ਗੁਹਾਟੀ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਵੀ ਖੋਲ੍ਹਿਆ ਖਾਤਾ: ਕਾਂਗਰਸ ਨੂੰ ਨਹੀਂ ਮਿਲੀ ਇਕ ਵੀ ਸੀਟ

ਭਾਜਪਾ-ਏਜੀਪੀ ਗੱਠਜੋੜ ਦੀ ਗੁਹਾਟੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਕ ਸੀਟ ਜਿੱਤ ਕੇ ਆਪਣਾ ਖਾਤਾ ਖੋਲ੍ਹਿਆ ਹੈ ਜਦਕਿ ਭਾਜਪਾ-ਏਜੀਪੀ ਗੱਠਜੋੜ ਨੇ ਕੁੱਲ 60 ’ਚੋਂ 58 ਵਾਰਡਾਂ ’ਚ ਜਿੱਤ ਦਰਜ ਕੀਤੀ। ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ। ਬਾਕੀ ਇਕ ਸੀਟ ਅਸਾਮ ਜਾਤੀਯ ਪਰਿਸ਼ਦ ਨੇ ਜਿੱਤੀ ਹੈ। ਅਸਾਮ ਰਾਜ ਚੋਣ ਕਮਿਸ਼ਨ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਚੋਣਾਂ ਵਿੱਚ ਭਾਜਪਾ ਨੂੰ ਕੁੱਲ 52 ਸੀਟਾਂ ਮਿਲੀਆਂ ਹਨ ਜਦਕਿ ਉਸ ਦੀ ਭਾਈਵਾਲ ਅਸਮ ਗਣ ਪਰਿਸ਼ਦ (ਏਜੀਪੀ) ਨੇ ਛੇ ਸੀਟਾਂ ਜਿੱਤੀਆਂ ਹਨ। ਗੁਹਾਟੀ ਨਿਗਮ ਚੋਣਾਂ ਵਿੱਚ ਪਹਿਲੀ ਵਾਰ ਈਵੀਐੱਮ ਦੀ ਵਰਤੋਂ ਹੋਈ ਅਤੇ ਰਜਿਸਟਰਡ ਵੋਟਰਾਂ ’ਚੋਂ 52।80 ਫ਼ੀਸਦ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। 60 ਸੀਟਾਂ ’ਤੇ 197 ਉਮੀਦਵਾਰ ਚੋਣ ਮੈਦਾਨ ’ਚ ਸਨ।

The post ਗੁਹਾਟੀ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਵੀ ਖੋਲ੍ਹਿਆ ਖਾਤਾ: ਕਾਂਗਰਸ ਨੂੰ ਨਹੀਂ ਮਿਲੀ ਇਕ ਵੀ ਸੀਟ first appeared on Punjabi News Online.



source https://punjabinewsonline.com/2022/04/25/%e0%a8%97%e0%a9%81%e0%a8%b9%e0%a8%be%e0%a8%9f%e0%a9%80-%e0%a8%a8%e0%a8%bf%e0%a8%97%e0%a8%ae-%e0%a8%9a%e0%a9%8b%e0%a8%a3%e0%a8%be%e0%a8%82-%e0%a8%9a-%e0%a8%86%e0%a8%ae-%e0%a8%86%e0%a8%a6/
Previous Post Next Post

Contact Form