ਰਾਹੁਲ ਗਾਂਧੀ ਦੀ ਪੱਬ ਪਾਰਟੀ ‘ਤੇ ਕਾਂਗਰਸ ਦਾ ਜਵਾਬ-‘ਕੀ ਹੁਣ ਦੋਸਤ ਦੇ ਵਿਆਹ ‘ਚ ਵੀ BJP ਤੋਂ ਪੁੱਛ ਕੇ ਜਾਣਾ ਪਵੇਗਾ?’

ਰਾਹੁਲ ਗਾਂਧੀ ਇਨ੍ਹੀਂ ਦਿਨੀਂ ਨੇਪਾਲ ਦੇ ਨਿੱਜੀ ਦੌਰੇ ‘ਤੇ ਹਨ। ਉਥੋਂ ਦੇ ਇੱਕ ਪਬ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਇੱਕ ਚੀਨੀ ਮਹਿਲਾ ਨਾਲ ਨਜ਼ਰ ਆ ਰਹੇ ਹਨ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਨੇਪਾਲ ਦਾ ਮਸ਼ਹੂਰ ਪਬ LOD-ਲਾਰਡ ਆਫ ਡ੍ਰਿੰਕਸ ਹੈ ਤੇ ਮਹਿਲਾ ਨੇਪਾਲ ਵਿਚ ਚੀਨੀ ਰਾਜਦੂਤ ਹੋਊ ਯਾਂਕੀ ਹੈ।

ਵੀਡੀਓ ਦੇ ਕਈ ਘੰਟਿਆਂ ਤੱਕ ਕਾਂਗਰਸ ਜਾਂ ਰਾਹੁਲ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਬਾਅਦ ਵਿਚ ਕਾਂਗਰਸ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਮਿੱਤਰ ਦੇਸ਼ ਨੇਪਾਲ ਵਿਚ ਇੱਕ ਦੋਸਤ ਦੇ ਵਿਆਹ ਵਿਚ ਗਏ ਹਨ, ਜੋ ਜਰਨਲਿਸਟ ਹੈ। ਦੋਸ ਤੇ ਪਰਿਵਾਰ ਹੋਣਾ, ਵਿਆਹਾਂ ਵਿਚ ਜਾਣਾ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ।

Rahul Gandhi partying at Kathmandu's nightclub, video goes viral | Watch | India News – India TV

ਵਿਆਹ ‘ਚ ਜਾਣਾ ਅਜੇ ਇਸ ਦੇਸ਼ ਵਿਚ ਕ੍ਰਾਈਮ ਨਹੀਂ ਬਣਿਆ ਹੈ। ਹੋ ਸਕਦਾ ਹੈ ਅੱਜ ਦੇ ਬਾਅਦ ਭਾਜਪਾ ਤੈਅ ਕਰੇ ਕਿ ਵਿਆਹ ਵਿਚ ਸ਼ਾਮਲ ਹੋਣਾ ਗੈਰ-ਕਾਨੂੰਨੀ ਹੈ ਤੇ ਦੋਸਤ ਬਣਾਉਣਾ ਅਪਰਾਧ ਹੈ ਪਰ ਮੈਨੂੰ ਦੱਸੋ ਕਿ ਅਸੀਂ ਆਪਣੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਦੇ ਵਿਆਹ ਵਿਚ ਸ਼ਾਮਲ ਹੋਣ ਦੇ ਰਿਵਾਜ਼ਾਂ ਨੂੰ ਬਦਲ ਸਕੀਏ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

ਵਾਇਰਲ ਵੀਡੀਓ ਕਾਠਮੰਡੂ ਦੇ ਰਹਿਣ ਵਾਲੇ ਭੁਪੇਨ ਕੁੰਵਰ ਨੇ ਫੇਸਬੁੱਕ ‘ਤੇ 2-3 ਦੀ ਰਾਤ ਨੂੰ ਸ਼ੇਅਰ ਕੀਤੇਹਨ। ਇਕ ਵੀਡੀਓ ਵਿਚ ਰਾਹੁਲ ਗਾਂਧੀ ਆਪਣੇ ਫੋਨ ਵਿਚ ਬਿਜਲੀ ਹਨ ਤੇ ਦੂਜੇ ਵੀਡੀਓ ਵਿਚ ਉੁਹ ਇੱਕ ਲੜਕੀ ਨਾਲ ਖੜ੍ਹੇ ਹਨ। ਇਸ ਲੜਕੀ ਨੂੰ ਹੀ ਨੇਪਾਲ ਵਿਚ ਚੀਨ ਦੀ ਰਾਜਦੂਤ ਹੋਊ ਯਾਂਕੀ ਦੱਸਿਆ ਜਾ ਰਿਹਾ ਹੈ।

ਅਸਲ ਵਿਚ ਰਾਹੁਲ ਗਾਂਧੀ ਕਾਠਮੰਡੂ ਦੀ ਰਿਪੋਰਟ ਰਹਿਣ ਚੁੱਕੀ ਸੁਮਨੀਮਾ ਉਦਾਸ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਗਏ ਹਨ। ਜੋ ਨੇਪਾਲ ਵਿਚ ਮਿਆਂਮਾਰ ਦੇ ਰਾਜਦੂਤ ਦੀ ਬੇਟੀ ਹੈ। ਇਹ ਉਨ੍ਹਾਂ ਦਾ ਨਿੱਦੀ ਦੌਰਾ ਹੈ ਪਰ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸੀਮਾ ਸੁਰੱਖਿਆ ਬਲਾਂ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ।

The post ਰਾਹੁਲ ਗਾਂਧੀ ਦੀ ਪੱਬ ਪਾਰਟੀ ‘ਤੇ ਕਾਂਗਰਸ ਦਾ ਜਵਾਬ-‘ਕੀ ਹੁਣ ਦੋਸਤ ਦੇ ਵਿਆਹ ‘ਚ ਵੀ BJP ਤੋਂ ਪੁੱਛ ਕੇ ਜਾਣਾ ਪਵੇਗਾ?’ appeared first on Daily Post Punjabi.



Previous Post Next Post

Contact Form