟਨ ਕਰਨ ਤੋਂ ਬਾਅਦ ਵਿਵਾਦ ਵੱਧ ਗਿਆ ਸੀ।

ਇਸਦੇ ਨਾਲ ਹੀ ਰਾਜੀਵ ਲੌਂਗੋਵਾਲ ਸਮਝੌਤਾ 1985 ਵਿੱਚ ਹੋਇਆ ਸੀ। ਉਸ ਵਿਚ ਵੀ ਟ੍ਰਿਬਿਊਨਲ ਦਾ ਗਠਨ ਕੀਤਾ ਗਿਆ ਸੀ ਪਰ ਮਾਮਲਾ ਹੱਲ ਨਹੀਂ ਹੋਇਆ। ਜਦੋਂ ਨਹਿਰ ਦੀ ਉਸਾਰੀ ਸ਼ੁਰੂ ਹੋਈ ਤਾਂ ਇਸ ਦੇ ਇੰਜੀਨੀਅਰ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇਸ ਦਾ ਕੰਮ ਰੁਕ ਗਿਆ। ਇਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ।

The post SYL ਮੁੱਦੇ ‘ਤੇ ਸੁਪਰੀਮ ਕੋਰਟ ‘ਚ ਹੋਈ ਸੁਣਵਾਈ, ਕੇਂਦਰ ਨੇ ਪੰਜਾਬ ਸਰਕਾਰ ‘ਤੇ ਸਹਿਯੋਗ ਨਾ ਦੇਣ ਦੇ ਲਾਏ ਦੋਸ਼ appeared first on TheUnmute.com - Punjabi News.

Tags:
  • breaking-news
  • cm-bhagwant-mann
  • cm-manohar-lal-khattar
  • congress
  • haryana-governemnt
  • news
  • punjab-and-haryana
  • punjab-congress
  • punjab-government
  • supreme-court
  • sutlej-yamuna-link
  • syl-dispute-between-punjab-and-haryana
  • syl-issue
  • the-unmute-breaking-news
  • the-unmute-punjabi-news

ਰਸੂਖਦਾਰ ਸਿਆਸੀ ਪਰਿਵਾਰਾਂ ਨੇ ਨਿੱਜੀ ਮੁਫਾਦ ਲਈ ਸਾਡੇ ਨੌਜਵਾਨਾਂ ਦਾ ਰੁਜ਼ਗਾਰ ਖੋਹਿਆ: CM ਭਗਵੰਤ ਮਾਨ

Tuesday 06 September 2022 11:08 AM UTC+00 | Tags: aam-aadmi-party bhagwant-mann breaking-news cm-bhagwant-mann major-project-near-ludhiana municipal-bhawan news punjab-government punjabi-latest-news punjab-politics the-unmute-latest-news water-supply-and-sanitation water-supply-and-sanitation-punjab

ਚੰਡੀਗੜ੍ਹ 06 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਅੱਜ ਕਿਹਾ ਕਿ ਰਸੂਖਦਾਰ ਸਿਆਸੀ ਪਰਿਵਾਰਾਂ ਦੇ ਨਿੱਜੀ ਮੁਫਾਦ ਹੋਣ ਕਰਕੇ ਸੂਬਾ ਵਿਕਾਸ ਪੱਖੋਂ ਪੱਛੜ ਗਿਆ ਅਤੇ ਸਾਡੇ ਨੌਜਵਾਨਾਂ ਕੋਲੋਂ ਰੁਜ਼ਗਾਰ ਦੇ ਮੌਕੇ ਖੁੱਸ ਗਏ। ਅੱਜ ਇੱਥੇ ਮਿਊਂਸਪਲ ਭਵਨ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ, ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗਾਂ ਵਿਚ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਆਪਣੇ ਸੰਬਧੋਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਿਆਸੀ ਪਰਿਵਾਰਾਂ ਨੇ ਨਿੱਜੀ ਹਿੱਤ ਪਾਲਣ ਲਈ ਸਾਡੇ ਨੌਜਵਾਨਾਂ ਦਾ ਭਵਿੱਖ ਤਬਾਹ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰ ਨੇ ਆਪਣੇ ਨਿੱਜੀ ਫਾਇਦਿਆਂ ਲਈ ਸੂਬੇ ਦੇ ਹਿੱਤ ਦਾਅ ਉਤੇ ਲਾਉਣ ਤੋਂ ਵੀ ਗੁਰੇਜ਼ ਨਾ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੇ ਪੰਜਾਬ ਅਤੇ ਸਾਡੇ ਨੌਜਵਾਨਾਂ ਨਾਲ ਧ੍ਰੋਹ ਕਮਾਇਆ ਹੈ ਜਿਸ ਕਰਕੇ ਹੀ ਇਨ੍ਹਾਂ ਨੂੰ ਬਾਹਰ ਦਾ ਰਾਹ ਦੇਖਣਾ ਪਿਆ।

ਲੁਧਿਆਣਾ ਨੇੜੇ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਵੱਡਾ ਪ੍ਰਾਜੈਕਟ ਸਥਾਪਿਤ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਟਾਟਾ ਗਰੁੱਪ ਸੂਬੇ ਵਿਚ ਲੁਧਿਆਣਾ ਨੇੜੇ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਵੱਡਾ ਪ੍ਰਾਜੈਕਟ ਸਥਾਪਿਤ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਟਾਟਾ ਸਟੀਲ ਵੱਲੋਂ ਜਮਸ਼ੇਦਪੁਰ ਤੋਂ ਬਾਅਦ ਵੱਡਾ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੂਬੇ ਵਿਚ ਹੋਰ ਉਦਯੋਗਿਕ ਪ੍ਰਾਜੈਕਟ ਵੀ ਸਥਾਪਤ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ,"ਪੰਜਾਬ ਦੇ ਸੁਖਾਵੇਂ ਮਾਹੌਲ ਸਦਕਾ ਵੱਡੀਆਂ ਕੰਪਨੀਆਂ ਨਿਵੇਸ਼ ਕਰ ਰਹੀਆਂ ਹਨ ਅਤੇ ਹੁਣ ਪ੍ਰਾਜੈਕਟ ਸਥਾਪਤ ਕਰਨ ਲਈ ਸਿੱਧਾ ਪੰਜਾਬ ਨਾਲ ਐਮ.ਓ.ਯੂ. ਕੀਤਾ ਜਾਂਦਾ ਹੈ ਜਦਕਿ ਇਸ ਤੋਂ ਪਹਿਲਾਂ ਨਿਵੇਸ਼ਕਾਰਾਂ ਨੂੰ ਸੱਤਾਧਾਰੀ ਸਿਆਸੀ ਪਰਿਵਾਰਾਂ ਨਾਲ 'ਐਮ.ਓ.ਯੂ.' ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਜਿਸ ਕਰਕੇ ਨਿਵੇਸ਼ਕਾਰ ਪੰਜਾਬ ਤੋਂ ਮੂੰਹ ਫੇਰ ਲੈਂਦੇ ਸਨ।" ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਉਨ੍ਹਾਂ ਤੋਂ ਪਹਿਲੇ ਸੱਤਾਧਾਰੀ ਅਜਿਹੇ ਪ੍ਰਾਜੈਕਟਾਂ ਤੋਂ ਇਨ੍ਹਾਂ ਪਰਿਵਾਰਾਂ ਨੂੰ ਮਿਲਣ ਵਾਲੇ ਫਾਇਦਾ ਪੁੱਛਦੇ ਸਨ ਪਰ ਹੁਣ ਅਸੀਂ ਇਨ੍ਹਾਂ ਪ੍ਰਾਜੈਕਟਾਂ ਨਾਲ ਨੌਜਵਾਨਾਂ ਨੂੰ ਮਿਲਣ ਵਾਲੀਆਂ ਨੌਕਰੀਆਂ ਪੁੱਛਦੇ ਹਾਂ।

ਖਾਲੀ ਅਸਾਮੀਆਂ ਪਹਿਲ ਦੇ ਆਧਾਰ ‘ਤੇ ਭਰੀਆਂ ਜਾਣਗੀਆਂ

ਅੱਜ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਵਧਾਈ ਦਿੰਦੇ ਹੋਏ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਇਹ ਪ੍ਰਾਪਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਿਹਨਤ ਕਰਨ ਵਾਲੇ ਨੌਜਵਾਨ ਇਸ ਨੌਕਰੀ ਦੇ ਹੱਕਦਾਰ ਹਨ ਕਿਉਂਕਿ ਉਹ ਕਰੜੇ ਇਮਤਿਹਾਨ ਵਿੱਚੋਂ ਲੰਘ ਕੇ ਮੈਰਿਟ ਦੇ ਆਧਾਰ ਉਤੇ ਚੁਣੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਬਾਕੀ ਭਰਤੀ ਵੀ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ ਜਿਸ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਮ ਆਦਮੀ ਸਰਕਾਰ ਨੇ ਸੂਬੇ ਵਿਚ ਪਹਿਲਾ ਫੈਸਲਾ ਨੌਜਵਾਨਾਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੁਣ ਹਰੇਕ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਯਤਨ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅਜਿਹਾ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਖਾਲੀ ਅਸਾਮੀਆਂ ਪਹਿਲ ਦੇ ਆਧਾਰ ਉਤੇ ਭਰੀਆਂ ਜਾਣ।

ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਲੋਕਾਂ ਦੀ ਸੇਵਾ ਕਰਨ ਦੀ ਅਪੀਲ

ਇਨ੍ਹਾਂ ਉਮੀਦਵਾਰ ਦੀ ਪਿੱਠ ਥਾਪੜਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪੋ-ਆਪਣੇ ਅਹੁਦਿਆਂ ਉਤੇ ਡਿਊਟੀ ਨਿਭਾਉਂਦੇ ਹੋਏ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਇਨ੍ਹਾਂ ਨੌਜਵਾਨਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚੇ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੁਝ ਮਹੀਨਿਆਂ ਵਿਚ ਉਹ ਕੰਮ ਕਰ ਦਿੱਤੇ, ਜੋ ਪਿਛਲੇ 75 ਸਾਲਾਂ ਵਿਚ ਨਹੀਂ ਹੋਏ ਅਤੇ ਆਉਣ ਵਾਲੇ ਸਮੇਂ ਵਿਚ ਵੀ ਸਾਡੀ ਸਰਕਾਰ ਏਸੇ ਰਫਤਾਰ ਨਾਲ ਲੱਗੀ ਰਹੇਗੀ।

ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜੇਮਾਜਰਾ, ਵਿਧਾਇਕ ਜਗਦੀਪ ਗੋਲਡੀ ਤੇ ਅਜੀਤਪਾਲ ਸਿੰਘ ਕੋਹਲੀ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਡੀ.ਕੇ. ਤਿਵਾੜੀ, ਸਕੱਤਰ ਸਿਹਤ ਅਜੋਏ ਸ਼ਰਮਾ, ਡਾਇਰੈਕਟਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਪੁਲ ਉਜਵਲ ਤੇ ਹੋਰ ਹਾਜ਼ਰ ਸਨ।

The post ਰਸੂਖਦਾਰ ਸਿਆਸੀ ਪਰਿਵਾਰਾਂ ਨੇ ਨਿੱਜੀ ਮੁਫਾਦ ਲਈ ਸਾਡੇ ਨੌਜਵਾਨਾਂ ਦਾ ਰੁਜ਼ਗਾਰ ਖੋਹਿਆ: CM ਭਗਵੰਤ ਮਾਨ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • cm-bhagwant-mann
  • major-project-near-ludhiana
  • municipal-bhawan
  • news
  • punjab-government
  • punjabi-latest-news
  • punjab-politics
  • the-unmute-latest-news
  • water-supply-and-sanitation
  • water-supply-and-sanitation-punjab

ਪੰਜਾਬ ਸਰਕਾਰ ਵਲੋਂ ਫਾਜ਼ਿਲਕਾ ਦੇ ਕਿਸਾਨਾਂ ਲਈ 32 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕਰਨ ਦਾ ਐਲਾਨ

Tuesday 06 September 2022 11:14 AM UTC+00 | Tags: bhagwant-mann breaking-news cm-bhagwant-mann congress farmers-of-fazilka-district farmers-protest fazilka fund-realse-for-fazlika mlas-of-fazilka-district news punjab-farmers punjab-farmers-associations punjab-politics the-unmute-breaking-news the-unmute-punjabi-news

ਚੰਡੀਗੜ੍ਹ 06 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਫਾਜ਼ਿਲਕਾ (Fazilka) ਜ਼ਿਲ੍ਹੇ ਦੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦਿਆਂ ਵੱਡਾ ਐਲਾਨ ਕੀਤਾ ਹੈ | ਪੰਜਾਬ ਸਰਕਾਰ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਲਈ 32 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਹੈ |

ਜਿਕਰਯੋਗ ਹੈ ਕਿ 2020 ਵਿੱਚ ਫਾਜ਼ਿਲਕਾ ਦੇ ਕਿਸਾਨ ਦੀ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ।ਜਿਸਦੀ ਕਿਸਾਨ ਲੰਬੇ ਸਮੇਂ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਸਨ | ਭਗਵੰਤ ਮਾਨ ਸਰਕਾਰ ਬਣਨ ਦੇ ਛੇ ਮਹੀਨਿਆਂ ਅੰਦਰ ਮੁਆਵਜ਼ੇ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ | ਇਸਦੇ ਨਾਲ ਹੀ ਫਾਜ਼ਿਲਕਾ ਜ਼ਿਲ੍ਹੇ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ |

The post ਪੰਜਾਬ ਸਰਕਾਰ ਵਲੋਂ ਫਾਜ਼ਿਲਕਾ ਦੇ ਕਿਸਾਨਾਂ ਲਈ 32 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕਰਨ ਦਾ ਐਲਾਨ appeared first on TheUnmute.com - Punjabi News.

