ਗਰਮੀ ਨੇ ਤੋੜਿਆ 121 ਸਾਲਾਂ ਦਾ ਰਿਕਾਰਡ, 1901 ਮਗਰੋਂ ਪਹਿਲੀ ਵਾਰ ਮਾਰਚ ‘ਚ ਪਾਰਾ 40 ਤੋਂ ਪਾਰ, ਲੂ ਦਾ ਅਲਰਟ

ਦੇਸ਼ ਵਿੱਚ ਅਪ੍ਰੈਲ ਦੀ ਸ਼ੁਰੂਆਤ ਵਿੱਚ ਤਿੱਖੀ ਗਰਮੀ ਨੇ ਲੋਕਾਂ ਦਾ ਜੀਊਣਾ ਮੁਹਾਲ ਕਰ ਦਿੱਤਾ ਹੈ। ਇਸ ਸਾਲ ਗਰਮੀ ਨੇ ਮਾਰਚ ਵਿੱਚ ਹੀ ਤਿੱਖੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਮੌਸਮ ਵਿਭਾਗ ਮੁਤਾਬਕ ਇਸ ਸਾਲ ਮਾਰਚ ਵਿੱਚ ਤਾਪਾਨ ਨੇ 121 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 1901 ਤੋਂ ਬਾਅਦ ਪਹਿਲੀ ਵਾਰ ਮਾਰਚ ਵਿੱਚ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪਾਰਾ 40 ਡਿਗਰੀ ਦੇ ਪਾਰ ਪਹੁੰਚ ਗਿਆ।

1901 ਤੋਂ ਬਾਅਦ ਇਸ ਸਾਲ ਮਾਰਚ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1.86 ਡਿਗਰੀ ਸੈਲਸੀਅਸ ਵੱਧ ਸੀ। ਮੌਸਮ ਵਿਭਾਗ ਮੁਤਾਬਕ ਪਾਰੇ ਦੀ ਇਹ ਚਾਲ ਜਾਰੀ ਰਹੇਗੀ। ਅਗਲੇ ਕੁਝ ਦਿਨਾਂ ਵਿੱਚ ਦੇਸ਼ ਦੇ 9 ਰਾਜਾਂ ਵਿੱਚ ਲੂ ਚੱਲਣ ਦੇ ਆਸਾਰ ਹਨ।

ਅਮਰੀਕਾ ਵਿੱਚ ਗਰਮੀ ਦਾ ਕਹਿਰ, 45 ਲੋਕਾਂ ਦੀ ਮੌਤ | Punjabi.sachkahoon

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਮਾਰਚ ਮਹੀਨੇ ਵਿੱਚ ਦਿਨ ਦਾ ਔਸਤ ਤਾਪਮਾਨ 33.01 ਡਿਗਰੀ ਸੈਲਸੀਅਸ ਰਿਹਾ, ਜਦਕਿ 1901 ਵਿੱਚ ਔਸਤ ਤਾਪਮਾਨ 32.5 ਸੈਲਸੀਅਸ ਸੀ। ਇਸ ਸਾਲ ਮਾਰਚ ਵਿੱਚ ਸਭ ਤੋਂ ਵੱਧ ਤਾਪਮਾਨ ਨਾਰਥ-ਵੇਸਟ ਤੇ ਸੈਂਟਰਲ ਇੰਡੀਆ ਵਿੱਚ ਦਰਜ ਕੀਤਾ ਗਿਆ।

ਰਾਜਧਾਨੀ ਦਿੱਲੀ ਵਿੱਚ ਔਸਤ ਤਾਪਮਾਨ 36.8 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸੁੱਕੀ ਹਵਾ ਹੁਣੇ ਹੀ ਚੱਲ ਰਹੀ ਹੈ ਤੇ ਅਗਲੇ 10 ਦਿਨਾਂ ਤੱਕ ਮੀਂਹ ਜਾਂ ਨਮੀ ਦੇ ਵੀ ਆਸਾਰ ਨਹੀਂ ਹਨ। ਅਜਿਹੀ ਸਥਿਤੀ ਵਿੱਚ ਤਾਪਮਾਨ ਹੋਰ ਵਧ ਸਕਦਾ ਹੈ।

ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਮੱਧ ਪ੍ਰਦੇਸ਼, ਰਾਜਸਥਾਨ ਪੂਰਬੀ UP, ਛੱਤੀਸਗੜ੍ਹ, ਹਰਿਆਣਾ, ਦਿੱਲੀ, ਗੁਜਰਾਤ, ਝਾਰਖੰਡ ਤੇ ਵਿਦਰਭ ਇਲਾਕਿਆਂ ਵਿੱਚ ਲੂ ਦੀ ਲਹਿਰ ਚੱਲ ਸਕਦੀ ਹੈ। ਵਿਭਾਗ ਨੇ ਇਸ ਦੌਰਾਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਕੌਮੀ ਰਾਜਧਾਨੀ ਦਿੱਲੀ ਵਿੱਚ 4 ਤੋਂ 8 ਅਪ੍ਰੈਲ ਵਿਚਾਲੇ ਤਾਪਮਾਨ 40 ਤੋਂ 41 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”

ਤਾਪਮਾਨ ਵਿੱਚ ਵਾਧੇ ਕਰਕੇ ਬਦਰੀਨਾਥ ਤੇ ਕੇਦਾਰਨਾਥ ਵਿੱਚ ਬਰਫ ਗਾਇਬ ਹੋ ਚੁੱਕੀ ਹੈ। ਪਿਛਲੇ ਸਾਲਾਂ ਤੱਕ ਇਥੇ ਇਸ ਵੇਲੇ ਤੱਕ 4 ਫੁੱਟ ਬਰਫ਼ ਰਹਿੰਦੀ ਸੀ। ਚਾਰੇ ਧਾਮ ਵਿੱਚ ਇਹ ਹਾਲ ਉਦੋਂ ਹੈ ਜਦੋਂ ਗੰਗੋਤਰੀ ਤੇ ਯਮੁਨੋਤਰੀ ਧਾਮ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਬਰਫ਼ਬਾਰੀ ਹੋਈ ਹੈ।

The post ਗਰਮੀ ਨੇ ਤੋੜਿਆ 121 ਸਾਲਾਂ ਦਾ ਰਿਕਾਰਡ, 1901 ਮਗਰੋਂ ਪਹਿਲੀ ਵਾਰ ਮਾਰਚ ‘ਚ ਪਾਰਾ 40 ਤੋਂ ਪਾਰ, ਲੂ ਦਾ ਅਲਰਟ appeared first on Daily Post Punjabi.



Previous Post Next Post

Contact Form