ਪੰਜਾਬ : ਮਈ ਵੀ ਅਪ੍ਰੈਲ ਵਾਂਗ ਤਪਣ ਦੀ ਸੰਭਾਵਨਾ

ਗਰਮੀ ਨੇ ਅਪ੍ਰੈਲ ’ਚ ਤੋੜਿਆ 122 ਸਾਲਾਂ ਦਾ ਰਿਕਾਰਡ
ਉੱਤਰ-ਪੱਛਮੀ ਤੇ ਕੇਂਦਰੀ ਭਾਰਤ ਵਿਚ 122 ਸਾਲਾਂ ਬਾਅਦ ਅਪਰੈਲ ’ਚ ਐਨੀ ਗਰਮੀ ਰਿਕਾਰਡ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਇਸ ਮਹੀਨੇ ਵੱਧ ਤੋਂ ਵੱਧ ਔਸਤ ਤਾਪਮਾਨ 35।9 ਤੇ 37।78 ਡਿਗਰੀ ਸੈਲਸੀਅਸ ਰਿਹਾ ਹੈ। ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉੱਤਰ-ਪੱਛਮੀ ਤੇ ਪੱਛਮੀ-ਕੇਂਦਰੀ ਭਾਰਤ ਦੇ ਕਈ ਹਿੱਸਿਆਂ ਵਿਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ ਹੈ। ਗੁਜਰਾਤ, ਰਾਜਸਥਾਨ, ਪੰਜਾਬ ਤੇ ਹਰਿਆਣਾ ਵਿਚ ਮਈ ’ਚ ਵੀ ਤਾਪਮਾਨ ਆਮ ਨਾਲੋਂ ਵੱਧ ਰਹੇਗਾ। ਵਿਭਾਗ ਦੇ ਡਾਇਰੈਕਟਰ ਐਮ। ਮੋਹਾਪਾਤਰਾ ਨੇ ਦੱਸਿਆ ਕਿ ਮੁਲਕ ਦੇ ਜ਼ਿਆਦਾਤਰ ਹਿੱਸਿਆਂ ਵਿਚ ਅਪਰੈਲ ਦਾ ਔਸਤ ਤਾਪਮਾਨ 35।05 ਡਿਗਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਮਈ-2022 ’ਚ ਮੀਂਹ ਆਮ ਨਾਲੋਂ ਵੱਧ ਪੈਣ ਦੀ ਸੰਭਾਵਨਾ ਹੈ। ਪਰ ਉੱਤਰ-ਪੱਛਮੀ ਤੇ ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿਚ ਮੀਂਹ ਆਮ ਨਾਲੋਂ ਘੱਟ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮਾਰਚ ਤੇ ਅਪਰੈਲ ਵਿਚ ਉੱਚਾ ਤਾਪਮਾਨ ‘ਘੱਟ ਮੀਂਹ ਪੈਣ ਕਾਰਨ ਰਿਹਾ ਹੈ।’ ਮਾਰਚ ਵਿਚ ਉੱਤਰ-ਪੱਛਮੀ ਭਾਰਤ ’ਚ ਆਮ ਨਾਲੋਂ 89 ਪ੍ਰਤੀਸ਼ਤ ਘੱਟ ਮੀਂਹ ਪਿਆ ਹੈ। ਜਦਕਿ ਅਪਰੈਲ ਵਿਚ ਇਹ ਦਰ 83 ਪ੍ਰਤੀਸ਼ਤ ਰਹੀ ਹੈ। ਮੌਸਮ ਵਿਭਾਗ ਨੇ ਇਸ ਲਈ ਪੱਛਮੀ ਗੜਬੜੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜਿਸ ਕਾਰਨ ਇਹ ਵਕਫ਼ਾ ਜ਼ਿਆਦਾਤਰ ਸੁੱਕਾ ਲੰਘਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਉੱਤਰੀ ਤੇ ਪੱਛਮੀ ਹਿੱਸਿਆਂ ਵਿਚ ਪਿਛਲੇ ਕੁਝ ਹਫ਼ਤਿਆਂ ਤੋਂ ਬੇਹੱਦ ਗਰਮੀ ਪੈ ਰਹੀ ਹੈ।

The post ਪੰਜਾਬ : ਮਈ ਵੀ ਅਪ੍ਰੈਲ ਵਾਂਗ ਤਪਣ ਦੀ ਸੰਭਾਵਨਾ first appeared on Punjabi News Online.



source https://punjabinewsonline.com/2022/05/01/%e0%a8%aa%e0%a9%b0%e0%a8%9c%e0%a8%be%e0%a8%ac-%e0%a8%ae%e0%a8%88-%e0%a8%b5%e0%a9%80-%e0%a8%85%e0%a8%aa%e0%a9%8d%e0%a8%b0%e0%a9%88%e0%a8%b2-%e0%a8%b5%e0%a8%be%e0%a8%82%e0%a8%97-%e0%a8%a4%e0%a8%aa/
Previous Post Next Post

Contact Form