Tags:
  • bhagwant-mann
  • breaking-news
  • cm-bhagwant-mann
  • congress
  • farmers-of-fazilka-district
  • farmers-protest
  • fazilka
  • fund-realse-for-fazlika
  • mlas-of-fazilka-district
  • news
  • punjab-farmers
  • punjab-farmers-associations
  • punjab-politics
  • the-unmute-breaking-news
  • the-unmute-punjabi-news

Jammu & Kashmir: ਅਨੰਤਨਾਗ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ

Tuesday 06 September 2022 11:30 AM UTC+00 | Tags: anantnag anantnag-and-bandipora anantnag-district-of-kashmir-division anantnag-latest-news a-terrorist-attack-in-anantnag breaking-news bsf-in-anantnag e-sog-camp-in-imamsahib jammu-and-kashmir-latest-news security-forces-killed-two-terrorists security-forces-killed-two-terrorists-in-anantnag-district terrorists the-unmute-breaking-news

ਚੰਡੀਗੜ੍ਹ 06 ਸਤੰਬਰ 2022: ਕਸ਼ਮੀਰ ਡਿਵੀਜ਼ਨ ਦੇ ਅਨੰਤਨਾਗ (Anantnag) ਜ਼ਿਲ੍ਹੇ ‘ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਪ੍ਰਾਪਤਬ ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ ਹੈ। ਪੁਲਿਸ ਅਤੇ ਸੁਰੱਖਿਆ ਬਲ ਦੇ ਜਵਾਨ ਮੌਕੇ ‘ਤੇ ਤੈਨਾਤ ਹਨ। ਇਸਦੇ ਨਾਲ ਗਈ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ |

ਇਸ ਤੋਂ ਪਹਿਲਾਂ ਬੀਤੇ ਦਿਨ ਸੋਮਵਾਰ ਨੂੰ ਅੱਤਵਾਦੀਆਂ ਨੇ ਅਨੰਤਨਾਗ (Anantnag)  ਦੇ ਇਮਾਮਸਾਹਿਬ ਇਲਾਕੇ ‘ਚ SOG ਕੈਂਪ ‘ਤੇ ਹਮਲਾ ਕੀਤਾ ਸੀ। ਦੇਰ ਰਾਤ ਅੱਤਵਾਦੀਆਂ ਨੇ ਐਸਓਜੀ ਕੈਂਪ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਅੱਤਵਾਦੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੇ ਤੁਰੰਤ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਹਮਲੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

The post Jammu & Kashmir: ਅਨੰਤਨਾਗ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ appeared first on TheUnmute.com - Punjabi News.

Tags:
  • anantnag
  • anantnag-and-bandipora
  • anantnag-district-of-kashmir-division
  • anantnag-latest-news
  • a-terrorist-attack-in-anantnag
  • breaking-news
  • bsf-in-anantnag
  • e-sog-camp-in-imamsahib
  • jammu-and-kashmir-latest-news
  • security-forces-killed-two-terrorists
  • security-forces-killed-two-terrorists-in-anantnag-district
  • terrorists
  • the-unmute-breaking-news

Covid-19: ਦੇਸ਼ ਦੀ ਪਹਿਲੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਨੂੰ DCGI ਵਲੋਂ ਮਿਲੀ ਮਨਜੂਰੀ

Tuesday 06 September 2022 11:47 AM UTC+00 | Tags: 3rd-wave-of-corona bharat-biotech breaking-news cases-of-omicron corona-virus covid-19 dcgi dcgi-approves-kovovax-vaccine drug-controller-general-of-india government-of-india mansukh-mandaviya nasal-vaccine omicron the-unmute-breaking-news the-unmute-punjabi-news union-health-minister-mansukh-mandaviya

ਚੰਡੀਗੜ੍ਹ 06 ਸਤੰਬਰ 2022: ਭਾਰਤ ਨੂੰ ਕੋਰੋਨਾ (Corona) ਮਹਾਂਮਾਰੀ ਦੇ ਖ਼ਿਲਾਫ ਇੱਕ ਹੋਰ ਸਫਲਤਾ ਮਿਲੀ ਹੈ। ਦੇਸ਼ ਦੇ ਪਹਿਲੀ ਨੇਜਲ ਵੈਕਸੀਨ (Nasal Vaccine) (ਨੱਕ ਤੋਂ ਦਿੱਤੀ ਜਾਣ ਵਾਲੀ) ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਭਾਰਤ ਬਾਇਓਟੈਕ ਦੁਆਰਾ ਕੋਰੋਨਾ ਲਈ ਬਣਾਏ ਗਏ ਦੇਸ਼ ਦੇ ਪਹਿਲੇ ਨੱਕ ਰਾਹੀਂ ਦਿੱਤੇ ਜਾਣ ਵਾਲੇ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (Drugs Controller General of India) ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਕੋਵਿਡ-19 ਵਾਇਰਸ ਲਈ ਭਾਰਤ ਦਾ ਪਹਿਲਾ ਨੱਕ ਰਾਹੀਂ ਦਿੱਤਾ ਜਾਣ ਵਾਲਾ ਟੀਕਾ ਹੋਵੇਗਾ।

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮੰਡਵੀਆ ਨੇ ਇਸ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਕੋਰੋਨਾ ਮਹਾਂਮਾਰੀ ਵਿਰੁੱਧ ਭਾਰਤ ਦੀ ਲੜਾਈ ਵਿੱਚ ਇੱਕ ਵੱਡਾ ਕਦਮ ਦੱਸਿਆ। ਉਨ੍ਹਾਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਅਤੇ ਲਿਖਿਆ ਕਿ ਕੋਵਿਡ -19 ਵਿਰੁੱਧ ਭਾਰਤ ਦੀ ਲੜਾਈ ਵਿੱਚ ਇੱਕ ਵੱਡਾ ਕਦਮ! ਭਾਰਤ ਬਾਇਓਟੈਕ ਦੀ ChAd36-SARS-CoV-S ਕੋਵਿਡ-19 (ਚਿੰਪੈਂਜ਼ੀ ਐਡੀਨੋਵਾਇਰਸ ਵੈਕਟਰਡ) ਨਾਸਿਕ ਵੈਕਸੀਨ ਨੂੰ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਦੁਆਰਾ 18 ਸਾਲ ਤੋਂ ਵੱਧ ਉਮਰ ਵਰਗ ਦੇ ਟੀਕਾਕਰਨ ਲਈ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਸੰਕਟਕਾਲੀਨ ਸਥਿਤੀਆਂ ਵਿੱਚ ਸੀਮਤ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ।

The post Covid-19: ਦੇਸ਼ ਦੀ ਪਹਿਲੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਨੂੰ DCGI ਵਲੋਂ ਮਿਲੀ ਮਨਜੂਰੀ appeared first on TheUnmute.com - Punjabi News.

Tags:
  • 3rd-wave-of-corona
  • bharat-biotech
  • breaking-news
  • cases-of-omicron
  • corona-virus
  • covid-19
  • dcgi
  • dcgi-approves-kovovax-vaccine
  • drug-controller-general-of-india
  • government-of-india
  • mansukh-mandaviya
  • nasal-vaccine
  • omicron
  • the-unmute-breaking-news
  • the-unmute-punjabi-news
  • union-health-minister-mansukh-mandaviya

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ 'ਚ ਸੁਧਾਰ, ਪੀਜੀਆਈ ਤੋਂ ਮਿਲੀ ਛੁੱਟੀ

Tuesday 06 September 2022 12:11 PM UTC+00 | Tags: breaking-news chandigarh-pgi chandigarh-pgi-hospital cm former-chief-minister-of-punjab-parkash-singh-badal news parkash-singh-badal parkash-singh-badal-has-been-discharged-from-pgi punjab-news shiromani-akali-dal the-unmute-breaking-news the-unmute-punjabi-news the-unmute-update

ਚੰਡੀਗੜ੍ਹ 06 ਸਤੰਬਰ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੂੰ ਠੀਕ ਹੋਣ ਤੋਂ ਬਾਅਦ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ 2 ਸਤੰਬਰ ਨੂੰ ਹਲਕਾ ਬੁਖਾਰ ਹੋਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਅੱਜ ਉਸ ਨੂੰ ਕਰੀਬ 4 ਦਿਨਾਂ ਬਾਅਦ ਅੱਜ ਛੁੱਟੀ ਦੇ ਦਿੱਤੀ ਗਈ ਹੈ।

The post ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ‘ਚ ਸੁਧਾਰ, ਪੀਜੀਆਈ ਤੋਂ ਮਿਲੀ ਛੁੱਟੀ appeared first on TheUnmute.com - Punjabi News.

Tags:
  • breaking-news
  • chandigarh-pgi
  • chandigarh-pgi-hospital
  • cm
  • former-chief-minister-of-punjab-parkash-singh-badal
  • news
  • parkash-singh-badal
  • parkash-singh-badal-has-been-discharged-from-pgi
  • punjab-news
  • shiromani-akali-dal
  • the-unmute-breaking-news
  • the-unmute-punjabi-news
  • the-unmute-update

ਮਾਨ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਦੀ ਸਾਲ 2020 ਤੋਂ ਬਕਾਇਆ 32 ਕਰੋੜ ਦੀ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕਰਨ ਦੇ ਹੁਕਮ

Tuesday 06 September 2022 12:19 PM UTC+00 | Tags: bhagwant-mann breaking-news cm-bhagwant-mann congress farmers-of-fazilka-district farmers-protest fazilka flood-victims-of-fazilka flood-victims-of-fazilka-district. fund-realse-for-fazlika mann-government mlas-of-fazilka-district news punjab-farmers punjab-farmers-associations punjab-politics the-unmute-breaking-news the-unmute-punjabi-news

ਚੰਡੀਗੜ੍ਹ 06 ਸਤੰਬਰ 2022: ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਫਾਜ਼ਿਲਕਾ (Fazilka) ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਅੱਜ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਸਾਲ 2020 ਦੀ ਬਕਾਇਆ ਰਹਿੰਦੀ 32 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਫੈਸਲਾ ਮੁੱਖ ਮੰਤਰੀ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਫਾਜ਼ਿਲਕਾ ਜ਼ਿਲ੍ਹੇ ਦੇ ਵਿਧਾਇਕਾਂ ਨਾਲ ਹੋਈ ਮੀਟਿੰਗ ਦੌਰਾਨ ਲਿਆ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕੀਤਾ ਕਿ ਸਾਲ 2020 ਵਿੱਚ ਫਾਜ਼ਿਲਕਾ (Fazilka) ਜ਼ਿਲ੍ਹੇ ਵਿੱਚ ਹੜ੍ਹਾਂ ਦੇ ਕਹਿਰ ਨਾਲ ਭਾਰੀ ਨੁਕਸਾਨ ਹੋਇਆ ਸੀ ਪਰ ਉਸ ਵੇਲੇ ਦੀ ਸਰਕਾਰ ਨੇ ਸਿਵਾਏ ਲਾਰਿਆਂ ਦੇ ਲੋਕਾਂ ਨੂੰ ਰਾਹਤ ਦੇਣ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਅਬੋਹਰ, ਅਰਨੀਵਾਲਾ ਅਤੇ ਜਲਾਲਾਬਾਦ ਬਲਾਕਾਂ ਵਿੱਚ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਸੀ। ਭਗਵੰਤ ਮਾਨ ਨੇ ਦੱਸਿਆ ਕਿ ਕੁੱਲ 32 ਕਰੋੜ ਰੁਪਏ ‘ਚੋਂ 28 ਕਰੋੜ ਰੁਪਏ ਦਾ ਫਸਲਾਂ ਨੂੰ ਨੁਕਸਾਨ ਪਹੁੰਚਿਆ ਸੀ ਜਦਕਿ ਬਾਕੀ 4 ਕਰੋੜ ਰੁਪਏ ਦਾ ਨੁਕਸਾਨ ਘਰਾਂ ਅਤੇ ਹੋਰ ਅਦਾਰਿਆਂ ਦਾ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਬਜਾਏ ਤਤਕਾਲੀ ਸੂਬਾ ਸਰਕਾਰ ਇਸ ਮਾਮਲੇ ਵਿੱਚ ਢਿੱਲ ਮੱਠ ਕਰ ਰਹੀ ਸੀ ਤਾਂ ਜੋ ਸੰਕਟ ਵਿੱਚ ਘਿਰੇ ਲੋਕਾਂ ਨੂੰ ਰਾਹਤ ਨਾ ਮਿਲ ਸਕੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਵੇਲੇ ਦੀ ਸਰਕਾਰ ਦਾ ਨਾਂਹ-ਪੱਖੀ ਰਵੱਈਆ ਇਸ ਗੱਲ ਤੋਂ ਨਜ਼ਰ ਆਉਂਦਾ ਹੈ ਕਿ ਲੋਕਾਂ ਨੂੰ ਮੁਆਵਜ਼ੇ ਵਜੋਂ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਲੋਕਾਂ ਦੀ ਭਲਾਈ ਲਈ ਫਿਕਰਮੰਦ ਆਮ ਆਦਮੀ ਦੀ ਸਰਕਾਰ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਮੁੱਖ ਮੰਤਰੀ ਨੇ ਮਾਲ ਵਿਭਾਗ ਨੂੰ ਹੁਕਮ ਦਿੱਤੇ ਕਿ ਲੋਕਾਂ ਨੂੰ ਮੁਆਵਜ਼ਾ ਜਲਦੀ ਵੰਡਣ ਦੀਆਂ ਰਸਮੀ ਕਾਰਵਾਈਆਂ ਤੁਰੰਤ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਮੁਆਵਜ਼ਾ ਬਿਨਾਂ ਕਿਸੇ ਦੇਰੀ ਦੇ ਲੋਕਾਂ ਨੂੰ ਵੰਡਿਆ ਜਾਵੇ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਸ ਕੰਮ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਦੌਰਾਨ ਫਾਜ਼ਿਲਕਾ (Fazilka) ਜ਼ਿਲ੍ਹੇ ਤੋਂ ਵਿਧਾਇਕ ਨਰਿੰਦਰਪਾਲ ਸਿੰਘ, ਅਮਨਦੀਪ ਸਿੰਘ ਅਤੇ ਜਗਦੀਪ ਕੰਬੋਜ ਨੇ ਇਸ ਫੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਫਾਜ਼ਿਲਕਾ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਸ ਲਈ ਉਹ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ। ਵਿਧਾਇਕਾਂ ਨੇ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਅਤੇ ਵਿਕਾਸ ਪੱਖੀ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ।

The post ਮਾਨ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਦੀ ਸਾਲ 2020 ਤੋਂ ਬਕਾਇਆ 32 ਕਰੋੜ ਦੀ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕਰਨ ਦੇ ਹੁਕਮ appeared first on TheUnmute.com - Punjabi News.

