PM ਅਹੁਦਾ ਛੱਡਦਿਆਂ ਹੀ ਆਪਣੇ ਨਾਲ 15 ਕਰੋੜ ਦੀ ਸਰਕਾਰੀ BMW ਵੀ ਲੈ ਗਏ ਇਮਰਾਨ ਖਾਨ

ਪਾਕਿਸਤਾਨ ਦੇ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਿਛਲੇ ਮਹੀਨੇ ਬੇਭਰੋਸਗੀ ਮਤੇ ਰਾਹੀਂ ਅਹੁਦੇ ਤੋਂ ਹਟਾਏ ਜਾਣ ਦੇ ਬਾਅਦ 15 ਕਰੋੜ ਪਾਕਿਸਤਾਨੀ ਰੁਪਏ ਦੀ ਇੱਕ ਸ਼ਾਨਦਾਰ ਕਾਰ ਆਪਣੇ ਕੋਲ ਰੱਖੀ ਹੈ। ਮਰੀਅਮ ਨੇ ਕਿਹਾ ਕਿ ਇਮਰਾਨ ਖਾਨ ਇੱਕ BMWX 5 ਕਾਰ ਆਪਣੇ ਨਾਲ ਲੈ ਗਏ ਜੋ ਵਿਦੇਸ਼ੀ ਪ੍ਰਤੀਨਿਧੀ ਮੰਡਲਾਂ ਲਈ ਪ੍ਰਧਾਨ ਮੰਤਰੀ ਦਫਤਰ ਦੀਆਂ ਕਾਰਾਂ ਵਿਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਕਾਰ ਦੀ ਕੀਮਤ ਲਗਭਗ 15 ਕਰੋੜ ਪਾਕਿਸਤਾਨੀ ਰੁਪਏ ਹੈ ਜੋ ਬੰਬ ਪਰੂਫ ਅਤੇ ਬੁਲੇਟ ਪਰੂਫ ਹੈ ਅਤੇ 6 ਸਾਲ ਪਹਿਲਾਂ ਲਗਭਗ 3 ਕਰੋੜ ਪਾਕਿਸਤਾਨੀ ਰੁਪਏ ਵਿਚ ਖਰੀਦੀ ਗਈ ਸੀ।

ਇਮਰਾਨ ਖਾਨ ਉਹ ਕਾਰ ਆਪਣੇ ਨਾਲ ਰੱਖਣਾ ਚਾਹੁੰਦੇ ਹਨ ਜਦੋਂ ਕਿ ਪਹਿਲਾਂ ਉਹ ਖੁਦ ਪ੍ਰਧਾਨ ਮੰਤਰੀ ਰਿਹਾਇਸ਼ ‘ਚ ਮਹਿੰਗੀਆਂ ਕਾਰਾਂ ਰੱਖਣ ‘ਤੇ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰ ਚੁੱਕੇ ਹਨ। ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕਿਸੇ ਹੋਰ ਦੇਸ਼ ਦੇ ਮਹਿਮਾਨ ਤੋਂ ਮਿਲੇ ਤੋਹਫ਼ੇ ਤੋਸ਼ਖਾਨੇ ਵਿੱਚ ਰੱਖੇ ਜਾਣੇ ਚਾਹੀਦੇ ਹਨ। ਇਮਰਾਨ ਖਾਨ ਨੂੰ ਪਿਛਲੇ ਮਹੀਨੇ ਬੇਭਰੋਸਗੀ ਮਤੇ ‘ਚ ਹਾਰ ਤੋਂ ਬਾਅਦ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਦੋਂ ਤੋਂ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ ਨੂੰ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਤੋਂ ਵਿਦੇਸ਼ੀ ਤੋਹਫ਼ਿਆਂ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

ਖਾਨ ਵੱਲੋਂ ਉਨ੍ਹਾਂ ਦੀ ਅਧਿਕਾਰਕ ਯਾਤਰਾਵਾਂ ‘ਤੇ ਮਿਲੇ ਤੋਹਫਿਆਂ ਦੀ ਜਾਣਕਾਰੀ ਦਾ ਹੁਕਮ ਦਿੰਦੇ ਹੋਏ ਇਸਲਾਮਾਬਾਦ ਹਾਈਕੋਰਟ ਨੇ ਕਿਹਾ ਸੀ ਕਿ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ ਨੂੰ ਦਿੱਤੇ ਗਏ ਤੋਹਫੇ ਪਾਕਿਸਤਾਨ ਸਰਕਾਰ ਦੇ ਹੁੰਦੇ ਹਨ, ਕਿਸੇ ਖਾਸ ਵਿਅਕਤੀ ਦੇ ਨਹੀਂ। ਜਵਾਬ ਵਿਚ ਇਮਰਾਨ ਖਾਨ ਨੇ ਕਿਹਾ ਕਿ ਉਹ ਤੋਹਫੇ ਉਨ੍ਹਾਂ ਦੇ ਹਨ ਤੇ ਉਸ ਦੀ ਮਰਜ਼ੀ ਹੈ ਕਿ ਉਹ ਉਸ ਨੂੰ ਆਪਣੇ ਕੋਲ ਰੱਖਦੇ ਹਨ ਜਾਂ ਨਹੀਂ। ਖਾਨ ਨੇ ਕਿਹਾ ਕਿ ‘ਮੇਰਾ ਤੋਹਫਾ, ਮੇਰੀ ਮਰਜ਼ੀ’।

The post PM ਅਹੁਦਾ ਛੱਡਦਿਆਂ ਹੀ ਆਪਣੇ ਨਾਲ 15 ਕਰੋੜ ਦੀ ਸਰਕਾਰੀ BMW ਵੀ ਲੈ ਗਏ ਇਮਰਾਨ ਖਾਨ appeared first on Daily Post Punjabi.



Previous Post Next Post

Contact Form