ਬਾਰਾਤ ਲੜਕੀ ਦੇ ਦਰਵਾਜ਼ੇ ‘ਤੇ ਪਹੁੰਚੀ ਤੇ ਦੁਲਹਾ ਕਾਰ ਤੋਂ ਉਤਰ ਕੇ ਦੋਸਤਾਂ ਨਾਲ ਡਾਂਸ ਕਰਨ ਲੱਗਾ। ਉਸ ਦਾ ਡਾਂਸ ਇੰਨਾ ਲੰਬਾ ਚੱਲਿਆ ਕਿ ਲੜਕੀ ਦਾ ਪਿਤਾ ਨਾਰਾਜ਼ ਹੋ ਗਿਆ ਤੇ ਵਿਆਹ ‘ਚ ਪਹੁੰਚੇ ਇੱਕ ਹੋਰ ਲੜਕੇ ਨੂੰ ਬੁਲਾ ਕੇ ਉਸ ਨੂੰ ਆਪਣੀ ਧੀ ਸੌਂਪ ਦਿੱਤੀ।
ਘਟਨਾ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਦੇ ਮਲਕਾਪੁਰ ਪਿੰਡ ਵਿਚ 24 ਅਪ੍ਰੈਲ ਨੂੰ ਹੋਈ। ਲੜਕੀ ਦੇ ਪਿਤਾ ਦਾ ਦੋਸ਼ ਹੈ ਕਿ ਦੁਲਹਾ ਸ਼ਰਾਬ ਦੇ ਨਸ਼ੇ ਵਿਚ ਧੁੱਤ ਸੀ ਇਸ ਲਈ ਉਸ ਨੇ ਆਪਣੀ ਧੀ ਦਾ ਵਿਆਹ ਕਿਸੇ ਹੋਰ ਨਾਲ ਕਰ ਦਿੱਤਾ। ਲੜਕੇ ਦੇ ਪਿਤਾ ਨੇ ਕਿਹਾ ਕਿ ਬਾਰਾਤ ਮਹੂਰਤ ਨਿਕਲਣ ਤੋਂ ਬਾਅਦ ਸ਼ਾਮ 4.00 ਵਜੇ ਪਹੁੰਚੀ ਤੇ ਦੁਲਹਾ ਰਾਤ 8 ਵਜੇ ਤੱਕ ਡਾਂਸ ਕਰਦਾ ਰਿਹਾ। ਦੇਰ ਨਾਲ ਆਉਣ ਦਾ ਕਾਰਨ ਪੁਛਿਆ ਤਾਂ ਬਾਰਾਤੀ ਮਾਰਕੁੱਟ ‘ਤੇ ਉਤਰ ਆਏ। ਇਸ ਤੋਂ ਬਾਅਦ ਲੜਕੀ ਵਾਲਿਆਂ ਨੇ ਦੁਲਹੇ ਸਣੇ ਲੜਕੇ ਵਾਲਿਆਂ ਦੀ ਖੂਬ ਪਿਟਾਈ ਕੀਤੀ ਤੇ ਫਿਰ ਉੁਨ੍ਹਾਂ ਨੂੰ ਬਿਨਾਂ ਖਾਣਾ ਖੁਆਏ ਭਜਾ ਦਿੱਤਾ।
ਲੜਕੀ ਦੇ ਪਿਤਾ ਨੇ ਦੱਸਿਆ ਕਿ ਦਰਵਾਜ਼ੇ ‘ਤੇ ਬਾਰਾਤ ਆ ਚੁੱਕੀ ਸੀ ਤੇ ਜੇਕਰ ਵਿਆਹ ਨਹੀਂ ਹੁੰਦਾ ਤਾਂ ਬਹੁਤ ਬਦਨਾਮੀ ਹੁੰਦੀ। ਮਾਮਲਾ ਪੰਚਾਇਤ ਕੋਲ ਪਹੁੰਚਿਆ ਜਿਸ ਵਿਚ ਤੈਅ ਹੋਇਆ ਕਿ ਇਸੇ ਮੰਡਪ ਵਿਚ ਲੜਕੀ ਦਾ ਵਿਆਹ ਹੋਵੇਗਾ ਪਰ ਕਿਸੇ ਹੋਰ ਨਾਲ। ਇਸ ਤੋਂ ਬਾਅਦ ਭਾਲ ਸ਼ੁਰੂ ਹੋਈ ਤੇ ਬਾਰਾਤ ‘ਚ ਸ਼ਾਮਲ ਇੱਕ ਲੜਕਾ ਲੜਕੀ ਦੇ ਪਿਤਾ ਨੂੰ ਪਸੰਦ ਆ ਗਿਆ। ਲੜਕਾ ਵੀ ਵਿਆਹ ਕਰਨ ਨੂੰ ਤਿਆਰ ਹੋ ਗਿਆ। ਖਾਸ ਗੱਲਇਹ ਹੈ ਕਿ ਲੜਕਾ ਤੇ ਲੜਕੀ ਚੰਗੇ ਦੋਸਤ ਵੀ ਹਨ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਦੂਜੇ ਦੁਲਹੇ ਨੂੰ ਪਾ ਕੇ ਪ੍ਰਿਯੰਕਾ ਬਹੁਤ ਖੁਸ਼ ਹੈ। ਉਸ ਨੇ ਕਿਹਾ ਕਿ ਚੰਗਾ ਹੋਇਆ ਕਿ ਪਹਿਲਾਂ ਹੀ ਪਤਾ ਲੱਗ ਗਿਆ ਕਿ ਦੁਲਹਾ ਸ਼ਰਾਬੀ ਹੈ। ਉਹ ਨੱਚ ਰਿਹਾ ਸੀ ਤੇ ਮੈਂ ਵਰਮਾਲਾ ਲੈ ਕੇ ਕਈ ਘੰਟੇ ਖੜ੍ਹੀ ਰਹੀ। ਚੰਗਾ ਹੋਇਆ ਉਸ ਦੀ ਸੱਚਾਈ ਪਹਿਲਾਂ ਹੀ ਸਾਹਮਣੇ ਆ ਗਈ। ਵਿਆਹ ਦੇ ਮੰਡਪ ਤੋਂ ਭਜਾਏ ਜਾਣ ਦੇ ਬਾਅਦ ਪਹਿਲੇ ਦੁਲਹੇ ਨੇ ਵੀ ਅਗਲੇ ਦਿਨ ਦੂਜੀ ਲੜਕੀ ਨਾਲ ਵਿਆਹ ਕਰਵਾ ਲਿਆ। ਪਰ ਇਸ ਵਾਰ ਉਸ ਨੇ ਵਿਆਹ ਤੋਂ ਪਹਿਲਾਂ ਡਾਂਸ ਨਹੀਂ ਕੀਤਾ ਤੇ ਨਾ ਹੀ ਉਸ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਸ਼ਰਾਬ ਪੀਤੀ।
The post ਮਹਾਰਾਸ਼ਟਰ : ਨਸ਼ੇ ‘ਚ ਧੁੱਤ ਦੁਲਹਾ ਇੰਨਾ ਨੱਚਿਆ ਕਿ ਨਾਰਾਜ਼ ਹੋਈ ਦੁਲਹਨ ਨੇ ਦੋਸਤ ਨੂੰ ਹੀ ਪਹਿਨਾ ਦਿੱਤੀ ਵਰਮਾਲਾ appeared first on Daily Post Punjabi.