ਰਾਹੁਲ ਦੀ ਭਵਿੱਖਬਾਣੀ-‘PK ਕਾਂਗਰਸ ‘ਚ ਨਹੀਂ ਆਉਣਗੇ, ਆਪਣੇ ਫਾਇਦੇ ਲਈ ਪਾਰਟੀ ਦਾ ਇਸਤੇਮਾਲ ਕਰਨਾ ਚਾਹੁੰਦੇ’

ਚੋਣ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਹੁਣੇ ਜਿਹੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਹਿਲਾਂ ਹੀ ਇਸ ਦੀ ਭਵਿੱਖਬਾਣੀ ਕਰ ਦਿੱਤੀ ਸੀ ਰਾਹੁਲ ਨੇ ਕਿਹਾ ਸੀ ਕਿ ਜੇਕਰ ਪ੍ਰਸ਼ਾਂਤ ਪਾਰਟੀ ਵਿਚ ਆਉਂਦੇ ਹਨ ਤਾਂ ਹਰ ਸੂਬੇ ਵਿਚ ਛੋਟੀਆਂ ਪਾਰਟੀਆਂ ਨਾਲ ਸੌਦੇਬਾਜ਼ੀ ਵਿਚ ਕਾਂਗਰਸ ਦਾ ਇਸਤੇਮਾਲ ਕਰਨਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਂਤ ਕਾਂਗਰਸ ਪ੍ਰਧਾਨ ਦਾ ਰਾਜਨੀਤਕ ਸਕੱਤਰ ਜਾਂ ਉਪ ਪ੍ਰਧਾਨ ਬਣਨਾ ਚਾਹੁੰਦੇ ਸਨ।

ਰਾਹੁਲ ਗਾਂਧੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀਕੇ ਨੂੰ ਪਾਰਟੀ ਵਿਚ ਜਗ੍ਹਾ ਦੇਣ ਦੀ ਗੱਲ ਉਠੀ ਹੈ। ਇਹ 8ਵਾਂ ਮੌਕਾ ਹੈ ਜਦੋਂ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ ਪਰ ਇਸ ਵਾਰ ਦੋਵਾਂ ਨੇ ਸਾਹਮਣੇ ਆ ਕੇ ਆਪਣੀ ਗੱਲ ਰੱਖੀ।ਇਸ ਵਾਰ ਪ੍ਰਸ਼ਾਂਤ ਨੇ ਕਾਂਗਰਸ ਨੂੰ ਫਿਰ ਤੋਂ ਜੀਵੰਤ ਰੱਖਣ ਲਈ ਕੀ ਰੋਡਮੈਪ ਹੈ, ਇਸ ‘ਤੇ ਚਰਚਾ ਕਰਨ ਲਈ ਕਾਂਗਰਸੀ ਨੇਤਾਵਾਂ ਦੀ ਇੱਕ ਬੈਠਕ ਬੁਲਾਉਣ ਦੀ ਮੰਗ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”

ਪ੍ਰਸ਼ਾਂਤ ਕਿਸ਼ੋਰ ਦੇ ਇਸ ਪ੍ਰਸਤਾਵ ‘ਤੇ ਜਦੋਂ ਰਾਹੁਲ ਗਾਂਧੀ ਨੇ ਕੋਈ ਧਿਆਨ ਨਹੀਂ ਦਿੱਤਾ ਤਾਂ PK ਨੇ ਪ੍ਰਿਯੰਕਾ ਗਾਂਧੀ ਨਾਲ ਮਿਲਣ ‘ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਕਾਂਗਰਸ ਨੇ ਇਕ ਕਮੇਟੀ ਬਣਾਈ ਜਿਸ ਦੇ ਮੈਂਬਰਾਂ ਨੇ ਪ੍ਰਸ਼ਾਂਤ ਦੇ ਪ੍ਰਸਤਾਵ ‘ਤੇ ਵਿਚਾਰ ਕੀਤਾ। ਇਹੀ ਨਹੀਂ 2 ਮੁੱਖ ਮੰਤਰੀਆਂ ਨੂੰ ਪੀਕੇ ਤੋਂ ਚਰਚਾ ਕਰਨ ਲਈ ਕਿਹਾ ਗਿਆ ਸੀ। ਕਮੇਟੀ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਹੋਰ ਪਾਰਟੀਆਂ ਲਈ ਕੰਮ ਕਰਦੇ ਹੋਏ ਕਾਂਗਰਸ ਨਾਲ ਜੁੜਨਾ ਚਾਹੁੰਦੇ ਹਨ। ਇਸ ਲਈ ਪਾਰਟੀ ਨੇਤਾਵਾਂ ਨੇ ਪੀਕੇ ਨੂੰ ਨਾਂਹ ਕਹਿ ਦਿੱਤੀ।

ਦੂਜੇ ਪਾਸੇ ਪ੍ਰਸ਼ਾਂਤ ਕਿਸ਼ੋਰ ਦੇ ਸੂਤਰਾਂ ਨੇ ਕਿਹਾ ਕਿ PK ਨੂੰ ਸ਼ੱਕ ਸੀ ਕਿ ਕਾਂਗਰਸ ਦੀ ਅਗਵਾਈ ਵਾਲੀ ਪਾਰਟੀ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਉਨ੍ਹਾਂ ਦੇ ਸਖਤ ਫੈਸਲਿਆਂ ਨੂੰ ਗੰਭੀਰਤਾ ਨਾਲ ਲਿਆ ਹੋਵੇਗਾ ਕਿਉਂਕਿ ਕਾਂਗਰਸ ਨੇ ਕਈ ਸਾਲਾਂ ਤੋਂ ਪੰਰਾਟੀ ਨੂੰ ਮੁੜ ਸੁਰਜੀਤ ਕਰਨ ਲਈ ਠੋਸ ਫੈਸਲਾ ਨਹੀਂ ਲਿਆ।

The post ਰਾਹੁਲ ਦੀ ਭਵਿੱਖਬਾਣੀ-‘PK ਕਾਂਗਰਸ ‘ਚ ਨਹੀਂ ਆਉਣਗੇ, ਆਪਣੇ ਫਾਇਦੇ ਲਈ ਪਾਰਟੀ ਦਾ ਇਸਤੇਮਾਲ ਕਰਨਾ ਚਾਹੁੰਦੇ’ appeared first on Daily Post Punjabi.



Previous Post Next Post

Contact Form