Tags:
  • bhagwant-mann
  • breaking-news
  • cm-bhagwant-mann
  • congress
  • farmers-of-fazilka-district
  • farmers-protest
  • fazilka
  • flood-victims-of-fazilka
  • flood-victims-of-fazilka-district.
  • fund-realse-for-fazlika
  • mann-government
  • mlas-of-fazilka-district
  • news
  • punjab-farmers
  • punjab-farmers-associations
  • punjab-politics
  • the-unmute-breaking-news
  • the-unmute-punjabi-news

CM ਭਗਵੰਤ ਮਾਨ ਨੇ ਮਾਰਕਫੈੱਡ ਨੂੰ ਕਿਫ਼ਾਇਤੀ ਦਰਾਂ 'ਤੇ ਵਿਸ਼ਵ ਪੱਧਰੀ ਉਤਪਾਦ ਲੋਕਾਂ ਨੂੰ ਮੁਹੱਈਆ ਕਰਨ ਲਈ ਆਖਿਆ

Tuesday 06 September 2022 12:31 PM UTC+00 | Tags: aam-aadmi-party bhagwant-mann chief-minister-bhagwant-mann cm-bhagwant-mann germany-for-nuclear-magnetic-resonance horticulture litchi-honey litchi-jam markfed markfed-organization markpic news public-sector-undertaking-of-the-punjab-government punjab-government sohna-blossom-litchi sohna-blossom-litchi-honey the-unmute-breaking-news the-unmute-punjabi-news the-unmute-update

ਚੰਡੀਗੜ੍ਹ 06 ਸਤੰਬਰ 2022: ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਮਾਰਕਫੈੱਡ ਅਦਾਰੇ ਨੂੰ ਕਿਹਾ ਕਿ ਲੋਕਾਂ ਦੀ ਰਸੋਈ ਦਾ ਬਜਟ ਬਚਾਉਣ ਅਤੇ ਤੇਜ਼ੀ ਨਾਲ ਵਧਦੀ ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਉਨ੍ਹਾਂ ਨੂੰ ਕਿਫ਼ਾਇਤੀ ਦਰਾਂ ਉਤੇ ਵਿਸ਼ਵ ਪੱਧਰੀ ਉਤਪਾਦ ਮੁਹੱਈਆ ਕਰਵਾਏ।

ਮਾਰਕਫੈੱਡ (Markfed) ਵੱਲੋਂ ਬਣਾਏ ਲੀਚੀ ਸ਼ਹਿਦ, ਲੀਚੀ ਜੈਮ, ਮਾਰਕਪਿਕ ਤੇ ਮਾਰਕਫਿਨਾਇਲ (ਦੋਵੇਂ ਸੈਨੇਟਰੀ ਉਤਪਾਦ) ਜਾਰੀ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਜਨਤਕ ਖੇਤਰ ਦੇ ਅਦਾਰੇ ਨੇ ਘਿਓ, ਰਿਫਾਇੰਡ ਤੇਲ, ਚਟਣੀਆਂ, ਬਾਸਮਤੀ ਚੌਲ ਤੇ ਹੋਰ ਮਿਆਰੀ ਖੁਰਾਕੀ ਵਸਤਾਂ ਨਾਲ ਬਾਜ਼ਾਰ ਵਿੱਚ ਆਪਣੀਆਂ ਅਮਿੱਟ ਪੈੜਾਂ ਪਾਈਆਂ ਹਨ।

ਉਨ੍ਹਾਂ ਆਖਿਆ ਕਿ ਲੋਕਾਂ ਨੂੰ ਇਹ ਵਸਤਾਂ ਘੱਟ ਕੀਮਤਾਂ ਉਤੇ ਮੁਹੱਈਆ ਕਰਵਾਉਣ ਉਤੇ ਧਿਆਨ ਕੇਂਦਰਤ ਕੀਤਾ ਜਾਵੇ ਤਾਂ ਜੋ ਵਧਦੀ ਮਹਿੰਗਾਈ ਦੀ ਮਾਰ ਤੋਂ ਲੋਕਾਂ ਨੂੰ ਕੁੱਝ ਹੱਦ ਤੱਕ ਬਚਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਵਡੇਰੇ ਜਨਤਕ ਹਿੱਤ ਵਿੱਚ ਇਸ ਮਹਾਨ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਕਿਸਾਨਾਂ ਨੂੰ ਬਾਗ਼ਬਾਨੀ, ਮਧੂ ਮੱਖੀ ਪਾਲਣ ਤੇ ਹੋਰ ਖੇਤੀਬਾੜੀ ਸਹਾਇਕ ਧੰਦਿਆਂ ਲਈ ਪ੍ਰੇਰਿਆ

ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਬਾਗ਼ਬਾਨੀ, ਮਧੂ ਮੱਖੀ ਪਾਲਣ ਤੇ ਹੋਰ ਖੇਤੀਬਾੜੀ ਸਹਾਇਕ ਧੰਦਿਆਂ ਨੂੰ ਅਪਨਾਉਣ ਲਈ ਪ੍ਰੇਰਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਕਿਸਮਤ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਾ ਕੇ ਆਪਣੀ ਅਮਿੱਟ ਛਾਪ ਛੱਡੀ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਜਦੋਂ ਅਨਾਜ ਉਤਪਾਦਨ ਖੜੋਤ ਦੇ ਬਿੰਦੂ `ਤੇ ਪਹੁੰਚ ਗਿਆ ਹੈ ਤਾਂ ਸਮੇਂ ਦੀ ਲੋੜ ਹੈ ਕਿ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਫਲਾਂ ਅਤੇ ਸਬਜ਼ੀਆਂ ਦਾ ਵੱਧ ਤੋਂ ਵੱਧ ਉਤਪਾਦਨ ਕੀਤਾ ਜਾਵੇ।

ਮੁੱਖ ਮੰਤਰੀ ਨੇ ਮਿਸਾਲਾਂ ਦਿੰਦਿਆਂ ਦੱਸਿਆ ਕਿ ਸੋਹਨਾ ਲੀਚੀ ਸ਼ਹਿਦ ਸੂਬੇ ਦੇ ਅੰਦਰੋਂ ਖਰੀਦਿਆ ਗਿਆ ਹੈ ਅਤੇ ਐਫ.ਐਸ.ਐਸ.ਏ.ਆਈ. ਦੇ ਮਾਪਦੰਡਾਂ ਅਨੁਸਾਰ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ ਲੈਬ ਤੋਂ ਅਤੇ ਨਿਊਕਲੀਅਰ ਮੈਗਨੈਟਿਕ ਰੈਜ਼ੋਨੈਂਸ (ਐਨ.ਐਮ.ਆਰ.) ਪ੍ਰੋਫਾਈਲਿੰਗ ਲਈ ਬਰੂਕਰ ਲੈਬ, ਜਰਮਨੀ ਤੋਂ ਟੈਸਟ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲੀਚੀ ਸ਼ਹਿਦ ਕਿਸੇ ਵੀ ਤਰ੍ਹਾਂ ਦੀ ਖੰਡ ਤੋਂ ਮੁਕਤ ਹੈ ਅਤੇ ਇਸ ਵਿੱਚ ਲੀਚੀ ਫਰੂਟ ਤੋਂ ਨਿਕਲਣ ਵਾਲੇ ਪਰਾਗ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਸੋਹਨਾ ਬਲੌਸਮ ਲੀਚੀ ਸ਼ਹਿਦ ਨੂੰ ਜਲੰਧਰ ਸਥਿਤ ਮਾਰਕਫੈੱਡ (Markfed) ਦੇ ਸ਼ਹਿਦ ਪਲਾਂਟ ਵਿੱਚ ਪ੍ਰੋਸੈੱਸ ਕੀਤਾ ਜਾਂਦਾ ਹੈ ਅਤੇ ਸ਼ਹਿਦ ਨੂੰ ਡੀਗਮਿੰਗ (ਪਾਣੀ ਰਾਹੀਂ ਸ਼ੁੱਧੀਕਰਨ) ਅਤੇ ਡੀਵੈਕਸਿੰਗ ਕਰਨ ਤੋਂ ਬਾਅਦ ਫਿਲਟਰ ਕੀਤੇ ਸ਼ਹਿਦ ਨੂੰ ਆਕਰਸ਼ਿਕ ਪੈਕ ਵਿੱਚ ਬੰਦ ਕੀਤਾ ਜਾਂਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਲੀਚੀ ਜੈਮ ਪੰਜਾਬ ਦੇ ਪਠਾਨਕੋਟ ਖੇਤਰ ਵਿੱਚ ਪ੍ਰਮੁੱਖ ਤੌਰ `ਤੇ ਉਗਾਈ ਜਾਣ ਵਾਲੀ ਲੀਚੀ ਕਿਸਮ (ਜਿਸ ਨੂੰ ਦੇਹਰਾਦੂਨੀ ਕਿਸਮ ਵਜੋਂ ਜਾਣਿਆ ਜਾਂਦਾ ਹੈ) ਦੀ ਪ੍ਰੋਸੈਸਿੰਗ ਕਰਕੇ ਤਿਆਰ ਕੀਤਾ ਗਿਆ ਹੈ।

ਖੇਤੀਬਾੜੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ `ਤੇ ਉਪਰਾਲੇ

ਮੁੱਖ ਮੰਤਰੀ ਨੇ ਦੱਸਿਆ ਕਿ ਵਿਲੱਖਣ ਸਵਾਦ ਵਾਲੀ ਲੀਚੀ ਜੈਮ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਤੁਰੰਤ ਆਪਣਾ ਪ੍ਰਭਾਵ ਪਾ ਲੈਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਤਪਾਦਾਂ ਲਈ ਕੱਚਾ ਮਾਲ ਰਾਜ ਦੇ ਕਿਸਾਨਾਂ ਤੋਂ ਹੀ ਖਰੀਦਿਆ ਗਿਆ ਹੈ ਅਤੇ ਮਾਰਕਫੈੱਡ (Markfed) ਵਰਗੀਆਂ ਸਹਿਕਾਰੀ ਸੰਸਥਾਵਾਂ ਦੇ ਮਜ਼ਬੂਤ ਮੰਡੀਕਰਨ ਢਾਂਚੇ ਨਾਲ ਕਿਸਾਨ ਬਾਗਬਾਨੀ ਅਤੇ ਸਹਾਇਕ ਧੰਦਿਆਂ ਨੂੰ ਅਪਣਾ ਕੇ ਆਪਣੀ ਕਿਸਮਤ ਬਦਲ ਸਕਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਵਿੱਚ ਖੇਤੀਬਾੜੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ `ਤੇ ਉਪਰਾਲੇ ਕਰ ਰਹੀ ਹੈ।

ਇਸ ਦੌਰਾਨ ਵਿਸ਼ੇਸ਼ ਮੁੱਖ ਸਕੱਤਰ (ਸਹਿਕਾਰਤਾ) ਰਵਨੀਤ ਕੌਰ ਨੇ ਦੱਸਿਆ ਕਿ ਇਹ ਉਤਪਾਦ ਸਾਰੇ ਪ੍ਰਮੁੱਖ ਪ੍ਰਚੂਨ ਵਿਕਰੇਤਾਵਾਂ, ਮਾਰਕਫੈੱਡ ਬਜ਼ਾਰਾਂ ਅਤੇ ਮਾਰਕਫੈੱਡ ਦੇ ਵਿਕਰੀ ਕੇਂਦਰਾਂ/ਆਊਟਲੈੱਟਾਂ `ਤੇ ਉਪਲਬਧ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਮਾਰਕਫੈੱਡ (Markfed) ਦੁਆਰਾ ਪੇਸ਼ ਕੀਤੇ ਮਾਰਕਪਿਕ ਤੇ ਮਾਰਕਫਿਨਾਇਲ ਉਤਪਾਦ ਆਈ.ਐਸ.ਓ. 9001:2015 ਤਹਿਤ ਪ੍ਰਮਾਣਿਤ ਹਨ। ਉਨ੍ਹਾਂ ਕਿਹਾ ਕਿ ਮਾਰਕਪਿਕ ਗੁਣਵੱਤਾ ਵਿੱਚ ਮੌਜੂਦਾ ਬ੍ਰਾਂਡਾਂ ਨਾਲੋਂ ਉੱਤਮ ਹੈ ਅਤੇ ਦੂਜੇ ਬ੍ਰਾਂਡਾਂ ਦੇ ਮੁੱਲ ਮੁਕਾਬਲੇ ਲਗਭਗ 30 ਫੀਸਦੀ ਘੱਟ ਕੀਮਤ ਉਤੇ ਉਪਲਬਧ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮਾਰਕਫਿਨਾਈਲ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਅਤੇ ਇਹ ਉਤਪਾਦ ਬਿਹਤਰ ਸਫ਼ਾਈ ਗੁਣਾਂ ਕਾਰਨ ਖਪਤਕਾਰ ਪੱਖੀ ਹੈ।

ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ, ਰਜਿਸਟਰਾਰ ਸਹਿਕਾਰੀ ਸੁਸਾਇਟੀਆਂ ਪੰਜਾਬ ਨੀਲਕੰਠ ਅਵਧ, ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਮਵੀਰ, ਮਾਰਕਫੈੱਡ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ, ਮਾਰਕਫੈੱਡ ਦੇ ਮੁੱਖ ਮੈਨੇਜਰ (ਮਾਰਕੀਟਿੰਗ) ਰਾਕੇਸ਼ ਕੁਮਾਰ ਪੋਪਲੀ ਤੇ ਹੋਰ ਹਾਜ਼ਰ ਸਨ।

The post CM ਭਗਵੰਤ ਮਾਨ ਨੇ ਮਾਰਕਫੈੱਡ ਨੂੰ ਕਿਫ਼ਾਇਤੀ ਦਰਾਂ ‘ਤੇ ਵਿਸ਼ਵ ਪੱਧਰੀ ਉਤਪਾਦ ਲੋਕਾਂ ਨੂੰ ਮੁਹੱਈਆ ਕਰਨ ਲਈ ਆਖਿਆ appeared first on TheUnmute.com - Punjabi News.

