PAK : TV ਸਟੂਡੀਓ ‘ਚ ਇਮਰਾਨ ਦੇ ਸਾਂਸਦ ਨੇ ਵਿਰੋਧੀ ਨੇਤਾ ਨੂੰ ਲਲਕਾਰਿਆ, ਉਸ ਦੇ ਪਹੁੰਚਣ ‘ਤੇ ਹੋ ਗਿਆ ਗਾਇਬ

ਪਾਕਿਸਤਾਨ ਦੀ ਸੰਸਦ ਵਿੱਚ ਐਤਵਾਰ ਨੂੰ ਬੇਭਰੋਸਗੀ ਮਤੇ ‘ਤੇ ਬਹਿਸ ਤੇ ਵੋਟਿੰਗ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਟੀ.ਵੀ. ਚੈਨਲਾਂ ਦੇ ਸਟੂਡੀਓਸ ਵਿੱਚ ਬਹਿਸ ਦਾ ਦੌਰ ਜਾਰੀ ਹੈ। ਅਜਿਹੇ ਹੀ ਇੱਕ ਸ਼ੋਅ ਵਿੱਚ ਪਿਛਲੇ ਦਿਨੀਂ ਮਾਹੌਲ ਬੇਹੱਦ ਗਰਮ ਤੇ ਤਲਖ਼ ਹੋ ਗਿਆ। ਇਸ ਪਿੱਛੋਂ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ।

ਦਰਅਸਲ ਸ਼ੁੱਕਰਵਾਰ ਨੂੰ ਇੱਕ ਟੀ.ਵੀ. ਚੈਨਲ ਦੇ ਸਟੂਡੀਓ ਵਿੱਚ ਪਾਕਿਸਤਾਨ ਦੇ ਸਿਆਸੀ ਹਾਲਾਤ ‘ਤੇ ਬਹਿਸ ਚੱਲ ਰਹੀ ਸੀ। ਇਸ ਵਿੱਚ ਇਮਰਨ ਖਾਨ ਦੀ ਪਾਰੀਟ ਦੇ ਇੱਕ ਸਾਂਸਦ, ਇੱਕ ਪਾਲੀਟਿਕਲ ਐਕਸਪਰਟ ਤੇ ਐਂਕਰ ਮੌਜੂਦ ਸਨ। ਵਿਰੋਧੀ ਧਿਰ (ਪਾਕਿਸਤਾਨ ਡੈਮੋਕ੍ਰੇਟਿਕ ਫਰੰਟ) ਦਾ ਪੱਖ ਰੱਖਣ ਲਈ ਵੀ ਇੱਕ ਨੇਤਾ ਮੌਜੂਦ ਸਨ। ਫਰਕ ਇਹ ਸੀ ਕਿ ਵਿਰੋਧੀ ਧਿਰ ਦਾ ਇਹ ਨੇਤਾ ਜੂਮ ਰਾਹੀਂ ਘਰ ਨਾਲ ਜੁੜਿਆ ਸੀ।

ਐਂਕਰ ਦੇ ਇੱਕ ਸਵਾਲ ‘ਤੇ ਇਮਰਾਨ ਦੀ ਪਾਰਟੀ ਦਾ ਸਾਂਸਦ ਭੜਕ ਗਿਆ ਤੇ ਵਿਰੋਧੀ ਧਿਰ ਨੂੰ ਖਰੀ-ਖੋਟੀ ਸੁਣਾਉਣ ਲੱਗਾ। ਵੀਡੀਓ ਕਾਨਫਰੰਸਿੰਗ ਨਾਲ ਜੁੜੇ ਵਿਰੋਧੀ ਧਿਰ ਦੇ ਨੇਤਾ ਨੇ ਇਸ ਦਾ ਜਵਾਬ ਦੇਣਾ ਚਾਹਿਆ ਤਾਂ ਮਾਮਲਾ ਹੋਰ ਵਿਗੜ ਗਿਆ। ਹਾਲਾਤ ਇਹ ਹੋ ਗਏ ਕਿ ਇਮਰਾਨ ਦੇ ਸਾਂਸਦ ਨੇ ਵਿਰੋਧੀ ਧਿਰ ਨੇਤਾ ਨੂੰ ਸਟੂਡੀਓ ਵਿੱਚ ਆ ਕੇ ਨਜਿੱਠਣ ਦਾ ਚੈਲੇਂਜ ਦੇ ਦਿੱਤਾ। ਇਸ ਵਿਰੋਧੀ ਧਿਰ ਨੇਤਾ ਨੇ ਵੀ ਚੁਣੌਤੀ ਕਬੂਲ ਕੀਤੀ। ਕੰਨਾਂ ਵਿੱਚ ਲੱਗਾ ਈਅਰਫੋਨ ਸੁੱਟ ਦਿੱਤਾ, ਕੁਰਸੀ ਤੋਂ ਉਠੇ ਤੇ ਪਹੁੰਚ ਕੇ ਟੀਵੀ ਦੇ ਸਟੂਡੀਓ।

ਵੀਡੀਓ ਲਈ ਕਲਿੱਕ ਕਰੋ -:

“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”

ਮਜ਼ੇ ਦੀ ਗੱਲ ਇਹ ਹੈ ਕਿ ਜਦੋਂ ਇਹ ਵਿਰੋਧੀ ਧਿਰ ਦਾ ਨੇਤਾ ਸਟੂਡੀਓ ਪਹੁੰਚਿਆ ਤਾਂ ਇਮਰਾਨ ਦੀ ਪਾਰਟੀ ਦੀਪੈਰਵੀ ਕਰਨ ਵਾਲੇ ਸਾਂਸਦ ਉਥੋਂ ਨੌ ਦੋ ਗਿਆਰਾਂ ਹੋ ਚੁੱਕੇ ਸਨ। ਇਸ ਵਿਰੋਧੀ ਧਿਰ ਦੇ ਨੇਤਾ ਨੇ ਉਨ੍ਹਾਂ ਦੀ ਖਾਲੀ ਪਈ ਕੁਰਸੀ ਦੇ ਪਿੱਛੇ ਖੜ੍ਹੇ ਹੋ ਕੇ ਉਸ ਨੂੰ ਹਾਜ਼ਰ ਹੋਣ ਦੀ ਚੁਣੌਤੀ ਦਿੱਤੀ, ਪਰ ਚੈਲੰਜ ਕਰਨ ਵਾਲਾ ਸਾਂਸਦ ਪਤਾ ਨਹੀਂ ਕਿੱਥੇ ਜਾ ਲੁਕਿਆ।

The post PAK : TV ਸਟੂਡੀਓ ‘ਚ ਇਮਰਾਨ ਦੇ ਸਾਂਸਦ ਨੇ ਵਿਰੋਧੀ ਨੇਤਾ ਨੂੰ ਲਲਕਾਰਿਆ, ਉਸ ਦੇ ਪਹੁੰਚਣ ‘ਤੇ ਹੋ ਗਿਆ ਗਾਇਬ appeared first on Daily Post Punjabi.



source https://dailypost.in/latest-punjabi-news/imran-khan-mp-challenges/
Previous Post Next Post

Contact Form