
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰੂ ਜਿੱਤ ਮਗਰੋਂ ਦੁਨੀਆ ਭਰ ਦੇ ਐਨ. ਆਰ. ਆਈ. ਵੀਰ-ਭੈਣ ਖੁਸ਼ੀ ਵਿੱਚ ਖੀਵੇ ਹੋਏ ਆਪੋ ਆਪਣੇ ਸ਼ਹਿਰਾਂ ਵਿੱਚ ਪ੍ਰੋਗਰਾਮ ਕਰ ਰਹੇ ਹਨ। ਇਹਨਾਂ ਚਾਵਾਂ ਨੂੰ ਹੋਰ ਦੂਣ ਸਵਾਇਆ ਕਰਨ ਲਈ ਕੈਲੀਫੋਰਨੀਆਂ ਦੇ ਸ਼ਹਿਰ ਸਟਾਕਟਨ ਦੇ ਇਤਿਹਾਸਕ ਗੁਰੂਘਰ ਵੱਲੋ ਵਿਸਾਖੀ ਮੌਕੇ ਸਜਾਏ ਜਾਦੇ ਨਗਰ ਕੀਰਤਨ ਮੌਕੇ ਆਪ ਵਲੰਟੀਅਰਾਂ ਨੇ ਵਿਸ਼ੇਸ਼ ਬੂਥ ਲਾਕੇ ਪੰਜਾਬੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਆਪ ਵਲੰਟੀਅਰ ਇੱਕ ਵੱਖਰੇ ਜਾਹੋ-ਜਲਾਲ ਵਿੱਚ ਰੰਗੇ ਕੈਲੀਫੋਰਨੀਆਂ ਦੇ ਵੱਖੋ ਵੱਖ ਸ਼ਹਿਰਾਂ ਤੋਂ ਪਹੁੰਚੇ ਹੋਏ ਸਨ।
ਇਸ ਮੌਕੇ ਆਪ ਵਲੰਟੀਅਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਕ੍ਰੰਤੀ ਪੰਜਾਬ ਵਿੱਚੋਂ ਜਨਮ ਲੈੰਦੀ ਹੈ, ਅਸੀਂ ਅਣਖੀ ਲੋਕ ਗੁਲਾਮੀ ਦਾ ਜੂਲ਼ਾ ਗਲ਼ੋ ਲਹੁੰਣਾ ਜਾਣਦੇ ਹਾਂ। ਉਹਨਾਂ ਕਿਹਾ ਕਿ ਪੰਜਾਬੀਆਂ ਦੀ ਲੰਮੇ ਸਮੇਂ ਦੀ ਮਿਹਨਤ ਅਤੇ ਲਗਨ ਨੂੰ ਬੂਰ ਪਿਆ ਹੈ, ਜਿਸ ਸਦਕਾ ਆਮ -ਆਦਮੀ ਪਾਰਟੀ ਨੇ ‘ਤੇ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਇਤਿਹਾਸ ਵਿੱਚ , ਇਕ ਅਣ-ਕਿਆਸੀ, ਇਤਿਹਾਸਕ ਜਿੱਤ ਦਰਜ਼ ਕਰਵਾਈ ਹੈ। ਜਿਸ ਵਿੱਚ ਪੰਜਾਬ ਦੇ ਤਮਾਮ NRI ਪਰਵਾਰਾਂ ਨੇ, ਭਾਵੇਂ ਉਹ ਧਰਤੀ ਦੇ ਕਿਸੇ ਵੀ ਹਿੱਸੇ ਉੱਪਰ ਵੱਸਦੇ ਹੋਣ, ਨੇ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਗਦਰੀ ਬਾਬਿਆਂ ਦੀ ਧਰਤੀ ਸਟਾਕਟਨ ਤੋਂ ਪੰਜਾਬੀਆਂ ਵੱਲੋ ਮਾਰੀ ਵੱਡੀ ਮੱਲ ਲਈ ਉਹਨਾਂ ਨੂੰ ਵਧਾਈ ਦਿੰਦੇ ਸਮੂਹ ਪੰਜਾਬੀਆ ਦਾ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਆਪਣਾ ਫਰਜ ਨਿੱਭਾ ਦਿੱਤਾ ਹੁਣ ਆਪ ਸਰਕਾਰ ਕੰਮ ਕਰਕੇ ਪੰਜਾਬੀਆ ਦਾ ਕਰਜ਼ ਉਤਰੇਗੀ।
The post ਸਟਾਕਟਨ ਨਗਰ ਕੀਰਤਨ ਤੇ ਬੂਥ ਲਾਕੇ ਆਮ-ਆਦਮੀ ਪਾਰਟੀ ਨੇ ਪੰਜਾਬੀਆ ਦਾ ਕੀਤਾ ਧੰਨਵਾਦ first appeared on Punjabi News Online.
source https://punjabinewsonline.com/2022/04/20/%e0%a8%b8%e0%a8%9f%e0%a8%be%e0%a8%95%e0%a8%9f%e0%a8%a8-%e0%a8%a8%e0%a8%97%e0%a8%b0-%e0%a8%95%e0%a9%80%e0%a8%b0%e0%a8%a4%e0%a8%a8-%e0%a8%a4%e0%a9%87-%e0%a8%ac%e0%a9%82%e0%a8%a5-%e0%a8%b2%e0%a8%be/