parineeti chopra to star opposite harrdy sandhu : ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਅਤੇ ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਆਪਣੇ ਫੈਨਜ਼ ਨੂੰ ਜਲਦ ਹੀ ਨਵਾਂ ਸਰਪ੍ਰਾਈਜ਼ ਦੇਣ ਵਾਲੇ ਹਨ। ਇਹ ਸਬੰਧੀ ਦੋਹਾਂ ਕਲਾਕਾਰਾਂ ਦੀ ਇੱਕ ਝਲਕ ਸਾਹਮਣੇ ਆਈ ਹੈ। ਪਰੀਣੀਤੀ ਜਲਦ ਹੀ ਹਾਰਡੀ ਸੰਧੂ ਨਾਲ ਆਪਣੇ ਨਵੇਂ ਪ੍ਰੋਜੈਕਟ ਵਿੱਚ ਨਜ਼ਰ ਆਵੇਗੀ। ਮੀਡੀਆ ਰਿਪੋਰਟਸ ਦੇ ਮੁਤਾਬਕ ਪਹਿਲਾਂ ਇਹ ਖ਼ਬਰਾਂ ਆ ਰਹੀਆਂ ਸਨ ਕਿ ਦੋਵੇਂ ਇੱਕ ਥ੍ਰਿਲਰ-ਫਿਲਮ ਲਈ ਇਕੱਠੇ ਕੰਮ ਕਰਨਗੇ। ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ ਤੇ ਨਾਂ ਹੀ ਇਨ੍ਹਾਂ ਦੋਹਾਂ ਸੈਲੇਬਸ ਨੇ ਇਸ ਬਾਰੇ ਕੋਈ ਪੁਸ਼ਟੀ ਕੀਤੀ ਹੈ। ਹੁਣ ਦੋਹਾਂ ਦਾ ਇੱਕ ਵੀਡੀਓ ਇੰਟਰਨੈਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਠੰਡ ਵਿੱਚ ਸ਼ੂਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ।
ਦਸ ਦੇਈਏ ਕਿ ਇਹ ਵੀਡੀਓ ਦੋਹਾਂ ਦੇ ਫੈਨਜ਼ ਨੂੰ ਕੁਝ ਦਿਲਚਸਪ ਹੋਣ ਦਾ ਸੰਕੇਤ ਦਿੰਦਾ ਹੈ। ਕੁਝ ਦਿਨ ਪਹਿਲਾਂ, ਪਰੀਣੀਤੀ ਚੋਪੜਾ ਅਤੇ ਹਾਰਡੀ ਸੰਧੂ ਨੇ ਪਹਾੜਾਂ ਦੇ ਵਿਚਕਾਰ ‘ਕੁਝ’ ਲਈ ਸ਼ੂਟ ਕਰਦੇ ਸਮੇਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹੁਣ, ਪਰੀਣੀਤੀ ਚੋਪੜਾ ਨੇ ਆਪਣੇ ਲਈ ‘ਕੋਲਡ ਇਕੂਐਲਟੀ’ ਦੀ ਮੰਗ ਕੀਤੀ ਹੈ ਕਿਉਂਕਿ ਹੁਣ ਠੰਡੇ ਮੌਸਮ ਵਿੱਚ ਸ਼ੂਟਿੰਗ ਕਰਨ ਦੀ ਵਾਰੀ ਹੈ ਹਾਰਡੀ ਸੰਧੂ ਦੀ ਹੈ। ਇਸ ਤੋਂ ਪਹਿਲਾਂ ਦੋਵਾਂ ਨੂੰ ਇਕੱਠੇ ਕੈਪਚਰ ਕੀਤਾ ਗਿਆ ਸੀ ਪਰਿਣੀਤੀ ਨੂੰ ਬਰਫ਼ ਨਾਲ ਢੱਕੀਆਂ ਚੋਟੀਆਂ ਵਿੱਚ ਬੈਠੇ ਦੇਖਿਆ ਜਾ ਸਕਦਾ ਹੈ। ਜਦੋਂ ਕਿ ਹਾਰਡੀ ਨੂੰ ਪਰੀਣੀਤੀ ਚੋਪੜਾ ਦੇ ਕੋਲ ਬੈਠੇ ਵੇਖਿਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਦੇ ਫੈਨਜ਼ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੇ ਹੈਪੀ ਮੈਸੇਜਿਸ ਨਾਲ ਕਮੈਂਟ ਸੈਕਸ਼ਨ ਭਰ ਦਿੱਤਾ ਹੈ। ਜੇਕਰ ਖਬਰਾਂ ਨੂੰ ਸੱਚ ਮੰਨੀਏ ਤਾਂ ਪਰੀਣੀਤੀ ਚੋਪੜਾ ਨੇ ਵੀ ਗੁਪਤ ਰੂਪ ਨਾਲ ਆਪਣੀ ਆਉਣ ਵਾਲੀ ਫਿਲਮ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਐਕਸ਼ਨ ਥ੍ਰਿਲਰ ਨੂੰ ਰਿਭੂ ਦਾਸਗੁਪਤਾ ਡਾਇਰੈਕਟ ਕਰ ਰਹੇ ਹਨ। ਫਿਲਮ ਵਿੱਚ ਹਾਰਡੀ ਸੰਧੂ ਤੇ ਪਰੀਣੀਤੀ ਮੁਖ ਕਿਰਦਾਰ ਨਿਭਾ ਰਹੇ ਹਨ। ਇਸ ਦੀ ਸ਼ੂਟਿੰਗ ਤੁਰਕੀ ਵਿੱਚ ਮਹਾਂਮਾਰੀ ਦੇ ਨਿਯਮਾਂ ਮੁਤਾਬਕ ਕੀਤੀ ਗਈ ਸੀ। ਹਾਲਾਂਕਿ, ਜਦੋਂ ਤੱਕ ਹਾਰਡੀ ਅਤੇ ਪਰੀਣੀਤੀ ਦੋਵੇਂ ਇਸ ਬਾਰੇ ਵੇਰਵਿਆਂ ਦਾ ਖੁਲਾਸਾ ਨਹੀਂ ਕਰਦੇ, ਉਦੋਂ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ।
The post ਹਾਰਡੀ ਸੰਧੂ ਤੇ ਪਰੀਣੀਤੀ ਚੋਪੜਾ ਜਲਦ ਨਜ਼ਰ ਆਉਣਗੇ ਅਗਲੇ ਪ੍ਰੋਜੈਕਟ ‘ਚ, ਪੜ੍ਹੋ ਪੂਰੀ ਖ਼ਬਰ appeared first on Daily Post Punjabi.