Tags:
  • aam-aadmi-party
  • bhagwant-mann
  • chief-minister-bhagwant-mann
  • cm-bhagwant-mann
  • germany-for-nuclear-magnetic-resonance
  • horticulture
  • litchi-honey
  • litchi-jam
  • markfed
  • markfed-organization
  • markpic
  • news
  • public-sector-undertaking-of-the-punjab-government
  • punjab-government
  • sohna-blossom-litchi
  • sohna-blossom-litchi-honey
  • the-unmute-breaking-news
  • the-unmute-punjabi-news
  • the-unmute-update

ਲਿਜ਼ ਟਰੱਸ ਵਲੋਂ ਬ੍ਰਿਟੇਨ ਦੀ ਮਹਾਰਾਣੀ ਨਾਲ ਮੁਲਾਕਾਤ, ਰਸ਼ਮੀ ਤੌਰ 'ਤੇ ਬਣੀ ਪ੍ਰਧਾਨ ਮੰਤਰੀ

Tuesday 06 September 2022 12:53 PM UTC+00 | Tags: breaking-news britain-government britain-latest-news britain-news foreign-minister-liz-truss liz-truss liz-truss-meet-queen-elizabeth new-prime-minister-of-britain news prime-minister-of-britain rishi-sunak the-unmute-breaking-news the-unmute-news the-unmute-punjabi-news the-unmute-update

ਚੰਡੀਗੜ੍ਹ 06 ਸਤੰਬਰ 2022: ਬਾਲਮੋਰਲ ਕੈਸਲ ਵਿਖੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II (Elizabeth II) ਨੂੰ ਮਿਲਣ ਤੋਂ ਬਾਅਦ ਲਿਜ਼ ਟਰੱਸ (Liz Truss) ਰਸ਼ਮੀ ਤੌਰ ‘ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਬਣ ਗਈ ਹੈ। ਲਿਜ਼ ਟਰੱਸ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰੀ ਵਿੱਚ ਬ੍ਰਿਟਿਸ਼-ਭਾਰਤੀ ਅਤੇ ਸਾਬਕਾ ਮੰਤਰੀ ਰਿਸ਼ੀ ਸੁਨਕ ਨੂੰ ਸਖ਼ਤ ਮੁਕਾਬਲੇ ਵਿੱਚ ਹਰਾਇਆ ਸੀ। ਅੱਜ ਲਿਜ਼ ਨੇ ਮਹਾਰਾਣੀ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਹ ਰਸਮੀ ਤੌਰ ‘ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਬਣ ਗਈ ਹੈ।

ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਦੇਸ਼ ਮੰਤਰੀ ਲਿਜ਼ ਟਰੱਸ (Liz Truss) ਨੇ ਜਿੱਤ ਲਈ। ਲਿਜ਼ ਟਰੱਸ ਨੂੰ ਹੁਣ ਮਹਿੰਗਾਈ, ਉਦਯੋਗਿਕ ਬੇਚੈਨੀ ਅਤੇ ਦੇਸ਼ ਵਿੱਚ ਮੰਦੀ ਦੀ ਸੰਭਾਵਨਾ ਨਾਲ ਨਜਿੱਠਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਜੁਲਾਈ ‘ਚ ਦੇਸ਼ ‘ਚ ਮਹਿੰਗਾਈ ਦਰ 10.1 ਫੀਸਦੀ ‘ਤੇ ਪਹੁੰਚ ਗਈ ਹੈ। ਲਿਜ਼ ਟਰੱਸ ਦੀ ਜਿੱਤ ਦੇ ਐਲਾਨ ਦੇ ਨਾਲ ਹੀ ਸੱਤਾ ਦੇ ਤਬਾਦਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮਹਾਰਾਣੀ ਉਨ੍ਹਾਂ ਨੂੰ ਸਰਕਾਰ ਬਣਾਉਣ ਦੀ ਸਹੁੰ ਚੁਕਾਏਗੀ। 7 ਸਤੰਬਰ ਨੂੰ, ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਵਜੋਂ ਹਾਊਸ ਆਫ ਕਾਮਨਜ਼ ਵਿੱਚ ਜਾਵੇਗੀ। ਇਸਦੇ ਨਾਲ ਹੀ ਲਿਜ਼ ਟਰੱਸ ਵਲੋਂ ਸਹੁੰ ਚੁੱਕਣ ਤੋਂ ਬਾਅਦ ਆਪਣੀ ਕੈਬਿਨੇਟ ਦੀ ਚੋਣ ਕੀਤੀ ਜਾਵੇਗੀ

The post ਲਿਜ਼ ਟਰੱਸ ਵਲੋਂ ਬ੍ਰਿਟੇਨ ਦੀ ਮਹਾਰਾਣੀ ਨਾਲ ਮੁਲਾਕਾਤ, ਰਸ਼ਮੀ ਤੌਰ ‘ਤੇ ਬਣੀ ਪ੍ਰਧਾਨ ਮੰਤਰੀ appeared first on TheUnmute.com - Punjabi News.

Tags:
  • breaking-news
  • britain-government
  • britain-latest-news
  • britain-news
  • foreign-minister-liz-truss
  • liz-truss
  • liz-truss-meet-queen-elizabeth
  • new-prime-minister-of-britain
  • news
  • prime-minister-of-britain
  • rishi-sunak
  • the-unmute-breaking-news
  • the-unmute-news
  • the-unmute-punjabi-news
  • the-unmute-update

PM ਮੋਦੀ ਸੈਂਟਰਲ ਵਿਸਟਾ ਐਵੇਨਿਊ ਦਾ ਕਰਨਗੇ ਉਦਘਾਟਨ, ਦਿੱਲੀ ਪੁਲਿਸ ਵਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ

Tuesday 06 September 2022 01:12 PM UTC+00 | Tags: breaking-news central-vista-avenue central-vista-avenue-news nauguration-of-central-vista pm-modi-will-inaugurate-central-vista-avenue prime-minister-narendra-modi traffic-advisory-issued-by-delhi-police

ਚੰਡੀਗੜ੍ਹ 06 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੱਲੋਂ ਵੀਰਵਾਰ ਨੂੰ ਸੈਂਟਰਲ ਵਿਸਟਾ ਐਵੇਨਿਊ (Central Vista Avenue) ਦੇ ਉਦਘਾਟਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਕੇਂਦਰੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਪਾਬੰਦੀਆਂ ਲਾਗੂ ਰਹਿਣਗੀਆਂ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਕੁਝ ਖਾਸ ਸੜਕਾਂ ‘ਤੇ ਆਮ ਆਵਾਜਾਈ ਦੀ ਆਗਿਆ ਨਹੀਂ ਹੋਵੇਗੀ

ਇਸਦੇ ਨਾਲ ਹੀ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ ਫੈਲੀ ਸੈਂਟਰਲ ਵਿਸਟਾ ਐਵੇਨਿਊ ਨੂੰ 8 ਸਤੰਬਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਦਿੱਲੀ ਪੁਲਿਸ ਨੇ ਕਿਹਾ ਕਿ ਬੱਚਿਆਂ ਸਮੇਤ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਅਤੇ ਨਵੀਂ ਦਿੱਲੀ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਟ੍ਰੈਫਿਕ ਪੁਲਿਸ ਅਨੁਸਾਰ ਡਾ: ਜ਼ਾਕਿਰ ਹੁਸੈਨ ਮਾਰਗ (ਸੀ-ਹੈਕਸਾਗਨ ਤੋਂ ਸੁਬਰਾਮਨੀਅਮ ਭਾਰਤੀ ਮਾਰਗ ਕਰਾਸਿੰਗ), ਪੰਡਾਰਾ ਰੋਡ (ਸੀ-ਹੈਕਸਾਗਨ ਤੋਂ ਸੁਬਰਾਮਨੀਅਮ ਭਾਰਤੀ ਮਾਰਗ ਕਰਾਸਿੰਗ), ਸ਼ਾਹਜਹਾਂ ਰੋਡ (ਸੀ-ਹੈਕਸਾਗਨ ਤੋਂ ਕਿਊ-ਪੁਆਇੰਟ), ਅਕਬਰ ਰੋਡ (ਸੀ-ਹੈਕਸਾਗਨ ਤੋਂ ਗੋਲ ਚੱਕਰ ਮਾਨਸਿੰਘ ਰੋਡ) ਅਤੇ ਅਸ਼ੋਕਾ ਰੋਡ (ਸੀ-ਹੈਕਸਾਗਨ ਤੋਂ ਆਰ/ਏ ਜਸਵੰਤ ਸਿੰਘ ਰੋਡ) ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਜਨਤਕ ਵਾਹਨਾਂ ਲਈ ਬੰਦ ਰਹੇਗੀ।

The post PM ਮੋਦੀ ਸੈਂਟਰਲ ਵਿਸਟਾ ਐਵੇਨਿਊ ਦਾ ਕਰਨਗੇ ਉਦਘਾਟਨ, ਦਿੱਲੀ ਪੁਲਿਸ ਵਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ appeared first on TheUnmute.com - Punjabi News.

Tags:
  • breaking-news
  • central-vista-avenue
  • central-vista-avenue-news
  • nauguration-of-central-vista
  • pm-modi-will-inaugurate-central-vista-avenue
  • prime-minister-narendra-modi
  • traffic-advisory-issued-by-delhi-police

ਅਮਨ ਅਰੋੜਾ ਦੀ ਅਗਵਾਈ ਹੇਠ ਵਫ਼ਦ ਨੇ ਰਾਮੋਜੀ ਫਿਲਮ ਸਿਟੀ ਅਤੇ ਅੰਨਪੂਰਨਾ ਸਟੂਡੀਓਜ਼ ਦਾ ਕੀਤਾ ਦੌਰਾ

Tuesday 06 September 2022 01:24 PM UTC+00 | Tags: aam-aadmi-party aman-arora annapurna-studios breaking-news film-city-punjab news punjab-government punjab-housing-and-urban-development-minister-aman-arora punjab-news ramoji-film-city ramoji-film-city-enws the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 06 ਸਤੰਬਰ 2022: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੌਮੀ ਤੇ ਕੌਮਾਂਤਰੀ ਫਿਲਮ ਅਤੇ ਸੰਗੀਤ ਜਗਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉੱਤਰੀ ਭਾਰਤ ਦੀ ਪਹਿਲੀ ਅਤੇ ਵਿਲੱਖਣ ਫਿਲਮ ਤੇ ਮਨੋਰੰਜਨ ਸਿਟੀ ਸਥਾਪਤ ਕਰਨ ਵੱਲ ਤਵੱਜੋ ਦੇ ਰਹੀ ਹੈ, ਜਿਸ ਨਾਲ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਨੂੰ ਦੇਸ਼-ਵਿਦੇਸ਼ ਵਿੱਚ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਮੰਚ ਮਿਲੇਗਾ।

ਸੂਬੇ ਵਿੱਚ ਫਿਲਮ ਸਿਟੀ ਦੀ ਸਥਾਪਨਾ ਲਈ ਬੁਨਿਆਦੀ ਢਾਂਚੇ, ਸੰਕਲਪ ਅਤੇ ਹੋਰ ਲੋੜਾਂ ਦਾ ਵਿਸਥਾਰ ਨਾਲ ਅਧਿਐਨ ਕਰਨ ਲਈ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ (Aman Arora) ਨੇ ਇੱਕ ਵਫ਼ਦ ਸਮੇਤ ਰਾਮੋਜੀ ਫਿਲਮ ਸਿਟੀ (Ramoji Film City) ਅਤੇ ਅੰਨਪੂਰਨਾ ਸਟੂਡੀਓਜ਼, ਹੈਦਰਾਬਾਦ ਦਾ ਦੌਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮਨੋਰੰਜਨ ਉਦਯੋਗ ਲਈ ਢੁਕਵੇਂ ਸਥਾਨ 'ਤੇ ਅਤਿ-ਆਧੁਨਿਕ ਫਿਲਮ ਅਤੇ ਮਨੋਰੰਜਨ ਸਿਟੀ ਦੀ ਸਥਾਪਨਾ ਕਰਨ ਵੱਲ ਸੇਧਤ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਆਪਣੇ ਨਿਆਰੇਪਣ ਕਾਰਨ ਪੰਜਾਬ ਹਮੇਸ਼ਾ ਹੀ ਫਿਲਮ ਸਨਅਤ ਲਈ ਖਿੱਚ ਦਾ ਕੇਂਦਰ ਰਿਹਾ ਹੈ ਪਰ ਇੱਥੇ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਸਾਜ਼ੋ-ਸਾਮਾਨ ਦੀ ਘਾਟ ਹਮੇਸ਼ਾ ਰੜਕਦੀ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੀ ਕੁਦਰਤੀ ਸੁੰਦਰਤਾ, ਚਾਰ ਰੁੱਤਾਂ ਅਤੇ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਲਈ ਜਾਣੇ ਜਾਂਦੇ ਪੰਜਾਬ ਵਿੱਚ ਕੈਮਰੇ ਦੀਆਂ ਲੋੜਾਂ ਪੂਰਾ ਕਰਨ ਦੀ ਅਥਾਹ ਸਮਰੱਥਾ ਹੈ।

May be an image of 4 people, people sitting and people standing

ਹੈਦਰਾਬਾਦ ਦੇ ਮਨੋਰੰਜਨ ਮਾਹਿਰਾਂ ਦੇ ਫੀਡਬੈਕ ਸਾਂਝੀ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿਚਲੇ ਦੋ ਕੌਮਾਂਤਰੀ ਹਵਾਈ ਅੱਡਿਆਂ, ਸੂਬੇ ਦੇ ਹਰ ਪਿੰਡ ਤੱਕ ਪਹੁੰਚ ਰੱਖਣ ਵਾਲੇ ਭਾਰਤ ਦੇ ਸਭ ਤੋਂ ਵਧੀਆ ਸੜਕੀ ਸੰਪਰਕ, ਰੇਲ ਸੰਪਰਕ ਅਤੇ ਆਧੁਨਿਕ ਜੀਵਨ ਸ਼ੈਲੀ ਹਾਲੀਵੁੱਡ, ਬਾਲੀਵੁੱਡ, ਪਾਲੀਵੁੱਡ ਅਤੇ ਟਾਲੀਵੁੱਡ ਨੂੰ ਸੂਬੇ ਵੱਲ ਖਿੱਚਣ ਲਈ ਅਹਿਮ ਹਥਿਆਰ ਹਨ।

ਵਫ਼ਦ ਨੇ ਆਪਣੇ ਇੱਕ ਰੋਜ਼ਾ ਅਧਿਐਨ ਦੌਰੇ ਦੌਰਾਨ ਦੱਖਣ ਭਾਰਤ ਦੇ ਮਾਹਿਰਾਂ ਨਾਲ ਫਿਲਮ ਤੇ ਮਨੋਰੰਜਨ ਉਦਯੋਗ ਦੀਆਂ ਆਧੁਨਿਕ ਲੋੜਾਂ ਅਨੁਸਾਰ ਫਿਲਮ ਅਤੇ ਮਨੋਰੰਜਨ ਸਿਟੀ ਦੀ ਸਥਾਪਨਾ ਲਈ ਖਰੜਾ ਤਿਆਰ ਕਰਨ ਲਈ ਵਿਚਾਰ-ਵਟਾਂਦਰਾ ਕੀਤਾ। ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਸੂਬੇ ਨੂੰ ਦੇਸ਼ ਦੇ ਉੱਤਰੀ ਖੇਤਰ ਵਿੱਚ ਮਨੋਰੰਜਨ ਜਗਤ ਦਾ ਧੁਰਾ ਬਣਾਉਣ ਦੇ ਸੁਪਨੇ ਦੀ ਪੈਰਵੀ ਕਰਦਿਆਂ ਵਫ਼ਦ ਨੇ ਇਸ ਉਦਯੋਗ ਦੀਆਂ ਭਵਿੱਖੀ ਲੋੜਾਂ ਬਾਰੇ ਸੰਭਾਵਨਾਵਾਂ ਦੀ ਪੜਚੋਲ ਵੀ ਕੀਤੀ।

ਇਸ ਉੱਚ ਪੱਧਰੀ ਵਫ਼ਦ ਵਿੱਚ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਵਿੱਤ ਅਜੋਏ ਕੁਮਾਰ ਸਿਨਹਾ, ਗਮਾਡਾ ਦੇ ਮੁੱਖ ਪ੍ਰਸ਼ਾਸਕ ਅਮਨਦੀਪ ਬਾਂਸਲ, ਚੀਫ਼ ਟਾਊਨ ਪਲਾਨਰ ਪੰਜਾਬ ਪੰਕਜ ਬਾਵਾ ਅਤੇ ਇਨਵੈਸਟ ਪੰਜਾਬ ਦੇ ਸੀਨੀਅਰ ਸਲਾਹਕਾਰ ਉਤਸਵ ਕਾਂਤ ਸ਼ਾਮਲ ਸਨ।

The post ਅਮਨ ਅਰੋੜਾ ਦੀ ਅਗਵਾਈ ਹੇਠ ਵਫ਼ਦ ਨੇ ਰਾਮੋਜੀ ਫਿਲਮ ਸਿਟੀ ਅਤੇ ਅੰਨਪੂਰਨਾ ਸਟੂਡੀਓਜ਼ ਦਾ ਕੀਤਾ ਦੌਰਾ appeared first on TheUnmute.com - Punjabi News.

