
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਸਥਾਨਿਕ ਪੰਜਾਬੀ ਕਲਚਰਲ ਐਸੋਸੀਏਸ਼ਨ (PCA) ਦੇ ਮੋਢੀ ਮੈਂਬਰ ਮਿੱਕੀ ਦੇ ਸਤਿਕਾਰਯੋਗ ਮਾਤਾ ਸਤਵਿੰਦਰ ਕੌਰ ਸਰਾਂ (72) ਪਤਨੀ ਸਵ. ਰਛਪਾਲ ਸਿੰਘ ਸਰਾਂ ਪਿਛਲੇ ਦਿਨੀ ਅਚਾਨਕ ਫਰੀਮੌਂਟ ਕੈਲੀਫੋਰਨੀਆਂ ਵਿਖੇ 03-31-2022 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਮਾਤਾ ਜੀ ਦੀ ਇੱਛਾ ਮੁਤਾਬਿਕ ਸਰਕਾਰੀ ਰਵਾਇਤਾਂ ਪੂਰੀਆਂ ਕਰਨ ਉਪਰੰਤ ਸਸਕਾਰ ਲਈ ਮਿੱਕੀ ਮਾਤਾ ਜੀ ਦੇ ਮ੍ਰਿਤਕ ਸ਼ਰੀਰ ਨੂੰ ਲੈਕੇ ਪੰਜਾਬ ਪਹੁੰਚ ਚੁੱਕਿਆ ਅਤੇ ਮਾਤਾ ਜੀ ਦੀ ਦੇਹ ਦਾ ਅੰਤਿਮ ਸਸਕਾਰ ਮਿਤੀ 21 ਅਪ੍ਰੈਲ ਦਿਨ ਵੀਰਵਾਰ ਨੂੰ ਪਿੰਡ ਉਸਮਾਨ ਸ਼ਹੀਦ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਵੇਗਾ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਹਿਬ ਦਾ ਭੋਗ ਮਿਤੀ 24 ਅਪ੍ਰੈਲ ਦਿਨ ਐਂਤਵਾਰ ਦੁਪਿਹਰ 12 ਵਜੇ ਉਹਨਾਂ ਦੇ ਨਿਵਾਸ ਸਥਾਨ ਪਿੰਡ ਉਸਮਾਨ ਸ਼ਹੀਦ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਲਈ ਜਾ ਵਧੇਰੇ ਜਾਣਕਾਰੀ ਲਈ ਤੁਸੀਂ ਮਿੱਕੀ ਸਰਾਂ ਨੂੰ (408) 966-7019 ਜਾ 99152-69388 ‘ਤੇ ਸੰਪਰਕ ਕਰ ਸਕਦੇ ਹੋ।
The post ਪੀਸੀਏ ਮੈਂਬਰ ਮਿੱਕੀ ਸਰਾਂ ਨੂੰ ਮਾਤਾ ਦੇ ਦਿਹਾਂਤ ਕਾਰਨ ਸਦਮਾਂ first appeared on Punjabi News Online.
source https://punjabinewsonline.com/2022/04/20/%e0%a8%aa%e0%a9%80%e0%a8%b8%e0%a9%80%e0%a8%8f-%e0%a8%ae%e0%a9%88%e0%a8%82%e0%a8%ac%e0%a8%b0-%e0%a8%ae%e0%a8%bf%e0%a9%b1%e0%a8%95%e0%a9%80-%e0%a8%b8%e0%a8%b0%e0%a8%be%e0%a8%82-%e0%a8%a8%e0%a9%82/