ਤੂਫ਼ਾਨ ‘ਚ ਫ਼ਸੀ Spice Jet ਦੀ ਫਲਾਈਟ, ਲੈਂਡਿੰਗ ਤੋਂ ਠੀਕ ਪਹਿਲਾਂ ਹੋਇਆ ਹਾਦਸਾ, 40 ਯਾਤਰੀ ਜ਼ਖਮੀ

ਸਪਾਈਸਜੈੱਟ ਦਾ ਬੋਇੰਗ ਬੀ737 ਜਹਾਜ਼ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਸਪਾਈਸ ਜੈੱਟ ਦੀ SG-945 ਫਲਾਈਟ ਪੱਛਮੀ ਬੰਗਾਲ ਦੇ ਦੁਰਗਾਪੁਰ ‘ਚ ਲੈਂਡਿੰਗ ਤੋਂ ਠੀਕ ਪਹਿਲਾਂ ਕਾਲ ਵਿਸਾਖੀ ਤੂਫਾਨ ‘ਚ ਫਸ ਗਈ। ਜਿਵੇਂ ਹੀ ਫਲਾਈਟ ਤੂਫਾਨ ‘ਚ ਫਸ ਗਈ, ਕੈਬਿਨ ‘ਚ ਸਾਰਾ ਸਾਮਾਨ ਡਿੱਗਣ ਲੱਗਾ, ਜਿਸ ਕਰਕੇ ਜਹਾਜ਼ ‘ਚ ਸਵਾਰ 40 ਯਾਤਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਸਪਾਈਸ ਜੈੱਟ ਦੀ ਫਲਾਈਟ ਮੁੰਬਈ ਤੋਂ ਦੁਰਗਾਪੁਰ ਜਾ ਰਹੀ ਸੀ।

ਦੁਰਗਾਪੁਰ ‘ਚ ਲੈਂਡਿੰਗ ਤੋਂ ਕੁਝ ਮਿੰਟ ਪਹਿਲਾਂ ਹੀ ਇਹ ਫਲਾਈਟ ਤੇਜ਼ ਹਵਾਵਾਂ ਦੀ ਲਪੇਟ ਵਿੱਚ ਆ ਗਈ। ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਜ਼ਖਮੀ ਯਾਤਰੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਉਸ ਨੇ ਦੱਸਿਆ ਕਿ ਘਟਨਾ ਵੇਲੇ ਬੋਇੰਗ 737 (VT-SLH) SG-945 ਉਡਾਣ ਦੇ ਤੌਰ ‘ਤੇ ਕੰਮ ਕਰ ਰਹੀ ਸੀ। ਸੀਨੀਅਰ ਹਵਾਬਾਜ਼ੀ ਅਧਿਕਾਰੀਆਂ ਨੇ ਦੱਸਿਆ ਕਿ ਫਲਾਈਟ ਨੇ ਦੁਰਗਾਪੁਰ ‘ਚ ਸੁਰੱਖਿਅਤ ਲੈਂਡਿੰਗ ਕੀਤੀ, ਹਾਲਾਂਕਿ ਕਈ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ ਕਿ ਜ਼ਖਮੀ ਯਾਤਰੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ। ਸਪਾਈਸਜੈੱਟ ਨੇ ਇਸ ਮੰਦਭਾਗੀ ਘਟਨਾ ‘ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਜ਼ਖਮੀਆਂ ਨੂੰ ਹਰ ਸੰਭਵ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਫਲਾਈਟ ਵਿੱਚ ਉਸ ਵੇਲੇ 185 ਯਾਤਰੀ ਸਵਾਰ ਸਨ।

The post ਤੂਫ਼ਾਨ ‘ਚ ਫ਼ਸੀ Spice Jet ਦੀ ਫਲਾਈਟ, ਲੈਂਡਿੰਗ ਤੋਂ ਠੀਕ ਪਹਿਲਾਂ ਹੋਇਆ ਹਾਦਸਾ, 40 ਯਾਤਰੀ ਜ਼ਖਮੀ appeared first on Daily Post Punjabi.



Previous Post Next Post

Contact Form