Tags:
  • aam-aadmi-party
  • aman-arora
  • annapurna-studios
  • breaking-news
  • film-city-punjab
  • news
  • punjab-government
  • punjab-housing-and-urban-development-minister-aman-arora
  • punjab-news
  • ramoji-film-city
  • ramoji-film-city-enws
  • the-unmute-breaking-news
  • the-unmute-latest-news
  • the-unmute-punjabi-news

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵਿਕਰਮ ਜਰਦੋਸ਼ ਨਾਲ ਮੁਲਾਕਾਤ

Tuesday 06 September 2022 01:32 PM UTC+00 | Tags: aam-aadmi-party amritsar bjp breaking-news cabinet-minister-kuldeep-singh-dhaliwal cm-bhagwant-mann darshana-vikram-jardosh government kartarpur-sahib-corridor kuldeep-singh-dhaliwal punjab-government punjab-rural-development situated-in-the-memory-of-baba-buddha-sahib-ji the-unmute-breaking-news the-unmute-punjabi-news union-minister-of-state-mrs-darshana-vikram-jardosh

ਨਵੀਂ ਦਿੱਲੀ 06 ਸਤੰਬਰ 2022: ਪੰਜਾਬ ਦੇ ਪੇਂਡੂ ਵਿਕਾਸ, ਪ੍ਰਵਾਸੀ ਭਾਰਤੀ ਮਾਮਲੇ ਅਤੇ ਖੇਤੀਬਾੜ੍ਹੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਵੱਲੋਂ ਅੱਜ ਰੇਲਵੇ ਤੇ ਟੈਕਸਟਾਈਲ ਬਾਰੇ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵਿਕਰਮ ਜਰਦੋਸ਼ (Darshana Vikram Jardosh) ਨਾਲ ਇਥੇ ਉਦਯੋਗ ਭਵਨ ਵਿਖੇ ਮੁਲਾਕਾਤ ਕੀਤੀ ਗਈ।

ਮੀਟਿੰਗ ਦੌਰਾਨ ਧਾਲੀਵਾਲ ਨੇ ਮੰਗ ਕੀਤੀ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਤੇ ਧਾਰਮਿਕ ਪੱਖ ਤੋਂ ਬਹੁਤ ਹੀ ਅਹਿਮ ਕਸਬਾ ਰਮਦਾਸ ਵਿਖੇ ਸਥਿਤ ਰੇਲਵੇ ਸਟੇਸ਼ਨ ਦੀ ਮੁੜ ਉਸਾਰੀ ਕੀਤੀ ਜਾਵੇ ਅਤੇ ਇਸ ਸਟੇਸ਼ਨ ਦਾ ਨਾਮ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਉੱਪਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਬਾਬਾ ਬੁੱਢਾ ਜੀ ਦਾ ਜਨਮ ਅਸਥਾਨ ਹੋਣ ਕਾਰਨ ਇਸ ਇਤਿਹਾਸ ਕਸਬੇ ਵਿਖੇ ਅਤੇ ਨਾਲ ਲਗਦੇ ਖੇਤਰਾਂ ਵਿਚ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿਚ ਕਈ ਇਤਿਹਾਸਕ ਗੁਰੂਦੁਆਰਾ ਸਾਹਿਬ ਸਥਿਤ ਹਨ, ਜਿਸ ਕਰਕੇ ਇਥੇ ਵੱਡੀ ਗਿਣਤੀ ਸ਼ਰਧਾਲੂ ਰੇਲਵੇ ਸਹੂਲਤ ਜ਼ਰੀਏ ਆਉਂਦੇ ਹਨ।

ਧਾਲੀਵਾਲ ਨੇ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਜਰਦੋਸ਼ ਨੂੰ ਦੱਸਿਆ ਕਿ ਰਮਦਾਸ ਕਸਬੇ ਅਤੇ ਕਰਤਾਰਪੁਰ ਸਾਹਿਬ ਕੋਰੀਡੋਰ ਲਈ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਕੇਵਲ ਇਕ ਹੀ ਰੇਲਵੇ ਲਿੰਕ ਹੈ। ਉਨ੍ਹਾਂ ਦੱਸਿਆ ਕਿ ਰਮਦਾਸ ਕਸਬੇ ਦਾ ਰੇਲਵੇ ਸਟੇਸ਼ਨ ਆਜ਼ਾਦੀ ਤੋਂ ਪਹਿਲਾਂ ਦਾ ਬਣਿਆ ਹੋਇਆ ਹੈ ਅਤੇ ਇਸਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਇਥੇ ਕੋਈ ਵੀ ਪਲੈਟਫਾਰਮ ਨਹੀਂ ਹੈ ਜਿਸ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਇਸ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ, ਦੋਧੀ, ਮੁਲਾਜ਼ਮ ਤੇ ਹੋਰ ਯਾਤਰੀ ਇਸ ਰੇਲਵੇ ਸਹੂਲਤ ਦਾ ਆਸਰਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਰੇਲਵੇ ਲਾਈਨ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਲੋਕਾਂ ਲਈ ਬਹੁਤ ਅਹਿਮ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਡੇਰਾ ਬਾਬਾ ਤੋਂ ਆਉਣ ਵਾਲੀਆਂ ਰੇਲਾਂ ਅੰਮ੍ਰਿਤਸਰ ਸ਼ਹਿਰ ਦੇ ਬਾਹਰ-ਬਾਹਰ ਵੇਰਕਾ ਸਟੇਸ਼ਨ ਤੋਂ ਹੀ ਵਾਪਸ ਪਰਤ ਜਾਂਦੀਆਂ ਹਨ ਜਿਸ ਕਰਕੇ ਸ਼ਹਿਰ ਆਉਣ ਵਾਲੇ ਯਾਤਰੀਆਂ ਅਤੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਵੱਡੀ ਮੁਸ਼ਕਿਲ ਆਉਂਦੀ ਹੈ । ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਰੇਲ ਗੱਡੀਆਂ ਨੂੰ ਵੇਰਕਾ ਦੀ ਥਾਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਚਲਾਇਆ ਜਾਵੇ।

ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਦੱਸਿਆ ਕਿ ਉਸਾਰੂ ਮਾਹੌਲ ਵਿਚ ਹੋਈ ਇਸ ਮੀਟਿੰਗ ਦੌਰਾਨ ਸ੍ਰੀਮਤੀ ਜਰਦੋਸ਼ ਵੱਲੋਂ ਇਸ ਸਬੰਧੀ ਜਲਦ ਹੀ ਕਦਮ ਚੁੱਕਣ ਦਾ ਭਰੋਸਾ ਦਿੱਤਾ ਗਿਆ ਹੈ। ਮੀਟਿੰਗ ਉਪਰੰਤ ਮੀਡੀਆ ਵੱਲੋਂ ਸੁਪਰੀਮ ਕੋਰਟ ਦੁਆਰਾ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਪੰਜਾਬ ਤੇ ਹਰਿਆਣਾ ਨੂੰ ਸਹਿਯੋਗ ਮੀਟਿੰਗ ਕਰਨ ਬਾਰੇ ਦਿੱਤੇ ਆਦੇਸ਼ਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸਰਬ ਉੱਚ ਅਦਾਲਤ ਦਾ ਸਤਿਕਾਰ ਕਰਦੀ ਹੈ ਅਤੇ ਪੰਜਾਬ ਵੱਲੋਂ ਇਸ ਸਬੰਧੀ ਮੀਟਿੰਗ ਹੌਣ ਤੇ ਆਪਣਾ ਪੱਖ ਰੱਖਿਆ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਪਹਿਲਾਂ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ ਪਾਸ ਹੋਰਨਾਂ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਅਤੇ ਸੂਬਾ ਖੁਦ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨਾਲ ਜੂਝ ਰਿਹਾ ਹੈ।

The post ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵਿਕਰਮ ਜਰਦੋਸ਼ ਨਾਲ ਮੁਲਾਕਾਤ appeared first on TheUnmute.com - Punjabi News.

Tags:
  • aam-aadmi-party
  • amritsar
  • bjp
  • breaking-news
  • cabinet-minister-kuldeep-singh-dhaliwal
  • cm-bhagwant-mann
  • darshana-vikram-jardosh
  • government
  • kartarpur-sahib-corridor
  • kuldeep-singh-dhaliwal
  • punjab-government
  • punjab-rural-development
  • situated-in-the-memory-of-baba-buddha-sahib-ji
  • the-unmute-breaking-news
  • the-unmute-punjabi-news
  • union-minister-of-state-mrs-darshana-vikram-jardosh

Asia Cup 2022: ਟਾਸ ਜਿੱਤ ਕੇ ਸ੍ਰੀਲੰਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ, ਭਾਰਤੀ ਟੀਮ 'ਚ ਬਦਲਾਅ

Tuesday 06 September 2022 01:45 PM UTC+00 | Tags: aisa-cup aisa-cup-latest-news aisa-cup-live-score aisa-cup-super-4-match arshdeep-singh bcci bhuvneshwar-kumar breaking-news cricket cricket-news icc indian-team ind-vs-sri ravichandran-ashwin sports-news sri-lanka yuzvendra-chahal

ਚੰਡੀਗੜ੍ਹ 06 ਸਤੰਬਰ 2022: (Asia Cup 2022 IND vs SRI) ਏਸ਼ੀਆ ਕੱਪ 2022 ਦੇ ਸੁਪਰ-4 'ਚ ਅੱਜ ਭਾਰਤੀ ਟੀਮ ਦਾ ਸ਼੍ਰੀਲੰਕਾ ਨਾਲ ਮੁਕਾਬਲਾ ਕੁਝ ਦੇਰ ਬਾਅਦ ਸ਼ੁਰੂ ਹੋ ਜਾਵੇਗਾ | ਸ਼੍ਰੀਲੰਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ | ਭਾਰਤੀ ਟੀਮ(Indian team) ਲਈ ਇਹ ਮੁਕਾਬਲਾ ਕਾਫੀ ਅਹਿਮ ਹੈ |

ਭਾਰਤੀ ਟੀਮ ਨੂੰ ਆਪਣਾ ਖ਼ਿਤਾਬ ਬਚਾਉਣ ਜਿੱਤ ਦਰਜ ਕਰਨੀ ਪਵੇਗੀ ਕਿਉਂਕਿ ਜੇਕਰ ਉਹ ਅੱਜ ਆਪਣਾ ਮੈਚ ਹਾਰ ਜਾਂਦੀ ਹੈ ਤਾਂ ਉਸ ਦੇ ਇਸ ਟੂਰਨਾਮੈਂਟ 'ਚ ਬਣੇ ਰਹਿਣ ਦੀ ਸੰਭਾਵਨਾ ਲਗਭਗ ਖ਼ਤਮ ਹੋ ਜਾਵੇਗੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਰਵੀ ਬਿਸ਼ਨੋਈ ਦੀ ਜਗ੍ਹਾ ਰਵੀਚੰਦਰਨ ਅਸ਼ਵਿਨ ਨੂੰ ਪਲੇਇੰਗ-11 ‘ਚ ਮੌਕਾ ਦਿੱਤਾ ਗਿਆ ਹੈ।

The post Asia Cup 2022: ਟਾਸ ਜਿੱਤ ਕੇ ਸ੍ਰੀਲੰਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ, ਭਾਰਤੀ ਟੀਮ ‘ਚ ਬਦਲਾਅ appeared first on TheUnmute.com - Punjabi News.

Tags:
  • aisa-cup
  • aisa-cup-latest-news
  • aisa-cup-live-score
  • aisa-cup-super-4-match
  • arshdeep-singh
  • bcci
  • bhuvneshwar-kumar
  • breaking-news
  • cricket
  • cricket-news
  • icc
  • indian-team
  • ind-vs-sri
  • ravichandran-ashwin
  • sports-news
  • sri-lanka
  • yuzvendra-chahal

NZ vs AUS ODI: ਰੋਮਾਂਚਕ ਮੁਕਾਬਲੇ 'ਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 2 ਵਿਕਟਾਂ ਨਾਲ ਦਿੱਤੀ ਮਾਤ

Tuesday 06 September 2022 01:56 PM UTC+00 | Tags: aaron-finch adam-zampa alex-carey-wk australia-cricket-team aus-vs-nz-match breaking-news cameron-green cricket-news icc kane-williamson nz-vs-aus-odi-live-score nz-vs-aus-odi-news nz-vs-aus-odi-series sports-news team-captain-kane-williamson the-unmute-breaking-news the-unmute-punjab

ਚੰਡੀਗੜ੍ਹ 06 ਸਤੰਬਰ 2022: ਆਸਟ੍ਰੇਲੀਆ (Australia) ਕ੍ਰਿਕਟ ਟੀਮ ਨੇ ਮੰਗਲਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ ਸ਼ਾਨਦਾਰ ਜਿੱਤ ਦਰਜ ਕੀਤੀ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਸਿਰਫ 44 ਦੌੜਾਂ ‘ਤੇ 5 ਵਿਕਟਾਂ ਗੁਆਉਣ ਦੇ ਬਾਵਜੂਦ ਮੇਜ਼ਬਾਨ ਟੀਮ ਨੇ 232 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤ ਦਰਜ ਕੀਤੀ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ 9 ਵਿਕਟਾਂ ‘ਤੇ 232 ਦੌੜਾਂ ਬਣਾਈਆਂ। ਆਸਟ੍ਰੇਲੀਆ ਨੇ ਐਲੇਕਸ ਕੈਰੀ ਅਤੇ ਕੈਮਰਨ ਗ੍ਰੀਨ ਦੇ ਅਰਧ ਸੈਂਕੜਿਆਂ ਦੀ ਬਦੌਲਤ 45 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਾਨਦਾਰ ਜਿੱਤ ਦਰਜ ਕੀਤੀ।

ਮੰਗਲਵਾਰ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਆਸਟ੍ਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ (New Zealand) ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਡੇਵੋਨ ਕੋਨਵੇ, ਕੇਨ ਵਿਲੀਅਮਸਨ ਅਤੇ ਟਾਮ ਲੈਥਮ ਨੇ ਟੀਮ ਲਈ ਸ਼ਾਨਦਾਰ ਪਾਰੀਆਂ ਖੇਡੀਆਂ। ਕੋਈ ਵੀ ਬੱਲੇਬਾਜ਼ ਅਰਧ ਸੈਂਕੜੇ ਤੱਕ ਨਹੀਂ ਪਹੁੰਚ ਸਕਿਆ ਪਰ ਮਜ਼ਬੂਤ ​​ਕੀਵੀ ਟੀਮ ਲਾਭਦਾਇਕ ਯੋਗਦਾਨ ਸਦਕਾ ਨਿਰਧਾਰਤ 50 ਓਵਰਾਂ ਵਿੱਚ 9 ਵਿਕਟਾਂ 'ਤੇ 232 ਦੌੜਾਂ ਤੱਕ ਪਹੁੰਚ ਸਕੀ। ਗ੍ਰੇਨ ਮੈਕਸਵੈੱਲ ਨੇ 4 ਵਿਕਟਾਂ ਲਈਆਂ ਜਦਕਿ ਜੋਸ ਹੇਡਲਵੁੱਡ ਨੇ 3 ਵਿਕਟਾਂ ਲਈਆਂ।

The post NZ vs AUS ODI: ਰੋਮਾਂਚਕ ਮੁਕਾਬਲੇ ‘ਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 2 ਵਿਕਟਾਂ ਨਾਲ ਦਿੱਤੀ ਮਾਤ appeared first on TheUnmute.com - Punjabi News.

Tags:
  • aaron-finch
  • adam-zampa
  • alex-carey-wk
  • australia-cricket-team
  • aus-vs-nz-match
  • breaking-news
  • cameron-green
  • cricket-news
  • icc
  • kane-williamson
  • nz-vs-aus-odi-live-score
  • nz-vs-aus-odi-news
  • nz-vs-aus-odi-series
  • sports-news
  • team-captain-kane-williamson
  • the-unmute-breaking-news
  • the-unmute-punjab

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ 2, 000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਸ ਬਿਉਰੋ ਵੱਲੋਂ ਮੁਕੱਦਮਾ ਦਰਜ

Tuesday 06 September 2022 02:07 PM UTC+00 | Tags: aam-aadmi-party breaking-news cm-bhagwant-mann district-education-officer-fazlika district-fazilka news punjabi-latest-news punjabi-news punjab-police punjab-vigilance-bureau sukhwinder-singh-clerk-l.a. the-unmute-breaking-news the-unmute-punjab the-unmute-punjabi-news vigilance-bureau vigilance-bureau-latest-news

ਚੰਡੀਗੜ੍ਹ 06 ਸਤੰਬਰ 2022: ਵਿਜੀਲੈਸ ਬਿਉਰੋ (Vigilance Bureau) ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਫਾਜਿਲਕਾ ਵਿਖੇ ਤਾਇਨਾਤ ਕਲਰਕ ਸੁਖਵਿੰਦਰ ਸਿੰਘ ਖ਼ਿਲਾਫ 2, 000 ਰੁਪਏ ਰਿਸ਼ਵਤ ਹਾਸਲ ਕਰਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਸ ਬਿਉਰੋ (Vigilance Bureau) ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਅੰਕੁਰ ਗੋਇਲ ਵਾਸੀ ਨਵੀਂ ਅਬਾਦੀ ਅਬੋਹਰ, ਜਿਲਾ ਫ਼ਾਜ਼ਿਲਕਾ ਵੱਲੋਂ ਐਂਟੀ ਕੁਰੱਪਸ਼ਨ ਹੈਲਪਲਾਈਨ ਉਪਰ ਦਰਜ ਕਰਵਾਈ ਸ਼ਿਕਾਇਤ ਦੇ ਅਧਾਰ 'ਤੇ ਤਿਆਰ ਪੜਤਾਲੀਆ ਰਿਪੋਰਟ ਉਪਰੰਤ ਮੁਲਜ਼ਮ ਸੁਖਵਿੰਦਰ ਸਿੰਘ ਖਿਲਾਫ਼ ਭਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਜੁਰਮ ਅ/ਧ 7 ਤਹਿਤ ਵਿਜੀਲੈਸ ਬਿਉਰੋ ਦੇ ਥਾਣਾ ਫ਼ਿਰੋਜ਼ਪੁਰ ਵਿਖੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।

ਕੇਸ ਦੇ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਆਨਲਾਈਨ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸਦੀ ਦਾਦੀ ਸ਼ਕੁੰਤਲਾ ਦੇਵੀ ਸਿੱਖਿਆ ਵਿਭਾਗ ਵਿੱਚੋਂ ਸੇਵਾਦਾਰਨੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਈ ਸੀ ਅਤੇ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਮਹਿਕਮੇ ਵੱਲੋਂ ਉਸ ਦੀ ਪੈਨਸ਼ਨ ਅਜੇ ਤੱਕ ਨਹੀਂ ਲਗਾਈ ਗਈ।

ਇਸ ਸਬੰਧੀ ਉਕਤ ਸੁਖਵਿੰਦਰ ਸਿੰਘ ਕਲਰਕ ਨੇ ਪੈਨਸ਼ਨ ਲਾਉਣ ਸਬੰਧੀ ਐਲ.ਏ. ਅਤੇ ਡਿਪਟੀ ਡੀ.ਓ. ਦੇ ਨਾਮ ਉਪਰ 2, 000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਿਸ ਪਿੱਛੋਂ ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਇਹ ਰਾਸ਼ੀ ਉਕਤ ਮੁਲਜ਼ਮ ਦੇ ਮੋਬਾਇਲ ਨੰਬਰ ਉਪਰ ਗੂਗਲ ਪੇਅ ਕਰ ਦਿੱਤੀ ਅਤੇ ਫੋਨ ਉਪਰ ਹੋਈ ਸਾਰੀ ਗੱਲਬਾਤ ਰਿਕਾਰਡ ਕਰ ਲਈ। ਇਸ ਉਪਰੰਤ ਵਿਜੀਲੈਸ ਬਿਉਰੋ ਨੇ ਸ਼ਿਕਾਇਤ ਦੇ ਅਧਾਰ 'ਤੇ ਪੜਤਾਲੀਆ ਰਿਪੋਰਟ ਤਿਆਰ ਕਰਕੇ ਇਹ ਮੁਕੱਦਮਾ ਦਰਜ ਕੀਤਾ ਹੈ।

The post ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ 2, 000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਸ ਬਿਉਰੋ ਵੱਲੋਂ ਮੁਕੱਦਮਾ ਦਰਜ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • district-education-officer-fazlika
  • district-fazilka
  • news
  • punjabi-latest-news
  • punjabi-news
  • punjab-police
  • punjab-vigilance-bureau
  • sukhwinder-singh-clerk-l.a.
  • the-unmute-breaking-news
  • the-unmute-punjab
  • the-unmute-punjabi-news
  • vigilance-bureau
  • vigilance-bureau-latest-news

Asia Cup 2022: ਭਾਰਤੀ ਟੀਮ ਲਈ ਬੁਰੀ ਖ਼ਬਰ, ਗੇਂਦਬਾਜ ਅਵੇਸ਼ ਖਾਨ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਸੰਭਾਵਨਾ

Tuesday 06 September 2022 02:22 PM UTC+00 | Tags: aisa-cup-news asia-cup-2022 avesh-khan-news bcci bowler-avesh-khan breaking-news icc ndian-cricket-team news sri-lanka the-unmute-breaking-news the-unmute-punjabi-news the-unmute-sports-news

ਚੰਡੀਗੜ੍ਹ 06 ਸਤੰਬਰ 2022: ਭਾਰਤ ਨੂੰ ਏਸ਼ੀਆ ਕੱਪ 2022 (Asia Cup 2022) ਦੇ ਫਾਈਨਲ ‘ਚ ਪਹੁੰਚਣ ਲਈ ਅੱਜ ਸ਼੍ਰੀਲੰਕਾ ਨੂੰ ਹਰਾਉਣਾ ਹੋਵੇਗਾ। ਇਸ ਦੌਰਾਨ ਮੈਚ ਤੋਂ ਸਿਰਫ਼ ਢਾਈ ਘੰਟੇ ਪਹਿਲਾਂ ਭਾਰਤੀ ਟੀਮ ਲਈ ਬੁਰੀ ਖ਼ਬਰ ਆਈ। ਅਵੇਸ਼ ਖਾਨ (Avesh Khan) ਦੇ ਬੀਮਾਰੀ ਕਾਰਨ ਪੂਰੇ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ। ਅਵੇਸ਼ 5 ਦਿਨਾਂ ਤੋਂ ਹੋਟਲ ਤੋਂ ਨਹੀਂ ਨਿਕਲਿਆ ਹੈ।

ਏਸ਼ੀਆ ਕੱਪ ‘ਚ ਭਾਰਤ ਨੂੰ ਸ਼੍ਰੀਲੰਕਾ ਤੋਂ ਇਲਾਵਾ ਅਫਗਾਨਿਸਤਾਨ ਖਿਲਾਫ ਵੀ ਮੈਚ ਖੇਡਣਾ ਹੈ। ਜੇਕਰ ਟੀਮ ਇੰਡੀਆ ਇਹ ਦੋਵੇਂ ਮੈਚ ਜਿੱਤ ਜਾਂਦੀ ਹੈ ਤਾਂ ਫਾਈਨਲ ਲਈ ਉਸ ਦੀ ਟਿਕਟ ਯਕੀਨੀ ਹੈ। ਬੀਸੀਸੀਆਈ ਦੇ ਸੂਤਰਾਂ ਨੇ ਦੱਸਿਆ ਹੈ ਕਿ ਅਵੇਸ਼ ਖਾਨ (Avesh Khan) ਦੇ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੀ ਥਾਂ ਕੁਲਦੀਪ ਸੇਨ ਜਾਂ ਦੀਪਕ ਚਾਹਰ ਨੂੰ ਮੌਕਾ ਦਿੱਤਾ ਜਾ ਸਕਦਾ ਹੈ, ਤਾਂ ਜੋ ਤੇਜ਼ ਗੇਂਦਬਾਜ਼ੀ ਵਿਭਾਗ ਨੂੰ ਮਜ਼ਬੂਤ ​​ਕੀਤਾ ਜਾ ਸਕੇ।

The post Asia Cup 2022: ਭਾਰਤੀ ਟੀਮ ਲਈ ਬੁਰੀ ਖ਼ਬਰ, ਗੇਂਦਬਾਜ ਅਵੇਸ਼ ਖਾਨ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਸੰਭਾਵਨਾ appeared first on TheUnmute.com - Punjabi News.

Tags:
  • aisa-cup-news
  • asia-cup-2022
  • avesh-khan-news
  • bcci
  • bowler-avesh-khan
  • breaking-news
  • icc
  • ndian-cricket-team
  • news
  • sri-lanka
  • the-unmute-breaking-news
  • the-unmute-punjabi-news
  • the-unmute-sports-news

ਜਨਰਲ ਮਨੋਜ ਪਾਂਡੇ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਵਿਚਾਲੇ ਸੁਰੱਖਿਆ ਮੁੱਦਿਆਂ 'ਤੇ ਹੋਈ ਚਰਚਾ

Tuesday 06 September 2022 02:37 PM UTC+00 | Tags: breaking-news chief-of-army-staff-general-manoj-pande manoj-pande-met-nepal-prime-minister nepal nepal-army nepal-nepal-relation nepal-prime-minister news president-vidya-devi-bhandari prime-minister-sher-bahadur-deuba punjabi-news the-unmute-punjabi-news the-unmute-report

ਚੰਡੀਗੜ੍ਹ 06 ਸਤੰਬਰ 2022: ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ (General Manoj Pande) ਆਪਣੇ ਪੰਜ ਦਿਨਾਂ ਦੌਰੇ ‘ਤੇ ਹਨ, ਇਸਦੇ ਚੱਲਦੇ ਅੱਜ ਜਨਰਲ ਮਨੋਜ ਪਾਂਡੇ ਨੇ ਮੰਗਲਵਾਰ ਨੂੰ ਕਾਠਮੰਡੂ ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ (Prime Minister Sher Bahadur Deuba) ਨਾਲ ਮੁਲਾਕਾਤ ਕੀਤੀ। ਨੇਪਾਲੀ ਫੌਜ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।

ਇਸ ਦੌਰਾਨ ਦੋਵਾਂ ਵਿਚਾਲੇ ਸੁਰੱਖਿਆ ਨਾਲ ਜੁੜੇ ਕਈ ਮੁੱਦਿਆਂ ‘ਤੇ ਚਰਚਾ ਹੋਈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਉਨ੍ਹਾਂ ਨੂੰ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਨੇਪਾਲ ਫੌਜ ਦੇ ਆਨਰੇਰੀ ਜਨਰਲ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਕੋਲ ਦੇਸ਼ ਦੇ ਰੱਖਿਆ ਮੰਤਰੀ ਦਾ ਵਾਧੂ ਚਾਰਜ ਵੀ ਹੈ।

ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਆਪਣੇ ਪੰਜ ਦਿਨਾਂ ਸਰਕਾਰੀ ਦੌਰੇ ‘ਤੇ ਨੇਪਾਲ ‘ਚ ਹਨ। ਇਸ ਦੌਰਾਨ ਉਹ ਦੇਸ਼ ਦੇ ਚੋਟੀ ਦੇ ਨਾਗਰਿਕ ਅਤੇ ਫੌਜੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਆਪਣੇ ਦੌਰੇ ਦੌਰਾਨ ਜਨਰਲ ਪਾਂਡੇ ਅਗਨੀਪਥ ਯੋਜਨਾ ਵਿੱਚ ਨੇਪਾਲ ਦੇ ਗਰੇਖਿਆਂ ਨੂੰ ਸ਼ਾਮਲ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕਰਨਗੇ। ਜਨਰਲ ਮਨੋਜ ਪਾਂਡੇ ਐਤਵਾਰ ਨੂੰ ਆਪਣੇ ਪੰਜ ਦਿਨਾਂ ਦੌਰੇ ‘ਤੇ ਨੇਪਾਲ ਰਵਾਨਾ ਹੋ ਗਏ। ਉਹ 8 ਸਤੰਬਰ ਨੂੰ ਕਾਠਮੰਡੂ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਣਗੇ।

The post ਜਨਰਲ ਮਨੋਜ ਪਾਂਡੇ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਵਿਚਾਲੇ ਸੁਰੱਖਿਆ ਮੁੱਦਿਆਂ ‘ਤੇ ਹੋਈ ਚਰਚਾ appeared first on TheUnmute.com - Punjabi News.

Tags:
  • breaking-news
  • chief-of-army-staff-general-manoj-pande
  • manoj-pande-met-nepal-prime-minister
  • nepal
  • nepal-army
  • nepal-nepal-relation
  • nepal-prime-minister
  • news
  • president-vidya-devi-bhandari
  • prime-minister-sher-bahadur-deuba
  • punjabi-news
  • the-unmute-punjabi-news
  • the-unmute-report

ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ 'ਤੇ ਸੁਪਰੀਮ ਕੋਰਟ ਵਲੋਂ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ

Tuesday 06 September 2022 02:49 PM UTC+00 | Tags: ashish-mishra lakhimpur-kheri-violence lakhimpur-kheri-violence-case news punjab-news supreme-court supreme-court-issues-notice-to-uttar-pradesh-government the-unmute-breaking-news the-unmute-punjabi-news uttar-pradesh-police

ਚੰਡੀਗੜ੍ਹ 06 ਸਤੰਬਰ 2022: ਲਖੀਮਪੁਰ ਖੇੜੀ ਹਿੰਸਾ ਨਾਲ ਸਬੰਧਤ ਮਾਮਲੇ ਵਿੱਚ ਆਸ਼ੀਸ਼ ਮਿਸ਼ਰਾ (Ashish Mishra) ਵੱਲੋਂ ਦਾਇਰ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਆਸ਼ੀਸ਼ ਮਿਸ਼ਰਾ ਕੇਂਦਰੀ ਮੰਤਰੀ ਅਜੈ ਮਿਸ਼ਰਾ ‘ਟੈਨੀ’ ਦਾ ਪੁੱਤਰ ਹੈ ਅਤੇ ਲਖੀਮਪੁਰ ਖੇੜੀ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਹੈ।

ਜਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੀ ਫੇਰੀ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ 3 ਅਕਤੂਬਰ, 2021 ਨੂੰ ਹੋਈ ਇਸ ਦੌਰਾਨ ਵਾਪਰੀ ਘਟਨਾ ਵਿੱਚ ਅੱਠ ਜਣੇ ਮਾਰੇ ਗਏ ਸਨ। ਉੱਤਰ ਪ੍ਰਦੇਸ਼ ਪੁਲਿਸ ਦੁਆਰਾ ਦਰਜ ਕੀਤੀ ਗਈ ਐਫਆਈਆਰ ਦੇ ਅਨੁਸਾਰ, ਚਾਰ ਕਿਸਾਨਾਂ ਦੀ ਇੱਕ ਐਸਯੂਵੀ ਹੇਠਾਂ ਕੁਚਲ ਕੇ ਮੌਤ ਹੋ ਗਈ, ਜਿਸ ਵਿੱਚ ਆਸ਼ੀਸ਼ ਮਿਸ਼ਰਾ ਬੈਠਾ ਸੀ। ਇਸ ਦੌਰਾਨ ਕੇਂਦਰ ਦੇ ਉਸ ਸਮੇਂ ਦੇ ਵਿਵਾਦਗ੍ਰਸਤ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਹੋਈ ਹਿੰਸਾ ਵਿੱਚ ਇੱਕ ਪੱਤਰਕਾਰ ਦੀ ਵੀ ਮੌਤ ਹੋ ਗਈ ਸੀ।

26 ਜੁਲਾਈ ਨੂੰ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਆਸ਼ੀਸ਼ ਮਿਸ਼ਰਾ (Ashish Mishra) ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਅਰਜ਼ੀ ‘ਤੇ ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਐਮਐਮ ਸੁੰਦਰੇਸ਼ ਦੀ ਬੈਂਚ ਸੁਣਵਾਈ ਕਰ ਰਹੀ ਸੀ। ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਕ 26 ਸਤੰਬਰ ਤੈਅ ਕੀਤੀ ਹੈ।

The post ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ 'ਤੇ ਸੁਪਰੀਮ ਕੋਰਟ ਵਲੋਂ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ appeared first on TheUnmute.com - Punjabi News.

Tags:
  • ashish-mishra
  • lakhimpur-kheri-violence
  • lakhimpur-kheri-violence-case
  • news
  • punjab-news
  • supreme-court
  • supreme-court-issues-notice-to-uttar-pradesh-government
  • the-unmute-breaking-news
  • the-unmute-punjabi-news
  • uttar-pradesh-police

ਪੰਜਾਬ ਸਰਕਾਰ ਵਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਣ ਵਾਲੇ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਕਰਨ ਦਾ ਫੈਸਲਾ

Tuesday 06 September 2022 02:57 PM UTC+00 | Tags: 2013 aam-aadmi-party breaking-news chief-minister-bhagwant-mann civil-supplies-and-consumer-affairs cm-bhagwant-mann congress covid lal-chand-kataruchak minister-of-food national-food-security-act news punjab-government punjab-smart-ration-card-scheme smart-ration-card-scheme the-unmute-punjabi-news

ਚੰਡੀਗੜ੍ਹ 06 ਸਤੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਖੁਰਾਕ ਸੁਰੱਖਿਆ ਦਾ ਪੂਰਾ ਲਾਭ ਦੇਣ ਲਈ ਵਚਨਬੱਧ ਹੈ। ਇਸ ਲਈ ਕੌਮੀ ਖੁਰਾਕ ਸੁਰੱਖਿਆ ਐਕਟ, 2013/ਸਮਾਰਟ ਰਾਸ਼ਨ ਕਾਰਡ ਸਕੀਮ (Smart Ration Card Scheme) ਅਧੀਨ ਆਉਣ ਵਾਲੇ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਨਾਜਾਇਜ਼ ਤਰੀਕੇ ਨਾਲ਼ ਰਾਸ਼ਨ ਲੈ ਰਹੇ ਲੋਕਾਂ ਨੂੰ ਇਸ ਸਕੀਮ ਤੋਂ ਬਾਹਰ ਰੱਖਿਆ ਜਾਵੇ।

ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਆਉਂਦੇ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਨਵੇਂ ਸਿਰੇ ਤੋਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਤਹਿਤ ਵਿਭਾਗ ਦੇ ਆਰ.ਸੀ.ਐਮ.ਐਸ. ਪੋਰਟਲ 'ਤੇ ਮੌਜੂਦ ਹਰ ਸ਼੍ਰੇਣੀ (ਸਿਵਾਏ ਐਚ.ਆਈ.ਵੀ./ਏਡਜ਼ ਪ੍ਰਭਾਵਿਤ, ਮਹਿਲਾ ਵਰਕਰ ਅਤੇ ਕੋਵਿਡ ਦੌਰਾਨ ਜਿਹੜੇ ਬੱਚਿਆਂ ਦੇ ਮਾਤਾ-ਪਿਤਾ ਜਾਂ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ ਸੀ), ਦੇ ਸ਼ਾਮਲ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਕਰਦੇ ਹੋਏ ਅਯੋਗ ਲਾਭਪਾਤਰੀਆਂ ਦੇ ਨਾਮ/ਕਾਰਡ ਕੱਟਣ ਦਾ ਫੈਸਲਾ ਲਿਆ ਗਿਆ ਹੈ।

ਮੰਤਰੀ ਨੇ ਅੱਗੇ ਦੱਸਿਆ ਕਿ ਵੈਰੀਫਿਕੇਸ਼ਨ ਦਾ ਕੰਮ ਸੂਬੇ ਭਰ ਵਿੱਚ ਸਬੰਧਤ ਡਿਪਟੀ ਕਮਿਸ਼ਨਰ/ਐਸ.ਡੀ.ਐਮ. ਦੀ ਨਿਗਰਾਨੀ ਹੇਠ ਕੀਤਾ ਜਾਵੇਗਾ ਅਤੇ ਇਸ ਲਈ ਕਮੇਟੀਆਂ ਵੀ ਗਠਿਤ ਕੀਤੀਆਂ ਜਾਣਗੀਆਂ। ਪੇਂਡੂ ਹਲਕਿਆਂ ਲਈ ਸਬੰਧਤ ਮਾਲ ਪਟਵਾਰੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਨਾਮਜ਼ਦ ਕੋਈ ਇੱਕ ਅਧਿਕਾਰੀ ਜੋ ਕਿ ਜੀ.ਓ.ਜੀ. ਮੈਂਬਰ ਹੋਵੇ, ਇਸ ਕਮੇਟੀ ਦਾ ਮੈਂਬਰ ਬਣ ਸਕਦਾ ਹੈ। ਸ਼ਹਿਰੀ ਹਲਕਿਆਂ ਲਈ ਸਬੰਧਤ ਕਾਰਜਸਾਧਕ ਅਫ਼ਸਰ, ਕਮਿਸ਼ਨਰ ਮਿਊਂਸਿਪਲ ਕਾਰਪੋਰੇਸ਼ਨ ਜਾਂ ਉਹਨਾਂ ਦੇ ਪ੍ਰਤੀਨਿਧੀ ਅਤੇ ਸਬੰਧਤ ਜੀ.ਓ.ਜੀ. ਮੈਂਬਰ (ਉਪਲਬਧਤਾ ਅਨੁਸਾਰ) ਕਮੇਟੀਆਂ ਦੇ ਮੈਂਬਰ ਹੋਣਗੇ।

ਮੌਜੂਦਾ ਲਾਭਪਾਤਰੀਆਂ ਦੀਆਂ ਸੂਚੀਆਂ ਅਤੇ ਨਿਰਧਾਰਤ ਫਾਰਮ ਸਬੰਧਤ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਤੋਂ ਹਾਸਲ ਕਰਕੇ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਦੌਰਾਨ ਸਾਰੇ ਮੌਜੂਦਾ ਲਾਭਪਾਤਰੀਆਂ ਦੇ ਯੋਗ/ਅਯੋਗ ਹੋਣ ਦੇ ਵੇਰਵੇ ਲਾਜ਼ਮੀ ਤੌਰ 'ਤੇ ਇਹਨਾਂ ਵਿੱਚ ਦਰਜ ਕੀਤੇ ਜਾਣਗੇ ਅਤੇ ਵੈਰੀਫਿਕੇਸ਼ਨ ਦੌਰਾਨ ਅਯੋਗ ਪਾਏ ਜਾਣ ਵਾਲੇ ਲਾਭਪਾਤਰੀਆਂ ਦੇ ਨਾਮ ਕੱਟੇ ਜਾਣ ਦੇ ਕਾਰਨ ਸਪਸ਼ਟ ਕੀਤੇ ਜਾਣਗੇ। ਇਸ ਤੋਂ ਇਲਾਵਾ ਕੈਂਟੋਨਮੈਂਟ ਏਰੀਏ ਲਈ ਸਬੰਧਤ ਜ਼ਿਲ੍ਹੇ ਦੇ ਡੀ.ਸੀ. ਵੱਲੋਂ ਆਪਣੀ ਗਠਿਤ ਕਮੇਟੀ ਵੱਲ਼ੋਂ ਹੀ ਵੈਰੀਫਿਕੇਸ਼ਨ ਕਰਵਾਈ ਜਾਵੇਗੀ।

ਕਟਾਰੂਚੱਕ ਨੇ ਅਗਾਂਹ ਜਾਣਕਾਰੀ ਦਿੱਤੀ ਕਿ ਵੈਰੀਫਿਕੇਸ਼ਨ ਕੀਤੇ ਗਏ ਫਾਰਮ ਰੋਜ਼ਾਨਾ ਆਧਾਰ 'ਤੇ ਸਬੰਧਤ ਜ਼ਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਨੂੰ ਭੇਜਣੇ ਯਕੀਨੀ ਬਣਾਏ ਜਾਣਗੇ ਤਾਂ ਜੋ ਇਹ ਸਾਰਾ ਡਾਟਾ ਆਰ.ਸੀ.ਐਮ.ਐਸ. ਪੋਰਟਲ 'ਤੇ ਅਪਲੋਡ ਕੀਤਾ ਜਾ ਸਕੇ। ਇਸ ਤੋਂ ਇਲਾਵਾ ਇਹ ਸਾਰੀ ਕਾਰਵਾਈ ਹਰ ਜ਼ਿਲ੍ਹੇ ਵਿੱਚ 30 ਸਤੰਬਰ, 2022 ਤੱਕ ਮੁਕੰਮਲ ਕਰਕੇ ਯੋਗ/ਅਯੋਗ ਲਾਭਪਾਤਰੀ ਪਰਿਵਾਰਾਂ ਦੀਆਂ ਅੰਤਿਮ ਤਸਦੀਕਸ਼ੁੱਦਾ ਸੂਚੀਆਂ ਸਬੰਧਤ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਦੇ ਦਫ਼ਤਰ ਨੂੰ ਭੇਜੀਆਂ ਜਾਣਗੀਆਂ ਜੋ ਕਿ ਵੈਰੀਫਿਕੇਸ਼ਨ ਤੋਂ ਪਹਿਲਾਂ ਲਾਭਪਾਤਰੀ, ਵੈਰੀਫਿਕੇਸ਼ਨ ਦੇ ਦੌਰਾਨ ਅਯੋਗ ਪਾਏ ਗਏ ਲਾਭਪਾਤਰੀ ਅਤੇ ਵੈਰੀਫਿਕੇਸ਼ਨ ਦੇ ਦੌਰਾਨ ਯੋਗ ਪਾਏ ਗਏ ਲਾਭਪਾਤਰੀ, ਆਦਿ ਮਾਪਦੰਡਾਂ 'ਤੇ ਅਧਾਰਤ ਹੋਣਗੀਆਂ। ਨਿਰਧਾਰਿਤ ਮਾਪਦੰਡਾਂ ਦੇ ਸਨਮੁੱਖ ਮੌਜੂਦਾ ਲਾਭਪਾਤਰੀਆਂ ਨੂੰ ਯੋਗ/ਅਯੋਗ ਕਰਾਰ ਦੇਣ ਲਈ ਸਬੰਧਤ ਡੀ.ਸੀ./ਐਸ.ਡੀ.ਐਮ. ਅੰਤਿਮ ਸਮਰੱਥ ਅਧਿਕਾਰੀ ਹੋਵੇਗਾ।

The post ਪੰਜਾਬ ਸਰਕਾਰ ਵਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਣ ਵਾਲੇ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਕਰਨ ਦਾ ਫੈਸਲਾ appeared first on TheUnmute.com - Punjabi News.

Tags:
  • 2013
  • aam-aadmi-party
  • breaking-news
  • chief-minister-bhagwant-mann
  • civil-supplies-and-consumer-affairs
  • cm-bhagwant-mann
  • congress
  • covid
  • lal-chand-kataruchak
  • minister-of-food
  • national-food-security-act
  • news
  • punjab-government
  • punjab-smart-ration-card-scheme
  • smart-ration-card-scheme
  • the-unmute-punjabi-news

ਮੋਹਾਲੀ 'ਚ ਮੇਲੇ ਦੌਰਾਨ ਝੂਲਾ ਡਿੱਗਣ ਦੇ ਮਾਮਲੇ 'ਚ ਪੁਲਿਸ ਵਲੋਂ ਤਿੰਨ ਵਿਅਕਤੀ ਗ੍ਰਿਫਤਾਰ

Tuesday 06 September 2022 03:12 PM UTC+00 | Tags: breaking-news latest-mohali-news mohali-fair. mohali-news mohali-police news phase-8-dussehra-ground-in-mohali punjab-government punjab-police swing-falling-during-the-fair-in-mohali the-unmute-breaking-news

ਚੰਡੀਗੜ੍ਹ 06 ਸਤੰਬਰ 2022: ਮੋਹਾਲੀ ਮੇਲੇ (Mohali fair) 'ਚ ਵਾਪਰੇ ਹਾਦਸੇ ਨੂੰ ਲੈ ਕੇ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੇਲੇ 'ਚ ਵਾਪਰੇ ਹਾਦਸੇ ਤੋਂ ਬਾਅਦ ਇਹ ਵਿਅਕਤੀ ਫਰਾਰ ਹੋ ਗਏ ਸਨ। ਪੁਲਿਸ ਨੇ ਹਾਦਸੇ ਤੋਂ ਇੱਕ ਦਿਨ ਪਹਿਲਾਂ ਹੀ ਲਾਪਰਵਾਹੀ ਦਾ ਕੇਸ ਦਰਜ ਕੀਤਾ ਸੀ। ਪੁਲਿਸ ਨੇ ਮੇਲੇ ਦੇ ਪ੍ਰਬੰਧਕ ਅਤੇ ਮਾਲਕ ਖ਼ਿਲਾਫ ਧਾਰਾ 341, 337, 278 ਅਤੇ 323 ਤਹਿਤ ਅਣਗਹਿਲੀ ਦਾ ਮਾਮਲਾ ਦਰਜ ਕੀਤਾ ਸੀ |

ਜਿਕਰਯੋਗ ਹੈ ਕਿ ਮੋਹਾਲੀ (Mohali) ਫੇਸ 8 ਦੁਸਹਿਰਾ ਗਰਾਊਂਡ 'ਚ ਲੱਗੇ ਮੇਲੇ 'ਚ ਕਰੀਬ 50 ਫੁੱਟ ਉੱਚਾ ਝੂਲਾ ਅਚਾਨਕ ਡਿੱਗ ਗਿਆ। ਇਸ 'ਚ ਕਰੀਬ 50 ਜਣੇ ਝੂਲੇ 'ਤੇ ਬੈਠੇ ਸਨ। ਝੂਲੇ 'ਚ ਬੈਠੇ ਕਰੀਬ 20 ਤੋਂ ਵੱਧ ਜਣੇ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ 4 ਬੱਚਿਆਂ ਸਮੇਤ 7 ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ।

The post ਮੋਹਾਲੀ ‘ਚ ਮੇਲੇ ਦੌਰਾਨ ਝੂਲਾ ਡਿੱਗਣ ਦੇ ਮਾਮਲੇ ‘ਚ ਪੁਲਿਸ ਵਲੋਂ ਤਿੰਨ ਵਿਅਕਤੀ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • latest-mohali-news
  • mohali-fair.
  • mohali-news
  • mohali-police
  • news
  • phase-8-dussehra-ground-in-mohali
  • punjab-government
  • punjab-police
  • swing-falling-during-the-fair-in-mohali
  • the-unmute-breaking-news

ਪਠਾਨਕੋਟ ਪੁਲਿਸ ਨੇ ਭ੍ਰਿਸ਼ਟਾਚਾਰ ਐਕਟ ਤਹਿਤ ਆਪਣੇ ਦੋ ਮੁਲਾਜ਼ਮਾਂ ਨੂੰ ਕੀਤਾ ਗ੍ਰਿਫਤਾਰ

Tuesday 06 September 2022 03:22 PM UTC+00 | Tags: aam-aadmi-party arrested-two-of-its-employees-under-the-corruption-act breaking-news cm-bhagwant-mann dgp-punjab-gaurav-yadav news pathankot-police pathankot-police-arrested-two-of-its-employees punjab-government punjab-latest-news the-unmute-breaking-news the-unmute-punjabi-news

ਚੰਡੀਗੜ੍ਹ 06 ਸਤੰਬਰ 2022: ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਨੂੰ ਜਾਰੀ ਰੱਖਦਿਆਂ, ਪਠਾਨਕੋਟ ਪੁਲਿਸ (Pathankot Police) ਨੇ ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਟਰਾਂਸਪੋਰਟਰ ਨਾਲ ਕਥਿਤ ਤੌਰ ਤੇ ਸਬੰਧ ਦੇ ਦੋਸ਼ ਵਿੱਚ ਇੱਕ ਏਐਸਆਈ ਅਤੇ ਇੱਕ ਸੀਨੀਅਰ ਕਾਂਸਟੇਬਲ ਖਿਲਾਫ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਏਐਸਆਈ ਸਲਵਿੰਦਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਲਸ਼ਮਣ ਦਾਸ ਵਜੋਂ ਹੋਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਰੁਪਿੰਦਰ ਸਿੰਘ ਜੇ.ਈ.ਕਮ ਮਾਈਨਿੰਗ ਇੰਸਪੈਕਟਰ ਗੁਰਦਾਸਪੁਰ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਮਾਈਨਿੰਗ ਨਾਕੇ 'ਤੇ ਨਸ਼ੇ ਦੀ ਹਾਲਤ 'ਚ ਆਪਣੀ ਡਿਊਟੀ ਨਿਭਾ ਰਹੇ ਸਨ ਅਤੇ ਰੇਤ ਅਤੇ ਬੱਜਰੀ ਨਾਲ ਭਰੇ ਟਰੱਕਾਂ ਦੀ ਸੁਰੱਖਿਅਤ ਢੰਗ ਨਾਲ ਨਿਕਾਸੀ ਕਰ ਰਹੇ ਸਨ।

ਇਸ ਗੈਰ-ਕਾਨੂੰਨੀ ਕੰਮ ਬਾਰੇ ਪੁੱਛਣ 'ਤੇ ਦੋਵਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਐਸਐਸਪੀ ਨੇ ਦੱਸਿਆ ਕਿ ਮਾਮਲੇ ਦੀ ਅੰਦਰੂਨੀ ਪੱਧਰ 'ਤੇ ਜਾਂਚ ਕਰਨ ਤੋਂ ਬਾਅਦ ਸਲਵਿੰਦਰ ਅਤੇ ਲਸ਼ਮਣ ਦੋਵਾਂ ਦਾ ਨਾਜਾਇਜ਼ ਮਾਈਨਿੰਗ ਕਰਨ ਵਾਲੇ ਟਰਾਂਸਪੋਰਟਰਾਂ ਨਾਲ ਸੰਬੰਧ ਪਾਏ ਗਏ ਸਨ।

ਮਾਈਨਿੰਗ ਇੰਸਪੈਕਟਰ ਦੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸਹਾਇਕ ਸਬ-ਇੰਸਪੈਕਟਰ ਸਲਵਿੰਦਰ ਸਿੰਘ ਅਤੇ ਉਸ ਦੇ ਅਧੀਨ ਸੀਨੀਅਰ ਕਾਂਸਟੇਬਲ ਲਸ਼ਮਣ ਦਾਸ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ-1988 ਦੀ ਧਾਰਾ 7 ਅਤੇ 353, 186, 34 ਆਈਪੀਸੀ ਤਹਿਤ ਥਾਣਾ ਡਿਵੀਜ਼ਨ ਨੰਬਰ 2 ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਖੱਖ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਵਰਦੀ ਵਿੱਚ ਕਾਲੀਆਂ ਭੇਡਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਵੀ ਪੁਲੀਸ ਅਧਿਕਾਰੀ/ਕਰਮਚਾਰੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਜੰਗ ਉਦੋਂ ਹੀ ਖਤਮ ਹੋਵੇਗੀ ਜਦੋਂ ਇਸ ਖਤਰੇ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ ਜਿਸ ਲਈ ਪੁਲਸ ਨੂੰ ਜਨਤਾ ਦੇ ਸਰਗਰਮ ਸਹਿਯੋਗ ਦੀ ਲੋੜ ਹੈ।

The post ਪਠਾਨਕੋਟ ਪੁਲਿਸ ਨੇ ਭ੍ਰਿਸ਼ਟਾਚਾਰ ਐਕਟ ਤਹਿਤ ਆਪਣੇ ਦੋ ਮੁਲਾਜ਼ਮਾਂ ਨੂੰ ਕੀਤਾ ਗ੍ਰਿਫਤਾਰ appeared first on TheUnmute.com - Punjabi News.

Tags:
  • aam-aadmi-party
  • arrested-two-of-its-employees-under-the-corruption-act
  • breaking-news
  • cm-bhagwant-mann
  • dgp-punjab-gaurav-yadav
  • news
  • pathankot-police
  • pathankot-police-arrested-two-of-its-employees
  • punjab-government
  • punjab-latest-news
  • the-unmute-breaking-news
  • the-unmute-punjabi-news

ਸ਼ਰਾਬ ਨੀਤੀ ਘੋਟਾਲੇ ਮਾਮਲੇ 'ਚ ਈਡੀ ਵਲੋਂ IAS ਵਰੁਣ ਰੂਜਮ ਦੇ ਘਰ ਛਾਪੇਮਾਰੀ

Tuesday 06 September 2022 05:16 PM UTC+00 | Tags: breaking-news delhi-deputy-chief-minister-manish-sisodia ed-raid varun-roojam

ਚੰਡੀਗੜ੍ਹ 06 ਸਤੰਬਰ 2022: ਦਿੱਲੀ ਦੀ ਸ਼ਰਾਬ ਨੀਤੀ ਦੇ ਕਥਿਤ ਘੋਟਾਲੇ ਮਾਮਲੇ ‘ਚ ਸੀਬੀਆਈ ਦੀ ਐੱਫਆਈਆਰ ਦੇ ਤਹਿਤ ਈਡੀ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਛਾਪੇਮਾਰੀ ਕੀਤੀ ਸੀ | ਹੁਣ ਇਸ ਦਿੱਲੀ ਸ਼ਰਾਬ ਨੀਤੀ ਘੋਟਾਲੇ ਮਾਮਲੇ ਦਾ ਸੇਕ ਪੰਜਾਬ ਤੱਕ ਪਹੁੰਚ ਚੁੱਕਾ ਹੈ |

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਈਡੀ ਨੇ ਚੰਡੀਗੜ੍ਹ ਵਿਖੇ ਸੈਕਟਰ 20 ‘ਚ 2004 ਬੈਚ ਦੇ ਆਈ. ਏ. ਐਸ. ਅਧਿਕਾਰੀ ਤੇ ਐਕਸਾਈਜ਼ ਕਮਿਸ਼ਨਰ ਵਰੁਣ ਰੂਜਮ ਘਰ ਦੇਰ ਸ਼ਾਮ ਛਾਪਾ ਮਾਰਿਆ ਹੈ | ਇਸਤੋਂ ਪਹਿਲਾਂ ਵੀ ਈਡੀ ਨੇ ਪੰਚਕੂਲਾ ਵਿਖੇ ਪੰਜਾਬ ਦੇ ਜੁਆਇੰਟ ਐਕਸਾਈਜ਼ ਕਮਿਸ਼ਨਰ ਨਰੇਸ਼ ਦੂਬੇ ਦੇ ਘਰ ਵੀ ਛਾਪਾ ਮਾਰਿਆ ਸੀ |

The post ਸ਼ਰਾਬ ਨੀਤੀ ਘੋਟਾਲੇ ਮਾਮਲੇ ‘ਚ ਈਡੀ ਵਲੋਂ IAS ਵਰੁਣ ਰੂਜਮ ਦੇ ਘਰ ਛਾਪੇਮਾਰੀ appeared first on TheUnmute.com - Punjabi News.

Tags:
  • breaking-news
  • delhi-deputy-chief-minister-manish-sisodia
  • ed-raid
  • varun-roojam

ਹੁਣ ਕਾਰ ਦੀ ਪਿਛਲੀ ਸੀਟ 'ਤੇ ਵੀ ਸੀਟ ਬੈਲਟ ਲਗਾਉਣਾ ਹੋਵੇਗਾ ਲਾਜ਼ਮੀ

Tuesday 06 September 2022 05:30 PM UTC+00 | Tags: breaking-news central-government mandatory-for-all-the-people-sitting-in-the-car-to-wear

ਚੰਡੀਗੜ੍ਹ 06 ਸਤੰਬਰ 2022: ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਹੁਣ ਕਾਰ ‘ਚ ਬੈਠੇ ਸਾਰੇ ਲੋਕਾਂ ਲਈ ਸੀਟ ਬੈਲਟ ਬੰਨ੍ਹਣਾ ਲਾਜ਼ਮੀ ਕਰ ਦਿੱਤਾ ਹੈ । ਅਜਿਹਾ ਨਾ ਕਰਨ ‘ਤੇ ਜੁਰਮਾਨਾ ਲਗਾਇਆ ਜਾਵੇਗਾ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਇਹ ਗੱਲ ਕਹੀ।

ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਉਨ੍ਹਾਂ ਲੋਕਾਂ ‘ਤੇ ਜੁਰਮਾਨਾ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ ਜੋ ਬਿਨਾਂ ਸੀਟ ਬੈਲਟ ਤੋਂ ਕਾਰ ਵਿਚ ਸਫ਼ਰ ਕਰਦੇ ਹਨ, ਚਾਹੇ ਉਹ ਅਗਲੀ ਜਾਂ ਪਿਛਲੀ ਸੀਟ ‘ਤੇ ਬੈਠੇ ਹੋਣ। ਹੁਣ ਜਲਦ ਹੀ ਉਨ੍ਹਾਂ ‘ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਨਵੀਂ ਦਿੱਲੀ ਵਿੱਚ ਆਈਏਏ ਗਲੋਬਲ ਸਮਿਟ ਵਿੱਚ ਪੁੱਜੇ ਗਡਕਰੀ ਨੇ ਸਾਇਰਸ ਮਿਸਤਰੀ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਸਾਲ ਵਿੱਚ 500,000 ਹਾਦਸਿਆਂ ਦਾ ਰਿਕਾਰਡ ਦੇਖ ਕੇ ਮੈਂ ਦੰਗ ਰਹਿ ਗਿਆ ਹਾਂ। ਗਡਕਰੀ ਨੇ ਕਿਹਾ ਕਿ 60 ਫੀਸਦੀ ਸੜਕ ਹਾਦਸਿਆਂ ਵਿੱਚ 18 ਤੋਂ 34 ਸਾਲ ਦੀ ਉਮਰ ਦੇ ਲੋਕ ਸ਼ਾਮਲ ਹੁੰਦੇ ਹਨ। ਉਨ੍ਹਾਂ ਨੇ ਪੇਂਡੂ ਅਬਾਦੀ ਦੇ ਸ਼ਹਿਰੀ ਖੇਤਰਾਂ ਵੱਲ ਵੱਡੇ ਪਰਵਾਸ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਪਿੰਡਾਂ ਅਤੇ ਜੰਗਲੀ ਖੇਤਰਾਂ ਦੇ 65 ਫੀਸਦੀ ਲੋਕ ਜੀਡੀਪੀ ਵਿੱਚ 12 ਫੀਸਦੀ ਤੋਂ ਵੱਧ ਯੋਗਦਾਨ ਨਹੀਂ ਪਾਉਂਦੇ ਹਨ।

The post ਹੁਣ ਕਾਰ ਦੀ ਪਿਛਲੀ ਸੀਟ ‘ਤੇ ਵੀ ਸੀਟ ਬੈਲਟ ਲਗਾਉਣਾ ਹੋਵੇਗਾ ਲਾਜ਼ਮੀ appeared first on TheUnmute.com - Punjabi News.

Tags:
  • breaking-news
  • central-government
  • mandatory-for-all-the-people-sitting-in-the-car-to-wear
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form